ਆਸਾ ਮਹਲਾ ੧ ॥
aasaa mahalaa 1 |
Sant Singh KhalsaAasaa, First Mehl:
Manmohan SinghAsa Measure. 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.
ਨਿਵਿ ਨਿਵਿ ਪਾਇ ਲਗਉ ਗੁਰ ਅਪੁਨੇ; ਆਤਮ ਰਾਮੁ ਨਿਹਾਰਿਆ ॥
niv niv paae lgau gur apune; aatam raam nihaariaa |
Sant Singh KhalsaBowing down, again and again, I fall at the Feet of my Guru; through Him, I have seen the Lord, the Divine Self, within.
Manmohan SinghBowing and bowing, I fall at the feet of my Guru, by whose grace, I have seen the Omnipresent soul.
Manmohan Singh (Punjabi)ਨਿਉਂ ਨਿਉਂ ਕੇ ਮੈਂ ਆਪਣੇ ਗੁਰਾਂ ਦੇ ਪੈਰਾਂ ਉੱਤੇ ਡਿਗਦਾ ਹਾਂ, ਜਿਨ੍ਹਾਂ ਦੀ ਦਇਆ ਦੁਆਰਾ ਮੈਂ ਸਰਬ-ਵਿਆਪਕ ਰੂਹ ਨੂੰ ਵੇਖ ਲਿਆ ਹੈ।
Fareedkot Teekaਜਿਨੋਂ ਨੇ ਆਤਮਾ ਸੇ ਅਭਿੰਨ ਰਾਮ ਕੋ ਦੇਖਾ ਹੈ, ਤਿਨ ਗੁਰੋਂ ਕੇ ਨਿਉਂ ਨਿਉਂ ਕਰ ਕੇ ਚਰਨੋਂ ਮੇਂ ਲਾਗਤਾ ਹੂੰ॥
Prof. Sahib Singhਮੈਂ ਮੁੜ ਮੁੜ ਆਪਣੇ ਗੁਰੂ ਦੇ ਚਰਨੀ ਲਗਦਾ ਹਾਂ, (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਅੰਦਰ ਵੱਸਦਾ ਹੋਇਆ ਰਾਮ ਵੇਖ ਲਿਆ ਹੈ।ਪਦ ਅਰਥ ਨਿਵਿ = ਨਿਵ ਕੇ। ਪਾਇ = ਪੈਰੀਂ। ਲਗਉ = ਮੈਂ ਲੱਗਾਂ। ਆਤਮ ਰਾਮੁ = ਆਪਣੇ ਅੰਦਰ ਵੱਸਦਾ ਰਾਮ। ਨਿਹਾਰਿਆ = ਮੈਂ ਵੇਖਿਆ ਹੈ।
SikhNet (Spanish)Me postro millones de veces ante mi Guru, pues Él me hace ver el Ser Superior dentro de mí.
ਕਰਤ ਬੀਚਾਰੁ. ਹਿਰਦੈ ਹਰਿ ਰਵਿਆ; ਹਿਰਦੈ ਦੇਖਿ ਬੀਚਾਰਿਆ ॥੧॥
karat beechaar. hiradai har raviaa; hiradai dekh beechaariaa |1|
Sant Singh KhalsaThrough contemplation and meditation, the Lord dwells within the heart; see this, and understand. ||1||
Manmohan SinghSee and ascertain within thy mind, that through meditation God abides in the heart.
Manmohan Singh (Punjabi)ਵੇਖ ਅਤੇ ਆਪਣੇ ਚਿੱਤ ਅੰਦਰ ਨਿਰਣਯ ਕਰ ਕਿ ਸਿਰਮਨ ਰਾਹੀਂ ਵਾਹਿਗੁਰੂ ਦਿਲ ਵਿੱਚ ਆ ਵਸਦਾ ਹੈ।
Fareedkot Teekaਕੈਸੇ ਦੇਖਾ ਹੈ ਕਿ ਤਤ੍ਵ ਮਿਥ੍ਯਾ ਕਾ ਬਿਚਾਰ ਕਰਤੇ ਕਰਤੇ ਹਿਰਦੇ ਮੇਂ ਹਰਿ ਕੋ (ਰਵਿਆ) ਜਪਾ, ਭਾਵ ਧ੍ਯਾਨੁ ਕੀਆ ਹੈ। ਪੁਨਾ ਜਬ ਤਿਨਾਂ ਦੁਆਰਾ ਬਿਚਾਰ ਕੀਆ ਹੈ ਤਬ ਮੈਨੇ ਹਿਰਦੇ ਮੇਂ ਦੇਖਾ ਹੈ॥੧॥
Prof. Sahib Singh(ਗੁਰੂ ਦੀ ਸਹਾਇਤਾ ਨਾਲ) ਪਰਮਾਤਮਾ ਦੇ ਗੁਣਾਂ ਦਾ ਵਿਚਾਰ ਕਰ ਕੇ ਮੈਂ ਉਸ ਨੂੰ ਆਪਣੇ ਹਿਰਦੇ ਵਿਚ ਸਿਮਰ ਰਿਹਾ ਹਾਂ, ਹਿਰਦੇ ਵਿਚ ਮੈਂ ਉਸ ਦਾ ਦੀਦਾਰ ਕਰ ਰਿਹਾ ਹਾਂ, ਉਸ ਦੀਆਂ ਸਿਫ਼ਤਾਂ ਨੂੰ ਵਿਚਾਰ ਰਿਹਾ ਹਾਂ ॥੧॥ਪਦ ਅਰਥ ਰਵਿਆ = ਸਿਮਰਿਆ ਹੈ। ਦੇਖਿ = ਵੇਖ ਕੇ ॥੧॥
SikhNet (Spanish)Cuando habito en el Señor, Él llega a mi corazón y meditando en mi interior, habito siempre en Él. (1)
ਬੋਲਹੁ ਰਾਮੁ; ਕਰੇ ਨਿਸਤਾਰਾ ॥
bolahu raam; kare nisataaraa |
Sant Singh KhalsaSo speak the Lord's Name, which shall emancipate you.
Manmohan SinghUtter thou the Lord's Name, which shall redeem thee.
Manmohan Singh (Punjabi)ਤੂੰ ਸੁਆਮੀ ਦੇ ਨਾਮ ਦਾ ਉਚਾਰਨ ਕਰ ਜੋ ਤੇਰਾ ਪਾਰ ਉਤਾਰਾ ਕਰ ਦੇਵੇਗਾ।
Fareedkot Teekaਹੇ ਪ੍ਯਾਰੇ! ਰਾਮ ਬੋਲਹੁ ਜੋ ਤੁਮਾਰਾ ਨਿਸ੍ਤਾਰਾ ਕਰੇ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰੋ, ਸਿਮਰਨ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।
SikhNet (Spanish)Recita el Naam, el Nombre del Señor para que seas redimido,
ਗੁਰ ਪਰਸਾਦਿ. ਰਤਨੁ ਹਰਿ ਲਾਭੈ; ਮਿਟੈ ਅਗਿਆਨੁ. ਹੋਇ ਉਜੀਆਰਾ ॥੧॥ ਰਹਾਉ ॥
gur parasaad. ratan har laabhai; mittai agiaan. hoe ujeeaaraa |1| rahaau |
Sant Singh KhalsaBy Guru's Grace, the jewel of the Lord is found; ignorance is dispelled, and the Divine Light shines forth. ||1||Pause||
Manmohan SinghBy Guru's grace, God the jewel is found, wherewith ignorance is dispelled and the Divine light shines. Pause.
Manmohan Singh (Punjabi)ਗੁਰਾਂ ਦੀ ਰਹਿਤਮ ਸਦਕਾ, ਵਾਹਿਗੁਰੂ ਹੀਰਾ, ਲਭਦਾ ਹੈ ਜਿਸ ਦੇ ਨਾਲ ਬੇਸਮਝੀ ਦੂਰ ਹੋ ਜਾਂਦੀ ਹੈ ਅਤੇ ਰੱਬੀ ਨੂਰ ਰੌਸ਼ਨ ਹੋ ਜਾਂਦਾ ਹੈ। ਠਹਿਰਾਉ।
Fareedkot Teekaਔਰ ਗੁਰੋਂ ਕੀ ਸੇਵਾ ਕਰੇ ਗੁਰੋਂ ਕੀ ਕ੍ਰਿਪਾ ਕਰ ਹਰਿ ਨਾਮ ਰਤਨ ਪ੍ਰਾਪਤਿ ਹੋਇਗਾ ਅਰ ਅਗ੍ਯਾਨ ਦੂਰ ਹੋ ਕਰ ਸ੍ਵਰੂਪ ਕਾ ਉਜਾਲਾ ਹੋ ਜਾਇਗਾ॥੧॥ ਰਹਾਉ ॥
Prof. Sahib Singhਜਦੋਂ ਗੁਰੂ ਦੀ ਕਿਰਪਾ ਨਾਲ ਕੀਮਤੀ ਹਰੀ-ਨਾਮ ਲੱਭ ਪੈਂਦਾ ਹੈ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ, ਤੇ ਗਿਆਨ ਦਾ ਚਾਨਣ ਹੋ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਲਾਭੈ = ਲੱਭਦਾ ਹੈ ॥੧॥ ਰਹਾਉ ॥
SikhNet (Spanish)y por la Gracia del Guru, puedas encontrar la Joya del Señor en tu interior, así tu ignorancia será disipada y tu corazón iluminado. (1-Pausa)
ਰਵਨੀ ਰਵੈ. ਬੰਧਨ ਨਹੀ ਤੂਟਹਿ; ਵਿਚਿ ਹਉਮੈ. ਭਰਮੁ ਨ ਜਾਈ ॥
ravanee ravai. bandhan nahee tootteh; vich haumai. bharam na jaaee |
Sant Singh KhalsaBy merely saying it with the tongue, one's bonds are not broken, and egotism and doubt do not depart from within.
Manmohan SinghBy mere utterance with the tongue, the bonds are not broken and pride and doubt depart not from within.
Manmohan Singh (Punjabi)ਕੇਵਲ ਜੀਭ ਨਾਲ ਉਚਾਰਨ ਕਰਨ ਦੁਆਰਾ ਜੂੜ ਨਹੀਂ ਵੱਢੇ ਜਾਂਦੇ ਅਤੇ ਅੰਦਰੋਂ ਹੰਕਾਰ ਅਤੇ ਸੰਦੇਹ ਦੂਰ ਨਹੀਂ ਹੁੰਦੇ।
Fareedkot Teekaਮਨਮੁਖ ਜੋ ਬਿਚਾਰ ਤੇ ਹੀਨ ਹੈ, ਜੋ (ਰਵਨੀ) ਇਸਤ੍ਰੀਓਂ ਕੋ ਰਮਣ ਕਰਤੇ ਹੈਂ ਅਰਥਾਤ ਬਿਖਈ ਹੋਤੇ ਹੈਂ। ਉਨ ਕੇ ਬੰਧਨ ਨਹੀਂ ਤੂਟਤੇ ਹੈਂ ਅਰ ਹੰਤਾ ਮਮਤਾ ਅਰੁ ਭਰਮ ਉਨ ਕਾ ਨਹੀਂ ਜਾਤਾ ਹੈ॥
Prof. Sahib Singh(ਜੇਹੜਾ ਮਨੁੱਖ ਸਿਮਰਨ ਤਾਂ ਨਹੀਂ ਕਰਦਾ, ਪਰ) ਨਿਰੀਆਂ ਜ਼ਬਾਨੀ ਜ਼ਬਾਨੀ (ਬ੍ਰਹਮ-ਗਿਆਨ ਦੀਆਂ) ਗੱਲਾਂ ਕਰਦਾ ਹੈ, ਉਸ ਦੇ (ਮਾਇਆ ਵਾਲੇ) ਬੰਧਨ ਟੁੱਟਦੇ ਨਹੀਂ ਹਨ, ਉਹ ਹਉਮੈ ਵਿਚ ਹੀ ਫਸਿਆ ਰਹਿੰਦਾ ਹੈ (ਭਾਵ, ਮੈਂ ਵੱਡਾ ਬਣ ਜਾਵਾਂ ਮੈਂ ਵੱਡਾ ਬਣ ਜਾਵਾਂ-ਇਸੇ ਘੁੰਮਣਘੇਰੀ ਵਿਚ ਰਹਿੰਦਾ ਹੈ), ਉਸ ਦੇ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ।ਪਦ ਅਰਥ ਰਵਨੀ = ਰਵਾਣੀ, ਜ਼ਬਾਨੀ ਜ਼ਬਾਨੀ। ਰਵੈ = ਜੋ ਬੋਲਦਾ ਹੈ। ਭਰਮੁ = ਭਟਕਣਾ।
SikhNet (Spanish)Con sólo recitar con los labios, tus amarras no serán eliminadas, pues el ego y la duda no por ello desaparecen;
ਸਤਿਗੁਰੁ ਮਿਲੈ. ਤ ਹਉਮੈ ਤੂਟੈ; ਤਾ ਕੋ ਲੇਖੈ ਪਾਈ ॥੨॥
satigur milai. ta haumai toottai; taa ko lekhai paaee |2|
Sant Singh KhalsaBut when one meets the True Guru, egotism departs, and then, one realizes his destiny. ||2||
Manmohan SinghWhen man meets the True Guru, his egotism departs and it is only then that he becomes fruitful.
Manmohan Singh (Punjabi)ਜਦ ਆਦਮੀ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ, ਤਦ ਉਸ ਦਾ ਵਹਿਮ ਦੂਰ ਹੋ ਜਾਂਦਾ ਹੈ। ਕੇਵਲ ਤਦੋਂ ਹੀ ਉਹ ਸਫਲ ਹੁੰਦਾ ਹੈ।
Fareedkot Teekaਜਬ ਸਤਗੁਰੋਂ ਕੋ ਮਿਲੈ ਤਬ ਉਨ ਕਾ ਅਹੰਕਾਰ ਦੂਰ ਹੋ ਜਾਤਾ ਹੈ ਅਰ (ਤਾ ਕੋ) ਤਿਨ ਕੋ (ਲੇਖੈ) ਗੁਰਮੁਖੋਂ ਕੀ ਗਿਨਤੀ ਮੇਂ ਪ੍ਰਾਪਤਿ ਕਰੀਤਾ ਹੈ⁽¹⁾॥੨॥
Prof. Sahib Singhਜਦੋਂ ਪੂਰਾ ਗੁਰੂ ਮਿਲੇ ਤਦੋਂ ਹੀ ਹਉਮੈ ਟੁੱਟਦੀ ਹੈ, ਤਦੋਂ ਹੀ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਪਰਵਾਨ ਹੁੰਦਾ ਹੈ ॥੨॥ਪਦ ਅਰਥ ਤਾ = ਤਦੋਂ। ਕੋ = ਕੋਈ ਮਨੁੱਖ। ਲੇਖੈ ਪਾਈ = ਕਬੂਲ ਹੁੰਦਾ ਹੈ ॥੨॥
SikhNet (Spanish)pero cuando encuentras al Guru Verdadero, tu ego negativo se desvanece para encontrarte así sin cuentas que pagar. (2)
ਹਰਿ ਹਰਿ ਨਾਮੁ. ਭਗਤਿ ਪ੍ਰਿਅ ਪ੍ਰੀਤਮੁ; ਸੁਖ ਸਾਗਰੁ ਉਰ ਧਾਰੇ ॥
har har naam. bhagat pria preetam; sukh saagar ur dhaare |
Sant Singh KhalsaThe Name of the Lord, Har, Har, is sweet and dear to His devotees; it is the ocean of peace - enshrine it within the heart.
Manmohan SinghLord God's Name is sweet and dear to the Saints. It is an ocean of peace to be enshrined in the mind.
Manmohan Singh (Punjabi)ਵਾਹਿਗੁਰੂ ਸੁਆਮੀ ਦਾ ਨਾਮ ਸੰਤਾਂ ਨੂੰ ਮਿਠੜਾ ਤੇ ਪਿਆਰਾ ਲੱਗਦਾ ਹੈ, ਚਿੱਤ ਅੰਦਰ ਟਿਕਾਉਣ ਲਈ ਇਹ ਆਰਾਮ ਦਾ ਸਮੁੰਦਰ ਹੈ।
Fareedkot Teekaਹਰਿ ਹਰਿ ਨਾਮ ਜਪਨ ਰੂਪ ਜੋ ਭਗਤੀ ਹੈ, ਸੋ ਹਰਿ ਪ੍ਰੀਤਮ ਕੋ ਪਿਆਰੀ ਅਰੁ ਸੁਖੋਂ ਕੀ ਸਾਗਰ ਹੈ, ਜੋ ਜਿਸ ਨੇ ਹ੍ਰਿਦੇ ਮੇਂ ਧਾਰਨ ਕਰੀ ਹੈ॥
Prof. Sahib Singhਜੇਹੜਾ ਮਨੁੱਖ ਹਰੀ-ਨਾਮ ਸਿਮਰਦਾ ਹੈ, ਪਿਆਰੇ ਦੀ ਭਗਤੀ ਕਰਦਾ ਹੈ, ਸੁਖਾਂ ਦੇ ਸਮੁੰਦਰ ਪ੍ਰੀਤਮ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ,ਪਦ ਅਰਥ ਭਗਤਿ ਪ੍ਰਿਅ = ਪਿਆਰੇ ਦੀ ਭਗਤੀ। ਸੁਖ ਸਾਗਰੁ = ਸੁਖਾਂ ਦਾ ਸਮੁੰਦਰ (ਪ੍ਰਭੂ)। ਉਰ ਧਾਰੇ = ਹਿਰਦੇ ਵਿਚ ਟਿਕਾਂਦਾ ਹੈ।
SikhNet (Spanish)El Naam, el Nombre del Señor, Jar, Jar, es dulce y querido para Sus Devotos, es el Océano de Paz, enaltécelo en el corazón,
ਭਗਤਿ ਵਛਲੁ ਜਗਜੀਵਨੁ ਦਾਤਾ; ਮਤਿ ਗੁਰਮਤਿ ਹਰਿ ਨਿਸਤਾਰੇ ॥੩॥
bhagat vachhal jagajeevan daataa; mat guramat har nisataare |3|
Sant Singh KhalsaThe Lover of His devotees, the Life of the World, the Lord bestows the Guru's Teachings upon the intellect, and one is emancipated. ||3||
Manmohan SinghThe Lover of His devotees, the Life of the world and the Munificent Master, saves the mortal, who subordinates his intellect to Guru's instruction.
Manmohan Singh (Punjabi)ਆਪਣੇ ਅਨੁਰਾਗੀਆਂ ਦਾ ਪਿਆਰ ਅਤੇ ਸੰਸਾਰ ਦੀ ਜਿੰਦ ਜਾਨ, ਦਇਆਲੂ ਮਾਲਕ, ਉਸ ਪ੍ਰਾਣੀ ਨੂੰ ਤਾਰ ਦਿੰਦਾ ਹੈ ਜੋ ਆਪਣੀ ਅਕਲ ਨੂੰ ਗੁਰਾਂ ਦੀ ਸਿਖਮੱਤ ਤਾਬੇ ਕਰਦਾ ਹੈ।
Fareedkot Teekaਤਿਨ ਕੋ ਹਰਿ ਭਗਤਿ ਵਤਸਲ ਜਗ ਜੀਵਨ ਦਾਤਾ (ਮਤਿ) ਬੁਧੀ ਮੇਂ (ਗੁਰਮਤਿ) ਗੁਰ ਸਿਖ੍ਯਾ ਦਿਵਾਇ ਕਰ (ਨਿਸਤਾਰੇ) ਸੰਸਾਰ ਸੇ ਪਾਰ ਕਰ ਲੇਤਾ ਹੈ॥੩॥
Prof. Sahib Singhਉਸ ਮਨੁੱਖ ਨੂੰ ਭਗਤੀ ਨੂੰ ਪਿਆਰ ਕਰਨ ਵਾਲਾ ਪ੍ਰਭੂ ਜਗਤ ਦੀ ਜ਼ਿੰਦਗੀ ਦਾ ਆਸਰਾ ਪ੍ਰਭੂ ਸ੍ਰੇਸ਼ਟ ਮਤਿ ਦੇਣ ਵਾਲਾ ਪ੍ਰਭੂ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੩॥ਪਦ ਅਰਥ ਵਛਲੁ = {वत्सल} ਪਿਆਰ ਕਰਨ ਵਾਲਾ। ਜਗ ਜੀਵਨੁ = ਜਗਤ ਦਾ ਦਾਤਾ (ਪ੍ਰਭੂ) ॥੩॥
SikhNet (Spanish)es el Amante de Sus Devotos, la Vida del Mundo. El Señor otorga las Enseñanzas del Guru al intelecto y uno es liberado. (3)
ਮਨ ਸਿਉ ਜੂਝਿ ਮਰੈ. ਪ੍ਰਭੁ ਪਾਏ; ਮਨਸਾ ਮਨਹਿ ਸਮਾਏ ॥
man siau joojh marai. prabh paae; manasaa maneh samaae |
Sant Singh KhalsaOne who dies fighting against his own stubborn mind finds God, and the desires of the mind are quieted.
Manmohan SinghHe, who dies fighting against his mind, obtain the Lord and his desire is nipped in the mind.
Manmohan Singh (Punjabi)ਜੋ ਆਪਣੇ ਮਨੂਏ ਨਾਲ ਲੜਦਾ ਮਰ ਜਾਂਦਾ ਹੈ, ਉਹ ਸਾਈਂ ਨੂੰ ਪਾ ਲੈਦਾ ਹੈ, ਉਸ ਦੀ ਖ਼ਾਹਿਸ਼ ਮਨ ਅੰਦਰ ਹੀ ਮਿੱਟ ਜਾਂਦੀ ਹੈ।
Fareedkot Teekaਜੋ ਮਨ ਕੇ ਸਾਥ ਜੁਧ ਕਰ ਕੇ ਮਰੇ ਹੈਂ ਅਰਥਾਤ ਜੀਵਤ ਸੇ ਰਹਿਤ ਹੂਏ ਹੈਂ, ਤਿਨੋਂ ਨੇ ਪ੍ਰਭੂ ਕੋ ਪਾਯਾ ਹੈ। (ਮਨਸਾ) ਬਾਸਨਾ ਕੋ (ਮਨਹਿ) ਰੋਕ ਕਰ ਹਰਿ ਮੇਂ ਸਮਾਏ ਹੈਂ॥
Prof. Sahib Singhਜੇਹੜਾ ਜੀਵ ਆਪਣੇ ਮਨ ਨਾਲ ਤਕੜਾ ਟਾਕਰਾ ਕਰ ਕੇ ਹਉਮੈ ਵਲੋਂ ਮਰ ਜਾਂਦਾ ਹੈ (ਭਾਵ, ਹਉਮੈ ਨੂੰ ਮੁਕਾ ਲੈਂਦਾ ਹੈ), ਮਨ ਦੇ ਫੁਰਨੇ ਨੂੰ ਮਨ ਦੇ ਅੰਦਰ ਹੀ (ਪ੍ਰਭੂ ਦੀ ਯਾਦ ਵਿਚ) ਲੀਨ ਕਰ ਦੇਂਦਾ ਹੈ, ਉਹ ਪ੍ਰਭੂ ਨੂੰ ਲੱਭ ਲੈਂਦਾ ਹੈ।ਪਦ ਅਰਥ ਜੂਝਿ = ਜੂਝ ਕੇ, ਲੜ ਕੇ, ਤਕੜਾ ਟਾਕਰਾ ਕਰ ਕੇ। ਮਨਸਾ = ਮਨ ਦਾ ਫੁਰਨਾ। ਮਨਹਿ = ਮਨ ਵਿਚ ਹੀ। ਸਮਾਏ = ਲੀਨ ਕਰ ਦੇਵੇ।
SikhNet (Spanish)Quien muere luchando contra su mente terca encuentra a Dios y apacigua los deseos mentales,
ਨਾਨਕ. ਕ੍ਰਿਪਾ ਕਰੇ ਜਗਜੀਵਨੁ; ਸਹਜ ਭਾਇ ਲਿਵ ਲਾਏ ॥੪॥੧੬॥
naanak. kripaa kare jagajeevan; sehaj bhaae liv laae |4|16|
Sant Singh KhalsaO Nanak, if the Life of the World bestows His Mercy, one is intuitively attuned to the Love of the Lord. ||4||16||
Manmohan SinghNanak, if God, the Life of the world shows mercy the mortal imbibes love for Him in the natural way.
Manmohan Singh (Punjabi)ਨਾਨਕ, ਜੇਕਰ ਜਗਤ ਦੀ ਜਿੰਦ ਜਾਨ, ਵਾਹਿਗੁਰੂ, ਮਿਹਰ ਧਾਰੇ, ਤਾਂ ਪ੍ਰਾਣੀ ਦਾ, ਕੁਦਰਤੀ ਤੌਰ ਉਤੇ ਉਸ ਨਾਲ ਪਿਆਰ ਪੈ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਪਰ ਜਗ ਜੀਵਨ ਅਕਾਲ ਪੁਰਖ ਨੇ ਕ੍ਰਿਪਾ ਕਰੀ ਹੈ, ਸੋ ਸ੍ਵਭਾਵਕ ਹੀ ਬ੍ਰਿਤੀ ਹਰੀ ਮੇਂ ਲਗਾਉਤੇ ਹੈਂ॥੪॥੧੬॥
Prof. Sahib Singhਹੇ ਨਾਨਕ! ਜਗਤ ਦਾ ਜੀਵਨ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ, ਉਹ ਅਡੋਲ-ਚਿੱਤ ਰਹਿ ਕੇ (ਪ੍ਰਭੂ-ਚਰਨਾਂ ਵਿਚ) ਜੁੜਿਆ ਰਹਿੰਦਾ ਹੈ ॥੪॥੧੬॥ਪਦ ਅਰਥ ਸਹਜ ਭਾਇ = ਸੌਖੇ ਹੀ ॥੪॥੧੬॥
SikhNet (Spanish)y así, dice Nanak, la Vida del mundo da su Misericordia y uno es entonado intuitivamente en el Señor. (4-16)