ੴ

ਸਿੱਖਬਾਣੀ · SikhBani

Ang 815

Sri Guru Granth Sahib · Raag Bilaaval · 5 shabads, 41 lines
Translations
Shabad Guru Arjan Dev Ji Raag Bilaaval continued from Ang 814

ਨਾਨਕ ਕਉ. ਕਿਰਪਾ ਭਈ; ਦਾਸੁ ਅਪਨਾ ਕੀਨੁ ॥੪॥੨੫॥੫੫॥

naanak kau. kirapaa bhee; daas apanaa keen |4|25|55|

Sant Singh KhalsaNanak has been blessed with God's Mercy; God has made him His Slave. ||4||25||55||
Manmohan SinghThe Lord has shown mercy unto Nanak and has made him His Own slave.
Manmohan Singh (Punjabi)ਸੁਆਮੀ ਨੇ ਨਾਨਕ ਉਤੇ ਰਹਿਮਤ ਧਾਰੀ ਹੈ ਅਤੇ ਉਸ ਨੂੰ ਆਪਣਾ ਨਿੱਜ ਦਾ ਗੋਲਾ ਬਣਾ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਮੇਰੇ ਪਰ ਤਿਸ ਵਾਹਿਗੁਰੂ ਕੀ ਕਿਰਪਾ ਭਈ ਤਬ ਮੁਝ ਕੋ ਅਪਨਾ ਦਾਸ ਕਰ ਲੀਆ ਹੈ। ਭਾਵ ਯਹਿ ਯਦਪ ਕੈਸਾ ਨੀਚ ਪੁਰਸ ਭੀ ਹੋਵੇ, ਤਦਪ ਜਬ ਅਪਨੀ ਕ੍ਰਿਪਾ ਕਰਤਾ ਹੈ ਤਬ ਤਿਸ ਕੇ ਅਵਗੁਣ ਨਹੀਂ ਦੇਖਤਾ ਹੈ॥੪॥੨੫॥੫੫॥☬ਹਰੀ ਕੇ ਭਗਤਾਂ ਕਾ ਪ੍ਰਤਾਪ ਜਨਾਵਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singh(ਪਰ ਗੁਰੂ ਦੀ ਸਰਨ ਪੈਣ ਕਰ ਕੇ, ਮੈਂ) ਨਾਨਕ ਉਤੇ ਪਰਮਾਤਮਾ ਦੀ ਮੇਹਰ ਹੋਈ, ਪਰਮਾਤਮਾ ਨੇ ਮੈਨੂੰ ਆਪਣਾ ਸੇਵਕ ਬਣਾ ਲਿਆ ॥੪॥੨੫॥੫੫॥

ਪਦ ਅਰਥ ਨਾਨਕ ਕਉ = ਨਾਨਕ ਨੂੰ, ਨਾਨਕ ਉੱਤੇ। ਕੀਨੁ = ਬਣਾ ਲਿਆ ॥੪॥੨੫॥੫੫॥

SikhNet (Spanish)Nanak ha sido bendecido con la Misericordia de Dios, y lo hizo Su Esclavo. (4-25-55)

Open this shabad (11 lines, Angs 814-815) →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਹਰਿ ਭਗਤਾ ਕਾ ਆਸਰਾ; ਅਨ. ਨਾਹੀ ਠਾਉ ॥

har bhagataa kaa aasaraa; an. naahee tthaau |

Sant Singh KhalsaThe Lord is the Hope and Support of His devotees; there is nowhere else for them to go.
Manmohan SinghGod is the support of His devotees. They have no other place to go to.
Manmohan Singh (Punjabi)ਵਾਹਿਗੁਰੂ ਆਪਣੇ ਸ਼ਰਧਾਵਾਨਾਂ ਦੀ ਓਟ ਹੈ। ਉਨ੍ਹਾਂ ਨੂੰ ਜਾਣ ਲਈ ਹੋਰ ਕੋਈ ਜਗ੍ਹਾ ਨਹੀਂ।
Fareedkot Teekaਹੇ ਹਰੀ! ਤੇਰੇ ਭਗਤ ਜਨਾ ਕੋ ਤੇਰਾ ਹੀ ਆਸਰਾ ਹੈ, ਤੇਰੇ ਬਿਨਾਂ ਔਰ ਅਸਥਾਨ ਕੋਈ ਨਹੀਂ ਹੈ॥
Prof. Sahib Singhਹੇ ਹਰੀ! (ਤੂੰ ਆਪਣੇ ਭਗਤਾਂ ਦੀ ਰਾਖੀ ਕੀਤੀ ਹੈ, ਕਿਉਂਕਿ) ਤੇਰੇ ਭਗਤਾਂ ਨੂੰ ਤੇਰਾ ਹੀ ਆਸਰਾ ਰਹਿੰਦਾ ਹੈ, (ਉਹਨਾਂ ਨੂੰ ਸਹਾਇਤਾ ਵਾਸਤੇ) ਹੋਰ ਕੋਈ ਥਾਂ ਨਹੀਂ ਸੁੱਝਦਾ।

ਪਦ ਅਰਥ ਅਨ = {अन्य} ਹੋਰ। ਠਾਉ = {स्थान} ਥਾਂ।

SikhNet (Spanish)El Señor es la Esperanza y el Soporte de Sus Devotos; no hay ningún otro lugar a donde ir,

ਤਾਣੁ ਦੀਬਾਣੁ ਪਰਵਾਰ ਧਨੁ; ਪ੍ਰਭ ਤੇਰਾ ਨਾਉ ॥੧॥

taan deebaan paravaar dhan; prabh teraa naau |1|

Sant Singh KhalsaO God, Your Name is my power, realm, relatives and riches. ||1||
Manmohan SinghThy Name alone, O my Master, is my power, dominions, kingdom and riches.
Manmohan Singh (Punjabi)ਤੇਰਾ ਨਾਮ ਹੀ, ਹੇ ਮਾਲਕ! ਤੇਰੀ ਤਾਕਤ ਪਾਤਿਸ਼ਾਹੀ, ਸਾਕ-ਸੈਨਾ ਅਤੇ ਧਨ-ਦੌਲਤ ਹੈ।
Fareedkot Teekaਤਿਨ ਕਾ (ਤਾਣੁ) ਬਲ ਔ ਦੀਵਾਨ ਅਰੁ ਪਰਵਾਰ ਪੁਨਾ ਧਨਾਦੀ, ਈਸ੍ਵਰਜ, ਸੰਪੂਰਣ ਤੇਰਾ ਨਾਮ ਹੀ ਹੈ॥੧॥
Prof. Sahib Singhਹੇ ਪ੍ਰਭੂ! ਤੇਰਾ ਨਾਮ ਹੀ (ਤੇਰੇ ਭਗਤਾਂ ਵਾਸਤੇ) ਤਾਣ ਹੈ, ਸਹਾਰਾ ਹੈ, ਪਰਵਾਰ ਹੈ ਅਤੇ ਧਨ ਹੈ ॥੧॥

ਪਦ ਅਰਥ ਤਾਣ = ਬਲ। ਦੀਬਾਣੁ = ਆਸਰਾ। ਪ੍ਰਭ = ਹੇ ਪ੍ਰਭੂ! ॥੧॥

SikhNet (Spanish)oh Dios, Tu Nombre es mi Poder, nuestra familia y nuestra riqueza. (1)

ਕਰਿ ਕਿਰਪਾ ਪ੍ਰਭਿ ਆਪਣੀ; ਅਪਨੇ ਦਾਸ ਰਖਿ ਲੀਏ ॥

kar kirapaa prabh aapanee; apane daas rakh lee |

Sant Singh KhalsaGod has granted His Mercy, and saved His slaves.
Manmohan SinghExtending His mercy, the Lord has saved His slaves.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਸਾਹਿਬ ਨੇ ਆਪਣੇ ਗੋਲਿਆਂ ਦੀ ਰੱਖਿਆ ਕੀਤੀ ਹੈ।
Fareedkot Teekaਹੇ ਪ੍ਰਭੂ! ਤੈਂਨੇ ਆਪਣੀ ਕ੍ਰਿਪਾ ਕਰ ਕੇ ਆਪਣੇ ਦਾਸ ਸਰਬ ਦੁਖੋਂ ਤੇ ਵਾ ਸਤ੍ਰੂਓਂ ਤੇ ਰਾਖ ਲੀਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਨੇ ਮੇਹਰ ਕਰ ਕੇ ਆਪਣੇ ਸੇਵਕਾਂ ਦੀ ਸਦਾ ਹੀ ਆਪ ਰੱਖਿਆ ਕੀਤੀ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਰਖਿ ਲੀਏ = ਰੱਖਿਆ ਕੀਤੀ।

SikhNet (Spanish)El Señor, en Su Misericordia, salva el honor de Sus Sirvientes,

ਨਿੰਦਕ ਨਿੰਦਾ ਕਰਿ ਪਚੇ; ਜਮਕਾਲਿ ਗ੍ਰਸੀਏ ॥੧॥ ਰਹਾਉ ॥

nindak nindaa kar pache; jamakaal grasee |1| rahaau |

Sant Singh KhalsaThe slanderers rot in their slander; they are seized by the Messenger of Death. ||1||Pause||
Manmohan SinghThe slanderers putrefy in slandering others and death's myrmidon seizes them. Pause.
Manmohan Singh (Punjabi)ਕਲੰਕ ਲਾਉਣ ਵਾਲੇ ਕਲੰਕ ਲਾਉਣ ਵਿੱਚ ਹੀ ਗਲ-ਸੜ ਜਾਂਦੇ ਹਨ ਅਤੇ ਮੌਤ ਦਾ ਫਰੇਸ਼ਤਾ ਉਨ੍ਹਾਂ ਨੂੰ ਪਕੜ ਲੈਂਦਾ ਹੈ। ਠਹਿਰਾਉ।
Fareedkot Teekaਅਰੁ ਜੋ ਜਨ ਤੇਰੇ ਦਾਸਾਂ ਕੇ ਨਿੰਦਕ ਹੈਂ, ਸੋ ਨਿੰਦਾ ਕਰਤੇ (ਪਚੇ) ਜਲ ਗਏ ਹੈਂ, ਪੁਨਾ ਜਮ ਕਾਲ ਨੇ ਗ੍ਰਸ ਲੀਏ ਹੈਂ॥੧॥ ਰਹਾਉ ॥
Prof. Sahib Singhਨਿੰਦਕ (ਸੇਵਕਾਂ ਦੀ) ਨਿੰਦਾ ਕਰ ਕਰ ਕੇ (ਸਦਾ) ਸੜਦੇ-ਭੁੱਜਦੇ ਰਹੇ, ਉਹਨਾਂ ਨੂੰ (ਸਗੋਂ) ਆਤਮਕ ਮੌਤ ਨੇ ਹੜੱਪ ਕੀਤੀ ਰੱਖਿਆ ॥੧॥ ਰਹਾਉ ॥

ਪਦ ਅਰਥ ਪਚੇ = {प्लुष्} ਸੜਦੇ ਰਹੇ। ਜਮ ਕਾਲਿ = ਜਮ ਕਾਲ ਨੇ, ਆਤਮਕ ਮੌਤ ਨੇ। ਗ੍ਰਸੀਏ = ਗ੍ਰਸੀ ਰੱਖੇ, ਹੜੱਪ ਕੀਤੀ ਰੱਖੇ ॥੧॥ ਰਹਾਉ ॥

SikhNet (Spanish)y quienes calumnian serán consumidos en su propio fuego, pues el mensajero de la muerte los agarra y los destruye.(1-Pausa)

ਸੰਤਾ ਏਕੁ ਧਿਆਵਨਾ; ਦੂਸਰ ਕੋ ਨਾਹਿ ॥

santaa ek dhiaavanaa; doosar ko naeh |

Sant Singh KhalsaThe Saints meditate on the One Lord, and no other.
Manmohan SinghThe Saints meditate on the One Lord and think not of another.
Manmohan Singh (Punjabi)ਸਾਧੂ ਇਕ ਸੁਆਮੀ ਦਾ ਹੀ ਸਿਮਰਨ ਕਰਦੇ ਹਨ ਅਤੇ ਕਿਸੇ ਹੋਰਸ ਦਾ ਖਿਆਲ ਨਹੀਂ ਕਰਦੇ।
Fareedkot Teekaਤਿਨ ਸੰਤੋਂ ਨੇ ਏਕ ਤੇਰੇ ਨਾਂਮ ਕਾ ਹੀ ਧਿਆਵਨਾ ਕੀਆ ਹੈ, ਤੇਰੇ ਬਿਨਾਂ ਔਰ ਦੂਸਰਾ ਉਨ ਕਾ ਕੋਈ ਨਹੀਂ ਹੈ॥
Prof. Sahib Singh(ਹੇ ਭਾਈ! ਪ੍ਰਭੂ ਆਪਣੇ ਸੰਤ ਜਨਾਂ ਦੀ ਸਦਾ ਰਾਖੀ ਕਰਦਾ ਹੈ, ਕਿਉਂਕਿ) ਸੰਤ ਜਨ ਸਦਾ ਇਕ ਪ੍ਰਭੂ ਦਾ ਹੀ ਧਿਆਨ ਧਰਦੇ ਹਨ, ਕਿਸੇ ਹੋਰ ਦਾ ਨਹੀਂ।

ਪਦ ਅਰਥ ਕੋ = ਕੋਈ।

SikhNet (Spanish)Los Santos viven en el Señor, pues ellos no conocen a ningún otro.

ਏਕਸੁ ਆਗੈ ਬੇਨਤੀ; ਰਵਿਆ ਸ੍ਰਬ ਥਾਇ ॥੨॥

ekas aagai benatee; raviaa srab thaae |2|

Sant Singh KhalsaThey offer their prayers to the One Lord, who is pervading and permeating all places. ||2||
Manmohan SinghThey make supplication before the Unique Lord, who is contained in all the places.
Manmohan Singh (Punjabi)ਉਹ ਅਦੁੱਤੀ ਪ੍ਰਭੂ ਮੂਹਰੇ ਪ੍ਰਾਰਥਨਾ ਕਰਦੇ ਹਨ, ਜੋ ਸਾਰਿਆਂ ਥਾਵਾਂ ਅੰਦਰ ਰਮਿਆ ਹੋਇਆ ਹੈ।
Fareedkot Teekaਤਿਨਾਂ ਕੀ ਏਕ ਤੇਰੇ ਆਗੇ ਹੀ ਬੇਨਤੀ ਹੈ। ਤੂੰ ਕੈਸਾ ਹੈਂ? ਸਰਬ ਅਸਥਾਨੋਂ ਮੇਂ (ਰਵਿਆ) ਵਿਆਪਕ ਸਰੂਪ ਹੈਂ॥੨॥
Prof. Sahib Singhਜੇਹੜਾ ਪ੍ਰਭੂ ਸਭ ਥਾਂਵਾਂ ਵਿਚ ਵਿਆਪਕ ਹੈ, ਸੰਤ ਜਨ ਸਿਰਫ਼ ਉਸ ਦੇ ਦਰ ਤੇ ਹੀ ਅਰਜ਼ੋਈ ਕਰਦੇ ਹਨ ॥੨॥

ਪਦ ਅਰਥ ਰਵਿਆ = ਵਿਆਪਕ ਹੈ। ਸ੍ਰਬ = {सर्व} ਸਰਬ, ਸਾਰੇ। ਥਾਇ = ਥਾਂ ਵਿਚ ॥੨॥

SikhNet (Spanish)Ellos alaban sólo a Dios, Quien prevalece en todo. (2)

ਕਥਾ ਪੁਰਾਤਨ ਇਉ ਸੁਣੀ; ਭਗਤਨ ਕੀ ਬਾਨੀ ॥

kathaa puraatan iau sunee; bhagatan kee baanee |

Sant Singh KhalsaI have heard this old story, spoken by the devotees,
Manmohan SinghI have heard this old story, uttered by the devotees,
Manmohan Singh (Punjabi)ਅਨੁਰਾਗੀਆਂ ਦੀ ਕਥਨ ਕੀਤੀ ਹੋਈ ਇਹ ਇਕ ਪੁਰਾਣੀ ਕਹਾਣੀ ਸੁਣੀ ਹੈ,
Fareedkot Teekaਤੇਰੀ ਪੁਰਾਤਨ ਕਥਾ ਮੈਂ ਐਸੀ ਰੀਤ ਸ੍ਰਵਨ ਕਰੀ ਹੈ ਕਿ ਅਪਨੇ ਭਗਤਾਂ ਕੀ ਬਾਨੀ ਸੁਣ ਕੇ ਆਪ ਸਹਾਯਕ ਭਏ ਹੈਂ। ਵਾ ਭਗਤੋਂ ਕੀ ਤੇਰੇ ਸਾਥ (ਬਾਨੀ) ਬਣੀ ਹੈ ਵਾ ਤਿਨ ਕੀ ਬਾਣੀ ਦ੍ਵਾਰਾ ਭੀ ਤੇਰੀ ਸੋਭਾ ਐਸੇ ਸੁਣੀ ਹੈ॥
Prof. Sahib Singhਹੇ ਭਾਈ! ਭਗਤ ਜਨਾਂ ਦੀ ਆਪਣੀ ਬਾਣੀ ਦੀ ਰਾਹੀਂ ਹੀ ਪੁਰਾਣੇ ਸਮੇ ਦੀ ਹੀ ਕਥਾ ਇਉਂ ਸੁਣੀ ਜਾ ਰਹੀ ਹੈ,

ਪਦ ਅਰਥ ਭਗਤਨ ਕੀ ਬਾਨੀ = ਭਗਤਾਂ ਦੇ ਬਚਨਾਂ ਦੀ ਰਾਹੀਂ, ਭਗਤਾਂ ਦੀ ਜ਼ਬਾਨੀ।

SikhNet (Spanish)He escuchado esta vieja historia recitada por los Santos,

ਸਗਲ ਦੁਸਟ ਖੰਡ ਖੰਡ ਕੀਏ; ਜਨ ਲੀਏ ਮਾਨੀ ॥੩॥

sagal dusatt khandd khandd kee; jan lee maanee |3|

Sant Singh Khalsathat all the wicked are cut apart into pieces, while His humble servants are blessed with honor. ||3||
Manmohan Singhthat the Lord cuts into pieces all the wicked and blesses His slaves with honour.
Manmohan Singh (Punjabi)ਕਿ ਸੁਆਮੀ ਸਾਰਿਆਂ ਬੱਚਿਆਂ-ਲੰਡਰਾਂ ਨੂੰ ਟੋਟੇ ਟੇਟੇ ਕਰ ਦਿੰਦਾ ਹੈ ਅਤੇ ਆਪਣਿਆਂ ਗੋਲਿਆਂ ਨੂੰ ਇੱਜ਼ਤ-ਆਬਰੂ ਬਖਸ਼ਦਾ ਹੈ।
Fareedkot Teekaਤੇਰੇ ਦਾਸੋਂ ਕੋ ਦੁਖ ਦੇਣੇ ਵਾਲੇ ਦੁਸਟ ਤੈਂਨੇ ਕੁਟਕੇ (ਖੰਡ ਖੰਡ) ਟੁਕੜੇ ਟੁਕੜੇ ਕੀਏ ਹੈਂ ਔ ਅਪਨੇ (ਜਨ) ਭਗਤ ਮਾਨ ਲੀਏ ਹੈਂ। ਜੈਸੇ- ਭਗਤ ਪ੍ਰਹਿਲਾਦ ਆਦਿਕੋਂ ਕੇ ਸ਼ਤ੍ਰੂ ਮਾਰ ਕਰ ਸਹਾਈ ਹੋਤੇ ਭਏ ਹੋ॥੩॥
Prof. Sahib Singhਕਿ ਪਰਮਾਤਮਾ ਨੇ (ਹਰ ਸਮੇ) ਆਪਣੇ ਸੇਵਕਾਂ ਦਾ ਆਦਰ ਕੀਤਾ, ਅਤੇ (ਉਹਨਾਂ ਦੇ) ਸਾਰੇ ਵੈਰੀਆਂ ਨੂੰ ਟੋਟੇ ਟੋਟੇ ਕਰ ਦਿੱਤਾ ॥੩॥

ਪਦ ਅਰਥ ਸਗਲ = ਸਾਰੇ। ਖੰਡ ਖੰਡ = ਟੋਟੇ ਟੋਟੇ। ਲੀਏ ਮਾਨੀ = ਮੰਨ ਲਏ, ਆਦਰ ਦਿੱਤਾ ॥੩॥

SikhNet (Spanish)que el Señor destruye a los malhechores y honra a Sus Devotos.(3)

ਸਤਿ ਬਚਨ ਨਾਨਕੁ ਕਹੈ; ਪਰਗਟ ਸਭ ਮਾਹਿ ॥

sat bachan naanak kahai; paragatt sabh maeh |

Sant Singh KhalsaNanak speaks the true words, which are obvious to all.
Manmohan SinghNanak utters the true words, which are manifest amongst all.
Manmohan Singh (Punjabi)ਨਾਨਕ ਸੱਚੇ ਸ਼ਬਦ ਉਚਾਰਨ ਕਰਦਾ ਹੈ ਜੋ ਸਾਰਿਆਂ ਵਿੱਚ ਐਨ ਸਪੱਸ਼ਟ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਵਾਹਿਗੁਰੂ! ਮੈਂ ਤੇਰੇ ਆਗੇ ਸਚੇ ਬਚਨ ਕਹਿਤਾ ਹੂੰ, ਇਹ ਕਥਾ ਸਰਬ ਵਿਖੇ ਪ੍ਰਗਟ ਹੈ॥
Prof. Sahib Singhਹੇ ਭਾਈ! ਨਾਨਕ ਆਖਦਾ ਹੈ-ਇਹ ਬਚਨ ਸਾਰੀ ਸ੍ਰਿਸ਼ਟੀ ਵਿਚ ਹੀ ਪ੍ਰਤੱਖ ਤੌਰ ਤੇ ਅਟੱਲ ਹਨ,

ਪਦ ਅਰਥ ਸਤਿ = ਅਟੱਲ। ਪਰਗਟ = ਪ੍ਰਤੱਖ ਤੌਰ ਤੇ।

SikhNet (Spanish)Nanak recita la Verdad que es manifiesta a todos;

ਪ੍ਰਭ ਕੇ ਸੇਵਕ ਸਰਣਿ ਪ੍ਰਭ; ਤਿਨ ਕਉ ਭਉ ਨਾਹਿ ॥੪॥੨੬॥੫੬॥

prabh ke sevak saran prabh; tin kau bhau naeh |4|26|56|

Sant Singh KhalsaGod's servants are under God's Protection; they have absolutely no fear. ||4||26||56||
Manmohan SinghThe Lord's serfs who are under the Lord's protection, have absolutely no fear.
Manmohan Singh (Punjabi)ਸਾਈਂ ਦੇ ਨਫਰ ਜੋ ਸਾਈਂ ਦੀ ਪਨਾਹ ਤਾਬੇ ਹਨ, ਉਨ੍ਹਾਂ ਨੂੰ ਉਕਾ ਹੀ ਕੋਈ ਡਰ ਨਹੀਂ।
Fareedkot Teekaਜੋ ਪ੍ਰਭੂ ਕੇ ਸੇਵਕ ਪ੍ਰਭੂ ਕੀ ਸਰਣ ਕੋ ਪ੍ਰਾਪਤ ਭਏ ਹੈਂ, ਤਿਨਾਂ ਕੋ ਕੋਈ ਭੈ ਨਹੀਂ ਰਹਿਤਾ॥੪॥੨੬॥੫੬॥☬ਪੁਨਾ ਬੇਨਤੀ ਕਰਤੇ ਹੈਂ:
Prof. Sahib Singhਕਿ ਪ੍ਰਭੂ ਦੇ ਸੇਵਕ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, (ਇਸ ਵਾਸਤੇ) ਉਹਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ ॥੪॥੨੬॥੫੬॥
SikhNet (Spanish)los Devotos del Señor, que buscan Su Refugio, se liberan de todos sus temores. (4-26-56)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਬੰਧਨ ਕਾਟੈ ਸੋ ਪ੍ਰਭੂ; ਜਾ ਕੈ ਕਲ ਹਾਥ ॥

bandhan kaattai so prabhoo; jaa kai kal haath |

Sant Singh KhalsaGod breaks the bonds which hold us; He holds all power in His hands.
Manmohan SinghThe Lord who has all the powers in His hand shatters all the shackles.
Manmohan Singh (Punjabi)ਉਹ ਸੁਆਮੀ ਹੀ ਜਿਸ ਦੇ ਹੱਥ ਵਿੱਚ ਸਾਰੀਆਂ ਸ਼ਕਤੀਆਂ ਹਨ, ਸਾਰੀਆਂ ਬੇੜੀਆਂ ਕੱਟਦਾ ਹੈ।
Fareedkot Teekaਹੇ ਪ੍ਰਭੂ! ਸਰਬ (ਕਲ) ਸਕਤੀਆਂ ਜਿਸ ਤੇਰੇ ਹਾਥ ਮੇਂ ਹੈਂ, ਸੋਈ ਤੂੰ ਜਨਮ ਮਰਨਾਦੀ ਬੰਧਨ ਕਾਟਤਾ ਹੈਂ॥
Prof. Sahib Singhਹੇ ਭਾਈ! ਜਿਸ ਪ੍ਰਭੂ ਦੇ ਹੱਥਾਂ ਵਿਚ (ਹਰੇਕ) ਤਾਕਤ ਹੈ, ਉਹ ਪ੍ਰਭੂ (ਸਰਨ ਪਏ ਮਨੁੱਖ ਦੇ ਮਾਇਆ ਦੇ ਸਾਰੇ) ਬੰਧਨ ਕੱਟ ਦੇਂਦਾ ਹੈ।

ਪਦ ਅਰਥ ਕਾਟੈ = ਕੱਟਦਾ ਹੈ। ਜਾ ਕੈ ਹਾਥ = ਜਿਸ ਦੇ ਹੱਥਾਂ ਵਿਚ।

SikhNet (Spanish)El Señor rompe nuestras cadenas; Él tiene todo el Poder en Sus Manos.

ਅਵਰ ਕਰਮ. ਨਹੀ ਛੂਟੀਐ; ਰਾਖਹੁ ਹਰਿ ਨਾਥ ॥੧॥

avar karam. nahee chhootteeai; raakhahu har naath |1|

Sant Singh KhalsaNo other actions will bring release; save me, O my Lord and Master. ||1||
Manmohan SinghThe Mortal is released not by other deeds. Save me Thou, O my Lord God.
Manmohan Singh (Punjabi)ਹੋਰਨਾਂ ਅਮਲਾਂ ਦੁਆਰਾ ਪ੍ਰਾਣੀ ਦੀ ਬੰਦ-ਖਲਾਸੀ ਨਹੀਂ ਹੁੰਦੀ। ਤੂੰ ਮੇਰੀ ਰੱਖਿਆ ਕਰ, ਹੇ ਮੇਰੇ ਸੁਆਮੀ ਵਾਹਿਗੁਰੂ!
Fareedkot Teekaਔਰ ਕਿਸੀ ਕਰਮ ਕਰ ਬੰਧਨੋਂ ਤੇ ਨਹੀਂ ਛੂਟੀਤਾ, ਤਿਸੀ ਤੇ ਹੇ ਹਰੀ! ਸਰਬ ਕੇ ਨਾਥ ਆਪ ਹੀ ਰਖ੍ਯਾ ਕਰ ਲੇਵੋ॥੧॥
Prof. Sahib Singh(ਹੇ ਭਾਈ! ਪ੍ਰਭੂ ਦੀ ਸਰਨ ਪੈਣ ਤੋਂ ਬਿਨਾ) ਹੋਰ ਕੰਮਾਂ ਦੇ ਕਰਨ ਨਾਲ (ਇਹਨਾਂ ਬੰਧਨਾਂ ਤੋਂ ਖ਼ਲਾਸੀ ਨਹੀਂ ਮਿਲ ਸਕਦੀ (ਬੱਸ! ਹਰ ਵੇਲੇ ਇਹ ਅਰਦਾਸ ਕਰੋ-) ਹੇ ਹਰੀ! ਹੇ ਨਾਥ! ਸਾਡੀ ਰੱਖਿਆ ਕਰ ॥੧॥

ਪਦ ਅਰਥ ਅਵਰ ਕਰਮ = ਹੋਰ ਕੰਮਾਂ ਦੀ ਰਾਹੀਂ। ਨਾਥ = ਹੇ ਨਾਥ! ॥੧॥

SikhNet (Spanish)De ninguna otra forma uno es liberado. (1)

ਤਉ ਸਰਣਾਗਤਿ ਮਾਧਵੇ; ਪੂਰਨ ਦਇਆਲ ॥

tau saranaagat maadhave; pooran deaal |

Sant Singh KhalsaI have entered Your Sanctuary, O Perfect Lord of Mercy.
Manmohan SinghI have entered Thine sanctuary, O my perfectly merciful Lord of wealth.
Manmohan Singh (Punjabi)ਮੈਂ ਤੇਰੀ ਪਨਾਹ ਲਈ ਹੈ, ਹੇ ਮੇਰੇ ਪੂਰੇ ਮਿਹਰਬਾਨ ਮਾਇਆ ਦੇ ਸੁਆਮੀ!
Fareedkot Teekaਹੇ ਸਰਬ ਮੇਂ ਪੂਰਨ ਦੀਨ ਦਿਆਲ ਮਾਧਵ! ਮੈਂ ਤੇਰੀ ਸਰਨ ਕੋ ਪ੍ਰਾਪਤ ਭਯਾ ਹੂੰ॥
Prof. Sahib Singhਹੇ ਮਾਇਆ ਦੇ ਪਤੀ ਪ੍ਰਭੂ! ਹੇ (ਸਾਰੇ ਗੁਣਾਂ ਨਾਲ) ਭਰਪੂਰ ਪ੍ਰਭੂ! ਹੇ ਦਇਆ ਦੇ ਸੋਮੇ ਪ੍ਰਭੂ! (ਮੈਂ) ਤੇਰੀ ਸਰਨ ਆਇਆ (ਹਾਂ ਮੇਰੀ ਸੰਸਾਰ ਦੇ ਮੋਹ ਤੋਂ ਰੱਖਿਆ ਕਰ)।

ਪਦ ਅਰਥ ਤਉ = ਤੇਰੀ। ਸਰਣਾਗਤਿ = ਸਰਣ-ਆਗਤਿ, ਸਰਣ ਆਉਣ ਵਾਲਾ। ਮਾਧਵੇ = {ਮਾ = ਮਾਇਆ, ਲੱਛਮੀ। ਧਵ = ਪਤੀ} ਹੇ ਮਾਧਵੇ! ਹੇ ਮਾਇਆ ਦੇ ਪਤੀ! ਹੇ ਪ੍ਰਭੂ! ਦਇਆਲ = ਹੇ ਦਇਆ ਦੇ ਘਰ!

SikhNet (Spanish)¡Sálvame, oh sálvame, Señor mío! Oh Dios, he buscado Tu Refugio,

ਛੂਟਿ ਜਾਇ ਸੰਸਾਰ ਤੇ; ਰਾਖੈ ਗੋਪਾਲ ॥੧॥ ਰਹਾਉ ॥

chhoott jaae sansaar te; raakhai gopaal |1| rahaau |

Sant Singh KhalsaThose whom You preserve and protect, O Lord of the Universe, are saved from the trap of the world. ||1||Pause||
Manmohan SinghHe, whom Thou preservest, O World-Cherisher, he falls not in the world-snare. Pause.
Manmohan Singh (Punjabi)ਜਿਸ ਦੀ ਤੂੰ ਰੱਖਿਆ ਕਰਦਾ ਹੈ, ਹੇ ਸ਼੍ਰਿਸ਼ਟੀ ਦੇ ਪਾਲਣ-ਪੋਸਣਹਾਰ, ਉਹ ਜਗ ਦੇ ਜਾਲ ਵਿੱਚ ਨਹੀਂ ਫਸਦਾ। ਠਹਿਰਾਉ।
Fareedkot Teekaਹੇ ਗੋਪਾਲ! ਜਿਸਨੋਂ ਤੂੰ ਰਾਖ ਲੇਵੈਂ ਸੋ ਇਸ ਸੰਸਾਰ ਸੇ ਛੂਟ ਜਾਤਾ ਹੈ॥੧॥ ਰਹਾਉ ॥
Prof. Sahib Singh(ਹੇ ਭਾਈ!) ਸ੍ਰਿਸ਼ਟੀ ਦਾ ਪਾਲਕ ਪ੍ਰਭੂ (ਜਿਸ ਮਨੁੱਖ ਦੀ) ਰੱਖਿਆ ਕਰਦਾ ਹੈ, ਉਹ ਮਨੁੱਖ ਸੰਸਾਰ ਦੇ ਮੋਹ ਤੋਂ ਬਚ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਸੰਸਾਰ ਤੇ = ਸੰਸਾਰ ਤੋਂ, ਸੰਸਾਰ ਦੇ ਮੋਹ ਤੋਂ। ਰਾਖੈ = ਰੱਖਿਆ ਕਰਦਾ ਹੈ। ਗੋਪਾਲ = ਸ੍ਰਿਸ਼ਟੀ ਦਾ ਪਾਲਕ ਪ੍ਰਭੂ ॥੧॥ ਰਹਾਉ ॥

SikhNet (Spanish)pues eres Infinitamente Compasivo. Bendíceme para que abandone el amor mundano y sea emancipado por Ti.(1-Pausa)

ਆਸਾ ਭਰਮ ਬਿਕਾਰ ਮੋਹ; ਇਨ ਮਹਿ ਲੋਭਾਨਾ ॥

aasaa bharam bikaar moh; in meh lobhaanaa |

Sant Singh KhalsaHope, doubt, corruption and emotional attachment - in these, he is engrossed.
Manmohan SinghHope, doubt, sin and worldly attachment, in these the mortal is engrossed.
Manmohan Singh (Punjabi)ਉਮੀਦ, ਸੰਦੇਹ ਪਾਪ ਅਤੇ ਸੰਸਾਰੀ ਲਗਨ ਇਨ੍ਹਾਂ ਵਿੱਚ ਪ੍ਰਾਣੀ ਗਲਤਾਨ ਹੋਇਆ ਹੋਇਆ ਹੈ।
Fareedkot Teekaਮੈਂ ਭ੍ਰਮ ਕਰ ਇਨ ਆਸਾ, ਮੋਹਾਦੀ ਵਿਕਾਰੋਂ ਮੇਂ ਲੋਭਾਏਵਾਂਨ ਰੋ ਰਹਾ ਹੂੰ॥
Prof. Sahib Singh(ਹੇ ਭਾਈ! ਮੰਦ-ਭਾਗੀ ਜੀਵ) ਦੁਨੀਆ ਦੀਆਂ ਆਸਾਂ, ਵਹਿਮ, ਵਿਕਾਰ, ਮਾਇਆ ਦਾ ਮੋਹ-ਇਹਨਾਂ ਵਿਚ ਹੀ ਫਸਿਆ ਰਹਿੰਦਾ ਹੈ।

ਪਦ ਅਰਥ ਇਨ੍ਹ੍ਹ ਮਹਿ = ਇਹਨਾਂ ਵਿਚ {ਨੋਟ: ਅੱਖਰ 'ਨ' ਦੇ ਹੇਠ ਅੱਧਾ 'ਹ' ਹੈ}।

SikhNet (Spanish)He sido desviado por la ansiedad, las ilusiones, el vicio y el apego;

ਝੂਠੁ ਸਮਗ੍ਰੀ ਮਨਿ ਵਸੀ; ਪਾਰਬ੍ਰਹਮੁ. ਨ ਜਾਨਾ ॥੨॥

jhootth samagree man vasee; paarabraham. na jaanaa |2|

Sant Singh KhalsaThe false material world abides in his mind, and he does not understand the Supreme Lord God. ||2||
Manmohan SinghThe false world abides within his mind and he understands not the Lofty Lord.
Manmohan Singh (Punjabi)ਕੂੜੀ ਦੁਨੀਆਂ ਉਸ ਦੇ ਹਿਰਦੇ ਅੰਦਰ ਵਸਦੀ ਹੈ ਅਤੇ ਉਹ ਸੁੱਚੇ ਸਾਹਿਬ ਨੂੰ ਨਹੀਂ ਸਮਝਦਾ।
Fareedkot Teekaਝੂਠੇ ਸੰਸਾਰ ਕੀ (ਸਮਗਰੀ) ਬਿਭੂਤੀ ਮਨ ਵਿਖੇ ਵਸ ਰਹੀ ਹੈ। ਹੇ ਪਾਰਬ੍ਰਹਮ! ਤੇਰੇ ਸਰੂਪ ਕੋ ਨਹੀਂ ਜਾਣਿਆ ਹੈ॥੨॥
Prof. Sahib Singhਜੇਹੜੀ ਮਾਇਆ, ਨਾਲ ਤੋੜ ਸਾਥ ਨਹੀਂ ਨਿਭਣਾ, ਉਹੀ ਇਸ ਦੇ ਮਨ ਵਿਚ ਟਿਕੀ ਰਹਿੰਦੀ ਹੈ, (ਕਦੇ ਭੀ ਇਹ) ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ॥੨॥

ਪਦ ਅਰਥ ਝੂਠੁ = ਨਾਸਵੰਤ, ਜਿਸ ਨਾਲ ਸਾਥ ਸਦਾ ਨਹੀਂ ਰਹਿ ਸਕਦਾ। ਮਨਿ = ਮਨ ਵਿਚ। ਨ ਜਾਨਾ = ਨਹੀਂ ਪਛਾਣਿਆ, ਸਾਂਝ ਨਹੀਂ ਪਾਈ ॥੨॥

SikhNet (Spanish)he buscado los valores falsos y no he intentado conocer a mi Señor Supremo. (2)

ਪਰਮ ਜੋਤਿ ਪੂਰਨ ਪੁਰਖ; ਸਭਿ ਜੀਅ ਤੁਮੑਾਰੇ ॥

param jot pooran purakh; sabh jeea tumaare |

Sant Singh KhalsaO Perfect Lord of Supreme Light, all beings belong to You.
Manmohan SinghO Perfect Lord of supreme light, all the beings belong to Thee.
Manmohan Singh (Punjabi)ਹੇ ਸ਼ਰੋਮਣੀ ਪ੍ਰਕਾਸ਼ ਵਾਲੇ ਪੂਰੇ ਪ੍ਰਭੂ! ਸਮੂਹ ਜੀਵ-ਜੰਤੂ ਤੇਰੇ ਹਨ।
Fareedkot Teekaਹੇ ਪਰਮਜੋਤ ਪੂਰਨ ਪੁਰਖ ਵਾਹਿਗੁਰੂ! ਇਹੁ ਸਭ ਜੀਵ ਤੁਮਾਰੇ ਹੀ ਹੈਂ॥
Prof. Sahib Singhਹੇ ਸਭ ਤੋਂ ਉਚੇ ਚਾਨਣ ਦੇ ਸੋਮੇ! ਹੇ ਸਭ ਗੁਣਾਂ ਨਾਲ ਭਰਪੂਰ ਪ੍ਰਭੂ! ਹੇ ਸਰਬ-ਵਿਆਪਕ ਪ੍ਰਭੂ! (ਅਸੀ) ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਾਂ।

ਪਦ ਅਰਥ ਜੋਤਿ = ਚਾਨਣ ਦਾ ਸੋਮਾ। ਪੁਰਖ = ਹੇ ਸਰਬ-ਵਿਆਪਕ! ਸਭਿ = ਸਾਰੇ। ਜੀਅ = {ਲਫ਼ਜ਼ 'ਜੀਉ' ਬਹੁ-ਵਚਨ}।

SikhNet (Spanish)Oh Luz Infinita, Purusha Perfecto, toda vida pertenece a Ti.

ਜਿਉ ਤੂ ਰਾਖਹਿ. ਤਿਉ ਰਹਾ; ਪ੍ਰਭ ਅਗਮ ਅਪਾਰੇ ॥੩॥

jiau too raakheh. tiau rahaa; prabh agam apaare |3|

Sant Singh KhalsaAs You keep us, we live, O infinite, inaccessible God. ||3||
Manmohan SinghAs Thou keepest me, so do I live, O my Illimitable and Infinite Lord.
Manmohan Singh (Punjabi)ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ, ਹੇ ਮੇਰੇ ਹਦਬੰਨਾ-ਰਹਿਤ ਅਤੇ ਬੇਅੰਤ ਸੁਆਮੀ!
Fareedkot Teekaਤਾਂ ਤੇ ਹੇ ਮਨ ਬਾਣੀ ਤੇ ਅਗਮ ਅਪਾਰ ਸੁਆਮੀ! ਜਿਸ ਪ੍ਰਕਾਰ ਤੂੰ ਮੈਨੂੰ ਰਖੈਂ ਤਿਸੀ ਪਰਕਾਰ ਮੈਂ ਪ੍ਰਸੰਨ ਰਹਿਤਾ ਹੂੰ॥੩॥
Prof. Sahib Singhਹੇ ਅਪਹੁੰਚ ਤੇ ਬੇਅੰਤ ਪ੍ਰਭੂ! ਜਿਵੇਂ ਤੂੰ ਹੀ ਮੈਨੂੰ ਰੱਖਦਾ ਹੈਂ, ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ (ਮਾਇਆ ਦੇ ਬੰਧਨਾਂ ਤੋਂ ਤੂੰ ਹੀ ਮੈਨੂੰ ਬਚਾ ਸਕਦਾ ਹੈਂ) ॥੩॥

ਪਦ ਅਰਥ ਰਹਾ = ਰਹਾਂ, ਮੈਂ ਰਹਿੰਦਾ ਹਾਂ, ਮੈਂ ਰਹਿ ਸਕਦਾ ਹਾਂ। ਪ੍ਰਭ = ਹੇ ਪ੍ਰਭੂ! ਅਗਮ = ਹੇ ਅਪਹੁੰਚ! ॥੩॥

SikhNet (Spanish)Voy a permanecer así como me conserves, oh Dios Infinito e Insondable.(3)

ਕਰਣ ਕਾਰਣ ਸਮਰਥ ਪ੍ਰਭ; ਦੇਹਿ ਅਪਨਾ ਨਾਉ ॥

karan kaaran samarath prabh; dehi apanaa naau |

Sant Singh KhalsaCause of causes, All-powerful Lord God, please bless me with Your Name.
Manmohan SinghO Thou Cause of causes, my Omnipotent Lord, bless Thou me with Thy Name.
Manmohan Singh (Punjabi)ਹੇ ਤੂੰ ਹੇਤੂਆਂ ਦੇ ਹੇਤੂ, ਮੇਰੇ ਸਰਬ-ਸ਼ਕਤੀਵਾਨ ਸੁਆਮੀ! ਤੂੰ ਮੈਨੂੰ ਆਪਣਾ ਨਾਮ ਪਰਦਾਨ ਕਰ।
Fareedkot Teekaਹੇ ਕਰਨ ਕਾਰਨ ਸਮਰਥ ਪ੍ਰਭੂ! ਅਪਨਾ ਨਾਮ ਮੇਰੇ ਕੋ ਦੀਜੀਏ॥
Prof. Sahib Singhਹੇ ਨਾਨਕ! (ਆਖ-) ਹੇ ਜਗਤ ਦੇ ਰਚਨਹਾਰ ਪ੍ਰਭੂ! ਹੇ ਸਭ ਕੁਝ ਕਰ ਸਕਣ ਵਾਲੇ ਪ੍ਰਭੂ! (ਮੈਨੂੰ) ਆਪਣਾ ਨਾਮ ਬਖ਼ਸ਼।

ਪਦ ਅਰਥ ਕਰਣ = ਜਗਤ। ਕਰਣ ਕਾਰਣ = ਹੇ ਜਗਤ ਦੇ ਰਚਨਹਾਰ!

SikhNet (Spanish)Oh Causa de causas, Maestro Todopoderoso, bendíceme con Tu Nombre.

ਨਾਨਕ ਤਰੀਐ ਸਾਧਸੰਗਿ; ਹਰਿ ਹਰਿ ਗੁਣ ਗਾਉ ॥੪॥੨੭॥੫੭॥

naanak tareeai saadhasang; har har gun gaau |4|27|57|

Sant Singh KhalsaNanak is carried across in the Saadh Sangat, the Company of the Holy, singing the Glorious Praises of the Lord, Har, Har. ||4||27||57||
Manmohan SinghNanak has ferried across, singing the Lord God's praises in the society of saints.
Manmohan Singh (Punjabi)ਸਤਿ ਸੰਗਤ ਅੰਦਰ ਸੁਆਮੀ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ, ਨਾਨਕ ਪਾਰ ਉਤਰ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਸਾਧੋਂ ਕੇ ਸੰਗ ਤੇ ਸੰਸਾਰ ਸਮੁੰਦ੍ਰ ਤਰ ਜਾਈਤਾ ਹੈ। ਹੇ ਹਰੀ! ਹਰ ਪ੍ਰਕਾਰ ਤੇਰੇ ਗੁਣੋਂ ਕੋ ਸਦਾ ਗਾਵਤਾ ਰਹੂੰ॥੪॥੨੭॥੫੭॥☬ਮਨ ਕੋ ਉਪਾਲੰਬ ਦੇਤੇ ਹੂਏ ਉਪਦੇਸ ਕਰਤੇ ਹੈਂ:
Prof. Sahib Singh(ਹੇ ਭਾਈ!) ਸਾਧ ਸੰਗਤਿ ਵਿਚ ਟਿਕ ਕੇ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰ, (ਇਸੇ ਤਰ੍ਹਾਂ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਦਾ ਹੈਂ ॥੪॥੨੭॥੫੭॥

ਪਦ ਅਰਥ ਤਰੀਐ = ਪਾਰ ਲੰਘ ਸਕਦੀ ਹੈ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਗੁਣ ਗਾਉ = ਗੁਣ ਗਾਇਆ ਕਰ ॥੪॥੨੭॥੫੭॥

SikhNet (Spanish)Nanak es llevado a través en la Saad Sangat, la Compañía de los Santos, cantando las Gloriosos Alabanzas del Señor, Jar, Jar.(4-24-57)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਕਵਨੁ ਕਵਨੁ. ਨਹੀ ਪਤਰਿਆ; ਤੁਮੑਰੀ ਪਰਤੀਤਿ ॥

kavan kavan. nahee patariaa; tumaree parateet |

Sant Singh KhalsaWho? Who has not fallen, by placing their hopes in you?
Manmohan SinghPlacing reliance on thee, O my mind, who is it that has not fallen?
Manmohan Singh (Punjabi)ਤੇਰੇ ਤੇ ਭਰੋਸਾ ਧਾਰ ਕੇ, ਹੇ ਮੇਰੇ ਮਨੂਏ! ਕਉਣ ਹੈ ਜੋ ਡਿੱਗਿਆ ਨਹੀਂ?
Fareedkot Teekaਤਾਂ ਤੇ ਹੇ ਮਨ ਤੁਮਾਰੇ ਪਰ ਪ੍ਰਤੀਤ ਕਰਨੇ ਸੇ ਭਜਨ ਜਪ ਕਰਨ ਤੇ ਕੌਨ ਕੌਨ ਨਹੀਂ (ਪਤਰਿਆ) ਗਿਰਿਆ, ਭਾਵ ਯਹ ਬਹੁਤ ਗਿਰੇ ਹੈਂ॥
Prof. Sahib Singhਹੇ ਮਨ! ਤੇਰਾ ਇਤਬਾਰ ਕਰ ਕੇ ਕਿਸ ਕਿਸ ਨੇ ਧੋਖਾ ਨਹੀਂ ਖਾਧਾ?

ਪਦ ਅਰਥ ਪਤਰਿਆ = {प्रतारय = to deceive, to cheat. ਪਤਾਰਨਾ = ਬਦਨਾਮ ਕਰਨਾ} ਧੋਖਾ ਖਾ ਗਿਆ, ਬਦਨਾਮ ਹੋਇਆ। ਪਰਤੀਤਿ = ਇਤਬਾਰ।

SikhNet (Spanish)Oh mente, ¿quién no ha caído por apoyarse en ti?

ਮਹਾ ਮੋਹਨੀ ਮੋਹਿਆ; ਨਰਕ ਕੀ ਰੀਤਿ ॥੧॥

mahaa mohanee mohiaa; narak kee reet |1|

Sant Singh KhalsaYou are enticed by the great enticer - this is the way to hell! ||1||
Manmohan SinghThou art bewitched by the great mammon. This is the way to hell.
Manmohan Singh (Punjabi)ਤੈਨੂੰ ਵਿਸ਼ਾਲ ਮਾਇਆ ਨੇ ਫਰੇਫਤਾ ਕਰ ਲਿਆ ਹੈ। ਇਹ ਹੈ ਦੋਜਕ ਦਾ ਰਸਤਾ।
Fareedkot Teeka(ਮਹਾ ਮੋਹਨੀ) ਮਾਯਾ ਕਾ ਮੋਹਿਆ ਹੂਆ ਤੂੰ ਨਰਕ ਪ੍ਰਾਪਤ ਹੋਣੇ ਕੀ ਰੀਤ ਵਿਖੇ ਵਰਤਤਾ ਹੈਂ॥੧॥
Prof. Sahib Singhਤੂੰ ਵੱਡੀ ਮੋਹਣ ਵਾਲੀ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈਂ (ਤੇ, ਇਹ) ਰਸਤਾ (ਸਿੱਧਾ) ਨਰਕਾਂ ਦਾ ਹੈ ॥੧॥

ਪਦ ਅਰਥ ਮਹਾ = ਵੱਡੀ। ਮੋਹਿਆ = ਠੱਗ ਲਿਆ। ਰੀਤਿ = ਮਰਯਾਦਾ, ਰਸਤਾ ॥੧॥

SikhNet (Spanish)Desviados por Maya, la gran embustera, todos y cada uno se han ido por el desfiladero.(1)

ਮਨ ਖੁਟਹਰ. ਤੇਰਾ, ਨਹੀ ਬਿਸਾਸੁ; ਤੂ ਮਹਾ ਉਦਮਾਦਾ ॥

man khuttahar. teraa, nahee bisaas; too mahaa udamaadaa |

Sant Singh KhalsaO vicious mind, no faith can be placed in you; you are totally intoxicated.
Manmohan SinghO vicious mind, no faith can be placed in thee, Thou art exceedingly inebriated with sin.
Manmohan Singh (Punjabi)ਹੇ ਪਾਂਬਰ ਮਨੂਏ! ਤੇਰੇ ਉਤੇ ਇਤਬਾਰ ਕੀਤਾ ਨਹੀਂ ਜਾ ਸਕਦਾ। ਤੂੰ ਪਾਪ ਨਾਲ ਪਰਮ ਮਤਵਾਲਾ ਹੋਇਆ ਹੋਇਆ ਹੈ।
Fareedkot Teekaਹੇ ਮਨ (ਖੁਟਹਰ) ਖੋਟੇ! ਤੇਰਾ ਕਿਸੀ ਪ੍ਰਕਾਰ ਵਿਸਾਹੁ ਨਹੀਂ ਹੈ। ਤੂੰ ਵਿਸੇ ਰਸ ਮੇਂ (ਮਹਾ ਉਦਮਾਦਾ) ਅਤੀ ਉਨਮਤ ਹੋ ਰਹਾ ਹੈ, ਭਾਵ ਯਹਿ ਕਿ ਭਜਨ ਸੇ ਗਾਫਲ ਰਹਿਤਾ ਹੈਂ॥
Prof. Sahib Singhਹੇ ਖੋਟੇ ਮਨ! ਤੇਰਾ ਇਤਬਾਰ ਨਹੀਂ ਕੀਤਾ ਜਾ ਸਕਦਾ, (ਕਿਉਂਕਿ) ਤੂੰ (ਮਾਇਆ ਦੇ ਨਸ਼ੇ ਵਿਚ) ਬਹੁਤ ਮਸਤ ਰਹਿੰਦਾ ਹੈਂ।

ਪਦ ਅਰਥ ਮਨ ਖੁਟਹਰ = ਹੇ ਖੋਟੇ ਮਨ! ਬਿਸਾਸੁ = ਇਤਬਾਰ। ਉਦਮਾਦਾ = ਮਸਤਿਆ ਹੋਇਆ।

SikhNet (Spanish)Oh mente viciosa, en ti no confío, pues estás intoxicada con tu propio ego.

ਖਰ ਕਾ ਪੈਖਰੁ ਤਉ ਛੁਟੈ; ਜਉ ਊਪਰਿ ਲਾਦਾ ॥੧॥ ਰਹਾਉ ॥

khar kaa paikhar tau chhuttai; jau aoopar laadaa |1| rahaau |

Sant Singh KhalsaThe donkey's leash is only removed, after the load is placed on his back. ||1||Pause||
Manmohan SinghThe feet-chain of the donkey is removed, only then, when a load is first put on his back. Pause.
Manmohan Singh (Punjabi)ਖੋਤੇ ਦੇ ਪੈਰਾਂ ਦੀ ਜੰਜੀਰ ਕੇਵਲ ਉਦੋਂ ਹੀ ਲਾਹੀ ਜਾਂਦੀ ਹੈ, ਜਦ ਉਸ ਦੀ ਪਿੱਠ ਉਤੇ ਪਹਿਲਾਂ ਬੋਝ ਰੱਖ ਲਿਆ ਜਾਂਦਾ ਹੈ। ਠਹਿਰਾਉ।
Fareedkot Teekaਜੈਸੇ ਗਧੇ ਕੇ ਪੈਰਾਂ ਕਾ (ਪੈਖਰੁ) ਬੰਧਨ ਤਬ ਛੋੜਤਾ ਹੈ, ਜਬ ਤਿਸ ਕੇ ਊਪਰ ਭਾਰ ਲਦ ਦੇਈਦਾ ਹੈ। ਸੋ ਸਮਾਧੀ ਰੂਪੀ ਪੈਖੜ ਤਬ ਛੋੜੀਏ ਜਬ ਕਥਾ ਕੀਰਤਨ ਸਰਵਨ ਕਰਨ ਰੂਪੀ ਲਾਦਾ ਤੇਰੇ ਪਰ ਪਾਇ ਲਈਏ। ਭਾਵ ਯਹ ਕੇ ਤੇਰੇ ਕੋ ਵੇਹਲਾ ਨਾ ਰਹਿਣ ਦੇਈਏ, ਸਮਾਧੀ ਵਾ ਕਥਾ ਕੀਰਤਨ ਮੇਂ ਲਗਾਈ ਰਖੀਏ॥੧॥ ਰਹਾਉ ॥
Prof. Sahib Singh(ਜਿਵੇਂ) ਖੋਤੇ ਦੀ ਪਿਛਾੜੀ ਤਦੋਂ ਖੋਲ੍ਹੀ ਜਾਂਦੀ ਹੈ, ਜਦੋਂ ਉਸ ਨੂੰ ਉਤੋਂ ਲੱਦ ਲਿਆ ਜਾਂਦਾ ਹੈ (ਤਿਵੇਂ ਤੈਨੂੰ ਭੀ ਖ਼ਰਮਸਤੀ ਕਰਨ ਦਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ) ॥੧॥ ਰਹਾਉ ॥

ਪਦ ਅਰਥ ਖਰ = ਖੋਤਾ। ਪੈਖਰੁ = ਪਿਛਾੜੀ, ਉਹ ਰੱਸੀ ਜੋ ਖੋਤੇ ਦੇ ਪਿਛਲੇ ਪੈਰਾਂ ਨੂੰ ਬੰਨ੍ਹ ਕੇ ਕਿੱਲੇ ਨਾਲ ਬੱਧੀ ਹੁੰਦੀ ਹੈ। ਤਉ ਛੁਟੈ = ਤਦੋਂ ਖੁਲ੍ਹਦਾ ਹੈ। ਜਉ = ਜਦੋਂ ॥੧॥ ਰਹਾਉ ॥

SikhNet (Spanish)Como el burro, solamente te puedo soltar cuando tienes la carga de Dios sobre tu espalda. (1-Pausa)

ਜਪ ਤਪ ਸੰਜਮ ਤੁਮੑ ਖੰਡੇ; ਜਮ ਕੇ ਦੁਖ ਡਾਂਡ ॥

jap tap sanjam tuma khandde; jam ke dukh ddaandd |

Sant Singh KhalsaYou destroy the value of chanting, intensive meditation and self-discipline; you shall suffer in pain, beaten by the Messenger of Death.
Manmohan SinghThou destroyest the merit of contemplation, penance and self-mortification, Thou shalt suffer the agony of the Yama's rod.
Manmohan Singh (Punjabi)ਤੂੰ ਸਿਮਰਨ, ਤਪੱਸਿਆ ਅਤੇ ਸਵੈ-ਰਿਆਜ਼ਤ ਦੇ ਫਲ ਨੂੰ ਨਾਸ ਕਰ ਦਿੰਦਾ ਹੈ। ਤੂੰ ਯਮ ਦੇ ਡੰਡੇ ਦਾ ਕਸ਼ਟ ਉਠਾਵੇਂਗਾ।
Fareedkot Teekaਜਪ ਤਪ (ਸੰਜਮ) ਜਿਦ ਦ੍ਰਿੜਤਾਦੀ ਗੁਣ ਤੈਂਨੇ (ਖੰਡੇ) ਕਟੇ ਹੈਂ, ਭਾਵ ਦੂਰ ਕੀਏ ਹੈਂ, ਤਿਸਕਰ ਇਹ ਜੀਵ ਜਮਡੰਡ ਕੇ ਦੁਖਾਂ ਕੋ ਪਾਵਤੇ ਹੈਂ॥
Prof. Sahib Singhਹੇ ਮਨ! ਤੂੰ ਜਪ, ਤਪ, ਸੰਜਮ (ਆਦਿਕ ਭਲੇ ਕੰਮਾਂ ਦੇ ਨੇਮ) ਤੋੜ ਦੇਂਦਾ ਹੈਂ, (ਇਸ ਕਰ ਕੇ) ਜਮਰਾਜ ਦੇ ਦੁੱਖ ਤੇ ਡੰਨ ਸਹਾਰਦਾ ਹੈਂ।

ਪਦ ਅਰਥ ਸੰਜਮ = ਇੰਦ੍ਰਿਆਂ ਨੂੰ ਰੋਕ ਰੱਖਣ ਦੇ ਜਤਨ। ਖੰਡੇ = ਨਾਸ ਕਰ ਦਿੱਤੇ, ਤੋੜ ਦਿੱਤੇ। ਡਾਂਡ = ਡੰਡ।

SikhNet (Spanish)Tú destruyes todo el mérito de las austeridades, de la contemplación, del autocontrol y el fuete del mensajero de la muerte

ਸਿਮਰਹਿ ਨਾਹੀ. ਜੋਨਿ ਦੁਖ; ਨਿਰਲਜੇ ਭਾਂਡ ॥੨॥

simareh naahee. jon dukh; niralaje bhaandd |2|

Sant Singh KhalsaYou do not meditate, so you shall suffer the pains of reincarnation, you shameless buffoon! ||2||
Manmohan SinghO shameless buffoon, why thou not remember the Lord? Thou shalt suffer the womb pangs.
Manmohan Singh (Punjabi)ਹੇ ਬੇਸ਼ਰਮ ਭੜੂਏ! ਤੂੰ ਕਿਉਂ ਸੁਆਮੀ ਦਾ ਆਰਾਧਨ ਨਹੀਂ ਕਰਦਾ? ਤੂੰ ਗਰਭ ਅਤੇ ਤਸੀਹੇ ਉਠਾਵੇਂਗਾ।
Fareedkot Teekaਪੁਨਾ ਹੇ ਨਿਰਲਜ (ਭਾਂਡ) ਮਸਕਰੇ ਮਨ! ਤਿਨ ਕਰਮੋਂ ਕੇ ਅਨੁਸਾਰ ਉਨ ਤ੍ਰਿਜਕ ਜੋਨੀਆਂ ਕੇ ਦੁਖਾਂ ਕੋ ਬੀ ਤੂੰ ਯਾਦ ਨਹੀਂ ਕਰਤਾ ਹੈਂ॥੨॥
Prof. Sahib Singhਹੇ ਬੇਸ਼ਰਮ ਭੰਡ! ਤੂੰ ਜਨਮ ਮਰਨ ਦੇ ਗੇੜ ਦੇ ਦੁੱਖ ਚੇਤੇ ਨਹੀਂ ਕਰਦਾ ॥੨॥

ਪਦ ਅਰਥ ਸਿਮਰਿ ਨਾਹੀ = ਤੂੰ ਚੇਤੇ ਨਹੀਂ ਕਰਦਾ, ਤੈਨੂੰ ਭੁੱਲ ਗਏ ਹਨ। ਨਿਰਲਜ = ਬੇਸ਼ਰਮ। ਭਾਂਡ = ਹੇ ਭੰਡ! ॥੨॥

SikhNet (Spanish)se estrella sobre tu cabeza. Mente, oh desgraciada, no habitas en el Señor, por eso sufres con la pena en tu rostro el dolor de la reencarnación. (2)

ਹਰਿ ਸੰਗਿ ਸਹਾਈ ਮਹਾ ਮੀਤੁ; ਤਿਸ ਸਿਉ ਤੇਰਾ ਭੇਦੁ ॥

har sang sahaaee mahaa meet; tis siau teraa bhed |

Sant Singh KhalsaThe Lord is your Companion, your Helper, your Best Friend; but you disagree with Him.
Manmohan SinghGod is thy Comrade, Helper and the great Friend, With Him thou art at variance.
Manmohan Singh (Punjabi)ਵਾਹਿਗੁਰੂ ਤੇਰਾ ਸਾਥੀ, ਮਦਦਗਾਰ ਅਤੇ ਪਰਮ ਮਿੱਤਰ ਹੈ। ਉਸ ਦੇ ਨਾਲ ਤੇਰਾ ਵਿਰੋਧ ਹੈ।
Fareedkot Teekaਹਰੀ ਜੋ ਸਦਾ ਅੰਗ ਅੰਗ ਸਹਾਯਕ ਪਰਮ ਮਿਤਰ ਰੂਪ ਹੈ, ਤਿਸ ਕੇ ਸਾਥ ਤੇਰਾ (ਭੇਦ) ਫਰਕ ਹੋ ਰਹਾ ਹੈ॥
Prof. Sahib Singhਹੇ ਮਨ! ਪਰਮਾਤਮਾ (ਹੀ ਸਦਾ) ਤੇਰੇ ਨਾਲ ਹੈ, ਤੇਰਾ ਮਦਦਗਾਰ ਹੈ, ਤੇਰਾ ਮਿੱਤਰ ਹੈ, ਉਸ ਨਾਲੋਂ ਤੇਰੀ ਵਿੱਥ ਬਣੀ ਪਈ ਹੈ।

ਪਦ ਅਰਥ ਸੰਗਿ = ਨਾਲ। ਸਹਾਈ = ਮਦਦਗਾਰ। ਸਿਉ = ਨਾਲ, ਤੋਂ। ਭੇਦੁ = ਵਿੱਥ।

SikhNet (Spanish)Al Señor, nuestro Amigo Eterno,

ਬੀਧਾ ਪੰਚ ਬਟਵਾਰਈ; ਉਪਜਿਓ ਮਹਾ ਖੇਦੁ ॥੩॥

beedhaa panch battavaaree; upajio mahaa khed |3|

Sant Singh KhalsaYou are in love with the five thieves; this brings terrible pain. ||3||
Manmohan SinghThou art in love with the five high way men. An immense pain shall well up therefrom.
Manmohan Singh (Punjabi)ਪੰਜਾਂ ਰਸਤੇ ਦੇ ਧਾੜਵੀਆਂ ਨਾਲ ਤੇਰਾ ਪਿਆਰ ਹੈ। ਉਸ ਤੋਂ ਪਰਮ ਕਸ਼ਟ ਪੈਂਦਾ ਹੋਵੇਗਾ।
Fareedkot Teekaਤੂੰ ਪੰਜ ਕਾਮ, ਕ੍ਰੋਧਾਦੀ (ਬਟਵਾਰਈ) ਵਾਟ ਮਾਰਣ ਵਾਲਿਓਂ ਸਾਥ (ਬੀਧਾ) ਮਿਲਿਆ ਹੈਂ। ਤਿਸ ਤੇ ਜਨਮ ਮ੍ਰਿਤਆਦੀ (ਮਹਾ) ਅਤੀ (ਖੇਦੁ) ਦੁਖ ਤੇਰੇ ਕੌ ਆਨ ਉਤਪਤ ਭਇਆ ਹੈ॥੩॥
Prof. Sahib Singhਤੈਨੂੰ (ਕਾਮਾਦਿਕ) ਪੰਜ ਲੁਟੇਰਿਆਂ ਨੇ ਆਪਣੇ ਵੱਸ ਵਿਚ ਕਰ ਰੱਖਿਆ ਹੈ (ਜਿਸ ਕਰਕੇ ਤੇਰੇ ਅੰਦਰ) ਬੜਾ ਦੁੱਖ-ਕਲੇਸ਼ ਬਣਿਆ ਰਹਿੰਦਾ ਹੈ ॥੩॥

ਪਦ ਅਰਥ ਬੀਧਾ = ਵਿੰਨ੍ਹ ਲਿਆ। ਬਟਵਾਰਈ = ਬਟਵਾਰਿਆਂ ਨੇ, ਲੁਟੇਰਿਆਂ ਨੇ। ਪੰਚ = ਕਾਮਾਦਿਕ ਪੰਜ। ਖੇਦੁ = ਦੁੱਖ-ਕਲੇਸ਼ ॥੩॥

SikhNet (Spanish)a Él siempre te le opones y los cinco bandidos del camino te ultrajan y te someten a un intenso dolor. (3)

ਨਾਨਕ. ਤਿਨ ਸੰਤਨ ਸਰਣਾਗਤੀ; ਜਿਨ ਮਨੁ ਵਸਿ ਕੀਨਾ ॥

naanak. tin santan saranaagatee; jin man vas keenaa |

Sant Singh KhalsaNanak seeks the Sanctuary of the Saints, who have conquered their minds.
Manmohan SinghNanak seek the shelter of the saints, who have overpowered their mind.
Manmohan Singh (Punjabi)ਨਾਨਕ ਉਨ੍ਹਾਂ ਸਾਧੂਆਂ ਦੀ ਪਨਾਹ ਲੋੜਦਾ ਹੈ, ਜਿਨ੍ਹਾਂ ਨੇ ਆਪਣਾ ਮਨੂਅ ਕਾਬੂ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਨ ਸੰਤ ਜਨੋਂ ਕੀ ਸਰਨ ਮੇਂ ਪ੍ਰਾਪਤਿ ਭਏ ਹੈਂ, ਜਿਨਾਂ ਨੇ ਹੇ ਮਨ! ਤੇਰੇ ਕੋ ਅਪਨੇ ਅਧੀਨ ਕਰ ਲੀਆ ਹੈ॥
Prof. Sahib Singhਹੇ ਨਾਨਕ! ਜਿਨ੍ਹਾਂ ਸੰਤ ਜਨਾਂ ਨੇ (ਆਪਣਾ) ਮਨ (ਆਪਣੇ) ਵੱਸ ਵਿਚ ਕਰ ਲਿਆ ਹੈ, ਜਿਨ੍ਹਾਂ ਜਨਾਂ ਨੂੰ ਪ੍ਰਭੂ ਨੇ (ਇਹ ਦਾਤਿ) ਦਿੱਤੀ ਹੈ, ਉਹਨਾਂ ਦੀ ਸਰਨ ਪੈਣਾ ਚਾਹੀਦਾ ਹੈ।

ਪਦ ਅਰਥ ਨਾਨਕ = ਹੇ ਨਾਨਕ! ਵਸਿ = ਵੱਸ ਵਿਚ। ਕੀਨਾ = ਕੀਤਾ ਹੋਇਆ ਹੈ।

SikhNet (Spanish)Nanak busca el Refugio de los Santos, quienes han conquistado su mente

ਤਨੁ ਧਨੁ ਸਰਬਸੁ ਆਪਣਾ; ਪ੍ਰਭਿ ਜਨ ਕਉ ਦੀਨੑਾ ॥੪॥੨੮॥੫੮॥

tan dhan sarabas aapanaa; prabh jan kau deenaa |4|28|58|

Sant Singh KhalsaHe gives body, wealth and everything to the slaves of God. ||4||28||58||
Manmohan SinghHe surrenders, his body wealth and everything to the Lord's Slaves.
Manmohan Singh (Punjabi)ਉਹ ਆਪਣੀ ਦੇਹ ਦੌਲਤ ਅਤੇ ਹਰ ਸ਼ੈ ਸਾਹਿਬ ਦੇ ਗੋਲਿਆਂ ਦੇ ਸਮਰਪਨ ਕਰਦਾ ਹੈ।
Fareedkot Teekaਤਨ ਧਨ ਆਦੀ ਸਰਬੰਸ (ਪ੍ਰਭਿ) ਵਾਹਿਗੁਰੂ ਨੇ ਤਿਨ ਸੰਤ ਜਨਾਂ ਕੋ ਦੇ ਦੀਆ ਹੈ, ਔ ਤਿਨ ਜਨੋਂ ਨੇ ਅਪਨੇ ਪ੍ਰਭੂ ਕੋ ਦੀਆ ਹੈ॥੪॥੨੮॥੫੮॥☬ਵਾਹਿਗੁਰੂ ਕੀ ਉਸਤਤੀ ਕਰ ਉਪਦੇਸ਼ ਕਰਤੇ ਹੈਂ:
Prof. Sahib Singhਆਪਣਾ ਤਨ, ਆਪਣਾ ਧਨ, ਸਭ ਕੁਝ ਉਹਨਾਂ ਸੰਤ ਜਨਾਂ ਤੋਂ ਸਦਕੇ ਕਰਨਾ ਚਾਹੀਦਾ ਹੈ ॥੪॥੨੮॥੫੮॥

ਪਦ ਅਰਥ ਸਰਬਸੁ = {सर्वस्व। सर्व = ਸਾਰਾ। स्व = ਧਨ} ਸਭ ਕੁਝ। ਪ੍ਰਭਿ = ਪ੍ਰਭੂ ਨੇ। ਕਉ = ਨੂੰ। ਦੀਨ੍ਹ੍ਹਾ = {ਅੱਖਰ 'ਨ' ਦੇ ਨਾਲ ਅੱਧਾ 'ਹ' ਹੈ} ਦਿੱਤਾ ॥੪॥੨੮॥੫੮॥

SikhNet (Spanish)y entregan su cuerpo, mente y riquezas al Servicio del Señor. (4-28-58)

Open this shabad →

Shabad Guru Arjan Dev Ji Raag Bilaaval continues on Ang 816

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਉਦਮੁ ਕਰਤ. ਆਨਦੁ ਭਇਆ; ਸਿਮਰਤ ਸੁਖ ਸਾਰੁ ॥

audam karat. aanad bheaa; simarat sukh saar |

Sant Singh KhalsaTry to meditate, and contemplate the source of peace, and bliss will come to you.
Manmohan SinghMaking effort to meditate on the essence of peace, bliss wells up.
Manmohan Singh (Punjabi)ਆਰਾਮ ਦੇ ਜੌਹਰ ਦੀ ਬੰਦਗੀ ਦਾ ਉਪਰਾਲਾ ਕਰਨ ਦੁਆਰਾ ਖੁਸ਼ੀ ਉਤਪੰਨ ਹੁੰਦੀ ਹੈ।
Fareedkot Teekaਨਾਮ ਕੇ ਸਿਮਰਨ ਕਾ ਉਦਮ ਕਰਤੇ ਹੀ ਬਿਵਹਾਰਕ ਅਨੰਦ ਹੋਤਾ ਭਇਆ, ਔ ਸਿਮਰਨ ਕਰ ਕੇ ਹੀ ਸ੍ਰੇਸਟ ਸੁਖ ਕੀ ਅਰਥਾਤ ਆਤਮ ਸੁਖ ਕੀ ਪ੍ਰਾਪਤੀ ਭਈ ਹੈ॥
Prof. Sahib Singhਹੇ ਭਾਈ! (ਪਰਮਾਤਮਾ ਦਾ ਨਾਮ ਜਪਣ ਦਾ) ਉੱਦਮ ਕਰਦਿਆਂ (ਮਨ ਵਿਚ) ਸਰੂਰ ਪੈਦਾ ਹੁੰਦਾ ਹੈ, ਨਾਮ ਸਿਮਰਦਿਆਂ ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ।

ਪਦ ਅਰਥ ਸੁਖ ਸਾਰੁ = ਸੁਖਾਂ ਦਾ ਤੱਤ, ਸਭ ਤੋਂ ਸ੍ਰੇਸ਼ਟ ਸੁਖ।

SikhNet (Spanish)Cuando medité en la Esencia de Paz, me puse en Éxtasis.

ਜਪਿ ਜਪਿ ਨਾਮੁ ਗੋਬਿੰਦ ਕਾ; ਪੂਰਨ ਬੀਚਾਰੁ ॥੧॥

jap jap naam gobind kaa; pooran beechaar |1|

Sant Singh KhalsaChanting, and meditating on the Name of the Lord of the Universe, perfect understanding is achieved. ||1||
Manmohan SinghRemembering and contemplating the Name of the World-Lord, Perfect understanding is gained.
Manmohan Singh (Punjabi)ਸ਼੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਸਿਮਰਨ ਅਤੇ ਆਰਾਧਨ ਕਰਨ ਦੁਆਰਾ ਪੂਰੀ ਸਮਝ ਪਰਾਪਤ ਹੋ ਜਾਂਦੀ ਹੈ।
Fareedkot Teekaਗੋਬਿੰਦ ਕਾ ਨਾਮੁ ਜਪ ਜਪ ਕਰ (ਪੂਰਨ) ਯਥਾਰਥ ਵਾ ਸਰਬ ਵਿਆਪਕ ਸਰੂਪ ਕਾ ਵੀਚਾਰ ਪ੍ਰਾਪਤਿ ਭਇਆ ਹੈ॥੧॥
Prof. Sahib Singhਪਰਮਾਤਮਾ ਦਾ ਨਾਮ ਮੁੜ ਮੁੜ ਜਪ ਕੇ ਸਭ ਗੁਣਾਂ ਨਾਲ ਭਰਪੂਰ ਪਰਮਾਤਮਾ ਦੇ ਗੁਣਾਂ ਦਾ ਵਿਚਾਰ (ਮਨ ਵਿਚ ਟਿਕਿਆ ਰਹਿੰਦਾ ਹੈ) ॥੧॥

ਪਦ ਅਰਥ ਜਪਿ = ਜਪ ਕੇ ॥੧॥

SikhNet (Spanish)Habité en el Nombre de Dios, la Esencia de la Sabiduría. (1)

ਚਰਨ ਕਮਲ ਗੁਰ ਕੇ ਜਪਤ; ਹਰਿ ਜਪਿ ਹਉ ਜੀਵਾ ॥

charan kamal gur ke japat; har jap hau jeevaa |

Sant Singh KhalsaMeditating on the Lotus Feet of the Guru, and chanting the Name of the Lord, I live.
Manmohan SinghI live by dwelling on the Guru's lotus feet and meditating on the Lord.
Manmohan Singh (Punjabi)ਮੈਂ ਗੁਰਾਂ ਦੇ ਕੰਵਲ ਰੂਪੀ ਪੈਰਾਂ ਦਾ ਧਿਆਨ ਧਾਰ ਕੇ ਸੁਆਮੀ ਦਾ ਚਿੰਤਨ ਕਰਨ ਦੁਆਰਾ ਜੀਉਂਦਾ ਹਾਂ।
Fareedkot Teekaਮੈਂ ਸਤਿਗੁਰਾਂ ਕੇ ਚਰਨ ਕਮਲੋਂ ਕੇ ਆਸਰੇ ਹੋ ਕਰ ਕੇ ਮਨ ਬਾਨੀ ਕਰ ਕੇ ਹਰੀ ਕੋ ਜਪਤਾ ਹੂਆ ਜੀਵਤਾ ਹੂੰ॥
Prof. Sahib Singhਹੇ ਭਾਈ! ਗੁਰੂ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ।

ਪਦ ਅਰਥ ਚਰਨ ਕਮਲ = ਕੌਲ ਫੁੱਲ ਵਰਗੇ ਸੋਹਣੇ ਚਰਨ। ਹਉ = ਹਉਂ, ਮੈਂ। ਜੀਵਾ = ਜੀਵਾਂ, ਮੈਂ ਜੀਊਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲਦਾ ਹੈ।

SikhNet (Spanish)Sólo si puedo elevar el Loto de los Pies del Guru en mi mente,

ਪਾਰਬ੍ਰਹਮੁ ਆਰਾਧਤੇ; ਮੁਖਿ ਅੰਮ੍ਰਿਤੁ ਪੀਵਾ ॥੧॥ ਰਹਾਉ ॥

paarabraham aaraadhate; mukh amrit peevaa |1| rahaau |

Sant Singh KhalsaWorshipping the Supreme Lord God in adoration, my mouth drinks in the Ambrosial Nectar. ||1||Pause||
Manmohan SinghPondering over the Transcendent Lord, I drink the Nectar with my mouth.
Manmohan Singh (Punjabi)ਪਰਮ ਪ੍ਰਭੂ ਦਾ ਨਾਮ ਸ੍ਰਵਣ ਕਰਨ ਦੁਆਰਾ, ਮੈਂ ਆਪਣੇ ਮੂੰਹ ਨਾਲ ਸੁਧਾਰਸ ਪਾਨ ਕਰਦਾ ਹਾਂ।
Fareedkot Teekaਇਸ ਰੀਤੀ ਸੇ ਪਾਰਬ੍ਰਹਮ ਕੀ ਅਰਾਧਨਾ ਕਰਤਾ ਹੂਆ ਨਾਮ ਰੂਪੀ ਅੰਮ੍ਰਿਤੁ ਕੋ ਮੁਖ ਤੇ ਵਾਰ ਵਾਰ ਪਾਨ ਕਰਤਾ ਹਾਂ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਆਰਾਧਨ ਕਰਦਿਆਂ, ਪਰਮਾਤਮਾ ਦਾ ਨਾਮ ਜਪ ਜਪ ਕੇ ਮੈਂ ਮੂੰਹ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹਾਂ ॥੧॥ ਰਹਾਉ ॥

ਪਦ ਅਰਥ ਆਰਾਧਤੇ = ਸਿਮਰਦਿਆਂ। ਮੁਖਿ = ਮੂੰਹ ਨਾਲ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਪੀਵਾ = ਪੀਵਾਂ, ਮੈਂ ਪੀਂਦਾ ਹਾਂ ॥੧॥ ਰਹਾਉ ॥

SikhNet (Spanish)puedo vivir, y cuando medito en el Señor Supremo, absorbo gota a gota el Néctar de Su Nombre Ambrosial.(1-Pausa)

ਜੀਅ ਜੰਤ ਸਭਿ ਸੁਖਿ ਬਸੇ; ਸਭ ਕੈ ਮਨਿ ਲੋਚ ॥

jeea jant sabh sukh base; sabh kai man loch |

Sant Singh KhalsaAll beings and creatures dwell in peace; the minds of all yearn for the Lord.
Manmohan SinghAll the living beings abide in peace and within the mind of all is the yearning for Thee.
Manmohan Singh (Punjabi)ਸਾਰੇ ਪ੍ਰਾਣਧਾਰੀ ਆਰਾਮ ਅੰਦਰ ਵਸਦੇ ਹਨ ਅਤੇ ਸਾਰਿਆਂ ਦੇ ਚਿੱਤ ਅੰਦਰ ਤੇਰੀ ਚਾਹਨਾ ਹੈ।
Fareedkot Teekaਸੰਪੂਰਨ ਸੂਖ੍ਯਮ ਅਸਥੂਲ ਜੀਵ ਜੰਤ ਸੁਖੀ ਹੋ ਕਰ ਨਿਵਾਸ ਕਰੈਂ, ਸਰਬ ਸੰਤਾਂ ਕੇ ਮਨ ਮੇਂ ਇਹੀ (ਲੋਚ) ਇਛਾ ਰਹਿਤੀ ਹੈ॥
Prof. Sahib Singhਹੇ ਭਾਈ! (ਪਰਮਾਤਮਾ ਦਾ ਆਰਾਧਨ ਕਰਦਿਆਂ) ਸਾਰੇ ਜੀਅ ਜੰਤ ਆਤਮਕ ਆਨੰਦ ਵਿਚ ਲੀਨ ਰਹਿੰਦੇ ਹਨ, (ਜਪਣ ਵਾਲੇ) ਸਭਨਾਂ ਦੇ ਮਨ ਵਿਚ (ਸਿਮਰਨ ਦੀ) ਤਾਂਘ ਪੈਦਾ ਹੋਈ ਰਹਿੰਦੀ ਹੈ।

ਪਦ ਅਰਥ ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਸਭਿ = ਸਾਰੇ। ਸੁਖਿ = ਸੁਖ ਵਿਚ। ਕੈ ਮਨਿ = ਦੇ ਮਨ ਵਿਚ।

SikhNet (Spanish)Quienes continuamente recuerdan al Señor Dios,

ਪਰਉਪਕਾਰੁ ਨਿਤ ਚਿਤਵਤੇ; ਨਾਹੀ ਕਛੁ ਪੋਚ ॥੨॥

praupakaar nit chitavate; naahee kachh poch |2|

Sant Singh KhalsaThose who continually remember the Lord, do good deeds for others; they harbor no ill will towards anyone. ||2||
Manmohan SinghThe Guru-beloved ever think of doing good to others. They wish not ill to any.
Manmohan Singh (Punjabi)ਗੁਰੂ-ਪਿਆਰੇ ਸਦਾ ਹੋਰਨਾਂ ਦਾ ਭਲਾ ਕਰਨਾ ਸੋਚਦੇ ਹਨ। ਉਹ ਕਿਸੇ ਦਾ ਭੀ ਬੁਰਾ ਨਹੀਂ ਲੋੜਦੇ।
Fareedkot Teekaਪੁਨਾ ਸੰਤ ਜਨ ਸਦਾ ਪਰਉਪਕਾਰ ਕਰਨਾ ਹੀ ਨਿਤ ਚਿਤ ਮੇਂ ਚਿਤਵਤੇ ਰਹਿਤੇ ਹੈਂ ਔਰ ਤਿਨੋਂ ਵਿਖੇ ਕੋਈ (ਪੋਚ) ਨੀਚਤਾ, ਭਾਵ ਮਲੀਣਤਾ ਨਹੀਂ ਹੈ॥੨॥
Prof. Sahib Singh(ਜੇਹੜੇ ਜੇਹੜੇ ਮਨੁੱਖ ਨਾਮ ਜਪਦੇ ਹਨ, ਉਹ) ਸਦਾ ਦੂਜਿਆਂ ਦੀ ਭਲਾਈ ਕਰਨ ਦਾ ਕੰਮ ਸੋਚਦੇ ਰਹਿੰਦੇ ਹਨ, ਕੋਈ ਪਾਪ-ਵਿਕਾਰ ਉਹਨਾਂ ਉਤੇ ਆਪਣਾ ਅਸਰ ਨਹੀਂ ਪਾ ਸਕਦਾ ॥੨॥

ਪਦ ਅਰਥ ਪਰ ਉਪਕਾਰੁ = ਦੂਜਿਆਂ ਦੀ ਭਲਾਈ ਦਾ ਕੰਮ। ਪੋਚ = ਪਾਪ ॥੨॥

SikhNet (Spanish)hacen el Bien a otros y no conservan remordimiento alguno para nadie. (2)

Open this shabad (11 lines, Angs 815-816) →

Ang 815 of 1430