ਮਃ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak Dev, Primer Canal Divino.
ਮਨਹੁ ਜਿ ਅੰਧੇ ਕੂਪ; ਕਹਿਆ ਬਿਰਦੁ. ਨ ਜਾਣਨੑੀ ॥
manahu ji andhe koop; kahiaa birad. na jaananaee |
Sant Singh KhalsaThose mortals whose minds are like deep dark pits do not understand the purpose of life, even when it is explained to them.
Manmohan SinghThey, whose minds are like the blind well, realise not their life-object even when told.
Manmohan Singh (Punjabi)ਜਿਨ੍ਹਾਂ ਦੇ ਹਿਰਦੇ ਅੰਨ੍ਹੇ ਖੂਹ ਦੀ ਮਾਨੰਦ ਹਨ, ਉਹ ਦੱਸੇ ਜਾਣ ਦੇ ਬਾਵਜੂਦ ਭੀ ਆਪਣੇ ਜੀਵਨ-ਮਨੋਰਥ ਨੂੰ ਅਨਭਵ ਨਹੀਂ ਕਰਦੇ।
Fareedkot Teekaਮਨ ਕਰ ਕੇ ਜੋ (ਅੰਧੇ) ਅਗਿਆਤ ਹੈਂ ਅਰ (ਕੂਪ) ਜੜ ਹੈਂ, ਸੋ ਬੇਦ ਸ਼ਾਸਤ੍ਰ ਕਾ ਕਹਾ ਹੂਆ (ਬਿਰਦੁ) ਧਰਮ ਨਹੀਂ ਜਾਨਤੇ ਹੈਂ॥
Prof. Sahib Singhਜੋ ਮਨੁੱਖ ਮਨੋਂ ਅੰਨ੍ਹੇ ਘੁੱਪ ਹਨ (ਭਾਵ, ਪੁੱਜ ਕੇ ਮੂਰਖ ਹਨ), ਉਹ ਦੱਸਿਆਂ ਭੀ ਇਨਸਾਨੀ ਫ਼ਰਜ਼ ਨਹੀਂ ਜਾਣਦੇ;ਪਦ ਅਰਥ ਅੰਧੇ ਕੂਪ = ਅੰਨ੍ਹੇ ਖੂਹ, ਬਹੁਤ ਹੀ ਮੂਰਖ। ਬਿਰਦੁ = (ਇਨਸਾਨੀ) ਫ਼ਰਜ਼। ਕਹਿਆ = ਦੱਸਿਆਂ ਭੀ, ਆਖਿਆਂ ਭੀ।
SikhNet (Spanish)Los que tienen su mente oscura como profunda caverna, no se percatan del objeto de su vida,
ਮਨਿ ਅੰਧੈ ਊਂਧੈ ਕਵਲਿ; ਦਿਸਨੑਿ ਖਰੇ ਕਰੂਪ ॥
man andhai aoondhai kaval; disana khare karoop |
Sant Singh KhalsaTheir minds are blind, and their heart-lotuses are upside-down; they look totally ugly.
Manmohan SinghThe mentally blind, have their heart lotus inverted and look extremely ugly.
Manmohan Singh (Punjabi)ਮਾਨਸਿਕ ਤੌਰ ਤੇ ਅੰਨ੍ਰਿਆਂ ਦਾ ਦਿਲ-ਕਮਲ ਮੂਧਾ ਹੋਇਆ ਹੋਇਆ ਹੈ ਅਤੇ ਉਹ ਬਹੁਤ ਹੀ ਬਦਸ਼ਕਲ ਦਿੱਸਦੇ ਹਨ।
Fareedkot Teekaਮਨ ਕੇ ਅੰਧੇ ਹੈਂ ਤਿਨ ਕੇ (ਊਂਧੈ ਕਵਲਿ) ਰਿਦੇ ਕਮਲ ਉਲਟੇ ਹੋ ਰਹੇ ਹੈਂ, ਭਾਵ ਪਰਮੇਸ੍ਵਰ ਸੇ ਬੇਮੁਖ ਹੈਂ ਅਰ ਅਤੀ ਕਰੂਪ ਅਰਥਾਤ ਬਿਨਾਂ ਸਫਾਈ ਕੇ ਦਿਖਾਈ ਦੇਤੇ ਹੈਂ॥
Prof. Sahib Singhਮਨ ਅੰਨ੍ਹਾ ਹੋਣ ਕਰਕੇ ਤੇ ਹਿਰਦਾ-ਕਵਲ (ਧਰਮ ਵਲੋਂ) ਉਲਟਿਆ ਹੋਣ ਦੇ ਕਾਰਨ ਉਹ ਬੰਦੇ ਬਹੁਤ ਕੋਝੇ ਲੱਗਦੇ ਹਨ।ਪਦ ਅਰਥ ਮਨਿ ਅੰਧੈ = ਅੰਨ੍ਹੇ ਮਨ ਦੇ ਕਾਰਨ। ਊਂਧੈ ਕਵਲਿ = ਉਲਟੇ ਹੋਏ (ਹਿਰਦੇ) ਕੰਵਲ ਦੇ ਕਾਰਨ। ਖਰੇ ਕਰੂਪ = ਬਹੁਤ ਕੋਝੇ।
SikhNet (Spanish)aún cuando se les dice. Sí, cegada está la percepción de su mente,
ਇਕਿ ਕਹਿ ਜਾਣਹਿ. ਕਹਿਆ ਬੁਝਹਿ; ਤੇ ਨਰ ਸੁਘੜ ਸਰੂਪ ॥
eik keh jaaneh. kahiaa bujheh; te nar sugharr saroop |
Sant Singh KhalsaSome know how to speak, and understand what they are told. They are wise and beautiful.
Manmohan SinghSome know how to speak and understand what others say. Those men are wise and beauteous.
Manmohan Singh (Punjabi)ਕਈ ਗੱਲ ਕਰਨੀ ਜਾਣਦੇ ਹਨ ਅਤੇ ਜੋ ਕੁਛ ਹੋਰ ਕਹਿੰਦੇ ਹਨ ਉਸ ਨੂੰ ਸਮਝਦੇ ਹਨ। ਉਹ ਜੀਵ ਸਿਆਣੇ ਤੇ ਸੁੰਦਰ ਹਨ।
Fareedkot Teekaਇਕ ਪ੍ਰਾਣੀ ਆਪ ਕਹਿਣ ਜਾਨਤੇ ਹੈਂ ਔਰ ਇਕ ਕਹੇ ਹੂਏ ਵਾਕ ਕੋ ਸਮਝਤੇ ਹੈਂ, ਵਹੁ ਪੁਰਸ਼ ਤੋ (ਸੁਘੜ) ਚਤਰ ਅਰ (ਸਰੂਪ) ਸੁੰਦਰ, ਭਾਵ ਸਫਾਈ ਵਾਲੇ ਹੈਂ॥
Prof. Sahib Singhਕਈ ਮਨੁੱਖ ਐਸੇ ਹਨ ਜੋ ਗੱਲ ਕਰਨੀ ਭੀ ਜਾਣਦੇ ਹਨ ਤੇ ਕਿਸੇ ਦੀ ਆਖੀ ਸਮਝਦੇ ਭੀ ਹਨ ਉਹ ਮਨੁੱਖ ਸੁਚੱਜੇ ਤੇ ਸੋਹਣੇ ਜਾਪਦੇ ਹਨ।ਪਦ ਅਰਥ ਕਹਿ ਜਾਣਹਿ = ਗੱਲ ਕਰਨੀ ਜਾਣਦੇ ਹਨ। ਸੁਘੜ = ਸੁ-ਘੜ, ਸੁਚੱਜੇ।
SikhNet (Spanish)su ser interior está deforme y sus Almas son dejadas caer como el loto invertido.
ਇਕਨਾ ਨਾਦ ਨ, ਬੇਦ ਨ ਗੀਅ ਰਸੁ; ਰਸ ਕਸ. ਨ ਜਾਣੰਤਿ ॥
eikanaa naad na, bed na geea ras; ras kas. na jaanant |
Sant Singh KhalsaSome do not understand about the Sound-current of the Naad or the Vedas, music, virtue or vice.
Manmohan SinghSome understand not what celestial strain, Divine comprehension, science of music, virtue and vice is.
Manmohan Singh (Punjabi)ਕਈ ਬੈਕੁੰਠੀ ਕੀਰਤਨ ਬ੍ਰਹਿਮ ਗਿਆਤਾ, ਰਾਗ ਵਿਦਿਆ, ਨੇਕੀ ਅਤੇ ਬਦੀ ਨੂੰ ਨਹੀਂ ਸਮਝਦੇ।
Fareedkot Teekaਏਕ ਪ੍ਰਾਨੀਓਂ ਕੋ (ਨਾਦ) ਬ੍ਰਹਮ ਰਸ ਕੀ ਗਿਆਤ ਨਹੀਂ, ਭਾਵ ਬ੍ਰਹਮ ਮੇਂ ਨਿਸਚਾ ਨਹੀਂ ਔਰ ਬੇਦ ਰਸ ਕੀ ਭੀ (ਗੀਅ ਰਸੁ) ਅਗਿਆਤ ਨਹੀਂ, ਭਾਵ ਸ੍ਰੋਤੇ ਨਹੀਂ ਅਰ ਬਾਹਰਲੇ ਰਸ ਕਸ ਭੀ ਨਹੀਂ ਜਾਨਤੇ ਹੈਂ॥
Prof. Sahib Singhਕਈ ਬੰਦਿਆਂ ਨੂੰ ਨਾਹ ਜੋਗੀਆਂ ਦੇ ਨਾਦ ਦਾ ਰਸ, ਨਾਹ ਵੇਦ ਦਾ ਸ਼ੌਕ, ਨਾਹ ਰਾਗ ਦੀ ਖਿੱਚ-ਕਿਸੇ ਤਰ੍ਹਾਂ ਦੇ ਕੋਮਲ ਹੁਨਰ ਵਲ ਰੁਚੀ ਨਹੀਂ ਹੈ,ਪਦ ਅਰਥ ਨਾਦ ਰਸੁ = ਨਾਦ ਦਾ ਰਸ। ਬੇਦ ਰਸੁ = ਵੇਦ ਦਾ ਰਸ। ਗੀਅ ਰਸੁ = ਗੀਤ ਦਾ ਰਸ। ਰਸ ਕਸ = ਮਿੱਠੇ ਕਸੈਲੇ ਰਸ।
SikhNet (Spanish)Pero los que entienden y toman Conciencia, son Sabios y Bellos.
ਇਕਨਾ ਸੁਧਿ ਨ ਬੁਧਿ, ਨ ਅਕਲਿ ਸਰ; ਅਖਰ ਕਾ ਭੇਉ. ਨ ਲਹੰਤਿ ॥
eikanaa sudh na budh, na akal sar; akhar kaa bheo. na lahant |
Sant Singh KhalsaSome are not blessed with understanding, intelligence, or sublime intellect; they do not grasp the mystery of God's Word.
Manmohan SinghSome are blessed not with wisdom, understanding and sublime, intellect and they find not the mystery of the Lord's Name.
Manmohan Singh (Punjabi)ਕਈਆ ਨੂੰ ਸਿਆਣਪ, ਸਮਝ ਅਤੇ ਸਰੇਸ਼ਟ ਮਤ ਦੀ ਦਾਤ ਪਰਾਪਤ ਨਹੀਂ ਹੋਈ ਅਤੇ ਉਹ ਪ੍ਰਭੂ ਦੇ ਨਾਮ ਦੇ ਭੇਤ ਨੂੰ ਨਹੀਂ ਪਾਉਂਦੇ।
Fareedkot Teekaਏਕਨ ਕੋ (ਸੁਧਿ) ਬਿਵਹਾਰੋਂ ਕੀ ਖਬਰ ਨਹੀਂ ਔਰ ਸ਼ਾਸਤ੍ਰ ਕੀ ਬੁਧੀ ਨਹੀਂ ਔਰ ਧਰਮ ਅਧਰਮ ਕੀ ਅਕਲ ਕੀ ਭੀ (ਸਰ) ਖਬਰ ਨਹੀਂ ਔਰ ਜੋ ਪ੍ਰਤਖ ਅਖਰ ਹੈਂ ਗੁਰਮੁਖੀ, ਸੰਸਕ੍ਰਿਤ ਆਦਿਕ ਤਿਨ ਕਾ ਭੇਦ ਭੀ ਨਹੀਂ ਜਾਨਤੇ ਹੈਂ॥
Prof. Sahib Singhਨਾਹ ਸੂਝ, ਨਾਹ ਬੁੱਧੀ, ਨਾਹ ਅਕਲ ਦੀ ਸਾਰ, ਤੇ ਇਕ ਅੱਖਰ ਭੀ ਪੜ੍ਹਨਾ ਨਹੀਂ ਜਾਣਦੇ।ਪਦ ਅਰਥ ਸੁਧਿ = ਸੂਝ। ਬੁਧਿ = ਅਕਲ। ਸਰ = ਸਾਰ, ਸਮਝ। ਭੇਉ = ਭੇਤ। ਅਖਰ ਕਾ ਭੇਉ = ਪੜ੍ਹਨ ਦੀ ਜਾਚ।
SikhNet (Spanish)Los que no logran entender, no se entonan en el Naad ni en los Vedas, tampoco tienen discriminación alguna entre lo bueno y lo malo, y no son bendecidos con Sabiduría,
ਨਾਨਕ. ਸੇ ਨਰ ਅਸਲਿ ਖਰ; ਜਿ ਬਿਨੁ ਗੁਣ. ਗਰਬੁ ਕਰੰਤਿ ॥੨॥
naanak. se nar asal khar; ji bin gun. garab karant |2|
Sant Singh KhalsaO Nanak, they are donkeys; they are very proud of themselves, but they have no virtues at all. ||2||
Manmohan SinghNanak, who take pride, but have no virtue.
Manmohan Singh (Punjabi)ਨਾਨਕ ਅਸਲੀ ਗਧੇ ਹਨ ਉਹ ਪੁਰਸ਼, ਜੋ ਹੰਕਾਰ ਕਰਦੇ ਹਨ ਪ੍ਰੰਤੂ ਉਨ੍ਹਾਂ ਵਿੱਚ ਕੋਈ ਭੀ ਨੇਕੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਗੁਣੋਂ ਸੇ ਰਹਿਤ ਹੈਂ ਔਰ ਗਰਬ ਕਰਤੇ ਹੈਂ, ਸੋ ਪੁਰਸ਼ ਅਸਲ ਗਧੇ ਹੈਂ॥੨॥
Prof. Sahib Singhਹੇ ਨਾਨਕ! ਜਿਨ੍ਹਾਂ ਵਿਚ ਕੋਈ ਭੀ ਗੁਣ ਨਾਹ ਹੋਵੇ ਤੇ ਅਹੰਕਾਰ ਕਰੀ ਜਾਣ, ਉਹ ਮਨੁੱਖ ਨਿਰੇ ਖੋਤੇ ਹਨ ॥੨॥ਪਦ ਅਰਥ ਅਸਲਿ ਖਰ = ਨਿਰੇ ਖੋਤੇ। ਗਰਬੁ = ਅਹੰਕਾਰ। ਜਿ = ਜਿਹੜੇ ॥੨॥
SikhNet (Spanish)ni llegan a conocer el Misterio de la Palabra. Dice Nanak, los que se enorgullecen de sí mismos no tienen Virtud en su ser, ellos son los verdaderos burros. (2)