ਜੈਜਾਵੰਤੀ ਮਹਲਾ ੯ ॥
jaijaavantee mahalaa 9 |
Sant Singh KhalsaJaijaavantee, Ninth Mehl:
Manmohan SinghJaijawanti, 9th Guru.
Manmohan Singh (Punjabi)ਜੈਜਾਵੰਤੀ ਨੌਵੀਂ ਪਾਤਿਸ਼ਾਹੀ।
SikhNet (Spanish)Yeyavanti, Mejl Guru Teg Bajadur, Noveno Canal Divino.
ਰੇ ਮਨ; ਕਉਨ ਗਤਿ ਹੋਇ ਹੈ ਤੇਰੀ ॥
re man; kaun gat hoe hai teree |
Sant Singh KhalsaO mortal, what will your condition be?
Manmohan SinghO man, what shall be thy condition?
Manmohan Singh (Punjabi)ਹੇ ਬੰਦੇ! ਤੇਰੀ ਕੀ ਦਸ਼ਾ ਹੋਵੇਗੀ?
Fareedkot Teeka(ਰੇ ਮਨ) ਹੇ ਪਿਆਰੇ ਵਾ ਹੇ ਮਨ! ਨਾਮ ਕੇ ਸਿਮਰਨ ਬਿਨਾ ਤੇਰੀ ਕੌਨ ਸੀ ਗਤੀ ਹੋਵੈਗੀ?
Prof. Sahib Singhਹੇ ਮਨ! (ਸੋਚ ਕਿ) ਤੇਰੀ ਕੀਹ ਦਸ਼ਾ ਹੋਵੇਗੀ?ਪਦ ਅਰਥ ਗਤਿ = ਹਾਲਤ, ਦਸ਼ਾ। ਹੋਇ ਹੈ = ਹੋਵੇਗੀ।
SikhNet (Spanish)Oh mortal, cuál será tu condición,
ਇਹ ਜਗ ਮਹਿ. ਰਾਮ ਨਾਮੁ; ਸੋ ਤਉ. ਨਹੀ ਸੁਨਿਓ ਕਾਨਿ ॥
eih jag meh. raam naam; so tau. nahee sunio kaan |
Sant Singh KhalsaIn this world, you have not listened to the Lord's Name.
Manmohan SinghIn this world, the Lord's Name alone is invaluable and thou have not heard the Name with thine ears.
Manmohan Singh (Punjabi)ਇਹ ਜਹਾਨ ਅੰਦਰ ਕੇਵਲ ਸੁਆਮੀ ਦਾ ਨਾਮ ਹੀ ਅਮੋਲਕ ਹੈ ਤੇ ਉਸ ਨੂੰ ਤੈ ਆਪਣਿਆਂ ਕੰਨਾਂ ਨਾਲ ਨਹੀਂ ਸੁਣਿਆ।
Fareedkot Teekaਇਸ ਜਗਤ ਮੇਂ ਸਾਰ ਰੂਪ ਜੋ ਰਾਮ ਨਾਮ ਹੈ, ਸੋ ਤਉ ਤੈਂਨੇ ਕਾਨੋਂ ਕਰ ਸ੍ਰਵਨ ਹੀ ਨਹੀਂ ਕੀਆ॥
Prof. Sahib Singhਇਸ ਜਗਤ ਵਿਚ (ਤੇਰਾ ਅਮਲ ਸਾਥੀ) ਪਰਮਾਤਮਾ ਦਾ ਨਾਮ (ਹੀ) ਹੈ, ਉਹ (ਨਾਮ) ਤੂੰ ਕਦੇ ਧਿਆਨ ਨਾਲ ਸੁਣਿਆ ਨਹੀਂ।ਪਦ ਅਰਥ ਮਹਿ = ਵਿਚ। ਤਉ = ਤਾਂ। ਕਾਨਿ = ਕੰਨ ਨਾਲ, ਧਿਆਨ ਦੇ ਕੇ।
SikhNet (Spanish)pues en esta vida no has escuchado el Nombre del Señor,
ਬਿਖਿਅਨ ਸਿਉ ਅਤਿ ਲੁਭਾਨਿ; ਮਤਿ. ਨਾਹਿਨ ਫੇਰੀ ॥੧॥ ਰਹਾਉ ॥
bikhian siau at lubhaan; mat. naahin feree |1| rahaau |
Sant Singh KhalsaYou are totally engrossed in corruption and sin; you have not turned your mind away from them at all. ||1||Pause||
Manmohan SinghThou are immensely attached to the mortal sins and have not diverted thy mind from them. Pause.
Manmohan Singh (Punjabi)ਤੂੰ ਪ੍ਰਾਨ ਨਾਸਕ ਪਾਪਾਂ ਨਾਲ ਅਤਿਅੰਤ ਹੀ ਚਿਮੜਿਆ ਹੋਇਆ ਹੈ ਤੇ ਤੈ ਆਪਣੇ ਮਨ ਨੂੰ ਉਨ੍ਹਾਂ ਵੱਲੋਂ ਨਹੀਂ ਮੋੜਿਆ। ਠਹਿਰਾਉ।
Fareedkot Teekaਵਿਸਿਓਂ ਕੇ ਬੀਚ ਅਤਿਸੈ ਕਰ ਲੋਭਾਇਵਾਨ ਹੋ ਕੇ ਤੈਂਨੇ ਅਪਨੀ ਬੁਧੀ ਨਾਮ ਕੀ ਤਰਫ ਨਹੀਂ ਫੇਰੀ ਹੈ॥੧॥ ਰਹਾਉ ॥
Prof. Sahib Singhਤੂੰ ਵਿਸ਼ਿਆਂ ਵਿਚ ਹੀ ਬਹੁਤ ਫਸਿਆ ਰਹਿੰਦਾ ਹੈਂ, ਤੂੰ (ਆਪਣੀ) ਸੁਰਤ (ਇਹਨਾਂ ਵਲੋਂ ਕਦੇ) ਪਰਤਾਂਦਾ ਨਹੀਂ ॥੧॥ ਰਹਾਉ ॥ਪਦ ਅਰਥ ਬਿਖਿਅਨ ਸਿਉੇ = ਵਿਸ਼ਿਆਂ ਨਾਲ। ਅਤਿ = ਬਹੁਤ। ਲੁਭਾਨਿ = ਗ੍ਰਸਿਆ ਹੋਇਆ। ਫੇਰੀ = ਪਰਤਾਈ ॥੧॥ ਰਹਾਉ ॥
SikhNet (Spanish)vives totalmente involucrado en la corrupción cometiendo error tras error y para nada has desviado tu mente de eso. (1-Pausa)
ਮਾਨਸ ਕੋ ਜਨਮੁ ਲੀਨੁ; ਸਿਮਰਨੁ. ਨਹ ਨਿਮਖ ਕੀਨੁ ॥
maanas ko janam leen; simaran. neh nimakh keen |
Sant Singh KhalsaYou obtained this human life, but you have not remembered the Lord in meditation, even for an instant.
Manmohan SinghThou have obtained human life, howver, thou have not contemplated thy Lord, even for a moment.
Manmohan Singh (Punjabi)ਤੈਨੂੰ ਮਨੁੱਖੀ-ਜੀਵਨ ਪਰਾਪਤ ਹੋਇਆ ਹੈ, ਪ੍ਰੰਤੂ ਤੂੰ ਇਕ ਮੁਹਤ ਭਰ ਲਈ ਭੀ ਆਪਣੇ ਪ੍ਰਭੂ ਦਾ ਆਰਾਧਨ ਨਹੀਂ ਕੀਤਾ।
Fareedkot Teekaਤੈਨੇ ਤਿਸ ਵਾਹਿਗੁਰੂ ਤੇ ਮਾਨਸ ਕਾ ਜਨਮੁ ਲੀਆ ਹੈ ਔਰ ਏਕ ਖਿਨ ਮਾਤ੍ਰ ਭੀ ਤਿਸ ਕੇ ਨਾਮ ਕਾ ਸਿਮਰਨ ਨਹੀਂ ਕੀਆ॥
Prof. Sahib Singhਤੂੰ ਮਨੁੱਖ ਦਾ ਜਨਮ (ਤਾਂ) ਹਾਸਲ ਕੀਤਾ, ਪਰ ਕਦੇ ਰਤਾ ਭਰ ਸਮੇ ਲਈ ਭੀ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ।ਪਦ ਅਰਥ ਕੋ = ਦਾ। ਲੀਨੁ = ਲਿਆ, ਹਾਸਲ ਕੀਤਾ। ਨਿਮਖ = (निमेष) ਅੱਖ ਝਮਕਣ ਜਿਤਨਾ ਸਮਾ। ਕੀਨੁ = ਕੀਤਾ।
SikhNet (Spanish)Obtuviste esta vida humana, pero ni siquiera por un instante has recordado el Nombre del Señor,
ਦਾਰਾ ਸੁਖ ਭਇਓ ਦੀਨੁ; ਪਗਹੁ ਪਰੀ ਬੇਰੀ ॥੧॥
daaraa sukh bheo deen; pagahu paree beree |1|
Sant Singh KhalsaFor the sake of pleasure, you have become subservient to your woman, and now your feet are bound. ||1||
Manmohan SinghFor the sake of sexual pleasure, thou have become subservient to a woman and thine feet are fettered.
Manmohan Singh (Punjabi)ਕਾਮ ਦੇ ਸੁਆਦ ਦੀ ਖਾਤਰ ਤੂੰ ਔਰਤ ਦੇ ਅਧੀਨ ਹੋ ਗਿਆ ਹੈ ਅਤੇ ਤੇਰੀ ਪੈਰੀ ਬੇੜੀ ਪੈ ਗਈ ਹੈ।
Fareedkot Teeka(ਦਾਰਾ) ਇਸਤ੍ਰੀ ਕੇ ਸੁਖੋਂ ਕੇ ਅਧੀਨ ਹੂਆ ਹੂਆ ਦੀਨ ਹੋ ਗ੍ਯਾ ਔਰ ਤਿਸੀ ਕਰ ਤੇਰੇ ਪੈਰੋਂ ਮੇਂ ਮੋਹਿ ਰੂਪੁ ਬੇੜੀ ਪੜੀ ਹੈ॥੧॥
Prof. Sahib Singhਤੂੰ ਸਦਾ ਇਸਤ੍ਰੀ ਦੇ ਸੁਖਾਂ ਦੇ ਹੀ ਅਧੀਨ ਹੋਇਆ ਰਹਿੰਦਾ ਹੈਂ ਤੇ ਤੇਰੇ ਪੈਰਾਂ ਵਿਚ (ਇਸਤ੍ਰੀ ਦੇ ਮੋਹ ਦੀ) ਬੇੜੀ ਪਈ ਰਹਿੰਦੀ ਹੈ ॥੧॥ਪਦ ਅਰਥ ਦਾਰਾ = ਇਸਤ੍ਰੀ। ਦੀਨੁ = ਆਤੁਰ, ਅਧੀਨ। ਪਗਹੁ = ਪੈਰਾਂ ਵਿਚ। ਪਰੀ = ਪਈ ਹੋਈ ਹੈ। ਬੇਰੀ = ਬੇੜੀ ॥੧॥
SikhNet (Spanish)por puro placer vives involucrado en la relación con tu pareja, ahora tus pies se encuentran atados. (1)
ਨਾਨਕ ਜਨ. ਕਹਿ ਪੁਕਾਰਿ; ਸੁਪਨੈ ਜਿਉ ਜਗ ਪਸਾਰੁ ॥
naanak jan. keh pukaar; supanai jiau jag pasaar |
Sant Singh KhalsaServant Nanak proclaims that the vast expanse of this world is just a dream.
Manmohan SinghProclaims slave Nanak, that the vast expanse of the world is like a dream.
Manmohan Singh (Punjabi)ਗੋਲਾ ਨਾਨਕ ਕੂਕਦਾ ਹੈ, ਕਿ ਜਗਤ ਦਾ ਖਿਲਾਰਾ ਸੁਫਨੇ ਦੀ ਮਾਨੰਦ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਹਮ ਤੁਝ ਕੋ ਪੁਕਾਰ ਕਰ ਉਚਾਰਨ ਕਰਤੇ ਹੈਂ: ਇਹੁ ਜਗਤ ਕਾ ਪਸਾਰਾ ਸੁਪਨੇ ਜੈਸਾ ਝੂਠਾ ਜਾਨ॥
Prof. Sahib Singhਦਾਸ ਨਾਨਕ (ਤੈਨੂੰ) ਪੁਕਾਰ ਕੇ ਆਖਦਾ ਹੈ ਕਿ ਇਹ ਜਗਤ ਦਾ ਖਿਲਾਰਾ ਸੁਪਨੇ ਵਰਗਾ ਹੀ ਹੈ।ਪਦ ਅਰਥ ਕਹਿ = ਕਹੈ, ਆਖਦਾ ਹੈ। ਪੁਕਾਰਿ = ਪੁਕਾਰ ਕੇ। ਜਗ ਪਸਾਰੁ = ਜਗਤ ਦਾ ਖਿਲਾਰਾ।
SikhNet (Spanish)El Sirviente Nanak proclama que la vasta extensión del mundo es sólo un sueño.
ਸਿਮਰਤ ਨਹ ਕਿਉ. ਮੁਰਾਰਿ; ਮਾਇਆ ਜਾ ਕੀ ਚੇਰੀ ॥੨॥੩॥
simarat neh kiau. muraar; maaeaa jaa kee cheree |2|3|
Sant Singh KhalsaWhy not meditate on the Lord? Even Maya is His slave. ||2||3||
Manmohan SinghWhy meditate thou not on God, the Enemy of ego, to whom mammon in but a slave?
Manmohan Singh (Punjabi)ਤੂੰ ਹੰਕਾਰ ਦੇ ਵੈਰੀ ਵਾਹਿਗੁਰੂ ਦਾ ਕਿਉਂ ਭਜਨ ਨਹੀਂ ਕਰਦਾ, ਮੋਹਨੀ ਜਿਸ ਦੀ ਗੋਲੀ ਹੈ।
Fareedkot Teekaਤੂੰ ਤਿਸ (ਮੁਰਾਰਿ) ਵਾਹਿਗੁਰੂ ਕੇ ਨਾਮ ਕੋ ਕਿਉਂ ਨਹੀਂ ਸਿਮਰਤਾ ਹੈਂ, ਜਿਸ ਕੀ ਮਾਯਾ (ਚੇਰੀ) ਦਾਸੀ ਹੈ॥੨॥੩॥
Prof. Sahib Singhਇਹ ਮਾਇਆ ਜਿਸ ਦੀ ਦਾਸੀ ਹੈ ਤੂੰ ਉਸ ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ ॥੨॥੩॥ਪਦ ਅਰਥ ਮੁਰਾਰਿ = (ਮੁਰ-ਅਰਿ) ਪਰਮਾਤਮਾ। ਜਾ ਕੀ = ਜਿਸ (ਪਰਮਾਤਮਾ) ਦੀ। ਚੇਰੀ = ਦਾਸੀ ॥੨॥੩॥
SikhNet (Spanish)¿Por qué no meditar en el Señor si aún Maya es su Esclava? (2-3)