ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਓਅੰ ਪ੍ਰਿਅ ਪ੍ਰੀਤਿ ਚੀਤਿ; ਪਹਿਲਰੀਆ ॥
oan pria preet cheet; pahilareea |
Sant Singh KhalsaMy consciousness has loved my Beloved God, since the very beginning of time.
Manmohan SinghSince the very beginning, my mind is in love with God, my Beloved.
Manmohan Singh (Punjabi)ਐਨ ਆਰੰਭ ਤੋਂ ਹੀ, ਮੇਰੇ ਮਨ ਦਾ ਪਿਆਰ, ਆਪਣੇ ਪ੍ਰੀਤਮ ਵਾਹਿਗੁਰੂ ਨਾਲ ਹੈ।
Fareedkot Teekaਹੇ ਓਅੰ ਰੂਪ (ਪ੍ਰਿਅ) ਪਤੀ! ਮੇਰੇ ਕੋ ਚਿਤ ਮੇਂ ਆਪ ਕੀ ਪਰੀਤਿ (ਪਹਿਲਰੀਆ) ਆਦਿ ਸੇ ਹੀ ਹੈ, ਭਾਵ ਜਨਮਾਤ੍ਰੋਂ ਸੇ ਹੈ॥
Prof. Sahib Singh(ਉਂਞ ਤਾਂ ਮੇਰੇ) ਚਿੱਤ ਵਿਚ ਪਿਆਰੇ ਦੀ ਪ੍ਰੀਤ ਮੁੱਢ-ਕਦੀਮਾਂ ਦੀ (ਟਿਕੀ ਹੋਈ ਹੈ),ਪਦ ਅਰਥ ਓਅੰ ਪ੍ਰੀਤਿ = ਪਰਮਾਤਮਾ ਦੀ ਪ੍ਰੀਤ। ਪ੍ਰਿਅ ਪ੍ਰੀਤਿ = ਪਿਆਰੇ ਦੀ ਪ੍ਰੀਤ। ਚੀਤਿ = (ਮੇਰੇ) ਚਿੱਤ ਵਿਚ। ਪਹਿਲਰੀਆ = ਪਹਿਲਾਂ ਦੀ, ਮੁੱਢ-ਕਦੀਮਾਂ ਦੀ।
SikhNet (Spanish)Estoy enamorado de mi Señor desde el principio del tiempo
ਜੋ ਤਉ ਬਚਨੁ ਦੀਓ. ਮੇਰੇ ਸਤਿਗੁਰ; ਤਉ ਮੈ ਸਾਜ ਸੀਗਰੀਆ ॥੧॥ ਰਹਾਉ ॥
jo tau bachan deeo. mere satigur; tau mai saaj seegareea |1| rahaau |
Sant Singh KhalsaWhen You blessed me with the Teachings, O my True Guru, I was embellished with beauty. ||1||Pause||
Manmohan SinghWhen thou, O my true Guru, blessed me with thy instruction, since then I have been embellished. Pause.
Manmohan Singh (Punjabi)ਜਦੋਂ ਦਾ, ਹੈ ਮੇਰੇ ਸੱਚੇ ਗੁਰੂ ਜੀ! ਤੁਸੀਂ ਮੈਨੂੰ ਉਪਦੇਸ਼ ਦਿੰਤਾ ਹੈ, ਉਦੋਂ ਦੀ ਹੀ ਮੈਂ ਸ਼ਸ਼ੋਭਤ ਹੋ ਗਈ ਹਾਂ। ਠਹਿਰਾਉ।
Fareedkot Teekaਜੋ ਆਪ ਨੇ ਮੇਰੇ ਕੋ ਸਤਿਗੁਰੋਂ ਕਾ ਉਪਦੇਸ਼ ਦੀਆ, ਤੌ ਮੈਂ ਸਾਧਨਾ ਰੂਪ ਸਾਜ ਕਰ ਕੇ ਸਿੰਗਾਰੀ ਗਈ॥੧॥ ਰਹਾਉ ॥
Prof. Sahib Singhਪਰ ਹੇ ਸਤਿਗੁਰੂ! ਜਦੋਂ ਤੂੰ ਉਪਦੇਸ਼ ਦਿੱਤਾ (ਉਹ ਪ੍ਰੀਤ ਜਾਗ ਪਈ, ਤੇ) ਮੇਰਾ ਆਤਮਕ ਜੀਵਨ ਸੋਹਣਾ ਬਣ ਗਿਆ ॥੧॥ ਰਹਾਉ ॥ਪਦ ਅਰਥ ਜੋ ਬਚਨੁ = ਜਿਹੜਾ ਉਪਦੇਸ਼। ਤਉ = ਤੂੰ। ਸਤਿਗੁਰ = ਹੇ ਸਤਿਗੁਰੂ! ਤਉ = ਤਦੋਂ। ਸੀਗਰੀਆ = ਸਿੰਗਾਰੀ ਗਈ ॥੧॥ ਰਹਾਉ ॥
SikhNet (Spanish)y mi único ornamento ha sido la Palabra Verdadera del Guru. (1-Pausa)
ਹਮ ਭੂਲਹ. ਤੁਮ ਸਦਾ ਅਭੂਲਾ; ਹਮ ਪਤਿਤ. ਤੁਮ ਪਤਿਤ ਉਧਰੀਆ ॥
ham bhoolah. tum sadaa abhoolaa; ham patit. tum patit udhareea |
Sant Singh KhalsaI am mistaken; You are never mistaken. I am a sinner; You are the Saving Grace of sinners.
Manmohan SinghI am in error and Thou are ever Infallible. I am a sinner and Thou are the Saviour of sinners.
Manmohan Singh (Punjabi)ਮੈਂ ਗਲਤੀ ਕਰਦੀ ਹਾਂ ਅਤੇ ਤੂੰ ਸਦੀਵ ਹੀ ਅਚੂਕ ਹੈ। ਮੈਂ ਪਾਪਣ ਹਾਂ ਅਤੇ ਤੂੰ ਪਾਪੀਆਂ ਨੂੰ ਤਾਰਨ ਵਾਲਾ ਹੈ।
Fareedkot Teekaਹਮ ਭੂਲਣੇ ਵਾਲੇ ਹੈਂ ਤੁਮ ਸਦਾ ਅਭੁਲ ਹੋ। ਹਮ (ਪਤਿਤ) ਪਾਪੀ ਹੈਂ ਔਰ ਤੁਮ ਪਾਪੀਓਂ ਕੇ ਉਧਾਰ ਕਰਨੇ ਵਾਲੇ ਹੋ॥
Prof. Sahib Singhਹੇ ਗੁਰੂ! ਅਸੀਂ ਜੀਵ (ਸਦਾ) ਭੁੱਲਾਂ ਕਰਦੇ ਹਾਂ, ਤੂੰ ਸਦਾ ਅਭੁੱਲ ਹੈਂ, ਅਸੀਂ ਜੀਵ ਵਿਕਾਰਾਂ ਵਿਚ ਡਿੱਗੇ ਰਹਿੰਦੇ ਹਾਂ, ਤੂੰ ਵਿਕਾਰੀਆਂ ਨੂੰ ਬਚਾਣ ਵਾਲਾ ਹੈਂ।ਪਦ ਅਰਥ ਹਮ = ਅਸੀਂ ਜੀਵ। ਭੂਲਹ = ਅਸੀਂ ਭੁੱਲਦੇ ਹਾਂ। ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਉਧਰੀਆ = (ਵਿਕਾਰਾਂ ਤੋਂ) ਬਚਾਣ ਵਾਲਾ।
SikhNet (Spanish)Estamos siempre en el error, oh Dios, Tú nunca lo estás, somos malvados y Tú eres nuestro Único Redentor.
ਹਮ ਨੀਚ ਬਿਰਖ. ਤੁਮ ਮੈਲਾਗਰ; ਲਾਜ ਸੰਗਿ ਸੰਗਿ ਬਸਰੀਆ ॥੧॥
ham neech birakh. tum mailaagar; laaj sang sang basareea |1|
Sant Singh KhalsaI am a lowly thorn-tree, and You are the sandalwood tree. Please preserve my honor by staying with me; please stay with me. ||1||
Manmohan SinghI am a low-quality tree and Thou are the sandal-plant. Preserve Thou the honour of my abiding along-side, along-side Thee.
Manmohan Singh (Punjabi)ਮੈਂ ਨੀਵੇ ਦਰਜੇ ਦਾ ਰੁੱਖ ਹਾਂ ਹਾਂ ਅਤੇ ਤੂੰ ਚੰਦਨ ਦਾ ਬਿਵਾ ਹੈ। ਤੂੰ ਮੈਰੀ ਆਪਣੇ ਨਾਲ, ਨਾਲ ਰਿਹਣ ਦੀ ਲੱਜਿਆ ਰੱਖ।
Fareedkot Teekaਹਮ ਨੀਚ ਬ੍ਰਿਛ ਅਰਿੰਡ ਕੀ ਨ੍ਯਾਈਂ ਹੈਂ ਔਰ ਆਪ (ਮੈਲਾਗਰ) ਚੰਦਨ ਵਤ ਹੋ। ਜੈਸੇ ਮੈਲਾਗਰ ਕੋ ਸੰਗ ਕੀ ਲਾਜ ਹੋਤੀ ਹੈ, ਤੈਸੇ ਹੀ, ਹੇ ਹਰੀ! ਤੁਮਾਰੇ ਸੰਗ ਬਸਨੇ ਕੀ ਤੁਮ ਕੋ ਲਾਜ ਹੈ॥੧॥
Prof. Sahib Singhਅਸੀਂ (ਅਰਿੰਡ ਵਰਗੇ) ਨੀਚ ਰੁੱਖ ਹਾਂ ਤੂੰ ਚੰਦਨ ਹੈਂ, ਜੋ ਨਾਲ ਵੱਸਣ ਵਾਲੇ ਰੁੱਖਾਂ ਨੂੰ ਸੁਗੰਧਿਤ ਕਰ ਦੇਂਦਾ ਹੈ। ਹੇ ਗੁਰੂ! ਤੂੰ ਆਪਣੇ ਚਰਨਾਂ ਵਿਚ ਰਹਿਣ ਵਾਲਿਆਂ ਦੀ ਇੱਜ਼ਤ ਰੱਖਣ ਵਾਲਾ ਹੈਂ ॥੧॥ਪਦ ਅਰਥ ਬਿਰਖ = ਰੁੱਖ। ਮੈਲਾਗਰ = ਮਲਯ ਪਰਬਤ ਉੱਤੇ ਉੱਗਣ ਵਾਲਾ ਚੰਦਨ। ਲਾਜ = ਇੱਜ਼ਤ। ਸੰਗਿ = ਨਾਲ। ਬਸਰੀਆ = ਵੱਸਣ ਵਾਲੇ ॥੧॥
SikhNet (Spanish)Eres el Árbol de Sándalo de la montaña de Mali y yo una madera de baja calidad a Tu lado, salva ahora mi honor y dame también la Fragancia, oh Señor. (1)
ਤੁਮ ਗੰਭੀਰ ਧੀਰ ਉਪਕਾਰੀ; ਹਮ ਕਿਆ ਬਪੁਰੇ ਜੰਤਰੀਆ ॥
tum ganbheer dheer upakaaree; ham kiaa bapure jantareea |
Sant Singh KhalsaYou are deep and profound, calm and benevolent. What am I? Just a poor helpless being.
Manmohan SinghThou are the profound, calm and Beneficient Lord. What am I a helpless being before thee?
Manmohan Singh (Punjabi)ਤੂੰ ਡੁੰਘਾ, ਧੀਰਜਵਾਨ ਅਤੇ ਪਰਉਪਕਾਰੀ ਪ੍ਰਭੂ ਹੈ। ਤੇਰੇ ਮੂਹਰੇ ਮੇ ਨਿਰਬਲ ਜੀਵ ਕੀ ਹਾਂ?
Fareedkot Teekaਤੁਮ ਗੰਭੀਰ ਔ ਧੀਰਜਵਾਨ ਔ ਉਪਕਾਰ ਕਰਨੇ ਵਾਲੇ ਹੋ, ਹਮ ਬਿਚਾਰੇ ਜੀਵ ਕ੍ਯਾ ਹੈਂ॥
Prof. Sahib Singhਹੇ ਗੁਰੂ! ਤੂੰ ਜਿਗਰੇ ਵਾਲਾ ਹੈਂ, ਧੀਰਜ ਵਾਲਾ ਹੈਂ, ਉਪਕਾਰ ਕਰਨ ਵਾਲਾ ਹੈਂ, ਅਸਾਂ ਨਿਮਾਣੇ ਜੀਵਾਂ ਦੀ ਕੋਈ ਪਾਂਇਆਂ ਨਹੀਂ ਹੈ।ਪਦ ਅਰਥ ਧੀਰ = ਧੀਰਜ ਵਾਲੇ। ਬਪੁਰੇ = ਨਿਮਾਣੇ, ਵਿਚਾਰੇ। ਜੰਤਰੀਆ = ਜੰਤ।
SikhNet (Spanish)Profundo y en Total Calma, Compasivo con todos eres Tú, ¿ante Ti, yo, una simple y llana criatura, qué soy?
ਗੁਰ ਕ੍ਰਿਪਾਲ ਨਾਨਕ ਹਰਿ ਮੇਲਿਓ; ਤਉ ਮੇਰੀ ਸੂਖਿ ਸੇਜਰੀਆ ॥੨॥੨੨॥੪੫॥
gur kripaal naanak har melio; tau meree sookh sejareea |2|22|45|
Sant Singh KhalsaThe Merciful Guru Nanak has united me with the Lord. I lay on His Bed of Peace. ||2||22||45||
Manmohan SinghNanak, the merciful Guru, has united me with the Lord. Since then recline I in His couch of bliss.
Manmohan Singh (Punjabi)ਨਾਨਕ, ਮਿਹਰਬਾਨ ਗੁਰਾਂ ਨੇ ਮੈਨੂੰ ਸੁਆਮੀ ਨਾਲ ਮਿਲਾ ਦਿੱਤਾ ਹੈ! ਉਦੋਂ ਤੋਂ ਮੈਂ ਉਸ ਦੀ ਪ੍ਰਸੰਨਤਾ ਦੇ ਪਲੰਘ ਉਤੇ ਲੇਟਦੀ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਕ੍ਰਿਪਾਲ ਗੁਰੋਂ ਨੇ, ਹੇ ਹਰੀ! ਤੇਰੇ ਕੋ ਮਿਲਾਯਾ ਹੈ ਤੌ ਮੇਰੀ ਹਿਰਦੇ ਰੂਪੀ ਸੇਜਾ ਸੂਖ ਸਹਿਤ ਹੋਤੀ ਭਈ॥੨॥੨੨॥੪੫॥
Prof. Sahib Singhਹੇ ਕ੍ਰਿਪਾਲ ਗੁਰੂ! ਜਦੋਂ ਤੂੰ ਮੈਨੂੰ ਨਾਨਕ ਨੂੰ ਪ੍ਰਭੂ ਦਾ ਮੇਲ ਕਰਾਇਆ, ਤਦੋਂ ਤੋਂ ਮੇਰੀ ਹਿਰਦਾ-ਸੇਜ ਸੁਖ-ਭਰਪੂਰ ਹੋ ਗਈ ਹੈ ॥੨॥੨੨॥੪੫॥ਪਦ ਅਰਥ ਗੁਰ = ਹੇ ਗੁਰੂ! ਸੂਖਿ = ਸੁਖ ਵਾਲੀ। ਸੇਜਰੀਆ = ਹਿਰਦਾ-ਸੇਜ ॥੨॥੨੨॥੪੫॥
SikhNet (Spanish)Cuando Te encuentro, por la Gracia del Guru, entonces me reclino en Tu Bello Aposento de Éxtasis. (2-22-45)