ੴ

ਸਿੱਖਬਾਣੀ · SikhBani

ਕਵਨੁ ਕਵਨੁ ਨਹੀ ਪਤਰਿਆ ਤੁਮੑਰੀ ਪਰਤੀਤਿ ॥

kavan kavan nahee patariaa tumaree parateet
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 815 · 11 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਕਵਨੁ ਕਵਨੁ. ਨਹੀ ਪਤਰਿਆ; ਤੁਮੑਰੀ ਪਰਤੀਤਿ ॥

kavan kavan. nahee patariaa; tumaree parateet |

Sant Singh KhalsaWho? Who has not fallen, by placing their hopes in you?
Manmohan SinghPlacing reliance on thee, O my mind, who is it that has not fallen?
Manmohan Singh (Punjabi)ਤੇਰੇ ਤੇ ਭਰੋਸਾ ਧਾਰ ਕੇ, ਹੇ ਮੇਰੇ ਮਨੂਏ! ਕਉਣ ਹੈ ਜੋ ਡਿੱਗਿਆ ਨਹੀਂ?
Fareedkot Teekaਤਾਂ ਤੇ ਹੇ ਮਨ ਤੁਮਾਰੇ ਪਰ ਪ੍ਰਤੀਤ ਕਰਨੇ ਸੇ ਭਜਨ ਜਪ ਕਰਨ ਤੇ ਕੌਨ ਕੌਨ ਨਹੀਂ (ਪਤਰਿਆ) ਗਿਰਿਆ, ਭਾਵ ਯਹ ਬਹੁਤ ਗਿਰੇ ਹੈਂ॥
Prof. Sahib Singhਹੇ ਮਨ! ਤੇਰਾ ਇਤਬਾਰ ਕਰ ਕੇ ਕਿਸ ਕਿਸ ਨੇ ਧੋਖਾ ਨਹੀਂ ਖਾਧਾ?

ਪਦ ਅਰਥ ਪਤਰਿਆ = {प्रतारय = to deceive, to cheat. ਪਤਾਰਨਾ = ਬਦਨਾਮ ਕਰਨਾ} ਧੋਖਾ ਖਾ ਗਿਆ, ਬਦਨਾਮ ਹੋਇਆ। ਪਰਤੀਤਿ = ਇਤਬਾਰ।

SikhNet (Spanish)Oh mente, ¿quién no ha caído por apoyarse en ti?

ਮਹਾ ਮੋਹਨੀ ਮੋਹਿਆ; ਨਰਕ ਕੀ ਰੀਤਿ ॥੧॥

mahaa mohanee mohiaa; narak kee reet |1|

Sant Singh KhalsaYou are enticed by the great enticer - this is the way to hell! ||1||
Manmohan SinghThou art bewitched by the great mammon. This is the way to hell.
Manmohan Singh (Punjabi)ਤੈਨੂੰ ਵਿਸ਼ਾਲ ਮਾਇਆ ਨੇ ਫਰੇਫਤਾ ਕਰ ਲਿਆ ਹੈ। ਇਹ ਹੈ ਦੋਜਕ ਦਾ ਰਸਤਾ।
Fareedkot Teeka(ਮਹਾ ਮੋਹਨੀ) ਮਾਯਾ ਕਾ ਮੋਹਿਆ ਹੂਆ ਤੂੰ ਨਰਕ ਪ੍ਰਾਪਤ ਹੋਣੇ ਕੀ ਰੀਤ ਵਿਖੇ ਵਰਤਤਾ ਹੈਂ॥੧॥
Prof. Sahib Singhਤੂੰ ਵੱਡੀ ਮੋਹਣ ਵਾਲੀ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈਂ (ਤੇ, ਇਹ) ਰਸਤਾ (ਸਿੱਧਾ) ਨਰਕਾਂ ਦਾ ਹੈ ॥੧॥

ਪਦ ਅਰਥ ਮਹਾ = ਵੱਡੀ। ਮੋਹਿਆ = ਠੱਗ ਲਿਆ। ਰੀਤਿ = ਮਰਯਾਦਾ, ਰਸਤਾ ॥੧॥

SikhNet (Spanish)Desviados por Maya, la gran embustera, todos y cada uno se han ido por el desfiladero.(1)

ਮਨ ਖੁਟਹਰ. ਤੇਰਾ, ਨਹੀ ਬਿਸਾਸੁ; ਤੂ ਮਹਾ ਉਦਮਾਦਾ ॥

man khuttahar. teraa, nahee bisaas; too mahaa udamaadaa |

Sant Singh KhalsaO vicious mind, no faith can be placed in you; you are totally intoxicated.
Manmohan SinghO vicious mind, no faith can be placed in thee, Thou art exceedingly inebriated with sin.
Manmohan Singh (Punjabi)ਹੇ ਪਾਂਬਰ ਮਨੂਏ! ਤੇਰੇ ਉਤੇ ਇਤਬਾਰ ਕੀਤਾ ਨਹੀਂ ਜਾ ਸਕਦਾ। ਤੂੰ ਪਾਪ ਨਾਲ ਪਰਮ ਮਤਵਾਲਾ ਹੋਇਆ ਹੋਇਆ ਹੈ।
Fareedkot Teekaਹੇ ਮਨ (ਖੁਟਹਰ) ਖੋਟੇ! ਤੇਰਾ ਕਿਸੀ ਪ੍ਰਕਾਰ ਵਿਸਾਹੁ ਨਹੀਂ ਹੈ। ਤੂੰ ਵਿਸੇ ਰਸ ਮੇਂ (ਮਹਾ ਉਦਮਾਦਾ) ਅਤੀ ਉਨਮਤ ਹੋ ਰਹਾ ਹੈ, ਭਾਵ ਯਹਿ ਕਿ ਭਜਨ ਸੇ ਗਾਫਲ ਰਹਿਤਾ ਹੈਂ॥
Prof. Sahib Singhਹੇ ਖੋਟੇ ਮਨ! ਤੇਰਾ ਇਤਬਾਰ ਨਹੀਂ ਕੀਤਾ ਜਾ ਸਕਦਾ, (ਕਿਉਂਕਿ) ਤੂੰ (ਮਾਇਆ ਦੇ ਨਸ਼ੇ ਵਿਚ) ਬਹੁਤ ਮਸਤ ਰਹਿੰਦਾ ਹੈਂ।

ਪਦ ਅਰਥ ਮਨ ਖੁਟਹਰ = ਹੇ ਖੋਟੇ ਮਨ! ਬਿਸਾਸੁ = ਇਤਬਾਰ। ਉਦਮਾਦਾ = ਮਸਤਿਆ ਹੋਇਆ।

SikhNet (Spanish)Oh mente viciosa, en ti no confío, pues estás intoxicada con tu propio ego.

ਖਰ ਕਾ ਪੈਖਰੁ ਤਉ ਛੁਟੈ; ਜਉ ਊਪਰਿ ਲਾਦਾ ॥੧॥ ਰਹਾਉ ॥

khar kaa paikhar tau chhuttai; jau aoopar laadaa |1| rahaau |

Sant Singh KhalsaThe donkey's leash is only removed, after the load is placed on his back. ||1||Pause||
Manmohan SinghThe feet-chain of the donkey is removed, only then, when a load is first put on his back. Pause.
Manmohan Singh (Punjabi)ਖੋਤੇ ਦੇ ਪੈਰਾਂ ਦੀ ਜੰਜੀਰ ਕੇਵਲ ਉਦੋਂ ਹੀ ਲਾਹੀ ਜਾਂਦੀ ਹੈ, ਜਦ ਉਸ ਦੀ ਪਿੱਠ ਉਤੇ ਪਹਿਲਾਂ ਬੋਝ ਰੱਖ ਲਿਆ ਜਾਂਦਾ ਹੈ। ਠਹਿਰਾਉ।
Fareedkot Teekaਜੈਸੇ ਗਧੇ ਕੇ ਪੈਰਾਂ ਕਾ (ਪੈਖਰੁ) ਬੰਧਨ ਤਬ ਛੋੜਤਾ ਹੈ, ਜਬ ਤਿਸ ਕੇ ਊਪਰ ਭਾਰ ਲਦ ਦੇਈਦਾ ਹੈ। ਸੋ ਸਮਾਧੀ ਰੂਪੀ ਪੈਖੜ ਤਬ ਛੋੜੀਏ ਜਬ ਕਥਾ ਕੀਰਤਨ ਸਰਵਨ ਕਰਨ ਰੂਪੀ ਲਾਦਾ ਤੇਰੇ ਪਰ ਪਾਇ ਲਈਏ। ਭਾਵ ਯਹ ਕੇ ਤੇਰੇ ਕੋ ਵੇਹਲਾ ਨਾ ਰਹਿਣ ਦੇਈਏ, ਸਮਾਧੀ ਵਾ ਕਥਾ ਕੀਰਤਨ ਮੇਂ ਲਗਾਈ ਰਖੀਏ॥੧॥ ਰਹਾਉ ॥
Prof. Sahib Singh(ਜਿਵੇਂ) ਖੋਤੇ ਦੀ ਪਿਛਾੜੀ ਤਦੋਂ ਖੋਲ੍ਹੀ ਜਾਂਦੀ ਹੈ, ਜਦੋਂ ਉਸ ਨੂੰ ਉਤੋਂ ਲੱਦ ਲਿਆ ਜਾਂਦਾ ਹੈ (ਤਿਵੇਂ ਤੈਨੂੰ ਭੀ ਖ਼ਰਮਸਤੀ ਕਰਨ ਦਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ) ॥੧॥ ਰਹਾਉ ॥

ਪਦ ਅਰਥ ਖਰ = ਖੋਤਾ। ਪੈਖਰੁ = ਪਿਛਾੜੀ, ਉਹ ਰੱਸੀ ਜੋ ਖੋਤੇ ਦੇ ਪਿਛਲੇ ਪੈਰਾਂ ਨੂੰ ਬੰਨ੍ਹ ਕੇ ਕਿੱਲੇ ਨਾਲ ਬੱਧੀ ਹੁੰਦੀ ਹੈ। ਤਉ ਛੁਟੈ = ਤਦੋਂ ਖੁਲ੍ਹਦਾ ਹੈ। ਜਉ = ਜਦੋਂ ॥੧॥ ਰਹਾਉ ॥

SikhNet (Spanish)Como el burro, solamente te puedo soltar cuando tienes la carga de Dios sobre tu espalda. (1-Pausa)

ਜਪ ਤਪ ਸੰਜਮ ਤੁਮੑ ਖੰਡੇ; ਜਮ ਕੇ ਦੁਖ ਡਾਂਡ ॥

jap tap sanjam tuma khandde; jam ke dukh ddaandd |

Sant Singh KhalsaYou destroy the value of chanting, intensive meditation and self-discipline; you shall suffer in pain, beaten by the Messenger of Death.
Manmohan SinghThou destroyest the merit of contemplation, penance and self-mortification, Thou shalt suffer the agony of the Yama's rod.
Manmohan Singh (Punjabi)ਤੂੰ ਸਿਮਰਨ, ਤਪੱਸਿਆ ਅਤੇ ਸਵੈ-ਰਿਆਜ਼ਤ ਦੇ ਫਲ ਨੂੰ ਨਾਸ ਕਰ ਦਿੰਦਾ ਹੈ। ਤੂੰ ਯਮ ਦੇ ਡੰਡੇ ਦਾ ਕਸ਼ਟ ਉਠਾਵੇਂਗਾ।
Fareedkot Teekaਜਪ ਤਪ (ਸੰਜਮ) ਜਿਦ ਦ੍ਰਿੜਤਾਦੀ ਗੁਣ ਤੈਂਨੇ (ਖੰਡੇ) ਕਟੇ ਹੈਂ, ਭਾਵ ਦੂਰ ਕੀਏ ਹੈਂ, ਤਿਸਕਰ ਇਹ ਜੀਵ ਜਮਡੰਡ ਕੇ ਦੁਖਾਂ ਕੋ ਪਾਵਤੇ ਹੈਂ॥
Prof. Sahib Singhਹੇ ਮਨ! ਤੂੰ ਜਪ, ਤਪ, ਸੰਜਮ (ਆਦਿਕ ਭਲੇ ਕੰਮਾਂ ਦੇ ਨੇਮ) ਤੋੜ ਦੇਂਦਾ ਹੈਂ, (ਇਸ ਕਰ ਕੇ) ਜਮਰਾਜ ਦੇ ਦੁੱਖ ਤੇ ਡੰਨ ਸਹਾਰਦਾ ਹੈਂ।

ਪਦ ਅਰਥ ਸੰਜਮ = ਇੰਦ੍ਰਿਆਂ ਨੂੰ ਰੋਕ ਰੱਖਣ ਦੇ ਜਤਨ। ਖੰਡੇ = ਨਾਸ ਕਰ ਦਿੱਤੇ, ਤੋੜ ਦਿੱਤੇ। ਡਾਂਡ = ਡੰਡ।

SikhNet (Spanish)Tú destruyes todo el mérito de las austeridades, de la contemplación, del autocontrol y el fuete del mensajero de la muerte

ਸਿਮਰਹਿ ਨਾਹੀ. ਜੋਨਿ ਦੁਖ; ਨਿਰਲਜੇ ਭਾਂਡ ॥੨॥

simareh naahee. jon dukh; niralaje bhaandd |2|

Sant Singh KhalsaYou do not meditate, so you shall suffer the pains of reincarnation, you shameless buffoon! ||2||
Manmohan SinghO shameless buffoon, why thou not remember the Lord? Thou shalt suffer the womb pangs.
Manmohan Singh (Punjabi)ਹੇ ਬੇਸ਼ਰਮ ਭੜੂਏ! ਤੂੰ ਕਿਉਂ ਸੁਆਮੀ ਦਾ ਆਰਾਧਨ ਨਹੀਂ ਕਰਦਾ? ਤੂੰ ਗਰਭ ਅਤੇ ਤਸੀਹੇ ਉਠਾਵੇਂਗਾ।
Fareedkot Teekaਪੁਨਾ ਹੇ ਨਿਰਲਜ (ਭਾਂਡ) ਮਸਕਰੇ ਮਨ! ਤਿਨ ਕਰਮੋਂ ਕੇ ਅਨੁਸਾਰ ਉਨ ਤ੍ਰਿਜਕ ਜੋਨੀਆਂ ਕੇ ਦੁਖਾਂ ਕੋ ਬੀ ਤੂੰ ਯਾਦ ਨਹੀਂ ਕਰਤਾ ਹੈਂ॥੨॥
Prof. Sahib Singhਹੇ ਬੇਸ਼ਰਮ ਭੰਡ! ਤੂੰ ਜਨਮ ਮਰਨ ਦੇ ਗੇੜ ਦੇ ਦੁੱਖ ਚੇਤੇ ਨਹੀਂ ਕਰਦਾ ॥੨॥

ਪਦ ਅਰਥ ਸਿਮਰਿ ਨਾਹੀ = ਤੂੰ ਚੇਤੇ ਨਹੀਂ ਕਰਦਾ, ਤੈਨੂੰ ਭੁੱਲ ਗਏ ਹਨ। ਨਿਰਲਜ = ਬੇਸ਼ਰਮ। ਭਾਂਡ = ਹੇ ਭੰਡ! ॥੨॥

SikhNet (Spanish)se estrella sobre tu cabeza. Mente, oh desgraciada, no habitas en el Señor, por eso sufres con la pena en tu rostro el dolor de la reencarnación. (2)

ਹਰਿ ਸੰਗਿ ਸਹਾਈ ਮਹਾ ਮੀਤੁ; ਤਿਸ ਸਿਉ ਤੇਰਾ ਭੇਦੁ ॥

har sang sahaaee mahaa meet; tis siau teraa bhed |

Sant Singh KhalsaThe Lord is your Companion, your Helper, your Best Friend; but you disagree with Him.
Manmohan SinghGod is thy Comrade, Helper and the great Friend, With Him thou art at variance.
Manmohan Singh (Punjabi)ਵਾਹਿਗੁਰੂ ਤੇਰਾ ਸਾਥੀ, ਮਦਦਗਾਰ ਅਤੇ ਪਰਮ ਮਿੱਤਰ ਹੈ। ਉਸ ਦੇ ਨਾਲ ਤੇਰਾ ਵਿਰੋਧ ਹੈ।
Fareedkot Teekaਹਰੀ ਜੋ ਸਦਾ ਅੰਗ ਅੰਗ ਸਹਾਯਕ ਪਰਮ ਮਿਤਰ ਰੂਪ ਹੈ, ਤਿਸ ਕੇ ਸਾਥ ਤੇਰਾ (ਭੇਦ) ਫਰਕ ਹੋ ਰਹਾ ਹੈ॥
Prof. Sahib Singhਹੇ ਮਨ! ਪਰਮਾਤਮਾ (ਹੀ ਸਦਾ) ਤੇਰੇ ਨਾਲ ਹੈ, ਤੇਰਾ ਮਦਦਗਾਰ ਹੈ, ਤੇਰਾ ਮਿੱਤਰ ਹੈ, ਉਸ ਨਾਲੋਂ ਤੇਰੀ ਵਿੱਥ ਬਣੀ ਪਈ ਹੈ।

ਪਦ ਅਰਥ ਸੰਗਿ = ਨਾਲ। ਸਹਾਈ = ਮਦਦਗਾਰ। ਸਿਉ = ਨਾਲ, ਤੋਂ। ਭੇਦੁ = ਵਿੱਥ।

SikhNet (Spanish)Al Señor, nuestro Amigo Eterno,

ਬੀਧਾ ਪੰਚ ਬਟਵਾਰਈ; ਉਪਜਿਓ ਮਹਾ ਖੇਦੁ ॥੩॥

beedhaa panch battavaaree; upajio mahaa khed |3|

Sant Singh KhalsaYou are in love with the five thieves; this brings terrible pain. ||3||
Manmohan SinghThou art in love with the five high way men. An immense pain shall well up therefrom.
Manmohan Singh (Punjabi)ਪੰਜਾਂ ਰਸਤੇ ਦੇ ਧਾੜਵੀਆਂ ਨਾਲ ਤੇਰਾ ਪਿਆਰ ਹੈ। ਉਸ ਤੋਂ ਪਰਮ ਕਸ਼ਟ ਪੈਂਦਾ ਹੋਵੇਗਾ।
Fareedkot Teekaਤੂੰ ਪੰਜ ਕਾਮ, ਕ੍ਰੋਧਾਦੀ (ਬਟਵਾਰਈ) ਵਾਟ ਮਾਰਣ ਵਾਲਿਓਂ ਸਾਥ (ਬੀਧਾ) ਮਿਲਿਆ ਹੈਂ। ਤਿਸ ਤੇ ਜਨਮ ਮ੍ਰਿਤਆਦੀ (ਮਹਾ) ਅਤੀ (ਖੇਦੁ) ਦੁਖ ਤੇਰੇ ਕੌ ਆਨ ਉਤਪਤ ਭਇਆ ਹੈ॥੩॥
Prof. Sahib Singhਤੈਨੂੰ (ਕਾਮਾਦਿਕ) ਪੰਜ ਲੁਟੇਰਿਆਂ ਨੇ ਆਪਣੇ ਵੱਸ ਵਿਚ ਕਰ ਰੱਖਿਆ ਹੈ (ਜਿਸ ਕਰਕੇ ਤੇਰੇ ਅੰਦਰ) ਬੜਾ ਦੁੱਖ-ਕਲੇਸ਼ ਬਣਿਆ ਰਹਿੰਦਾ ਹੈ ॥੩॥

ਪਦ ਅਰਥ ਬੀਧਾ = ਵਿੰਨ੍ਹ ਲਿਆ। ਬਟਵਾਰਈ = ਬਟਵਾਰਿਆਂ ਨੇ, ਲੁਟੇਰਿਆਂ ਨੇ। ਪੰਚ = ਕਾਮਾਦਿਕ ਪੰਜ। ਖੇਦੁ = ਦੁੱਖ-ਕਲੇਸ਼ ॥੩॥

SikhNet (Spanish)a Él siempre te le opones y los cinco bandidos del camino te ultrajan y te someten a un intenso dolor. (3)

ਨਾਨਕ. ਤਿਨ ਸੰਤਨ ਸਰਣਾਗਤੀ; ਜਿਨ ਮਨੁ ਵਸਿ ਕੀਨਾ ॥

naanak. tin santan saranaagatee; jin man vas keenaa |

Sant Singh KhalsaNanak seeks the Sanctuary of the Saints, who have conquered their minds.
Manmohan SinghNanak seek the shelter of the saints, who have overpowered their mind.
Manmohan Singh (Punjabi)ਨਾਨਕ ਉਨ੍ਹਾਂ ਸਾਧੂਆਂ ਦੀ ਪਨਾਹ ਲੋੜਦਾ ਹੈ, ਜਿਨ੍ਹਾਂ ਨੇ ਆਪਣਾ ਮਨੂਅ ਕਾਬੂ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਨ ਸੰਤ ਜਨੋਂ ਕੀ ਸਰਨ ਮੇਂ ਪ੍ਰਾਪਤਿ ਭਏ ਹੈਂ, ਜਿਨਾਂ ਨੇ ਹੇ ਮਨ! ਤੇਰੇ ਕੋ ਅਪਨੇ ਅਧੀਨ ਕਰ ਲੀਆ ਹੈ॥
Prof. Sahib Singhਹੇ ਨਾਨਕ! ਜਿਨ੍ਹਾਂ ਸੰਤ ਜਨਾਂ ਨੇ (ਆਪਣਾ) ਮਨ (ਆਪਣੇ) ਵੱਸ ਵਿਚ ਕਰ ਲਿਆ ਹੈ, ਜਿਨ੍ਹਾਂ ਜਨਾਂ ਨੂੰ ਪ੍ਰਭੂ ਨੇ (ਇਹ ਦਾਤਿ) ਦਿੱਤੀ ਹੈ, ਉਹਨਾਂ ਦੀ ਸਰਨ ਪੈਣਾ ਚਾਹੀਦਾ ਹੈ।

ਪਦ ਅਰਥ ਨਾਨਕ = ਹੇ ਨਾਨਕ! ਵਸਿ = ਵੱਸ ਵਿਚ। ਕੀਨਾ = ਕੀਤਾ ਹੋਇਆ ਹੈ।

SikhNet (Spanish)Nanak busca el Refugio de los Santos, quienes han conquistado su mente

ਤਨੁ ਧਨੁ ਸਰਬਸੁ ਆਪਣਾ; ਪ੍ਰਭਿ ਜਨ ਕਉ ਦੀਨੑਾ ॥੪॥੨੮॥੫੮॥

tan dhan sarabas aapanaa; prabh jan kau deenaa |4|28|58|

Sant Singh KhalsaHe gives body, wealth and everything to the slaves of God. ||4||28||58||
Manmohan SinghHe surrenders, his body wealth and everything to the Lord's Slaves.
Manmohan Singh (Punjabi)ਉਹ ਆਪਣੀ ਦੇਹ ਦੌਲਤ ਅਤੇ ਹਰ ਸ਼ੈ ਸਾਹਿਬ ਦੇ ਗੋਲਿਆਂ ਦੇ ਸਮਰਪਨ ਕਰਦਾ ਹੈ।
Fareedkot Teekaਤਨ ਧਨ ਆਦੀ ਸਰਬੰਸ (ਪ੍ਰਭਿ) ਵਾਹਿਗੁਰੂ ਨੇ ਤਿਨ ਸੰਤ ਜਨਾਂ ਕੋ ਦੇ ਦੀਆ ਹੈ, ਔ ਤਿਨ ਜਨੋਂ ਨੇ ਅਪਨੇ ਪ੍ਰਭੂ ਕੋ ਦੀਆ ਹੈ॥੪॥੨੮॥੫੮॥☬ਵਾਹਿਗੁਰੂ ਕੀ ਉਸਤਤੀ ਕਰ ਉਪਦੇਸ਼ ਕਰਤੇ ਹੈਂ:
Prof. Sahib Singhਆਪਣਾ ਤਨ, ਆਪਣਾ ਧਨ, ਸਭ ਕੁਝ ਉਹਨਾਂ ਸੰਤ ਜਨਾਂ ਤੋਂ ਸਦਕੇ ਕਰਨਾ ਚਾਹੀਦਾ ਹੈ ॥੪॥੨੮॥੫੮॥

ਪਦ ਅਰਥ ਸਰਬਸੁ = {सर्वस्व। सर्व = ਸਾਰਾ। स्व = ਧਨ} ਸਭ ਕੁਝ। ਪ੍ਰਭਿ = ਪ੍ਰਭੂ ਨੇ। ਕਉ = ਨੂੰ। ਦੀਨ੍ਹ੍ਹਾ = {ਅੱਖਰ 'ਨ' ਦੇ ਨਾਲ ਅੱਧਾ 'ਹ' ਹੈ} ਦਿੱਤਾ ॥੪॥੨੮॥੫੮॥

SikhNet (Spanish)y entregan su cuerpo, mente y riquezas al Servicio del Señor. (4-28-58)
Answers quote the Granth verbatim with Ang citations. AI commentary is not Gurbani and not a religious ruling.