ਮਾਝ ਮਹਲਾ ੫ ॥
maajh mahalaa 5 |
Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.
ਸੁਣਿ ਸੁਣਿ ਜੀਵਾ; ਸੋਇ ਤੁਮਾਰੀ ॥
sun sun jeevaa; soe tumaaree |
Sant Singh KhalsaHearing of You, I live.
Manmohan SinghI live by hearing with mine ears Thine tiding.
Manmohan Singh (Punjabi)ਆਪਣਿਆਂ ਕੰਨਾਂ ਨਾਲ ਤੇਰੀਆਂ ਕਨਸੌਆ ਸਰਵਣ ਕਰਕੇ ਮੈਂ ਜੀਉਂਦਾ ਹਾਂ।
Fareedkot Teekaਹੇ ਭਗਵਨ! ਤੇਰੀ (ਸੋਇ) ਸੋਭਾ ਕੋ ਕਾਨੋਂ ਮੇਂ ਸੁਣ ਕਰ ਕੇ ਜੀਵਤਾ ਹੂੰ॥
Prof. Sahib Singhਹੇ ਪ੍ਰਭੂ! ਤੇਰੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।ਪਦ ਅਰਥ ਸੁਣਿ ਸੁਣ ਕੇ। ਸੋਇ = {श्रुति} ਖ਼ਬਰ, ਗੱਲ।
SikhNet (Spanish)Vivo escuchando Tus Mensajes,
ਤੂੰ ਪ੍ਰੀਤਮੁ ਠਾਕੁਰੁ ਅਤਿ ਭਾਰੀ ॥
toon preetam tthaakur at bhaaree |
Sant Singh KhalsaYou are my Beloved, my Lord and Master, Utterly Great.
Manmohan SinghThou art my Beloved O my very great Master!
Manmohan Singh (Punjabi)ਤੂੰ ਮੇਰਾ ਦਿਲਬਰ ਹੈ, ਹੇ ਮੇਰੇ ਪ੍ਰਮ ਵਡੇ ਮਾਲਕ!
Fareedkot Teekaਹੇ ਠਾਕੁਰ! ਤੂੰ ਮੇਰਾ ਅਤੀ ਭਾਰੀ (ਪ੍ਯਾਰਾ) ਮਿਤ੍ਰ ਹੈਂ॥
Prof. Sahib Singhਤੂੰ ਮੇਰਾ ਪਿਆਰਾ ਹੈਂ, ਤੂੰ ਮੇਰਾ ਪਾਲਣਹਾਰ ਹੈਂ, ਤੂੰ ਬਹੁਤ ਵੱਡਾ (ਮਾਲਕ) ਹੈਂ।ਪਦ ਅਰਥ ਅਤਿ ਭਾਰੀ = ਬਹੁਤ ਵੱਡਾ।
SikhNet (Spanish)oh Señor, porque Tú eres mi Amor, mi Gran Maestro.
ਤੁਮਰੇ ਕਰਤਬ ਤੁਮ ਹੀ ਜਾਣਹੁ; ਤੁਮਰੀ ਓਟ ਗੋੁਪਾਲਾ ਜੀਉ ॥੧॥
tumare karatab tum hee jaanahu; tumaree ott guopaalaa jeeo |1|
Sant Singh KhalsaYou alone know Your Ways; I grasp Your Support, Lord of the World. ||1||
Manmohan SinghThine affairs Thou alone knowest I have Thine prop O world cherisher!
Manmohan Singh (Punjabi)ਤੇਰੇ ਕੰਮ ਤੂੰ ਹੀ ਜਾਣਦਾ ਹੈ। ਮੈਨੂੰ ਤੇਰਾ ਹੀ ਆਸਰਾ ਹੈ, ਹੇ ਸ੍ਰਿਸ਼ਟੀ ਦੇ ਪ੍ਰਤਿਪਾਲਕ!
Fareedkot Teekaਜੋ ਤੁਮਾਰੇ ਸੰਸਾਰ ਕੇ ਰਚਨੇ ਆਦਿਕ ਕਰਤਬ੍ਯ ਹੈਂ, ਸੋ ਤੁਮ ਹੀ ਜਾਨਤੇ ਹੋ, ਹੇ ਗੋਪਾਲ! ਮੇਰੇ ਕੋ ਤੁਮਾਰੀ ਓਂਟ ਹੈ, ਭਾਵ ਇਹ ਕਿ ਸਰਬ ਕੇ ਅਧਿਸ੍ਟਾਂਨ ਰੂਪ ਤੁਮ ਹੀ ਹੋ॥੧॥
Prof. Sahib Singhਹੇ ਪ੍ਰਭੂ! ਆਪਣੇ ਫ਼ਰਜ਼ ਤੂੰ ਆਪ ਹੀ ਜਾਣਦਾ ਹੈਂ। ਹੇ ਸ੍ਰਿਸ਼ਟੀ ਦੇ ਪਾਲਣ ਵਾਲੇ! ਮੈਨੂੰ ਤੇਰਾ ਹੀ ਆਸਰਾ ਹੈ ॥੧॥ਪਦ ਅਰਥ ਕਰਤਬ = {कर्तव्य} ਫ਼ਰਜ਼। ਓਟ = ਆਸਰਾ। ਗਪਾਲ = ਹੇ ਗੋਪਾਲ! {ਅੱਖਰ 'ਗ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ) ਅਸਲ ਲਫ਼ਜ਼ 'ਗੋਪਾਲ' ਹੈ, ਇੱਥੇ 'ਗੁਪਾਲ' ਪੜ੍ਹਨਾ ਹੈ} ॥੧॥
SikhNet (Spanish)Tú solamente conoces Tus Milagros; busco refugio en Ti, ¡Oh mi Gopal, mi Bienamado! (1)
ਗੁਣ ਗਾਵਤ; ਮਨੁ ਹਰਿਆ ਹੋਵੈ ॥
gun gaavat; man hariaa hovai |
Sant Singh KhalsaSinging Your Glorious Praises, my mind is rejuvenated.
Manmohan SinghBy signing Thine praises the soul is reverdured.
Manmohan Singh (Punjabi)ਤੇਰਾ ਜੱਸ ਗਾਉਣ ਦੁਆਰਾ ਆਤਮਾ ਸਰ-ਸਬਜ਼ ਹੋ ਜਾਂਦੀ ਹੈ।
Fareedkot Teekaਤੁਮਾਰੇ ਗੁਨ ਗਾਇਨ ਕਰਨੇ ਸੇ ਮਨੁ ਹਰਿਆ ਹੋਤਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕੇ (ਆਤਮਕ ਜੀਵਨ ਵਲੋਂ ਮੇਰਾ ਸੁੱਕਾ ਹੋਇਆ) ਮਨ ਹਰਾ ਹੁੰਦਾ ਜਾ ਰਿਹਾ ਹੈ।ਪਦ ਅਰਥ ਗਾਵਤ = ਗਾਂਦਿਆਂ।
SikhNet (Spanish)Recitando Tus Alabanzas, mi mente está en flor;
ਕਥਾ ਸੁਣਤ; ਮਲੁ ਸਗਲੀ ਖੋਵੈ ॥
kathaa sunat; mal sagalee khovai |
Sant Singh KhalsaHearing Your Sermon, all filth is removed.
Manmohan SinghHearing Thy discourse the entire filth is removed.
Manmohan Singh (Punjabi)ਤੇਰੀ ਵਾਰਤਾ ਸਰਵਣ ਕਰਕੇ ਸਾਰੀ ਮਲੀਨਤਾ ਲਹਿ ਜਾਂਦੀ ਹੈ।
Fareedkot Teekaਤੇਰੇ ਚਰਿਤ੍ਰੋਂ ਕੀ ਕਥਾ ਸ੍ਰਵਨ ਕਰਨੇ ਕਰ ਸੰਪੂਰਨ ਮੈਲੁ ਖੋਈ ਜਾਤੀ ਹੈ॥
Prof. Sahib Singhਪ੍ਰਭੂ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣ ਕੇ ਮੇਰੇ ਮਨ ਦੀ ਸਾਰੀ (ਵਿਕਾਰਾਂ ਦੀ) ਮੈਲ ਦੂਰ ਹੋ ਰਹੀ ਹੈ।ਪਦ ਅਰਥ ਮਲੁ = ਵਿਕਾਰਾਂ ਦੀ ਮੈਲ। ਸਗਲੀ = ਸਾਰੀ। ਖੋਵੈ = ਨਾਸ ਹੋ ਜਾਂਦੀ ਹੈ।
SikhNet (Spanish)escuchando de Ti, toda la suciedad se despega de mí,
ਭੇਟਤ ਸੰਗਿ ਸਾਧ ਸੰਤਨ ਕੈ; ਸਦਾ ਜਪਉ ਦਇਆਲਾ ਜੀਉ ॥੨॥
bhettat sang saadh santan kai; sadaa jpau deaalaa jeeo |2|
Sant Singh KhalsaJoining the Saadh Sangat, the Company of the Holy, I meditate forever on the Merciful Lord. ||2||
Manmohan SinghMeeting the society of the holy and pious persons I ever meditate on the merciful Master.
Manmohan Singh (Punjabi)ਨੇਕ ਤੇ ਪਵਿਤ੍ਰ ਪੁਰਸ਼ਾਂ ਦੀ ਸੰਗਤ ਨਾਲ ਮਿਲ ਕੇ ਮੈਂ ਹਮੇਸ਼ਾਂ ਦੀ ਮਿਹਰਬਾਨ ਮਾਲਕ ਦਾ ਸਿਮਰਨ ਕਰਦਾ ਹਾਂ!
Fareedkot Teekaਇਸ ਸੇ ਯਹਿ ਪ੍ਰਾਰਥਨਾ ਕਰਤਾ ਹੂੰ ਕਿ ਹੇ ਦ੍ਯਾਲੂ ਸ੍ਰੇਸਟ ਸੰਤੋਂ ਕੀ ਸੰਗਤ ਮੇਂ (ਭੇਟਤ) ਮਿਲਨੇਸਾਰ ਸਦੀਵਕਾਲ ਤੇਰੇ ਕੋ ਜਪੋਂ॥੨॥
Prof. Sahib Singhਗੁਰੂ ਦੀ ਸੰਗਤਿ ਵਿਚ ਸੰਤ ਜਨਾਂ ਦੀ ਸੰਗਤਿ ਵਿਚ ਮਿਲ ਕੇ ਮੈਂ ਸਦਾ ਉਸ ਦਇਆਲ ਪ੍ਰਭੂ ਦਾ ਨਾਮ ਜਪਦਾ ਹਾਂ ॥੨॥ਪਦ ਅਰਥ ਸੰਤਨ ਕੈ ਸੰਗਿ = ਸੰਤਾਂ ਦੀ ਸੰਗਤਿ ਵਿਚ। ਜਪਉ = ਜਪਉਂ, ਮੈਂ ਜਪਦਾ ਹਾਂ ॥੨॥
SikhNet (Spanish)acercándome a la Saad Sangat, medito en mi Señor Misericordioso. (2)
ਪ੍ਰਭੁ ਅਪੁਨਾ; ਸਾਸਿ ਸਾਸਿ ਸਮਾਰਉ ॥
prabh apunaa; saas saas samaarau |
Sant Singh KhalsaI dwell on my God with each and every breath.
Manmohan SinghMy Lord! with every breath I remember.
Manmohan Singh (Punjabi)ਆਪਣੇ ਸਾਈਂ ਨੂੰ ਮੈਂ ਹਰ ਸੁਆਸ ਨਾਲ ਯਾਦ ਕਰਦਾ ਹਾਂ।
Fareedkot Teekaਅਪਨੇ ਪ੍ਰਭੂ ਕਾ ਸਿਮਰਨ ਸ੍ਵਾਸ ਸ੍ਵਾਸ ਕਰੂੰ ਭਾਵ ਸੇ ਤੇਰੇ ਕੋ ਜਪਉਂ॥
Prof. Sahib Singh(ਹੇ ਭਾਈ!) ਮੈਂ ਆਪਣੇ ਪ੍ਰਭੂ ਨੂੰ ਆਪਣੇ ਹਰੇਕ ਸਾਹ ਦੇ ਨਾਲ ਚੇਤੇ ਕਰਦਾ ਰਹਿੰਦਾ ਹਾਂ।ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮਾਰਉ = ਮੈਂ ਸੰਭਾਲਦਾ ਹਾਂ, ਮੈਂ ਚੇਤੇ ਕਰਦਾ ਹਾਂ।
SikhNet (Spanish)Me acuerdo de mi Señor con cada respiración,
ਇਹ ਮਤਿ; ਗੁਰ ਪ੍ਰਸਾਦਿ ਮਨਿ ਧਾਰਉ ॥
eih mat; gur prasaad man dhaarau |
Sant Singh KhalsaThis understanding has been implanted within my mind, by Guru's Grace.
Manmohan SinghThis understanding by the Guru's grace I install in my mind.
Manmohan Singh (Punjabi)ਇਹ ਸਮਝ, ਗੁਰਾਂ ਦੀ ਦਇਆ ਦੁਆਰਾ, ਮੈਂ ਆਪਣੇ ਚਿੱਤ ਵਿੱਚ ਟਿਕਾਉਂਦਾ ਹਾਂ।
Fareedkot Teekaਹੇ ਭਗਵਨ! ਇਹ ਬੁਧੀ ਗੁਰੋਂ ਕੀ ਕ੍ਰਿਪਾ ਕਰ ਕੇ ਧਾਰਨ ਕਰੋਂ॥
Prof. Sahib Singhਇਹ ਸੁਚੱਜ ਮੈਂ ਆਪਣੇ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਵਿਚ ਟਿਕਾਇਆ ਹੋਇਆ ਹੈ।ਪਦ ਅਰਥ ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਮਨਿ = ਮਨ ਵਿਚ। ਧਾਰਉ = ਧਾਰਉਂ, ਮੈਂ ਟਿਕਾਂਦਾ ਹਾਂ।
SikhNet (Spanish)ésta es la sabiduría que mi mente ha aprendido por la Gracia del Guru.
ਤੁਮਰੀ ਕ੍ਰਿਪਾ ਤੇ ਹੋਇ ਪ੍ਰਗਾਸਾ; ਸਰਬ ਮਇਆ ਪ੍ਰਤਿਪਾਲਾ ਜੀਉ ॥੩॥
tumaree kripaa te hoe pragaasaa; sarab meaa pratipaalaa jeeo |3|
Sant Singh KhalsaBy Your Grace, the Divine Light has dawned. The Merciful Lord cherishes everyone. ||3||
Manmohan SinghBy Thine grace the Divine light dawns. The All-merciful Master nurtures everyone.
Manmohan Singh (Punjabi)ਤੇਰੀ ਰਹਿਮਤ ਦੁਆਰਾ ਈਸ਼ਵਰੀ ਨੂਰ ਉਦੈ ਹੁੰਦਾ ਹੈ। ਕੁਲੀ-ਮਿਹਰਬਾਨ ਮਾਲਕ ਹਰ ਇਕ ਨੂੰ ਪਾਲਦਾ ਹੈ।
Fareedkot Teekaਹੇ ਸਰਬ ਊਪਰ ਦਯਾ ਕਰ ਕੇ ਪ੍ਰਤੀਪਾਲ ਕਰਨੇ ਵਾਲੇ! ਤੁਮਾਰੀ ਕ੍ਰਿਪਾ ਤੇ ਗ੍ਯਾਨੁ ਰੂਪੁ ਪ੍ਰਕਾਸ਼ ਹੋਤਾ ਹੈ॥੩॥
Prof. Sahib Singhਹੇ ਪ੍ਰਭੂ! ਤੇਰੀ ਕਿਰਪਾ ਨਾਲ ਹੀ (ਜੀਵਾਂ ਦੇ ਮਨ ਵਿਚ ਤੇਰੇ ਨਾਮ ਦਾ) ਚਾਨਣ ਹੋ ਸਕਦਾ ਹੈ, ਤੂੰ ਸਭ ਉਤੇ ਮਿਹਰ ਕਰਨ ਵਾਲਾ ਹੈਂ ਤੇ ਸਭ ਦੀ ਰੱਖਿਆ ਕਰਨ ਵਾਲਾ ਹੈਂ ॥੩॥ਪਦ ਅਰਥ ਮਇਆ = ਦਇਆ ॥੩॥
SikhNet (Spanish)A través de Tu Misericordia fluye toda la Luz, y Tú, siempre Misericordioso, nos sostienes a todos. (3)
ਸਤਿ ਸਤਿ; ਸਤਿ ਪ੍ਰਭੁ ਸੋਈ ॥
sat sat; sat prabh soee |
Sant Singh KhalsaTrue, True, True is that God.
Manmohan SinghTrue True, True is that Lord.
Manmohan Singh (Punjabi)ਸੱਚਾ, ਸੱਚਾ, ਸੱਚਾ, ਹੈ ਉਹ ਸੁਆਮੀ।
Fareedkot Teekaਹੇ (ਪ੍ਰਭ) ਸਮਰੱਥ ਸੱਤ ਸਰੂਪ! ਤੀਨ ਕਾਲ ਮੇਂ ਤੇਰੀ ਸੱਤਾਕਰ ਸ੍ਰਿਸ੍ਟੀ ਸੱਤ ਰੂਪ ਪ੍ਰਤੀਤਿ ਹੋਈ ਹੈ॥
Prof. Sahib Singh(ਹੇ ਭਾਈ!) ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ।ਪਦ ਅਰਥ ਸਤਿ = {सत्य} ਸਦਾ ਕਾਇਮ ਰਹਿਣ ਵਾਲਾ।
SikhNet (Spanish)¡Oh, tan palpable es el Señor!
ਸਦਾ ਸਦਾ ਸਦ; ਆਪੇ ਹੋਈ ॥
sadaa sadaa sad; aape hoee |
Sant Singh KhalsaForever, forever and ever, He Himself is.
Manmohan SinghEver, ever, ever, the Lord is all by Himself.
Manmohan Singh (Punjabi)ਹਮੇਸ਼ਾਂ, ਹਮੇਸ਼ਾਂ, ਹਮੇਸ਼ਾ, ਸੁਆਮੀ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ।
Fareedkot Teekaਹੇ (ਪ੍ਰਭ) ਸਮਰੱਥ! ਤੀਨ ਕਾਲ ਮੇਂ ਸਦਾ ਆਪੇ ਹੀ ਤੇਰੀ ਸੱਤਾਕਰ ਸ੍ਰਿਸ੍ਟੀ ਸੱਤ ਰੂਪ ਪ੍ਰਤੀਤਿ ਹੋਈ ਹੈ॥
Prof. Sahib Singhਸਦਾ ਹੀ, ਸਦਾ ਹੀ, ਸਦਾ ਹੀ ਉਹ ਆਪ ਹੀ ਆਪ ਹੈ।ਪਦ ਅਰਥ ਆਪੇ = ਆਪ ਹੀ।
SikhNet (Spanish)Sus milagros son manifiestos y están presentes ante nuestra vista.
ਚਲਿਤ ਤੁਮਾਰੇ ਪ੍ਰਗਟ ਪਿਆਰੇ; ਦੇਖਿ ਨਾਨਕ. ਭਏ ਨਿਹਾਲਾ ਜੀਉ ॥੪॥੨੬॥੩੩॥
chalit tumaare pragatt piaare; dekh naanak. bhe nihaalaa jeeo |4|26|33|
Sant Singh KhalsaYour Playful Ways are revealed, O my Beloved. Beholding them, Nanak is enraptured. ||4||26||33||
Manmohan SinghThine blissful plays are manifest, O my Beloved! Seeing them Nanak is extremely pleased.
Manmohan Singh (Punjabi)ਤੇਰੇ ਰੰਗੀਲੇ ਖੇਲ ਪ੍ਰਤੱਖ ਹਨ, ਹੇ ਮੇਰੇ ਪ੍ਰੀਤਮ! ਉਨ੍ਹਾਂ ਨੂੰ ਵੇਖ ਕੇ ਨਾਨਕ ਪਰਮ-ਪ੍ਰਸੰਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪਿਆਰੇ ਪ੍ਰਮੇਸ੍ਵਰ! ਤੇਰੇ ਚਰਿਤ੍ਰ ਪ੍ਰਗਟ ਹੀ ਹੈਂ, ਤਿਨ ਕੋ ਦੇਖ ਕਰ ਕੇ ਦਾਸ (ਨਿਹਾਲਾ) ਕ੍ਰਿਤਾਰਥ ਭਏ ਹੈਂ॥੪॥੨੬ ॥੩੩॥
Prof. Sahib Singhਹੇ ਨਾਨਕ! (ਆਖ-) ਹੇ ਪਿਆਰੇ ਪ੍ਰਭੂ! ਤੇਰੇ ਚੋਜ-ਤਮਾਸ਼ੇ ਤੇਰੇ ਰਚੇ ਹੋਏ ਸੰਸਾਰ ਵਿਚ ਪਰਤੱਖ ਦਿੱਸ ਰਹੇ ਹਨ। (ਤੇਰਾ ਇਹ ਦਾਸ ਉਹਨਾਂ ਨੂੰ) ਵੇਖ ਕੇ ਪ੍ਰਸੰਨ ਹੋ ਰਿਹਾ ਹੈ ॥੪॥੨੬॥੩੩॥ਪਦ ਅਰਥ ਚਲਿਤ = {चरित्र} ਤਮਾਸ਼ੇ। ਪਿਆਰੇ = ਹੇ ਪਿਆਰੇ ਪ੍ਰਭੂ! ਦੇਖਿ = ਵੇਖ ਕੇ। ਨਿਹਾਲਾ = ਪ੍ਰਸੰਨ ॥੪॥
SikhNet (Spanish)Viéndolo a Él, Nanak ha sido bendecido, oh amigo. (4-26-33)