ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਮਾਈ ਰੀ; ਚਰਨਹ ਓਟ ਗਹੀ ॥
maaee ree; charanah ott gahee |
Sant Singh KhalsaO mother, I have grasped the Protection, the Sanctuary of the Lord's Feet.
Manmohan SinghO my mother, I have grasped the protection of my Lord's feet.
Manmohan Singh (Punjabi)ਹੇ ਮੇਰੀ ਮਾਤਾ! ਮੈਂ ਆਪਣੇ ਪ੍ਰਭੂ ਦੇ ਪੈਰਾਂ ਦੀ ਪਨਾਹ ਪਕੜੀ ਹੈ।
Fareedkot Teekaਹੇ ਭਾਈ ਜਨੋਂ! ਭਗਵੰਤ ਕੇ ਚਰਨੋਂ ਕੀ ਓਟ ਪਕੜ ਲਈ ਹੈ॥
Prof. Sahib Singhਹੇ ਮਾਂ! (ਜਦੋਂ ਦਾ) ਪਰਮਾਤਮਾ ਦੇ ਚਰਨਾਂ ਦਾ ਆਸਰਾ ਲਿਆ ਹੈ,ਪਦ ਅਰਥ ਮਾਈ ਰੀ = ਹੇ ਮਾਂ {'ਰੀ' ਇਸਤ੍ਰੀ ਲਿੰਗ। 'ਕਹਤ ਕਬੀਰ ਸੁਨਹੁ ਰੀ ਲੋਈ'}। ਓਟ = ਆਸਰਾ। ਗਹੀ = ਫੜੀ।
SikhNet (Spanish)Oh mi madre, busco sólo el Refugio de los Pies del Señor,
ਦਰਸਨੁ ਪੇਖਿ. ਮੇਰਾ ਮਨੁ ਮੋਹਿਓ; ਦੁਰਮਤਿ ਜਾਤ ਬਹੀ ॥੧॥ ਰਹਾਉ ॥
darasan pekh. meraa man mohio; duramat jaat bahee |1| rahaau |
Sant Singh KhalsaGazing upon the Blessed Vision of His Darshan, my mind is fascinated, and evil-mindedness is taken away. ||1||Pause||
Manmohan SinghSeeing the Lord's vision my soul is bewitched and my evil-intellect is washed off. Pause.
Manmohan Singh (Punjabi)ਪ੍ਰਭੂ ਦਾ ਦੀਦਾਰ ਦੇਖ, ਮੇਰੀ ਜਿੰਦੜੀ ਮੋਹਿਤ ਹੋ ਗਈ ਹੈ, ਅਤੇ ਮੇਰੀ ਖੋਟੀ ਬੁੰਟੀ ਰੂੜ੍ਹ ਗਈ ਹੈ। ਠਹਿਰਾਉ।
Fareedkot Teekaਜੋ ਮੈਂ ਦੁਰਮਤ ਕਰ ਕੇ ਸੰਸਾਰ ਸਮੁੰਦਰ ਮੇਂ ਰੁੜੀ ਜਾਤੀ ਥੀ ਅਬ ਹਰੀ ਕੇ ਦਰਸਨ ਕੋ ਦੇਖ ਕਰ ਮੇਰਾ ਮਨ ਮੋਹਿਤ ਹੋ ਗਿਆ ਹੈ; ਵਾ ਔਰ ਜੋ ਹਮਾਰੀ (ਦੁਰਮਤਿ) ਖੋਟੀ ਸਿਖਿਆ ਥੀ ਸੋ ਅਬ ਬਹੀ ਜਾਤੀ ਹੈ, ਸੁਮਤੀ ਕੇ ਆਗੇ ਠਹਿਰਤੀ ਨਹੀਂ ਹੈ॥੧॥ ਰਹਾਉ ॥
Prof. Sahib Singh(ਉਸ ਦਾ) ਦਰਸਨ ਕਰ ਕੇ ਮੇਰਾ ਮਨ ਮੋਹਿਆ ਗਿਆ ਹੈ, (ਮੇਰੇ ਅੰਦਰੋਂ) ਭੈੜੀ ਮੱਤ ਰੁੜ੍ਹ ਗਈ ਹੈ ॥੧॥ ਰਹਾਉ ॥ਪਦ ਅਰਥ ਪੇਖਿ = ਵੇਖ ਕੇ। ਜਾਤ ਬਹੀ = ਰੁੜ੍ਹ ਗਈ ਹੈ ॥੧॥ ਰਹਾਉ ॥
SikhNet (Spanish)vivo encantado con la Visión de Dios y la maldad en mi interior se ha desvanecido. (1-Pausa)
ਅਗਹ ਅਗਾਧਿ ਊਚ ਅਬਿਨਾਸੀ; ਕੀਮਤਿ. ਜਾਤ ਨ ਕਹੀ ॥
agah agaadh aooch abinaasee; keemat. jaat na kahee |
Sant Singh KhalsaHe is Unfathomable, Incomprehensible, Exalted and High, Eternal and Imperishable; His worth cannot be appraised.
Manmohan SinghUngraspable, Incomprehensible, High and Eternal is my Lord, His worth can be told not.
Manmohan Singh (Punjabi)ਅਪਕੜ ਅਲਖ, ਬੁਲੰਦ ਅਤੇ ਅਮਰ ਹੇ ਮੇਰਾ ਮਾਲਕ! ਉਸ ਦਾਮੁੱਲ ਆਖਿਆ ਨਹੀਂ ਜਾ ਸਕਦਾ।
Fareedkot Teeka(ਅਗਹ) ਜੋ ਪਕੜਾ ਨਹੀਂ ਜਾਤਾ ਔਰ ਅਥਾਹ ਹੈ ਔ ਸਰਬ ਤੇ ਊਚਾ ਹੈ, ਤਿਸ ਕੀ ਕੀਮਤਿ ਕਹੀ ਨਹੀਂ ਜਾਤੀ॥
Prof. Sahib Singhਹੇ ਮਾਂ! ਉਹ ਪਰਮਾਤਮਾ ਅਥਾਹ ਹੈ ਬੇਅੰਤ ਡੂੰਘਾ ਹੈ, ਬਹੁਤ ਉੱਚਾ ਹੈ, ਕਦੇ ਨਹੀਂ ਮਰਦਾ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ।ਪਦ ਅਰਥ ਅਗਹ = ਅਥਾਹ। ਅਗਾਧਿ = ਬੇਅੰਤ ਡੂੰਘਾ।
SikhNet (Spanish)Él es Insondable y Eterno, lo más Alto de lo alto, oh, a Él nadie lo puede evaluar y mira,
ਜਲਿ ਥਲਿ ਪੇਖਿ ਪੇਖਿ ਮਨੁ ਬਿਗਸਿਓ; ਪੂਰਿ ਰਹਿਓ ਸ੍ਰਬ ਮਹੀ ॥੧॥
jal thal pekh pekh man bigasio; poor rahio srab mahee |1|
Sant Singh KhalsaGazing upon Him, gazing upon Him in the water and on the land, my mind has blossomed forth in ecstasy. He is totally pervading and permeating all. ||1||
Manmohan SinghSeeing, seeing Him in water, on dry-land and fully filling all, my soul has flowered.
Manmohan Singh (Punjabi)ਉਸ ਨੂੰ ਪਾਣੀ, ਸੁੱਕੀ ਧਰਤੀ ਅਤੇ ਸਾਰਿਆਂ ਅੰਦਰ ਪਰੀਪੂਰਨ ਵੇਖ, ਵੇਖ ਮੇਰੀ ਆਤਮਾ ਪ੍ਰਫੁਲਤ ਹੋ ਗਈ ਹੈ।
Fareedkot Teekaਪ੍ਰਮੇਸ੍ਵਰ ਕੋ ਜਲ ਥਲੋਂ ਮੇਂ ਬ੍ਯਾਪਕ ਦੇਖ ਕਰ ਕੇ ਮਨ ਪ੍ਰਫੁਲਤ ਹੂਆ ਹੈ, ਪੁਨਃ ਸਰਬ ਪ੍ਰਿਥਵੀ ਮੇਂ ਵਹੀ ਪੂਰਨ ਹੋ ਰਹਾ ਹੈ॥੧॥
Prof. Sahib Singhਜਲ ਵਿਚ ਧਰਤੀ ਵਿਚ (ਹਰ ਥਾਂ ਉਸ ਨੂੰ) ਵੇਖ ਕੇ ਮੇਰਾ ਮਨ ਖਿੜਿਆ ਰਹਿੰਦਾ ਹੈ। ਹੇ ਮਾਂ! ਉਹ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ ॥੧॥ਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਵਿਚ। ਪੇਖਿ = ਵੇਖ ਕੇ। ਬਿਗਸਿਓ = ਪ੍ਰਸੰਨ ਹੋ ਰਿਹਾ ਹੈ। ਪੂਰਿ ਰਹਿਓ = ਵਿਆਪਕ ਹੈ। ਸ੍ਰਬ ਮਹੀ = ਸਰਬ ਮਹੀ, ਸਾਰੀ ਧਰਤੀ ਵਿਚ ॥੧॥
SikhNet (Spanish)mi mente florece sólo al Verlo por todas partes, pues Él lo llena todo. (1)
ਦੀਨ ਦਇਆਲ ਪ੍ਰੀਤਮ ਮਨਮੋਹਨ; ਮਿਲਿ ਸਾਧਹ ਕੀਨੋ ਸਹੀ ॥
deen deaal preetam manamohan; mil saadhah keeno sahee |
Sant Singh KhalsaMerciful to the meek, my Beloved, Enticer of my mind; meeting with the Holy, He is known.
Manmohan SinghMy Beloved is Merciful to the meek and the Enticer of my soul. Meeting with the saints, becomes manifest He.
Manmohan Singh (Punjabi)ਮੇਰਾ ਪਿਆਰਾ, ਮਸਕੀਨਾ ਨਹੀਂ ਮਿਹਰਬਾਨ ਅਤੇ ਮੇਰੀ ਜਿੰਦੜੀ ਨੂੰ ਮੋਹਣਹਾਰ ਹੈ। ਸੰਤਾਂ ਨਾਲ ਮਿਲਣ ਦੁਆਰਾ, ਉਹ ਪ੍ਰਤੱਖ ਹੋ ਜਾਂਦਾ ਹੈ।
Fareedkot Teekaਦੀਨੋਂ ਪਰ ਦ੍ਯਾ ਕਰਨੇ ਵਾਲਾ ਪ੍ਰੀਤਮ ਮਨ ਕੇ ਮੋਹਨੇ ਵਾਲਾ ਜੋ ਹੈ, ਸੋ ਸਾਧੋਂ ਕੋ ਮਿਲਕਰ (ਸਹੀ) ਪ੍ਰਗਟ ਵਾ ਨਿਸਚੇ ਕੀਆ ਹੈ॥
Prof. Sahib Singhਹੇ ਮਾਂ! ਸਾਧ ਸੰਗਤ ਵਿਚ ਮਿਲ ਕੇ ਗਰੀਬਾਂ ਉਤੇ ਦਇਆ ਕਰਨ ਵਾਲੇ ਅਤੇ ਮਨ ਨੂੰ ਮੋਹ ਲੈਣ ਵਾਲੇ ਪ੍ਰੀਤਮ ਦਾ ਮੈਂ ਦਰਸਨ ਕੀਤਾ ਹੈ।ਪਦ ਅਰਥ ਮਿਲਿ ਸਾਧਹ = ਸਾਧ ਜਨਾਂ ਨੂੰ ਮਿਲ ਕੇ। ਕੀਨੋ ਸਹੀ = ਸਹੀ ਕੀਤਾ ਹੈ, ਵੇਖਿਆ ਹੈ।
SikhNet (Spanish)Es Él Quien cautiva mi mente, el Dios Fascinante, Quien es siempre Compasivo con el débil. Encontrando a los Santos Él se vuelve Manifiesto.
ਸਿਮਰਿ ਸਿਮਰਿ ਜੀਵਤ ਹਰਿ ਨਾਨਕ; ਜਮ ਕੀ ਭੀਰ. ਨ ਫਹੀ ॥੨॥੮੬॥੧੦੯॥
simar simar jeevat har naanak; jam kee bheer. na fahee |2|86|109|
Sant Singh KhalsaMeditating, meditating in remembrance on the Lord, Nanak lives; the Messenger of Death cannot catch or torment him. ||2||86||109||
Manmohan SinghNanak lives by remembering and contemplating his God and is caught not in the death's calamity.
Manmohan Singh (Punjabi)ਨਾਨਕ ਆਪਣੇ ਵਾਹਿਗੁਰੂ ਦਾ ਆਰਾਧਨ ਅਤੇ ਭਜਨ ਕਰਨ ਦੁਆਰਾ ਜੀਉਂਦਾ ਹੈ ਅਤੇ ਉਹ ਮੌਤ ਦੀ ਮੁਸੀਬਤ ਵਿੱਚ ਨਹੀਂ ਫਸਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮਨ ਬਾਣੀ ਕਰ ਹਰੀ ਕੋ ਸਿਮਰ ਕਰ ਹਮ ਜੀਵਤੇ ਹੈਂ, ਇਸ ਵਾਸਤੇ ਹਮਾਰੀ ਬੁਧੀ ਜਮ ਕੀ ਭੀੜ ਵਿਖੇ ਨਹੀਂ (ਫਹੀ) ਫਸੇ ਹੈ॥੨॥੮੬॥੧੦੯॥
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਮਿਲਦਾ ਹੈ, ਅਤੇ ਜਮਾਂ ਦੀ ਭੀੜ ਵਿਚ ਨਹੀਂ ਫਸੀਦਾ ॥੨॥੮੬॥੧੦੯॥ਪਦ ਅਰਥ ਭੀਰ = ਭੀੜ (ਵਿਚ)। ਨ ਫਹੀ = ਨਹੀਂ ਫਸੀਦਾ ॥੨॥੮੬॥੧੦੯॥
SikhNet (Spanish)Nanak vive sólo para meditar en Su Señor y así no es atrapado por el dogal de Yama, el mensajero de la muerte. (2-86-109)