ੴ

ਸਿੱਖਬਾਣੀ · SikhBani

ਕ੍ਰਿਪਾ ਕਰੇ ਸਤਿਗੁਰੂ ਮਿਲਾਏ ॥

kripaa kare satiguroo milaae
Guru Amardas Ji ਗੁਰੂ ਅਮਰਦਾਸ ਜੀ · Raag Basant · Ang 1175 · 19 lines
Translations

ਬਸੰਤੁ ਮਹਲਾ ੩ ॥

basant mahalaa 3 |

Sant Singh KhalsaBasant, Third Mehl:
Manmohan SinghBasant 3rd Guru.
Manmohan Singh (Punjabi)ਬਸੰਤ ਤੀਜੀ ਪਾਤਸ਼ਾਹੀ।
SikhNet (Spanish)Basant Mejl Guru Amar Das, Tercer Canal Divino.

ਕ੍ਰਿਪਾ ਕਰੇ; ਸਤਿਗੁਰੂ ਮਿਲਾਏ ॥

kripaa kare; satiguroo milaae |

Sant Singh KhalsaGranting His Grace, the Lord leads the mortal to meet the True Guru.
Manmohan SinghShowing His mercy the Lord leads man on the True Guru.
Manmohan Singh (Punjabi)ਆਪਣੀ ਮਿਹਰ ਧਾਰ, ਪਭੂ ਜੀਵ ਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ।
Fareedkot Teekaਸਤਿਗੁਰੂ ਜਿਸ ਕੇ ਉਪਰ ਕ੍ਰਿਪਾ ਦ੍ਰਿਸ੍ਟੀ ਕਰਤਾ ਹੈ ਤਿਸ ਕੋ ਮਿਲਾਇ ਦੇਤਾ ਹੈ॥
Prof. Sahib Singhਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਂਦਾ ਹੈ,

ਪਦ ਅਰਥ ਕਰੇ = (ਪਰਮਾਤਮਾ) ਕਰਦਾ ਹੈ।

SikhNet (Spanish)Si Dios nos muestra Su Compasión, entonces nos guía hasta la Corte del Guru y así,

ਆਪੇ ਆਪਿ; ਵਸੈ ਮਨਿ ਆਏ ॥

aape aap; vasai man aae |

Sant Singh KhalsaThe Lord Himself comes to abide in his mind.
Manmohan SinghOf Himself, the Lord comes to bide in man's mind.
Manmohan Singh (Punjabi)ਖੁਦ ਆ ਕੇ ਪ੍ਰਭੂ ਜੀਵ ਦੇ ਚਿੱਤ ਅੰਦਰ ਟਿਕ ਜਾਂਦਾ ਹੈ।
Fareedkot Teekaਗੁਰੋਂ ਦੁਆਰੇ ਅਪਣੇ ਆਪ ਤਿਸ ਕੇ ਮਨ ਮੇਂ ਆਇ ਕਰ ਨਿਵਾਸੁ ਕਰਤਾ ਹੈ॥
Prof. Sahib Singh(ਅਤੇ ਗੁਰੂ ਦੀ ਰਾਹੀਂ) ਆਪ ਹੀ ਉਸ ਦੇ ਮਨ ਵਿਚ ਆ ਵੱਸਦਾ ਹੈ।

ਪਦ ਅਰਥ ਆਪੇ = ਆਪ ਹੀ। ਮਨਿ = ਮਨ ਵਿਚ। ਆਏ = ਆਇ, ਆ ਕੇ।

SikhNet (Spanish)por Sí Mismo, el Señor llega a nuestra mente.

ਨਿਹਚਲ ਮਤਿ; ਸਦਾ ਮਨ ਧੀਰ ॥

nihachal mat; sadaa man dheer |

Sant Singh KhalsaHis intellect becomes steady and stable, and his mind is strengthened forever.
Manmohan SinghFirm becomes the intellect and ever fortitudious the mind of him,
Manmohan Singh (Punjabi)ਅਹਿਲ ਹੋ ਜਾਂਦੀ ਹੈ ਅਕਲ ਅਤੇ ਸਦੀਵੀ ਧੀਰਜਵਾਨ ਉਸ ਦਾ ਮਨੂਆ,
Fareedkot Teekaਤਿਸ ਕੀ ਮਤਿ ਅਚਲ ਹੋ ਜਾਤੀ ਹੈ ਔਰ ਸਦੀਵ ਮਨ ਮੇਂ ਧੀਰਜ ਕੋ ਧਾਰਤਾ ਹੈ॥
Prof. Sahib Singh(ਨਾਮ ਦੀ ਬਰਕਤਿ ਨਾਲ ਉਸ ਦੀ) ਮੱਤ (ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ ਰਹਿੰਦੀ ਹੈ, ਉਸ ਦੇ ਮਨ ਦੀ ਸਦਾ ਧੀਰਜ ਬਣੀ ਰਹਿੰਦੀ ਹੈ।

ਪਦ ਅਰਥ ਨਿਹਚਲ = ਨਾਹ ਡੋਲਣ ਵਾਲੀ। ਮਨ ਧੀਰ = ਮਨ ਦੀ ਧੀਰਜ।

SikhNet (Spanish)La mente permanece en calma, fresca

ਹਰਿ ਗੁਣ ਗਾਵੈ; ਗੁਣੀ ਗਹੀਰ ॥੧॥

har gun gaavai; gunee gaheer |1|

Sant Singh KhalsaHe sings the Glorious Praises of the Lord, the Ocean of Virtue. ||1||
Manmohan Singhwho sings the praise of God, the ocean of virtues.
Manmohan Singh (Punjabi)ਜੋ ਨੇਕੀਆਂ ਦੇ ਸਮੁੰਦਰ ਵਾਹਿਗੁਰੂ ਦਾ ਜਸ ਗਾਇਨ ਕਰਦਾ ਹੈ।
Fareedkot Teeka(ਗੁਣੀ ਗਹੀਰ) ਹਰੀ ਕੇ ਗੁਣੋਂ ਕੋ ਗਾਵਤਾ ਹੈ॥੧॥
Prof. Sahib Singhਉਹ ਮਨੁੱਖ ਗੁਣਾਂ ਦੇ ਖ਼ਜ਼ਾਨੇ ਵੱਡੇ ਜਿਗਰੇ ਵਾਲੇ ਹਰੀ ਦੇ ਗੁਣ ਗਾਂਦਾ ਰਹਿੰਦਾ ਹੈ ॥੧॥

ਪਦ ਅਰਥ ਗਾਵੈ = ਗਾਂਦਾ ਹੈ। ਗੁਣੀ ਗਹੀਰ ਹਰਿ ਗੁਣ = ਗੁਣਾਂ ਦੇ ਖ਼ਜ਼ਾਨੇ ਅਤੇ ਵੱਡੇ ਜਿਗਰੇ ਵਾਲੇ ਹਰੀ ਦੇ ਗੁਣ ॥੧॥

SikhNet (Spanish)y contenta cuando cantamos las Alabanzas del Señor de Virtudes Insondables, (1)

ਨਾਮਹੁ ਭੂਲੇ; ਮਰਹਿ ਬਿਖੁ ਖਾਇ ॥

naamahu bhoole; mareh bikh khaae |

Sant Singh KhalsaThose who forget the Naam, the Name of the Lord - those mortals die eating poison.
Manmohan SinghThey, who forget the Name, die of taking poison,
Manmohan Singh (Punjabi)ਜੋ ਨਾਮ ਨੂੰ ਭੁਲਾਊਦੇ ਹਨ ਉਹ ਜਹਿਰ ਖਾ ਕੇ ਮਰ ਜਾਂਦੇ ਹਨ।
Fareedkot Teekaਜੋ ਨਾਮ ਸੇ ਭੂਲੇ ਹੂਏ ਜੀਵ ਬਿਖੁ ਰੂਪ ਭੋਗੋਂ ਕੋ ਭੋਗ ਕਰ ਮਰ ਜਾਤੇ ਹੈਂ॥
Prof. Sahib Singhਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਮਨੁੱਖ (ਆਤਮਕ ਮੌਤ ਲਿਆਉਣ ਵਾਲਾ ਮਾਇਆ ਦੇ ਮੋਹ ਦਾ) ਜ਼ਹਰ ਖਾ ਕੇ ਆਤਮਕ ਮੌਤ ਸਹੇੜ ਲੈਂਦੇ ਹਨ,

ਪਦ ਅਰਥ ਨਾਮਹੁ = ਨਾਮ ਤੋਂ। ਮਰਹਿ = ਆਤਮਕ ਮੌਤੇ ਮਰਦੇ ਹਨ। ਬਿਖੁ = (ਆਤਮਕ ਮੌਤ ਲਿਆਉਣ ਵਾਲਾ ਮਾਇਆ ਦੇ ਮੋਹ ਦਾ) ਜ਼ਹਰ। ਖਾਇ = ਖਾ ਕੇ।

SikhNet (Spanish)Olvidándose del Naam, el Nombre del Señor, uno muere picado por el veneno del vicio,

ਬ੍ਰਿਥਾ ਜਨਮੁ; ਫਿਰਿ ਆਵਹਿ ਜਾਇ ॥੧॥ ਰਹਾਉ ॥

brithaa janam; fir aaveh jaae |1| rahaau |

Sant Singh KhalsaTheir lives are wasted uselessly, and they continue coming and going in reincarnation. ||1||Pause||
Manmohan SinghIn vain is their life and they continue coming and going again and again. Pause.
Manmohan Singh (Punjabi)ਵਿਅਰਥ ਹੈ ਉਹਨਾਂ ਦਾ ਜੀਵਨ ਅਤੇ ਉਹ ਮੁੜ ਮੁੜ ਕੇ ਆਉਂਦੇ ਤੇ ਜਾਂਦੇ ਰਹਿੰਦੇ ਹਨ। ਠਹਿਰਾਉ।
Fareedkot Teekaਤਿਨ ਕਾ ਜਨਮੁ ਬ੍ਯਰਥ ਹੋਤਾ ਹੈ ਔਰ ਬਾਰ ਬਾਰ ਜਨਮਤੇ ਮਰਤੇ ਹੈਂ॥੧॥ ਰਹਾਉ ॥
Prof. Sahib Singhਉਹਨਾਂ ਦੀ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ, ਮੁੜ ਮੁੜ ਜੂਨਾਂ ਵਿਚ ਪਏ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਜਾਇ = ਜਾ ਕੇ, ਮਰ ਕੇ ॥੧॥ ਰਹਾਉ ॥

SikhNet (Spanish)así uno desperdicia su nacimiento humano y nace sólo para seguir muriendo y naciendo una y otra vez. (1-Pausa)

ਬਹੁ ਭੇਖ ਕਰਹਿ; ਮਨਿ ਸਾਂਤਿ. ਨ ਹੋਇ ॥

bahu bhekh kareh; man saant. na hoe |

Sant Singh KhalsaThey wear all sorts of religious robes, but their minds are not at peace.
Manmohan SinghWearing many religious garbs, the soul is tranquillised not.
Manmohan Singh (Punjabi)ਘਣੇਰੇ ਧਾਰਮਕ ਭੇਸ ਧਾਰਨ ਕਰਨ ਦੁਆਰਾ ਆਤਮਾਂ ਠੰਢੀ ਠਾਰ ਨਹੀਂ ਹੁੰਦੀ।
Fareedkot Teekaਜੋ ਬਹੁਤੇ ਭੇਖੋਂ ਕੋ ਧਾਰਤੇ ਹੈਂ ਤਿਨ ਕੇ ਮਨ ਮੇਂ ਸਾਂਤੀ ਨਹੀਂ ਹੋਤੀ॥
Prof. Sahib Singh(ਨਾਮ ਤੋਂ ਖੁੰਝ ਕੇ ਜਿਹੜੇ ਮਨੁੱਖ ਨਿਰੇ) ਕਈ ਧਾਰਮਿਕ ਭੇਖ ਕਰਦੇ ਹਨ ਉਹਨਾਂ ਦੇ ਮਨ ਵਿਚ ਸ਼ਾਂਤੀ ਨਹੀਂ ਆ ਸਕਦੀ।

ਪਦ ਅਰਥ ਸਾਂਤਿ = ਅਡੋਲਤਾ।

SikhNet (Spanish)Quién utiliza muchos atuendos de tipo religioso,

ਬਹੁ ਅਭਿਮਾਨਿ; ਅਪਣੀ ਪਤਿ ਖੋਇ ॥

bahu abhimaan; apanee pat khoe |

Sant Singh KhalsaIn great egotism, they lose their honor.
Manmohan SinghThrough excessive ego, one loses one's honour.
Manmohan Singh (Punjabi)ਬਹੁਤੇ ਹੰਕਾਰੀ ਦੇ ਰਾਹੀਂ, ਆਦਮੀ ਆਪਣੀ ਇਜਤ ਗੁਆ ਲੈਂਦਾ ਹੈ।
Fareedkot Teekaਬਹੁਤੇ ਅਭਿਮਾਨ ਕੋ ਧਾਰ ਕਰ ਕੇ ਅਪਨੀ ਪਤਿਸ਼੍ਟਾ ਗਵਾਇ ਲੇਤਾ ਹੈ॥
Prof. Sahib Singh(ਸਗੋਂ ਭੇਖ ਦੇ) ਬਹੁਤੇ ਅਹੰਕਾਰ ਦੇ ਕਾਰਨ (ਭੇਖ-ਧਾਰੀ ਮਨੁੱਖ ਲੋਕ ਪਰਲੋਕ ਵਿਚ) ਆਪਣੀ ਇੱਜ਼ਤ ਗਵਾ ਲੈਂਦਾ ਹੈ।

ਪਦ ਅਰਥ ਅਭਿਮਾਨਿ = ਅਹੰਕਾਰ ਦੇ ਕਾਰਨ। ਪਤਿ = ਇੱਜ਼ਤ। ਖੋਇ = ਗਵਾ ਲੈਂਦਾ ਹੈ।

SikhNet (Spanish)pero su mente no es confortada porque vive perdido en el propio ego, es privado de honor.

ਸੇ ਵਡਭਾਗੀ; ਜਿਨ ਸਬਦੁ ਪਛਾਣਿਆ ॥

se vaddabhaagee; jin sabad pachhaaniaa |

Sant Singh KhalsaBut those who realize the Word of the Shabad, are blessed by great good fortune.
Manmohan SinghVery lucky are they who realise their Lord's Name,
Manmohan Singh (Punjabi)ਭਾਰੇ ਨਸੀਬਾਂ ਵਾਲੇ ਹਨ ਊਹ ਜੋ ਪ੍ਰਭੂ ਦੇ ਨਾਮ ਨੂੰ ਅਨੁਭਵ ਕਰਦੇ ਹਨ,
Fareedkot Teekaਸੋ ਪੁਰਸ ਵਡਭਾਗੀ ਹੈਂ ਜਿਨੋਂ ਨੇ (ਸਬਦੁ) ਬ੍ਰਹਮ ਕੋ ਪਛਾਣਿਆ ਹੈ॥
Prof. Sahib Singhਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਪਾ ਲਈ ਹੈ,

ਪਦ ਅਰਥ ਸੇ = ਉਹ ਮਨੁੱਖ {ਬਹੁ-ਵਚਨ}।

SikhNet (Spanish)Un verdadero Destino sólo lo llevan quienes han tomado Conciencia de la Palabra del Shabd

ਬਾਹਰਿ ਜਾਦਾ; ਘਰ ਮਹਿ ਆਣਿਆ ॥੨॥

baahar jaadaa; ghar meh aaniaa |2|

Sant Singh KhalsaThey bring their distractible minds back home. ||2||
Manmohan Singhand bring into home their outgoing mind.
Manmohan Singh (Punjabi)ਤੇ ਬਾਹਰ ਫਿਰਦੇ ਮਨ ਨੂੰ ਘਰ ਵਿੱਚ ਲੈ ਆਉਂਦੇ ਹਨ।
Fareedkot Teekaਬਾਹਰ ਜਾਤਾ ਹੂਆ ਮਨ ਸ੍ਵਰੂਪ ਘਰ ਮੇਂ ਲਿਆਂਦਾ, ਭਾਵ ਇਸਥਿਤ ਕੀਆ ਹੈ॥੨॥
Prof. Sahib Singh(ਤੇ, ਸ਼ਬਦ ਦੀ ਬਰਕਤਿ ਨਾਲ ਆਪਣੇ) ਬਾਹਰ ਭਟਕਦੇ ਮਨ ਨੂੰ ਅੰਦਰ ਵਲ ਮੋੜ ਲਿਆਂਦਾ ਹੈ ॥੨॥

ਪਦ ਅਰਥ ਜਾਂਦਾ = ਭਟਕਦਾ (ਮਨ)। ਆਣਿਆ = ਲਿਆਂਦਾ ॥੨॥

SikhNet (Spanish)y la danza impaciente de su mente ha cesado. (2)

ਘਰ ਮਹਿ ਵਸਤੁ; ਅਗਮ ਅਪਾਰਾ ॥

ghar meh vasat; agam apaaraa |

Sant Singh KhalsaWithin the home of the inner self is the inaccessible and infinite substance.
Manmohan SinghWithin the house is an inaccessible and infinite commodity.
Manmohan Singh (Punjabi)ਧਾਮ ਦੇ ਅੰਦਰ ਹੀ ਅਪੁਜ ਅਤੇ ਅਨੰਤ ਵਸਤੂ ਹੈ।
Fareedkot Teeka(ਅਗਮ ਅਪਾਰਾ) ਪਰਮੇਸ੍ਵਰ ਰੂਪ ਵਸਤੂ ਰਿਦੇ ਮੇਂ ਹੈ॥
Prof. Sahib Singhਅਪਹੁੰਚ ਅਤੇ ਬੇਅੰਤ ਪਰਮਾਤਮਾ ਦਾ ਨਾਮ ਪਦਾਰਥ (ਮਨੁੱਖ ਦੇ) ਹਿਰਦੇ ਵਿਚ ਹੀ ਵੱਸਦਾ ਹੈ।

ਪਦ ਅਰਥ ਵਸਤੁ = ਹਰਿ-ਨਾਮ ਪਦਾਰਥ। ਅਗਮ ਅਪਾਰਾ ਵਸਤੁ = ਅਪਹੁੰਚ ਤੇ ਬੇਅੰਤ ਹਰੀ ਦਾ ਨਾਮ-ਪਦਾਰਥ।

SikhNet (Spanish)En el interior del ser está el Infinito, lo Insondable,

ਗੁਰਮਤਿ ਖੋਜਹਿ; ਸਬਦਿ ਬੀਚਾਰਾ ॥

guramat khojeh; sabad beechaaraa |

Sant Singh KhalsaThose who find it, by following the Guru's Teachings, contemplate the Shabad.
Manmohan SinghThey who find it, by Guru's gospel, ponder on the Name.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਰਾਹੀਂ ਇਸ ਨੂੰ ਲੱਭ ਪੈਦੇ ਹਨ, ਉਹ ਨਾਮ ਦਾ ਚਿੰਤਨ ਕਰਦੇ ਹਨ।
Fareedkot Teekaਗੁਰ ਸਬਦ ਕਰ ਜਿਨੋਂ ਨੇ ਵਿਚਾਰੁ ਕੀਆ ਹੈ, ਸੋ (ਮਤਿ) ਬੁਧੀ ਮੇਂ ਖੋਜ ਲੇਤੇ ਹੈਂ॥
Prof. Sahib Singhਗੁਰੂ ਦੀ ਮੱਤ ਉਤੇ ਤੁਰ ਕੇ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰ ਕੇ (ਜਿਹੜੇ ਮਨੁੱਖ ਨਾਮ-ਪਦਾਰਥ ਦੀ) ਭਾਲ ਕਰਦੇ ਹਨ,

ਪਦ ਅਰਥ ਖੋਜਹਿ = ਭਾਲਦੇ ਹਨ। ਸਬਦਿ = ਸ਼ਬਦ ਦੀ ਰਾਹੀਂ। ਬੀਚਾਰਾ = ਪ੍ਰਭੂ ਦੇ ਗੁਣਾਂ ਦੀ ਵਿਚਾਰ।

SikhNet (Spanish)y uno lo encuentra si uno lo busca, meditando en la Palabra del Shabd del Guru.

ਨਾਮੁ ਨਵ ਨਿਧਿ ਪਾਈ; ਘਰ ਹੀ ਮਾਹਿ ॥

naam nav nidh paaee; ghar hee maeh |

Sant Singh KhalsaThose who obtain the nine treasures of the Naam within the home of their own inner being,
Manmohan SinghThey, who attain unto the nine treasures of the Name in their very home,
Manmohan Singh (Punjabi)ਜੋ ਧਾਮ ਅੰਦਰ ਹੀ ਨਾਮ ਦੇ ਨੌ ਖਜਾਨਿਆਂ ਨੂੰ ਪਾ ਲੈਂਦੇ ਹਨ,
Fareedkot Teekaਨਾਮ ਰੂਪੀ ਨਵ ਨਿਧਿ ਤਿਨੋਂ ਕੋ ਘਰ ਮੇਂ ਹੀ ਪ੍ਰਾਪਤਿ ਹੋ ਗਈ ਹੈ॥
Prof. Sahib Singhਉਹਨਾਂ ਨੇ (ਧਰਤੀ ਦੇ) ਨੌ ਖ਼ਜ਼ਾਨਿਆਂ ਦੇ ਤੁੱਲ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਹੀ ਲੱਭ ਲਿਆ।

ਪਦ ਅਰਥ ਨਵ ਨਿਧਿ = (ਧਰਤੀ ਦੇ ਸਾਰੇ) ਨੌ ਹੀ ਖ਼ਜ਼ਾਨੇ।

SikhNet (Spanish)Uno logra el Tesoro del Nombre en su mismo hogar,

ਸਦਾ ਰੰਗਿ ਰਾਤੇ; ਸਚਿ ਸਮਾਹਿ ॥੩॥

sadaa rang raate; sach samaeh |3|

Sant Singh Khalsaare forever dyed in the color of the Lord's Love; they are absorbed in the Truth. ||3||
Manmohan Singhever dyed with the Lord's love and merge in truth.
Manmohan Singh (Punjabi)ਉਹ ਹਮੇਸ਼ਾਂ ਪ੍ਰਭੂ ਦੇ ਪ੍ਰੇਮ ਨਾਲ ਰੰਗੇ ਰਹਿੰਦੇ ਹਨ ਅਤੇ ਸੱਚ ਵਿੱਚ ਲੀਨ ਹੋ ਜਾਂਦੇ ਹਨ।
Fareedkot Teekaਸਦਾ ਪਰਮੇਸ੍ਵਰ ਕੇ ਪ੍ਰੇਮ ਮੇਂ ਰਾਤੇ ਹੈਂ ਔਰ ਤਿਨ ਕੋ ਸਚਾ (ਸਮਾਹਿ) ਅਨੰਦ ਪ੍ਰਾਪਤਿ ਹੂਆ ਹੈ॥੩॥☬ਜੇ ਕਹੇ ਤਿਸ ਕੋ ਜੀਵ ਉਦਮ ਕਰ ਕੇ ਕ੍ਯੋਂ ਨਹੀਂ ਮਿਲਤਾ? ਤਿਸ ਪਰ ਕਹਤੇ ਹੈਂ:
Prof. Sahib Singhਉਹ ਮਨੁੱਖ ਸਦਾ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦੇ ਹਨ ॥੩॥

ਪਦ ਅਰਥ ਰੰਗਿ = (ਪ੍ਰੇਮ) ਰੰਗ ਵਿਚ। ਸਚਿ = ਸਦਾ-ਥਿਰ ਹਰਿ-ਨਾਮ ਵਿਚ ॥੩॥

SikhNet (Spanish)ahí uno es para siempre imbuido en el Amor de Dios y se funde en la Verdad. (3)

ਆਪਿ ਕਰੇ; ਕਿਛੁ ਕਰਣੁ. ਨ ਜਾਇ ॥

aap kare; kichh karan. na jaae |

Sant Singh KhalsaGod Himself does everything; no one can do anything at all by himself.
Manmohan SinghGod, of himself, does all of one self, one can do not a thing.
Manmohan Singh (Punjabi)ਵਾਹਿਗੁਰੂ ਖੁਦ ਹੀ ਸਾਰਾ ਕੁਛ ਕਰਦਾ ਹੈ। ਆਪ, ਇਨਸਾਨ ਕੁਛ ਭੀ ਨਹੀਂ ਕਰ ਸਕਦਾ।
Fareedkot Teekaਪਰਮੇਸ੍ਵਰ ਆਪ ਹੀ ਸਭ ਕਿਛੁ ਕਰਤਾ ਹੈ ਜੀਵ ਤੇ ਕੁਛ ਨਹੀਂ ਕੀਆ ਜਾਤਾ ਹੈ, ਭਾਵ ਪਰਤੰਤ੍ਰ ਹੈ॥
Prof. Sahib Singhਪਰ, (ਨਾਮ ਤੋਂ ਖੁੰਝੇ ਰਹਿਣਾ ਜਾਂ ਨਾਮ ਵਿਚ ਲੀਨ ਰਹਿਣਾ-ਇਹ ਸਭ ਕੁਝ) ਪਰਮਾਤਮਾ ਆਪ ਹੀ ਕਰਦਾ ਹੈ (ਜੀਵ ਪਾਸੋਂ ਆਪਣੇ ਆਪ) ਕੁਝ ਕੀਤਾ ਨਹੀਂ ਜਾ ਸਕਦਾ।

ਪਦ ਅਰਥ ਕਰਣੁ ਨ ਜਾਇ = ਕੀਤਾ ਨਹੀਂ ਜਾ ਸਕਦਾ।

SikhNet (Spanish)Dios Mismo lo hace todo y uno de sí mismo no logra hacer nada,

ਆਪੇ ਭਾਵੈ; ਲਏ ਮਿਲਾਇ ॥

aape bhaavai; le milaae |

Sant Singh KhalsaWhen God so wills, He merges the mortal into Himself.
Manmohan SinghWhen the Lord wills He blends man with Himself.
Manmohan Singh (Punjabi)ਜਦ ਪ੍ਰਭੂ ਨੂੰ ਭਾਊਦਾ ਹੈ, ਊਹ ਬੰਦੇ ਨੂੰ ਨਾਲ ਮਿਲਾ ਲੈਂਦਾ ਹੈ।
Fareedkot Teekaਜੋ ਪਰਮੇਸ੍ਵਰ ਕੋ ਭਾਵਤਾ ਹੈ ਤਿਸ ਕੋ ਆਪ ਹੀ ਮਿਲਾਇ ਲੇਤਾ ਹੈ॥
Prof. Sahib Singhਜਿਸ ਉਤੇ ਪ੍ਰਭੂ ਆਪ ਹੀ ਮਿਹਰ ਕਰਦਾ ਹੈ ਉਸ ਨੂੰ ਆਪਣੇ ਨਾਲ ਜੋੜ ਲੈਂਦਾ ਹੈ।

ਪਦ ਅਰਥ ਭਾਵੈ = ਚੰਗਾ ਲੱਗਦਾ ਹੈ।

SikhNet (Spanish)es sólo cuando Dios así lo desea que nos une en Su Ser.

ਤਿਸ ਤੇ ਨੇੜੈ ਨਾਹੀ ਕੋ ਦੂਰਿ ॥

tis te nerrai naahee ko door |

Sant Singh KhalsaAll are near Him; no one is far away from Him.
Manmohan SinghAll are near Him and none is far.
Manmohan Singh (Punjabi)ਸਾਰੇ ਹੀ ਉਸ ਦੇ ਨਜਦੀਕ ਹਨ, ਤੇ ਕੋਈ ਭੀ ਦੁਰੇਡੇ ਨਹੀਂ।
Fareedkot Teekaਜਿਸ ਕੋ ਮਿਲਾਵਤਾ ਹੈ ਤਿਸ ਕੇ ਨੇੜੇ ਹੀ ਰਹਿਤਾ ਹੈ ਦੂਰ ਨਹੀਂ ਹੋਤਾ ਹੈ॥
Prof. Sahib Singh(ਆਪਣੇ ਉੱਦਮ ਦੇ ਆਸਰੇ) ਨਾਹ ਕੋਈ ਮਨੁੱਖ ਉਸ ਤੋਂ ਨੇੜੇ ਹੈ, ਨਾਹ ਕੋਈ ਮਨੁੱਖ ਉਸ ਤੋਂ ਦੂਰ ਹੈ।

ਪਦ ਅਰਥ ਤਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਤੇ = ਤੋਂ।

SikhNet (Spanish)Para Él todo está a la mano y nada está lejos,

ਨਾਨਕ ਨਾਮਿ ਰਹਿਆ ਭਰਪੂਰਿ ॥੪॥੧੧॥

naanak naam rahiaa bharapoor |4|11|

Sant Singh KhalsaO Nanak, the Naam is permeating and pervading everywhere. ||4||11||
Manmohan SinghNanak, the Lord's Name is fully pervading everywhere.
Manmohan Singh (Punjabi)ਨਾਨਕ, ਸੁਆਮੀ ਦਾ ਨਾਮ ਸਾਰੇ ਹੀ ਪਰੀਪੂਰਨ ਹੋ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਪੁਰਸ (ਨਾਮਿ) ਵਾਹਿਗੁਰੂ ਕੋ ਭਰਪੂਰ ਹੂਆ ਜਾਨਤਾ ਹੈ; ਵਾ ਸਮਾਨ ਸਤਾ ਕਰ, ਨਾ ਤੋ ਕੋਈ ਤਿਸ ਕੇ ਨੇੜੇ ਹੈ ਅਰ ਨਾ ਦੂਰ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਨਾਮੀ ਸਰਬ ਮੇਂ ਪੂਰਨ ਹੋ ਰਹਾ ਹੈ॥੪॥੧੧॥
Prof. Sahib Singhਹੇ ਨਾਨਕ! (ਜਿਹੜਾ ਮਨੁੱਖ ਉਸ ਦੀ ਮਿਹਰ ਨਾਲ ਉਸ ਦੇ) ਨਾਮ ਵਿਚ ਟਿਕ ਜਾਂਦਾ ਹੈ, ਉਸ ਨੂੰ ਹਰ ਥਾਂ ਵਿਆਪਕ ਦਿੱਸਦਾ ਹੈ ॥੪॥੧੧॥

ਪਦ ਅਰਥ ਨਾਮਿ = ਨਾਮ ਵਿਚ। ਕੋ = ਕੋਈ ਜੀਵ ॥੪॥੧੧॥

SikhNet (Spanish)Nanak dice, mediante el Nombre, el Señor prevalece en todo. (4-11)
Answers quote the Granth verbatim with Ang citations. AI commentary is not Gurbani and not a religious ruling.