ੴ

ਸਿੱਖਬਾਣੀ · SikhBani

Ang 353

Sri Guru Granth Sahib · Raag Aasaa · 4 shabads, 46 lines
Translations
Shabad Guru Nanak Dev Ji Raag Aasaa continued from Ang 352

ਗੁਰ ਪਰਸਾਦੀ ਹਰਿ ਰਸੁ ਪਾਇਆ; ਨਾਮੁ ਪਦਾਰਥੁ ਨਉ ਨਿਧਿ ਪਾਈ ॥੧॥ ਰਹਾਉ ॥

gur parasaadee har ras paaeaa; naam padaarath nau nidh paaee |1| rahaau |

Sant Singh KhalsaBy Guru's Grace, I have obtained the sublime essence of the Lord; I have received the wealth of the Naam and the nine treasures. ||1||Pause||
Manmohan SinghBy Guru's favour, I have obtained God's elixir, and received the nine treasure of the name. Pause.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ ਮੈਂ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਇਆ ਹੈ ਅਤੇ ਨਾਮ ਦੀ ਦੌਲਤ ਦੇ ਨੋਵਾਂ ਖ਼ਜ਼ਾਨਿਆਂ ਨੂੰ ਪ੍ਰਾਪਤ ਕੀਤਾ ਹੈ। ਠਹਿਰਾਉ।
Fareedkot Teekaਜਿਨੋ ਗੁਰੋਂ ਨੇ ਨਾਮ ਪਦਾਰਥ ਪਾਯਾ ਹੈ, ਤਿਨ ਕੀ ਕ੍ਰਿਪਾ ਸੇ ਨਉ ਨਿਧ ਰੂਪ ਹਰਿ ਰਸ ਕੋ ਪਾਈਤਾ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਕਿਰਪਾ ਨਾਲ ਉਹ ਤੇਰੇ ਨਾਮ ਦਾ ਸੁਆਦ ਚੱਖ ਲੈਂਦਾ ਹੈ; ਉਸ ਨੂੰ ਤੇਰਾ ਉੱਤਮ ਨਾਮ ਮਿਲ ਜਾਂਦਾ ਹੈ (ਜੋ ਉਸ ਦੇ ਵਾਸਤੇ, ਮਾਨੋ) ਨੌ ਖ਼ਜ਼ਾਨੇ ਹਨ (ਭਾਵ, ਧਰਤੀ ਦਾ ਸਾਰਾ ਹੀ ਧਨ-ਪਦਾਰਥ ਨਾਮ ਦੇ ਟਾਕਰੇ ਤੇ ਉਸ ਨੂੰ ਤੁੱਛ ਜਾਪਦਾ ਹੈ) ॥੧॥ ਰਹਾਉ ॥

ਪਦ ਅਰਥ ਨਉ ਨਿਧਿ = ਨੌ ਖ਼ਜ਼ਾਨੇ ॥੧॥ ਰਹਾਉ ॥

SikhNet (Spanish)Por la Gracia del Guru he obtenido la Sublime Esencia del Señor, he recibido la Riqueza del Naam y del los Nueve Tesoros de Virtud. (1-Pausa)

ਕਰਮ ਧਰਮ; ਸਚੁ ਸਾਚਾ ਨਾਉ ॥

karam dharam; sach saachaa naau |

Sant Singh KhalsaThose whose karma and Dharma - whose actions and faith - are in the True Name of the True Lord
Manmohan SinghThose, whose action and faith lie in the true one,
Manmohan Singh (Punjabi)ਜਿਨ੍ਹਾਂ ਦੇ ਅਮਲ ਅਤੇ ਇਸ਼ਟ, ਸਤਿ ਪੁਰਖ ਦਾ ਸੱਚਾ ਨਾਮ ਹੀ ਹੈ,
Fareedkot Teekaਸੋ (ਸਾਚਾ) ਸਤਿਨਾਮੁ ਕਾ ਜਾਪੁ ਹੈ, ਤਿਨ ਕੋ ਸੋਈ ਜਗਯਾਦਿ ਕਰਮ ਹੈਂ ਔਰ ਬ੍ਰਣਾਸ੍ਰਮ ਕਾ ਧਰਮ ਭੀ ਸੋਈ ਹੈ॥
Prof. Sahib Singhਜੋ ਪ੍ਰਭੂ ਦੇ ਸਦਾ-ਥਿਰ ਨਾਮ ਨੂੰ ਹੀ ਸਭ ਤੋਂ ਸ੍ਰੇਸ਼ਟ ਕਰਮ ਤੇ ਧਾਰਮਿਕ ਫ਼ਰਜ਼ ਸਮਝਦਾ ਹੈ,

ਪਦ ਅਰਥ ਕਰਮ = ਜੱਗ ਆਦਿਕ ਕਰਮ। ਧਰਮ = ਵਰਨਾਸ਼੍ਰਰਮ ਦੇ ਨੀਯਤ ਕੀਤੇ ਫ਼ਰਜ਼। ਸਚੁ = ਸਦਾ-ਥਿਰ ਪ੍ਰਭੂ (ਦਾ ਸਿਮਰਨ)।

SikhNet (Spanish)Ofrezco mi ser en sacrificio a aquéllos para quienes su Karma y Dharma, sus acciones y su Fe,

ਤਾ ਕੈ; ਸਦ ਬਲਿਹਾਰੈ ਜਾਉ ॥

taa kai; sad balihaarai jaau |

Sant Singh KhalsaI am forever a sacrifice to them.
Manmohan Singhunto them, I am ever a sacrifice.
Manmohan Singh (Punjabi)ਉਨ੍ਹਾਂ ਉੱਤੇ ਹਮੇਸ਼ਾਂ ਮੈਂ ਘੋਲੀ ਜਾਂਦਾ ਹਾਂ।
Fareedkot Teekaਤਿਨ ਕੇ ਮੈਂ ਸਦੀਵਕਾਲ ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ।
SikhNet (Spanish)permanecen alineados al Nombre Verdadero del Señor.

ਜੋ ਹਰਿ ਰਾਤੇ; ਸੇ ਜਨ ਪਰਵਾਣੁ ॥

jo har raate; se jan paravaan |

Sant Singh KhalsaThose who are imbued with the Lord are accepted and respected.
Manmohan SinghAcceptable become the persons, who are imbued with the Lord.
Manmohan Singh (Punjabi)ਕਬੂਲ ਪੈ ਜਾਂਦੇ ਹਨ ਉਹ ਪੁਰਸ਼, ਜਿਹੜੇ ਪ੍ਰਭੂ ਨਾਲ ਰੰਗੀਜੇ ਹਨ।
Fareedkot Teekaਜੋ ਹਰਿ ਮੇਂ ਰਤੇ ਹੈਂ, ਸੋ ਜਨ ਪਰਵਾਨ ਹੈਂ॥
Prof. Sahib Singhਪ੍ਰਭੂ ਦੀ ਹਜ਼ੂਰੀ ਵਿਚ ਉਹੀ ਮਨੁੱਖ ਕਬੂਲ ਹਨ ਜੋ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ।
SikhNet (Spanish)Los que están imbuidos en el Señor, son aprobados y respetados,

ਤਿਨ ਕੀ ਸੰਗਤਿ; ਪਰਮ ਨਿਧਾਨੁ ॥੨॥

tin kee sangat; param nidhaan |2|

Sant Singh KhalsaIn their company, the supreme wealth is obtained. ||2||
Manmohan SinghIn their association supreme wealth is attained.
Manmohan Singh (Punjabi)ਉਨ੍ਹਾਂ ਦੇ ਮੇਲ ਮਿਲਾਪ ਅੰਦਰ ਮਹਾਨ ਪਦਾਰਥ ਪ੍ਰਾਪਤ ਹੁੰਦਾ ਹੈ।
Fareedkot Teekaਤਿਨ ਗੁਰਮੁਖੋਂ ਕੀ ਜੋ ਸੰਗਤਿ ਹੈ, ਸੋ ਪਰਮ ਨਿਧਾਨ ਰੂਪ ਹੈ॥੨॥
Prof. Sahib Singhਉਹਨਾਂ ਦੀ ਸੰਗਤਿ ਕੀਤਿਆਂ ਸਭ ਤੋਂ ਕੀਮਤੀ (ਨਾਮ) ਖ਼ਜ਼ਾਨਾ ਮਿਲਦਾ ਹੈ ॥੨॥

ਪਦ ਅਰਥ ਪਰਮ = ਸਭ ਤੋਂ ਉੱਚਾ। ਨਿਧਾਨੁ = ਖ਼ਜ਼ਾਨਾ ॥੨॥

SikhNet (Spanish)y en Su Compañía, la Suprema Riqueza es obtenida. (2)

ਹਰਿ ਵਰੁ. ਜਿਨਿ ਪਾਇਆ; ਧਨ ਨਾਰੀ ॥

har var. jin paaeaa; dhan naaree |

Sant Singh KhalsaBlessed is that bride, who has obtained the Lord as her Husband.
Manmohan SinghBlessed is the bride, who has obtained God as her spouse.
Manmohan Singh (Punjabi)ਮੁਬਾਰਕ ਹੈ ਉਹ ਪਤਨੀ, ਜਿਸ ਨੂੰ ਵਾਹਿਗੁਰੂ ਆਪਣੇ ਪਤੀ ਵਜੋਂ ਪ੍ਰਾਪਤ ਹੋਇਆ ਹੈ।
Fareedkot Teekaਸੋ ਗੁਰਮੁਖ ਇਸਤ੍ਰੀ ਧੰਨ ਹੈ ਜਿਸ ਨੇ ਨਾਮ ਜਪ ਕਰ (ਹਰਿ ਵਰੁ) ਪਤਿ ਕੋ ਪਾਯਾ ਹੈ॥
Prof. Sahib Singhਉਹ ਜੀਵ-ਇਸਤ੍ਰੀ ਭਾਗਾਂ ਵਾਲੀ ਹੈ ਜਿਸ ਨੇ ਪ੍ਰਭੂ-ਪਤੀ (ਆਪਣੇ ਹਿਰਦੇ ਵਿਚ) ਲੱਭ ਲਿਆ ਹੈ,

ਪਦ ਅਰਥ ਵਰੁ = ਪਤੀ, ਖਸਮ। ਜਿਨਿ = ਜਿਸ ਨੇ। ਧਨ = ਭਾਗਾਂ ਵਾਲੀ।

SikhNet (Spanish)Bendita es la novia cuyo Esposo

ਹਰਿ ਸਿਉ ਰਾਤੀ; ਸਬਦੁ ਵੀਚਾਰੀ ॥

har siau raatee; sabad veechaaree |

Sant Singh KhalsaShe is imbued with the Lord, and she reflects upon the Word of His Shabad.
Manmohan SinghShe ponders over the Name and is blended with God.
Manmohan Singh (Punjabi)ਉਹ ਨਾਮ ਦਾ ਸਿਮਰਨ ਕਰਦੀ ਹੈ ਅਤੇ ਰੱਬ ਨਾਲ ਅਭੇਦ ਹੋ ਜਾਂਦੀ ਹੈ।
Fareedkot Teeka(ਸਬਦੁ) ਬੀਚਾਰ ਕਰ ਹਰਿ ਸੇ ਰਾਤੀ ਹੂਈ ਹੈ॥
Prof. Sahib Singhਜੋ ਪ੍ਰਭੂ ਦੇ ਪਿਆਰ ਵਿਚ ਰੰਗੀ ਰਹਿੰਦੀ ਹੈ, ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨੂੰ (ਆਪਣੇ ਮਨ ਵਿਚ) ਵਿਚਾਰਦੀ ਹੈ।

ਪਦ ਅਰਥ ਰਾਤੀ = ਰੱਤੀ ਹੋਈ।

SikhNet (Spanish)es el Señor y quien está imbuida en el Señor y habita en la Palabra.

ਆਪਿ ਤਰੈ; ਸੰਗਤਿ ਕੁਲ ਤਾਰੈ ॥

aap tarai; sangat kul taarai |

Sant Singh KhalsaShe saves herself, and saves her family and friends as well.
Manmohan SinghShe not only is herself emancipated but also saves the entire assemblage.
Manmohan Singh (Punjabi)ਉਹ ਨਾਂ ਕੇਵਲ ਖੁਦ ਹੀ ਬੰਦ-ਖਲਾਸ ਹੈ, ਸਗੋਂ ਸਭਨਾਂ ਨੂੰ ਭੀ ਪਾਰ ਕਰ ਦਿੰਦੀ ਹੈ।
Fareedkot Teekaਸੋ ਆਪ ਭੀ ਤਰੇ ਹੈ ਔਰ ਅਪਨੀ ਸੰਗਤਿ ਕੋ ਔ ਅਪਨੇ ਕੁਲ ਕੋ ਭੀ ਤਾਰੇ ਹੈ॥
Prof. Sahib Singhਉਹ ਜੀਵ-ਇਸਤ੍ਰੀ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੀ ਹੈ, ਅਤੇ ਆਪਣੀ ਸੰਗਤ ਵਿਚ ਆਪਣੀ ਕੁਲ ਨੂੰ ਤਾਰ ਲੈਂਦੀ ਹੈ,
SikhNet (Spanish)Ella es en sí emancipada, libera a todos sus parientes,

ਸਤਿਗੁਰੁ ਸੇਵਿ; ਤਤੁ ਵੀਚਾਰੈ ॥੩॥

satigur sev; tat veechaarai |3|

Sant Singh KhalsaShe serves the True Guru, and contemplates the essence of reality. ||3||
Manmohan SinghShe serves the true Guru and deliberates over the reality.
Manmohan Singh (Punjabi)ਉਹ ਸੱਚੇ ਗੁਰਾਂ ਦੀ ਘਾਲ ਕਮਾਉਂਦੀ ਹੈ ਅਤੇ ਅਸਲੀਅਤ ਨੂੰ ਸੋਚਦੀ ਸਮਝਦੀ ਹੈ।
Fareedkot Teekaਸਤਗੁਰੋਂ ਕੀ ਸੇਵਾ ਕਰ ਤੱਤ ਕਾ ਵੀਚਾਰ ਕਰੇ ਹੈ॥੩॥
Prof. Sahib Singhਸਤਿਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਮਨੁੱਖਾ ਜਨਮ ਦਾ ਅਸਲ ਲਾਭ ਉਹ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਦੀ ਹੈ ॥੩॥

ਪਦ ਅਰਥ ਤਤੁ = ਸਾਰ ਵਸਤ, ਮਨੁੱਖਾ ਜਨਮ ਦਾ ਅਸਲ ਲਾਭ ॥੩॥

SikhNet (Spanish)y sirviendo al Guru Verdadero, examina la Quintaesencia de la Realidad. (3)

ਹਮਰੀ ਜਾਤਿ ਪਤਿ; ਸਚੁ ਨਾਉ ॥

hamaree jaat pat; sach naau |

Sant Singh KhalsaThe True Name is my social status and honor.
Manmohan SinghThe true name is my caste and honour.
Manmohan Singh (Punjabi)ਸੱਚਾ ਨਾਮ ਮੇਰੀ ਜਾਤੀ ਅਤੇ ਇੱਜ਼ਤ ਹੈ।
Fareedkot Teekaਹਮਾਰੀ ਜਾਤਿ ਪਾਤਿ ਸਭ ਸਚਾ ਨਾਮ ਹੀ ਹੈ॥
Prof. Sahib Singh(ਦੁਨੀਆ ਵਿਚ ਕਿਸੇ ਨੂੰ ਉੱਚੀ ਜਾਤਿ ਦਾ ਮਾਣ ਹੈ ਕਿਸੇ ਨੂੰ ਉੱਚੀ ਕੁਲ ਦਾ ਧਰਵਾਸ ਹੈ। ਹੇ ਪ੍ਰਭੂ! ਮੇਹਰ ਕਰ) ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਹੀ ਮੇਰੇ ਵਾਸਤੇ ਉੱਚੀ ਜਾਤਿ ਤੇ ਕੁਲ ਹੋਵੇ,
SikhNet (Spanish)El Nombre Verdadero es mi verdadera casta y Honor

ਕਰਮ ਧਰਮ ਸੰਜਮੁ; ਸਤ ਭਾਉ ॥

karam dharam sanjam; sat bhaau |

Sant Singh KhalsaThe love of the Truth is my karma and Dharma - my faith and my actions, and my self-control.
Manmohan SinghLove of truth is my rituals, faith and self-control.
Manmohan Singh (Punjabi)ਸੱਚ ਦਾ ਪਿਆਰ ਹੀ ਮੇਰੇ ਕਰਮ ਕਾਂਡ, ਈਮਾਨ ਅਤੇ ਸਵੈ-ਸਾਧਨਾ ਹੈ।
Fareedkot Teekaਔਰੁ ਹਮਾਰਾ ਕਰਮ ਧਰਮ (ਸੰਜਮ) ਇੰਦ੍ਰੀਓਂ ਕਾ ਰੋਕਨਾ (ਸਤਭਾਉ) ਸ੍ਰੇਸ੍ਟ ਭਾਵਨਾ॥
Prof. Sahib Singhਤੇਰਾ ਸੱਚਾ ਪਿਆਰ ਹੀ ਮੇਰੇ ਲਈ ਧਾਰਮਿਕ ਕਰਮ, ਧਰਮ ਤੇ ਜੀਵਨ-ਜੁਗਤਿ ਹੋਵੇ।

ਪਦ ਅਰਥ ਸਤ ਭਾਉ = ਸੱਚਾ ਪਿਆਰ।

SikhNet (Spanish)y el Amor a la Verdad es mi Karma y Dharma, mi Fe, mi acción y mi autocontrol.

ਨਾਨਕ ਬਖਸੇ; ਪੂਛ ਨ ਹੋਇ ॥

naanak bakhase; poochh na hoe |

Sant Singh KhalsaO Nanak, one who is forgiven by the Lord is not called to account.
Manmohan SinghNanak, he, whom the Lord forgives, is not called to account.
Manmohan Singh (Punjabi)ਨਾਨਕ, ਜਿਸ ਨੂੰ ਸਾਹਿਬ ਮਾਫ ਕਰ ਦਿੰਦਾ ਹੈ, ਉਸ ਪਾਸੋਂ ਕੋਈ ਹਿਸਾਬ ਕਿਤਾਬ ਨਹੀਂ ਲਿਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਬਖਸਸ ਕਰਤਾ ਹੈ, ਉਸ ਕੀ ਕਹੀਂ ਪੂਛ ਨਹੀਂ ਹੋਤੀ॥
Prof. Sahib Singhਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਆਪਣੇ ਨਾਮ ਦੀ ਬਖ਼ਸ਼ਸ਼ ਕਰਦਾ ਹੈ (ਉਸ ਦਾ ਜਨਮਾਂ ਜਨਮਾਂਤਰਾਂ ਦਾ ਕਰਮਾਂ ਦਾ ਲੇਖਾ ਨਿਬੜ ਜਾਂਦਾ ਹੈ) ਉਸ ਪਾਸੋਂ (ਫਿਰ) ਕੀਤੇ ਕਰਮਾਂ ਦਾ ਲੇਖਾ ਨਹੀਂ ਪੁੱਛਿਆ ਜਾਂਦਾ,
SikhNet (Spanish)Dice Nanak, quien es perdonado por el Señor, ese ser no es llevado a rendir cuentas,

ਦੂਜਾ ਮੇਟੇ; ਏਕੋ ਸੋਇ ॥੪॥੧੪॥

doojaa mette; eko soe |4|14|

Sant Singh KhalsaThe One Lord erases duality. ||4||14||
Manmohan SinghHe, the Lord alone, effaces duality.
Manmohan Singh (Punjabi)ਕੇਵਲ ਉਹ ਸੁਆਮੀ ਹੀ ਦਵੈਤ-ਭਾਵ ਨੂੰ ਨਾਸ ਕਰਦਾ ਹੈ।
Fareedkot Teekaਸੋ ਪੁਰਸ ਤਿਸ ਨਾਮ ਕੋ ਗ੍ਰਹਣ ਕਰ (ਦੂਜਾ) ਦ੍ਵੈਤ ਕੋ ਮਿਟਾਇ ਦੇਇ॥੪॥੧੪॥
Prof. Sahib Singhਉਸ ਨੂੰ (ਹਰ ਪਾਸੇ) ਇਕ ਪ੍ਰਭੂ ਹੀ ਦਿੱਸਦਾ ਹੈ, ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ ਹੋਂਦ ਦਾ ਖ਼ਿਆਲ ਹੀ ਉਸ ਦੇ ਅੰਦਰੋਂ ਮਿਟ ਜਾਂਦਾ ਹੈ ॥੪॥੧੪॥

ਪਦ ਅਰਥ ਦੂਜਾ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਪਿਆਰ ॥੪॥੧੪॥

SikhNet (Spanish)pues el Señor Mismo borra y desaparece la dualidad. (4-14)

Open this shabad (19 lines, Angs 352-353) →

Shabad Guru Nanak Dev Ji Raag Aasaa

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa Measure. 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਇਕਿ ਆਵਹਿ; ਇਕਿ ਜਾਵਹਿ ਆਈ ॥

eik aaveh; ik jaaveh aaee |

Sant Singh KhalsaSome come, and after they come, they go.
Manmohan SinghSome are born, and some having been born, die away.
Manmohan Singh (Punjabi)ਕਈ ਜੰਮਦੇ ਹਨ ਅਤੇ ਕਈ ਜੰਮ ਕੇ ਮਰ ਜਾਂਦੇ ਹਨ।
Fareedkot Teekaਫਿਰਿ ਕੈਸਾ ਹੈ ਸੰਸਾਰ ਸਮੁੰਦ੍ਰ ਏਕ ਤੋ ਜਨਮ ਲੈਕਰ ਆਉਂਦੇ ਹੈਂ ਏਕ ਆਇ ਕਰ ਚਲੇ ਜਾਂਦੇ ਹੈਂ॥
Prof. Sahib Singhਅਨੇਕਾਂ ਜੀਵ ਜਗਤ ਵਿਚ ਜਨਮ ਲੈਂਦੇ ਹਨ ਤੇ (ਉੱਚੀ ਆਤਮਕ ਅਵਸਥਾ ਦੀ ਪ੍ਰਾਪਤੀ ਤੋਂ ਬਿਨਾ) ਨਿਰੇ ਜੰਮਦੇ ਹੀ ਹਨ ਤੇ (ਫਿਰ ਇਥੋਂ) ਚਲੇ ਜਾਂਦੇ ਹਨ।

ਪਦ ਅਰਥ ਇਕਿ = {ਪੜਨਾਂਵ 'ਇਕ' ਤੋਂ ਬਹੁ-ਵਚਨ} ਕਈ, ਅਨੇਕਾਂ ਜੀਵ। ਆਵਹਿ = ਜਗਤ ਵਿਚ ਜਨਮ ਲੈਂਦੇ ਹਨ। ਆਈ = ਆ ਕੇ, ਜਨਮ ਲੈ ਕੇ। ਜਾਵਹਿ = (ਖ਼ਾਲੀ ਹੀ) ਚਲੇ ਜਾਂਦੇ ਹਨ।

SikhNet (Spanish)Algunos nacen para morir y volver a morir

ਇਕਿ ਹਰਿ ਰਾਤੇ; ਰਹਹਿ ਸਮਾਈ ॥

eik har raate; raheh samaaee |

Sant Singh KhalsaSome are imbued with the Lord; they remain absorbed in Him.
Manmohan SinghImbued with the Lord, some remain absorbed in him.
Manmohan Singh (Punjabi)ਸਾਹਿਬ ਨਾਲ ਰੰਗੀਜੇ ਹੋਏ ਕਈ ਉਸ ਅੰਦਰ ਲੀਨ ਰਹਿੰਦੇ ਹਨ।
Fareedkot Teekaਏਕ ਜੋ ਗੁਰ ਸਬਦ ਕਰ ਕੇ ਹਰਿ ਮੇਂ ਰਤੇ ਹੈਂ, ਸੋ ਹਰਿ ਮੇਂ ਸਮਾਇ ਰਹਿਤੇ ਹੈਂ ਅਰਥਾਤ ਅਭੇਦ ਹੋ ਰਹਿਤੇ ਹੈਂ॥
Prof. Sahib Singhਪਰ ਇਕ (ਸੁਭਾਗੇ ਐਸੇ) ਹਨ ਜੋ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ ਤੇ ਪ੍ਰਭੂ ਦੀ ਯਾਦ ਵਿਚ ਰਹਿੰਦੇ ਹਨ।

ਪਦ ਅਰਥ ਰਹਹਿ ਸਮਾਈ = (ਪ੍ਰਭੂ-ਚਰਨਾਂ ਵਿਚ) ਲੀਨ ਰਹਿੰਦੇ ਹਨ।

SikhNet (Spanish)y otros los hay que, imbuidos en el Señor, se funden en Su Presencia.

ਇਕਿ ਧਰਨਿ ਗਗਨ ਮਹਿ; ਠਉਰ ਨ ਪਾਵਹਿ ॥

eik dharan gagan meh; tthaur na paaveh |

Sant Singh KhalsaSome find no place of rest at all, on the earth or in the sky.
Manmohan SinghSome get no resting place on earth or in sky.
Manmohan Singh (Punjabi)ਕਈਆਂ ਨੂੰ ਜ਼ਮੀਨ ਤੇ ਅਸਮਾਨ ਵਿੱਚ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।
Fareedkot Teekaਇਕ ਧਰਤੀ ਅਰ ਅਕਾਸ ਮੇਂ ਠਹਰਨਾ ਨਹੀਂ ਪਾਵਤੇ ਹੈਂ, ਭਾਵ ਅਤਿ ਸੀਘਰ ਜਨਮਤੇ ਮਰਤੇ ਹੈਂ॥
Prof. Sahib Singh(ਪਰ) ਉਹਨਾਂ ਨੂੰ ਸਾਰੀ ਸ੍ਰਿਸ਼ਟੀ ਵਿਚ ਕਿਤੇ ਸ਼ਾਂਤੀ ਲਈ ਥਾਂ ਨਹੀਂ ਲੱਭਦੀ,

ਪਦ ਅਰਥ ਧਰਨਿ = ਧਰਤੀ। ਗਗਨ = ਆਕਾਸ਼। ਮਹਿ = ਵਿਚ। ਠਉਰ = ਥਾਂ, ਮਨ ਦੇ ਟਿਕਣ ਲਈ ਥਾਂ।

SikhNet (Spanish)Algunos no logran paz en la tierra ni en ningún otro lado,

ਸੇ ਕਰਮਹੀਣ; ਹਰਿ ਨਾਮੁ. ਨ ਧਿਆਵਹਿ ॥੧॥

se karamaheen; har naam. na dhiaaveh |1|

Sant Singh KhalsaThose who do not meditate on the Name of the Lord are the most unfortunate. ||1||
Manmohan SinghThey, the unfortunate ones, remember not God's name.
Manmohan Singh (Punjabi)ਉਹ ਨਿਕਰਮਣ, ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕਰਦੇ।
Fareedkot Teekaਕ੍ਯੋਂਕਿ ਉਨ (ਕਰਮਹੀਣ) ਮੰਦਭਾਗੀਓਂ ਨੇ ਹਰੀ ਨਾਮ ਕੋ ਪੂਰਬ ਜਨਮ ਮੇਂ ਜਪਿਆ ਨਹੀ ਹੈ॥੧॥
Prof. Sahib Singhਜੇਹੜੇ ਬੰਦੇ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਹਨ ਉਹ ਅਭਾਗੇ ਹਨ (ਉਹਨਾਂ ਦੇ ਮਨ ਸਦਾ ਭਟਕਦੇ ਰਹਿੰਦੇ ਹਨ) ॥੧॥

ਪਦ ਅਰਥ ਕਰਮਹੀਣ = ਨਿਭਾਗੇ ॥੧॥

SikhNet (Spanish)pues esos desafortunados no habitan en el Naam, el Nombre del Señor. (1)

ਗੁਰ ਪੂਰੇ ਤੇ; ਗਤਿ ਮਿਤਿ ਪਾਈ ॥

gur poore te; gat mit paaee |

Sant Singh KhalsaFrom the Perfect Guru, the way to salvation is obtained.
Manmohan SinghFrom the perfect Guru, the way to salvation is obtained.
Manmohan Singh (Punjabi)ਪੂਰਨ ਗੁਰਾਂ ਪਾਸੋਂ ਮੁਕਤੀ ਦਾ ਰਸਤਾ ਪ੍ਰਾਪਤ ਹੁੰਦਾ ਹੈ।
Fareedkot Teekaਗੁਰ ਪੂਰੇ ਸੇ ਜਬ ਨਾਮ ਜਪਨੇ ਕੀ (ਗਤਿ) ਪ੍ਰਾਪਤਿ ਕੀ, (ਮਿਤਿ) ਮਰਜਾਦਾ ਪਾਈ॥
Prof. Sahib Singhਉੱਚੇ ਆਤਮਕ ਜੀਵਨ ਦੀ ਮਰਯਾਦਾ ਪੂਰੇ ਗੁਰੂ ਤੋਂ ਹੀ ਮਿਲਦੀ ਹੈ।

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਮਿਤਿ = ਮਰਯਾਦਾ।

SikhNet (Spanish)Aprendí el Sendero de la Liberación del Perfecto Guru,

ਇਹੁ ਸੰਸਾਰੁ. ਬਿਖੁ ਵਤ ਅਤਿ ਭਉਜਲੁ; ਗੁਰਸਬਦੀ. ਹਰਿ ਪਾਰਿ ਲੰਘਾਈ ॥੧॥ ਰਹਾਉ ॥

eihu sansaar. bikh vat at bhaujal; gurasabadee. har paar langhaaee |1| rahaau |

Sant Singh KhalsaThis world is a terrifying ocean of poison; through the Word of the Guru's Shabad, the Lord helps us cross over. ||1||Pause||
Manmohan SinghThis world, an exceedingly terrible ocean, is like poison and by means of Gurbani, the Lord makes the man to cross it. Pause.
Manmohan Singh (Punjabi)ਪਰਮ ਭਿਆਨਕ ਸਮੁੰਦ੍ਰ, ਇਹ ਜਗਤ, ਜ਼ਹਿਰ ਵਰਗਾ ਹੈ। ਗੁਰਬਾਣੀ ਦੇ ਜ਼ਰੀਏ ਪ੍ਰਭੂ, ਪ੍ਰਾਣੀ ਦਾ ਇਸ ਤੋਂ ਪਾਰ ਉਤਾਰਾ ਕਰ ਦਿੰਦਾ ਹੈ। ਠਹਿਰਾਉ।
Fareedkot Teekaਤਬ ਇਹ ਸੰਸਾਰ ਜੋ ਬਿਖ ਸਮ ਅਤਿ ਦੁਖ ਰੂਪ ਹੈ (ਭਉਜਲੁ) ਜਨਮ ਮਰਨ ਰੂਪ ਯਹੀ ਹੈ ਜਲ ਜਿਸ ਮੇਂ ਵਾਹਗੁਰੂ ਗੁਰ ਸਬਦੀਓਂ ਕੋ ਪਾਰ ਕਰ ਦੇਤਾ ਹੈ॥੧॥ ਰਹਾਉ ॥
Prof. Sahib Singhਇਹ ਸੰਸਾਰ ਇਕ ਬਹਤ ਵਿਹੁਲੀ ਘੁੰਮਣਘੇਰੀ ਹੈ, ਪਰਮਾਤਮਾ ਗੁਰੂ ਦੇ ਸ਼ਬਦ ਵਿਚ ਜੋੜ ਕੇ (ਤੇ ਉੱਚਾ ਆਤਮਕ ਜੀਵਨ ਬਖ਼ਸ਼ ਕੇ) ਇਸ ਵਿਚੋਂ ਪਾਰ ਲੰਘਾਂਦਾ ਹੈ ॥੧॥ ਰਹਾਉ ॥

ਪਦ ਅਰਥ ਬਿਖੁ = ਵਿਹੁ, ਜ਼ਹਰ। ਬਿਖੁ ਵਤ = ਵਿਹੁਲਾ। ਅਤਿ = ਬਹੁਤ। ਭਉਜਲੁ = ਘੁੰਮਣ ਘੇਰੀ ॥੧॥ ਰਹਾਉ ॥

SikhNet (Spanish)pues este mundo, el mar del miedo, es como el veneno y a través del Shabd de la Palabra del Guru, el Señor nos hace nadar a través. (1-Pausa)

ਜਿਨੑ ਕਉ; ਆਪਿ ਲਏ ਪ੍ਰਭੁ ਮੇਲਿ ॥

jina kau; aap le prabh mel |

Sant Singh KhalsaThose, whom God unites with Himself,
Manmohan SinghThey, whom the Lord unites with himself, them,
Manmohan Singh (Punjabi)ਜਿਨ੍ਹਾਂ ਨੂੰ ਸੁਆਮੀ ਆਪਣੇ ਨਾਲ ਮਿਲਾ ਲੈਂਦਾ ਹੈ,
Fareedkot Teekaਜਿਨ ਕਉ ਪ੍ਰਭੂ ਆਪਿ ਮੇਂ ਮਿਲਾਉਤਾ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਆਪ ਆਪਣੀ ਯਾਦ ਵਿਚ ਜੋੜਦਾ ਹੈ,
SikhNet (Spanish)Aquellos a quienes el Señor une en Su Ser,

ਤਿਨ ਕਉ; ਕਾਲੁ. ਨ ਸਾਕੈ ਪੇਲਿ ॥

tin kau; kaal. na saakai pel |

Sant Singh Khalsacannot be crushed by death.
Manmohan Singhthe death cannot crush.
Manmohan Singh (Punjabi)ਉਨ੍ਹਾਂ ਨੂੰ ਮੌਤ ਕੁਚਲ ਨਹੀਂ ਸਕਦੀ।
Fareedkot Teekaਤਿਨ ਕੋ ਕਾਲ (ਪੇਲਿ) ਦਬਾਇ ਵਾ ਚਲਾਇ ਨਹੀਂ ਸਕਤਾ ਹੈ॥
Prof. Sahib Singhਉਹਨਾਂ ਨੂੰ ਮੌਤ ਦਾ ਡਰ ਢਾਹ ਨਹੀਂ ਸਕਦਾ।

ਪਦ ਅਰਥ ਪੇਲਿ ਨ ਸਾਕੈ = ਪੀੜ ਨਹੀਂ ਸਕਦਾ, ਡੇਗ ਨਹੀਂ ਸਕਦਾ। ਕਾਲੁ = ਮੌਤ (ਦਾ ਡਰ)।

SikhNet (Spanish)a ellos el tiempo no los destruye en su molino.

ਗੁਰਮੁਖਿ; ਨਿਰਮਲ ਰਹਹਿ ਪਿਆਰੇ ॥

guramukh; niramal raheh piaare |

Sant Singh KhalsaThe beloved Gurmukhs remain immaculately pure,
Manmohan SinghThe sweet Guru-wards remain unsoiled,
Manmohan Singh (Punjabi)ਮਿਠੜੇ ਗੁਰੂ-ਸਮਰਪਣ ਇੰਜ ਸਵੱਛ ਰਹਿੰਦੇ ਹਨ,
Fareedkot Teekaਜੋ ਗੁਰਮੁਖ ਪਿਆਰੇ ਹੈਂ, ਸੋ ਸੰਸਾਰ ਮੇਂ ਰਹਤੇ ਹੀ ਨਿਰਮਲ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿ ਕੇ (ਮਾਇਆ ਵਿਚ ਵਰਤਦੇ ਹੋਏ ਭੀ) ਉਹ ਪਿਆਰੇ ਇਉਂ ਪਵਿਤ੍ਰ-ਆਤਮਾ ਰਹਿੰਦੇ ਹਨ,

ਪਦ ਅਰਥ ਨਿਰਮਲ = ਪਵਿਤ੍ਰ-ਆਤਮਾ।

SikhNet (Spanish)Los bienamados Gurmukhs permanecen amorosos, puros e inmaculados,

ਜਿਉ ਜਲ ਅੰਭ ਊਪਰਿ; ਕਮਲ ਨਿਰਾਰੇ ॥੨॥

jiau jal anbh aoopar; kamal niraare |2|

Sant Singh Khalsalike the lotus in the water, which remains untouched. ||2||
Manmohan Singhlike the lotus that remains unaffected in and on water.
Manmohan Singh (Punjabi)ਜਿਵੇਂ ਪਾਣੀ ਦੇ ਵਿੱਚ ਕੰਵਲ ਨਿਰਲੇਪ ਵਿਚਰਦਾ ਹੈ।
Fareedkot Teekaਜੈਸੇ ਕਮਲ ਜਲ ਕੇ (ਅੰਭ) ਮੱਧ ਹੈ ਤਾਂ ਵੀ ਜਲ ਕੇ ਊਪਰ ਨਿਆਰੇ ਰਹਿਤੇ ਹੈਂ⁽¹⁾॥੨॥
Prof. Sahib Singhਜਿਵੇਂ ਪਾਣੀ ਵਿਚ ਕੌਲ-ਫੁੱਲ ਨਿਰਲੇਪ ਰਹਿੰਦੇ ਹਨ ॥੨॥

ਪਦ ਅਰਥ ਅੰਭ = ਪਾਣੀ। ਨਿਰਾਰੇ = ਨਿਰਲੇਪ ॥੨॥

SikhNet (Spanish)como el loto en el agua, permanece intocable. (2)

ਬੁਰਾ ਭਲਾ; ਕਹੁ ਕਿਸ ਨੋ ਕਹੀਐ ॥

buraa bhalaa; kahu kis no kaheeai |

Sant Singh KhalsaTell me: who should we call good or bad?
Manmohan SinghSay, whom should we call good and whom bad, when the Lord is see amongst all.
Manmohan Singh (Punjabi)ਦੱਸੋ ਅਸੀਂ ਕੀਹਨੂੰ ਚੰਗਾ ਜਾ ਮੰਦਾ ਆਖੀਏ, ਜਦ ਸਾਈਂ ਸਾਰਿਆਂ ਅੰਦਰ ਨਿਗ੍ਹਾ ਆਉਂਦਾ ਹੈ।
Fareedkot Teekaਐਸੇ ਜੋ ਗੁਰਮੁਖਿ ਨਿਰਾਲੇ ਹੈਂ, ਸੋ ਕਹੋ ਤੋ ਤਿਸ ਕੋ ਬੁਰਾ ਕਹੈਂ ਤਿਸ ਕੋ ਭਲਾ ਕਹੈਂ, ਅਰਥਾਤ ਨਿੰਦ੍ਯਾ ਉਸਤਤਿ ਸੇ ਰਹਤ ਹੋਤੇ ਹੈਂ॥
Prof. Sahib Singhਪਰ ਨਾਹ ਕਿਸੇ ਨੂੰ ਮਾੜਾ ਤੇ ਨਾਹ ਕਿਸੇ ਨੂੰ ਚੰਗਾ ਕਿਹਾ ਜਾ ਸਕਦਾ ਹੈ,

ਪਦ ਅਰਥ ਕਹੁ = ਦੱਸੋ।

SikhNet (Spanish)Dime, ¿a quien podríamos llamar bueno o malo?,

ਦੀਸੈ ਬ੍ਰਹਮੁ; ਗੁਰਮੁਖਿ ਸਚੁ ਲਹੀਐ ॥

deesai braham; guramukh sach laheeai |

Sant Singh KhalsaBehold the Lord God; the truth is revealed to the Gurmukh.
Manmohan SinghIt is through the Guru, that the truth is known,
Manmohan Singh (Punjabi)ਮੈਂ ਗੁਰਾਂ ਦੇ ਰਾਹੀਂ ਸੱਚ ਨੂੰ ਜਾਣਦਾ,
Fareedkot Teekaਜਿਨ ਗੁਰਮੁਖੋਂ ਨੇ ਸਚ ਕੋ (ਲਹੀਐ) ਪਾਯਾ ਹੈ ਉਨ ਕੋ ਸਰਬਤ੍ਰ ਬ੍ਰਹਮ ਦਿਖਾਈ ਦੇਤਾ ਹੈ॥
Prof. Sahib Singhਕਿਉਂਕਿ ਹਰੇਕ ਵਿਚ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ। ਹਾਂ, ਉਹ ਸਦਾ-ਥਿਰ ਪ੍ਰਭੂ ਲੱਭਦਾ ਹੈ ਗੁਰੂ ਦੇ ਸਨਮੁਖ ਹੋਇਆਂ ਹੀ।

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ ਹਰੀ।

SikhNet (Spanish)contemplando al Señor, la Verdad le es revelada al Gurmukh.

ਅਕਥੁ ਕਥਉ; ਗੁਰਮਤਿ ਵੀਚਾਰੁ ॥

akath kthau; guramat veechaar |

Sant Singh KhalsaI speak the Unspoken Speech of the Lord, contemplating the Guru's Teachings.
Manmohan Singhand I utter the Unutterable Lord and ponder on the Guru's instruction.
Manmohan Singh (Punjabi)ਅਕਹਿ ਪ੍ਰਭੂ ਨੂੰ ਬਿਅਨ ਕਰਦਾ ਤੇ ਗੁਰਾਂ ਦੇ ਉਪਦੇਸ਼ ਨੂੰ ਸੋਚਦਾ ਸਮਝਦਾ ਹਾਂ।
Fareedkot Teekaਇਸ ਵਾਸਤੇ ਗੁਰਮਤਿ ਕੋ ਬਿਚਾਰ ਕੇ ਅਕੱਥ ਕੋ ਕਥਉ॥
Prof. Sahib Singhਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ, ਗੁਰੂ ਦੀ ਮਤਿ ਲਿਆਂ ਹੀ ਮੈਂ ਉਸ ਦੇ (ਕੁਝ) ਗੁਣ ਕਹਿ ਸਕਦਾ ਹਾਂ ਤੇ ਵਿਚਾਰ ਸਕਦਾ ਹਾਂ।

ਪਦ ਅਰਥ ਕਥਉ = ਮੈਂ ਕਥਦਾ ਹਾਂ।

SikhNet (Spanish)Pronuncio el Inefable Discurso del Señor, meditando en las Enseñanzas del Guru.

ਮਿਲਿ ਗੁਰ ਸੰਗਤਿ; ਪਾਵਉ ਪਾਰੁ ॥੩॥

mil gur sangat; paavau paar |3|

Sant Singh KhalsaI join the Sangat, the Guru's Congregation, and I find God's limits. ||3||
Manmohan SinghI associate with Guru's congregation and fathom the Lord's limit's.
Manmohan Singh (Punjabi)ਮੈਂ ਗੁਰਾਂ ਦੀ ਸਾਧ ਸੰਗਤ ਨਾਲ ਜੁੜ ਕੇ ਸੁਆਮੀ ਦੇ ਓੜਕ ਦੀ ਖੋਜ-ਭਾਲ ਕਰਦਾ ਹਾਂ।
Fareedkot Teekaਔਰ ਸਤਸੰਗਤ ਮੇਂ ਮੇਲ ਕਰੋ ਜਿਸ ਤੇ ਸੰਸਾਰ ਸਮੁੰਦ੍ਰ ਤੇ ਪਾਰ ਪਾਵਉ॥੩॥
Prof. Sahib Singhਗੁਰੂ ਦੀ ਸੰਗਤਿ ਵਿਚ ਰਹਿ ਕੇ ਹੀ ਮੈਂ (ਇਸ ਵਿਹੁਲੀ ਘੁੰਮਣਘੇਰੀ ਦਾ) ਪਾਰਲਾ ਬੰਨਾ ਲੱਭ ਸਕਦਾ ਹਾਂ ॥੩॥

ਪਦ ਅਰਥ ਪਾਵਉ = ਮੈਂ ਲੱਭਦਾ ਹਾਂ। ਪਾਰੁ = ਪਾਰਲਾ ਬੰਨਾ {ਲਫ਼ਜ਼ 'ਪਾਰਿ' ਅਤੇ 'ਪਾਰੁ' ਦਾ ਫ਼ਰਕ ਚੇਤੇ ਰੱਖੋ। "ਹਰਿ ਪਾਰਿ ਲੰਘਾਈ" ਵਿਚ ਲਫ਼ਜ਼ 'ਪਾਰਿ' ਕ੍ਰਿਆ ਵਿਸ਼ੇਸ਼ਣ ਹੈ, ਇਸ ਦਾ ਅਰਥ ਹੈ 'ਪਾਰਲੇ ਪਾਸੇ'। 'ਪਾਵਉ ਪਾਰੁ' ਵਿਚ 'ਪਾਰੁ' ਨਾਂਵ ਹੈ, ਅਰਥ ਹੈ 'ਪਾਰਲਾ ਬੰਨਾ'} ॥੩॥

SikhNet (Spanish)Me acerco a la Saad Sangat, la Congregación del Guru, y conozco lo Incognoscible. (3)

ਸਾਸਤ ਬੇਦ ਸਿੰਮ੍ਰਿਤਿ; ਬਹੁ ਭੇਦ ॥

saasat bed sinmrit; bahu bhed |

Sant Singh KhalsaThe Shaastras, the Vedas, the Simritees and all their many secrets;
Manmohan SinghThe knowledge of the many secrets of Shashtras, Vedas and Simirtis,
Manmohan Singh (Punjabi)ਸ਼ਾਸਤਰਾਂ, ਵੈਦਾਂ ਅਤੇ ਸਿਮਰਤੀਆਂ ਦੇ ਬਹੁਤੇ ਭਤਾ ਦੀ ਗਿਆਤ,
Fareedkot Teeka੬ ਸਾਸਤ੍ਰੋਂ ਕੇ, ੪ ਬੇਦੋਂ ਕੇ, ੨੭ ਸਿੰਮ੍ਰਿਤਿਓਂ ਕੇ ਬਹੁਤ ਸੇ ਭੇਦੋਂ ਕਾ ਜਾਨਨਾ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਨਾਮ ਦਾ ਆਨੰਦ ਹਿਰਦੇ ਵਿਚ ਮਾਣੋ-

ਪਦ ਅਰਥ ਸਾਸਤ = ਛੇ ਸ਼ਾਸਤ੍ਰ {ਵੇਦਾਂਤ, ਨਿਆਇ, ਯੋਗ, ਸਾਂਖ, ਮੀਮਾਂਸਾ, ਵੈਸ਼ੇਸ਼ਿਕ}। ਭੇਦ = ਵਖ ਵਖ ਵਿਚਾਰ।

SikhNet (Spanish)El leer los Shastras, los Vedas, los Smritis, y sus variados secretos,

ਅਠਸਠਿ ਮਜਨੁ; ਹਰਿ ਰਸੁ ਰੇਦ ॥

atthasatth majan; har ras red |

Sant Singh Khalsabathing at the sixty-eight holy places of pilgrimage - all this is found by enshrining the sublime essence of the Lord in the heart.
Manmohan Singhand bathing at sixty eight holy places lies in enshrining God's elixir in the mind.
Manmohan Singh (Punjabi)ਅਤੇ ਅਠਾਹਟ ਤੀਰਥਾਂ ਦਾ ਇਸ਼ਨਾਨ, ਇਹ ਸਭ ਪ੍ਰਾਪਤ ਹੁੰਦੇ ਹਨ ਵਾਹਿਗੁਰੁ ਦੇ ਅੰਮ੍ਰਿਤ ਨੂੰ ਚਿੱਤ ਅੰਦਰ ਟਿਕਾਉਣਾ ਨਾਲ।
Fareedkot Teekaਔਰ ੬੮ ਤੀਰਥੋਂ ਕਾ ਇਸ੍ਨਾਨ ਕਰਨਾ ਏਹ ਸਭ ਵਾਹਗੁਰੂ ਮੁਖ ਕਰ ਚੁਕਾ ਹੈ। ਜਿਨ ਕੇ ਹਰਿ ਰਸ (ਰੇਦ) ਹ੍ਰਿਦ੍ਯ ਮੇਂ ਹੈ॥
Prof. Sahib Singhਇਹੀ ਹੈ ਵੇਦਾਂ ਸ਼ਾਸਤ੍ਰਾਂ ਸਿਮ੍ਰਿਤੀਆਂ ਦੇ ਵਖ ਵਖ ਵਿਚਾਰ ਵਿਚਾਰਨੇ, ਇਹੀ ਹੈ ਅਠਾਹਠ ਤੀਰਥਾਂ ਦਾ ਇਸ਼ਨਾਨ।

ਪਦ ਅਰਥ ਅਠਸਠਿ = ਅਠਾਹਠ। ਮਜਨੁ = ਚੁੱਭੀ, ਇਸ਼ਨਾਨ। ਰੇਦ = ਰਿਦੇ ਵਿਚ, ਹਿਰਦੇ ਵਿਚ।

SikhNet (Spanish)el bañarse en los sesenta y ocho santuarios, todo esto es encontrado enalteciendo la Sublime Esencia del Señor en el corazón.

ਗੁਰਮੁਖਿ ਨਿਰਮਲੁ; ਮੈਲੁ ਨ ਲਾਗੈ ॥

guramukh niramal; mail na laagai |

Sant Singh KhalsaThe Gurmukhs are immaculately pure; no filth sticks to them.
Manmohan SinghPure are the Guru--wards. No filth attaches to them.
Manmohan Singh (Punjabi)ਪਵਿੱਤ੍ਰ ਹਨ ਗੁਰੂ ਸਮਰਪਣ ਸਿਖ। ਉਨ੍ਹਾਂ ਨੂੰ ਕੋਈ ਗਿਲਾਜ਼ਤ ਨਹੀਂ ਚਿਮੜਦੀ।
Fareedkot Teekaਐਸੇ ਨਿਰਮਲ ਗੁਰਮੁਖੋਂ ਕੋ ਫਿਰ ਮੈਲ ਨਹੀਂ ਲਾਗਤੀ॥
Prof. Sahib Singhਗੁਰੂ ਦੇ ਸਨਮੁਖ ਰਹਿ ਕੇ (ਨਾਮ ਦਾ ਆਨੰਦ ਲਿਆਂ) ਜੀਵਨ ਪਵਿਤ੍ਰ ਰਹਿੰਦਾ ਹੈ ਤੇ ਵਿਕਾਰਾਂ ਦੀ ਮੈਲ ਨਹੀਂ ਲਗਦੀ।
SikhNet (Spanish)Los Gurmukhs son puros e inmaculados, no hay mancha que se les pegue,

ਨਾਨਕ. ਹਿਰਦੈ ਨਾਮੁ; ਵਡੇ ਧੁਰਿ ਭਾਗੈ ॥੪॥੧੫॥

naanak. hiradai naam; vadde dhur bhaagai |4|15|

Sant Singh KhalsaO Nanak, the Naam, the Name of the Lord, abides in the heart, by the greatest pre-ordained destiny. ||4||15||
Manmohan SinghBy virtue of the primal greatest good luck, O Nanak, God's name abides in the heart.
Manmohan Singh (Punjabi)ਮੁੱਢ ਦੀ ਭਾਰੀ ਚੰਗੀ ਕਿਸਮਤ ਦੀ ਬਦੌਲਤ, ਹੇ ਨਾਨਕ! ਵਾਹਿਗੁਰੂ ਦਾ ਨਾਮ ਦਿਲ ਅੰਦਰ ਵਸਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਧੁਰਿ) ਆਦਿ ਸੇ ਜਿਨ ਕੇ ਹ੍ਰਿਦੇ ਮੇਂ ਨਾਮ ਬਸਤਾ ਹੈ ਵਹੁ ਬਡੇ ਭਾਗਵਾਨ ਹੈਂ॥੪॥੧੫॥
Prof. Sahib Singhਹੇ ਨਾਨਕ! ਧੁਰੋਂ ਪਰਮਾਤਮਾ ਵਲੋਂ ਹੀ ਮੇਹਰ ਹੋਵੇ ਤਾਂ ਨਾਮ ਹਿਰਦੇ ਵਿਚ ਵੱਸਦਾ ਹੈ ॥੪॥੧੫॥

ਪਦ ਅਰਥ ਧੁਰਿ = ਧੁਰ ਤੋਂ, ਪ੍ਰਭੂ ਦੀ ਮੇਹਰ ਨਾਲ ॥੪॥੧੫॥

SikhNet (Spanish)oh, dice Nanak, el Naam, el Nombre del Señor, habita en el corazón por su grandioso Destino. (4-15)

Open this shabad →

Shabad Guru Nanak Dev Ji Raag Aasaa

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa Measure. 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਨਿਵਿ ਨਿਵਿ ਪਾਇ ਲਗਉ ਗੁਰ ਅਪੁਨੇ; ਆਤਮ ਰਾਮੁ ਨਿਹਾਰਿਆ ॥

niv niv paae lgau gur apune; aatam raam nihaariaa |

Sant Singh KhalsaBowing down, again and again, I fall at the Feet of my Guru; through Him, I have seen the Lord, the Divine Self, within.
Manmohan SinghBowing and bowing, I fall at the feet of my Guru, by whose grace, I have seen the Omnipresent soul.
Manmohan Singh (Punjabi)ਨਿਉਂ ਨਿਉਂ ਕੇ ਮੈਂ ਆਪਣੇ ਗੁਰਾਂ ਦੇ ਪੈਰਾਂ ਉੱਤੇ ਡਿਗਦਾ ਹਾਂ, ਜਿਨ੍ਹਾਂ ਦੀ ਦਇਆ ਦੁਆਰਾ ਮੈਂ ਸਰਬ-ਵਿਆਪਕ ਰੂਹ ਨੂੰ ਵੇਖ ਲਿਆ ਹੈ।
Fareedkot Teekaਜਿਨੋਂ ਨੇ ਆਤਮਾ ਸੇ ਅਭਿੰਨ ਰਾਮ ਕੋ ਦੇਖਾ ਹੈ, ਤਿਨ ਗੁਰੋਂ ਕੇ ਨਿਉਂ ਨਿਉਂ ਕਰ ਕੇ ਚਰਨੋਂ ਮੇਂ ਲਾਗਤਾ ਹੂੰ॥
Prof. Sahib Singhਮੈਂ ਮੁੜ ਮੁੜ ਆਪਣੇ ਗੁਰੂ ਦੇ ਚਰਨੀ ਲਗਦਾ ਹਾਂ, (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਅੰਦਰ ਵੱਸਦਾ ਹੋਇਆ ਰਾਮ ਵੇਖ ਲਿਆ ਹੈ।

ਪਦ ਅਰਥ ਨਿਵਿ = ਨਿਵ ਕੇ। ਪਾਇ = ਪੈਰੀਂ। ਲਗਉ = ਮੈਂ ਲੱਗਾਂ। ਆਤਮ ਰਾਮੁ = ਆਪਣੇ ਅੰਦਰ ਵੱਸਦਾ ਰਾਮ। ਨਿਹਾਰਿਆ = ਮੈਂ ਵੇਖਿਆ ਹੈ।

SikhNet (Spanish)Me postro millones de veces ante mi Guru, pues Él me hace ver el Ser Superior dentro de mí.

ਕਰਤ ਬੀਚਾਰੁ. ਹਿਰਦੈ ਹਰਿ ਰਵਿਆ; ਹਿਰਦੈ ਦੇਖਿ ਬੀਚਾਰਿਆ ॥੧॥

karat beechaar. hiradai har raviaa; hiradai dekh beechaariaa |1|

Sant Singh KhalsaThrough contemplation and meditation, the Lord dwells within the heart; see this, and understand. ||1||
Manmohan SinghSee and ascertain within thy mind, that through meditation God abides in the heart.
Manmohan Singh (Punjabi)ਵੇਖ ਅਤੇ ਆਪਣੇ ਚਿੱਤ ਅੰਦਰ ਨਿਰਣਯ ਕਰ ਕਿ ਸਿਰਮਨ ਰਾਹੀਂ ਵਾਹਿਗੁਰੂ ਦਿਲ ਵਿੱਚ ਆ ਵਸਦਾ ਹੈ।
Fareedkot Teekaਕੈਸੇ ਦੇਖਾ ਹੈ ਕਿ ਤਤ੍ਵ ਮਿਥ੍ਯਾ ਕਾ ਬਿਚਾਰ ਕਰਤੇ ਕਰਤੇ ਹਿਰਦੇ ਮੇਂ ਹਰਿ ਕੋ (ਰਵਿਆ) ਜਪਾ, ਭਾਵ ਧ੍ਯਾਨੁ ਕੀਆ ਹੈ। ਪੁਨਾ ਜਬ ਤਿਨਾਂ ਦੁਆਰਾ ਬਿਚਾਰ ਕੀਆ ਹੈ ਤਬ ਮੈਨੇ ਹਿਰਦੇ ਮੇਂ ਦੇਖਾ ਹੈ॥੧॥
Prof. Sahib Singh(ਗੁਰੂ ਦੀ ਸਹਾਇਤਾ ਨਾਲ) ਪਰਮਾਤਮਾ ਦੇ ਗੁਣਾਂ ਦਾ ਵਿਚਾਰ ਕਰ ਕੇ ਮੈਂ ਉਸ ਨੂੰ ਆਪਣੇ ਹਿਰਦੇ ਵਿਚ ਸਿਮਰ ਰਿਹਾ ਹਾਂ, ਹਿਰਦੇ ਵਿਚ ਮੈਂ ਉਸ ਦਾ ਦੀਦਾਰ ਕਰ ਰਿਹਾ ਹਾਂ, ਉਸ ਦੀਆਂ ਸਿਫ਼ਤਾਂ ਨੂੰ ਵਿਚਾਰ ਰਿਹਾ ਹਾਂ ॥੧॥

ਪਦ ਅਰਥ ਰਵਿਆ = ਸਿਮਰਿਆ ਹੈ। ਦੇਖਿ = ਵੇਖ ਕੇ ॥੧॥

SikhNet (Spanish)Cuando habito en el Señor, Él llega a mi corazón y meditando en mi interior, habito siempre en Él. (1)

ਬੋਲਹੁ ਰਾਮੁ; ਕਰੇ ਨਿਸਤਾਰਾ ॥

bolahu raam; kare nisataaraa |

Sant Singh KhalsaSo speak the Lord's Name, which shall emancipate you.
Manmohan SinghUtter thou the Lord's Name, which shall redeem thee.
Manmohan Singh (Punjabi)ਤੂੰ ਸੁਆਮੀ ਦੇ ਨਾਮ ਦਾ ਉਚਾਰਨ ਕਰ ਜੋ ਤੇਰਾ ਪਾਰ ਉਤਾਰਾ ਕਰ ਦੇਵੇਗਾ।
Fareedkot Teekaਹੇ ਪ੍ਯਾਰੇ! ਰਾਮ ਬੋਲਹੁ ਜੋ ਤੁਮਾਰਾ ਨਿਸ੍ਤਾਰਾ ਕਰੇ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰੋ, ਸਿਮਰਨ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।
SikhNet (Spanish)Recita el Naam, el Nombre del Señor para que seas redimido,

ਗੁਰ ਪਰਸਾਦਿ. ਰਤਨੁ ਹਰਿ ਲਾਭੈ; ਮਿਟੈ ਅਗਿਆਨੁ. ਹੋਇ ਉਜੀਆਰਾ ॥੧॥ ਰਹਾਉ ॥

gur parasaad. ratan har laabhai; mittai agiaan. hoe ujeeaaraa |1| rahaau |

Sant Singh KhalsaBy Guru's Grace, the jewel of the Lord is found; ignorance is dispelled, and the Divine Light shines forth. ||1||Pause||
Manmohan SinghBy Guru's grace, God the jewel is found, wherewith ignorance is dispelled and the Divine light shines. Pause.
Manmohan Singh (Punjabi)ਗੁਰਾਂ ਦੀ ਰਹਿਤਮ ਸਦਕਾ, ਵਾਹਿਗੁਰੂ ਹੀਰਾ, ਲਭਦਾ ਹੈ ਜਿਸ ਦੇ ਨਾਲ ਬੇਸਮਝੀ ਦੂਰ ਹੋ ਜਾਂਦੀ ਹੈ ਅਤੇ ਰੱਬੀ ਨੂਰ ਰੌਸ਼ਨ ਹੋ ਜਾਂਦਾ ਹੈ। ਠਹਿਰਾਉ।
Fareedkot Teekaਔਰ ਗੁਰੋਂ ਕੀ ਸੇਵਾ ਕਰੇ ਗੁਰੋਂ ਕੀ ਕ੍ਰਿਪਾ ਕਰ ਹਰਿ ਨਾਮ ਰਤਨ ਪ੍ਰਾਪਤਿ ਹੋਇਗਾ ਅਰ ਅਗ੍ਯਾਨ ਦੂਰ ਹੋ ਕਰ ਸ੍ਵਰੂਪ ਕਾ ਉਜਾਲਾ ਹੋ ਜਾਇਗਾ॥੧॥ ਰਹਾਉ ॥
Prof. Sahib Singhਜਦੋਂ ਗੁਰੂ ਦੀ ਕਿਰਪਾ ਨਾਲ ਕੀਮਤੀ ਹਰੀ-ਨਾਮ ਲੱਭ ਪੈਂਦਾ ਹੈ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ, ਤੇ ਗਿਆਨ ਦਾ ਚਾਨਣ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਲਾਭੈ = ਲੱਭਦਾ ਹੈ ॥੧॥ ਰਹਾਉ ॥

SikhNet (Spanish)y por la Gracia del Guru, puedas encontrar la Joya del Señor en tu interior, así tu ignorancia será disipada y tu corazón iluminado. (1-Pausa)

ਰਵਨੀ ਰਵੈ. ਬੰਧਨ ਨਹੀ ਤੂਟਹਿ; ਵਿਚਿ ਹਉਮੈ. ਭਰਮੁ ਨ ਜਾਈ ॥

ravanee ravai. bandhan nahee tootteh; vich haumai. bharam na jaaee |

Sant Singh KhalsaBy merely saying it with the tongue, one's bonds are not broken, and egotism and doubt do not depart from within.
Manmohan SinghBy mere utterance with the tongue, the bonds are not broken and pride and doubt depart not from within.
Manmohan Singh (Punjabi)ਕੇਵਲ ਜੀਭ ਨਾਲ ਉਚਾਰਨ ਕਰਨ ਦੁਆਰਾ ਜੂੜ ਨਹੀਂ ਵੱਢੇ ਜਾਂਦੇ ਅਤੇ ਅੰਦਰੋਂ ਹੰਕਾਰ ਅਤੇ ਸੰਦੇਹ ਦੂਰ ਨਹੀਂ ਹੁੰਦੇ।
Fareedkot Teekaਮਨਮੁਖ ਜੋ ਬਿਚਾਰ ਤੇ ਹੀਨ ਹੈ, ਜੋ (ਰਵਨੀ) ਇਸਤ੍ਰੀਓਂ ਕੋ ਰਮਣ ਕਰਤੇ ਹੈਂ ਅਰਥਾਤ ਬਿਖਈ ਹੋਤੇ ਹੈਂ। ਉਨ ਕੇ ਬੰਧਨ ਨਹੀਂ ਤੂਟਤੇ ਹੈਂ ਅਰ ਹੰਤਾ ਮਮਤਾ ਅਰੁ ਭਰਮ ਉਨ ਕਾ ਨਹੀਂ ਜਾਤਾ ਹੈ॥
Prof. Sahib Singh(ਜੇਹੜਾ ਮਨੁੱਖ ਸਿਮਰਨ ਤਾਂ ਨਹੀਂ ਕਰਦਾ, ਪਰ) ਨਿਰੀਆਂ ਜ਼ਬਾਨੀ ਜ਼ਬਾਨੀ (ਬ੍ਰਹਮ-ਗਿਆਨ ਦੀਆਂ) ਗੱਲਾਂ ਕਰਦਾ ਹੈ, ਉਸ ਦੇ (ਮਾਇਆ ਵਾਲੇ) ਬੰਧਨ ਟੁੱਟਦੇ ਨਹੀਂ ਹਨ, ਉਹ ਹਉਮੈ ਵਿਚ ਹੀ ਫਸਿਆ ਰਹਿੰਦਾ ਹੈ (ਭਾਵ, ਮੈਂ ਵੱਡਾ ਬਣ ਜਾਵਾਂ ਮੈਂ ਵੱਡਾ ਬਣ ਜਾਵਾਂ-ਇਸੇ ਘੁੰਮਣਘੇਰੀ ਵਿਚ ਰਹਿੰਦਾ ਹੈ), ਉਸ ਦੇ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ।

ਪਦ ਅਰਥ ਰਵਨੀ = ਰਵਾਣੀ, ਜ਼ਬਾਨੀ ਜ਼ਬਾਨੀ। ਰਵੈ = ਜੋ ਬੋਲਦਾ ਹੈ। ਭਰਮੁ = ਭਟਕਣਾ।

SikhNet (Spanish)Con sólo recitar con los labios, tus amarras no serán eliminadas, pues el ego y la duda no por ello desaparecen;

ਸਤਿਗੁਰੁ ਮਿਲੈ. ਤ ਹਉਮੈ ਤੂਟੈ; ਤਾ ਕੋ ਲੇਖੈ ਪਾਈ ॥੨॥

satigur milai. ta haumai toottai; taa ko lekhai paaee |2|

Sant Singh KhalsaBut when one meets the True Guru, egotism departs, and then, one realizes his destiny. ||2||
Manmohan SinghWhen man meets the True Guru, his egotism departs and it is only then that he becomes fruitful.
Manmohan Singh (Punjabi)ਜਦ ਆਦਮੀ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ, ਤਦ ਉਸ ਦਾ ਵਹਿਮ ਦੂਰ ਹੋ ਜਾਂਦਾ ਹੈ। ਕੇਵਲ ਤਦੋਂ ਹੀ ਉਹ ਸਫਲ ਹੁੰਦਾ ਹੈ।
Fareedkot Teekaਜਬ ਸਤਗੁਰੋਂ ਕੋ ਮਿਲੈ ਤਬ ਉਨ ਕਾ ਅਹੰਕਾਰ ਦੂਰ ਹੋ ਜਾਤਾ ਹੈ ਅਰ (ਤਾ ਕੋ) ਤਿਨ ਕੋ (ਲੇਖੈ) ਗੁਰਮੁਖੋਂ ਕੀ ਗਿਨਤੀ ਮੇਂ ਪ੍ਰਾਪਤਿ ਕਰੀਤਾ ਹੈ⁽¹⁾॥੨॥
Prof. Sahib Singhਜਦੋਂ ਪੂਰਾ ਗੁਰੂ ਮਿਲੇ ਤਦੋਂ ਹੀ ਹਉਮੈ ਟੁੱਟਦੀ ਹੈ, ਤਦੋਂ ਹੀ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਪਰਵਾਨ ਹੁੰਦਾ ਹੈ ॥੨॥

ਪਦ ਅਰਥ ਤਾ = ਤਦੋਂ। ਕੋ = ਕੋਈ ਮਨੁੱਖ। ਲੇਖੈ ਪਾਈ = ਕਬੂਲ ਹੁੰਦਾ ਹੈ ॥੨॥

SikhNet (Spanish)pero cuando encuentras al Guru Verdadero, tu ego negativo se desvanece para encontrarte así sin cuentas que pagar. (2)

ਹਰਿ ਹਰਿ ਨਾਮੁ. ਭਗਤਿ ਪ੍ਰਿਅ ਪ੍ਰੀਤਮੁ; ਸੁਖ ਸਾਗਰੁ ਉਰ ਧਾਰੇ ॥

har har naam. bhagat pria preetam; sukh saagar ur dhaare |

Sant Singh KhalsaThe Name of the Lord, Har, Har, is sweet and dear to His devotees; it is the ocean of peace - enshrine it within the heart.
Manmohan SinghLord God's Name is sweet and dear to the Saints. It is an ocean of peace to be enshrined in the mind.
Manmohan Singh (Punjabi)ਵਾਹਿਗੁਰੂ ਸੁਆਮੀ ਦਾ ਨਾਮ ਸੰਤਾਂ ਨੂੰ ਮਿਠੜਾ ਤੇ ਪਿਆਰਾ ਲੱਗਦਾ ਹੈ, ਚਿੱਤ ਅੰਦਰ ਟਿਕਾਉਣ ਲਈ ਇਹ ਆਰਾਮ ਦਾ ਸਮੁੰਦਰ ਹੈ।
Fareedkot Teekaਹਰਿ ਹਰਿ ਨਾਮ ਜਪਨ ਰੂਪ ਜੋ ਭਗਤੀ ਹੈ, ਸੋ ਹਰਿ ਪ੍ਰੀਤਮ ਕੋ ਪਿਆਰੀ ਅਰੁ ਸੁਖੋਂ ਕੀ ਸਾਗਰ ਹੈ, ਜੋ ਜਿਸ ਨੇ ਹ੍ਰਿਦੇ ਮੇਂ ਧਾਰਨ ਕਰੀ ਹੈ॥
Prof. Sahib Singhਜੇਹੜਾ ਮਨੁੱਖ ਹਰੀ-ਨਾਮ ਸਿਮਰਦਾ ਹੈ, ਪਿਆਰੇ ਦੀ ਭਗਤੀ ਕਰਦਾ ਹੈ, ਸੁਖਾਂ ਦੇ ਸਮੁੰਦਰ ਪ੍ਰੀਤਮ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ,

ਪਦ ਅਰਥ ਭਗਤਿ ਪ੍ਰਿਅ = ਪਿਆਰੇ ਦੀ ਭਗਤੀ। ਸੁਖ ਸਾਗਰੁ = ਸੁਖਾਂ ਦਾ ਸਮੁੰਦਰ (ਪ੍ਰਭੂ)। ਉਰ ਧਾਰੇ = ਹਿਰਦੇ ਵਿਚ ਟਿਕਾਂਦਾ ਹੈ।

SikhNet (Spanish)El Naam, el Nombre del Señor, Jar, Jar, es dulce y querido para Sus Devotos, es el Océano de Paz, enaltécelo en el corazón,

ਭਗਤਿ ਵਛਲੁ ਜਗਜੀਵਨੁ ਦਾਤਾ; ਮਤਿ ਗੁਰਮਤਿ ਹਰਿ ਨਿਸਤਾਰੇ ॥੩॥

bhagat vachhal jagajeevan daataa; mat guramat har nisataare |3|

Sant Singh KhalsaThe Lover of His devotees, the Life of the World, the Lord bestows the Guru's Teachings upon the intellect, and one is emancipated. ||3||
Manmohan SinghThe Lover of His devotees, the Life of the world and the Munificent Master, saves the mortal, who subordinates his intellect to Guru's instruction.
Manmohan Singh (Punjabi)ਆਪਣੇ ਅਨੁਰਾਗੀਆਂ ਦਾ ਪਿਆਰ ਅਤੇ ਸੰਸਾਰ ਦੀ ਜਿੰਦ ਜਾਨ, ਦਇਆਲੂ ਮਾਲਕ, ਉਸ ਪ੍ਰਾਣੀ ਨੂੰ ਤਾਰ ਦਿੰਦਾ ਹੈ ਜੋ ਆਪਣੀ ਅਕਲ ਨੂੰ ਗੁਰਾਂ ਦੀ ਸਿਖਮੱਤ ਤਾਬੇ ਕਰਦਾ ਹੈ।
Fareedkot Teekaਤਿਨ ਕੋ ਹਰਿ ਭਗਤਿ ਵਤਸਲ ਜਗ ਜੀਵਨ ਦਾਤਾ (ਮਤਿ) ਬੁਧੀ ਮੇਂ (ਗੁਰਮਤਿ) ਗੁਰ ਸਿਖ੍ਯਾ ਦਿਵਾਇ ਕਰ (ਨਿਸਤਾਰੇ) ਸੰਸਾਰ ਸੇ ਪਾਰ ਕਰ ਲੇਤਾ ਹੈ॥੩॥
Prof. Sahib Singhਉਸ ਮਨੁੱਖ ਨੂੰ ਭਗਤੀ ਨੂੰ ਪਿਆਰ ਕਰਨ ਵਾਲਾ ਪ੍ਰਭੂ ਜਗਤ ਦੀ ਜ਼ਿੰਦਗੀ ਦਾ ਆਸਰਾ ਪ੍ਰਭੂ ਸ੍ਰੇਸ਼ਟ ਮਤਿ ਦੇਣ ਵਾਲਾ ਪ੍ਰਭੂ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੩॥

ਪਦ ਅਰਥ ਵਛਲੁ = {वत्सल} ਪਿਆਰ ਕਰਨ ਵਾਲਾ। ਜਗ ਜੀਵਨੁ = ਜਗਤ ਦਾ ਦਾਤਾ (ਪ੍ਰਭੂ) ॥੩॥

SikhNet (Spanish)es el Amante de Sus Devotos, la Vida del Mundo. El Señor otorga las Enseñanzas del Guru al intelecto y uno es liberado. (3)

ਮਨ ਸਿਉ ਜੂਝਿ ਮਰੈ. ਪ੍ਰਭੁ ਪਾਏ; ਮਨਸਾ ਮਨਹਿ ਸਮਾਏ ॥

man siau joojh marai. prabh paae; manasaa maneh samaae |

Sant Singh KhalsaOne who dies fighting against his own stubborn mind finds God, and the desires of the mind are quieted.
Manmohan SinghHe, who dies fighting against his mind, obtain the Lord and his desire is nipped in the mind.
Manmohan Singh (Punjabi)ਜੋ ਆਪਣੇ ਮਨੂਏ ਨਾਲ ਲੜਦਾ ਮਰ ਜਾਂਦਾ ਹੈ, ਉਹ ਸਾਈਂ ਨੂੰ ਪਾ ਲੈਦਾ ਹੈ, ਉਸ ਦੀ ਖ਼ਾਹਿਸ਼ ਮਨ ਅੰਦਰ ਹੀ ਮਿੱਟ ਜਾਂਦੀ ਹੈ।
Fareedkot Teekaਜੋ ਮਨ ਕੇ ਸਾਥ ਜੁਧ ਕਰ ਕੇ ਮਰੇ ਹੈਂ ਅਰਥਾਤ ਜੀਵਤ ਸੇ ਰਹਿਤ ਹੂਏ ਹੈਂ, ਤਿਨੋਂ ਨੇ ਪ੍ਰਭੂ ਕੋ ਪਾਯਾ ਹੈ। (ਮਨਸਾ) ਬਾਸਨਾ ਕੋ (ਮਨਹਿ) ਰੋਕ ਕਰ ਹਰਿ ਮੇਂ ਸਮਾਏ ਹੈਂ॥
Prof. Sahib Singhਜੇਹੜਾ ਜੀਵ ਆਪਣੇ ਮਨ ਨਾਲ ਤਕੜਾ ਟਾਕਰਾ ਕਰ ਕੇ ਹਉਮੈ ਵਲੋਂ ਮਰ ਜਾਂਦਾ ਹੈ (ਭਾਵ, ਹਉਮੈ ਨੂੰ ਮੁਕਾ ਲੈਂਦਾ ਹੈ), ਮਨ ਦੇ ਫੁਰਨੇ ਨੂੰ ਮਨ ਦੇ ਅੰਦਰ ਹੀ (ਪ੍ਰਭੂ ਦੀ ਯਾਦ ਵਿਚ) ਲੀਨ ਕਰ ਦੇਂਦਾ ਹੈ, ਉਹ ਪ੍ਰਭੂ ਨੂੰ ਲੱਭ ਲੈਂਦਾ ਹੈ।

ਪਦ ਅਰਥ ਜੂਝਿ = ਜੂਝ ਕੇ, ਲੜ ਕੇ, ਤਕੜਾ ਟਾਕਰਾ ਕਰ ਕੇ। ਮਨਸਾ = ਮਨ ਦਾ ਫੁਰਨਾ। ਮਨਹਿ = ਮਨ ਵਿਚ ਹੀ। ਸਮਾਏ = ਲੀਨ ਕਰ ਦੇਵੇ।

SikhNet (Spanish)Quien muere luchando contra su mente terca encuentra a Dios y apacigua los deseos mentales,

ਨਾਨਕ. ਕ੍ਰਿਪਾ ਕਰੇ ਜਗਜੀਵਨੁ; ਸਹਜ ਭਾਇ ਲਿਵ ਲਾਏ ॥੪॥੧੬॥

naanak. kripaa kare jagajeevan; sehaj bhaae liv laae |4|16|

Sant Singh KhalsaO Nanak, if the Life of the World bestows His Mercy, one is intuitively attuned to the Love of the Lord. ||4||16||
Manmohan SinghNanak, if God, the Life of the world shows mercy the mortal imbibes love for Him in the natural way.
Manmohan Singh (Punjabi)ਨਾਨਕ, ਜੇਕਰ ਜਗਤ ਦੀ ਜਿੰਦ ਜਾਨ, ਵਾਹਿਗੁਰੂ, ਮਿਹਰ ਧਾਰੇ, ਤਾਂ ਪ੍ਰਾਣੀ ਦਾ, ਕੁਦਰਤੀ ਤੌਰ ਉਤੇ ਉਸ ਨਾਲ ਪਿਆਰ ਪੈ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਪਰ ਜਗ ਜੀਵਨ ਅਕਾਲ ਪੁਰਖ ਨੇ ਕ੍ਰਿਪਾ ਕਰੀ ਹੈ, ਸੋ ਸ੍ਵਭਾਵਕ ਹੀ ਬ੍ਰਿਤੀ ਹਰੀ ਮੇਂ ਲਗਾਉਤੇ ਹੈਂ॥੪॥੧੬॥
Prof. Sahib Singhਹੇ ਨਾਨਕ! ਜਗਤ ਦਾ ਜੀਵਨ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ, ਉਹ ਅਡੋਲ-ਚਿੱਤ ਰਹਿ ਕੇ (ਪ੍ਰਭੂ-ਚਰਨਾਂ ਵਿਚ) ਜੁੜਿਆ ਰਹਿੰਦਾ ਹੈ ॥੪॥੧੬॥

ਪਦ ਅਰਥ ਸਹਜ ਭਾਇ = ਸੌਖੇ ਹੀ ॥੪॥੧੬॥

SikhNet (Spanish)y así, dice Nanak, la Vida del mundo da su Misericordia y uno es entonado intuitivamente en el Señor. (4-16)

Open this shabad →

Shabad Guru Nanak Dev Ji Raag Aasaa continues on Ang 354

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa Measure 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਕਿਸ ਕਉ ਕਹਹਿ. ਸੁਣਾਵਹਿ ਕਿਸ ਕਉ; ਕਿਸੁ ਸਮਝਾਵਹਿ. ਸਮਝਿ ਰਹੇ ॥

kis kau kaheh. sunaaveh kis kau; kis samajhaaveh. samajh rahe |

Sant Singh KhalsaUnto whom do they speak? Unto whom do they preach? Who understands? Let them understand themselves.
Manmohan SinghWhom else do they speak to, to whom do they preach and whom do thy instruct? They have understood themselves.
Manmohan Singh (Punjabi)ਉਹ ਹੋਰ ਕਿਸ ਨੂੰ ਆਖਦੇ ਹਨ, ਕਿਸ ਨੂੰ ਪ੍ਰਚਾਰਦੇ ਹਨ, ਅਤੇ ਕਿਸ ਨੂੰ ਸਿੱਖ ਮੱਤ ਦਿੰਦੇ ਹਨ? ਉਨ੍ਹਾਂ ਨੇ ਆਪਣੇ ਆਪ ਨੂੰ ਸਮਝ ਲਿਆ ਹੈ।
Fareedkot Teekaਸੋ ਕਿਸ ਕਿਸ ਕੋ ਕਹ ਕਰ ਸੁਨਾਵੈ ਅਰ ਕਿਸ ਵਾਸਤੇ ਸਮਝਾਵੈ, ਭਾਵ ਸੋ ਸਭ ਕੋ ਬ੍ਰਹਮ ਰੂਪ ਜਾਨ ਕਰ ਅਨੰਦ ਹੋ ਰਹੇ ਹੈਂ॥
Prof. Sahib Singh('ਗਹਿਰ ਗੰਭੀਰ' ਪ੍ਰਭੂ ਨੂੰ ਸਿਮਰਿਆਂ ਸਿਮਰਨ ਕਰਨ ਵਾਲਾ ਭੀ ਗੰਭੀਰ ਸੁਭਾਵ ਵਾਲਾ ਹੋ ਜਾਂਦਾ ਹੈ, ਉਸ ਦੇ ਅੰਦਰ ਦਿਖਾਵਾ ਤੇ ਹੋਛਾ-ਪਨ ਨਹੀਂ ਰਹਿੰਦਾ), ਜੋ ਮਨੁੱਖ ('ਗਹਿਰ ਗੰਭੀਰ' ਨੂੰ ਸਿਮਰ ਕੇ) ਗਿਆਨਵਾਨ ਹੋ ਜਾਂਦੇ ਹਨ, ਉਹ ਆਪਣਾ-ਆਪ ਨਾਹ ਕਿਸੇ ਨੂੰ ਦੱਸਦੇ ਹਨ ਨਾਹ ਸੁਣਾਂਦੇ ਹਨ ਨਾਹ ਸਮਝਾਂਦੇ ਹਨ।

ਪਦ ਅਰਥ ਸਮਝਿ ਰਹੇ = ਜੋ ਗਿਆਨਵਾਨ ਹੋ ਗਏ।

SikhNet (Spanish)¿Para el bienestar de quién, canta el hombre alabanzas? ¿A quién quiere enseñar? Deja que primero se conozca a sí mismo.

ਕਿਸੈ ਪੜਾਵਹਿ. ਪੜਿ ਗੁਣਿ ਬੂਝੇ; ਸਤਿਗੁਰ ਸਬਦਿ. ਸੰਤੋਖਿ ਰਹੇ ॥੧॥

kisai parraaveh. parr gun boojhe; satigur sabad. santokh rahe |1|

Sant Singh KhalsaWho do they teach? Through study, they come to realize the Lord's Glorious Virtues. Through the Shabad, the Word of the True Guru, they come to dwell in contentment. ||1||
Manmohan SinghWhom do thy teach? Through study, thy have realised Lord's excellences. By True Guru's instruction, thy abide in contentment.
Manmohan Singh (Punjabi)ਉਹ ਕਿਸ ਨੂੰ ਪੜ੍ਹਾਉਂਦੇ ਹਨ? ਪੜ੍ਹਾਈ ਰਾਹੀਂ ਉਹਨਾਂ ਨੇ ਸਾਈਂ ਦੀਆਂ ਸ਼੍ਰੇਸ਼ਟਤਾਈਆਂ ਅਨੁਭਵ ਕਰ ਲਈਆਂ ਹਨ। ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ, ਉਹ ਸੰਤੁਸ਼ਟਤਾ ਅੰਦਰ ਵਸਦੇ ਹਨ।
Fareedkot Teekaਗੁਰੋਂ ਸੇ (ਬੂਝੇ) ਪੂਛੇ, ਭਾਵ ਸਿਖ੍ਯਾ ਲੇ ਕਰ ਪੁਨਾ ਪੜ ਗੁਣ ਕਰ, ਜੋ ਸਤਿਗੁਰੋਂ ਕੇ ਸਬਦ ਕਰ ਪ੍ਰਮੇਸਰ ਕੋ ਸਮਝ ਕਰ ਸੰਤੋਖ ਕੋ ਧਾਰ ਰਹੇ ਹੈਂ॥੧॥
Prof. Sahib Singhਜੋ ਮਨੁੱਖ ('ਗਹਿਰ ਗੰਭੀਰ' ਦੀਆਂ ਸਿਫ਼ਤਾਂ) ਪੜ੍ਹ ਕੇ ਵਿਚਾਰ ਕੇ (ਜੀਵਨ-ਭੇਤ ਨੂੰ) ਸਮਝ ਲੈਂਦੇ ਹਨ ਉਹ ਆਪਣੀ ਵਿੱਦਿਆ ਦਾ ਦਿਖਾਵਾ ਨਹੀਂ ਕਰਦੇ, ਗੁਰੂ ਦੇ ਸ਼ਬਦ ਵਿਚ ਜੁੜ ਕੇ (ਹੋਛਾ-ਪਨ ਤਿਆਗ ਕੇ) ਉਹ ਸੰਤੋਖ ਵਿਚ ਜੀਵਨ ਬਿਤੀਤ ਕਰਦੇ ਹਨ ॥੧॥

ਪਦ ਅਰਥ ਕਿਸੇ ਪੜਾਵਹਿ = ਆਪਣੀ ਵਿੱਦਿਆ ਦਾ ਦਿਖਾਵਾ ਕਿਸੇ ਅੱਗੇ ਨਹੀਂ ਕਰਦੇ। ਗੁਣਿ = ਵਿਚਾਰ ਕੇ। ਸੰਤੋਖਿ = ਸੰਤੋਖ ਵਿਚ। ਰਹੇ = ਰਹਿੰਦੇ ਹਨ; ਜੀਵਨ ਬਿਤੀਤ ਕਰਦੇ ਹਨ ॥੧॥

SikhNet (Spanish)¿A quién le quiere enseñar?, déjalo que lea y realice en su ser el Misterio del Señor y a través del Shabd del la Palabra del Verdadero Guru, llegue a habitar en el Contentamiento. (1)

Open this shabad (17 lines, Angs 353-354) →

Ang 353 of 1430