ਧਨਾਸਰੀ ਮਹਲਾ ੫ ॥
dhanaasaree mahalaa 5 |
Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.
ਸਗਲ ਮਨੋਰਥ ਪ੍ਰਭ ਤੇ ਪਾਏ; ਕੰਠਿ ਲਾਇ ਗੁਰਿ ਰਾਖੇ ॥
sagal manorath prabh te paae; kantth laae gur raakhe |
Sant Singh KhalsaGod has fulfilled all my desires. Holding me close in His embrace, the Guru has saved me.
Manmohan SinghThe Lord has fulfilled all my desire. Hugging me to his bosom the Guru has saved me.
Manmohan Singh (Punjabi)ਸਾਹਿਬ ਨੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਕਰ ਦਿੱਤੀਆਂ ਹਨ। ਆਪਣੀ ਛਾਤੀ ਨਾਲ ਲਾ ਕੇ ਗੁਰਾਂ ਨੇ ਮੈਨੂੰ ਬਚਾ ਲਿਆ ਹੈ।
Fareedkot Teekaਗੁਰਮੁਖੋਂ ਨੇ ਸੰਪੂਰਣ ਮਨੋਰਥ ਪ੍ਰਭੂ ਤੇ ਪਾਏ ਹੈਂ, ਕਿਉਂਕਿ ਗੁਰੋਂ ਨੇ ਸੋ ਜਨ ਅਪਨੇ ਕੰਠ ਸਾਥ ਲਾਇ ਰਾਖੇ ਹੈਂ॥
Prof. Sahib Singhਹੇ ਭਾਈ! ਉਹਨਾਂ ਮਨੁੱਖਾਂ ਨੂੰ ਗੁਰੂ ਨੇ (ਆਪਣੇ) ਗਲ ਨਾਲ ਲਾ ਕੇ (ਸੰਸਾਰ-ਸਮੁੰਦਰ ਤੋਂ) ਬਚਾ ਲਿਆ, ਉਹਨਾਂ ਨੇ ਆਪਣੀਆਂ ਸਾਰੀਆਂ ਮੁਰਾਦਾਂ ਪਰਮਾਤਮਾ ਤੋਂ ਹਾਸਲ ਕਰ ਲਈਆਂ।ਪਦ ਅਰਥ ਮਨੋਰਥ = ਮੁਰਾਦਾਂ, ਮਨੋ-ਕਾਮਨਾ। ਤੇ = ਤੋਂ, ਪਾਸੋਂ। ਕੰਠਿ = ਗਲ ਨਾਲ। ਗੁਰਿ = ਗੁਰੂ ਨੇ।
SikhNet (Spanish)Dios ha cumplido todos mis deseos y el Guru me ha salvado,
ਸੰਸਾਰ ਸਾਗਰ ਮਹਿ. ਜਲਨਿ ਨ ਦੀਨੇ; ਕਿਨੈ ਨ. ਦੁਤਰੁ ਭਾਖੇ ॥੧॥
sansaar saagar meh. jalan na deene; kinai na. dutar bhaakhe |1|
Sant Singh KhalsaHe has saved me from burning in the ocean of fire, and now, no one calls it impassible. ||1||
Manmohan SinghThe Guru has saved me from being (drowned) or (burnt) in the world ocean. No, none calls it impassable any more.
Manmohan Singh (Punjabi)ਗੁਰਾਂ ਨੇ ਮੈਨੂੰ ਸੰਸਾਰ ਸਮੁੰਦਰ ਵਿੱਚ ਡੁਬਣੋਂ ਬਚਾ ਲਿਆ ਹੈ। ਹੁਣ ਕੋਈ ਭੀ ਇਸ ਨੂੰ ਤਰਨਾ ਔਖਾ ਨਹੀਂ ਆਖਦਾ।
Fareedkot Teekaਪੁਨਾ ਸੋ ਜਨ ਸੰਸਾਰ ਸਮੁੰਦਰ ਮੇਂ ਸਤਿਗੁਰੋਂ ਨੇ ਜਲਨੇ ਨਹੀਂ ਦੀਏ ਹੈਂ ਔਰ ਕਿਸੀ ਨੇ ਤਿਨ ਕੌ (ਦੁਤਰੁ) ਕਠੋਰ ਵਚਨ ਨਹੀਂ ਕਹੇ ਹੈਂ॥੧॥
Prof. Sahib Singhਗੁਰੂ ਪਰਮੇਸਰ ਨੇ ਉਹਨਾਂ ਨੂੰ ਸੰਸਾਰ-ਸਮੁੰਦਰ (ਦੇ ਵਿਕਾਰਾਂ ਦੀ ਅੱਗ) ਵਿਚ ਸੜਨ ਨਾਹ ਦਿੱਤਾ।(ਉਹਨਾਂ ਵਿਚੋਂ) ਕਿਸੇ ਨੇ ਭੀ ਇਹ ਨਾਹ ਆਖਿਆ ਕਿ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਔਖਾ ਹੈ ॥੧॥ਪਦ ਅਰਥ ਸਾਗਰ = ਸਮੁੰਦਰ। ਕਿਨੈ = (ਉਹਨਾਂ ਵਿਚੋਂ) ਕਿਸੇ ਨੇ ਭੀ। ਦੁਤਰੁ = {दुस्तर} ਤਰਨਾ ਔਖਾ। ਭਾਖੇ = ਆਖਿਆ ॥੧॥
SikhNet (Spanish)llevándome a Su Pecho, y en el mar del mundo ya no me ahogo, pues ya no es imposible de cruzar para mí. (1)
ਜਿਨ ਕੈ ਮਨਿ; ਸਾਚਾ ਬਿਸ੍ਵਾਸੁ ॥
jin kai man; saachaa bisvaas |
Sant Singh KhalsaThose who have true faith in their minds,
Manmohan SinghThey, who have true belief in their mind,
Manmohan Singh (Punjabi)ਜਿਨ੍ਹਾਂ ਦੇ ਚਿੱਤ ਅੰਦਰ ਸੱਚਾ ਨਿਸਚਾ ਹੈ,
Fareedkot Teekaਜਿਨੋਂ ਕੇ ਮਨ ਮੇਂ ਸਚਾ ਭਰੋਸਾ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ (ਗੁਰੂ ਪਰਮੇਸਰ ਵਾਸਤੇ) ਅਟੱਲ ਸਰਧਾ (ਬਣ ਜਾਂਦੀ) ਹੈ,ਪਦ ਅਰਥ ਕੈ ਮਨਿ = ਦੇ ਮਨ ਵਿਚ। ਸਾਚਾ = ਅਟੱਲ। ਬਿਸ੍ਵਾਸੁ = ਸਰਧਾ।
SikhNet (Spanish)Aquél que vive la Fe Verdadera en su mente,
ਪੇਖਿ ਪੇਖਿ ਸੁਆਮੀ ਕੀ ਸੋਭਾ; ਆਨਦੁ ਸਦਾ ਉਲਾਸੁ ॥ ਰਹਾਉ ॥
pekh pekh suaamee kee sobhaa; aanad sadaa ulaas | rahaau |
Sant Singh Khalsacontinually behold the Glory of the Lord; they are forever happy and blissful. ||Pause||
Manmohan Singhever they enjoy happiness and bliss, seeing and continuing to see the Lord's glory. Pause.
Manmohan Singh (Punjabi)ਉਹ ਸੁਆਮੀ ਦੀ ਪ੍ਰਭਤਾ ਨੂੰ ਵੇਖ, ਵੇਖ ਕੇ ਹਮੇਸ਼ਾਂ ਖੁਸ਼ੀ ਤੇ ਮੌਜ ਮਾਣਦੇ ਹਨ। ਠਹਿਰਾਉ।
Fareedkot Teekaਵਹੁ ਸੰਤ ਜਨ ਤਿਸ ਸੁਆਮੀ ਕੀ ਸੋਭਾ ਕੋ ਦੇਖ ਦੇਖ ਕੇ ਸਦਾ ਅਨੰਦ ਸੇ (ਉਲਾਸੁ) ਉਤਸ਼ਾਹ ਸੰਯੁਕਤ ਰਹਿਤੇ ਹੈਂ॥ ਰਹਾਉ ॥
Prof. Sahib Singhਮਾਲਕ-ਪ੍ਰਭੂ ਦੀ ਸੋਭਾ-ਵਡਿਆਈ ਵੇਖ ਵੇਖ ਕੇ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਖ਼ੁਸ਼ੀ ਬਣੀ ਰਹਿੰਦੀ ਹੈ ਰਹਾਉ॥ਪਦ ਅਰਥ ਪੇਖਿ = ਵੇਖ ਕੇ। ਉਲਾਸੁ = ਖ਼ੁਸ਼ੀ, ਚਾਉ ॥ਰਹਾਉ॥
SikhNet (Spanish)vive para siempre en Éxtasis, viendo la Gloria de su Dios. (Pausa)
ਚਰਨ ਸਰਨਿ ਪੂਰਨ ਪਰਮੇਸੁਰ; ਅੰਤਰਜਾਮੀ ਸਾਖਿਓ ॥
charan saran pooran paramesur; antarajaamee saakhio |
Sant Singh KhalsaI seek the Sanctuary of the feet of the Perfect Transcendent Lord, the Searcher of hearts; I behold Him ever-present.
Manmohan SinghI seek the refuge of the feet of the Perfect supreme Lord, the knower of hearts and clearly see His present.
Manmohan Singh (Punjabi)ਮੈਂ ਦਿਲਾਂ ਦੀਆਂ ਜਾਨਣਹਾਰ, ਪੂਰੇ ਪਰਮ ਪ੍ਰਭੂ ਦੇ ਚਰਨਾਂ ਦੀ ਪਨਾਹ ਲੋੜਦਾ ਹਾਂ ਅਤੇ ਉਸ ਨੂੰ ਐਨ ਪ੍ਰਤੱਖ ਵੇਖਦਾ ਹਾਂ।
Fareedkot Teekaਵਹੁ ਜਨ ਪੂਰਨ ਪਰਮੇਸਰ ਅੰਤਰਜਾਮੀ ਸਾਖੀ ਸਰੂਪ ਕੇ ਚਰਣੋਂ ਕੀ ਸ਼ਰਣ ਪੜੇ ਹੈਂ॥
Prof. Sahib Singhਹੇ ਭਾਈ! ਉਹਨਾਂ ਮਨੁੱਖਾਂ ਨੇ ਸਰਬ-ਵਿਆਪਕ ਪਰਮਾਤਮਾ ਦੇ ਚਰਨਾਂ ਦੀ ਸਰਨ ਵਿਚ ਰਹਿ ਕੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਪਰਮਾਤਮਾ ਨੂੰ ਪਰਤੱਖ (ਹਰ ਥਾਂ) ਵੇਖ ਲਿਆ ਹੈ।ਪਦ ਅਰਥ ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਸਾਖਿਓ = ਪਰਤੱਖ ਵੇਖ ਲਿਆ।
SikhNet (Spanish)Él busca el Refugio de su Maestro Perfecto y ve Su Presencia dentro de sí mismo.
ਜਾਨਿ ਬੂਝਿ ਅਪਨਾ ਕੀਓ ਨਾਨਕ; ਭਗਤਨ ਕਾ ਅੰਕੁਰੁ ਰਾਖਿਓ ॥੨॥੨॥੨੬॥
jaan boojh apanaa keeo naanak; bhagatan kaa ankur raakhio |2|2|26|
Sant Singh KhalsaIn His wisdom, the Lord has made Nanak His own; He has preserved the roots of His devotees. ||2||2||26||
Manmohan SinghAssaying well, the Lord has owned Nanak and preserved the root (bud) of his devotees.
Manmohan Singh (Punjabi)ਚੰਗੀ ਤਰ੍ਹਾਂ ਪਰਖ ਕੇ ਸਾਹਿਬ ਨੇ ਨਾਨਕ ਨੂੰ ਅਪਣਾ ਲਿਆ ਹੈ ਅਤੇ ਆਪਣੇ ਪ੍ਰੇਮੀਆਂ ਦਾ ਅੰਗੂਰ ਬਚਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਵਾਹਿਗੁਰੂ ਨੇ ਤਿਨ ਜਨੋਂ ਕੋ ਜਾਨ ਬੂਝ ਕੇ ਆਪਨਾ ਦਾਸ ਕੀਆ ਹੈ ਔਰ ਤਿਨ ਭਗਤੋਂ ਕਾ ਹੀ ਹਰੀ ਨੇ (ਅੰਕੁਰੁ) ਪਖ੍ਯ ਵਾ ਗੁਣੋਂ ਕਾ ਅੰਕੂਰ ਵਾ ਵੰਸ ਰਾਖਿਆ ਹੈ॥੨॥੨॥੨੬॥☬ਨਿਜ ਮਨ ਪ੍ਰਥਾਇ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਉਹਨਾਂ ਦੇ ਦਿਲ ਦੀ) ਜਾਣ ਕੇ ਸਮਝ ਕੇ ਪਰਮਾਤਮਾ ਨੇ ਉਹਨਾਂ ਨੂੰ ਆਪਣਾ ਬਣਾ ਲਿਆ, (ਤੇ, ਇਸ ਤਰ੍ਹਾਂ ਆਪਣੇ ਉਹਨਾਂ) ਭਗਤਾਂ ਦੇ ਅੰਦਰ ਭਗਤੀ ਦਾ ਫੁਟਦਾ ਕੋਮਲ ਅੰਗੂਰ (ਵਿਕਾਰਾਂ ਦੀ ਅੱਗ ਵਿਚ ਸੜਨ ਤੋਂ) ਪਰਮਾਤਮਾ ਨੇ ਬਚਾ ਲਿਆ ॥੨॥੨॥੨੬॥ਪਦ ਅਰਥ ਜਾਨਿ = ਜਾਣ ਕੇ। ਬੂਝਿ = ਸਮਝ ਕੇ। ਅੰਕੁਰੁ = ਨਵੇਂ ਉਗਦੇ ਬੂਟੇ ਦੀ ਕੋਮਲ ਕ੍ਰੂਮਲੀ। ਰਾਖਿਓ = ਬਚਾ ਲਈ ॥੨॥੨॥੨੬॥
SikhNet (Spanish)El Señor entonces lo toma con todo Su Corazón, y echa raíces en la profundidad de su interior. (2-2-26)