ੴ

ਸਿੱਖਬਾਣੀ · SikhBani

ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥

jeh jeh pekhau teh hajoor door katahu na jaaee
Guru Arjan Dev Ji ਗੁਰੂ ਅਰਜਨ ਦੇਵ ਜੀ · Raag Dhanaasree · Ang 677, 678 · 11 lines
Translations

ਧਨਾਸਰੀ ਮਹਲਾ ੫ ॥

dhanaasaree mahalaa 5 | Ang 677

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਜਹ ਜਹ ਪੇਖਉ. ਤਹ ਹਜੂਰਿ; ਦੂਰਿ ਕਤਹੁ. ਨ ਜਾਈ ॥

jeh jeh pekhau. teh hajoor; door katahu. na jaaee | Ang 677

Sant Singh KhalsaWherever I look, there I see Him present; He is never far away.
Manmohan SinghWherever I see, there I see Him present, He My Master, is never far from any place.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਅੰਗ ਸੰਗ ਵੇਖਦਾ ਹਾਂ, ਮੇਰਾ ਮਾਲਕ ਕਦੇ ਭੀ ਕਿਸੇ ਥਾਂ ਤੋਂ ਦੁਰੇਡੇ ਨਹੀਂ।
Fareedkot Teekaਹੇ ਮਨ! ਜਹਾਂ ਜਹਾਂ ਤਿਸ ਕੋ ਦੇਖੀਏ ਤਹਾਂ ਹੀ ਹਾਜਰ ਹਜੂਰ ਦ੍ਰਿਸਟ ਆਵਤਾ ਹੈ। ਕਭੀ ਦੂਰ ਕਿਤੇ ਭੀ ਨਹੀਂ ਜਾਤਾ ਹੈ, ਭਾਵ ਸਦਾ ਹਰੀ ਅੰਗ ਸੰਗ ਰਹਿਤਾ ਹੈ॥
Prof. Sahib Singhਹੇ ਭਾਈ! ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਉੱਥੇ ਹੀ ਪਰਮਾਤਮਾ ਹਾਜ਼ਰ-ਨਾਜ਼ਰ ਹੈ, ਉਹ ਕਿਸੇ ਥਾਂ ਤੋਂ ਭੀ ਦੂਰ ਨਹੀਂ ਹੈ।

ਪਦ ਅਰਥ ਜਹ ਜਹ = ਜਿੱਥੇ ਜਿੱਥੇ। ਪੇਖਉ = ਪੇਖਉਂ, ਮੈਂ ਦੇਖਦਾ ਹਾਂ। ਤਹ = ਉੱਥੇ। ਹਜੂਰਿ = ਅੰਗ-ਸੰਗ, ਹਾਜ਼ਰ। ਕਤਹੁ ਜਾਈ = ਕਿਸੇ ਭੀ ਥਾਂ ਤੋਂ। ਜਾਈ = ਥਾਂ।

SikhNet (Spanish)Donde sea que volteo a ver, ahí veo la Presencia del Señor.

ਰਵਿ ਰਹਿਆ ਸਰਬਤ੍ਰ ਮੈ; ਮਨ ਸਦਾ ਧਿਆਈ ॥੧॥

rav rahiaa sarabatr mai; man sadaa dhiaaee |1| Ang 677

Sant Singh KhalsaHe is all-pervading, everywhere; O my mind, meditate on Him forever. ||1||
Manmohan SinghO my soul, ever remember Him, who is contained in everything.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਹਮੇਸ਼ਾਂ ਹੀ ਉਸ ਨੂੰ ਯਾਦ ਕਰ ਜੋ ਹਰ ਸ਼ੈ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਪੁਨਾ ਜੋ ਸਰਬ ਅਸਥਾਨੋਂ ਮੇਂ ਵਿਆਪਕ ਹੋ ਰਹਿਆ ਹੈ, ਹੇ ਮਨ! ਤਿਸੀ ਕਾ ਸਦੀਵ ਧਿਆਵਣਾ ਕਰ॥੧॥
Prof. Sahib Singhਹੇ (ਮੇਰੇ) ਮਨ! ਤੂੰ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ, ਜੇਹੜਾ ਸਭਨਾਂ ਵਿਚ ਵੱਸ ਰਿਹਾ ਹੈ ॥੧॥

ਪਦ ਅਰਥ ਰਵਿ ਰਹਿਆ = ਵੱਸ ਰਿਹਾ ਹੈ। ਸਰਬਤ੍ਰ ਮੈ = ਸਭਨਾਂ ਵਿਚ। ਮਨ = ਹੇ ਮਨ! ॥੧॥

SikhNet (Spanish)Mi Dios nunca está lejos, ya que Él prevalece en todo, por eso Lo elevo en mi mente. (1)

ਈਤ ਊਤ. ਨਹੀ ਬੀਛੁੜੈ; ਸੋ ਸੰਗੀ ਗਨੀਐ ॥

eet aoot. nahee beechhurrai; so sangee ganeeai | Ang 677

Sant Singh KhalsaHe alone is called your companion, who will not be separated from you, here or hereafter.
Manmohan SinghHe alone is accounted a companion, who separates not here and hereafter.
Manmohan Singh (Punjabi)ਕੇਵਲ ਓਹੀ ਸਾਥੀ ਗਿਣਿਆ ਜਾਂਦਾ ਹੈ, ਜੋ ਏਥੇ (ਲੋਕ) ਅਤੇ ਓਥੇ (ਪ੍ਰਲੋਕ) ਵੱਖਰਾ ਨਹੀਂ ਹੁੰਦਾ।
Fareedkot Teekaਹੇ ਮਨ! ਜੋ ਇਸ ਲੋਕ ਪਰਲੋਕ ਮੇਂ ਕਬੀ ਵਿਛੜੇ ਨਹੀਂ ਅਰਥਾਤ ਜਿਸ ਵਾਹਿਗੁਰੂ ਕਾ ਕਬੀ ਵਿਯੋਗ ਨ ਹੋਵੈ ਸਦਾ ਅੰਗ-ਸੰਗ ਰਹੇ ਸੋਈ ਸਾਥੀ ਗਿਣੀਏ ਅਰਥਾਤ ਸੋਈ ਨਾਲ ਰਹਨੇ ਵਾਲਾ ਸਮਝੀਏ॥
Prof. Sahib Singhਹੇ ਭਾਈ! ਉਸ (ਪਰਮਾਤਮਾ) ਨੂੰ ਹੀ (ਅਸਲ) ਸਾਥੀ ਸਮਝਣਾ ਚਾਹੀਦਾ ਹੈ, (ਜੇਹੜਾ ਸਾਥੋਂ) ਇਸ ਲੋਕ ਵਿਚ ਪਰਲੋਕ ਵਿਚ (ਕਿਤੇ ਭੀ) ਵੱਖਰਾ ਨਹੀਂ ਹੁੰਦਾ।

ਪਦ ਅਰਥ ਈਤ = ਇਸ ਲੋਕ ਵਿਚ। ਊਤ = ਪਰਲੋਕ ਵਿਚ। ਬੀਛੜੈ = ਵਿਛੁੜਦਾ। ਸੰਗੀ = ਸਾਥੀ। ਗਨੀਐ = ਸਮਝਣਾ ਚਾਹੀਦਾ ਹੈ।

SikhNet (Spanish)Él, Quien no nos abandona aquí ni aquí después, sólo Él es nuestro Amigo.

ਬਿਨਸਿ ਜਾਇ ਜੋ ਨਿਮਖ ਮਹਿ; ਸੋ ਅਲਪ ਸੁਖੁ ਭਨੀਐ ॥ ਰਹਾਉ ॥

binas jaae jo nimakh meh; so alap sukh bhaneeai | rahaau | Ang 677

Sant Singh KhalsaThat pleasure, which passes away in an instant, is trivial. ||Pause||
Manmohan SinghPaltry is said to be the pleasure, which passes off in an instance. Pause.
Manmohan Singh (Punjabi)ਤੁੱਛ ਕਹੀ ਜਾਂਦੀ ਹੈ ਉਹ ਖੁਸ਼ੀ, ਜੋ ਇਕ ਛਿਨ ਅੰਦਰ ਅਲੋਪ ਹੋ ਜਾਂਦੀ ਹੈ। ਠਹਿਰਾਉ।
Fareedkot Teekaਅਰੁ ਜੋ ਪਦਾਰਥ ਏਕ ਖਿਨ ਮੇਂ ਬਿਨਸ ਜਾਵੈ, ਭਾਵ ਜਿਸ ਕਾ ਸੀਘ੍ਰ ਹੀ ਵਿਯੋਗ ਹੋਇ ਜਾਵੈ ਸੋ (ਅਲਪ) ਥੋੜੇ ਹੀ ਸੁਖ ਵਾਲਾ ਕਹੀਤਾ ਹੈ॥ ਰਹਾਉ ॥☬ਸੋ ਵਾਹਿਗੁਰੂ ਕੈਸਾ ਹੈ?
Prof. Sahib Singhਉਸ ਸੁਖ ਨੂੰ ਹੋਛਾ ਸੁਖ ਆਖਣਾ ਚਾਹੀਦਾ ਹੈ ਜੇਹੜਾ ਅੱਖ ਝਮਕਣ ਦੇ ਸਮੇ ਵਿਚ ਹੀ ਮੁੱਕ ਜਾਂਦਾ ਹੈ ਰਹਾਉ॥

ਪਦ ਅਰਥ ਨਿਮਖ = ਅੱਖ ਝਮਕਣ ਜਿਤਨਾ ਸਮਾ। ਅਲਪ = ਛੋਟਾ, ਥੋੜਾ, ਹੋਛਾ। ਭਨੀਐ = ਆਖਣਾ ਚਾਹੀਦਾ ਹੈ ॥ਰਹਾਉ॥

SikhNet (Spanish)Eso que pasa y se desvanece en un instante, es un placer vano. (Pausa)

ਪ੍ਰਤਿਪਾਲੈ ਅਪਿਆਉ ਦੇਇ; ਕਛੁ ਊਨ. ਨ ਹੋਈ ॥

pratipaalai apiaau dee; kachh aoon. na hoee | Ang 677

Sant Singh KhalsaHe cherishes us, and gives us sustenance; He does not lack anything.
Manmohan SinghGiving sustenance the Lord cherisher all and He is short of nothing.
Manmohan Singh (Punjabi)ਰੋਜ਼ੀ ਦੇ ਕੇ, ਪ੍ਰਭੂ ਸਾਰਿਆਂ ਦੀ ਪਾਲਣਾ-ਪੋਸਣਾ ਕਰਦਾ ਹੈ, ਅਤੇ ਉਸ ਨੂੰ ਕਿਸੇ ਸ਼ੈ ਦੀ ਕਮੀ ਨਹੀਂ।
Fareedkot Teekaਜੋ ਵਾਹਿਗੁਰੂ (ਅਪਿਆਉ) ਭੋਜਨ ਆਦੀ ਦੇ ਕਰ ਪ੍ਰਤਪਾਲਾ ਕਰਤਾ ਹੈ, ਪੁਨਾ ਜਿਸ ਕੇ ਕਬੀ (ਊਨ) ਕਮਤੀ ਨਹੀਂ ਹੋਤੀ, ਭਾਵ ਜਿਸ ਕੇ ਭੰਡਾਰੇ ਸਦਾ ਭਰੇ ਰਹਿਤੇ ਹੈਂ॥
Prof. Sahib Singhਹੇ ਭਾਈ! ਮੇਰਾ ਉਹ ਪ੍ਰਭੂ ਭੋਜਨ ਦੇ ਕੇ (ਸਭ ਨੂੰ) ਪਾਲਦਾ ਹੈ, (ਉਸ ਦੀ ਕਿਰਪਾ ਨਾਲ) ਕਿਸੇ ਚੀਜ਼ ਦੀ ਥੁੜ ਨਹੀਂ ਰਹਿੰਦੀ।

ਪਦ ਅਰਥ ਅਪਿਆਉ = ਰਸ ਆਦਿਕ ਖ਼ੁਰਾਕ। ਊਨ = ਕਮੀ, ਥੁੜ।

SikhNet (Spanish)Aquél que nos sostiene con comida y a Quien no le falta nunca nada,

ਸਾਸਿ ਸਾਸਿ ਸੰਮਾਲਤਾ; ਮੇਰਾ ਪ੍ਰਭੁ ਸੋਈ ॥੨॥

saas saas samaalataa; meraa prabh soee |2| Ang 677

Sant Singh KhalsaWith each and every breath, my God takes care of His creatures. ||2||
Manmohan SinghEvery moment, that Lord is mine takes care of His creatures.
Manmohan Singh (Punjabi)ਹਰ ਮੁਹਤਿ, ਉਹ ਮੈਂਡਾ ਮਾਲਕ, ਆਪਣੇ ਜੀਵਾਂ ਦੀ ਸੰਭਾਲ ਕਰਦਾ ਹੈ।
Fareedkot Teekaਜੋ ਸਮਰਥ ਪ੍ਰਭੂ ਮੇਰਾ ਸ੍ਵਾਮੀ ਹੈ, ਸੋਈ ਜੀਵੋਂ ਕੋ ਸ੍ਵਾਸ ਸ੍ਵਾਸ ਸੰਮਾਲਤਾ ਹੈ॥੨॥
Prof. Sahib Singhਉਹ ਪ੍ਰਭੂ (ਸਾਡੇ) ਹਰੇਕ ਸਾਹ ਦੇ ਨਾਲ ਨਾਲ ਸਾਡੀ ਸੰਭਾਲ ਕਰਦਾ ਰਹਿੰਦਾ ਹੈ ॥੨॥

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ ॥੨॥

SikhNet (Spanish)sólo Él es quien me cuida a cada momento, Él es mi Dios, Él es mi Señor. (2)

ਅਛਲ ਅਛੇਦ ਅਪਾਰ ਪ੍ਰਭ; ਊਚਾ ਜਾ ਕਾ ਰੂਪੁ ॥

achhal achhed apaar prabh; aoochaa jaa kaa roop | Ang 677

Sant Singh KhalsaGod is undeceiveable, impenetrable and infinite; His form is lofty and exalted.
Manmohan SinghUndecievable, Unpierceable, and Infinite is my Lord and supremely high is His from.
Manmohan Singh (Punjabi)ਨਾਂ-ਛਲਿਆ ਜਾਣ ਵਾਲਾ, ਨਾਂ ਵਿਨ੍ਹਿਆ ਜਾਣ ਵਾਲਾ ਅਤੇ ਬੇਅੰਤ ਹੈ ਮੇਰਾ ਸੁਆਮੀ, ਅਤੇ ਅਤਿ ਉਚਾ ਹੈ। ਉਸ ਦਾ ਸਰੂਪ।
Fareedkot Teekaਅਛਲ ਔ ਅਛੇਦ (ਅਪਾਰ) ਬਿਅੰਤ ਪ੍ਰਭੂ ਹੈ, ਜਿਸ ਕਾ ਸਰੂਪ ਵਡਾ ਉਚਾ ਹੈ॥
Prof. Sahib Singhਹੇ ਭਾਈ! ਜੇਹੜਾ ਪ੍ਰਭੂ ਛਲਿਆ ਨਹੀਂ ਜਾ ਸਕਦਾ, ਨਾਸ ਨਹੀਂ ਕੀਤਾ ਜਾ ਸਕਦਾ, ਜਿਸ ਦੀ ਹਸਤੀ ਸਭ ਤੋਂ ਉੱਚੀ ਹੈ,

ਪਦ ਅਰਥ ਅਛਲ = ਜਿਸ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਅਛੇਦ = ਜਿਸ ਨੂੰ ਵਿੰਨ੍ਹਿਆ ਨਾਹ ਜਾ ਸਕੇ। ਜਾ ਕਾ ਰੂਪੁ = ਜਿਸ ਦੀ ਹਸਤੀ।

SikhNet (Spanish)Nada Lo penetra ni Lo engaña, es Infinito, lo más Alto de lo alto, así es Su Forma.

ਜਪਿ ਜਪਿ ਕਰਹਿ ਅਨੰਦੁ ਜਨ; ਅਚਰਜ ਆਨੂਪੁ ॥੩॥

jap jap kareh anand jan; acharaj aanoop |3| Ang 677

Sant Singh KhalsaChanting and meditating on the embodiment of wonder and beauty, His humble servants are in bliss. ||3||
Manmohan SinghContemplating and reflecting over the Embodiment of wonder and beauty, His slave make merry.
Manmohan Singh (Punjabi)ਅਸਚਰਜਤਾ ਤੇ ਸੁੰਦਰਤਾ ਦੇ ਸਰੂਪ ਦਾ ਸਿਮਰਨ ਤੇ ਆਰਾਧਨ ਕਰਨ ਦੁਆਰਾ ਉਸ ਦੇ ਗੋਲੇ ਮੌਜਾਂ ਮਾਣਦੇ ਹਨ।
Fareedkot Teekaਤਿਸ ਅਨੂਪ ਅਸਚਰਜ ਸਰੂਪ ਕੋ ਤਿਸ ਕੇ (ਜਨ) ਦਾਸ ਮਨ ਬਾਣੀ ਸੇ ਜਪ ਕਰ ਕੇ ਅਨੰਦ ਕਰਤੇ ਹੈਂ॥੩॥☬ਹੇ ਜੀਵ! ਤਿਸ ਪ੍ਰਮੇਸ੍ਵਰ ਕੇ ਆਗੇ ਐਸੇ ਬੇਨਤੀ ਕਰੁ:
Prof. Sahib Singhਤੇ ਹੈਰਾਨ ਕਰਨ ਵਾਲੀ ਹੈ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ, ਉਸ ਦੇ ਭਗਤ ਉਸ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ ॥੩॥

ਪਦ ਅਰਥ ਜਪਿ = ਜਪ ਕੇ। ਜਨ = ਸੇਵਕ, ਭਗਤ। ਆਨੂਪੁ = ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ॥੩॥

SikhNet (Spanish)Meditando en Él, uno entra en Éxtasis, así de Maravilloso, Bello, e Incomparable es Él. (3)

ਸਾ ਮਤਿ ਦੇਹੁ ਦਇਆਲ ਪ੍ਰਭ; ਜਿਤੁ ਤੁਮਹਿ ਅਰਾਧਾ ॥

saa mat dehu deaal prabh; jit tumeh araadhaa | Ang 677

Sant Singh KhalsaBless me with such understanding, O Merciful Lord God, that I might remember You.
Manmohan SinghMy mercifully Master, bless me with such an understanding, by which I may remember Thee.
Manmohan Singh (Punjabi)ਮੇਰੇ ਮਿਹਰਬਾਨ ਮਾਲਕ! ਮੈਨੂੰ ਉਹ ਸਮਝ ਪ੍ਰਦਾਨ ਕਰ, ਜਿਸ ਦੁਆਰਾ ਮੈਂ ਤੈਂਡਾ ਸਿਮਰਨ ਕਰਾਂ।
Fareedkot Teekaਹੇ ਦਿਆਲ ਪ੍ਰਭੂ! ਮੇਰੇ ਕੋ ਸੋਈ (ਮਤਿ) ਬੁਧੀ ਦੀਜੀਏ, ਜਿਸ ਕਰ ਕੇ ਮੈਂ ਤੁਮਾਰਾ ਹੀ ਅਰਾਧਨ ਕਰੂੰ॥
Prof. Sahib Singhਹੇ ਦਇਆ ਦੇ ਘਰ ਪ੍ਰਭੂ! ਮੈਨੂੰ ਉਹ ਸਮਝ ਬਖ਼ਸ਼ ਜਿਸ ਦੀ ਬਰਕਤਿ ਨਾਲ ਮੈਂ ਤੈਨੂੰ ਹੀ ਸਿਮਰਦਾ ਰਹਾਂ।

ਪਦ ਅਰਥ ਸਾ = ਉਹ {ਇਸਤ੍ਰੀ ਲਿੰਗ}। ਪ੍ਰਭ = ਹੇ ਪ੍ਰਭੂ! ਜਿਤੁ = ਜਿਸ (ਮਤਿ) ਦੀ ਰਾਹੀਂ।

SikhNet (Spanish)Oh Dios, bendíceme con tal Sabiduría, que me haga habitar solamente en Ti

ਨਾਨਕੁ ਮੰਗੈ. ਦਾਨੁ ਪ੍ਰਭ; ਰੇਨ ਪਗ ਸਾਧਾ ॥੪॥੩॥੨੭॥

naanak mangai. daan prabh; ren pag saadhaa |4|3|27| Ang 678

Sant Singh KhalsaNanak begs God for the gift of the dust of the feet of the Saints. ||4||3||27||
Manmohan SinghFrom the Lord, Nanak asks for the gift of he dust of this saints feet.
Manmohan Singh (Punjabi)ਸੁਆਮੀ ਪਾਸੋਂ ਨਾਨਕ ਸੰਤਾਂ ਦੇ ਪੈਰਾਂ ਦੀ ਧੂੜ ਦੀ ਦਾਤ ਮੰਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਆਪ ਸੇ ਹੇ ਪ੍ਰਭੂ! ਹਮ ਇਹੀ ਦਾਨ ਮਾਂਗਤੇ ਹੈਂ ਕਿ ਤੇਰੇ ਸੰਤੋਂ ਕੇ ਚਰਨੋਂ ਕੀ ਧੂੜੀ ਮੇਰੇ ਕੋ ਪ੍ਰਾਪਤਿ ਹੋਵੈ॥੪॥੨੭॥☬ਸ੍ਰੀ ਗੁਰੂ ਅਰਜਨ ਸਾਹਿਬ ਜੀ ਜਿਸ ਸਮੇਂ ਮੇਂ ਪ੍ਰਿਥੀ ਚੰਦ ਕੇ ਵਿਰੋਧ ਕਰ ਸੁਲਹੀ ਕਾ ਆਗਮਨ ਸੁਨ ਸਾਹਿਬ ਬੁਢੇ ਜੀ ਕਾ ਬਚਨ ਸਤ ਕਰਨੇ ਹੇਤ ਸ੍ਰੀ ਅੰਮ੍ਰਿਤਸਰ ਜੀ ਸੇ ਤੀਨ ਕੋਸ ਬਡਾਲੀ ਮੇਂ ਜਾਇ ਨਿਵਾਸ ਕੀਆ ਹੈ। ਊਹਾਂ ਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕਾ ਅਵਤਾਰ ਭਯਾ ਹੈ। ਤੀਨ ਬਰਸ ਤਹਾਂ ਰਹੇ ਹੈਂ, ਪੁਨਾ ਜਬ ਉਪਦ੍ਰਵ ਮਿਟ ਗਿਆ ਤਬ ਸ੍ਰੀ ਅੰਮ੍ਰਿਤਸਰ ਜੀ ਮੇਂ ਆਇ ਕਰ ਕੇ ਸ੍ਰੀ ਗੁਰੂ ਹਰਿਗੋਬਿੰਦ ਜੀ ਪਰਥਾਇ ਇਹ ਸਬਦ ਉਚਾਰ ਕਰ ਬੁਲਾਇ ਲੇਤੇ ਭਏ। ਸੋਈ ਕਹਿਤੇ ਹੈਂ:
Prof. Sahib Singhਹੇ ਪ੍ਰਭੂ! ਨਾਨਕ (ਤੇਰੇ ਪਾਸੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ॥੪॥੩॥੨੭॥

ਪਦ ਅਰਥ ਰੇਨ = ਧੂੜ। ਪਗ = ਪੈਰ ॥੪॥੩॥੨੭॥

SikhNet (Spanish)Nanak suplica por el Regalo del Polvo de los Pies de Tus Santos. (4-3-27)
Answers quote the Granth verbatim with Ang citations. AI commentary is not Gurbani and not a religious ruling.