ੴ

ਸਿੱਖਬਾਣੀ · SikhBani

ਖਾਤ ਪੀਵਤ ਸਵੰਤ ਸੁਖੀਆ ਨਾਮੁ ਸਿਮਰਤ ਖੀਨ ॥

khaat peevat savant sukheea naam simarat kheen
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1225 · 7 lines
Translations

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਰੇ ਪਾਪੀ; ਤੈ ਕਵਨ ਕੀ ਮਤਿ ਲੀਨ ॥

re paapee; tai kavan kee mat leen |

Sant Singh KhalsaO sinner, who taught you to sin?
Manmohan SinghO sinner, who has instructed thee this wise?
Manmohan Singh (Punjabi)ਹੇ ਪਾਂਥਰਾ! ਤੈਨੂੰ ਕਿਸ ਨੇ ਐਹੋ ਜੇਹੀ ਸਿਖ-ਮਤ ਦਿੰਤੀ ਹੈ?
Fareedkot Teekaਅਰੇ ਪਾਪੀ ਪੁਰਸ਼ ਤੈਨੇ ਕਿਸ ਕੀ ਮਤਿ ਲਈ ਹੈ?
Prof. Sahib Singhਹੇ ਪਾਪੀ! ਤੂੰ ਕਿਸ ਦੀ (ਭੈੜੀ) ਮੱਤ ਲੈ ਲਈ ਹੈ?

ਪਦ ਅਰਥ ਰੇ ਪਾਪੀ = ਹੇ ਪਾਪੀ! {ਰੇ = ਪੁਲਿੰਗ}। ਤੈ = ਤੂੰ। ਕਵਨ ਕੀ = ਕਿਸ (ਭੈੜੇ) ਦੀ?

SikhNet (Spanish)Oh ser malvado, ¿quién te instruyó?, no meditas en tu Dios ni siquiera por un instante,

ਨਿਮਖ ਘਰੀ. ਨ ਸਿਮਰਿ ਸੁਆਮੀ; ਜੀਉ ਪਿੰਡੁ ਜਿਨਿ ਦੀਨ ॥੧॥ ਰਹਾਉ ॥

nimakh gharee. na simar suaamee; jeeo pindd jin deen |1| rahaau |

Sant Singh KhalsaYou do not contemplate your Lord and Master, even for an instant; it was He who gave you your body and soul. ||1||Pause||
Manmohan SinghEven for a moment and an instant, thou contemplate not the Lord, who has blessed thee with thy soul and body. Pause.
Manmohan Singh (Punjabi)ਤੂੰ ਇਕ ਮੁਹਤ ਅਤੇ ਲਮ੍ਹੇ ਭਰ ਨਹੀਂ ਭੀ ਉਸ ਸਾਹਿਬ ਦਾ ਆਰਾਧਨ ਨਹੀਂ ਕਰਦਾ, ਜਿਸ ਨੇ ਤੈਨੂੰ ਤੇਰੀ ਜਿੰਦੜੀ ਅਤੇ ਦੇਹਿ ਪਰਦਾਨ ਕੀਤੇ ਹਨ। ਠਹਿਰਾਉ।
Fareedkot Teekaਜਿਸ ਸੁਆਮੀ ਨੇ ਤੇਰੇ ਕੋ ਜੀਉ ਕੇ ਸਹਿਤ ਸਰੀਰ ਦੀਆ ਹੈ, ਤਿਸ ਕੋ ਤੈਨੇ ਨਿਮਖ ਘੜੀ ਮਾਤ੍ਰ ਭੀ ਨਹੀਂ ਜਪਿਆ ਹੈ॥੧॥ ਰਹਾਉ ॥
Prof. Sahib Singhਜਿਸ ਮਾਲਕ-ਪ੍ਰਭੂ ਨੇ ਤੈਨੂੰ ਇਹ ਜਿੰਦ ਦਿੱਤੀ, ਇਹ ਸਰੀਰ ਦਿੱਤਾ, ਉਸ ਨੂੰ ਤੂੰ ਘੜੀ ਭਰ ਭੀ ਅੱਖ ਝਮਕਣ ਜਿਤਨੇ ਸਮੇ ਲਈ ਭੀ ਯਾਦ ਨਹੀਂ ਕਰਦਾ ॥੧॥ ਰਹਾਉ ॥

ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਜੀਉ = ਜਿੰਦ। ਪਿੰਡੁ = ਸਰੀਰ। ਜਿਨਿ = ਜਿਸ (ਪ੍ਰਭੂ) ਨੇ ॥੧॥ ਰਹਾਉ ॥

SikhNet (Spanish)no meditas en Quien te bendijo con un cuerpo y un Alma. (1-Pausa)

ਖਾਤ ਪੀਵਤ ਸਵੰਤ ਸੁਖੀਆ; ਨਾਮੁ ਸਿਮਰਤ ਖੀਨ ॥

khaat peevat savant sukheea; naam simarat kheen |

Sant Singh KhalsaEating, drinking and sleeping, you are happy, but contemplating the Naam, the Name of the Lord, you are miserable.
Manmohan SinghThou are happy, eating, drinking and sleeping, but remembering thy Lord's name, thou feel miserable.
Manmohan Singh (Punjabi)ਖਾਂਦਾ, ਪੀਂਦਾ ਤੇ ਸੌਦਾਂ ਤੂੰ ਖੁਸ਼ ਹੈਂ, ਪਰੰਤੂ ਆਪਣੇ ਪ੍ਰਭੂ ਦੇ ਨਾਮ ਨੂੰ ਅਰਾਧਦਾ, ਤੂੰ ਦੁਖੀ ਹੁੰਦਾ ਹੈ।
Fareedkot Teekaਜਿਸ ਕੀ ਕ੍ਰਿਪਾ ਕਰ ਖਾਵਤਾ ਪੀਵਤਾ ਸੋਵਤਾ ਸੁਖੀ ਹੋਤਾ ਹੈ ਤਿਸ ਕੇ ਨਾਮ ਕੋ ਜਪਤਾ ਹੂਆ (ਖੀਨ) ਘਟਤਾ, ਭਾਵ ਦੁਖੀ ਹੋਤਾ ਹੈ॥
Prof. Sahib Singhਹੇ ਪਾਪੀ! ਖਾਂਦਾ ਪੀਂਦਾ ਸੌਂਦਾ ਤਾਂ ਤੂੰ ਖ਼ੁਸ਼ ਰਹਿੰਦਾ ਹੈਂ, ਪਰ ਪ੍ਰਭੂ ਦਾ ਨਾਮ ਸਿਮਰਦਿਆਂ ਤੂੰ ਆਲਸੀ ਹੋ ਜਾਂਦਾ ਹੈਂ।

ਪਦ ਅਰਥ ਸਵੰਤ = ਸੌਂਦਾ। ਖੀਨ = ਕਮਜ਼ੋਰ, ਆਲਸੀ।

SikhNet (Spanish)Estas feliz comiendo, bebiendo y durmiendo, pero sin habitar en el Nombre de tu Señor vives doliente,

ਗਰਭ ਉਦਰ ਬਿਲਲਾਟ ਕਰਤਾ; ਤਹਾਂ ਹੋਵਤ ਦੀਨ ॥੧॥

garabh udar bilalaatt karataa; tahaan hovat deen |1|

Sant Singh KhalsaIn the womb of your mother, you cried and whined like a wretch. ||1||
Manmohan SinghWhen thou were imprisoned in the womb of thy mother's belly. there thou wailed like a meek one.
Manmohan Singh (Punjabi)ਜਦ ਤੂੰ ਆਪਣੀ ਮਾਤਾ ਦੇ ਢਿੱਡ ਦੀ ਬੱਚੇਦਾਨੀ ਵਿੱਚ ਕੈਦ ਸੈਂ, ਉਥੇ ਤੂੰ ਮਸਕੀਨ ਦੀ ਮਾਨੰਦ ਵਿਰਲਾਪ ਕਰਦਾ ਸੀ।
Fareedkot Teekaਜਬ ਮਾਤਾ ਕੇ ਉਦਰ ਗਰਭ ਬੀਚ ਫਸਿਆ ਹੂਆ ਬਿਰਲਾਪ ਕਰਤਾ ਥਾ ਅਰ ਤਹਾਂ ਅਤਿਅੰਤ ਦੀਨ ਹੋ ਰਹਾ ਥਾ, ਤਿਸ ਨੇ ਤੇਰੀ ਸਰਬ ਰਖਿਆ ਕਰੀ ਹੈ॥੧॥
Prof. Sahib Singhਜਦੋਂ ਤੂੰ ਮਾਂ ਦੇ ਪੇਟ ਵਿਚ ਸੀ, ਤਦੋਂ ਵਿਲਕਦਾ ਸੀ, ਤਦੋਂ ਤੂੰ ਗਰੀਬੜਾ ਜਿਹਾ ਬਣਿਆ ਰਹਿੰਦਾ ਸੀ ॥੧॥

ਪਦ ਅਰਥ ਗਰਭ = ਮਾਂ ਦਾ ਪੇਟ। ਉਦਰ = ਪੇਟ। ਦੀਨ = ਨਿਮਾਣਾ ॥੧॥

SikhNet (Spanish)qué humilde te veías todo indefenso en el vientre de tu madre. (1)

ਮਹਾ ਮਾਦ ਬਿਕਾਰ ਬਾਧਾ; ਅਨਿਕ ਜੋਨਿ ਭ੍ਰਮੀਨ ॥

mahaa maad bikaar baadhaa; anik jon bhrameen |

Sant Singh KhalsaAnd now, bound by great pride and corruption, you shall wander in endless incarnations.
Manmohan SinghBound with great pride and sins, thou shall wander in many existences.
Manmohan Singh (Punjabi)ਭਾਰੇ ਹੰਕਾਰ ਅਤੇ ਪਾਪਾਂ ਨਾਲ ਬੰਨ੍ਹਿਆ ਹੋਇਆ, ਤੂੰ ਘਣੇਰੀਆਂ ਜੂਨੀਆਂ ਅੰਦਰ ਭਟਕੇਗਾਂ।
Fareedkot Teekaਮਹਾਂ ਮਦ ਔਰ ਕਾਮਾਦਿਕ ਬਿਕਾਰੋਂ ਕਾ ਬਾਂਧਾ ਹੂਆ ਅਨੇਕ ਜੋਨੀਓਂ ਮੇਂ ਭ੍ਰਮਤਾ ਹੈ॥
Prof. Sahib Singhਹੇ ਪਾਪੀ! ਵੱਡੇ ਵੱਡੇ ਵਿਕਾਰਾਂ ਦੀ ਮਸਤੀ ਵਿਚ ਬੱਝਾ ਹੋਇਆ ਤੂੰ ਅਨੇਕਾਂ ਜੂਨਾਂ ਵਿਚ ਭਟਕਦਾ ਆ ਰਿਹਾ ਹੈਂ।

ਪਦ ਅਰਥ ਮਾਦ = ਮਦ, ਮਸਤੀ। ਬਾਧਾ = ਬੱਝਾ ਹੋਇਆ।

SikhNet (Spanish)Está atrapado en el error, intoxicado por Maya y así vagas de nacimiento en nacimiento.

ਗੋਬਿੰਦ ਬਿਸਰੇ. ਕਵਨ ਦੁਖ ਗਨੀਅਹਿ; ਸੁਖੁ ਨਾਨਕ. ਹਰਿ ਪਦ ਚੀਨੑ ॥੨॥੮੫॥੧੦੮॥

gobind bisare. kavan dukh ganeeeh; sukh naanak. har pad cheena |2|85|108|

Sant Singh KhalsaYou have forgotten the Lord of the Universe; what misery will be your lot now? O Nanak, peace is found by realizing the sublime state of the Lord. ||2||85||108||
Manmohan SinghWhat sorrows should I count, which befall the mortal by forgetting his Lord? Peace, O Nanak is procured by realising the Lord's status.
Manmohan Singh (Punjabi)ਮੈਂ ਕਿਹੜੇ ਕਿਹੜੇ ਦੁਖੜੇ ਗਿਣਾ, ਜੋ ਆਪਣੇ ਪ੍ਰਭੂ ਨੂੰ ਭੁਲਾਉਣ ਦੁਆਰਾ ਪ੍ਰਾਣੀ ਨੂੰ ਵਾਪਰਦੇ ਹਨ? ਆਰਾਮ, ਹੇ ਨਾਨਕ! ਪ੍ਰਭੂ ਦੀ ਪਦਵੀ ਨੂੰ ਅਨੁਭਵ ਕਰਨ ਦੁਆਰਾ ਪਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੋਬਿੰਦ ਕੇ ਬਿਸਰਨੇ ਤੇ ਕੇਹੜੇ ਦੁਖ ਦੀ ਗਿਨਤੀ ਕਰੀਏ, ਭਾਵ ਬਹੁਤ ਦੋਖ ਹੋਤੇ ਹੈਂ ਔ ਹਰੀ ਪਦ (ਚੀਨ) ਜਾਨਣੇ ਕਰ ਸੁਖ ਹੋਤਾ ਹੈ॥੨॥੮੫॥੧੦੮॥
Prof. Sahib Singhਪਰਮਾਤਮਾ ਦਾ ਨਾਮ ਭੁੱਲਿਆਂ ਇਤਨੇ ਦੁੱਖ ਵਾਪਰਦੇ ਹਨ ਕਿ ਗਿਣੇ ਨਹੀਂ ਜਾ ਸਕਦੇ। ਹੇ ਨਾਨਕ! ਪਰਮਾਤਮਾ ਦੇ ਚਰਨਾਂ ਨਾਲ ਸਾਂਝ ਪਾਇਆਂ ਹੀ ਸੁਖ ਮਿਲਦਾ ਹੈ ॥੨॥੮੫॥੧੦੮॥

ਪਦ ਅਰਥ ਕਵਨ ਦੁਖ = ਕਿਹੜੇ ਕਿਹੜੇ ਦੁੱਖ? ਗਨੀਅਹਿ = ਗਿਣੇ ਜਾਣ। ਚੀਨ੍ਹ੍ਹ = ਪਛਾਣ ਕੀਤਿਆਂ, ਸਾਂਝ ਪਾਇਆਂ ॥੨॥੮੫॥੧੦੮॥

SikhNet (Spanish)Entiende que la Paz sólo radica en nuestra Conciencia de Dios, porque olvidándose de Él uno sólo gana dolor. (2-85-108)
Answers quote the Granth verbatim with Ang citations. AI commentary is not Gurbani and not a religious ruling.