ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਮਨ. ਓਇ ਦਿਨਸ ਧੰਨਿ; ਪਰਵਾਨਾਂ ॥
man. oe dinas dhan; paravaanaan |
Sant Singh KhalsaO my mind, blessed and approved is that day,
Manmohan SinghO my soul blessed and approved is the day,
Manmohan Singh (Punjabi)ਹੇ ਮੇਰੀ ਜਿੰਦੜੀਏ! ਮੁਬਾਰਕ ਅਤੇ ਪ੍ਰਾਮਾਣੀਕ ਹੈ ਉਹ ਦਿਹਾੜਾ,
Fareedkot Teekaਹੇ ਮੇਰੇ ਮਨ! ਵਹੁ (ਦਿਨਸ) ਦਿਨ ਧੰਨ ਹੈ ਔ (ਪਰਵਾਨਾ) ਲੇਖੇ ਮੇਂ ਹੈ॥
Prof. Sahib Singhਹੇ ਮਨ! ਉਹ ਦਿਨ ਭਾਗਾਂ ਵਾਲੇ ਹੁੰਦੇ ਹਨ, (ਪ੍ਰਭੂ ਦੇ ਦਰ ਤੇ) ਕਬੂਲ ਹੁੰਦੇ ਹਨ।ਪਦ ਅਰਥ ਮਨ = ਹੇ ਮਨ! ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਧੰਨਿ = ਭਾਗਾਂ ਵਾਲੇ।
SikhNet (Spanish)Bendito, Bendito será ese día, oh mi mente, sí, fructífero y auspicioso será ese momento,
ਸਫਲ ਤੇ ਘਰੀ ਸੰਜੋਗ ਸੁਹਾਵੇ; ਸਤਿਗੁਰ ਸੰਗਿ ਗਿਆਨਾਂ ॥੧॥ ਰਹਾਉ ॥
safal te gharee sanjog suhaave; satigur sang giaanaan |1| rahaau |
Sant Singh Khalsaand fruitful is that hour, and lucky is that moment, when the True Guru blesses me with spirtual wisdom. ||1||Pause||
Manmohan Singhfruitful the hour and auspicious the moment, when associating with the True Guru, receive I the Divine knowledge. Pause.
Manmohan Singh (Punjabi)ਫਲਦਾਇਕ ਉਹ ਘੜੀ ਅਤੇ ਸੁਲੱਖਣਾ ਉਹ ਮੁਹਤ, ਜਦ ਸੰਚੇ ਗੁਰਾਂ ਦੀ ਸਗਤ ਦੁਆਰਾ, ਮੈਨੂੰ ਬ੍ਰਹਮ ਵੀਚਾਰ ਪਰਾਪਤ ਹੁੰਦੀ ਹੈ। ਠਹਿਰਾਉ।
Fareedkot Teekaਵਹੁ ਘਰੀ ਔਰ ਸੰਜੋਗ ਭੀ ਸੋਭਨੀਕ ਹੈ ਜਿਸ ਮੇਂ ਸਤਿਗੁਰ (ਸੰਗਿ) ਸਾਥ ਹੋਨੇ ਕਰ ਗ੍ਯਾਨ ਪ੍ਰਾਪਤਿ ਹੂਆ ਹੈ॥੧॥ ਰਹਾਉ ॥
Prof. Sahib Singh(ਜ਼ਿੰਦਗੀ ਦੀਆਂ) ਉਹ ਘੜੀਆਂ ਸਫਲ ਹਨ, (ਗੁਰੂ ਨਾਲ) ਮੇਲ ਦੇ ਉਹ ਸਮੇ ਸੋਹਣੇ ਹੁੰਦੇ ਹਨ, ਜਦੋਂ ਗੁਰੂ ਦੀ ਸੰਗਤ ਵਿਚ (ਰਹਿ ਕੇ) ਆਤਮਕ ਜੀਵਨ ਦੀ ਸੂਝ ਪ੍ਰਾਪਤ ਹੁੰਦੀ ਹੈ ॥੧॥ ਰਹਾਉ ॥ਪਦ ਅਰਥ ਤੇ ਘਰੀ = ਉਹ ਘੜੀਆਂ। ਸੰਜੋਗ = ਮਿਲਾਪ ਦੇ ਸਮੇ। ਸੁਹਾਵੇ = ਸੋਹਣੇ। ਗਿਆਨਾਂ = ਆਤਮਕ ਜੀਵਨ ਦੀ ਸੂਝ ॥੧॥ ਰਹਾਉ ॥
SikhNet (Spanish)cuando reciba la Sabiduría del Guru. (1-Pausa)
ਧੰਨਿ. ਸੁਭਾਗ, ਧੰਨਿ ਸੋਹਾਗਾ; ਧੰਨਿ. ਦੇਤ ਜਿਨਿ ਮਾਨਾਂ ॥
dhan. subhaag, dhan sohaagaa; dhan. det jin maanaan |
Sant Singh KhalsaBlessed is my good destiny, and blessed is my Husband Lord. Blessed are those upon whom honor is bestowed.
Manmohan SinghBlest is my good destiny and blest my Spouse. Blessed are they, whom the Lord blesses with glory.
Manmohan Singh (Punjabi)ਮੁਬਾਰਕ ਹੇ ਮੇਰੀ ਚੰਗੀ ਪ੍ਰਾਲਭਧ ਅਤੇ ਮੁਬਾਰਕ ਮੇਰਾ ਪਤੀ। ਮੁਬਾਰਕ ਹਨ ਉਹ, ਜਿਨ੍ਹਾਂ ਨੂੰ ਪ੍ਰਭੂ ਪ੍ਰਭਤਾ ਪਰਦਾਨ ਕਰਦਾ ਹੈ।
Fareedkot Teekaਜਿਨ ਕੋ ਪਰਮੇਸ੍ਵਰ ਮਾਨ ਦੇਤਾ ਹੈ ਉਨ ਕਾ ਭਾਗ ਭੀ ਸ੍ਰੇਸ਼੍ਟ ਧੰਨ ਹੈ ਔਰ (ਸੋਹਾਗਾ) ਅਨੰਦ ਭੀ ਧੰਨ ਹੈ ਪੁਨਾ ਵਹੁ ਐਸੇ ਬੇਨਤੀ ਕਰਤੇ ਹੈਂ॥
Prof. Sahib Singhਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ (ਆਪਣੇ ਦਰ ਤੇ) ਆਦਰ ਦੇਂਦਾ ਹੈਂ, ਉਹ ਧੰਨ ਹਨ, ਸੁਭਾਗ ਹਨ, ਕਿਸਮਤ ਵਾਲੇ ਹਨ।ਪਦ ਅਰਥ ਜਿਨ = ਜਿਨ੍ਹਾਂ ਨੂੰ {ਬਹੁ-ਵਚਨ}। ਮਾਨਾਂ = ਆਦਰ।
SikhNet (Spanish)Bendito es mi Esposo, Bendito mi Destino, Bendito sea Él, que me ha dado la Gloria.
ਇਹੁ ਤਨੁ ਤੁਮੑਰਾ. ਸਭੁ ਗ੍ਰਿਹੁ ਧਨੁ ਤੁਮਰਾ; ਹੀਂਉ ਕੀਓ ਕੁਰਬਾਨਾਂ ॥੧॥
eihu tan tumaraa. sabh grihu dhan tumaraa; heenau keeo kurabaanaan |1|
Sant Singh KhalsaThis body is Yours, all my home and wealth are Yours; I offer my heart as a sacrifice to You. ||1||
Manmohan SinghThis body is Thine, my home and wealth all belong to Thee and sacrifice I, my soul unto Thee, O my Lord.
Manmohan Singh (Punjabi)ਇਹ ਦੇਹਿ ਤੇਰੀ ਹੈ, ਮੇਰਾ ਘਰ ਅਤੇ ਦੌਲਤ ਸਮੁਹ ਤੇਰੀ ਮਲਕੀਅਤ ਹਨ ਅਤੇ ਆਪਣੀ ਜਿੰਦੜੀ ਮੈਂ ਤੇਰੇ ਉਤੋਂ ਸਦੱਕੜੇ ਕਰਦੀ ਹਾਂ, ਹੇ ਮੇਰੇ ਸੁਆਮੀ!
Fareedkot Teekaਇਹ ਸਰੀਰ ਭੀ ਤੁਮਾਰਾ ਹੈ ਔਰ ਘਰ ਅਰ ਧਨ ਭੀ ਤੁਮਾਰਾ ਹੀ ਹੈ, ਮੈਨੇ ਜੀਉ ਭੀ ਆਪ ਕੇ ਊਪਰ ਸੇ ਕੁਰਬਾਨ ਕੀਆ ਹੈ॥੧॥
Prof. Sahib Singhਹੇ ਪ੍ਰਭੂ! ਮੇਰਾ ਇਹ ਸਰੀਰ ਤੇਰੇ ਹਵਾਲੇ ਹੈ, ਮੇਰਾ ਸਾਰਾ ਘਰ ਤੇ ਧਨ ਤੈਥੋਂ ਸਦਕੇ ਹੈ, ਮੈਂ ਆਪਣਾ ਹਿਰਦਾ (ਤੇਰੇ ਚਰਨਾਂ ਤੋਂ) ਸਦਕੇ ਕਰਦਾ ਹਾਂ ॥੧॥ਪਦ ਅਰਥ ਸਭੁ = ਸਾਰਾ। ਗ੍ਰਿਹੁ = ਘਰ। ਹੀਂਓੁ = ਹਿਰਦਾ {ਨੋਟ: ਅੱਖਰ 'ੳ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਹੀਂਉ' ਹੈ, ਇਥੇ 'ਹੀਂਓ' ਪੜ੍ਹਨਾ ਹੈ} ॥੧॥
SikhNet (Spanish)Oh Dios, mi cuerpo y todo lo que tengo Te pertenecen, y mi Alma la ofrezco en sacrificio a Ti. (1)
ਕੋਟਿ ਲਾਖ ਰਾਜ ਸੁਖ ਪਾਏ; ਇਕ ਨਿਮਖ ਪੇਖਿ ਦ੍ਰਿਸਟਾਨਾਂ ॥
kott laakh raaj sukh paae; ik nimakh pekh drisattaanaan |
Sant Singh KhalsaI obtain tens of thousands and millions of regal pleasures, if I gaze upon Your Blessed Vision, even for an instant.
Manmohan SinghSeeing Thine vision even for a moment, I obtain millions and lacs of empires and pleasures,
Manmohan Singh (Punjabi)ਇਕ ਮੁਹਤ ਭਰ ਤੇਰਾ ਦਰਸ਼ਨ ਦੇਖਣ ਦੁਆਰਾ ਮੈਨੂੰ ਕ੍ਰੋੜਾ ਤੇ ਲੱਖਾਂ ਰਾਜ-ਭਾਗ ਤੇ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਹਨ।
Fareedkot Teekaਜੋ ਆਪ ਕਾ ਇਕ ਨਿਮਖ ਮਾਤ੍ਰ ਕ੍ਰਿਪਾ ਦ੍ਰਿਸ਼੍ਟੀ ਕਰ ਦੇਖਨਾ ਹੈ, ਉਸ ਕੋ ਮੈਂ ਲਾਖੋਂ ਕ੍ਰੋੜੋਂ ਰਾਜਾ ਕੇ ਸੁਖੋਂ ਕੋ ਪ੍ਰਾਪਤੀ ਜਾਨਤਾ ਹੂੰ॥
Prof. Sahib Singhਅੱਖ ਝਮਕਣ ਜਿਤਨੇ ਸਮੇ ਲਈ ਤੇਰਾ ਦਰਸਨ ਕਰ ਕੇ (ਮਾਨੋ) ਰਾਜ ਦੇ ਲੱਖਾਂ ਕ੍ਰੋੜਾਂ ਸੁਖ ਪ੍ਰਾਪਤ ਹੋ ਜਾਂਦੇ ਹਨ।ਪਦ ਅਰਥ ਕੋਟਿ = ਕ੍ਰੋੜਾਂ। ਨਿਮਖ = ਅੱਖ ਝਮਕਣ ਜਿਤਨਾ ਸਮਾ। ਪੇਖਿ = ਵੇਖ ਕੇ। ਦ੍ਰਿਸਟਾਨਾ = ਨਿਗਾਹ, ਦਰਸਨ।
SikhNet (Spanish)Si posas Tu Mirada Graciosa sobre mí, aunque sea por un momento, soy tan bendecido como si tuviera miles de reinos y todas las delicias de la tierra.
ਜਉ ਕਹਹੁ ਮੁਖਹੁ. ਸੇਵਕ ਇਹ ਬੈਸੀਐ; ਸੁਖ ਨਾਨਕ. ਅੰਤੁ, ਨ ਜਾਨਾਂ ॥੨॥੨੩॥੪੬॥
jau kahahu mukhahu. sevak ih baiseeai; sukh naanak. ant, na jaanaan |2|23|46|
Sant Singh KhalsaWhen You, O God, say, "My servant, stay here with me", Nanak knows unlimited peace. ||2||23||46||
Manmohan SinghO Lord, when with Thy mouth Thou say, "my slave, be thou seated here" Nanak can know not the limit of that glee.
Manmohan Singh (Punjabi)ਹੇ ਸਾਈਂ! ਜਦ ਆਪਣੇ ਮੂੰਹ ਨਾਲ ਤੂੰ ਆਖਦਾ ਹੈ, "ਮੇਰੇ ਗੋਲੇ ਤੂੰ ਏਥੇ ਬੈਠ ਜਾ ।" ਉਸ ਅਨੰਦ ਦੇ ਓੜਕ ਨੂੰ ਨਾਨਕ ਜਾਣ ਨਹੀਂ ਸਕਦਾ।
Fareedkot Teekaਜੇਕਰ ਇਕ ਵਾਰ ਮੈਂ ਸੇਵਕ ਕੋ ਮੁਖ ਸੇ ਇਤਨਾ ਕਹੀਏ ਕਿ ਈਹਾਂ ਬੈਠੀਏ, ਭਾਵ ਆਦਰੁ ਕਰੇ, ਤੌ ਸ੍ਰੀ ਗੁਰੂ ਜੀ ਕਹਿਤੇ ਹੈਂ: ਇਸ ਸੁਖ ਕਾ ਅੰਤ ਮੁਝ ਸੇ ਜਾਨਾ ਨਹੀਂ ਜਾਤਾ, ਭਾਵ ਬ੍ਯੰਤੁ ਹੈ॥੨॥੨੩॥੪੬॥
Prof. Sahib Singhਜੇ ਤੂੰ ਮੂੰਹੋਂ ਆਖੇਂ, ਹੇ ਸੇਵਕ! ਇਥੇ ਬੈਠ, (ਮੈਨੂੰ ਇਤਨਾ ਆਨੰਦ ਆਉਂਦਾ ਹੈ ਕਿ ਉਸ) ਆਨੰਦ ਦਾ ਮੈਂ ਨਾਨਕ ਅੰਤ ਨਹੀਂ ਜਾਣ ਸਕਦਾ ॥੨॥੨੩॥੪੬॥ਪਦ ਅਰਥ ਜਉ = ਜੇ। ਮੁਖਹੁ = ਮੂੰਹੋਂ। ਸੇਵਕ = ਹੇ ਸੇਵਕ! ਇਹ = ਇਥੇ ॥੨॥੨੩॥੪੬॥
SikhNet (Spanish)Si me pides oh Dios, que me quede ahí donde estoy, ilimitada para mí será la Dicha de seguir Tu Comando. (2-23-46)