ੴ

ਸਿੱਖਬਾਣੀ · SikhBani

ਉਦਮੁ ਕਰਤ ਆਨਦੁ ਭਇਆ ਸਿਮਰਤ ਸੁਖ ਸਾਰੁ ॥

audam karat aanad bheaa simarat sukh saar
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 815, 816 · 11 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 | Ang 815

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਉਦਮੁ ਕਰਤ. ਆਨਦੁ ਭਇਆ; ਸਿਮਰਤ ਸੁਖ ਸਾਰੁ ॥

audam karat. aanad bheaa; simarat sukh saar | Ang 815

Sant Singh KhalsaTry to meditate, and contemplate the source of peace, and bliss will come to you.
Manmohan SinghMaking effort to meditate on the essence of peace, bliss wells up.
Manmohan Singh (Punjabi)ਆਰਾਮ ਦੇ ਜੌਹਰ ਦੀ ਬੰਦਗੀ ਦਾ ਉਪਰਾਲਾ ਕਰਨ ਦੁਆਰਾ ਖੁਸ਼ੀ ਉਤਪੰਨ ਹੁੰਦੀ ਹੈ।
Fareedkot Teekaਨਾਮ ਕੇ ਸਿਮਰਨ ਕਾ ਉਦਮ ਕਰਤੇ ਹੀ ਬਿਵਹਾਰਕ ਅਨੰਦ ਹੋਤਾ ਭਇਆ, ਔ ਸਿਮਰਨ ਕਰ ਕੇ ਹੀ ਸ੍ਰੇਸਟ ਸੁਖ ਕੀ ਅਰਥਾਤ ਆਤਮ ਸੁਖ ਕੀ ਪ੍ਰਾਪਤੀ ਭਈ ਹੈ॥
Prof. Sahib Singhਹੇ ਭਾਈ! (ਪਰਮਾਤਮਾ ਦਾ ਨਾਮ ਜਪਣ ਦਾ) ਉੱਦਮ ਕਰਦਿਆਂ (ਮਨ ਵਿਚ) ਸਰੂਰ ਪੈਦਾ ਹੁੰਦਾ ਹੈ, ਨਾਮ ਸਿਮਰਦਿਆਂ ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ।

ਪਦ ਅਰਥ ਸੁਖ ਸਾਰੁ = ਸੁਖਾਂ ਦਾ ਤੱਤ, ਸਭ ਤੋਂ ਸ੍ਰੇਸ਼ਟ ਸੁਖ।

SikhNet (Spanish)Cuando medité en la Esencia de Paz, me puse en Éxtasis.

ਜਪਿ ਜਪਿ ਨਾਮੁ ਗੋਬਿੰਦ ਕਾ; ਪੂਰਨ ਬੀਚਾਰੁ ॥੧॥

jap jap naam gobind kaa; pooran beechaar |1| Ang 815

Sant Singh KhalsaChanting, and meditating on the Name of the Lord of the Universe, perfect understanding is achieved. ||1||
Manmohan SinghRemembering and contemplating the Name of the World-Lord, Perfect understanding is gained.
Manmohan Singh (Punjabi)ਸ਼੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਸਿਮਰਨ ਅਤੇ ਆਰਾਧਨ ਕਰਨ ਦੁਆਰਾ ਪੂਰੀ ਸਮਝ ਪਰਾਪਤ ਹੋ ਜਾਂਦੀ ਹੈ।
Fareedkot Teekaਗੋਬਿੰਦ ਕਾ ਨਾਮੁ ਜਪ ਜਪ ਕਰ (ਪੂਰਨ) ਯਥਾਰਥ ਵਾ ਸਰਬ ਵਿਆਪਕ ਸਰੂਪ ਕਾ ਵੀਚਾਰ ਪ੍ਰਾਪਤਿ ਭਇਆ ਹੈ॥੧॥
Prof. Sahib Singhਪਰਮਾਤਮਾ ਦਾ ਨਾਮ ਮੁੜ ਮੁੜ ਜਪ ਕੇ ਸਭ ਗੁਣਾਂ ਨਾਲ ਭਰਪੂਰ ਪਰਮਾਤਮਾ ਦੇ ਗੁਣਾਂ ਦਾ ਵਿਚਾਰ (ਮਨ ਵਿਚ ਟਿਕਿਆ ਰਹਿੰਦਾ ਹੈ) ॥੧॥

ਪਦ ਅਰਥ ਜਪਿ = ਜਪ ਕੇ ॥੧॥

SikhNet (Spanish)Habité en el Nombre de Dios, la Esencia de la Sabiduría. (1)

ਚਰਨ ਕਮਲ ਗੁਰ ਕੇ ਜਪਤ; ਹਰਿ ਜਪਿ ਹਉ ਜੀਵਾ ॥

charan kamal gur ke japat; har jap hau jeevaa | Ang 815

Sant Singh KhalsaMeditating on the Lotus Feet of the Guru, and chanting the Name of the Lord, I live.
Manmohan SinghI live by dwelling on the Guru's lotus feet and meditating on the Lord.
Manmohan Singh (Punjabi)ਮੈਂ ਗੁਰਾਂ ਦੇ ਕੰਵਲ ਰੂਪੀ ਪੈਰਾਂ ਦਾ ਧਿਆਨ ਧਾਰ ਕੇ ਸੁਆਮੀ ਦਾ ਚਿੰਤਨ ਕਰਨ ਦੁਆਰਾ ਜੀਉਂਦਾ ਹਾਂ।
Fareedkot Teekaਮੈਂ ਸਤਿਗੁਰਾਂ ਕੇ ਚਰਨ ਕਮਲੋਂ ਕੇ ਆਸਰੇ ਹੋ ਕਰ ਕੇ ਮਨ ਬਾਨੀ ਕਰ ਕੇ ਹਰੀ ਕੋ ਜਪਤਾ ਹੂਆ ਜੀਵਤਾ ਹੂੰ॥
Prof. Sahib Singhਹੇ ਭਾਈ! ਗੁਰੂ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ।

ਪਦ ਅਰਥ ਚਰਨ ਕਮਲ = ਕੌਲ ਫੁੱਲ ਵਰਗੇ ਸੋਹਣੇ ਚਰਨ। ਹਉ = ਹਉਂ, ਮੈਂ। ਜੀਵਾ = ਜੀਵਾਂ, ਮੈਂ ਜੀਊਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲਦਾ ਹੈ।

SikhNet (Spanish)Sólo si puedo elevar el Loto de los Pies del Guru en mi mente,

ਪਾਰਬ੍ਰਹਮੁ ਆਰਾਧਤੇ; ਮੁਖਿ ਅੰਮ੍ਰਿਤੁ ਪੀਵਾ ॥੧॥ ਰਹਾਉ ॥

paarabraham aaraadhate; mukh amrit peevaa |1| rahaau | Ang 815

Sant Singh KhalsaWorshipping the Supreme Lord God in adoration, my mouth drinks in the Ambrosial Nectar. ||1||Pause||
Manmohan SinghPondering over the Transcendent Lord, I drink the Nectar with my mouth.
Manmohan Singh (Punjabi)ਪਰਮ ਪ੍ਰਭੂ ਦਾ ਨਾਮ ਸ੍ਰਵਣ ਕਰਨ ਦੁਆਰਾ, ਮੈਂ ਆਪਣੇ ਮੂੰਹ ਨਾਲ ਸੁਧਾਰਸ ਪਾਨ ਕਰਦਾ ਹਾਂ।
Fareedkot Teekaਇਸ ਰੀਤੀ ਸੇ ਪਾਰਬ੍ਰਹਮ ਕੀ ਅਰਾਧਨਾ ਕਰਤਾ ਹੂਆ ਨਾਮ ਰੂਪੀ ਅੰਮ੍ਰਿਤੁ ਕੋ ਮੁਖ ਤੇ ਵਾਰ ਵਾਰ ਪਾਨ ਕਰਤਾ ਹਾਂ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਆਰਾਧਨ ਕਰਦਿਆਂ, ਪਰਮਾਤਮਾ ਦਾ ਨਾਮ ਜਪ ਜਪ ਕੇ ਮੈਂ ਮੂੰਹ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹਾਂ ॥੧॥ ਰਹਾਉ ॥

ਪਦ ਅਰਥ ਆਰਾਧਤੇ = ਸਿਮਰਦਿਆਂ। ਮੁਖਿ = ਮੂੰਹ ਨਾਲ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਪੀਵਾ = ਪੀਵਾਂ, ਮੈਂ ਪੀਂਦਾ ਹਾਂ ॥੧॥ ਰਹਾਉ ॥

SikhNet (Spanish)puedo vivir, y cuando medito en el Señor Supremo, absorbo gota a gota el Néctar de Su Nombre Ambrosial.(1-Pausa)

ਜੀਅ ਜੰਤ ਸਭਿ ਸੁਖਿ ਬਸੇ; ਸਭ ਕੈ ਮਨਿ ਲੋਚ ॥

jeea jant sabh sukh base; sabh kai man loch | Ang 815

Sant Singh KhalsaAll beings and creatures dwell in peace; the minds of all yearn for the Lord.
Manmohan SinghAll the living beings abide in peace and within the mind of all is the yearning for Thee.
Manmohan Singh (Punjabi)ਸਾਰੇ ਪ੍ਰਾਣਧਾਰੀ ਆਰਾਮ ਅੰਦਰ ਵਸਦੇ ਹਨ ਅਤੇ ਸਾਰਿਆਂ ਦੇ ਚਿੱਤ ਅੰਦਰ ਤੇਰੀ ਚਾਹਨਾ ਹੈ।
Fareedkot Teekaਸੰਪੂਰਨ ਸੂਖ੍ਯਮ ਅਸਥੂਲ ਜੀਵ ਜੰਤ ਸੁਖੀ ਹੋ ਕਰ ਨਿਵਾਸ ਕਰੈਂ, ਸਰਬ ਸੰਤਾਂ ਕੇ ਮਨ ਮੇਂ ਇਹੀ (ਲੋਚ) ਇਛਾ ਰਹਿਤੀ ਹੈ॥
Prof. Sahib Singhਹੇ ਭਾਈ! (ਪਰਮਾਤਮਾ ਦਾ ਆਰਾਧਨ ਕਰਦਿਆਂ) ਸਾਰੇ ਜੀਅ ਜੰਤ ਆਤਮਕ ਆਨੰਦ ਵਿਚ ਲੀਨ ਰਹਿੰਦੇ ਹਨ, (ਜਪਣ ਵਾਲੇ) ਸਭਨਾਂ ਦੇ ਮਨ ਵਿਚ (ਸਿਮਰਨ ਦੀ) ਤਾਂਘ ਪੈਦਾ ਹੋਈ ਰਹਿੰਦੀ ਹੈ।

ਪਦ ਅਰਥ ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਸਭਿ = ਸਾਰੇ। ਸੁਖਿ = ਸੁਖ ਵਿਚ। ਕੈ ਮਨਿ = ਦੇ ਮਨ ਵਿਚ।

SikhNet (Spanish)Quienes continuamente recuerdan al Señor Dios,

ਪਰਉਪਕਾਰੁ ਨਿਤ ਚਿਤਵਤੇ; ਨਾਹੀ ਕਛੁ ਪੋਚ ॥੨॥

praupakaar nit chitavate; naahee kachh poch |2| Ang 815

Sant Singh KhalsaThose who continually remember the Lord, do good deeds for others; they harbor no ill will towards anyone. ||2||
Manmohan SinghThe Guru-beloved ever think of doing good to others. They wish not ill to any.
Manmohan Singh (Punjabi)ਗੁਰੂ-ਪਿਆਰੇ ਸਦਾ ਹੋਰਨਾਂ ਦਾ ਭਲਾ ਕਰਨਾ ਸੋਚਦੇ ਹਨ। ਉਹ ਕਿਸੇ ਦਾ ਭੀ ਬੁਰਾ ਨਹੀਂ ਲੋੜਦੇ।
Fareedkot Teekaਪੁਨਾ ਸੰਤ ਜਨ ਸਦਾ ਪਰਉਪਕਾਰ ਕਰਨਾ ਹੀ ਨਿਤ ਚਿਤ ਮੇਂ ਚਿਤਵਤੇ ਰਹਿਤੇ ਹੈਂ ਔਰ ਤਿਨੋਂ ਵਿਖੇ ਕੋਈ (ਪੋਚ) ਨੀਚਤਾ, ਭਾਵ ਮਲੀਣਤਾ ਨਹੀਂ ਹੈ॥੨॥
Prof. Sahib Singh(ਜੇਹੜੇ ਜੇਹੜੇ ਮਨੁੱਖ ਨਾਮ ਜਪਦੇ ਹਨ, ਉਹ) ਸਦਾ ਦੂਜਿਆਂ ਦੀ ਭਲਾਈ ਕਰਨ ਦਾ ਕੰਮ ਸੋਚਦੇ ਰਹਿੰਦੇ ਹਨ, ਕੋਈ ਪਾਪ-ਵਿਕਾਰ ਉਹਨਾਂ ਉਤੇ ਆਪਣਾ ਅਸਰ ਨਹੀਂ ਪਾ ਸਕਦਾ ॥੨॥

ਪਦ ਅਰਥ ਪਰ ਉਪਕਾਰੁ = ਦੂਜਿਆਂ ਦੀ ਭਲਾਈ ਦਾ ਕੰਮ। ਪੋਚ = ਪਾਪ ॥੨॥

SikhNet (Spanish)hacen el Bien a otros y no conservan remordimiento alguno para nadie. (2)

ਧੰਨੁ ਸੁ ਥਾਨੁ ਬਸੰਤ ਧੰਨੁ; ਜਹ ਜਪੀਐ ਨਾਮੁ ॥

dhan su thaan basant dhan; jeh japeeai naam | Ang 816

Sant Singh KhalsaBlessed is that place, and blessed are those who dwell there, where they chant the Naam, the Name of the Lord.
Manmohan SinghBlessed is the place and blessed the indwellers, wherein the Lord's name is meditated upon.
Manmohan Singh (Punjabi)ਸੁਲੱਖਣਾ ਹੈ ਉਹ ਅਸਥਾਨ ਅਤੇ ਸੁਲੱਖਣੇ ਹਨ ਰਹਿਣ ਵਾਲੇ, ਜਿਸ ਵਿੱਚ ਸੁਆਮੀ ਦੇ ਨਾਮ ਦਾ ਸਿਮਰਨ ਕੀਤਾ ਜਾਂਦਾ ਹੈ।
Fareedkot Teekaਜਹਾਂ ਨਾਮ ਜਪੀਤਾ ਹੈ, ਸੋ ਅਸਥਾਨ ਭੀ ਧੰਨ੍ਯ ਹੈ ਔਰ ਜੋ ਸਤਸੰਗ ਮੇਂ ਵਸਤੇ ਹੈਂ, ਸੋ ਜਨ ਭੀ ਧੰਨ੍ਯ ਹੈਂ ਜਹਾਂ ਹਰਿ ਕੇ ਨਾਮ ਕਾ ਜਾਪ ਜਪੀਤਾ ਹੈ॥
Prof. Sahib Singhਹੇ ਭਾਈ! ਜਿਸ ਥਾਂ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ, ਉਹ ਥਾਂ ਭਾਗਾਂ ਵਾਲਾ ਹੋ ਜਾਂਦਾ ਹੈ, ਉਥੇ ਵੱਸਣ ਵਾਲੇ ਭੀ ਭਾਗਾਂ ਵਾਲੇ ਬਣ ਜਾਂਦੇ ਹਨ,

ਪਦ ਅਰਥ ਧੰਨੁ = ਭਾਗਾਂ ਵਾਲਾ। ਬਸੰਤ = ਵੱਸਣ ਵਾਲੇ। ਜਹ = ਜਿੱਥੇ। ਜਪੀਐ = ਜਪਿਆ ਜਾਂਦਾ ਹੈ।

SikhNet (Spanish)Bendito es el Lugar y benditos los que habitan ahí en donde se canta el Naam, el Nombre del Señor.

ਕਥਾ ਕੀਰਤਨੁ ਹਰਿ ਅਤਿ ਘਨਾ; ਸੁਖ ਸਹਜ ਬਿਸ੍ਰਾਮੁ ॥੩॥

kathaa keeratan har at ghanaa; sukh sehaj bisraam |3| Ang 816

Sant Singh KhalsaThe Sermon and the Kirtan of the Lord's Praises are sung there very often; there is peace, poise and tranquility. ||3||
Manmohan SinghVery frequently God's discourse and His praise are done thither and there is nothing but pleasure, poise and peace.
Manmohan Singh (Punjabi)ਵਾਹਿਗੁਰੂ ਦੀ ਕਥਾ-ਵਾਰਤਾ ਅਤੇ ਉਸ ਦੀ ਮਹਿਮਾ ਉਥੇ ਬਹੁਤ ਹੀ ਵਾਰੀ ਹੁੰਦੀਆਂ ਹਨ ਅਤੇ ਉਥੇ ਕੇਵਲ ਅਨੰਦ, ਅਡੋਲਤਾ ਅਤੇ ਆਰਾਮ ਹੀ ਹਨ।
Fareedkot Teekaਤਹਾਂ ਕਥਾ ਪੁਨਃ ਹਰੀ ਕਾ ਕੀਰਤਨ (ਘਨਾ) ਬਹੁਤਾ ਹੋਤਾ ਰਹਿਤਾ ਹੈ। ਤਿਸ ਕਾ ਫਲ੍ਹ ਏਹ ਹੈ, ਜੋ (ਸੁਖ ਸਹਜ) ਆਤਮ ਅਨੰਦ ਮੇਂ ਪੁਰਸੋਂ ਕਾ ਬਿਸਰਾਮ, ਭਾਵ ਇਸਥਿਤੀ ਹੋਤੀ ਹੈ॥੩॥
Prof. Sahib Singh(ਕਿਉਂਕਿ ਜਿਸ ਥਾਂ) ਪਰਮਾਤਮਾ ਦੀ ਕਥਾ-ਵਾਰਤਾ, ਪ੍ਰਭੂ ਦੀ ਸਿਫ਼ਤਿ-ਸਾਲਾਹ ਬਹੁਤ ਹੁੰਦੀ ਰਹੇ, ਉਹ ਥਾਂ ਆਤਮਕ ਆਨੰਦ ਦਾ, ਆਤਮਕ ਅਡੋਲਤਾ ਦਾ ਟਿਕਾਣਾ (ਸੋਮਾ) ਬਣ ਜਾਂਦਾ ਹੈ ॥੩॥

ਪਦ ਅਰਥ ਅਤਿ ਘਨਾ = ਬਹੁਤ ਵਧੀਕ। ਸਹਜ ਬਿਸ੍ਰਾਮੁ = ਆਤਮਕ ਅਡੋਲਤਾ ਦਾ ਟਿਕਾਣਾ ॥੩॥

SikhNet (Spanish)El Sermón y el Kirtan de la Alabanza de Señor son recitados ahí con frecuencia, ahí no hay nada más que Bondad, Equilibrio y Paz.(3)

ਮਨ ਤੇ ਕਦੇ. ਨ ਵੀਸਰੈ; ਅਨਾਥ ਕੋ ਨਾਥ ॥

man te kade. na veesarai; anaath ko naath | Ang 816

Sant Singh KhalsaIn my mind, I never forget the Lord; He is the Master of the masterless.
Manmohan SinghWithin my mind, I forget not the Lord ever. He is the Master of the masterless.
Manmohan Singh (Punjabi)ਆਪਣੇ ਚਿੱਤ ਅੰਦਰ ਮੈਂ ਸੁਆਮੀ ਨੂੰ ਕਦਾਚਿੱਤ ਨਹੀਂ ਭੁਲਾਉਂਦਾ। ਉਹ ਨਿਖਸਮਿਆਂ ਦਾ ਖਸਮ ਹੈ।
Fareedkot Teekaਜਿਸ ਕੇ ਨਾਮ ਦੀ ਮਹਿਮਾ ਸਤਸੰਗ ਮੇਂ ਕਥਨ ਕਰੀਤੀ ਹੈ, ਸੋ ਹਰੀ ਅਨਾਥੋਂ ਕਾ (ਨਾਥੁ) ਮਾਲਕੁ ਹਮਾਰੇ ਮਨ ਤੇ ਕਦੀ ਨਹੀਂ ਬਿਸਰਤਾ ਹੈ॥
Prof. Sahib Singh(ਇਸ ਵਾਸਤੇ ਹੇ ਭਾਈ!) ਉਹ ਅਨਾਥਾਂ ਦਾ ਨਾਥ ਪ੍ਰਭੂ ਕਦੇ ਮਨ ਤੋਂ ਭੁੱਲਣਾ ਨਹੀਂ ਚਾਹੀਦਾ।

ਪਦ ਅਰਥ ਤੇ = ਤੋਂ। ਕੋ = ਦਾ। ਅਨਾਥ ਕੋ ਨਾਥ = ਨਿਖਸਮਿਆਂ ਦਾ ਖਸਮ।

SikhNet (Spanish)No Lo abandones, pues es el Soporte del débil.

ਨਾਨਕ. ਪ੍ਰਭ ਸਰਣਾਗਤੀ; ਜਾ ਕੈ ਸਭੁ ਕਿਛੁ ਹਾਥ ॥੪॥੨੯॥੫੯॥

naanak. prabh saranaagatee; jaa kai sabh kichh haath |4|29|59| Ang 816

Sant Singh KhalsaNanak has entered the Sanctuary of God; everything is in His hands. ||4||29||59||
Manmohan SinghNanak has entered the sanctuary of the Lord, in whose hand lies everything.
Manmohan Singh (Punjabi)ਨਾਨਕ ਨੇ ਸੁਆਮੀ ਦੀ ਪਨਾਹ ਲਈ ਹੈ, ਜਿਸ ਦੇ ਹੱਥ ਵਿੱਚ ਹਰ ਵਸਤੂ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਸ ਕੀ ਸਰਣ ਕੋ ਸਦਾ ਪ੍ਰਾਪਤ ਹੂੰ। ਕੈਸਾ ਹੈ? ਜਿਸ ਕੇ ਸਭ ਕੁਛ ਹਾਥ ਮੇਂ ਹੈ॥੪॥੨੯॥੫੯॥☬ਵਾਹਿਗੁਰੂ ਕੇ ਉਪਕਾਰ ਜਨਾਇ ਕਰ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਉਸ ਪ੍ਰਭੂ ਦੀ ਸਰਨ ਸਦਾ ਪਏ ਰਹਿਣਾ ਚਾਹੀਦਾ ਹੈ, ਜਿਸ ਦੇ ਹੱਥ ਵਿਚ ਹਰੇਕ ਚੀਜ਼ ਹੈ ॥੪॥੨੯॥੫੯॥

ਪਦ ਅਰਥ ਜਾ ਕੈ ਹਾਥ = ਜਿਸ ਦੇ ਵੱਸ ਵਿਚ ॥੪॥੨੯॥੫੯॥

SikhNet (Spanish)Nanak busca el Refugio de aquél que tiene en Sus Manos todo.(4-29-59)
Answers quote the Granth verbatim with Ang citations. AI commentary is not Gurbani and not a religious ruling.