ਮਹਲਾ ੧ ਬਸੰਤੁ ਹਿੰਡੋਲ ਘਰੁ ੨ ॥
mahalaa 1 basant hinddol ghar 2 | Ang 1170
Sant Singh KhalsaFirst Mehl, Basant Hindol, Second House:
Manmohan Singh1st Guru Basant Hindol
Manmohan Singh (Punjabi)ਪਹਿਲੀ ਪਾਤਿਸ਼ਾਹੀ ਬਸੰਤ ਹਿੰਡੋਲ।
Prof. Sahib Singhਰਾਗ ਬਸੰਤੁ/ਹਿੰਡੋਲ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Basant, Hindol, Mejl Guru Nanak, Primer Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 1170
Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru
ਸਾਲ ਗ੍ਰਾਮ ਬਿਪ ਪੂਜਿ ਮਨਾਵਹੁ; ਸੁਕ੍ਰਿਤੁ ਤੁਲਸੀ ਮਾਲਾ ॥
saal graam bip pooj manaavahu; sukrit tulasee maalaa | Ang 1170
Sant Singh KhalsaO Brahmin, you worship and believe in your stone-god, and wear your ceremonial rosary beads.
Manmohan SinghO Brahman, thou worship and propitiate the stone-god and deem it a good act to wear the rosary of sweet basil.
Manmohan Singh (Punjabi)ਹੇ ਬ੍ਰਾਹਮਣ! ਤੂੰ ਪੱਥਰ ਦੇ ਦੇਵ ਦੀ ਉਪਾਸ਼ਨਾ ਕਰ ਕੇ ਉਸ ਨੂੰ ਖੁਸ਼ ਕਰਦਾ ਹੈ ਅਤੇ ਨਿਆਜ਼ਖੋ ਦੀ ਜਪਨੀ ਧਾਰਨ ਕਰਨ ਨੂੰ ਚੰਗਾ ਕਰਮ ਜਾਣਦਾ ਹੈ।
Fareedkot Teekaਹੇ ਬਿਪ੍ਰ! ਸਾਲਗ੍ਰਾਮ ਕੋ ਪੂਜਤੇ ਹੋ ਅਰ ਮਨਾਵਤੇ ਹੋ ਔਰ ਤੁਲਸੀ ਮਾਲਾ ਕੋ ਹੀ ਸੁਕ੍ਰਿਤ ਰੂਪ ਜਾਨ ਰਖਾ ਹੈ, ਸੋ ਜੇਕਰ ਸੰਸਾਰ ਸਮੁੰਦ੍ਰ ਸੇ ਤਰਨਾ ਚਾਹਤੇ ਹੋ॥
Prof. Sahib Singhਹੇ ਬ੍ਰਾਹਮਣ! ਉਸ ਦਇਆਲ ਪ੍ਰਭੂ ਦੀ ਪੂਜਾ ਕਰੋ, ਉਸ ਨੂੰ ਪ੍ਰਸੰਨ ਕਰੋ, ਇਹੀ ਹੀ ਸਾਲਗ੍ਰਾਮ (ਦੀ ਪੂਜਾ)। ਨੇਕ ਆਚਰਨ ਬਣਾਓ, ਇਹ ਹੈ ਤੁਲਸੀ ਦੀ ਮਾਲਾ।ਪਦ ਅਰਥ ਸਾਲਗ੍ਰਾਮ = {ਨੋਟ: ਨੇਪਾਲ-ਧਰਤੀ ਦੇ ਦੱਖਣ ਪਾਸੇ ਇਕ ਗ੍ਰਾਮ (ਪਿੰਡ) ਹੈ ਜਿਸ ਦੇ ਆਸੇ ਪਾਸੇ ਸਾਲ ਦੇ ਰੁੱਖ ਬਹੁਤ ਹਨ। ਉਸ ਪਿੰਡ ਦਾ ਨਾਮ ਹੀ ਸਾਲਗ੍ਰਾਮ ਪ੍ਰਸਿੱਧ ਹੋ ਗਿਆ। ਉਸ ਪਿੰਡ ਦੇ ਕੋਲੋਂ ਦੀ ਇਕ ਪਹਾੜੀ ਨਦੀ ਵਹਿੰਦੀ ਹੈ ਜਿਸ ਦਾ ਨਾਮ ਗੰਡਕੀ ਹੈ। ਗੰਡਕੀ ਵਿਚੋਂ ਪਿੰਡ ਸਾਲਗ੍ਰਾਮ ਦੇ ਨੇੜੇ ਕਰਕੇ ਗੋਲ ਧਾਰੀਦਾਰ ਪੱਥਰ ਬਹੁਤ ਨਿਕਲਦੇ ਹਨ। ਪਿੰਡ ਦੇ ਨਾਮ ਤੇ ਇਹਨਾਂ ਗੋਲ ਪੱਥਰਾਂ ਦਾ ਨਾਮ ਭੀ ਸਾਲਗ੍ਰਾਮ ਪੈ ਗਿਆ। ਇਕ ਪੁਰਾਣਿਕ ਸਾਖੀ ਅਨੁਸਾਰ ਵਿਸ਼ਨੂੰ ਨੂੰ ਸਾਲਗ੍ਰਾਮ ਦੇ ਰੂਪ ਵਿਚ ਆਉਣਾ ਪਿਆ। ਉਸ ਸਾਖੀ ਅਨੁਸਾਰ ਤੁਲਸੀ ਅਤੇ ਸਾਲਗ੍ਰਾਮ ਦੀ ਇਕੱਠੀ ਪੂਜਾ ਚਲੀ ਆ ਰਹੀ ਹੈ} ਵਿਸ਼ਨੂੰ ਦੀ ਮੂਰਤੀ। ਬਿਪ = ਹੇ ਵਿਪ੍ਰ! ਹੇ ਬ੍ਰਾਹਮਣ! ਪੂਜਿ = ਪੂਜਾ ਕਰ ਕੇ। ਮਨਾਵਹੁ = ਪ੍ਰਸੰਨ ਕਰੋ। ਸੁਕ੍ਰਿਤੁ = ਨੇਕ ਆਚਰਨ, ਨੇਕ ਕਮਾਈ।
SikhNet (Spanish)Oh Brahmán, haz de Dios tu piedra del río Gandak y el vivir en la rectitud tu rosario de Tulsi.
ਰਾਮ ਨਾਮੁ ਜਪਿ ਬੇੜਾ ਬਾਂਧਹੁ; ਦਇਆ ਕਰਹੁ ਦਇਆਲਾ ॥੧॥
raam naam jap berraa baandhahu; deaa karahu deaalaa |1| Ang 1170
Sant Singh KhalsaChant the Name of the Lord. Build your boat, and pray, "O Merciful Lord, please be merciful to me." ||1||
Manmohan SinghBuild thou the boat of the meditation of the Lord's Name and pray, "O Merciful Master, Take Thou pity on me".
Manmohan Singh (Punjabi)ਤੂੰ ਸੁਆਮੀ ਦੇ ਨਾਮ ਸਿਮਰਨ ਦਾ ਜਹਾਜ਼ ਬਣਾ ਅਤੇ ਅਰਦਾਸ ਕਰ, "ਹੇ ਮਿਹਰਬਾਨ ਮਾਲਕ! ਤੂੰ ਮੇਰੇ ਉਤੇ ਤਰਸ ਕਰ।
Fareedkot Teekaਤੋ ਰਾਮ ਨਾਮ ਕਾ ਬੇੜਾ ਬੰਧੋ, ਇਸ ਤੇ ਦ੍ਯਾਲ ਹਰੀ ਤੁਮ ਪਰ ਦਯਾ ਕਰੇਗਾ॥੧॥
Prof. Sahib Singhਹੇ ਬ੍ਰਾਹਮਣ! ਪਰਮਾਤਮਾ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਪਾਰ ਲੰਘਣ ਲਈ) ਇਹ ਬੇੜਾ ਤਿਆਰ ਕਰੋ, (ਸਦਾ ਪਰਮਾਤਮਾ ਦੇ ਦਰ ਤੇ ਅਰਦਾਸ ਕਰੋ ਤੇ ਆਖੋ-) ਹੇ ਦਿਆਲ ਪ੍ਰਭੂ! (ਮੇਰੇ ਉਤੇ) ਦਇਆ ਕਰ (ਤੇ ਮੈਨੂੰ ਆਪਣੇ ਨਾਮ ਦੀ ਦਾਤ ਦੇਹ) ॥੧॥ਪਦ ਅਰਥ ਜਪਿ = ਜਪ ਕੇ। ਬਾਂਧਹੁ = ਤਿਆਰ ਕਰੋ। ਦਇਆਲਾ = ਹੇ ਦਿਆਲ ਪ੍ਰਭੂ! ॥੧॥
SikhNet (Spanish)Construye la Barca del Naam, el Nombre del Señor y con tu mente entonada en Él, reza, oh Dios muéstrame Tu Compasión. (1)
ਕਾਹੇ ਕਲਰਾ ਸਿੰਚਹੁ; ਜਨਮੁ ਗਵਾਵਹੁ ॥
kaahe kalaraa sinchahu; janam gavaavahu | Ang 1171
Sant Singh KhalsaWhy do you irrigate the barren, alkaline soil? You are wasting your life away!
Manmohan SinghWhy irrigate thou the field of saltpeter and thus waste thy human life?
Manmohan Singh (Punjabi)ਤੂੰ ਕਿਉਂ ਸ਼ੋਰੇ ਵਾਲੇ ਖੇਤ ਨੂੰ ਸਿੰਜਦਾ ਹੈ ਅਤੇ ਇਸ ਤਰ੍ਹਾਂ ਆਪਣਾ ਮਨੁੱਖਾ ਜੀਵਨ ਗੁਆਉਂਦਾ ਹੈ?
Fareedkot Teekaਹੇ ਭਾਈ! ਅਸੁਧ ਰਿਦੇ ਰੂਪੀ ਕਲਰੀ ਭੂਮੀ ਮੇਂ ਵਾਸਨਾ ਕਰ ਕੇ ਬਿਸ੍ਯ ਬਿਕਾਰ ਰੂਪ ਆਦਕ ਬ੍ਰਿਛਹੁੰ ਕੋ ਕਿਸ ਵਾਸਤੇ ਸਿੰਚਨਾ ਕਰ ਕੇ ਬ੍ਯਰਥ ਜਨਮੁ ਗੁਵਾਵਤੇ ਹੋ॥
Prof. Sahib Singh(ਹੇ ਬ੍ਰਾਹਮਣ! ਮੂਰਤੀ ਅਤੇ ਤੁਲਸੀ ਦੀ ਪੂਜਾ ਕਰ ਕੇ) ਤੂੰ ਆਪਣਾ ਜਨਮ (ਵਿਅਰਥ) ਗਵਾ ਰਿਹਾ ਹੈਂ। (ਤੇਰਾ ਇਹ ਉੱਦਮ ਇਉਂ ਹੀ ਹੈ ਜਿਵੇਂ ਕੋਈ ਕਿਸਾਨ ਕਲਰਾਠੀ ਧਰਤੀ ਨੂੰ ਪਾਣੀ ਦੇਈ ਜਾਏ, ਕੱਲਰ ਵਿਚ ਫ਼ਸਲ ਨਹੀਂ ਉੱਗੇਗਾ) ਤੂੰ ਵਿਅਰਥ ਹੀ ਕੱਲਰ ਨੂੰ ਸਿੰਜ ਰਿਹਾ ਹੈਂ।ਪਦ ਅਰਥ ਕਾਹੇ ਸਿੰਚਹੁ = ਕਿਉਂ ਪਾਣੀ ਸਿੰਜਦੇ ਹੋ? ਪਾਣੀ ਦੇਣ ਦਾ ਕੋਈ ਲਾਭ ਨਹੀਂ।
SikhNet (Spanish)¿Por qué desperdiciar tu vida regando las Tierras de Barren?
ਕਾਚੀ ਢਹਗਿ ਦਿਵਾਲ; ਕਾਹੇ ਗਚੁ ਲਾਵਹੁ ॥੧॥ ਰਹਾਉ ॥
kaachee dtehag divaal; kaahe gach laavahu |1| rahaau | Ang 1171
Sant Singh KhalsaThis wall of mud is crumbling. Why bother to patch it with plaster? ||1||Pause||
Manmohan SinghThe wall of mud shall surely fall. Why plaster it thou with lime? Pause.
Manmohan Singh (Punjabi)ਗਾਰੇ ਦੀ ਕੰਧ ਨਿਸਚਿਤ ਹੀ ਡਿਗ ਪਏਗੀ। ਤੂੰ ਇਸ ਨੂੰ ਕਿਉਂ ਚੂਨੇ ਨਾਲ ਲਿਪਦਾ ਹੈ? ਠਹਿਰਾਉ।
Fareedkot Teekaਅਰ ਕਚੀ ਕੰਧ ਵਤ ਦੇਹ ਢਹਿ ਜਾਵੇਗੀ। ਕਿਸ ਵਾਸਤੇ (ਗਚ) ਚੂਨੇ ਕੋ ਲਾਵਤੇ ਹੋ, ਭਾਵ ਨਾਸਵੰਤ ਸਰੀਰ ਕੋ ਅਤੀ ਪ੍ਰੀਤੀ ਕਰ ਕਿਉਂ ਪੁਸਟ ਰਾਖਣਾ ਚਾਹਤੇ ਹੋ॥੧॥ ਰਹਾਉ ॥
Prof. Sahib Singh(ਗਾਰੇ ਦੀ) ਕੱਚੀ ਕੰਧ (ਜ਼ਰੂਰ) ਢਹਿ ਜਾਇਗੀ (ਅੰਦਰਲੇ ਆਚਰਨ ਨੂੰ ਵਿਸਾਰ ਕੇ ਤੂੰ ਬਾਹਰ ਤੁਲਸੀ ਆਦਿਕ ਦੀ ਪੂਜਾ ਕਰ ਰਿਹਾ ਹੈਂ, ਤੂੰ ਤਾਂ ਗਾਰੇ ਦੀ ਕੱਚੀ ਕੰਧ ਉਤੇ) ਚੂਨੇ ਦਾ ਪਲਸਤਰ ਵਿਅਰਥ ਹੀ ਕਰ ਰਿਹਾ ਹੈਂ ॥੧॥ ਰਹਾਉ ॥ਪਦ ਅਰਥ ਢਹਗਿ = ਢਹਿ ਜਾਇਗੀ। ਗਚੁ = ਚੂਨੇ ਦਾ ਪਲਸਤਰ ॥੧॥ ਰਹਾਉ ॥
SikhNet (Spanish)Aun con mucho yeso las paredes de barro se derrumbarán. (1-Pausa)
ਕਰ ਹਰਿਹਟ, ਮਾਲ ਟਿੰਡ ਪਰੋਵਹੁ; ਤਿਸੁ ਭੀਤਰਿ ਮਨੁ ਜੋਵਹੁ ॥
kar harihatt, maal ttindd parovahu; tis bheetar man jovahu | Ang 1171
Sant Singh KhalsaLet your hands be the buckets, strung on the chain, and yoke the mind as the ox to pull it; draw the water up from the well.
Manmohan SinghMake God thy well, string to its chains the buckets of His Name and yoke thy mind as an ox thereto.
Manmohan Singh (Punjabi)ਵਾਹਿਗੁਰੂ ਨੂੰ ਆਪਣਾ ਖੂਹ ਬਣਾ, ਇਸ ਦੀ ਮਾਲ੍ਹ ਨਾਲ ਤੂੰ ਉਸ ਦੇ ਨਾਮ ਦੀਆਂ ਟਿੰਡਾ ਬੰਨ੍ਹ ਅਤੇ ਮਨੂਏ ਨੂੰ ਉਸ ਦੇ ਨਾਲ ਬਲਦ ਵਜੋ ਜੋੜ।
Fareedkot Teekaਹਰਿ ਹਰਿ ਕਰਨਾ ਏਹ ਹਰਟ ਕਰੋ ਬ੍ਰਿਤੀ ਰੂਪੀ ਮਾਲ ਕਰੋ। ਕਰਣਾ, ਮੁਦਤਾਦਿਕ ਟਿੰਡਾਂ ਪਰੋਵਹੁ, ਤਿਸ ਵਿਖੇ ਮਨ ਰੂਪੀ ਬੈਲ ਕੋ ਜੋੜੋ॥
Prof. Sahib Singh(ਕਿਸਾਨ ਆਪਣੀ ਪੈਲੀ ਦੇ ਕਿਆਰੇ ਸਿੰਜਣ ਵਾਸਤੇ ਖੂਹ ਨੂੰ ਘੜਮਾਲ੍ਹਦਾ ਹੈ, ਆਪਣੇ ਬਲਦ ਜੋਅ ਕੇ ਖੂਹ ਚਲਾਂਦਾ ਹੈ ਤੇ ਪਾਣੀ ਨਾਲ ਕਿਆਰੇ ਭਰਦਾ ਹੈ, ਇਸੇ ਤਰ੍ਹਾਂ ਹੇ ਬ੍ਰਾਹਮਣ!) ਹੱਥੀਂ ਸੇਵਾ ਕਰਨ ਨੂੰ ਹਰ੍ਹਟ ਤੇ ਹਰ੍ਹਟ ਦੀ ਮਾਲ੍ਹ ਤੇ ਉਸ ਮਾਲ੍ਹ ਵਿਚ ਟਿੰਡਾਂ ਜੋੜਨਾ ਬਣਾ।ਪਦ ਅਰਥ ਕਰ = (ਦੋਵੇਂ) ਹੱਥ, ਹੱਥਾਂ ਨਾਲ ਕੀਤੀ ਸੇਵਾ। ਹਰਿਹਟ = ਹਰ੍ਹ੍ਹਟ। ਮਾਲ = ਮਾਲ੍ਹ। ਤਿਸੁ ਭੀਤਰਿ = ਉਸ ਹੱਥੀਂ ਕੀਤੀ ਸੇਵਾ ਵਿਚ। ਮਨੁ ਜੋਵਹੁ = (ਜਿਵੇਂ ਹਰ੍ਹ੍ਹਟ ਅੱਗੇ ਬੈਲ ਜੋਈਦੇ ਹਨ, ਤਿਵੇਂ ਸੇਵਾ ਵਿਚ) ਮਨ ਜੋੜੇ।
SikhNet (Spanish)Haz el Servicio con las manos, con tu rueda, con la cadena y las cubetas, haz que tu mente sea como el buey que trabaja en el pozo
ਅੰਮ੍ਰਿਤੁ ਸਿੰਚਹੁ. ਭਰਹੁ ਕਿਆਰੇ; ਤਉ ਮਾਲੀ ਕੇ ਹੋਵਹੁ ॥੨॥
amrit sinchahu. bharahu kiaare; tau maalee ke hovahu |2| Ang 1171
Sant Singh KhalsaIrrigate your fields with the Ambrosial Nectar, and you shall be owned by God the Gardener. ||2||
Manmohan SinghIrrigate, thou with Nectar and fill the small plots therewith. Then shall thou belong to the Gardener.
Manmohan Singh (Punjabi)ਤੂੰ ਸੁਧਾਰਸ ਨਾਲ ਸਿੰਜ ਅਤੇ ਉਸ ਨਾਲ ਖੱਤੀਆਂ ਨੂੰ ਭਰ ਲੈ। ਤਦ ਹੀ ਤੂੰ ਬਾਗਬਾਨੇ ਦੀ ਮਲਕੀਅਤ ਹੋ ਜਾਏਗਾ।
Fareedkot Teekaਆਨੰਦ ਰੂਪੀ ਅੰਮ੍ਰਿਤ ਕੋ ਸਿੰਚ ਕਰ ਅੰਤਹਕਰਣ ਰੂਪ ਕਿਆਰੋਂ ਕੋ ਭਰੋ, ਤੋ ਤੁਮ ਮਾਲੀ ਕੇ ਹੋਵੋਗੇ, ਭਾਵ ਤੌ ਪਰਮੇਸ੍ਵਰ ਕੇ ਪ੍ਯਾਰੇ ਪੁਤ੍ਰ ਹੋਵੋਗੇ॥੨॥
Prof. Sahib Singh(ਹੱਥੀਂ ਸੇਵਾ ਵਾਲੇ ਘੜਮਾਲ੍ਹੇ ਖੂਹ) ਵਿਚ ਆਪਣਾ ਮਨ ਜੋਅ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਿੰਜ ਤੇ ਆਪਣੇ ਗਿਆਨ-ਇੰਦ੍ਰਿਆਂ ਦੇ ਕਿਆਰੇ ਇਸ ਨਾਮ-ਜਲ ਨਾਲ ਨਕਾਨਕ ਭਰ। ਤਦੋਂ ਹੀ ਤੂੰ ਇਸ ਜਗਤ-ਬਾਗ਼ ਦੇ ਪਾਲਣ-ਹਾਰ ਪ੍ਰਭੂ ਦਾ ਪਿਆਰਾ ਬਣੇਗਾ ॥੨॥ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਮਾਲੀ = ਜਗਤ-ਬਾਗ਼ ਦਾ ਪਾਲਣ ਵਾਲਾ ਪ੍ਰਭੂ ॥੨॥
SikhNet (Spanish)y entonces riega tu cuerpo con el Néctar de Dios y observa cómo el Jardinero, el Dios, te hace suyo. (2)
ਕਾਮੁ ਕ੍ਰੋਧੁ ਦੁਇ. ਕਰਹੁ ਬਸੋਲੇ; ਗੋਡਹੁ ਧਰਤੀ ਭਾਈ ॥
kaam krodh due. karahu basole; goddahu dharatee bhaaee | Ang 1171
Sant Singh KhalsaLet sexual desire and anger be your two shovels, to dig up the dirt of your farm, O Siblings of Destiny.
Manmohan SinghMake both lust and wrath thy hand-hoes and therewith loosen thy farm, O brother.
Manmohan Singh (Punjabi)ਵਿਸ਼ੇ ਭੋਗ ਤੇ ਗੁੱਸੇ ਦੋਹਾਂ ਨੂੰ ਖੁਰਪੇ ਬਣਾ ਤੇ ਉਨ੍ਹਾਂ ਨਾਲ ਆਪਣੀ ਪੈਲੀ ਨੂੰ ਗੋਡ, ਹੇ ਵੀਰ!
Fareedkot Teekaਕਾਮ, ਕ੍ਰੋਧ, 'ਲਦੀਣ'⁽¹⁾ ਨਿਕਾਲਣੇ ਕੋ ਜਤ ਅਰ ਧੀਰਜ ਰੂਪੀ (ਬਸੋਲੇ) ਕਸੀਏ ਵਾ ਰੰਬੇ ਬਣਾਵੋ। ਹੇ ਭਾਈ! ਪੁਨਹ ਬੁਧੀ ਰੂਪੀ ਧਰਤੀ ਕੋ (ਗੋਡਹੁ) ਵਿਚਾਰ ਦ੍ਵਾਰਾ ਨਰਮ ਕਰੋ॥
Prof. Sahib Singh(ਕਿਸਾਨ ਉੱਗੀ ਖੇਤੀ ਨੂੰ ਰੰਬੇ ਨਾਲ ਗੋਡੀ ਦੇਂਦਾ ਹੈ। ਫ਼ਸਲ ਦੇ ਹਰੇਕ ਬੂਟੇ ਨੂੰ ਪਿਆਰ ਨਾਲ ਸਾਂਭ ਕੇ ਬਚਾਈ ਜਾਂਦਾ ਹੈ, ਤੇ ਫ਼ਾਲਤੂ ਘਾਹ ਬੂਟ ਨਦੀਣ ਨੂੰ, ਮਾਨੋ, ਗੁੱਸੇ ਨਾਲ ਪੁੱਟ ਪੁੱਟ ਕੇ ਬਾਹਰ ਸੁੱਟਦਾ ਜਾਂਦਾ ਹੈ, ਤੂੰ ਭੀ) ਹੇ ਭਾਈ! ਆਪਣੇ ਸਰੀਰ-ਧਰਤੀ ਨੂੰ ਗੋਡ, ਪਿਆਰ ਅਤੇ ਗੁੱਸਾ ਇਹ ਦੋ ਰੰਬੇ ਬਣਾ (ਦੈਵੀ ਗੁਣਾਂ ਨੂੰ ਪਿਆਰ ਨਾਲ ਬਚਾਈ ਰੱਖ, ਵਿਕਾਰਾਂ ਨੂੰ ਗੁੱਸੇ ਨਾਲ ਜੜ੍ਹੋਂ ਪੁੱਟਦਾ ਜਾਹ)।ਪਦ ਅਰਥ ਬਸੋਲੇ = ਰੰਬੇ। ਭਾਈ = ਹੇ ਭਾਈ!
SikhNet (Spanish)Haz de la lujuria y el enojo la escarbadora y con ella deshierba la granja de tu ser y así,
ਜਿਉ ਗੋਡਹੁ. ਤਿਉ ਤੁਮੑ ਸੁਖ ਪਾਵਹੁ; ਕਿਰਤੁ. ਨ ਮੇਟਿਆ ਜਾਈ ॥੩॥
jiau goddahu. tiau tuma sukh paavahu; kirat. na mettiaa jaaee |3| Ang 1171
Sant Singh KhalsaThe more you dig, the more peace you shall find. Your past actions cannot be erased. ||3||
Manmohan SinghThe more thou hoest, the more the peace, thou shall obtain. The deeds done can be effaced not.
Manmohan Singh (Punjabi)ਜਿੰਨੀ ਬਹੁਤੀ ਤੂੰ ਗੋਡੀ ਕਰੇਗਾ, ਓਨਾ ਬਹੁਤਾ ਤੂੰ ਆਰਾਮ ਪਾਵੇਗਾ। ਕੀਤੇ ਹੋਏ ਕਰਮ ਮੇਸੇ ਨਹੀਂ ਜਾ ਸਕਦੇ।
Fareedkot Teekaਜ੍ਯੋਂ ਜ੍ਯੋਂ (ਗੋਡਹੁ), ਭਾਵ ਵਿਚਾਰੋਗੇ ਤ੍ਯੋਂ ਤ੍ਯੋਂ ਤੁਮ ਸੁਖ ਕੋ ਪ੍ਰਾਪਤਿ ਹੋਵੋਗੇ। ਔਰ ਇਹ ਤੁਮਾਰਾ (ਕਿਰਤੁ) ਕਰਤਬ (ਨ ਮੇਟਿਆ ਜਾਈ) ਨਿਸਫਲ ਨਹੀਂ ਹੋਵੇਗਾ॥੩॥☬ਪੁਨਹ ਐਸੇ ਬੇਨਤੀ ਕਰੋ:
Prof. Sahib Singhਜਿਉਂ ਜਿਉਂ ਤੂੰ ਇਸ ਤਰ੍ਹਾਂ ਗੋਡੀ ਕਰੇਂਗਾ, ਤਿਉਂ ਤਿਉਂ ਆਤਮਕ ਸੁਖ ਮਾਣੇਂਗਾ। ਤੇਰੀ ਕੀਤੀ ਇਹ ਮੇਹਨਤ ਵਿਅਰਥ ਨਹੀਂ ਜਾਇਗੀ ॥੩॥ਪਦ ਅਰਥ ਕਿਰਤੁ = ਕੀਤਾ ਹੋਇਆ ਕੰਮ, ਕੀਤੀ ਮੇਹਨਤ। ਨ ਮੇਟਿਆ ਜਾਈ = ਵਿਅਰਥ ਨਹੀਂ ਜਾਇਗੀ ॥੩॥
SikhNet (Spanish)tus acciones darán su fruto en verdad. (3)
ਬਗੁਲੇ ਤੇ ਫੁਨਿ ਹੰਸੁਲਾ ਹੋਵੈ; ਜੇ ਤੂ ਕਰਹਿ ਦਇਆਲਾ ॥
bagule te fun hansulaa hovai; je too kareh deaalaa | Ang 1171
Sant Singh KhalsaThe crane is again transformed into a swan, if You so will, O Merciful Lord.
Manmohan SinghIf Thou so bless, O Merciful Master, the crane is again transformed into the swan.
Manmohan Singh (Punjabi)ਜੇਕਰ ਤੂੰ ਐਸੀ ਬਖਸ਼ਸ਼ ਕਰੇ ਹੇ ਮਿਹਰਬਾਨ ਮਾਲਕ! ਤਾਂ ਬਗ ਮੁੜ ਕੇ ਹੰਸ ਹੋ ਜਾਂਦਾ ਹੈ।
Fareedkot Teekaਹੇ ਦਯਾਲ! ਜੇਕਰ ਤੂੰ ਕਿਰਪਾ ਕਰੇਂ ਤੌ ਬਗਲੇ ਤੇ ਕਯਾ ਦੰਭੀ ਤੇ ਪੁਨਹ (ਹੰਸਲਾ) ਸੱਤ ਅਸਤ ਕੇ ਵੀਚਾਰ ਕਰਨੇ ਵਾਲਾ ਹੰਸੁ ਹੋ ਜਾਤਾ ਹੈ॥
Prof. Sahib Singhਹੇ ਪ੍ਰਭੂ! ਹੇ ਦਿਆਲ ਪ੍ਰਭੂ! ਜੇ ਤੂੰ ਮੇਹਰ ਕਰੇਂ ਤਾਂ (ਤੇਰੀ ਮੇਹਰ ਨਾਲ ਮਨੁੱਖ ਪਖੰਡੀ) ਬਗੁਲੇ ਤੋਂ ਸੋਹਣਾ ਹੰਸ ਬਣ ਸਕਦਾ ਹੈ।ਪਦ ਅਰਥ ਫੁਨਿ = ਮੁੜ ਪਰਤ ਕੇ।
SikhNet (Spanish)Oh Dios, si me muestras Tu Bondad, de grulla, uno se transforma en cisne.
ਪ੍ਰਣਵਤਿ ਨਾਨਕੁ ਦਾਸਨਿ ਦਾਸਾ; ਦਇਆ ਕਰਹੁ ਦਇਆਲਾ ॥੪॥੧॥੯॥
pranavat naanak daasan daasaa; deaa karahu deaalaa |4|1|9| Ang 1171
Sant Singh KhalsaPrays Nanak, the slave of Your slaves: O Merciful Lord, have mercy on me. ||4||1||9||
Manmohan SinghPrays Nanak, the slave of Thine slave, O my Merciful Master, have Thou mercy upon me.
Manmohan Singh (Punjabi)ਤੇਰਿਆਂ ਗੋਲਿਆਂ ਦਾ ਗੋਲਾ ਨਾਨਕ ਪ੍ਰਾਰਥਨਾ ਕਰਦਾ ਹੈ, ਹੈ ਮਿਹਰਬਾਨ ਮਾਲਕ, ਤੂੰ ਮੇਰੇ ਉਤੇ ਮਿਹਰ ਧਾਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ ਦਯਾਲ! ਮੈਂ ਤੇਰੇ ਦਾਸੋਂ ਕਾ ਦਾਸ ਹੂੰ, ਮੇਰੇ ਪਰ ਕ੍ਰਿਪਾ ਦ੍ਰਿਸ੍ਟੀ ਕਰੋ॥੪॥੧॥੯॥☬ਸ੍ਰੀ ਗੁਰੂ ਜੀ ਮੋਦੀ ਖਾਨਾ ਛੋਡ ਕਰ ਉਦਾਸ ਹੋ ਕਰ ਮਸਾਣੋਂ ਮੇਂ ਜਾਇ ਬੈਠੇ ਹੈਂ। ਤਬ ਮੂਲੇ ਸਸਰੁ ਕਾ ਭੇਜਾ ਹੂਆ ਪੰਡਤ ਗੁਰੂ ਜੀ ਕੇ ਤਾਂਈ ਮਤਿ ਦੇਣੇ ਵਾਸਤੇ ਆਯਾ ਹੈ। ਤਿਸੁ ਪ੍ਰਤੀ ਕਹਤੇ ਹੈਂ:
Prof. Sahib Singhਤੇਰੇ ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ (ਤੇ ਆਖਦਾ ਹੈ ਕਿ) ਹੇ ਦਿਆਲ ਪ੍ਰਭੂ! ਮੇਹਰ ਕਰ (ਤੇ ਬਗੁਲੇ ਤੋਂ ਹੰਸ ਕਰਨ ਵਾਲਾ ਆਪਣਾ ਨਾਮ ਬਖ਼ਸ਼) ॥੪॥੧॥੯॥ਪਦ ਅਰਥ ਪ੍ਰਣਵਤਿ = ਬੇਨਤੀ ਕਰਦਾ ਹੈ ॥੪॥੧॥੯॥
* ਨੋਟ: ਇਸ ਸ਼ਬਦ ਦੇ ਸਿਰਲੇਖ ਵਿਚ ਦੋ ਰਾਗਾਂ ਦਾ ਨਾਮ ਆਇਆ ਹੈ-ਬਸੰਤ ਅਤੇ ਹਿੰਡੋਲ। ਇਸ ਦਾ ਭਾਵ ਇਹ ਹੈ ਕਿ ਇਹਨਾਂ ਦੋਹਾਂ ਰਾਗਾਂ ਨੂੰ ਮਿਲਾ ਕੇ ਇਸ ਸ਼ਬਦ ਦਾ ਕੀਰਤਨ ਕਰਨਾ ਹੈ। * ਨੋਟ: ਪਿਛਲੇ ੮ ਸ਼ਬਦ 'ਘਰੁ ੧' ਵਿਚ ਗਾਵਣੇ ਹਨ। ਹੁਣ 'ਘਰੁ ੨' ਸ਼ੁਰੂ ਹੋਇਆ ਹੈ। * ਨੋਟ: ਅੰਕ ਨੰ: ੧ ਦੱਸਦਾ ਹੈ ਕਿ 'ਘਰੁ ੨' ਦਾ ਇਹ ਪਹਿਲਾ ਸ਼ਬਦ ਹੈ।
SikhNet (Spanish)Reza Nanak, el Esclavo de los Esclavos del Señor, oh Dios muéstrame tu Compasión. (4-1-9)