ਬਸੰਤੁ ਮਹਲਾ ੩ ॥
basant mahalaa 3 | Ang 1175
Sant Singh KhalsaBasant, Third Mehl:
Manmohan SinghBasant 3rd Guru.
Manmohan Singh (Punjabi)ਬਸੰਤ ਤੀਜੀ ਪਾਤਿਸ਼ਾਹੀ।
SikhNet (Spanish)Basant Mejl Guru Amar Das, Tercer Canal Divino
ਗੁਰਸਬਦੀ; ਹਰਿ ਚੇਤਿ ਸੁਭਾਇ ॥
gurasabadee; har chet subhaae | Ang 1175
Sant Singh KhalsaThrough the Word of the Guru's Shabad, remember the Lord with love,
Manmohan SinghThrough the Guru's gospel, contemplate thou the God with love,
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਤੂੰ ਪਿਆਰ ਨਾਲ ਆਪਣੇ ਵਾਹਿਗੁਰੂ ਦਾ ਸਿਮਰਨ ਕਰ,
Fareedkot Teekaਗੁਰ ਉਪਦੇਸ ਵਾਲੇ ਸੁਭਾਵਕ ਹੀ ਹਰੀ ਕੋ ਸਿਮਰਤੇ ਹੈਂ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਪ੍ਰੇਮ ਨਾਲ ਪਰਮਾਤਮਾ ਨੂੰ ਯਾਦ ਕਰ ਕਰ ਕੇ,ਪਦ ਅਰਥ ਸਬਦੀ = ਸ਼ਬਦ ਦੀ ਰਾਹੀਂ। ਚੇਤਿ = ਚੇਤ ਕੇ, ਸਿਮਰ ਕੇ। ਸੁਭਾਇ = ਪਿਆਰ ਨਾਲ।
SikhNet (Spanish)Alaba a tu Dios con Amor,
ਰਾਮ ਨਾਮ; ਰਸਿ ਰਹੈ ਅਘਾਇ ॥
raam naam; ras rahai aghaae | Ang 1175
Sant Singh Khalsaand you shall remain satisfied by the sublime essence of the Lord's Name.
Manmohan Singhand with the elixir of the Lord's Name, thou shall remain sated.
Manmohan Singh (Punjabi)ਅਤੇ ਪ੍ਰਭੂ ਦੇ ਨਾਮ ਦੇ ਅੰਮ੍ਰਿਤ ਲਾਲ, ਤੂੰ ਰੱਜਿਆ ਰਹੇਗਾਂ।
Fareedkot Teekaਰਾਮ ਨਾਮ ਰਸ ਮੇਂ ਤ੍ਰਿਪਤਿ ਹੋ ਰਹੇ ਹੈਂ॥
Prof. Sahib Singhਮਨੁੱਖ ਹਰਿ-ਨਾਮ ਦੇ ਸੁਆਦ ਦੀ ਬਰਕਤਿ ਨਾਲ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜਿਆ ਰਹਿੰਦਾ ਹੈ।ਪਦ ਅਰਥ ਰਸਿ = ਰਸ ਨਾਲ। ਰਹੈ ਅਘਾਇ = (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜਿਆ ਰਹਿੰਦਾ ਹੈ।
SikhNet (Spanish)a través de la Palabra del Shabd del Guru y satúrate del Sabor del Nombre de Dios,
ਕੋਟ ਕੋਟੰਤਰ ਕੇ ਪਾਪ; ਜਲਿ ਜਾਹਿ ॥
kott kottantar ke paap; jal jaeh | Ang 1175
Sant Singh KhalsaThe sins of millions upon millions of lifetimes shall be burnt away.
Manmohan SinghThy sins of millions over millions of births shall be burnt down.
Manmohan Singh (Punjabi)ਤੇਰੇ ਕ੍ਰੋੜਾਂ ਉਤੇ ਕ੍ਰੋੜਾਂ ਜਨਮਾਂ ਦੇ ਪਾਪ ਸੜ ਬਲ ਜਾਣਗੇ।
Fareedkot Teekaਕੋਟ ਕੋਟਾਨ ਜਨਮੋਂ ਕੇ ਪਾਪ ਤਿਨ ਕੇ ਜਲ ਜਾਤੇ ਹੈਂ॥
Prof. Sahib Singhਉਹਨਾਂ ਮਨੁੱਖਾਂ ਦੇ ਅਨੇਕਾਂ ਜਨਮਾਂ ਦੇ ਪਾਪ ਸੜ ਜਾਂਦੇ ਹਨ,ਪਦ ਅਰਥ ਕੋਟ = ਕਿਲ੍ਹੇ {ਬਹੁ-ਵਚਨ। 'ਕੋਟੁ' ਇਕ-ਵਚਨ} ਸਰੀਰ-ਕਿਲ੍ਹੇ। ਕੋਟ ਕੋਟੰਤਰ ਕੇ = ਕੋਟ ਕੋਟ ਅੰਤਰ ਕੇ, ਹੋਰ ਹੋਰ ਕਿਲ੍ਹਿਆਂ ਦੇ, ਅਨੇਕਾਂ ਸਰੀਰ-ਕਿਲ੍ਹਿਆਂ ਦੇ, ਅਨੇਕਾਂ ਜਨਮਾਂ ਦੇ। ਜਲਿ ਜਾਹਿ = ਸੜ ਜਾਂਦੇ ਹਨ।
SikhNet (Spanish)así podrás lavar millones de errores
ਜੀਵਤ ਮਰਹਿ; ਹਰਿ ਨਾਮਿ ਸਮਾਹਿ ॥੧॥
jeevat mareh; har naam samaeh |1| Ang 1175
Sant Singh KhalsaRemaining dead while yet alive, you shall be absorbed in the Lord's Name. ||1||
Manmohan SinghRemaining dead in life, thou shall merge in the Lord's Name.
Manmohan Singh (Punjabi)ਜੀਉਂਦੇ ਜੀ ਮਰ ਰਹਿਣ ਦੁਆਰਾ, ਤੂੰ ਪ੍ਰਭੂ ਦੇ ਨਾਮ ਅੰਦਰ ਲੀਨ ਹੋ ਜਾਵੇਗਾ।
Fareedkot Teekaਜੀਵ ਭਾਵ ਸੇ ਮਰ ਕਰ ਹਰੀ ਨਾਮੀ ਮੇਂ ਸਮਾਵਤੇ ਹੈਂ॥੧॥
Prof. Sahib Singhਜਿਹੜੇ ਹਰਿ-ਨਾਮ ਵਿਚ ਲੀਨ ਰਹਿੰਦੇ ਹਨ, ਉਹ ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਹੀ ਮਾਇਆ ਦੇ ਮੋਹ ਵਲੋਂ ਬਚੇ ਰਹਿੰਦੇ ਹਨ ॥੧॥ਪਦ ਅਰਥ ਜੀਵਤ ਮਰਹਿ = ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਵਿਕਾਰਾਂ ਵਲੋਂ ਅਡੋਲ ਰਹਿੰਦੇ ਹਨ। ਨਾਮਿ = ਨਾਮ ਵਿਚ ॥੧॥
SikhNet (Spanish)y vivirás muerto en vida fundido en el Naam, el Nombre del Señor. (1)
ਹਰਿ ਕੀ ਦਾਤਿ; ਹਰਿ ਜੀਉ ਜਾਣੈ ॥
har kee daat; har jeeo jaanai | Ang 1175
Sant Singh KhalsaThe Dear Lord Himself knows His own bountiful blessings.
Manmohan SinghThe Lord's bounties the Sire Lord Himself knows.
Manmohan Singh (Punjabi)ਸਾਈਂ ਦੀਆਂ ਬਖਸ਼ਸ਼ਾਂ ਨੂੰ ਮਹਾਰਾਜ ਸਾਈਂ ਖੁਦ ਹੀ ਜਾਣਦਾ ਹੈ।
Fareedkot Teekaਹਰੀ ਕੀ ਦਾਤ ਕੋ ਹਰਿ ਜੀਉ ਆਪ ਹੀ ਜਾਨਤਾ ਹੈ, ਭਾਵ ਔਰ ਕੋਈ ਨਹੀਂ ਜਾਨਤਾ॥
Prof. Sahib Singhਪਰਮਾਤਮਾ ਆਪ ਹੀ ਜਾਣਦਾ ਹੈ ਕਿ ਆਪਣੇ ਨਾਮ ਦੀ ਦਾਤ ਕਿਸ ਨੂੰ ਦੇਣੀ ਹੈ।ਪਦ ਅਰਥ ਜਾਣੈ = ਜਾਣਦਾ ਹੈ {ਇਕ-ਵਚਨ}।
SikhNet (Spanish)Sí, uno llega a conocer a Su Señor a través de sus regalos, la mente florece por medio de la Palabra del Shabd del Guru, recitando el Naam,
ਗੁਰ ਕੈ ਸਬਦਿ ਇਹੁ ਮਨੁ ਮਉਲਿਆ; ਹਰਿ ਗੁਣਦਾਤਾ ਨਾਮੁ ਵਖਾਣੈ ॥੧॥ ਰਹਾਉ ॥
gur kai sabad ihu man mauliaa; har gunadaataa naam vakhaanai |1| rahaau | Ang 1175
Sant Singh KhalsaThis mind blossoms forth in the Guru's Shabad, chanting the Name of the Lord, the Giver of virtue. ||1||Pause||
Manmohan SinghThis soul blossoms through the Guru's instruction and utters the Name of God, the Giver of virtues. Pause.
Manmohan Singh (Punjabi)ਗੁਰਾਂ ਦੇ ਊਪਦੇਸ਼ ਰਾਹੀਂ ਇਹ ਆਤਮਾਂ ਪ੍ਰਫੁਲਤ ਹੋ ਜਾਂਦੀ ਹੈ ਅਤੇ ਨੇਕੀਆਂ ਬਖਸ਼ਣਹਾਰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੀ ਹੈ। ਠਹਿਰਾਉ।
Fareedkot Teekaਗੁਰੋਂ ਕੇ ਉਪਦੇਸ ਕਰ ਜਿਨ ਕਾ ਇਹ ਮਨੁ ਤਿਸ ਕੇ ਸਾਥ (ਮਉਲਿਆ) ਮਿਲਿਆ ਹੈ, ਸੋ ਹਰੀ ਗੁਣਦਾਤਾ ਕੇ ਨਾਮ ਕੋ ਉਚਾਰਨ ਕਰਤਾ ਹੈ॥੧॥ ਰਹਾਉ ॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦੀ ਬਖ਼ਸ਼ਸ਼ ਕਰਨ ਵਾਲਾ ਹਰਿ-ਨਾਮ ਉਚਾਰਦਾ ਹੈ, ਉਸ ਦਾ ਇਹ ਮਨ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ॥੧॥ ਰਹਾਉ ॥ਪਦ ਅਰਥ ਮਉਲਿਆ = ਖਿੜਿਆ ਹੋਇਆ, ਆਤਮਕ ਜੀਵਨ ਨਾਲ ਭਰਪੂਰ। ਵਖਾਣੈ = (ਉਹ ਮਨੁੱਖ) ਉਚਾਰਦਾ ਹੈ। ਹਰਿ ਗੁਣ ਦਾਤਾ ਨਾਮੁ = ਹਰੀ ਦੇ ਗੁਣ (ਹਿਰਦੇ ਵਿਚ) ਪੈਦਾ ਕਰਨ ਵਾਲਾ ਹਰਿ-ਨਾਮ ॥੧॥ ਰਹਾਉ ॥
SikhNet (Spanish)el Nombre del Señor con el que uno es bendecido con la Virtudes del Señor. (1-Pausa)
ਭਗਵੈ ਵੇਸਿ ਭ੍ਰਮਿ; ਮੁਕਤਿ. ਨ ਹੋਇ ॥
bhagavai ves bhram; mukat. na hoe | Ang 1175
Sant Singh KhalsaNo one is liberated by wandering around in saffron-colored robes.
Manmohan SinghWandering by wearing ochre-coloured robes one is emancipated not.
Manmohan Singh (Punjabi)ਗੇਰੂਏ ਰੰਗੇ ਬਸਤਰ ਪਾ ਕੇ ਰਟਨ ਕਰਨ ਦੁਆਰਾ ਬੰਦੇ ਦੀ ਕਲਿਆਣ ਨਹੀਂ ਹੁੰਦੀ।
Fareedkot Teekaਭਗਵੇ ਵੇਸ ਬਨਾ ਕਰ ਭਰਮਣੇ ਸੇ ਮੁਕਤੀ ਨਹੀਂ ਹੋਤੀ॥
Prof. Sahib Singhਭਗਵੇ ਰੰਗ ਦੇ ਭੇਖ ਨਾਲ (ਧਰਤੀ ਉਤੇ) ਭੌਂ ਕੇ ਵਿਕਾਰਾਂ ਤੋਂ ਖ਼ਲਾਸੀ ਨਹੀਂ ਹੁੰਦੀ।ਪਦ ਅਰਥ ਵੇਸਿ = ਵੇਸ ਨਾਲ, ਭੇਖ ਨਾਲ। ਭ੍ਰਮਿ = (ਧਰਤੀ ਉਤੇ) ਭੌਂ ਭੌਂ ਕੇ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ।
SikhNet (Spanish)Con túnicas color ocre, uno no es liberado de sus dudas y mediante el autocontrol forzoso,
ਬਹੁ ਸੰਜਮਿ; ਸਾਂਤਿ. ਨ ਪਾਵੈ ਕੋਇ ॥
bahu sanjam; saant. na paavai koe | Ang 1175
Sant Singh KhalsaTranquility is not found by strict self-discipline.
Manmohan SinghThrough great self-mortification, no one obtains peace of mind.
Manmohan Singh (Punjabi)ਭਾਰੀ ਸਵੈ-ਰਿਆਜਤ ਦੇ ਰਾਹੀਂ ਕਿਸੇ ਨੂੰ ਭੀ ਮਨ ਦੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ।
Fareedkot Teekaਬਹੁਤੇ ਸੰਜਮੀ ਹੋਣੇ ਕਰ ਕੇ ਭੀ ਕੋਈ ਸਾਂਤੀ ਕੋ ਨਹੀਂ ਪਾਵਤਾ॥
Prof. Sahib Singhਕਠਨ ਤਪਾਂ ਨਾਲ ਨਿਰੇ ਵਿਕਾਰਾਂ ਤੋਂ ਬਚਣ ਦੇ ਜਤਨ ਨਾਲ ਭੀ ਕੋਈ ਮਨੁੱਖ ਆਤਮਕ ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦਾ।ਪਦ ਅਰਥ ਸੰਜਮਿ = ਸੰਜਮ ਨਾਲ, ਕਠਨ ਤਪਾਂ ਨਾਲ, ਨਿਰੇ ਵਿਕਾਰਾਂ ਤੋਂ ਬਚਨ ਦੇ ਜਤਨ ਨਾਲ।
SikhNet (Spanish)la mente no es calmada.
ਗੁਰਮਤਿ ਨਾਮੁ ਪਰਾਪਤਿ ਹੋਇ ॥
guramat naam paraapat hoe | Ang 1175
Sant Singh KhalsaBut by following the Guru's Teachings, one is blessed to receive the Naam, the Name of the Lord.
Manmohan SinghBy the Guru's instruction, one is blessed with the Name.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਦੁਆਰਾ, ਨਾਮ ਦੀ ਦਾਤ ਮਿਲਦੀ ਹੈ।
Fareedkot Teekaਜਿਨ ਕੋ ਗੁਰੋਂ ਕੀ (ਮਤਿ) ਸਿਖ੍ਯਾ ਦ੍ਵਾਰਾ ਨਾਮੁ ਪ੍ਰਾਪਤਿ ਹੋਤਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਮੱਤ ਲੈਂਦਾ ਹੈ, ਉਸ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ,
SikhNet (Spanish)Es a través de la Palabra del Shabd del Guru que uno obtiene el Nombre,
ਵਡਭਾਗੀ ਹਰਿ ਪਾਵੈ ਸੋਇ ॥੨॥
vaddabhaagee har paavai soe |2| Ang 1175
Sant Singh KhalsaBy great good fortune, one finds the Lord. ||2||
Manmohan SinghVery fortunate is he, who attains unto his Lord.
Manmohan Singh (Punjabi)ਭਾਰੇ ਨਸੀਬਾਂ ਵਾਲਾ ਹੈ ਉਹ, ਜੋ ਪ੍ਰਭੂ ਨੂੰ ਪਾ ਲੈਂਦਾ ਹੈ।
Fareedkot Teekaਸੋਈ ਵਡਭਾਗੀ ਪੁਰਸ ਹਰੀ ਕੋ ਪਾਵਤਾ ਹੈ॥੨॥
Prof. Sahib Singhਉਹ ਵਡ-ਭਾਗੀ ਮਨੁੱਖ ਪਰਮਾਤਮਾ ਨੂੰ ਮਿਲ ਪੈਂਦਾ ਹੈ ॥੨॥ਪਦ ਅਰਥ ਸੋਇ = ਉਹ ਮਨੁੱਖ ॥੨॥
SikhNet (Spanish)su Destino es despertado en la Conciencia de Dios. (2)
ਕਲਿ ਮਹਿ; ਰਾਮ ਨਾਮਿ ਵਡਿਆਈ ॥
kal meh; raam naam vaddiaaee | Ang 1175
Sant Singh KhalsaIn this Dark Age of Kali Yuga, glorious greatness comes through the Lord's Name.
Manmohan SinghIn the Dark age, magnificence lies in the Name of the Lord,
Manmohan Singh (Punjabi)ਕਲਜੁਗ ਅੰਦਰ ਬਜੁਰਗੀ, ਪ੍ਰਭੂ ਦੇ ਨਾਮ ਅੰਦਰ ਹੈ,
Fareedkot Teekaਕਲਜੁਗ ਮੇਂ ਤੋ ਰਾਮ ਨਾਮ ਜਪਣੇ ਸੇ ਵਡਿਆਈ ਹੋਤੀ ਹੈ॥
Prof. Sahib Singhਇਸ ਬਖੇੜਿਆਂ-ਭਰੇ ਜਗਤ ਵਿਚ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ।ਪਦ ਅਰਥ ਕਲਿ ਮਹਿ = ਬਖੇੜਿਆਂ-ਭਰੇ ਜਗਤ ਵਿਚ {ਨੋਟ: ਇਥੇ ਜੁਗਾਂ ਦੇ ਨਿਰਨੇ ਦਾ ਜ਼ਿਕਰ ਨਹੀਂ ਹੈ। ਜੁਗ ਕੋਈ ਭੀ ਹੋਵੇ 'ਨਾਮਿ ਰਤੇ ਸਦਾ ਸੁਖੁ ਪਾਈ'। ਲਫ਼ਜ਼ 'ਸਦਾ' ਦੱਸਦਾ ਹੈ ਕਿ ਇਥੇ 'ਜੁਗਾਂ' ਬਾਰੇ ਵਿਚਾਰ ਨਹੀਂ ਹੈ}। ਨਾਮਿ = ਨਾਮ ਦੀ ਰਾਹੀਂ।
SikhNet (Spanish)En la Era de Kali, sólo el Naam, el Nombre del Señor es lo Bendito,
ਗੁਰ ਪੂਰੇ ਤੇ; ਪਾਇਆ ਜਾਈ ॥
gur poore te; paaeaa jaaee | Ang 1176
Sant Singh KhalsaThrough the Perfect Guru, it is obtained.
Manmohan Singhwho is obtained through the Perfect Guru.
Manmohan Singh (Punjabi)ਜੋ ਪੂਰਨ ਗੁਰਾਂ ਦੇ ਰਾਹੀਂ ਪਰਾਪਤ ਹੁੰਦਾ ਹੈ।
Fareedkot Teekaਵਹੁ ਰਾਮ ਨਾਮ ਪੂਰੇ ਗੁਰੋਂ ਸੇ ਪਾਯਾ ਜਾਤਾ ਹੈ॥
Prof. Sahib Singhਇਹ ਨਾਮ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ।ਪਦ ਅਰਥ ਤੇ = ਤੋਂ, ਦੀ ਰਾਹੀਂ।
SikhNet (Spanish)pero es a través del Guru Perfecto que uno lo obtiene.
ਨਾਮਿ ਰਤੇ; ਸਦਾ ਸੁਖੁ ਪਾਈ ॥
naam rate; sadaa sukh paaee | Ang 1176
Sant Singh KhalsaThose who are imbued with the Naam find everlasting peace.
Manmohan SinghImbued with the Name, one is ever in bliss.
Manmohan Singh (Punjabi)ਨਾਮ ਨਾਲ ਰੰਗੀਜਣ ਦੁਆਰਾ ਬੰਦਾ ਹਮੇਸ਼ਾਂ ਖੁਸ਼ੀ ਅੰਦਰ ਰਹਿੰਦਾ ਹੈ।
Fareedkot Teekaਜੋ ਨਾਮ ਮੇਂ ਰਤੇ ਹੈਂ, ਸੋ ਸਦਾ ਸੁਖ ਕੋ ਪਾਵਤੇ ਹੈਂ॥
Prof. Sahib Singhਹਰਿ-ਨਾਮ (ਦੇ ਪਿਆਰ-ਰੰਗ) ਵਿਚ ਰੰਗੀਜ ਕੇ ਮਨੁੱਖ ਸਦਾ (ਹਰੇਕ ਜੁਗ ਵਿਚ) ਸੁਖ ਮਾਣਦਾ ਹੈ।
SikhNet (Spanish)Imbuido en el Nombre uno permanece siempre en Éxtasis,
ਬਿਨੁ ਨਾਮੈ; ਹਉਮੈ ਜਲਿ ਜਾਈ ॥੩॥
bin naamai; haumai jal jaaee |3| Ang 1176
Sant Singh KhalsaBut without the Naam, mortals burn in egotism. ||3||
Manmohan SinghWithout the Name, he is burnt to ashes in ego.
Manmohan Singh (Punjabi)ਨਾਮ ਦੇ ਬਗੈਰ ਉਹ ਹੰਕਾਰ ਅੰਦਰ ਸੜ ਕੇ ਸੁਆਹ ਹੋ ਜਾਂਦਾ ਹੈ।
Fareedkot Teekaਨਾਮ ਸੇ ਬਿਨਾਂ ਜੀਵ ਹੰਤਾ, ਮਮਤਾ ਮੇਂ ਜਲ ਜਾਤਾ ਹੈ॥੩॥
Prof. Sahib Singhਨਾਮ ਤੋਂ ਬਿਨਾ ਮਨੁੱਖ ਹਉਮੈ ਦੀ ਅੱਗ ਵਿਚ ਆਪਣਾ ਆਤਮਕ ਜੀਵਨ ਸੁਆਹ ਕਰ ਲੈਂਦਾ ਹੈ ॥੩॥ਪਦ ਅਰਥ ਹਉਮੈ = ਅਹੰਕਾਰ ਵਿਚ। ਜਲਿ ਜਾਈ = ਸੜਦਾ ਹੈ, ਆਤਮਕ ਜੀਵਨ ਸੁਆਹ ਕਰ ਲੈਂਦਾ ਹੈ ॥੩॥
SikhNet (Spanish)pero sin el Nombre uno es ultrajado por el ego. (3)
ਵਡਭਾਗੀ; ਹਰਿ ਨਾਮੁ ਬੀਚਾਰਾ ॥
vaddabhaagee; har naam beechaaraa | Ang 1176
Sant Singh KhalsaBy great good furtune, some contemplate the Lord's Name.
Manmohan SinghThe very fortunate ones meditate on the God's Name,
Manmohan Singh (Punjabi)ਭਾਰੇ ਨਸੀਬਾਂ ਵਾਲੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਹਨ,
Fareedkot Teekaਵਡਭਾਗੀਓਂ ਨੇ ਹਰੀ ਨਾਮ ਕਾ ਵੀਚਾਰ ਕੀਆ ਹੈ॥
Prof. Sahib Singhਜਿਹੜਾ ਭਾਗਾਂ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿਚ ਵਸਾਂਦਾ ਹੈ,ਪਦ ਅਰਥ ਬੀਚਾਰਾ = ਵਿਚਾਰਦਾ, ਸੋਚ = ਮੰਡਲ ਵਿਚ ਵਸਾਂਦਾ।
SikhNet (Spanish)Uno medita en el Nombre cuando el Destino de uno despierta,
ਛੂਟੈ ਰਾਮ ਨਾਮਿ; ਦੁਖੁ ਸਾਰਾ ॥
chhoottai raam naam; dukh saaraa | Ang 1176
Sant Singh KhalsaThrough the Lord's Name, all sorrows are eradicated.
Manmohan Singhand through the Lord's Name, all their sorrows are ended.
Manmohan Singh (Punjabi)ਅਤੇ ਸੁਆਮੀ ਦੇ ਨਾਮ ਰਾਹੀਂ ਉਹਨਾਂ ਦੇ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।
Fareedkot Teekaਰਾਮ ਨਾਮ ਕੋ ਜਪ ਕਰ ਸਭ ਦੁਖੋਂ ਸੇ ਛੂਟੇ ਹੈਂ॥
Prof. Sahib Singhਨਾਮ ਦੀ ਬਰਕਤਿ ਨਾਲ ਉਸ ਦਾ ਸਾਰਾ ਦੁੱਖ ਮੁੱਕ ਜਾਂਦਾ ਹੈ।ਪਦ ਅਰਥ ਛੂਟੈ = ਮੁੱਕ ਜਾਂਦਾ ਹੈ।
SikhNet (Spanish)pero si uno se olvida del Nombre, el sufrimiento lo acoge.
ਹਿਰਦੈ ਵਸਿਆ; ਸੁ ਬਾਹਰਿ ਪਾਸਾਰਾ ॥
hiradai vasiaa; su baahar paasaaraa | Ang 1176
Sant Singh KhalsaHe dwells within the heart, and pervades the external universe as well.
Manmohan SinghHe, who abides in the mind, is pervading also the world without.
Manmohan Singh (Punjabi)ਜੋ ਮਨ ਅੰਦਰ ਵੱਸਦਾ ਹੈ ਉਹੀ ਬਾਹਰ ਸੰਸਾਰ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਜੋ ਬਾਹਰ ਪਸਾਰਾ ਪਰਪੰਚੁ ਮੇਂ ਬ੍ਯਾਪਕੁ ਹੈ, ਸੋ ਹਿਰਦੇ ਮੇਂ ਬਸਾ ਹੈ॥
Prof. Sahib Singh(ਉਹ ਜਾਣਦਾ ਹੈ ਕਿ ਜਿਹੜਾ ਪ੍ਰਭੂ) ਹਿਰਦੇ ਵਿਚ ਵੱਸ ਰਿਹਾ ਹੈ, ਬਾਹਰ ਜਗਤ ਵਿਚ ਭੀ ਉਹੀ ਪਸਰਿਆ ਹੋਇਆ ਹੈ।ਪਦ ਅਰਥ ਹਿਰਦੈ = ਹਿਰਦੇ ਵਿਚ। ਸੁ = ਉਹ ਪ੍ਰਭੂ।
SikhNet (Spanish)Sí Él, Quien está en nosotros, prevalece también en el mundo de afuera.
ਨਾਨਕ ਜਾਣੈ; ਸਭੁ ਉਪਾਵਣਹਾਰਾ ॥੪॥੧੨॥
naanak jaanai; sabh upaavanahaaraa |4|12| Ang 1176
Sant Singh KhalsaO Nanak, the Creator Lord knows all. ||4||12||
Manmohan SinghNanak, it is the Creator-Lord, who knows everything.
Manmohan Singh (Punjabi)ਨਾਨਕ, ਸਿਰਜਣਹਾਰ-ਸੁਆਮੀ ਸਾਰਾ ਕੁਝ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਉਪਾਵਣਹਾਰਾ) ਪਰਮੇਸ੍ਵਰ ਸਭ ਕੋ ਜਾਨਤਾ ਹੈ॥੪॥੧੨॥
Prof. Sahib Singhਹੇ ਨਾਨਕ! ਉਹ ਮਨੁੱਖ ਹਰ ਥਾਂ ਸਿਰਜਣਹਾਰ ਨੂੰ ਵੱਸਦਾ ਸਮਝਦਾ ਹੈ ॥੪॥੧੨॥ਪਦ ਅਰਥ ਸਭੁ = ਹਰ ਥਾਂ (ਵੱਸਦਾ)। ਉਪਾਵਣਹਾਰਾ = ਸਿਰਜਣਹਾਰ ॥੪॥੧੨॥
SikhNet (Spanish)Nanak dice, el Señor, Quien lo ha creado todo, conoce también lo más intimo de nuestro ser. (4-12)