ਆਸਾ ਮਹਲਾ ੧ ॥
aasaa mahalaa 1 | Ang 353
Sant Singh KhalsaAasaa, First Mehl:
Manmohan SinghAsa Measure 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.
ਕਿਸ ਕਉ ਕਹਹਿ. ਸੁਣਾਵਹਿ ਕਿਸ ਕਉ; ਕਿਸੁ ਸਮਝਾਵਹਿ. ਸਮਝਿ ਰਹੇ ॥
kis kau kaheh. sunaaveh kis kau; kis samajhaaveh. samajh rahe | Ang 353
Sant Singh KhalsaUnto whom do they speak? Unto whom do they preach? Who understands? Let them understand themselves.
Manmohan SinghWhom else do they speak to, to whom do they preach and whom do thy instruct? They have understood themselves.
Manmohan Singh (Punjabi)ਉਹ ਹੋਰ ਕਿਸ ਨੂੰ ਆਖਦੇ ਹਨ, ਕਿਸ ਨੂੰ ਪ੍ਰਚਾਰਦੇ ਹਨ, ਅਤੇ ਕਿਸ ਨੂੰ ਸਿੱਖ ਮੱਤ ਦਿੰਦੇ ਹਨ? ਉਨ੍ਹਾਂ ਨੇ ਆਪਣੇ ਆਪ ਨੂੰ ਸਮਝ ਲਿਆ ਹੈ।
Fareedkot Teekaਸੋ ਕਿਸ ਕਿਸ ਕੋ ਕਹ ਕਰ ਸੁਨਾਵੈ ਅਰ ਕਿਸ ਵਾਸਤੇ ਸਮਝਾਵੈ, ਭਾਵ ਸੋ ਸਭ ਕੋ ਬ੍ਰਹਮ ਰੂਪ ਜਾਨ ਕਰ ਅਨੰਦ ਹੋ ਰਹੇ ਹੈਂ॥
Prof. Sahib Singh('ਗਹਿਰ ਗੰਭੀਰ' ਪ੍ਰਭੂ ਨੂੰ ਸਿਮਰਿਆਂ ਸਿਮਰਨ ਕਰਨ ਵਾਲਾ ਭੀ ਗੰਭੀਰ ਸੁਭਾਵ ਵਾਲਾ ਹੋ ਜਾਂਦਾ ਹੈ, ਉਸ ਦੇ ਅੰਦਰ ਦਿਖਾਵਾ ਤੇ ਹੋਛਾ-ਪਨ ਨਹੀਂ ਰਹਿੰਦਾ), ਜੋ ਮਨੁੱਖ ('ਗਹਿਰ ਗੰਭੀਰ' ਨੂੰ ਸਿਮਰ ਕੇ) ਗਿਆਨਵਾਨ ਹੋ ਜਾਂਦੇ ਹਨ, ਉਹ ਆਪਣਾ-ਆਪ ਨਾਹ ਕਿਸੇ ਨੂੰ ਦੱਸਦੇ ਹਨ ਨਾਹ ਸੁਣਾਂਦੇ ਹਨ ਨਾਹ ਸਮਝਾਂਦੇ ਹਨ।ਪਦ ਅਰਥ ਸਮਝਿ ਰਹੇ = ਜੋ ਗਿਆਨਵਾਨ ਹੋ ਗਏ।
SikhNet (Spanish)¿Para el bienestar de quién, canta el hombre alabanzas? ¿A quién quiere enseñar? Deja que primero se conozca a sí mismo.
ਕਿਸੈ ਪੜਾਵਹਿ. ਪੜਿ ਗੁਣਿ ਬੂਝੇ; ਸਤਿਗੁਰ ਸਬਦਿ. ਸੰਤੋਖਿ ਰਹੇ ॥੧॥
kisai parraaveh. parr gun boojhe; satigur sabad. santokh rahe |1| Ang 353
Sant Singh KhalsaWho do they teach? Through study, they come to realize the Lord's Glorious Virtues. Through the Shabad, the Word of the True Guru, they come to dwell in contentment. ||1||
Manmohan SinghWhom do thy teach? Through study, thy have realised Lord's excellences. By True Guru's instruction, thy abide in contentment.
Manmohan Singh (Punjabi)ਉਹ ਕਿਸ ਨੂੰ ਪੜ੍ਹਾਉਂਦੇ ਹਨ? ਪੜ੍ਹਾਈ ਰਾਹੀਂ ਉਹਨਾਂ ਨੇ ਸਾਈਂ ਦੀਆਂ ਸ਼੍ਰੇਸ਼ਟਤਾਈਆਂ ਅਨੁਭਵ ਕਰ ਲਈਆਂ ਹਨ। ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ, ਉਹ ਸੰਤੁਸ਼ਟਤਾ ਅੰਦਰ ਵਸਦੇ ਹਨ।
Fareedkot Teekaਗੁਰੋਂ ਸੇ (ਬੂਝੇ) ਪੂਛੇ, ਭਾਵ ਸਿਖ੍ਯਾ ਲੇ ਕਰ ਪੁਨਾ ਪੜ ਗੁਣ ਕਰ, ਜੋ ਸਤਿਗੁਰੋਂ ਕੇ ਸਬਦ ਕਰ ਪ੍ਰਮੇਸਰ ਕੋ ਸਮਝ ਕਰ ਸੰਤੋਖ ਕੋ ਧਾਰ ਰਹੇ ਹੈਂ॥੧॥
Prof. Sahib Singhਜੋ ਮਨੁੱਖ ('ਗਹਿਰ ਗੰਭੀਰ' ਦੀਆਂ ਸਿਫ਼ਤਾਂ) ਪੜ੍ਹ ਕੇ ਵਿਚਾਰ ਕੇ (ਜੀਵਨ-ਭੇਤ ਨੂੰ) ਸਮਝ ਲੈਂਦੇ ਹਨ ਉਹ ਆਪਣੀ ਵਿੱਦਿਆ ਦਾ ਦਿਖਾਵਾ ਨਹੀਂ ਕਰਦੇ, ਗੁਰੂ ਦੇ ਸ਼ਬਦ ਵਿਚ ਜੁੜ ਕੇ (ਹੋਛਾ-ਪਨ ਤਿਆਗ ਕੇ) ਉਹ ਸੰਤੋਖ ਵਿਚ ਜੀਵਨ ਬਿਤੀਤ ਕਰਦੇ ਹਨ ॥੧॥ਪਦ ਅਰਥ ਕਿਸੇ ਪੜਾਵਹਿ = ਆਪਣੀ ਵਿੱਦਿਆ ਦਾ ਦਿਖਾਵਾ ਕਿਸੇ ਅੱਗੇ ਨਹੀਂ ਕਰਦੇ। ਗੁਣਿ = ਵਿਚਾਰ ਕੇ। ਸੰਤੋਖਿ = ਸੰਤੋਖ ਵਿਚ। ਰਹੇ = ਰਹਿੰਦੇ ਹਨ; ਜੀਵਨ ਬਿਤੀਤ ਕਰਦੇ ਹਨ ॥੧॥
SikhNet (Spanish)¿A quién le quiere enseñar?, déjalo que lea y realice en su ser el Misterio del Señor y a través del Shabd del la Palabra del Verdadero Guru, llegue a habitar en el Contentamiento. (1)
ਐਸਾ ਗੁਰਮਤਿ; ਰਮਤੁ ਸਰੀਰਾ ॥
aisaa guramat; ramat sareeraa | Ang 354
Sant Singh KhalsaThrough the Guru's Teachings, realize that He is pervading in all bodies;
Manmohan SinghO my soul, by Guru's instruction remember such Lord,
Manmohan Singh (Punjabi)ਹੇ ਮੇਰੀ ਜਿੰਦੜੀਏ! ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਐਹੋ ਜੇਹੇ ਸਾਹਿਬ ਦਾ ਸਿਮਰਨ ਕਰ,
Fareedkot Teekaਜੋ ਗੁਰ ਸਿਖ੍ਯਾ ਕਰ ਸਰੀਰੋਂ ਮੇਂ ਬਿਆਪ੍ਯਾ ਹੂਆ ਐਸਾ ਹੈ॥
Prof. Sahib Singhਹੇ ਮੇਰੇ ਮਨ! ਗੁਰੂ ਦੀ ਮਤਿ ਤੇ ਤੁਰ ਕੇ ਸਾਰੇ ਸਰੀਰਾਂ ਵਿਚ ਵਿਆਪਕ-ਪਦ ਅਰਥ ਐਸਾ ਹਰਿ = ਅਜੇਹਾ ਪਰਮਾਤਮਾ। ਰਮਤੁ ਸਰੀਰਾ = ਜੋ ਸਭ ਸਰੀਰਾਂ ਵਿਚ ਵਿਆਪਕ ਹੈ। ਰਮਤੁ = ਵਿਆਪਕ।
SikhNet (Spanish)Mediante las Enseñanzas del Guru, toma Conciencia de la Compenetración del Señor.
ਹਰਿ ਭਜੁ. ਮੇਰੇ ਮਨ; ਗਹਿਰ ਗੰਭੀਰਾ ॥੧॥ ਰਹਾਉ ॥
har bhaj. mere man; gahir ganbheeraa |1| rahaau | Ang 354
Sant Singh KhalsaO my soul, vibrate on the Profound, Unfathomable Lord. ||1||Pause||
Manmohan Singhwho is contained in all the bodies and who is very deep. Pause.
Manmohan Singh (Punjabi)ਜੋ ਸਾਰੀਆਂ ਦੇਹਾਂ ਅੰਦਰ ਰਮਿਆ ਹੋਇਆ ਤੇ ਬਹੁਤ ਹੀ ਡੂੰਘਾ ਹੈ। ਠਹਿਰਾਉ।
Fareedkot Teekaਐਸਾ ਜੋ ਗਹਰ ਗੰਭੀਰੁ ਹੈ, ਹੇ ਮੇਰੇ ਮਨ! ਤਿਸ ਕੋ ਭਜੁ॥੧॥ ਰਹਾਉ ॥
Prof. Sahib Singhਉਸ ਅਥਾਹ ਤੇ ਵੱਡੇ ਜਿਗਰ ਵਾਲੇ ਹਰੀ ਦਾ ਭਜਨ ਕਰ ॥੧॥ ਰਹਾਉ ॥ਪਦ ਅਰਥ ਮਨ = ਹੇ ਮਨ! ॥੧॥ ਰਹਾਉ ॥
SikhNet (Spanish)Oh, Alma mía, vibra como el Profundo e Insondable Señor. (1-Pausa)
ਅਨਤ ਤਰੰਗ; ਭਗਤਿ ਹਰਿ ਰੰਗਾ ॥
anat tarang; bhagat har rangaa | Ang 354
Sant Singh KhalsaLoving devotion to the Lord brings endless waves of joy and delight.
Manmohan SinghIn service and love of God there are many joy-waves.
Manmohan Singh (Punjabi)ਵਾਹਿਗੁਰੂ ਦੀ ਸੇਵਾ ਪ੍ਰੀਤ ਅੰਦਰ ਘਣੇਰੀਆਂ ਖੁਸ਼ੀ ਦੀਆਂ ਲਹਿਰਾਂ ਹਨ।
Fareedkot Teeka(ਅਨਤ ਤਰੰਗ) ਅਨੇਕ ਹੈ ਤਰੰਗ ਜਿਸਮੇਂ ਐਸਾ ਮਨੁ ਜਿਨੋਂ ਨੇ ਹਰਿ ਭਗਤੀ ਮੇਂ ਰੰਗਾ ਹੈ॥
Prof. Sahib Singhਉਹਨਾਂ (ਹਰੀ ਦਾ ਭਜਨ ਕਰਨ ਵਾਲਿਆਂ) ਦੇ ਅੰਦਰ ਪ੍ਰਭੂ ਦੇ ਪਿਆਰ ਦੀਆਂ ਪ੍ਰਭੂ ਦੀ ਭਗਤੀ ਦੀਆਂ ਅਨੇਕਾਂ ਲਹਿਰਾਂ ਉਠਦੀਆਂ ਰਹਿੰਦੀਆਂ ਹਨ।ਪਦ ਅਰਥ ਅਨਤ = ਅਨੰਤ, ਬੇਅੰਤ। ਤਰੰਗ = ਲਹਿਰਾਂ। ਰੰਗੁ = ਪਿਆਰ।
SikhNet (Spanish)En el Amor del Señor se dan miles de olas de Dicha
ਅਨਦਿਨੁ ਸੂਚੇ; ਹਰਿ ਗੁਣ ਸੰਗਾ ॥
anadin sooche; har gun sangaa | Ang 354
Sant Singh KhalsaOne who dwells with the Glorious Praises of the Lord, night and day, is sanctified.
Manmohan SinghHe, who keeps the company of God's praises, ever, remains pure.
Manmohan Singh (Punjabi)ਜਿਸ ਨੂੰ ਵਾਹਿਗੁਰੂ ਦੀ ਸਿਫ਼ਤ ਸਾਲਾਹ ਦੀ ਸੰਗਤ ਪ੍ਰਾਪਤ ਹੈ, ਉਹ ਹਮੇਸ਼ਾਂ ਹੀ ਪਵਿੱਤ੍ਰ ਹੈ।
Fareedkot Teekaਸੋ ਰਾਤ ਦਿਨ ਹਰਿ ਕੇ ਗੁਣੋ ਕੇ ਸੰਗ ਕਰ ਕੇ ਪਵ੍ਰਿਤ ਹੈਂ॥
Prof. Sahib Singhਜੇਹੜੇ ਮਨੁੱਖ ਹਰ ਰੋਜ਼ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਸਾਥ ਬਣਾਂਦੇ ਹਨ ਉਹਨਾਂ ਦਾ ਜੀਵਨ ਪਵਿਤ੍ਰ ਹੁੰਦਾ ਹੈ।ਪਦ ਅਰਥ ਅਨਦਿਨੁ = ਹਰ ਰੋਜ਼।
SikhNet (Spanish)y aquél que se conserva en la Compañía de los Atributos del Señor, permanece para siempre Puro.
ਮਿਥਿਆ ਜਨਮੁ; ਸਾਕਤ ਸੰਸਾਰਾ ॥
mithiaa janam; saakat sansaaraa | Ang 354
Sant Singh KhalsaThe birth into the world of the faithless cynic is totally useless.
Manmohan SinghVain is the birth of mammon worshipper in this world.
Manmohan Singh (Punjabi)ਇਸ ਜਹਾਨ ਅੰਦਰ ਮਾਇਆ ਦੇ ਉਪਾਸ਼ਕ ਦਾ ਜੰਮਣਾ ਬੇਫ਼ਾਇਦਾ ਹੈ।
Fareedkot Teekaਅਰ ਸਾਕਤੋਂ ਕਾ ਜਨਮੁ ਸੰਸਾਰ ਮੇਂ ਝੂਠਾ ਹੈ॥
Prof. Sahib Singhਮਾਇਆ-ਵੇੜ੍ਹੇ ਸੰਸਾਰੀ ਜੀਵ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ।ਪਦ ਅਰਥ ਮਿਥਿਆ = ਵਿਅਰਥ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ, ਮਾਇਆ-ਵੇੜ੍ਹੇ।
SikhNet (Spanish)Vana es la vida del adorador de Maya,
ਰਾਮ ਭਗਤਿ ਜਨੁ; ਰਹੈ ਨਿਰਾਰਾ ॥੨॥
raam bhagat jan; rahai niraaraa |2| Ang 354
Sant Singh KhalsaThe humble devotee of the Lord remains unattached. ||2||
Manmohan SinghDetached remains the man dedicated to Lord's service.
Manmohan Singh (Punjabi)ਸਾਹਿਬ ਦੀ ਸੇਵਾ ਦੇ ਸਮਰਪਣ ਹੋਇਆ ਹੋਇਆ ਬੰਦਾ ਨਿਰਲੇਪ ਰਹਿੰਦਾ ਹੈ।
Fareedkot Teekaਜੋ ਰਾਮ ਕੀ ਭਗਤੀ ਵਾਲਾ ਜਨੁ ਹੈ, ਸੋ ਨਿਰਾਲਾ ਹੀ ਰਹਤਾ ਹੈ॥੨॥
Prof. Sahib Singhਜੋ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦਾ ਹੈ ॥੨॥ਪਦ ਅਰਥ ਜਨੁ = ਦਾਸ, ਸੇਵਕ ॥੨॥
SikhNet (Spanish)pero el Amante del Señor permanece para siempre desapegado. (2)
ਸੂਚੀ ਕਾਇਆ; ਹਰਿ ਗੁਣ ਗਾਇਆ ॥
soochee kaaeaa; har gun gaaeaa | Ang 354
Sant Singh KhalsaThe body which sings the Glorious Praises of the Lord is sanctified.
Manmohan SinghSanctified is the body which sings God's praise.
Manmohan Singh (Punjabi)ਪਵਿੱਤ੍ਰ ਹੈ ਉਹ ਦੇਹ ਜੋ ਵਾਹਿਗੁਰੂ ਦਾ ਜੱਸ ਗਾਇਨ ਕਰਦੀ ਹੈ।
Fareedkot Teekaਜਿਨੋਂ ਨੇ ਹਰੀ ਕੇ ਗੁਨਾਂ ਕੋ ਗਾਇਆ ਹੈ ਤਿਨਾਂ ਦੀ ਦੇਹ ਪਵਿਤ੍ਰ ਹੈ॥
Prof. Sahib Singhਜੋ ਮਨੁੱਖ ਹਰੀ ਦੇ ਗੁਣ ਗਾਂਦਾ ਹੈ ਉਸ ਦਾ ਸਰੀਰ (ਵਿਕਾਰਾਂ ਵਲੋਂ ਬਚਿਆ ਰਹਿ ਕੇ) ਪਵਿਤ੍ਰ ਰਹਿੰਦਾ ਹੈ,ਪਦ ਅਰਥ ਸੂਚੀ = ਪਵਿਤ੍ਰ। ਕਾਇਆ = ਸਰੀਰ।
SikhNet (Spanish)Puro es el cuerpo que canta las Alabanzas del Señor y está entonado en Dios;
ਆਤਮੁ ਚੀਨਿ; ਰਹੈ ਲਿਵ ਲਾਇਆ ॥
aatam cheen; rahai liv laaeaa | Ang 354
Sant Singh KhalsaThe soul remains conscious of the Lord, absorbed in His Love.
Manmohan SinghRemembering God in the mind man remains absorbed in His love.
Manmohan Singh (Punjabi)ਆਪਣੇ ਚਿੱਤ ਅੰਦਰ ਵਾਹਿਗੁਰੂ ਨੂੰ ਚੇਤੇ ਕਰ ਕੇ, ਇਹ ਉਸ ਦੀ ਪ੍ਰੀਤ ਅੰਦਰ ਲੀਨ ਰਹਿੰਦੀ ਹੈ।
Fareedkot Teekaਉਨੋਂ ਨੇ ਹਰੀ ਮੇਂ ਬ੍ਰਿਤੀ ਕੋ ਲਗਾਇਆ ਹੈ ਇਸ ਤੇ ਵਹੁ ਆਤਮ ਕੋ ਬ੍ਰਹਮ ਰੂਪ ਜਾਨ ਰਹੇ ਹੈਂ॥
Prof. Sahib Singhਆਪਣੇ ਆਪ ਨੂੰ (ਆਪਣੇ ਅਸਲੇ ਨੂੰ) ਪਛਾਣ ਕੇ ਉਹ ਸਦਾ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਰੱਖਦਾ ਹੈ।ਪਦ ਅਰਥ ਆਤਮੁ = ਆਪਣੇ ਆਪ ਨੂੰ। ਚੀਨਿ = ਪਛਾਣ ਕੇ।
SikhNet (Spanish)conociendo Su Ser, el Principio de todo, el Infinito,
ਆਦਿ ਅਪਾਰੁ; ਅਪਰੰਪਰੁ ਹੀਰਾ ॥
aad apaar; aparanpar heeraa | Ang 354
Sant Singh KhalsaThe Lord is the Infinite Primal Being, beyond the beyond, the priceless jewel.
Manmohan SinghThe Lord is the beginning of all, Infinite, the Remotest of the remote and Invaluable.
Manmohan Singh (Punjabi)ਸਾਹਿਬ ਸਾਰਿਆਂ ਦਾ ਆਰੰਭ, ਬੇਅੰਤ, ਦੁਰੇਡਿਆਂ ਦਾ ਪਰਮ ਦੁਰੇਡਾ ਅਤੇ ਅਮੋਲਕ ਹੈ।
Fareedkot Teekaਤਿਨਾਂ ਮਹਾਤਮਾ ਦੁਆਰੇ ਜੋ ਸ੍ਰਬ ਕੀ ਆਦਿ ਪੁਨਾ ਪਾਰਾਵਾਰ ਸੇ ਰਹਤ ਹੈਂ ਔਰ ਸਭ ਸੇ ਪਰੇ ਹੈ ਬ੍ਰਹਮਾਦਿਕੋਂ ਕਾ ਭੀ ਜੋ ਪਰਾ ਹੈ (ਹੀਰਾ) ਸੁਧ ਹੈ॥
Prof. Sahib Singhਉਹ ਮਨੁੱਖ ਉਸ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਜੋ ਸਭ ਦਾ ਮੁੱਢ ਹੈ ਜੋ ਬੇਅੰਤ ਹੈ ਜੋ ਪਰੇ ਤੋਂ ਪਰੇ ਹੈ ਜੋ ਹੀਰੇ ਸਮਾਨ ਅਮੋਲਕ ਹੈ।
SikhNet (Spanish)el más allá del más allá, la Joya,
ਲਾਲਿ ਰਤਾ; ਮੇਰਾ ਮਨੁ ਧੀਰਾ ॥੩॥
laal rataa; meraa man dheeraa |3| Ang 354
Sant Singh KhalsaMy mind is totally content, imbued with my Beloved. ||3||
Manmohan SinghWith that Beloved my mind is imbued and content.
Manmohan Singh (Punjabi)ਉਸ ਪ੍ਰੀਤਮ ਨਾਲ ਮੇਰਾ ਚਿੱਤ ਰੰਗੀਜਿਆ ਤੇ ਸੰਤੁਸ਼ਟ ਹੋਇਆ ਹੋਇਆ ਹੈ।
Fareedkot Teekaਤਿਸ ਲਾਲ ਪ੍ਯਾਰੇ ਸੇ ਮਿਲਾ ਹੂਆ ਮੇਰਾ ਮਨੁ ਧੀਰਜ ਕੋ ਪ੍ਰਾਪਤ ਹੂਆ ਹੈ॥੩॥☬ਤਾਂ ਤੇ ਮੇਂ ਐਸੇ ਬੇਨਤੀ ਕਰਤਾ ਹੂੰ:
Prof. Sahib Singhਉਸ ਦਾ ਉਹ ਮਨ, ਜੋ ਪਹਿਲਾਂ ਮਮਤਾ ਦਾ ਸ਼ਿਕਾਰ ਸੀ, ਲਾਲ-ਸਮਾਨ ਅਮੋਲਕ-ਪ੍ਰਭੂ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ ਤੇ ਠਰ੍ਹੰਮੇ ਵਾਲਾ ਹੋ ਜਾਂਦਾ ਹੈ ॥੩॥ਪਦ ਅਰਥ ਮੇਰਾ ਮਨੁ = ਉਹ ਮਨ ਜੋ ਹਰ ਵੇਲੇ 'ਮੇਰਾ, ਮੇਰਾ' ਕਰਦਾ ਮਿਥਦਾ ਰਹਿੰਦਾ ਸੀ ॥੩॥
SikhNet (Spanish)sí, con ese Esposo mi mente está imbuida y contenta. (3)
ਕਥਨੀ ਕਹਹਿ; ਕਹਹਿ ਸੇ ਮੂਏ ॥
kathanee kaheh; kaheh se mooe | Ang 354
Sant Singh KhalsaThose who speak and babble on and on, are truly dead.
Manmohan SinghThey, who only utter and say are really dead.
Manmohan Singh (Punjabi)ਜੋ ਕੇਵਲ ਜਬਾਨੀ ਕਹਾਣੀਆਂ ਕਹਿੰਦੇ ਤੇ ਆਖਦੇ ਹਨ, ਉਹ ਅਸਲ ਵਿੱਚ ਮਰੇ ਹੋਏ ਹਨ।
Fareedkot Teekaਕਥਨੀ ਕਹਿਨ ਵਾਲੇ ਕਹੀ ਹੋਈ ਧਾਰੇ ਤੇ ਬਿਨਾਂ ਮਰਤੇ ਜਨਮਤੇ ਹੈਂ; ਵਾ ਕਥਨੀ ਕਹੀ ਹੋਈ ਜੋ ਕਹਿ ਕਹਿ ਕਰ ਮੂਏ ਹੈਂ॥
Prof. Sahib Singhਜੇਹੜੇ ਮਨੁੱਖ (ਸਿਮਰਨ ਤੋਂ ਸੱਖਣੇ ਹਨ ਤੇ) ਨਿਰੀਆਂ ਜ਼ਬਾਨੀ ਜ਼ਬਾਨੀ ਹੀ ਗਿਆਨ ਦੀਆਂ ਗੱਲਾਂ ਕਰਦੇ ਹਨ ਉਹ ਆਤਮਕ ਮੌਤੇ ਮਰੇ ਹੋਏ ਹਨ (ਉਹਨਾਂ ਦੇ ਅੰਦਰ ਆਤਮਕ ਜੀਵਨ ਨਹੀਂ ਹੈ)।ਪਦ ਅਰਥ ਕਹਹਿ ਕਹਹਿ = ਹਰ ਵੇਲੇ ਕਹਿੰਦੇ ਸਨ।
SikhNet (Spanish)Aquellos que sólo parlotean acerca de Dios, en ese parloteo, mueren;
ਸੋ ਪ੍ਰਭੁ. ਦੂਰਿ ਨਾਹੀ; ਪ੍ਰਭੁ ਤੂੰ ਹੈ ॥
so prabh. door naahee; prabh toon hai | Ang 354
Sant Singh KhalsaGod is not far away - O God, You are right here.
Manmohan SinghHe, the Lord is not far-off, Thou, O Lord art close at hand.
Manmohan Singh (Punjabi)ਉਹ ਸੁਆਮੀ ਦੁਰੇਡੇ ਨਹੀਂ। ਤੂੰ ਹੇ ਸੁਆਮੀ, ਐਨ ਨੇੜੇ ਹੀ ਹੈਂ।
Fareedkot Teekaਸੋ ਹੇ ਪ੍ਰਭੂ! ਤੂੰ ਉਨ ਤੇ ਦੂਰ ਹੈਂ, ਹੇ (ਪ੍ਰਭੁ) ਸਮਰਥੁ! ਤੂੰ ਤਿਨ ਕੋ ਨਹੀਂ ਪ੍ਰਾਪਤ ਹੋਤਾ ਹੈਂ। ਦੇਹ ਅਭਿਮਾਨ ਤੇ ਰਹਤ, ਸੋ ਹੇ ਪ੍ਰਭੂ! ਤੂੰ ਤਿਨ ਕਾ ਆਪਨਾ ਆਪੁ ਹੈ, ਤਿਨ ਤੇ ਦੂਰ ਨਹੀਂ, ਜੋ ਐਸੇ ਜਾਨੇ ਸੋ ਸਮਰਥ ਹੈ॥☬ਪ੍ਰਸ਼੍ਨ: ਫਿਰ ਸੰਸਾਰ ਸਾਰਾ ਐਸਾ ਨਿਸਚਯ ਕ੍ਯੋਂ ਨਹੀਂ ਕਰ ਸਕਤਾ?☬ਉੱਤ੍ਰ:
Prof. Sahib Singh(ਕੇਵਲ) ਉਹਨਾਂ ਨੂੰ ਹੀ ਪਰਮਾਤਮਾ ਆਪਣੇ ਅੱਤ ਨੇੜੇ ਦਿੱਸਦਾ ਹੈ, (ਉਹਨਾਂ ਮਨੁੱਖਾਂ ਵਾਸਤੇ) ਹੇ ਪ੍ਰਭੂ! ਹਰ ਥਾਂ ਤੂੰ ਹੀ ਤੂੰ ਵਿਆਪਕ ਹੈਂ, (ਜਿਹੜੇ ਜਗਤ ਦੇ ਪਦਾਰਥਾਂ ਨਾਲ ਮੋਹ ਨਹੀਂ ਬਣਾਂਦੇ।)
SikhNet (Spanish)el Señor está cerca, sí, aquí está Él ante nosotros, la Presencia.
ਸਭੁ ਜਗੁ ਦੇਖਿਆ; ਮਾਇਆ ਛਾਇਆ ॥
sabh jag dekhiaa; maaeaa chhaaeaa | Ang 354
Sant Singh KhalsaI have seen that the whole world is engrossed in Maya.
Manmohan SinghI have found the entire world enveloped by mammon.
Manmohan Singh (Punjabi)ਮੈਂ ਸਾਰੇ ਜਹਾਨ ਨੂੰ ਮੋਹਨੀ ਮਾਇਆ ਨਾਲ ਲਪੇਟਿਆ ਹੋਇਆ ਵੇਖਿਆ ਹੈ।
Fareedkot Teekaਸਭ ਜਗਤ ਮਾਇਆ ਕਾ (ਛਾਇਆ) ਅਵਰਿਆ ਹੂਆ ਦੇਖਾ ਹੈ॥
Prof. Sahib Singhਉਹਨਾਂ ਮਨੁੱਖਾਂ ਨੂੰ ਸਾਰਾ ਜਗਤ ਮਾਇਆ ਦਾ ਪਸਾਰਾ ਹੀ ਦਿੱਸਦਾ ਹੈ,ਪਦ ਅਰਥ ਛਾਇਆ = ਛਾਂ, ਪਰਛਾਵਾਂ।
SikhNet (Spanish)Encuentro a todo el mundo involucrado con Maya,
ਨਾਨਕ; ਗੁਰਮਤਿ ਨਾਮੁ ਧਿਆਇਆ ॥੪॥੧੭॥
naanak; guramat naam dhiaaeaa |4|17| Ang 354
Sant Singh KhalsaO Nanak, through the Guru's Teachings, I meditate on the Naam, the Name of the Lord. ||4||17||
Manmohan SinghNanak, by Guru's instruction, I have meditated on the Name.
Manmohan Singh (Punjabi)ਨਾਨਕ, ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਨਾਮ ਦਾ ਸਿਮਰਨ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਗੁਰਮਤ ਦੁਆਰਾ ਨਾਮੁ ਧ੍ਯਾਇਆ ਹੈ, ਤਿਨ ਕੋ ਯਹ ਆਤਮ ਗ੍ਯਾਨ ਹੂਆ ਹੈ॥੪॥੧੭॥☬ਬੇਨਤੀ:
Prof. Sahib Singhਹੇ ਨਾਨਕ! ਜਿਨ੍ਹਾਂ ਨੇ ਗੁਰੂ ਦੀ ਮਤਿ ਦਾ ਆਸਰਾ ਲੈ ਕੇ ਪ੍ਰਭੂ ਦਾ ਨਾਮ ਸਿਮਰਿਆ ਹੈ ॥੪॥੧੭॥
SikhNet (Spanish)pero negociando en el Sendero del Guru, habito en el Naam, el Nombre del Señor. (4-17)