ਮਾਝ ਮਹਲਾ ੫ ॥
maajh mahalaa 5 |
Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.
ਹੁਕਮੀ; ਵਰਸਣ ਲਾਗੇ ਮੇਹਾ ॥
hukamee; varasan laage mehaa |
Sant Singh KhalsaBy His Command, the rain begins to fall.
Manmohan SinghBy the order of God the rain begins to fall.
Manmohan Singh (Punjabi)ਹਰੀ ਦੇ ਹੁਕਮ ਦੁਆਰਾ ਮੀਹ ਵਰ੍ਹਣ ਲਗਦਾ ਹੈ।
Fareedkot Teekaਹੇ ਭਗਵਨ! ਤੇਰੇ ਹੁਕਮ ਕਰ ਕੇ ਗੁਰੂ ਰੂਪੀ ਮੇਘ ਬਰਸਨ ਲਗੇ ਹੈਂ, ਭਾਵ ਏਹਿ ਕਿ ਉਪਦੇਸੁ ਕਰਤੇ ਹੈਂ॥
Prof. Sahib Singh(ਜਿਵੇਂ ਵਰਖਾ-ਰੁੱਤ ਆਉਣ ਤੇ ਜਦੋਂ ਮੀਂਹ ਪੈਂਦਾ ਹੈ, ਤਾਂ ਠੰਢ ਪੈ ਜਾਂਦੀ ਹੈ, ਬਹੁਤ ਫ਼ਸਲ ਉੱਗਦੇ ਹਨ, ਸਭ ਲੋਕ ਅੰਨ ਨਾਲ ਰੱਜ ਜਾਂਦੇ ਹਨ, ਤਿਵੇਂ)ਪਦ ਅਰਥ ਹੁਕਮੀ = ਹੁਕਮਿ ਹੀ, ਪ੍ਰਭੂ ਦੇ ਹੁਕਮ ਅਨੁਸਾਰ ਹੀ। ਮੇਹਾ = ਮੀਂਹ, ਨਾਮ ਦੀ ਵਰਖਾ।
SikhNet (Spanish)Por Tu Voluntad viene el rocío de Tu Gracia,
ਸਾਜਨ ਸੰਤ ਮਿਲਿ; ਨਾਮੁ ਜਪੇਹਾ ॥
saajan sant mil; naam japehaa |
Sant Singh KhalsaThe Saints and friends have met to chant the Naam.
Manmohan SinghThe friends and saints meet and repeat the Name.
Manmohan Singh (Punjabi)ਮਿਤ੍ਰ ਤੇ ਸਾਧੂ ਇਕੱਠੇ ਹੋ ਨਾਮ ਦਾ ਜਾਪ ਕਰਦੇ ਹਨ।
Fareedkot Teeka(ਸਾਜਨ) ਅਕ੍ਰਿਤਮ ਉਪਕਾਰੀ ਜੋ ਸਾਂਤਿ ਰੂਪ ਮਹਾਤਮਾਂ ਗੁਰ ਹੈਂ ਤਿਨ ਕੇ ਸਾਥ ਮਿਲ ਕੇ ਜਿਨਹੋਂ ਨੇ ਨਾਮੁ ਜਪਨਾ ਕੀਆ ਹੈ॥
Prof. Sahib Singhਜਦੋਂ ਸਤਸੰਗੀ ਗੁਰਮੁਖਿ ਬੰਦੇ (ਸਾਧ ਸੰਗਤਿ ਵਿਚ) ਮਿਲ ਕੇ ਪਰਮਾਤਮਾ ਦਾ ਨਾਮ ਜਪਦੇ ਹਨ, (ਤਾਂ ਉਥੇ) ਪਰਮਾਤਮਾ ਦੇ ਹੁਕਮ ਅਨੁਸਾਰ ਸਿਫ਼ਤ-ਸਾਲਾਹ ਦੀ (ਮਾਨੋ) ਵਰਖਾ ਹੋਣ ਲੱਗ ਪੈਂਦੀ ਹੈਪਦ ਅਰਥ ਸਾਜਨ ਸੰਤ-ਸਤਸੰਗੀ ਗੁਰਮੁਖਿ ਬੰਦੇ। ਮਿਲਿ = (ਸਤਸੰਗ ਵਿਚ) ਮਿਲ ਕੇ। ਜਪੇਹਾ = ਜਪਦੇ ਹਨ।
SikhNet (Spanish)y en la Saad Sangat, la Sociedad de los Santos, uno Te llama.
ਸੀਤਲ ਸਾਂਤਿ ਸਹਜ ਸੁਖੁ ਪਾਇਆ; ਠਾਢਿ ਪਾਈ ਪ੍ਰਭਿ ਆਪੇ ਜੀਉ ॥੧॥
seetal saant sehaj sukh paaeaa; tthaadt paaee prabh aape jeeo |1|
Sant Singh KhalsaSerene tranquility and peaceful ease have come; God Himself has brought a deep and profound peace. ||1||
Manmohan SinghSerene tranquillity and celestial bliss I have obtained since the Lord Himself infused coolness within my mind.
Manmohan Singh (Punjabi)ਠੰਢੀ ਸ਼ਾਤੀ ਅਤੇ ਬੈਕੁੰਠੀ ਅਨੰਦ ਮੈਨੂੰ ਪਰਾਪਤ ਹੋਇਆ ਹੈ, ਕਿਉਂ ਜੁ ਸਾਹਿਬ ਨੇ ਖੁਦ ਹੀ ਮੇਰੇ ਮਨ ਅੰਦਰ ਠੰਢ-ਚੈਨ ਫੂਕੀ ਹੈ।
Fareedkot Teekaਤਿਨ ਪੁਰਸੋਂ ਕੋ (ਸਹਜ) ਗਿਆਨ ਕਰ ਕੇ ਸਾਂਤੀ ਕੀ ਪ੍ਰਾਪਤੀ ਹੂਈ ਹੈ ਔਰੁ ਹਿਰਦਾ ਸੀਤਲੁ ਭਯਾ ਹੈ, ਔਰੁ ਸ੍ਵਭਾਵਕ ਹੀ ਸੁਖੁ ਪ੍ਰਾਪਤਿ ਭਯਾ ਹੈ, ਪਰੰਤੂ ਹੇ ਪ੍ਰਭ ਜੀ! ਏਹ ਠਾਢਿ ਆਪ ਨੇ ਹੀ ਪਾਈ ਹੈ॥੧॥
Prof. Sahib Singh(ਜਿਸ ਦੀ ਬਰਕਤਿ ਨਾਲ ਸਤਸੰਗੀ ਬੰਦੇ) ਆਤਮਕ ਠੰਢ ਪਾਣ ਵਾਲੀ ਸ਼ਾਂਤੀ ਤੇ ਆਤਮਕ ਅਡੋਲਤਾ ਦਾ ਆਨੰਦ ਮਾਣਦੇ ਹਨ (ਉਹਨਾਂ ਦੇ ਹਿਰਦੇ ਵਿਚ ਉਥੇ) ਪ੍ਰਭੂ ਨੇ ਆਪ ਹੀ (ਵਿਕਾਰਾਂ ਦੀ ਤਪਸ਼ ਮਿਟਾ ਕੇ) ਆਤਮਕ ਠੰਢ ਪਾ ਦਿੱਤੀ ਹੁੰਦੀ ਹੈ ॥੧॥ਪਦ ਅਰਥ ਸੀਤਲ = ਠੰਢ ਪਾਣ ਵਾਲੀ। ਸਹਜ ਸੁਖੁ = ਆਤਮਕ ਅਡੋਲਤਾ ਦਾ ਆਨੰਦ। ਠਾਢਿ = ਠੰਢ। ਪ੍ਰਭਿ = ਪ੍ਰਭੂ ਨੇ। ਆਪੇ = ਆਪ ਹੀ ॥੧॥
SikhNet (Spanish)Llamándote uno encuentra en el interior de su ser, la Felicidad, la Paz y el Estado de Equilibrio. (1)
ਸਭੁ ਕਿਛੁ; ਬਹੁਤੋ ਬਹੁਤੁ ਉਪਾਇਆ ॥
sabh kichh; bahuto bahut upaaeaa |
Sant Singh KhalsaGod has produced everything in great abundance.
Manmohan SinghEverything in great abundance God has produced.
Manmohan Singh (Punjabi)ਹਰ ਸ਼ੈ ਜਿਆਦਾ ਬਹੁਤਾਤ ਵਿੱਚ ਰਬ ਨੇ ਪੈਦਾ ਕੀਤੀ ਹੈ।
Fareedkot Teekaਔਰੁ ਸਰਬ ਦੈਵੀ ਗੁਣੋਂ ਕੋ ਤਿਨ ਕੇ ਰਿਦੇ ਮੇਂ ਬਹੁਤੁ ਹੀ ਬਹੁਤੁ ਅਰਥਾਤ ਅਤੀ ਅਧਿਕ ਉਪਾਯਾ ਹੈ॥
Prof. Sahib Singh(ਸਾਧ ਸੰਗਤਿ ਵਿਚ ਹਰਿ-ਨਾਮ ਦੀ ਵਰਖਾ ਦੇ ਕਾਰਨ) ਪਰਮਾਤਮਾ ਹਰੇਕ ਆਤਮਕ ਗੁਣ (ਦਾ, ਮਾਨੋ, ਫ਼ਸਲ) ਪੈਦਾ ਕਰ ਦੇਂਦਾ ਹੈ,ਪਦ ਅਰਥ ਸਭੁ ਕਿਛੁ = ਹਰੇਕ ਆਤਮਕ ਗੁਣ।
SikhNet (Spanish)Tú has creado todo en gran abundancia,
ਕਰਿ ਕਿਰਪਾ ਪ੍ਰਭਿ; ਸਗਲ ਰਜਾਇਆ ॥
kar kirapaa prabh; sagal rajaaeaa |
Sant Singh KhalsaGranting His Grace, God has satisfied all.
Manmohan SinghShowing His mercy the Lord has satiated all.
Manmohan Singh (Punjabi)ਆਪਣੀ ਰਹਿਮਣ ਧਾਰ ਕੇ ਸੁਆਮੀ ਨੇ ਸਾਰਿਆਂ ਨੂੰ ਰਜਾ ਦਿਤਾ ਹੈ।
Fareedkot Teekaਔਰੁ ਦਯਾ ਕਰ ਕੇ ਸਰਬ ਪ੍ਰਕਾਰ ਕੇ ਅਧਕਾਰੀਓਂ ਕੋ ਆਤਮ ਅਨੰਦ ਦੇ ਕਰ ਤ੍ਰਿਪਤਿ ਕੀਆ ਹੈ॥
Prof. Sahib Singh(ਜਿਨ੍ਹਾਂ ਦਾ ਸਦਕਾ) ਪ੍ਰਭੂ ਨੇ ਕਿਰਪਾ ਕਰ ਕੇ (ਉਥੇ) ਸਾਰੇ ਸਤਸੰਗੀਆਂ ਦੇ ਅੰਦਰ ਸੰਤੋਖ ਵਾਲਾ ਜੀਵਨ ਪੈਦਾ ਕਰ ਦਿੱਤਾ ਹੁੰਦਾ ਹੈ।ਪਦ ਅਰਥ ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਰਜਾਇਆ = ਸੰਤੋਖੀ ਬਣਾ ਦਿੱਤਾ।
SikhNet (Spanish)y por Tu Misericordia has saciado a todos los seres.
ਦਾਤਿ ਕਰਹੁ ਮੇਰੇ ਦਾਤਾਰਾ; ਜੀਅ ਜੰਤ ਸਭਿ ਧ੍ਰਾਪੇ ਜੀਉ ॥੨॥
daat karahu mere daataaraa; jeea jant sabh dhraape jeeo |2|
Sant Singh KhalsaBless us with Your Gifts, O my Great Giver. All beings and creatures are satisfied. ||2||
Manmohan SinghWhen Thou givest gifts, O my Bestower! the mortals and other sentient being are all gratified.
Manmohan Singh (Punjabi)ਜਦ ਤੂੰ ਖੈਰਾਤਾਂ ਦਿੰਦਾ ਹੈ ਹੇ ਮੇਰੇ ਦਾਤੇ! ਪ੍ਰਾਣੀ ਤੇ ਹੋਰ ਪ੍ਰਾਣ-ਧਾਰੀ ਜੀਵ ਸਭ ਰੱਜ ਜਾਂਦੇ ਹਨ।
Fareedkot Teekaਹੇ ਮੇਰੇ ਦਾਤਾਰਾ! ਜਬ ਦਾਤ ਕਰਤੇ ਹੋ, ਤਬ ਜੀਵ ਜੰਤ ਸਭ ਉਤਮ ਮਧਮ ਅਧਿਕਾਰੀ ਤ੍ਰਿਪਤਿ ਹੋਤੇ ਹੈਂ॥੨॥
Prof. Sahib Singhਹੇ ਮੇਰੇ ਦਾਤਾਰ! (ਜਿਵੇਂ ਵਰਖਾ ਨਾਲ ਅੰਨ-ਧਨ ਪੈਦਾ ਕਰ ਕੇ ਤੂੰ ਸਭ ਜੀਵਾਂ ਨੁੰ ਰਜਾ ਦੇਂਦਾ ਹੈਂ, ਤਿਵੇਂ) ਤੂੰ ਆਪਣੇ ਨਾਮ ਦੀ ਦਾਤ ਕਰਦਾ ਹੈਂ ਤੇ ਸਾਰੇ ਸਤਸੰਗੀਆਂ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਰਜਾ ਦੇਂਦਾ ਹੈਂ ॥੨॥ਪਦ ਅਰਥ ਕਰਹੁ = ਤੁਸੀ ਕਰਦੇ ਹੋ। ਦਾਤਾਰਾ = ਹੇ ਦਾਤਾਰ! ਸਭਿ = ਸਾਰੇ। ਧ੍ਰਾਪੇ = ਰੱਜ ਜਾਂਦੇ ਹਨ ॥੨॥
SikhNet (Spanish)Sé siempre Bondadoso con Tus hijos, oh Señor, para que todos estén siempre satisfechos, ¡oh Amado! (2)
ਸਚਾ ਸਾਹਿਬੁ; ਸਚੀ ਨਾਈ ॥
sachaa saahib; sachee naaee |
Sant Singh KhalsaTrue is the Master, and True is His Name.
Manmohan SinghTrue is the Master and true His Name.
Manmohan Singh (Punjabi)ਸਚਾ ਹੈ ਮਾਲਕ ਤੇ ਸਚਾ ਉਸ ਦਾ ਨਾਮ।
Fareedkot Teekaਤੂੰ ਸਚਾ ਸਾਹਿਬੁ ਹੈਂ ਔਰ ਤੇਰੀ ਸਚੀ ਹੀ (ਨਾਈ) ਵਡਿਆਈ ਹੈ॥
Prof. Sahib Singhਜੇਹੜਾ ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ ਜਿਸ ਦੀ ਵਡਿਆਈ ਸਦਾ-ਥਿਰ ਰਹਿਣ ਵਾਲੀ ਹੈ,ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ। ਨਾਈ = ਵਡਿਆਈ।
SikhNet (Spanish)Verdad es el Maestro, Verdad es Su Nombre;
ਗੁਰ ਪਰਸਾਦਿ; ਤਿਸੁ ਸਦਾ ਧਿਆਈ ॥
gur parasaad; tis sadaa dhiaaee |
Sant Singh KhalsaBy Guru's Grace, I meditate forever on Him.
Manmohan SinghBy the Guru's grace I ever meditate on Him.
Manmohan Singh (Punjabi)ਗੁਰਾਂ ਦੀ ਮਿਹਰ ਦਾ ਸਦਕਾ ਮੈਂ ਉਸ ਦਾ ਸਦੀਵ ਹੀ ਸਿਮਰਣ ਕਰਦਾ ਹਾਂ।
Fareedkot Teekaਇਸ ਸੇ ਮੈਂ ਗੁਰੋਂ ਕੀ ਕ੍ਰਿਪਾ ਕਰ ਸਦੀਵ ਕਾਲ ਤੇਰੇ ਕੋ ਧਿਆਵਤਾ ਹੂੰ॥
Prof. Sahib Singhਉਸ ਨੂੰ ਮੈਂ ਗੁਰੂ ਦੀ ਕਿਰਪਾ ਨਾਲ ਸਦਾ ਸਿਮਰਦਾ ਹਾਂ।ਪਦ ਅਰਥ ਤਿਸੁ = ਉਸ (ਪ੍ਰਭੂ) ਨੂੰ। ਧਿਆਈ = ਮੈਂ ਧਿਆਉਂਦਾ ਹਾਂ, ਧਿਆਈਂ।
SikhNet (Spanish)medita en Él para siempre.
ਜਨਮ ਮਰਣ ਭੈ ਕਾਟੇ ਮੋਹਾ; ਬਿਨਸੇ ਸੋਗ ਸੰਤਾਪੇ ਜੀਉ ॥੩॥
janam maran bhai kaatte mohaa; binase sog santaape jeeo |3|
Sant Singh KhalsaThe fear of birth and death has been dispelled; emotional attachment, sorrow and suffering have been erased. ||3||
Manmohan SinghHe has dispelled my fear of birth and death, and my worldly love, sorrow and adversity are erased.
Manmohan Singh (Punjabi)ਉਸ ਨੇ ਮੇਰਾ ਜੰਮਣ ਤੇ ਮਰਣ ਦਾ ਡਰ ਦੂਰ ਕਰ ਦਿਤਾ ਹੈ ਅਤੇ ਮੇਰੀ ਸੰਸਾਰੀ ਮਮਤਾ, ਗਮ ਤੇ ਮੁਸੀਬਤ ਮਿਟ ਗਹੈ ਹਨ।
Fareedkot Teekaਹੇ ਹਰੀ! ਆਪ ਨੇ ਮੇਰੇ ਜਨਮ ਤਥਾ ਮਰਣ ਪੁਨਾ ਮੋਹੁ ਔਰ ਭੈ ਸਭ ਕਾਟੇ ਹੈਂ, ਇਸ ਸੇ ਮੇਰੇ ਸੋਗ ਸੰਤਾਪ ਸਭ ਬਿਨਸ ਗਏ ਹੈਂ॥
Prof. Sahib Singh(ਉਸ ਸਿਮਰਨ ਦੀ ਬਰਕਤਿ ਨਾਲ) ਮੇਰੇ ਜਨਮ ਮਰਨ ਦੇ ਸਾਰੇ ਡਰ ਤੇ ਮੋਹ ਕੱਟੇ ਗਏ ਹਨ, ਮੇਰੇ ਸਾਰੇ ਚਿੰਤਾ ਫ਼ਿਕਰ ਦੁੱਖ-ਕਲੇਸ਼ ਨਾਸ ਹੋ ਗਏ ਹਨ ॥੩॥ਪਦ ਅਰਥ ਭੈ = ਸਾਰੇ ਡਰ {'ਭਉ' ਤੋਂ ਬਹੁ-ਵਚਨ 'ਭੈ'}। ਸੰਤਾਪੇ = ਦੁੱਖ-ਕਲੇਸ਼ ॥੩॥
SikhNet (Spanish)Por Su Gracia eres liberado de los apegos y de los miedos de todos tus nacimientos y muertes. (3)
ਸਾਸਿ ਸਾਸਿ; ਨਾਨਕੁ ਸਾਲਾਹੇ ॥
saas saas; naanak saalaahe |
Sant Singh KhalsaWith each and every breath, Nanak praises the Lord.
Manmohan SinghWith every breath Nanak eulogises the Lord.
Manmohan Singh (Punjabi)ਹਰ ਸੁਆਸ ਨਾਲ ਨਾਨਕ ਸੁਆਮੀ ਦੀ ਪ੍ਰਸੰਸਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਸ੍ਵਾਸ ਸ੍ਵਾਸ ਤੇਰੇ ਕੋ ਸਲਾਹੁਤਾ ਹੂੰ ਅਰਥਾਤ ਉਸਤਤੀ ਪੂਰਬਕ ਸਿਮਰਨ ਕਰਤਾ ਹੂੰ॥
Prof. Sahib Singh(ਹੇ ਭਾਈ!) ਨਾਨਕ ਆਪਣੇ ਹਰੇਕ ਸਾਹ ਦੇ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ।ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ ਨਾਲ। ਨਾਨਕੁ ਸਾਲਾਹੇ = ਨਾਨਕ ਸਿਫ਼ਤਿ-ਸਾਲਾਹ ਕਰਦਾ ਹੈ {ਨਾਨਕ = ਹੇ ਨਾਨਕ!}।
SikhNet (Spanish)¡Hosanna, Hosanna al Señor para siempre!;
ਸਿਮਰਤ ਨਾਮੁ; ਕਾਟੇ ਸਭਿ ਫਾਹੇ ॥
simarat naam; kaatte sabh faahe |
Sant Singh KhalsaMeditating in remembrance on the Name, all bonds are cut away.
Manmohan SinghBy remembering God's Name all his fetters are cut off.
Manmohan Singh (Punjabi)ਹਰੀ ਨਾਮ ਦਾ ਜਾਪ ਕਰਨ ਦੁਆਰਾ ਉਸ ਦੀਆਂ ਸਾਰੀਆਂ ਜੰਜੀਰਾਂ ਵੱਢੀਆਂ ਗਈਆਂ ਹਨ।
Fareedkot Teekaਕ੍ਯੋਂਕਿ ਤੇਰਾ ਨਾਮੁ ਸਿਮਰਨੇ ਤੇ ਮੇਰੇ ਸਭ ਫਾਹੇ ਕਾਟੇ ਗਏ ਹੈਂ॥
Prof. Sahib Singhਪ੍ਰਭੂ ਦਾ ਨਾਮ ਸਿਮਰਦਿਆਂ ਮੋਹ ਦੀਆਂ ਫਾਹੀਆਂ ਕੱਟੀਆਂ ਗਈਆਂ ਹਨ।
SikhNet (Spanish)meditando en Su Nombre las amarras propias son cortadas
ਪੂਰਨ ਆਸ ਕਰੀ ਖਿਨ ਭੀਤਰਿ; ਹਰਿ ਹਰਿ. ਹਰਿ ਗੁਣ ਜਾਪੇ ਜੀਉ ॥੪॥੨੭॥੩੪॥
pooran aas karee khin bheetar; har har. har gun jaape jeeo |4|27|34|
Sant Singh KhalsaOne's hopes are fulfilled in an instant, chanting the Glorious Praises of the Lord, Har, Har, Har. ||4||27||34||
Manmohan SinghIn an instant, all his hopes are realised by reflecting upon the excellences of God, the Lord Master.
Manmohan Singh (Punjabi)ਵਾਹਿਗੁਰੂ ਸੁਆਮੀ ਮਾਲਕ ਦੀਆਂ ਵਡਿਆਈਆਂ ਦਾ ਚਿੰਤਨ ਕਰਨ ਦੁਆਰਾ ਇਕ ਮੁਹਤ ਵਿੱਚ ਉਸ ਦੀਆਂ ਸਾਰੀਆਂ ਉਮੀਦਾਂ ਬਰ ਆਈਆਂ ਹਨ।
Fareedkot Teekaਹੇ ਹਰੀ! ਮਨ ਬਾਣੀ ਕਰ ਕੇ ਜਿਨੋਂ ਨੇ ਤੇਰੇ ਗੁਣ ਗਾਏ ਹੈਂ ਔਰ ਨਾਮ ਜਪੇ ਹੈਂ ਤਿਨੋਂ ਕੀ ਖਿਨ ਮੇਂ ਆਸਾ ਤੈਨੇ ਪੂਰਨ ਕਰੀ ਹੈ॥੪॥੨੭॥੩੪॥☬ਹੇ ਭਗਵਨ! ਮੈਂ ਸਦਾ ਐਸੇ ਉਚਾਰਨ ਕਰਤਾ ਰਹਿਤਾ ਹੂੰ:
Prof. Sahib Singh(ਨਾਨਕ ਦੀ) ਇਹ ਆਸ ਪ੍ਰਭੂ ਨੇ ਇਕ ਖਿਨ ਵਿਚ ਹੀ ਪੂਰੀ ਕਰ ਦਿੱਤੀ, ਤੇ ਹੁਣ (ਨਾਨਕ) ਹਰ ਵੇਲੇ ਪ੍ਰਭੂ ਦੇ ਹੀ ਗੁਣ ਚੇਤੇ ਕਰਦਾ ਰਹਿੰਦਾ ਹੈ ॥੪॥੨੭॥੩੪॥ਪਦ ਅਰਥ ਪੂਰਨ ਕਰੀ = ਪੂਰੀ ਕਰਦਾ ਹੈ ॥੪॥
SikhNet (Spanish)y uno es liberado al instante para vivir en la Alabanza del Señor. (4-27-34)