ਬਸੰਤੁ ਹਿੰਡੋਲ ਮਹਲਾ ੧ ॥
basant hinddol mahalaa 1 |
Sant Singh KhalsaBasant Hindol, First Mehl:
Manmohan SinghBasant Hindol 1st Guru.
Manmohan Singh (Punjabi)ਬਸੰਤ ਹਿੰਡੋਲ ਪਹਿਲੀ ਪਾਤਿਸ਼ਾਹੀ।
SikhNet (Spanish)Basant Hindol, Mejl Guru Nanak, Primer Canal Divino.
ਰਾਜਾ ਬਾਲਕੁ. ਨਗਰੀ ਕਾਚੀ; ਦੁਸਟਾ ਨਾਲਿ ਪਿਆਰੋ ॥
raajaa baalak. nagaree kaachee; dusattaa naal piaaro |
Sant Singh KhalsaThe king is just a boy, and his city is vulnerable. He is in love with his wicked enemies.
Manmohan SinghThe city is frail and the king is a boy who loves the wicked.
Manmohan Singh (Punjabi)ਸ਼ਹਿਰ ਕਮਜ਼ੋਰ ਹੈ ਤੇ ਬਾਦਸ਼ਾਹ ਬੱਚਾ ਹੈ ਜਿਸ ਦੀ ਲੰਡਰਾਂ-ਲੱਚੜਾ ਨਾਲ ਮੁਹੱਬਤ ਹੈ।
Fareedkot Teekaਹੇ ਭਾਈ! ਦੇਹਿ ਰੂਪੀ ਨਗਰੀ ਕਚੀ, ਭਾਵ ਮਿਥ੍ਯਾ ਹੈ। ਇਸ ਮੇਂ ਜੋ ਮਨ ਰੂਪੀ ਰਾਜਾ ਹੈ, ਸੋ ਬਾਲਕਾ, ਭਾਵ ਖਿਨ ਪਰਨਾਮੀ ਹੈ ਅਰੁ ਤਿਸ ਮਨ ਕਾ ਕਾਮਾਦਿ ਦੁਸਟੋਂ ਕੇ ਸਾਥ ਪ੍ਯਾਰ ਹੈ॥
Prof. Sahib Singhਹੇ ਪੰਡਿਤ! (ਜੇ ਕੋਈ ਵਿਚਾਰ ਦੀ ਗੱਲ ਕਰਨੀ ਹੈ ਤਾਂ) ਇਹ ਸੋਚੋ ਕਿ (ਸਰੀਰ-ਨਗਰੀ ਉਤੇ) ਰਾਜ ਕਰਨ ਵਾਲਾ ਮਨ ਅੰਞਾਣ ਹੈ, ਇਹ ਸਰੀਰ-ਨਗਰ ਭੀ ਕੱਚਾ ਹੈ (ਬਾਹਰੋਂ ਵਿਕਾਰਾਂ ਦੇ ਹੱਲਿਆਂ ਦਾ ਟਾਕਰਾ ਕਰਨ-ਜੋਗਾ ਨਹੀਂ ਹੈ ਕਿਉਂਕਿ ਗਿਆਨ-ਇੰਦ੍ਰੇ ਕਮਜ਼ੋਰ ਹਨ)। (ਫਿਰ ਇਸ ਅੰਞਾਣ ਮਨ ਦਾ) ਪਿਆਰ ਭੀ ਕਾਮਾਦਿਕ ਭੈੜੇ ਸਾਥੀਆਂ ਨਾਲ ਹੀ ਹੈ।ਪਦ ਅਰਥ ਰਾਜਾ = ਹੁਕਮ ਚਲਾਣ ਵਾਲਾ, ਮਨ। ਬਾਲਕੁ = ਅੰਞਾਣ। ਕਾਚੀ = ਕੱਚੀ, ਮਿੱਟੀ ਆਦਿਕ ਦੀ ਬਣੀ ਹੋਈ ਜੋ ਬਾਹਰੋਂ ਆਏ ਵੈਰੀਆਂ ਦੇ ਹੱਲੇ ਦਾ ਟਾਕਰਾ ਨਾਹ ਕਰ ਸਕੇ। ਦੁਸਟ = ਦੁਰਜਨ, ਭੈੜੇ।
SikhNet (Spanish)La mente rey es el infante, el reinado del cuerpo es la ilusión y al rey le fascina lo pasional,
ਦੁਇ ਮਾਈ. ਦੁਇ ਬਾਪਾ ਪੜੀਅਹਿ; ਪੰਡਿਤ ਕਰਹੁ ਬੀਚਾਰੋ ॥੧॥
due maaee. due baapaa parreeeh; panddit karahu beechaaro |1|
Sant Singh KhalsaHe reads of his two mothers and his two fathers; O Pandit, reflect on this. ||1||
Manmohan SinghYou read of his two mothers and two fathers, O Pandit, reflect thou on this.
Manmohan Singh (Punjabi)ਤੂੰ ਆਪਣੀਆਂ ਦੋ ਅੰਮੜੀਆਂ ਤੇ ਦੋ ਬਾਬਲਾ ਬਾਰੇ ਪੜ੍ਹਦਾ ਹੈਂ, ਹੇ ਪੰਡਤ, ਤੂੰ ਇਸ ਦੀ ਸੋਚ ਵਿਚਾਰ ਕਰ।
Fareedkot Teekaਪੁਨਹ ਇਸ ਮਨ ਕੀ ਦੁਇ ਮਾਈ ਅਖਾਂ ਹੈਂ ਅਰ ਦੋ (ਬਾਪੁ) ਪਿਤਾ ਕਾਨ ਕਹਤੇ ਹੈਂ, ਭਾਵ ਵਸਤੂ ਕੋ ਦੇਖਤੇ ਵਾ ਸੁਣ ਕੇ ਜੀਵ ਕਾ ਸੰਕਲਪ ਫੁਰਤਾ ਹੈ, ਸੋ ਇਹੀ ਮਨ ਕਾ ਰੂਪ ਹੈ। ਵਾ ਦ੍ਵੈਤ ਮਾਤਾ ਅਰ ਦ੍ਵੈਤ ਭਾਵ ਹੀ ਜਿਸ ਕਾ ਪਿਤਾ ਕਹੀਤਾ ਹੈ; ਵਾ ਮਾਯਾ ਅਵਿਦਿਆ ਇਸ ਕੀ ਦੋ ਮਾਈ ਹੈ ਅਰ ਈਸ੍ਵਰ ਜੀਵ ਦੋ ਪਿਤਾ ਹੈ, ਭਾਵ ਚੇਤਨ ਕੇ ਆਸਰੇ ਮਨ ਕੀ ਚੇਸਟਾ ਹੈ; ਵਾ ਆਸਾ ਤ੍ਰਿਸਨਾ ਦੋ ਮਾਈ ਅਰ ਰਾਗ ਦ੍ਵੈਖ ਦੋ ਪਿਤਾ ਕਹੀਤੇ ਹੈਂ। ਹੇ ਪੰਡਤ ਜੀ! ਤਿਸ ਮਨ ਕਾ ਵੀਚਾਰੁ ਕਰੋ, ਭਾਵ ਤਿਸ ਕੋ ਸਤਾ ਦੇਣੇ ਵਾਲਾ ਕੌਨ ਹੈ ਏਹੁ ਵਿਚਾਰੋ; ਵਾ ਦੇਵਕੀ ਜਸੋਧਾਂ ਦੋ ਮਾਤਾ ਅਰ ਨੰਦ ਬਸਦੇਵ ਏਹ ਦੋ ਜਿਸ ਦੇ ਪਿਤਾ ਕਹਿਤੇ ਹੈਂ। ਤਿਸ ਕ੍ਰਿਸ਼ਨ ਕੇ ਸ੍ਵਰੂਪ ਕਾ ਵੀਚਾਰ ਕਰੋ, ਭਾਵ ਸਤਿ ਚਿਤ ਆਨੰਦ ਰੂਪ ਬ੍ਰਹਮ ਹੀ ਕਿਸਨ ਹੈ॥੧॥
Prof. Sahib Singhਇਸ ਦੀਆਂ ਮਾਵਾਂ ਭੀ ਦੋ ਸੁਣੀਦੀਆਂ ਹਨ (ਬੁੱਧੀ ਅਤੇ ਅਵਿੱਦਿਆ), ਇਸ ਦੇ ਪਿਉ ਭੀ ਦੋ ਹੀ ਦੱਸੀਦੇ ਹਨ (ਪਰਮਾਤਮਾ ਅਤੇ ਮਾਇਆ-ਵੇੜ੍ਹਿਆ ਜੀਵਾਤਮਾ। ਆਮ ਤੌਰ ਤੇ ਇਹ ਅੰਞਾਣ ਮਨ ਅਵਿੱਦਿਆ ਅਤੇ ਮਾਇਆ-ਵੇੜ੍ਹੇ ਜੀਵਾਤਮਾ ਦੇ ਢਹੇ ਚੜ੍ਹਿਆ ਰਹਿੰਦਾ ਹੈ) ॥੧॥ਪਦ ਅਰਥ ਮਾਈ = ਮਾਂ। ਦੁਇ ਮਾਈ = ਦੋ ਮਾਵਾਂ (ਬੁੱਧੀ ਅਤੇ ਅਵਿੱਦਿਆ)। ਨੋਟ! ਮਨ ਵਿਚ ਦੋ ਕਿਸਮਾਂ ਦੇ ਸੰਸਕਾਰ ਮੌਜੂਦ ਰਹਿੰਦੇ ਹਨ, ਭਲੇ ਭੀ ਅਤੇ ਮੰਦੇ ਭੀ। ਭਲੇ ਸੰਸਕਾਰ ਉਹਨਾਂ ਕੰਮਾਂ ਦਾ ਸਿੱਟਾ ਹੁੰਦੇ ਹਨ ਜੋ ਮਨੁੱਖ ਸ੍ਰੇਸ਼ਟ ਬੁੱਧੀ ਦੀ ਅਗਵਾਈ ਵਿਚ ਕਰਦਾ ਹੈ। ਮੰਦੇ ਕੰਮ ਅਵਿੱਦਿਆ ਦੇ ਅਧੀਨ ਰਿਹਾਂ ਹੁੰਦੇ ਹਨ। ਤਾਂ ਤੇ ਬੁੱਧੀ ਅਤੇ ਅਵਿੱਦਿਆ ਮਨ ਦੀਆਂ ਦੋ ਮਾਂਵਾਂ ਹਨ। ਦੁਇ ਬਾਪਾ = ਦੋ ਪਿਉ (ਪਰਮਾਤਮਾ ਅਤੇ ਮਾਇਆ-ਵੇੜ੍ਹਿਆ ਈਸ਼੍ਵਰ)। ਪੜੀਅਹਿ = ਪੜ੍ਹੇ ਜਾਂਦੇ ਹਨ, ਦੱਸੇ ਜਾਂਦੇ ਹਨ। ਪੰਡਿਤ = ਹੇ ਪੰਡਿਤ! ॥੧॥
SikhNet (Spanish)se alimenta de sus dos madres, la esperanza y el deseo, y dos padres, el apego y la envidia, oh Pandit, reflexiona sobre esto. (1)
ਸੁਆਮੀ ਪੰਡਿਤਾ; ਤੁਮੑ ਦੇਹੁ ਮਤੀ ॥
suaamee pandditaa; tuma dehu matee |
Sant Singh KhalsaO Master Pandit, teach me about this.
Manmohan SinghO sire Pandit, tell me,
Manmohan Singh (Punjabi)ਹੇ ਪੰਡਤ ਸਾਹਿਬ, ਤੂੰ ਮੈਨੂੰ ਸਿਖ-ਮਤ ਦੇ ਕਿ,
Fareedkot Teekaਹੇ ਸ੍ਵਾਂਮੀ ਪੰਡਤ ਜੀ! ਹਮ ਤੁਮ ਕੋ ਸਿਖ੍ਯਾ ਦੇਤੇ ਹੈਂ॥
Prof. Sahib Singhਹੇ ਪੰਡਿਤ ਜੀ ਮਹਾਰਾਜ! ਤੁਸੀਂ ਤਾਂ ਹੋਰ ਹੋਰ ਤਰ੍ਹਾਂ ਦੀ ਸਿੱਖਿਆ ਦੇ ਰਹੋ ਹੋ,
SikhNet (Spanish)Tú que guías a hombres y a mujeres, instrúyeme también,
ਕਿਨ ਬਿਧਿ ਪਾਵਉ ਪ੍ਰਾਨਪਤੀ ॥੧॥ ਰਹਾਉ ॥
kin bidh paavau praanapatee |1| rahaau |
Sant Singh KhalsaHow can I obtain the Lord of life? ||1||Pause||
Manmohan Singhthe way, by which I can attain unto the Lord of Life? Pause.
Manmohan Singh (Punjabi)ਉਹ ਕਿਹੜਾਂ ਤਰੀਕਾ ਹੈ, ਜਿਸ ਦੁਆਰਾ ਮੈਂ ਜਿੰਦ-ਜਾਨ ਦੇ ਸੁਆਮੀ ਨੂੰ ਪਰਾਪਤ ਹੋ ਸਕਦਾ ਹਾਂ? ਠਹਿਰਾਉ।
Fareedkot Teekaਸਿਖਿਆ ਲਈ ਸੇ ਬਿਨਾਂ ਪ੍ਰਾਣਪਤੀ ਪਰਮੇਸ੍ਵਰ ਕੋ ਕੈਸੇ ਪਾਵੋਗੇ? ॥੧॥ ਰਹਾਉ ॥
Prof. Sahib Singh(ਅਜੇਹੀ ਦਿੱਤੀ ਮੱਤ ਨਾਲ) ਮੈਂ ਆਪਣੇ ਪ੍ਰਾਣਾਂ ਦੇ ਮਾਲਕ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਹਾਂ? ॥੧॥ ਰਹਾਉ ॥ਪਦ ਅਰਥ ਕਿਨ ਬਿਧਿ = ਕਿਸ ਤਰੀਕੇ ਨਾਲ? ਪਾਵਉ = ਮੈਂ ਪਾ ਸਕਾਂ ॥੧॥ ਰਹਾਉ ॥
SikhNet (Spanish)¿cómo podré llegar hasta el Recinto del Señor. (1-Pausa)
ਭੀਤਰਿ ਅਗਨਿ. ਬਨਾਸਪਤਿ ਮਉਲੀ; ਸਾਗਰੁ ਪੰਡੈ ਪਾਇਆ ॥
bheetar agan. banaasapat maulee; saagar panddai paaeaa |
Sant Singh KhalsaThere is fire within the plants which bloom; the ocean is tied into a bundle.
Manmohan SinghThe vegetation flowers, though within it is fire and the ocean is bound as if in bundle.
Manmohan Singh (Punjabi)ਨਬਾਤਾਤ ਪ੍ਰਫੁਲਤ ਹੋ ਰਹੀ ਹੈ, ਭਾਵੇਂ ਇਸ ਦੇ ਅੰਦਰ ਅੱਗ ਹੈ ਤੇ ਸਮੁੰਦਰ ਪੰਡ ਵਿੱਚ ਬੱਝੇ ਹੋਈ ਦੀ ਤਰ੍ਹਾਂ ਹੈ।
Fareedkot Teekaਜਿਸ ਕੀ ਸਤਾ ਪਾ ਕਰ ਕੇ ਅਗਨੀ ਕੇ ਬੀਚ ਹੋਤਿਆਂ ਹੀ ਬਨਾਸਪਤੀ ਪ੍ਰਫੁਲਤ ਹੋ ਰਹੀ ਹੈ। ਔਰ ਸਮੁੰਦ੍ਰ ਕੋ ਹੁਕਮ ਰੂਪੀ ਪੰਡ ਮੇਂ ਪਾਯਾ ਹੂਆ ਹੈ, ਭਾਵ ਪ੍ਰਿਥਵੀ ਸੇ ਸੋਲਾਂ ਕੋਸ ਊਚਾ ਹੈ॥
Prof. Sahib Singhਸਰੀਰ ਦੇ ਅੰਦਰ ਵਿਕਾਰਾਂ ਦੀ ਅੱਗ (ਮਚੀ ਹੋਈ ਹੈ) ਜਵਾਨੀ ਭੀ ਲਹਿਰਾਂ ਲੈ ਰਹੀ ਹੈ (ਜਿਵੇਂ ਹਰੀ-ਭਰੀ ਬਨਸਪਤੀ ਦੇ ਅੰਦਰ ਅੱਗ ਲੁਕੀ ਰਹਿੰਦੀ ਹੈ), ਮਾਇਕ ਵਾਸਨਾਂ ਦਾ ਸਮੁੰਦਰ ਇਸ ਸਰੀਰ ਦੇ ਅੰਦਰ ਠਾਠਾਂ ਮਾਰ ਰਿਹਾ ਹੈ (ਮਾਨੋ, ਸਮੁੰਦਰ ਇਕ ਪਿੰਡ ਵਿਚ ਲੁਕਿਆ ਪਿਆ ਹੈ। ਸੋ, ਸਿੱਖਿਆ ਤਾਂ ਉਹ ਚਾਹੀਦੀ ਹੈ ਜੋ ਇਸ ਅੰਦਰਲੇ ਹੜ੍ਹ ਨੂੰ ਰੋਕ ਸਕੇ)।ਪਦ ਅਰਥ ਭੀਤਰਿ = (ਬਨਸਪਤੀ ਦੇ) ਅੰਦਰ। ਮਉਲੀ = ਮੌਲਦੀ ਰਹਿੰਦੀ ਹੈ, ਹਰੀ-ਭਰੀ ਰਹਿੰਦੀ ਹੈ। ਸਾਗਰੁ = ਸਮੁੰਦਰ। ਪੰਡੈ = ਪੰਡ ਵਿਚ।
SikhNet (Spanish)La vegetación está en flor y en su interior hay fuego, la tierra no se ha inundado,
ਚੰਦੁ ਸੂਰਜੁ ਦੁਇ. ਘਰ ਹੀ ਭੀਤਰਿ; ਐਸਾ ਗਿਆਨੁ. ਨ ਪਾਇਆ ॥੨॥
chand sooraj due. ghar hee bheetar; aisaa giaan. na paaeaa |2|
Sant Singh KhalsaThe sun and the moon dwell in the same home in the sky. You have not obtained this knowledge. ||2||
Manmohan SinghThe sun and the moon both abide in the same sky home. Thou has obtained not such knowledge.
Manmohan Singh (Punjabi)ਸੂਰਜ ਅਤੇ ਚੰਦਰਮਾ ਦੋਨੋ ਅਸਮਾਨ ਦੇ ਉਸੇ ਹੀ ਧਾਮ ਅੰਦਰ ਵਸਦੇ ਹਨ। ਤੈਨੂੰ ਐਹੋ ਜੇਹੀ ਗਿਆਤ ਪਰਾਪਤ ਨਹੀਂ ਹੋਈ।
Fareedkot Teekaਜਿਸ ਨੇ ਬ੍ਰਹਮਾਂਡ ਰੂਪ ਘਰ ਵਿਖੇ ਚੰਦ੍ਰਮਾ ਅਰੁ ਸੂਰਜੁ ਦੀਵੇ ਸਥਾਪਨ ਕੀਏ ਹੈਂ, ਐਸਾ ਜੋ ਪਰਮੇਸ੍ਵਰੁ ਹੈ ਤਿਸ ਕਾ ਜੀਵ ਨੇ ਗ੍ਯਾਨੁ ਨਹੀਂ ਪਾਯਾ ਹੈ॥੨॥
Prof. Sahib Singh(ਹੇ ਪੰਡਿਤ! ਤੂੰ ਤਾਂ ਹੋਰ ਹੋਰ ਕਿਸਮ ਦੀ ਮੱਤ ਦੇ ਰਿਹਾ ਹੈਂ, ਤੇਰੀ ਦਿੱਤੀ ਸਿੱਖਿਆ ਨਾਲ ਅੰਞਾਣ ਮਨ ਨੂੰ) ਇਹ ਸਮਝ ਨਹੀਂ ਆਉਂਦੀ ਕਿ ਸੀਤਲਤਾ (-ਸ਼ਾਂਤੀ) ਅਤੇ ਰੱਬੀ ਤੇਜ ਦੋਵੇਂ ਮਨੁੱਖਾ ਸਰੀਰ ਦੇ ਅੰਦਰ ਮੌਜੂਦ ਹਨ ॥੨॥ਪਦ ਅਰਥ ਚੰਦੁ = ਸੀਤਲਤਾ। ਸੂਰਜੁ = ਰੱਬੀ ਤੇਜ। ਘਰ ਹੀ ਭੀਤਰਿ = ਹਿਰਦੇ-ਘਰ ਦੇ ਅੰਦਰ ਹੀ। ਗਿਆਨੁ = ਸਮਝ ॥੨॥
SikhNet (Spanish)aunque rodeada por océanos, el sol caliente y la fría luna con él residan en el mismo firmamento. (2)
ਰਾਮ ਰਵੰਤਾ ਜਾਣੀਐ; ਇਕ ਮਾਈ ਭੋਗੁ ਕਰੇਇ ॥
raam ravantaa jaaneeai; ik maaee bhog karee |
Sant Singh KhalsaOne who knows the All-pervading Lord, eats up the one mother - Maya.
Manmohan SinghWhosoever eats up the one mammon; he deems the Lord pervading all over.
Manmohan Singh (Punjabi)ਜੋ ਕੋਈ ਇਕ ਮਾਇਆ ਨੂੰ ਖਾ ਜਾਂਦਾ ਹੈ, ਉਹ ਸੁਆਮੀ ਨੂੰ ਸਾਰੇ ਵਿਆਪਕ ਜਾਣਦਾ ਹੈ।
Fareedkot Teekaਰਾਮ ਵਿਖੇ ਰਵਿਆ ਹੂਆ, ਭਾਵ ਪ੍ਰਾਪਤਿ ਹੂਆ ਤਿਸ ਕੋ ਜਾਣੀਏ ਜੋ ਇਕ (ਮਾਈ) ਮਾਯਾ ਕਾ ਭੋਗੁ, ਭਾਵ ਅਭਾਵ ਕਰੇ; ਵਾ ਪਰਮੇਸ੍ਵਰ ਕੋ ਇਕ ਮਈ, ਭਾਵ ਇਕ ਰੂਪ ਦੇਖਣਾ ਏਹ ਭੋਗੁ ਕਰੇ; ਵਾ (ਮਾਈ) ਮਾਇਆ ਪਤੀ ਪਰਮੇਸ੍ਵਰ ਦੇ ਸੁਖ ਦਾ ਭੋਗਣਾ ਕਰੇ, ਭਾਵ ਬ੍ਰਹਮਾਨੰਦ ਕੋ ਅਨੁਭਵ ਕਰੇ॥
Prof. Sahib Singhਉਹੀ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਸਮਝਿਆ ਜਾ ਸਕਦਾ ਹੈ ਜੋ (ਬੁੱਧੀ ਤੇ ਅਵਿੱਦਿਆ ਦੋ ਮਾਂਵਾਂ ਵਿਚੋਂ) ਇਕ ਮਾਂ (ਅਵਿੱਦਿਆ ਨੂੰ) ਮੁਕਾ ਦੇਵੇ।ਪਦ ਅਰਥ ਰਵੰਤਾ = ਸਿਮਰਦਾ। ਜਾਣੀਐ = ਸਮਝਣਾ ਚਾਹੀਦਾ ਹੈ। ਇਕ ਮਾਈ = (ਦੋ ਮਾਂਵਾਂ ਵਿਚੋਂ) ਇਕ ਮਾਂ ਅਵਿੱਦਿਆ ਨੂੰ। ਭੋਗੁ ਕਰੇਇ = ਖਾ ਜਾਏ, ਮੁਕਾ ਦੇਵੇ।
SikhNet (Spanish)Sólo el que se come la ilusión, recita el Nombre de Dios
ਤਾ ਕੇ ਲਖਣ ਜਾਣੀਅਹਿ; ਖਿਮਾ ਧਨੁ ਸੰਗ੍ਰਹੇਇ ॥੩॥
taa ke lakhan jaaneeeh; khimaa dhan sangrahee |3|
Sant Singh KhalsaKnow that the sign of such a person is that he gathers the wealth of compassion. ||3||
Manmohan SinghKnow that attribute of such a man is that he amasses the wealth of compassion.
Manmohan Singh (Punjabi)ਜਾਣ ਲੈ ਕਿ ਐਹੋ ਜੇਹੇ ਇਨਸਾਨ ਦਾ ਲਛਣ ਇਹ ਹੈ ਕਿ ਉਹ ਰਹਿਮਤ ਦੀ ਦੌਲਤ ਨੂੰ ਇਕੱਤਰ ਕਰਦਾ ਹੈ।
Fareedkot Teekaਤਿਸ ਕੇ ਲਛਣ ਜਾਣੀਤੇ ਹੈਂ ਕਿ ਏਹ ਏਕਤਾ ਵਾਲਾ ਹੈ, ਜੋ ਖਿਮਾਂ ਰੂਪ ਧਨ ਕੋ ਇਕਤ੍ਰ ਕਰਤਾ ਹੈ॥੩॥
Prof. Sahib Singh(ਜੇਹੜਾ ਮਨੁੱਖ ਅਵਿੱਦਿਆ-ਮਾਂ ਨੂੰ ਮੁਕਾਂਦਾ ਹੈ) ਉਸ ਦੇ (ਰੋਜ਼ਾਨਾ ਜੀਵਨ ਦੇ) ਲੱਛਣ ਇਹ ਦਿੱਸਦੇ ਹਨ ਕਿ ਉਹ ਦੂਜਿਆਂ ਦੀ ਵਧੀਕੀ ਠੰਢੇ-ਜਿਗਰੇ ਸਹਾਰਨ ਦਾ ਆਤਮਕ ਧਨ (ਸਦਾ) ਇਕੱਠਾ ਕਰਦਾ ਹੈ ॥੩॥ਪਦ ਅਰਥ ਤਾ ਕੇ ਲਖਣ = ਉਸ ਦੇ ਲੱਛਣ, ਉਸ ਦੀਆਂ ਨਿਸ਼ਾਨੀਆਂ। ਖਿਮਾ = ਦੂਜਿਆਂ ਦੀ ਵਧੀਕੀ ਨੂੰ ਠੰਢੇ-ਚਿੱਤ ਸਹਾਰਨ ਦਾ ਗੁਣ। ਸੰਗ੍ਰਹੇਇ = ਇਕੱਠਾ ਕਰਦਾ ਹੈ ॥੩॥
SikhNet (Spanish)y el atributo de tal ser es que se enriquece de Compasión. (3)
ਕਹਿਆ ਸੁਣਹਿ ਨ ਖਾਇਆ ਮਾਨਹਿ; ਤਿਨੑਾ ਹੀ ਸੇਤੀ ਵਾਸਾ ॥
kahiaa suneh na khaaeaa maaneh; tinaa hee setee vaasaa |
Sant Singh KhalsaThe mind lives with those who do not listen, and do not admit what they eat.
Manmohan SinghThe mind lives with those who listen not to advice and admit not what they eat.
Manmohan Singh (Punjabi)ਮਨ ਉਨ੍ਹਾਂ ਨਾਲ ਵਸਦਾ ਹੈ ਜੋ ਨਸੀਹਤ ਨੂੰ ਨਹੀਂ ਸੁਣਦੇ ਅਤੇ ਖਾਧੇ ਪੀਤੇ ਨੂੰ ਨਹੀਂ ਮੰਨਦੇ।
Fareedkot Teekaਜੋ ਸਬੰਧੀ ਕਹਾ ਸੁਨਤੇ ਨਹੀਂ ਖਾਇਆ ਮਾਨਤੇ ਨਹੀਂ ਹੈ; ਵਾ ਕਾਨ ਤੋ ਬੇਦ ਸਾਸਤ੍ਰ ਕਾ ਕਹਾ ਨਹੀਂ ਸੁਨਤੇ ਅਰ ਪ੍ਰਾਨ ਖਾਯਾ ਨਹੀਂ ਮਾਨਤੇ ਹੈਂ ਉਨਹੀ ਕੇ ਸਾਥ ਜੀਵ ਕਾ ਵਾਸਾ ਹੈ॥
Prof. Sahib Singh(ਇਨਸਾਨੀ ਮਨ ਬੇ-ਵੱਸ ਹੈ) ਇਸ ਦਾ ਸੰਗ ਸਦਾ ਉਹਨਾਂ (ਗਿਆਨ-ਇੰਦ੍ਰਿਆਂ) ਨਾਲ ਰਹਿੰਦਾ ਹੈ ਜੋ ਕੋਈ ਸਿੱਖਿਆ ਸੁਣਦੇ ਹੀ ਨਹੀਂ ਹਨ ਅਤੇ ਜੋ ਵਿਸ਼ੇ-ਵਿਕਾਰਾਂ ਵਲੋਂ ਕਦੇ ਰੱਜਦੇ ਭੀ ਨਹੀਂ ਹਨ।ਪਦ ਅਰਥ ਕਹਿਆ = ਦੱਸੀ ਹੋਈ ਨਸੀਹਤ। ਨ ਖਾਇਆ ਮਾਨਹਿ = ਇਹ ਨਹੀਂ ਮੰਨਦੇ ਕਿ ਅਸਾਂ ਕੁਝ ਖਾਧਾ ਹੈ (ਭਾਵ, ਸਦਾ ਤ੍ਰਿਸ਼ਨਾਲੂ ਰਹਿੰਦੇ ਹਨ, ਵਿਸ਼ੇ ਵਿਕਾਰਾਂ ਵਲੋਂ ਕਦੇ ਰੱਜਦੇ ਨਹੀਂ)। ਸੇਤੀ = ਨਾਲ।
SikhNet (Spanish)Y mira, nuestra mente se rodea de quienes no escuchan y además niegan aún lo mismo que acaban de comer.
ਪ੍ਰਣਵਤਿ ਨਾਨਕੁ ਦਾਸਨਿ ਦਾਸਾ; ਖਿਨੁ ਤੋਲਾ ਖਿਨੁ ਮਾਸਾ ॥੪॥੩॥੧੧॥
pranavat naanak daasan daasaa; khin tolaa khin maasaa |4|3|11|
Sant Singh KhalsaPrays Nanak, the slave of the Lord's slave: one instant the mind is huge, and the next instant, it is tiny. ||4||3||11||
Manmohan SinghPrays Nanak, the slave of the Lord's slave, such is the mind that in a moment it is great and in another moment small.
Manmohan Singh (Punjabi)ਸੁਆਮੀ ਦੇ ਗੋਲਿਆਂ ਦਾ ਗੋਲਾ ਨਾਨਕ ਬਿਨੈ ਕਰਦਾ ਹੈ, ਐਹੋ ਜੇਹਾ ਹੈ ਮਨ ਕਿ ਇਕ ਮੁਹਤ ਵਿੱਚ ਇਹ ਵੱਡਾ ਹੋ ਜਾਂਦਾ ਹੈ ਤੇ ਇਕ ਮੁਹਤ ਵਿੱਚ ਛੋਟਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਨ ਕੈਸਾ ਹੈ? ਖਿਨ ਵਿਖੇ ਤੋਲਾ ਹੋ ਜਾਤਾ ਹੈ ਅਰ ਖਿਨ ਵਿਖੇ ਮਾਸਾ ਹੋ ਜਾਤਾ ਹੈ। ਭਾਵ ਇਸਟ ਪ੍ਰਾਪਤੀ ਕਰ ਆਪ ਕੋ ਅਧਿਕ ਮਾਨਤਾ ਹੈ ਅਰ ਅਨਿਸਟ ਕਰ ਛੋਟਾ ਮਾਨਤਾ ਹੈ॥੪॥੩॥੧੧॥☬ਮਨ ਪ੍ਰਤੀ ਉਪਦੇਸ ਕਰਤੇ ਹੈਂ:
Prof. Sahib Singh(ਹੇ ਪ੍ਰਭੂ! ਤੇਰੇ) ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ (ਇਹੀ ਕਾਰਨ ਹੈ ਕਿ ਇਹ ਮਨ) ਕਦੇ ਤੋਲਾ ਹੋ ਜਾਂਦਾ ਹੈ, ਕਦੇ ਮਾਸਾ ਰਹਿ ਜਾਂਦਾ ਹੈ (ਕਦੇ ਮੁਕਾਬਲਾ ਕਰਨ ਦੀ ਹਿੰਮਤ ਕਰਦਾ ਹੈ ਤੇ ਕਦੇ ਘਬਰਾ ਜਾਂਦਾ ਹੈ) ॥੪॥੩॥੧੧॥ਪਦ ਅਰਥ ਖਿਨੁ = ਖਿਨ ਵਿਚ। ਮਾਸਾ = ਤੋਲੇ ਦਾ ਬਾਰ੍ਹਵਾਂ ਹਿੱਸਾ ॥੪॥੩॥੧੧॥
SikhNet (Spanish)Reza Nanak, el Esclavo de todos los Esclavos del Señor, oh Señor, así es nuestra mente, algunas veces se eleva y otras vuela por abajo. (4-3-11)