ਬਸੰਤੁ ਮਹਲਾ ੧ ਹਿੰਡੋਲ ॥
basant mahalaa 1 hinddol |
Sant Singh KhalsaBasant, First Mehl, Hindol:
Manmohan SinghBasant 1st Guru Hindol.
Manmohan Singh (Punjabi)ਬਸੰਤ ਪਹਿਲੀ ਪਾਤਿਸ਼ਾਹੀ ਹਿੰਡੋਲ।
SikhNet (Spanish)Basant Mejl Guru Nanak, Primer Canal Divino, Hindol.
ਸਾਹੁਰੜੀ ਵਥੁ. ਸਭੁ ਕਿਛੁ ਸਾਝੀ; ਪੇਵਕੜੈ ਧਨ ਵਖੇ ॥
saahurarree vath. sabh kichh saajhee; pevakarrai dhan vakhe |
Sant Singh KhalsaIn the House of the Husband Lord - in the world hereafter, everything is jointly owned; but in this world - in the house of the soul-bride's parents, the soul-bride owns them separately.
Manmohan SinghIn her Husband's House, the articles jointly belong to all, but in this world, the bride owns them separately.
Manmohan Singh (Punjabi)ਉਸ ਦੇ ਖਸਮ ਦੇ ਘਰ ਵਿੱਚ ਵਸਤੂਆਂ ਸਾਰਿਆ ਦੀ ਸਾਂਝੀ ਮਲਕੀਅਤ ਹਨ, ਪ੍ਰੰਤੂ ਇਸ ਜਹਾਨ ਵਿੱਚ ਪਤਨੀ ਦੀ ਉਹ ਵਖਰੀ ਮਲਕੀਅਤ ਹਨ।
Fareedkot Teeka(ਸਾਹੁਰੜੀ) ਸਹੁਰਿਆਂ ਕੀ ਅਰਥਾਤ ਈਸਰ ਕੀ ਜਿਤਨੀ ਵਸਤੂ ਹੈ ਸਭ ਕੁਛ ਸਾਂਝੀ ਹੈ। ਈਸ੍ਵਰ ਕੀ ਸ੍ਰਿਸ੍ਟੀ ਹੋਣੇ ਤੇ (ਪੇਵਕੜੈ) ਇਸ ਲੋਕ ਮੇਂ ਜੀਵ ਰੂਪ (ਧਨ) ਇਸਤ੍ਰੀ ਮੇਂ (ਵਖੇ) ਭਿੰਨ ਅਰਥਾਤ ਅਪਣੀ ਜਾਣੀ ਹੈਂ, ਭਾਵ ਪਦਾਰਥ ਅਪਨੇ ਕਰ ਕੇ ਜਾਣ ਲੀਏ ਹੈ। ਵਾ ਸਰੀਰ ਰੂਪੀ ਵਸਤੂ ਸਭ ਸਨਬੰਧੀਆਂ ਦੀ ਸਾਂਝੀ ਹੈ, ਭਾਵ ਇਸ ਮੇਂ ਬਹੁਤਿਆਂ ਕੀ ਮੇਰ ਹੈ। ਔ ਪੇਕੇ, ਭਾਵ ਇਸ ਲੋਕ ਮੇਂ ਧਨ ਦੇ ਪ੍ਰਾਣ (ਵਖੇ) ਜੁਦੇ ਹੈਂ, ਭਾਵ ਸੇ ਦੂਸਰੇ ਕੇ ਪ੍ਰਾਣੋਂ ਮੇਂ ਕਿਸੀ ਕੋ ਅਹੰ ਭਾਵ ਨਹੀਂ ਫੁਰਤਾ ਹੈ। ਵਾ ਸਹੁਰੜੀ ਵਸਤੂ ਚੇਤਨਸਤਾ ਸਭ ਕੀ ਸਾਂਝੀ ਹੈ, ਭਾਵ ਬ੍ਯਾਪਕ ਹੋਣੇ ਤੇ ਸਭ ਮੇਂ ਅਨਸੂਤ ਹੈ। ਪੇਕੇ, ਭਾਵ ਇਸ ਲੋਕ ਉਪਲਖਤ ਸਭ ਅਸਥਾਨੋਂ ਮੇਂ ਜੀਵ ਰੂਪ ਇਸਤ੍ਰੀ ਕੀ ਪ੍ਰਾਰਬਧ ਭਿੰਨ ਭਿੰਨ ਹੈ॥
Prof. Sahib Singhਆਤਮਕ ਜੀਵਨ ਦੀ ਦਾਤ ਜੋ ਪਤੀ-ਪ੍ਰਭੂ ਵਲੋਂ ਮਿਲੀ ਸੀ ਉਹ ਤਾਂ ਸਭਨਾਂ ਨਾਲ ਵੰਡੀ ਜਾ ਸਕਣ ਵਾਲੀ ਸੀ, ਪਰ ਜਗਤ-ਪੇਕੇ ਘਰ ਵਿਚ ਰਹਿੰਦਿਆਂ (ਮਾਇਆ ਦੇ ਮੋਹ ਦੇ ਪ੍ਰਭਾਵ ਹੇਠ) ਮੈਂ ਜੀਵ-ਇਸਤ੍ਰੀ ਵਿਤਕਰੇ ਹੀ ਸਿੱਖਦੀ ਰਹੀ।ਪਦ ਅਰਥ ਸਾਹੁਰੜੀ ਵਥੁ = ਉਹ ਵਸਤ ਜੋ ਪਤੀ-ਪ੍ਰਭੂ ਵਲੋਂ ਮਿਲੀ ਹੈ, ਆਤਮਕ ਜੀਵਨ ਦੀ ਦਾਤਿ। ਸਾਝੀ = ਸਭਨਾਂ ਦੇ ਨਾਲ ਵੰਡਣ ਵਾਲੀ। ਪੇਵਕੜੈ = ਪੇਕੇ ਘਰ ਵਿਚ, ਸੰਸਾਰਕ ਜੀਵਨ ਵਿਚ। ਧਨ = ਇਸਤ੍ਰੀ, ਜੀਵ-ਇਸਤ੍ਰੀ। ਵਖੇ = ਵਖਿ, ਵਖ ਵਖ ਰਹਿਣ ਵਾਲੀ, ਵਿਤਕਰੇ ਕਰਨ ਵਾਲੀ।
SikhNet (Spanish)Las Riquezas de Dios pertenecen a todos, los seres mundanos son quienes crean la distinción y por ellos cargamos con esa responsabilidad,
ਆਪਿ ਕੁਚਜੀ. ਦੋਸੁ, ਨ ਦੇਊ; ਜਾਣਾ ਨਾਹੀ. ਰਖੇ ॥੧॥
aap kuchajee. dos, na deaoo; jaanaa naahee. rakhe |1|
Sant Singh KhalsaShe herself is ill-mannered; how can she blame anyone else? She does not know how to take care of these things. ||1||
Manmohan SinghShe herself is ill-intellect. How can she shame others? She knows not how to reserve her articles.
Manmohan Singh (Punjabi)ਉਹ ਖੁਦ ਬ-ਸ਼ਊਰੀ ਹੈ। ਹੋਰ ਕਿਸੇ ਤੇ ਉਹ ਦੂਸ਼ਨ ਕਿਸ ਤਰ੍ਹਾਂ ਲਾ ਸਕਦੀ ਹੈ? ਉਹ ਆਪਣੀਆਂ ਵਸਤੂਆਂ ਨੂੰ ਸੰਭਾਲਣਾ ਨਹੀਂ ਜਾਣਦੀ।
Fareedkot Teekaਮੈਂ ਆਪ ਕੁਚਜੀ ਹੂੰ ਯਾਂ ਤੇ ਕਿਸੀ ਕੋ ਦੋਸ ਨਹੀਂ ਦੇਤੀ ਹੂੰ। ਔਰ ਮੈਂ ਇਕਠੇ ਰਖ ਨਹੀਂ ਜਾਨਤੀ ਹੂੰ, ਭਾਵ ਪਦਾਰਥ ਹਰੀ ਕੇ ਨਹੀਂ ਮੰਨੇ॥੧॥
Prof. Sahib Singhਮੈਂ ਆਪ ਹੀ ਕੁਚੱਜੀ ਰਹੀ (ਭਾਵ, ਮੈਂ ਸੋਹਣੀ ਜੀਵਨ-ਜੁਗਤਿ ਨਾਹ ਸਿੱਖੀ। ਇਸ ਕੁਚੱਜ ਵਿਚ ਦੁੱਖ ਸਹੇੜੇ ਹਨ, ਪਰ) ਮੈਂ ਕਿਸੇ ਹੋਰ ਉਤੇ (ਇਹਨਾਂ ਦੁੱਖਾਂ ਬਾਰੇ) ਕੋਈ ਦੋਸ ਨਹੀਂ ਲਾ ਸਕਦੀ। (ਪਤੀ-ਪ੍ਰਭੂ ਵਲੋਂ ਮਿਲੀ ਆਤਮਕ ਜੀਵਨ ਦੀ ਦਾਤ ਨੂੰ) ਸਾਂਭ ਕੇ ਰੱਖਣ ਦੀ ਮੈਨੂੰ ਜਾਚ ਨਹੀਂ ਆਈ ॥੧॥ਪਦ ਅਰਥ ਕੁਚਜੀ = ਜਿਸ ਨੂੰ ਚੰਗੀ ਜੀਵਨ-ਜੁਗਤਿ ਨਾਹ ਆਉਂਦੀ ਹੋਵੇ। ਦੇਊ = ਮੈਂ ਦੇਂਦੀ ਹਾਂ। ਜਾਣਾ ਨਾਹੀ = ਮੈਂ ਨਹੀਂ ਜਾਣਦੀ। ਨਾਹੀ ਰਖੇ ਜਾਣਾ = ਰਖਿ ਨ ਜਾਣਾ, ਸਾਂਭ ਕੇ ਰੱਖਣ ਦੀ ਮੈਨੂੰ ਜਾਚ ਨਹੀਂ ॥੧॥
SikhNet (Spanish)pues no sabemos cómo atesorar esas Riquezas. (1)
ਮੇਰੇ ਸਾਹਿਬਾ; ਹਉ ਆਪੇ ਭਰਮਿ ਭੁਲਾਣੀ ॥
mere saahibaa; hau aape bharam bhulaanee |
Sant Singh KhalsaO my Lord and Master, I am deluded by doubt.
Manmohan SinghMy Lord, I myself am straying in doubt.
Manmohan Singh (Punjabi)ਮੇਰੇ ਸਾਂਈ, ਮੈਂ ਖੁਦ ਹੀ ਸੰਦੇਹ ਅੰਦਰ ਭੁੱਲੀ ਫਿਰਦੀ ਹਾਂ।
Fareedkot Teekaਹੇ ਮੇਰ ਸ੍ਵਾਂਮੀ ਪੰਡਤ ਜੀ! ਹੰਤਾ ਕਰ ਕੇ ਮੈਂ ਭਰਮਿ ਮੇਂ ਭੂਲੀ ਹੂਈ॥
Prof. Sahib Singhਹੇ ਮੇਰੇ ਮਾਲਕ-ਪ੍ਰਭੂ! ਮੈਂ ਆਪ ਹੀ (ਮਾਇਆ ਦੇ ਮੋਹ ਦੀ) ਭਟਕਣਾ ਵਿਚ ਪੈ ਕੇ ਜੀਵਨ ਦੇ ਸਹੀ ਰਸਤੇ ਤੋਂ ਖੁੰਝੀ ਹੋਈ ਹਾਂ।ਪਦ ਅਰਥ ਹਉ = ਮੈਂ। ਆਪੇ = ਆਪ ਹੀ। ਭਰਮਿ = ਭਟਕਣਾ ਵਿਚ। ਭੁਲਾਣੀ = ਮੈਂ ਭੁੱਲੀ ਹੋਈ ਹਾਂ, ਮੈਂ ਕੁਰਾਹੇ ਪਈ ਹੋਈ ਹਾਂ।
SikhNet (Spanish)Oh mi Maestro, me siento desviado de Tu Camino, por Ti Mismo,
ਅਖਰ ਲਿਖੇ ਸੇਈ ਗਾਵਾ; ਅਵਰ. ਨ ਜਾਣਾ ਬਾਣੀ ॥੧॥ ਰਹਾਉ ॥
akhar likhe seee gaavaa; avar. na jaanaa baanee |1| rahaau |
Sant Singh KhalsaI sing the Word which You have written; I do not know any other Word. ||1||Pause||
Manmohan SinghI sing the word writ by the Guru. I know not another sermon. Pause.
Manmohan Singh (Punjabi)ਮੈਂ ਗੁਰਾਂ ਦੀ ਉਸ ਲਿਖੀ ਹੋਈ ਬਾਣੀ ਨੂੰ ਗਾਹਿਨ ਕਰਦਾ ਹਾਂ। ਮੈਂ ਹੋਰ ਕਿਸੇ ਭਜਨ ਨੂੰ ਨਹੀਂ ਜਾਣਦਾ। ਠਹਿਰਾਉ।
Fareedkot Teekaਰਾਮ ਨਾਮ ਰੂਪੀ ਅਖਰ ਜੋ ਬੇਦ ਸਾਸਤ੍ਰ ਮੇਂ ਮੁਖ ਲਿਖੇ ਹੈਂ ਸੋਈ ਗਾਵਤੀ ਹੂੰ ਔਰ ਬਾਣੀਂ ਮੈਂ ਨਹੀਂ ਜਾਣਤੀ ਹੂੰ॥੧॥ ਰਹਾਉ ॥
Prof. Sahib Singh(ਮਾਇਆ ਦੇ ਮੋਹ ਵਿਚ ਫਸ ਕੇ ਜਿਤਨੇ ਭੀ ਕਰਮ ਮੈਂ ਜਨਮਾਂ ਜਨਮਾਂਤਰਾਂ ਤੋਂ ਕਰਦੀ ਆ ਰਹੀ ਹਾਂ, ਉਹਨਾਂ ਦੇ ਜੋ) ਸੰਸਕਾਰ ਮੇਰੇ ਮਨ ਵਿਚ ਉੱਕਰੇ ਪਏ ਹਨ, ਮੈਂ ਉਹਨਾਂ ਨੂੰ ਹੀ ਗਾਂਦੀ ਚਲੀ ਜਾ ਰਹੀ ਹਾਂ (ਉਹਨਾਂ ਦੀ ਹੀ ਪ੍ਰੇਰਨਾ ਹੇਠ ਮੁੜ ਮੁੜ ਉਹੋ ਜਿਹੇ ਕਰਮ ਕਰਦੀ ਜਾ ਰਹੀ ਹਾਂ) ਮੈਂ (ਮਨ ਦੀ) ਕੋਈ ਘਾੜਤ (ਘੜਨੀ) ਨਹੀਂ ਜਾਣਦੀ ਹਾਂ (ਮੈਂ ਕੋਈ ਐਸੇ ਕੰਮ ਕਰਨੇ ਨਹੀਂ ਜਾਣਦੀ ਜਿਨ੍ਹਾਂ ਨਾਲ ਮੇਰੇ ਅੰਦਰੋਂ ਮਾਇਆ ਦੇ ਮੋਹ ਦੇ ਸੰਸਕਾਰ ਮੁੱਕ ਜਾਣ) ॥੧॥ ਰਹਾਉ ॥ਪਦ ਅਰਥ ਅਖਰ = ਪਿਛਲੇ ਕੀਤੇ ਕਰਮਾਂ ਦੇ ਸੰਸਕਾਰ-ਰੂਪ ਲੇਖ। ਸੇਈ ਗਾਵਾ = ਸੇਈ ਅਖਰ ਗਾਵਾ, ਉਹੀ ਅੱਖਰ ਮੈਂ ਗਾਂਦੀ ਹਾਂ, ਉਹਨਾਂ ਹੀ ਸੰਸਕਾਰਾਂ ਵਾਲੇ ਕੰਮ ਮੈਂ ਮੁੜ ਮੁੜ ਕਰਦੀ ਹਾਂ। ਬਾਣੀ = ਬਣਤਰ, ਬਨਾਵਟ, ਘਾੜਤ। ਨ ਜਾਣਾ = ਮੈਂ ਨਹੀਂ ਜਾਣਦੀ ॥੧॥ ਰਹਾਉ ॥
SikhNet (Spanish)pues yo actúo de acuerdo a Tu Voluntad y para alabarte no conozco otra Palabra más que la que haz escrito para mí. (1-Pausa)
ਕਢਿ ਕਸੀਦਾ. ਪਹਿਰਹਿ ਚੋਲੀ; ਤਾਂ ਤੁਮੑ ਜਾਣਹੁ ਨਾਰੀ ॥
kadt kaseedaa. pahireh cholee; taan tuma jaanahu naaree |
Sant Singh KhalsaShe alone is known as the Lord's bride, who embroiders her gown in the Name.
Manmohan SinghIf thou wear the Name embroide4red over-all, then alone thou shall be known the Lord's bride.
Manmohan Singh (Punjabi)ਜੇਕਰ ਤੂੰ ਨਾਮ ਦੇ ਬੇਲ ਬੁਟਿਆਂ ਨਾਲ ਕੱਖਿਆਂ ਹੋਇਆਂ ਚੋਗਾ ਪਹਿਨੇਗੀ, ਕੇਵਲ ਤਦ ਹੀ ਤੂੰ ਪ੍ਰਭੂ ਦੀ ਪਤਲੀ ਜਾਣੀ ਜਾਵੇਗੀ।
Fareedkot Teekaਜੇ ਗੁਣਾ ਰੂਪੀ ਕਸੀਦਾ ਕਢ ਕੇ ਔਰ ਭਗਤੀ ਰੂਪੀ ਚੋਲੀ ਪਹਿਰੇ, ਹੇ ਪੰਡਤ ਜੀ! ਤੌ ਤੁਮ ਆਪ ਕੋ ਜਾਣੋਂ, ਜੋ ਮੈਂ ਹਰੀ ਦੀ ਨਾਰੀ ਹੂੰ, ਭਾਵ ਤੌ ਤੂੰ ਪਰਮੇਸ੍ਵਰ ਕੋ ਆਪਣੇ ਪਰ ਪ੍ਰਸੰਨ ਸਮਝ॥
Prof. Sahib Singhਜੇਹੜੀਆਂ ਜੀਵ-ਇਸਤ੍ਰੀਆਂ ਸ਼ੁਭ ਗੁਣਾਂ ਦੇ ਸੋਹਣੇ ਚਿੱਤਰ (ਆਪਣੇ ਮਨ ਵਿਚ ਬਣਾ ਕੇ) ਪ੍ਰੇਮ ਦਾ ਪਟੋਲਾ ਪਹਿਨਦੀਆਂ ਹਨ ਉਹਨਾਂ ਨੂੰ ਹੀ ਸੁਚੱਜੀਆਂ ਇਸਤ੍ਰੀਆਂ ਸਮਝੋ।ਪਦ ਅਰਥ ਕਢਿ ਕਸੀਦਾ = ਕਸੀਦਾ ਕੱਢ ਕੇ, ਸੋਹਣੇ ਚਿੱਤਰ ਬਣਾ ਕੇ, ਸ਼ੁਭ ਗੁਣਾਂ ਦੇ ਸੋਹਣੇ ਚਿੱਤਰ ਬਣਾ ਕੇ। ਪਹਿਰਹਿ = (ਜੇ ਇਸਤ੍ਰੀਆਂ) ਪਹਿਨਣ। ਚੋਲੀ = ਪਟੋਲਾ, ਪ੍ਰੇਮ ਪਟੋਲਾ।
SikhNet (Spanish)Si uno borda la Túnica de Dios para uno mismo, entonces uno se convierte en la Novia Verdadera.
ਜੇ ਘਰੁ ਰਾਖਹਿ. ਬੁਰਾ ਨ ਚਾਖਹਿ; ਹੋਵਹਿ ਕੰਤ ਪਿਆਰੀ ॥੨॥
je ghar raakheh. buraa na chaakheh; hoveh kant piaaree |2|
Sant Singh KhalsaShe who preserves and protects the home of her own heart and does not taste of evil, shall be the Beloved of her Husband Lord. ||2||
Manmohan SinghIf thou preserve thy home and taste not sins, then thou shall be the beloved of thy spouse.
Manmohan Singh (Punjabi)ਜੇਕਰ ਤੂੰ ਗ੍ਰਹਿ ਨੂੰ ਸੰਭਾਲ ਕੇ ਰਖੇਂ ਅਤੇ ਪਾਪਾਂ ਦੇ ਸੁਆਦ ਨ ਮਾਣੇ ਤਦ ਤੂੰ ਪਤੀ ਦੀ ਦਿਲਬਰ ਹੋ ਜਾਏਗੀ।
Fareedkot Teekaਪੁਨਹ ਜੋ ਕਾਮਾਦਿਕ ਬਿਕਾਰੋਂ ਸੇ (ਘਰੁ) ਰਿਦੇ ਕੋ ਰਾਖ ਲੇਵੇ ਔਰ (ਬੁਰਾ ਨਾ ਚਾਖਹਿ) ਮੰਦਾ ਪਦਾਰਥ ਨ ਖਾਵੇ ਅਰ ਖੋਟੀ ਭਾਵਨਾ ਨਾ ਕਰੇ ਤੌ ਤੂੰ ਇਸਤ੍ਰੀ ਕੰਤ ਕੌ ਪ੍ਯਾਰੀ ਹੋਵੈ॥੨॥
Prof. Sahib Singhਜੇਹੜੀਆਂ ਇਸਤ੍ਰੀਆਂ ਆਪਣਾ (ਆਤਮਕ ਜੀਵਨ ਦਾ) ਘਰ ਸਾਂਭ ਕੇ ਰੱਖਦੀਆਂ ਹਨ ਕੋਈ ਵਿਕਾਰ ਕੋਈ ਭੈੜ ਨਹੀਂ ਚੱਖਦੀਆਂ (ਭਾਵ, ਜੋ ਮਾੜੇ ਰਸਾਂ ਵਿਚ ਪਰਵਿਰਤ ਨਹੀਂ ਹੁੰਦੀਆਂ) ਉਹ ਖਸਮ-ਪ੍ਰਭੂ ਨੂੰ ਪਿਆਰੀਆਂ ਲੱਗਦੀਆਂ ਹਨ ॥੨॥
SikhNet (Spanish)Sí, si uno decora bien su casa, evitando cualquier vicio, entonces uno se convierte en la Amada de Su Esposo. (2)
ਜੇ ਤੂੰ ਪੜਿਆ ਪੰਡਿਤੁ ਬੀਨਾ; ਦੁਇ ਅਖਰ. ਦੁਇ ਨਾਵਾ ॥
je toon parriaa panddit beenaa; due akhar. due naavaa |
Sant Singh KhalsaIf you are a learned and wise religious scholar, then make a boat of the letters of the Lord's Name.
Manmohan SinghIf thou are the literate and wise Brahman, then make thou the boat of the two, only two letters of God.
Manmohan Singh (Punjabi)ਜੇਕਰ ਤੂੰ ਵਿਦਵਾਨ ਅਤੇ ਸਿਆਣਾ ਬ੍ਰਾਹਮਣ ਹੈ, ਤਾਂ ਤੂੰ ਰੱਬ ਦੇ, ਦੋ ਅੱਖਰਾਂ, ਕੇਵਲ ਦੋ ਅੱਖਰਾਂ ਦੀ ਨਊਕਾ ਬਣਾ।
Fareedkot Teekaਜੇਕਰ ਤੂੰ ਪੜਿਆ ਹੂਆ ਔਰ (ਬੀਨਾ) ਚਤੁਰ ਪੰਡਤ ਹੈਂ ਤੋ ਨਿਸਚੇ ਕਰ ਕੇ ਦੁਇ ਅਖਰ ਜੋ ਰਕਾਰ ਮਕਾਰ ਹੈਂ, ਸੋ ਦੋਵੇਂ ਸੰਸਾਰ ਸੇ ਪਾਰ ਕਰਨੇ ਕੋ (ਨਾਵਾ) ਨਉਕਾ ਰੂਪ ਹੈਂ॥
Prof. Sahib Singhਜੇ ਤੂੰ ਸਚ ਮੁਚ ਪੜ੍ਹਿਆ-ਲਿਖਿਆ ਵਿਦਵਾਨ ਹੈਂ ਸਿਆਣਾ ਹੈਂ (ਤਾਂ ਇਹ ਗੱਲ ਪੱਕੀ ਤਰ੍ਹਾਂ ਸਮਝ ਲੈ ਕਿ ਸੰਸਾਰ-ਸਮੁੰਦਰ ਦੇ ਵਿਕਾਰਾਂ ਦੇ ਪਾਣੀਆਂ ਵਿਚੋਂ ਪਾਰ ਲੰਘਾਣ ਲਈ) ਹਰਿ-ਨਾਮ ਹੀ ਬੇੜੀ ਹੈ।ਪਦ ਅਰਥ ਬੀਨਾ = ਸਿਆਣਾ। ਦੁਇ ਅਖਰ = ਰਾਮ-ਨਾਮ, ਹਰਿ-ਨਾਮ। ਨਾਵਾ = ਨਾਵ, ਬੇੜੀ।
SikhNet (Spanish)Oh Pandit, si estás bien educado, eres conocedor y versado en las dos letras de Ram, entonces la Barca de Dios,
ਪ੍ਰਣਵਤਿ ਨਾਨਕੁ. ਏਕੁ ਲੰਘਾਏ; ਜੇ ਕਰਿ ਸਚਿ ਸਮਾਵਾਂ ॥੩॥੨॥੧੦॥
pranavat naanak. ek langhaae; je kar sach samaavaan |3|2|10|
Sant Singh KhalsaPrays Nanak, the One Lord shall carry you across, if you merge in the True Lord. ||3||2||10||
Manmohan SinghPrays Nanak, if thou are merged in the True Name, the One Lord shall ferry thee across
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਜੇਕਰ ਤੂੰ ਸੱਚੇ ਨਾਮ ਅੰਦਰ ਲੀਨ ਹੋਇਆ ਹੋਇਆ ਹੈ, ਤਾਂ ਅਦੁੱਤੀ ਪ੍ਰਭੂ ਤੈਨੂੰ ਪਾਰ ਕਰ ਦੇਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਹੀ ਅਖਰ ਪਰਮਾਤਮਾ ਸੰਸਾਰ ਸਮੁੰਦ੍ਰ ਸੇ ਪਾਰ ਲੰਘਾਵਤਾ ਹੈ, ਜੇਕਰ (ਸਚਿ) ਨਿਸਚੇ ਕਰ ਕੇ ਤਿਸ ਅਖਰ ਕਾ ਰਿਦੇ ਮੇਂ ਸਮਾਵਣਾ ਹੋਵੇ॥੩॥੨॥੧੦॥☬ਪੰਡਤ ਨੇ ਕਹਾ: ਆਪ ਹੀ ਬਡੇ ਹੋ ਆਪ ਹੀ ਸਿਖ੍ਯਾ ਦੇਵੋ। ਤਿਸ ਪਰ ਕਹਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਹਰਿ-ਨਾਮ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ਜੇ ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ ਟਿਕਿਆ ਰਹਾਂ ॥੩॥੨॥੧੦॥ਪਦ ਅਰਥ ਪ੍ਰਣਵਤਿ = ਬੇਨਤੀ ਕਰਦਾ ਹੈ। ਏਕੁ = ਇਕ ਹਰਿ-ਨਾਮ। ਸਚਿ = ਸੱਚ ਵਿਚ ॥੩॥੨॥੧੦॥
SikhNet (Spanish)de seguro te llevará a través, si estás entonado en el Uno Verdadero. (3-2-10)