ੴ

ਸਿੱਖਬਾਣੀ · SikhBani

ਆਉ ਸਾਜਨ ਸੰਤ ਮੀਤ ਪਿਆਰੇ ॥

aau saajan sant meet piaare
Guru Arjan Dev Ji ਗੁਰੂ ਅਰਜਨ ਦੇਵ ਜੀ · Raag Maajh · Ang 104, 105 · 13 lines
Translations

ਮਾਝ ਮਹਲਾ ੫ ॥

maajh mahalaa 5 | Ang 104

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਆਉ ਸਾਜਨ ਸੰਤ ਮੀਤ ਪਿਆਰੇ ॥

aau saajan sant meet piaare | Ang 104

Sant Singh KhalsaCome, dear friends, Saints and companions:
Manmohan SinghCome, my dear friends, saints and intimates.
Manmohan Singh (Punjabi)ਆਓ, ਮੇਰੇ ਸਨੇਹੀ ਯਾਰੋ, ਸਾਧੂਓ ਅਤੇ ਮਿਤਰੋ!
Fareedkot Teekaਹੇ ਮਨ ਤਨ ਬਾਣੀ ਕੇ ਮਿਤ੍ਰ ਸੰਤ ਜਨੋਂ! ਆਓ॥
Prof. Sahib Singhਹੇ ਮੇਰੇ ਪਿਆਰੇ ਮਿੱਤ੍ਰੋ! ਹੇ ਸੰਤ ਜਨੋ! ਹੇ ਮੇਰੇ ਸੱਜਣੋ! ਆਓ,

ਪਦ ਅਰਥ ਮਿਲਿ = ਮਿਲ ਕੇ।

SikhNet (Spanish)Vengan mis amigos, mis compañeros, mis amores,

ਮਿਲਿ ਗਾਵਹ; ਗੁਣ ਅਗਮ ਅਪਾਰੇ ॥

mil gaavah; gun agam apaare | Ang 104

Sant Singh Khalsalet us join together and sing the Glorious Praises of the Inaccessible and Infinite Lord.
Manmohan SinghLet us in unison sing the praises of the inaccessible and infinite Lord.
Manmohan Singh (Punjabi)ਆਪਾਂ ਰਲ ਕੇ ਅਪੁੱਜ ਤੇ ਅਨੰਤ ਸੁਆਮੀ ਦਾ ਜੱਸ ਗਾਇਨ ਕਰੀਏ।
Fareedkot Teekaਮਿਲ ਕਰ ਕੇ ਅਗਮ ਅਪਾਰ ਵਾਹਿਗੁਰੂ ਕੇ ਗੁਣ ਗਾਇਨ ਕਰੀਏ॥
Prof. Sahib Singhਅਸੀਂ ਰਲ ਕੇ ਅਪਹੁੰਚ ਤੇ ਬੇਅੰਤ ਪ੍ਰਭੂ ਦੇ ਗੁਣ ਗਾਵੀਏ।

ਪਦ ਅਰਥ ਗਾਵਹ = ਅਸੀਂ ਗਾਵੀਏ।

SikhNet (Spanish)vamos a cantar al unísono las Alabanzas del Incognoscible e Infinito Señor.

ਗਾਵਤ ਸੁਣਤ ਸਭੇ ਹੀ ਮੁਕਤੇ; ਸੋ ਧਿਆਈਐ ਜਿਨਿ ਹਮ ਕੀਏ ਜੀਉ ॥੧॥

gaavat sunat sabhe hee mukate; so dhiaaeeai jin ham kee jeeo |1| Ang 104

Sant Singh KhalsaThose who sing and hear these praises are liberated, so let us meditate on the One who created us. ||1||
Manmohan SinghThey who sing or hear His Name are all emancipated. Let us meditate on Him who did create us.
Manmohan Singh (Punjabi)ਜੋ ਉਸ ਦੇ ਨਾਮ ਨੂੰ ਗਾਇਨ ਜਾਂ ਸਰਵਣ ਕਰਦੇ ਹਨ ਉਹ ਸਾਰੇ ਮੁਕਤ ਹੋ ਜਾਂਦੇ ਹਨ। ਆਓ ਆਪਾਂ ਉਸ ਦਾ ਅਰਾਧਨ ਕਰੀਏ ਜਿਸ ਨੇ ਸਾਨੂੰ ਪੈਦਾ ਕੀਤਾ ਹੈ।
Fareedkot Teekaਕਿਉਂਕਿ ਹਰੀ ਕੇ ਗੁਣ ਗਾਇਨ ਕਰਨੇ ਵਾਲੇ ਔਰ ਸੁਨਨੇ ਵਾਲੇ ਸਭ ਹੀ ਮੁਕਤਿ ਹੋਤੇ ਹੈਂ, ਇਸ ਸੇ (ਸੋ) ਤਿਸ ਵਾਹਿਗੁਰੂ ਕੋ ਧਿਆਈਐ ਜਿਸ ਨੇ (ਹਮ) ਤੁਮ ਸਭ ਜੀਵ ਉਤਪੰਨ ਕੀਏ ਹੈਂ॥੧॥
Prof. Sahib Singhਪ੍ਰਭੂ ਦੇ ਗੁਣ ਗਾਵਿਆਂ ਤੇ ਸੁਣਿਆਂ ਸਾਰੇ ਹੀ ਜੀਵ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋ ਜਾਂਦੇ ਹਨ। (ਹੇ ਸੰਤ ਜਨੋ!) ਉਸ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ, ਜਿਸ ਨੇ ਸਾਨੂੰ ਪੈਦਾ ਕੀਤਾ ਹੈ ॥੧॥

ਪਦ ਅਰਥ ਮੁਕਤੇ = (ਮਾਇਆ ਦੇ ਬੰਧਨਾਂ ਤੋਂ) ਸੁਤੰਤਰ। ਜਿਨਿ = ਜਿਸ (ਪਰਮਾਤਮਾ) ਨੇ। ਹਮ = ਸਾਨੂੰ ॥੧॥

SikhNet (Spanish)Porque aquél que escucha o canta las Alabanzas del Señor, es liberado. (1)

ਜਨਮ ਜਨਮ ਕੇ; ਕਿਲਬਿਖ ਜਾਵਹਿ ॥

janam janam ke; kilabikh jaaveh | Ang 104

Sant Singh KhalsaThe sins of countless incarnations depart,
Manmohan SinghThe sins of many births will depart,
Manmohan Singh (Punjabi)ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਜਾਣਗੇ,
Fareedkot Teekaਹੇ ਭਾਈ! ਜੋ ਜੀਵ ਹਰੀ ਕੋ ਧਿਆਵਤੇ ਹੈਂ ਤਿਨ ਕੇ ਜਨਮ ਜਨਮਾਂਤ੍ਰੋਂ ਕੇ ਪਾਪ ਜਾਤੇ ਰਹਿਤੇ ਹੈਂ॥
Prof. Sahib Singh(ਜੇਹੜੇ ਬੰਦੇ ਪਰਮਾਤਮਾ ਦਾ ਧਿਆਨ ਧਰਦੇ ਹਨ, ਉਹਨਾਂ ਦੇ) ਜਨਮਾਂ ਜਨਮਾਂਤਰਾਂ ਦੇ (ਕੀਤੇ ਹੋਏ) ਪਾਪ ਦੂਰ ਹੋ ਜਾਂਦੇ ਹਨ।

ਪਦ ਅਰਥ ਕਿਲਬਿਖ = ਪਾਪ।

SikhNet (Spanish)Mediten en Él, en Aquél que los ha creado; sus errores a través de todas las épocas desaparecerán,

ਮਨਿ ਚਿੰਦੇ; ਸੇਈ ਫਲ ਪਾਵਹਿ ॥

man chinde; seee fal paaveh | Ang 104

Sant Singh Khalsaand we receive the fruits of the mind's desires.
Manmohan Singhand we shall receive the fruits that our heart desires.
Manmohan Singh (Punjabi)ਅਤੇ ਸਾਨੂੰ ਉਹ ਮੇਵੇ ਮਿਲ ਜਾਣਗੇ ਜਿਹੜੇ ਸਾਡਾ ਦਿਲ ਚਾਹੁੰਦਾ ਹੈ।
Fareedkot Teekaਔਰ ਜੋ ਵੁਹ ਜੀਵ ਮਨ ਸੇ ਚਾਹਿਤੇ ਹੈਂ ਸੋਈ ਫਲ ਪਾਇ ਲੇਤੇ ਹੈਂ॥
Prof. Sahib Singhਜੇਹੜੇ ਫਲ ਉਹ ਆਪਣੇ ਮਨ ਵਿਚ ਚਿਤਵਦੇ ਹਨ, ਉਹੋ ਫਲ ਉਹ ਪ੍ਰਾਪਤ ਕਰ ਲੈਂਦੇ ਹਨ।

ਪਦ ਅਰਥ ਮਨਿ = ਮਨ ਵਿਚ। ਚਿੰਦੇ = ਵਿਚਾਰੇ ਹੋਏ, ਸੋਚੇ ਹੋਏ। ਪਾਵਹਿ = ਹਾਸਲ ਕਰ ਲੈਂਦੇ ਹਨ।

SikhNet (Spanish)y todos los Placeres serán obtenidos.

ਸਿਮਰਿ ਸਾਹਿਬੁ ਸੋ ਸਚੁ ਸੁਆਮੀ; ਰਿਜਕੁ. ਸਭਸੁ ਕਉ ਦੀਏ ਜੀਉ ॥੨॥

simar saahib so sach suaamee; rijak. sabhas kau dee jeeo |2| Ang 104

Sant Singh KhalsaSo meditate on that Lord, our True Lord and Master, who gives sustenance to all. ||2||
Manmohan SinghMeditate on that Lord the True Master who gives sustenance to one and all.
Manmohan Singh (Punjabi)ਉਸ ਸਾਈਂ, ਸੱਚੇ ਮਾਲਕ ਦਾ ਅਰਾਧਨ ਕਰ ਜੋ ਸਾਰਿਆਂ ਨੂੰ ਰੋਜ਼ੀ ਦਿੰਦਾ ਹੈ।
Fareedkot Teekaਇਸ ਸੇ ਜਿਸ ਸਚੇ ਸਾਹਿਬ ਸੁਆਮੀ ਨੇ ਰਿਜਕ ਆਦਿ ਪਦਾਰਥ ਸਭ ਕੋ ਦੀਏ ਹੈਂ, ਤਿਸ ਕੋ ਤੂੰ ਸਿਮਰੁ॥੨॥
Prof. Sahib Singh(ਹੇ ਭਾਈ!) ਉਸ ਸਦਾ ਕਾਇਮ ਰਹਿਣ ਵਾਲੇ ਮਾਲਕ ਨੂੰ ਸੁਆਮੀ ਨੂੰ ਸਿਮਰ, ਜੇਹੜਾ ਸਭ ਜੀਵਾਂ ਨੂੰ ਰਿਜ਼ਕ ਦੇਂਦਾ ਹੈ ॥੨॥

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਸਭਸੁ ਕਉ = ਸਭ ਜੀਵਾਂ ਨੂੰ ॥੨॥

SikhNet (Spanish)Mediten en Él, el Maestro Verdadero, Quien da Sustento a uno y a todos, oh amigos. (2)

ਨਾਮੁ ਜਪਤ; ਸਰਬ ਸੁਖੁ ਪਾਈਐ ॥

naam japat; sarab sukh paaeeai | Ang 104

Sant Singh KhalsaChanting the Naam, all pleasures are obtained.
Manmohan SinghBy repeating the Name all the comforts are obtained.
Manmohan Singh (Punjabi)ਨਾਮ ਦਾ ਉਚਾਰਣ ਕਰਨ ਦੁਆਰਾ ਸਾਰੇ ਆਰਾਮ ਮਿਲ ਜਾਂਦੇ ਹਨ।
Fareedkot Teekaਕਿਉਂਕਿ ਤਿਸ ਕੇ ਨਾਮ ਕੇ ਜਪਨੇ ਸੇ ਸੰਪੂਰਨ ਸੁਖ ਪਾਈਤੇ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਜਪਿਆਂ ਹਰੇਕ ਕਿਸਮ ਦਾ ਸੁਖ ਪ੍ਰਾਪਤ ਹੋ ਜਾਂਦਾ ਹੈ।

ਪਦ ਅਰਥ ਸਰਬ = ਹਰੇਕ ਕਿਸਮ ਦਾ {सर्व}।

SikhNet (Spanish)Meditando en el Nombre obtenemos la Paz,

ਸਭੁ ਭਉ ਬਿਨਸੈ; ਹਰਿ ਹਰਿ ਧਿਆਈਐ ॥

sabh bhau binasai; har har dhiaaeeai | Ang 104

Sant Singh KhalsaAll fears are erased, meditating on the Name of the Lord, Har, Har.
Manmohan SinghBy pondering over God's Name all the fears are annulled.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰਨ ਦੁਆਰਾ ਸਾਰੇ ਡਰ ਨਾਸ ਹੋ ਜਾਂਦੇ ਹਨ।
Fareedkot Teekaਔਰ ਤਿਸ ਹਰਿ ਹਰਿ ਕੇ ਧਿਆਉਣੇ ਸੇ ਸੰਪੂਰਨ ਭਯ ਬਿਨਸ ਜਾਤੇ ਹੈਂ॥
Prof. Sahib Singh(ਹੇ ਭਾਈ!) ਸਦਾ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ ਦੁਨੀਆ ਵਾਲਾ) ਸਾਰਾ ਡਰ ਨਾਸ ਹੋ ਜਾਂਦਾ ਹੈ।
SikhNet (Spanish)todos nuestros miedos se van, y podemos habitar en el Nombre del Señor.

ਜਿਨਿ ਸੇਵਿਆ ਸੋ ਪਾਰਗਿਰਾਮੀ; ਕਾਰਜ ਸਗਲੇ ਥੀਏ ਜੀਉ ॥੩॥

jin seviaa so paaragiraamee; kaaraj sagale thee jeeo |3| Ang 104

Sant Singh KhalsaOne who serves the Lord swims across to the other side, and all his affairs are resolved. ||3||
Manmohan SinghHe who serves the Lord is the perfect person and all his affairs are adjusted.
Manmohan Singh (Punjabi)ਜੋ ਸਾਹਿਬ ਦੀ ਟਹਿਲ ਕਮਾਉਂਦਾ ਹੈ ਉਹ ਪੂਰਨ ਪੁਰਸ਼ ਹੈ ਅਤੇ ਉਸ ਦੇ ਸਾਰੇ ਕੰਮ ਰਾਸ ਹੋ ਜਾਂਦੇ ਹਨ।
Fareedkot Teekaਹੇ ਭਾਈ! ਬਹੁਤੁ ਕਿਆ ਕਹੈਂ ਜਿਸ ਪੁਰਸ ਨੇ ਹਰੀ ਸੇਵਨ ਕੀਆ ਹੈ, ਸੋ (ਪਾਰਗਿਰਾਮੀ) ਸੰਸਾਰ ਸਮੁੰਦ੍ਰ ਸੇ ਪਾਰ ਹੂਆ ਹੈ, ਭਾਵ ਯਹਿ ਕਿ ਜਨਮ ਮਰਣ ਸੇ ਰਹਤ ਹੂਆ ਹੈ ਔਰ ਸੰਪੂਰਨ ਕਾਰਜ ਉਸ ਕੇ ਸਿਧ ਹੋ ਗਏ ਹੈਂ॥੩॥☬ਅਬ ਬੇਨਤੀ ਕਾ ਪ੍ਰਕਾਰੁ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹ ਸੰਸਾਰ-ਸਮੁੰਦਰ ਦੇ ਪਾਰਲੇ ਪਾਸੇ ਪਹੁੰਚਣ ਜੋਗਾ ਹੋ ਜਾਂਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੩॥

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਪਾਰਗਿਰਾਮੀ = (ਸੰਸਾਰ-ਸਮੁੰਦਰ ਤੋਂ) ਪਾਰਲੇ ਪਾਸੇ ਪਹੁੰਚਣ ਜੋਗਾ। ਥੀਏ = ਹੋ ਜਾਂਦੇ ਹਨ, ਸਿਰੇ ਚੜ੍ਹਦੇ ਹਨ ॥੩॥

SikhNet (Spanish)Aquél que Lo sirve, nada a través, y todas las tareas de su vida son realizadas, oh amigos.(3)

ਆਇ ਪਇਆ ਤੇਰੀ ਸਰਣਾਈ ॥

aae peaa teree saranaaee | Ang 104

Sant Singh KhalsaI have come to Your Sanctuary;
Manmohan SinghI have come and entered Thine sanctuary.
Manmohan Singh (Punjabi)ਮੈਂ ਆ ਕੇ ਤੇਰੀ ਸਰਣਾਗਤ ਸੰਭਾਲੀ ਹੈ।
Fareedkot Teekaਹੇ ਮਹਾਰਾਜ! ਮੈਂ ਤੇਰੀ ਸਰਣ ਮੇਂ ਆਨ ਪੜਾ ਹੂੰ॥
Prof. Sahib Singh(ਹੇ ਪ੍ਰਭੂ!) ਮੈਂ ਆ ਕੇ ਤੇਰੀ ਸਰਨ ਪਿਆ ਹਾਂ।

ਪਦ ਅਰਥ ਆਇ = ਆ ਕੇ।

SikhNet (Spanish)Yo busco Tu Santuario;

ਜਿਉ ਭਾਵੈ; ਤਿਉ ਲੈਹਿ ਮਿਲਾਈ ॥

jiau bhaavai; tiau laihi milaaee | Ang 104

Sant Singh Khalsaif it pleases You, unite me with You.
Manmohan SinghAs it pleases so do Thou unite me with Thee.
Manmohan Singh (Punjabi)ਜਿਸ ਤਰ੍ਰਾਂ ਤੈਨੂੰ ਚੰਗਾ ਲਗਦਾ ਹੈ ਉਸੇ ਤਰ੍ਹਾਂ ਮੈਨੂੰ ਆਪਣੇ ਨਾਲ ਮਿਲਾ ਲੈ।
Fareedkot Teekaਜੈਸੇ ਭਾਵੈ ਤੈਸੇ ਮਿਲਾਇ ਲੇਹਿ।
Prof. Sahib Singhਜਿਵੇਂ ਹੋ ਸਕੇ, ਮੈਨੂੰ ਆਪਣੇ ਚਰਨਾਂ ਵਿਚ ਜੋੜ ਲੈ।

ਪਦ ਅਰਥ ਜਿਉ ਭਾਵੈ = ਜਿਵੇਂ ਤੈਨੂੰ ਚੰਗਾ ਲੱਗੇ।

SikhNet (Spanish)Oh Señor, úneme en el Amor Contigo, si es Tu Voluntad.

ਕਰਿ ਕਿਰਪਾ ਪ੍ਰਭੁ. ਭਗਤੀ ਲਾਵਹੁ; ਸਚੁ ਨਾਨਕ ਅੰਮ੍ਰਿਤੁ ਪੀਏ ਜੀਉ ॥੪॥੨੮॥੩੫॥

kar kirapaa prabh. bhagatee laavahu; sach naanak amrit pee jeeo |4|28|35| Ang 105

Sant Singh KhalsaShower Your Mercy upon me, God; let me be committed to devotional worship. Nanak drinks in the Ambrosial Nectar of Truth. ||4||28||35||
Manmohan SinghTake pity on me and put me in Thine devotional service, O Lord! that Nanak may drink the true Nectar.
Manmohan Singh (Punjabi)ਮੇਰੇ ਉਤੇ ਤਰਸ ਕਰ ਅਤੇ ਮੈਨੂੰ ਆਪਣੀ ਪ੍ਰੇਮ-ਮਈ ਸੇਵਾ ਅੰਦਰ ਜੋੜ, ਤਾਂ ਜੋ ਨਾਨਕ ਸੱਚੇ ਸੁਧਾਰਸ ਨੂੰ ਪਾਨ ਕਰੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਕਿਰਪਾ ਕਰ ਕੇ ਆਪਣੀ ਭਗਤੀ ਮੇਂ ਲਗਾਵਹੁ, ਜਿਸ ਸੇ ਤੇਰਾ ਸੱਚਾ ਨਾਮੁ ਅੰਮ੍ਰਿਤ ਪਾਨ ਕਰੀਏ ਭਾਵ ਯਹਿ ਕਿ ਜਪੀਏ॥੪॥੨੮॥੩੫॥
Prof. Sahib Singhਹੇ ਨਾਨਕ! (ਆਖ) ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਕਿਰਪਾ ਕਰ ਕੇ ਆਪਣੀ ਭਗਤੀ ਵਿਚ ਜੋੜਦਾ ਹੈਂ, ਉਹ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ-ਅੰਮ੍ਰਿਤ ਪੀਂਦਾ ਰਹਿੰਦਾ ਹੈ ॥੪॥੨੮॥੩੫॥

ਪਦ ਅਰਥ ਪ੍ਰਭੂ = ਹੇ ਪ੍ਰਭੂ! ਨਾਨਕ = ਹੇ ਨਾਨਕ! ॥੪॥

SikhNet (Spanish)Rocía Tu Piedad y conduce a Nanak en Tu Alabanza, para que él pueda beber el Néctar de Tu Verdad, oh Amado.(4-28-35)
Answers quote the Granth verbatim with Ang citations. AI commentary is not Gurbani and not a religious ruling.