ੴ

ਸਿੱਖਬਾਣੀ · SikhBani

ਸਾਂਤਿ ਸੂਖ ਨ ਸਹਜੁ ਉਪਜੈ ਇਹੈ ਇਸੁ ਬਿਉਹਾਰਿ ॥

saant sookh na sehaj upajai ihai is biauhaar
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1224, 1225 · 7 lines
Translations

ਸਾਰਗ ਮਹਲਾ ੫ ॥

saarag mahalaa 5 | Ang 1224

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਤ੍ਰਿਸਨਾ ਚਲਤ. ਬਹੁ ਪਰਕਾਰਿ ॥

trisanaa chalat. bahu parakaar | Ang 1224

Sant Singh KhalsaDesire plays itself out in so many ways.
Manmohan SinghDue to desire, one wanders in many ways.
Manmohan Singh (Punjabi)ਖਾਹਿਸ਼ ਦੇ ਕਾਰਨ, ਜੀਵ ਘਣੇ ਰਾਹਾਂ ਅੰਦਰ ਭਟਕਦਾ ਹੈ।
Fareedkot Teekaਤ੍ਰਿਸ਼ਨਾ ਵਾਲਾ ਪੁਰਸ਼ ਬਹੁਤ ਪਰਕਾਰ ਭਰਮਤਾ ਹੈ॥
Prof. Sahib Singh(ਮਨੁੱਖ ਦੇ ਅੰਦਰ) ਤ੍ਰਿਸ਼ਨਾ ਕਈ ਤਰੀਕਿਆਂ ਨਾਲ ਦੌੜ-ਭੱਜ ਕਰਦੀ ਰਹਿੰਦੀ ਹੈ।

ਪਦ ਅਰਥ ਤ੍ਰਿਸਨਾ = ਮਾਇਆ ਦਾ ਲਾਲਚ। ਚਲਤ = ਤੁਰਦੀ ਹੈ, ਦੌੜ-ਭੱਜ ਕਰਦੀ ਹੈ। ਬਹੁ ਪਰਕਾਰਿ = ਕਈ ਤਰੀਕਿਆਂ ਨਾਲ।

SikhNet (Spanish)El deseo lo conduce a uno de un lado al otro, sin lograr ninguna

ਪੂਰਨ ਹੋਤ ਨ. ਕਤਹੁ ਬਾਤਹਿ; ਅੰਤਿ ਪਰਤੀ ਹਾਰਿ ॥੧॥ ਰਹਾਉ ॥

pooran hot na. katahu baateh; ant paratee haar |1| rahaau | Ang 1225

Sant Singh KhalsaBut it is not fulfilled at all, and in the end, it dies, exhausted. ||1||Pause||
Manmohan SinghThe desire is fulfilled in no wise, and in the end the mortal is defeated. Pause.
Manmohan Singh (Punjabi)ਖਾਹਿਸ਼ ਕਿਸੇ ਤਰ੍ਹਾਂ ਭੀ ਪੁਰੀ ਨਹੀਂ ਹੁੰਦੀ ਅਤੇ ਅਖੀਰ ਪ੍ਰਾਣੀ ਨੂੰ ਹਾਰ ਪੈਦੀ ਹੈ। ਠਹਿਰਾਉ।
Fareedkot Teekaਤਿਸ ਕੀ ਤ੍ਰਿਸ਼ਨਾ ਕਿਸੀ ਉਪਾਉ ਕਰ ਪੂਰਨ ਨਹੀਂ ਹੋਤੀ ਹੈ, ਅੰਤ ਕੋ ਤ੍ਰਿਸ਼ਨਾ ਵਾਲੇ ਜੀਵ ਕੋ ਹਾਰ ਪੜਤੀ, ਭਾਵ ਹੋਤੀ ਹੈ॥੧॥ ਰਹਾਉ ॥
Prof. Sahib Singhਕਿਸੇ ਭੀ ਗੱਲ ਨਾਲ (ਇਹ ਤ੍ਰਿਸ਼ਨਾ) ਰੱਜਦੀ ਨਹੀਂ, (ਜ਼ਿੰਦਗੀ ਦੇ ਅਖ਼ੀਰ ਤਕ) ਇਹ ਸਿਰੇ ਨਹੀਂ ਚੜ੍ਹਦੀ (ਹੋਰ ਹੋਰ ਵਧਦੀ ਹੀ ਰਹਿੰਦੀ ਹੈ) ॥੧॥ ਰਹਾਉ ॥

ਪਦ ਅਰਥ ਕਤਹੁ ਬਾਤਹਿ = ਕਿਸੇ ਭੀ ਗੱਲ ਨਾਲ। ਅੰਤਿ = ਆਖ਼ਿਰ। ਪਰਤੀ ਹਾਰਿ = ਹਾਰ ਜਾਂਦੀ ਹੈ, ਸਿਰੇ ਨਹੀਂ ਚੜ੍ਹਦੀ ॥੧॥ ਰਹਾਉ ॥

SikhNet (Spanish)satisfacción y al final pierde el juego de la vida. (1-Pausa)

ਸਾਂਤਿ ਸੂਖ. ਨ ਸਹਜੁ ਉਪਜੈ; ਇਹੈ ਇਸੁ ਬਿਉਹਾਰਿ ॥

saant sookh. na sehaj upajai; ihai is biauhaar | Ang 1225

Sant Singh KhalsaIt does not produce tranquility, peace and poise; this is the way it works.
Manmohan SinghPeace, pleasure and poise happen not, this is the way it works.
Manmohan Singh (Punjabi)ਸ਼ਾਂਤੀ, ਅਨੰਦ ਅਤੇ ਅਡੋਲਤਾ ਉਤਪੰਨ ਨਹੀਂ ਹੁੰਦੇ। ਇਹ ਹੈ ਰੀਤੀ ਇਸ ਦੇ ਕੰਮ ਕਰਨ ਦੀ।
Fareedkot Teekaਇਸ ਤ੍ਰਿਸ਼ਨਾ ਕਾ ਏਹ ਬਿਵਹਾਰ ਹੈ। ਇਸ ਕੋ ਧਾਰਨ ਕਰ ਨਾ ਤੋ ਪੁਰਸ਼ ਕੋ ਸ਼ਾਂਤੀ ਹੋਤੀ ਹੈ ਔਰ ਨਾਂ ਸੁਖ ਹੀ ਹੋਤਾ ਹੈ ਪੁਨਾ (ਸਹਜੁ) ਗਿਆਨ ਭੀ ਨਹੀਂ ਹੋਤਾ॥
Prof. Sahib Singh(ਤ੍ਰਿਸ਼ਨਾ ਦੇ ਕਾਰਨ ਮਨੁੱਖ ਦੇ ਮਨ ਵਿਚ ਕਦੇ) ਸ਼ਾਂਤੀ ਨਹੀਂ ਪੈਦਾ ਹੁੰਦੀ, ਆਨੰਦ ਨਹੀਂ ਬਣਦਾ, ਆਤਮਕ ਅਡੋਲਤਾ ਨਹੀਂ ਉਪਜਦੀ।

ਪਦ ਅਰਥ ਸਹਜੁ = ਆਤਮਕ ਅਡੋਲਤਾ। ਇਹੈ = ਇਹ ਹੀ। ਇਸੁ ਬਿਉਹਾਰਿ = ਇਸ ਤ੍ਰਿਸ਼ਨਾ ਦਾ ਵਿਹਾਰ ਹੈ।

SikhNet (Spanish)Uno no logra obtener Paz, ni Equilibrio, pues el deseo conduce al ansia de más deseo,

ਆਪ ਪਰ ਕਾ. ਕਛੁ, ਨ ਜਾਨੈ; ਕਾਮ ਕ੍ਰੋਧਹਿ ਜਾਰਿ ॥੧॥

aap par kaa. kachh, na jaanai; kaam krodheh jaar |1| Ang 1225

Sant Singh KhalsaHe does not know what belongs to him, and to others. He burns in sexual desire and anger. ||1||
Manmohan SinghMan burns in the fire of lust and wrath and knows not what belongs to him and what to another.
Manmohan Singh (Punjabi)ਜੀਵ ਸ਼ਹਵਤ ਤੇ ਗੁੱਸੇ ਦੀ ਅੱਗ ਵਿੱਚ ਸੜਦਾ ਹੈ ਅਤੇ ਜਾਣਦਾ ਨਹੀਂ ਕਿ ਕੀ ਉਸ ਦਾ ਹੈ ਤੇ ਕੀ ਕਿਸੇ ਹੋਰ ਦਾ।
Fareedkot Teekaਤ੍ਰਿਸ਼ਨਾਤਰ ਪੁਰਸ਼ ਕਾਮ ਔਰ ਕ੍ਰੋਧ ਕਾ ਜਾਰਾ ਹੂਆ ਆਪਣਾ ਪਰਾਇਆ ਕੁਛ ਨਹੀਂ ਜਾਨਤਾ ॥੧॥
Prof. Sahib Singhਬੱਸ! ਇਸ ਤ੍ਰਿਸ਼ਨਾ ਦਾ (ਸਦਾ) ਇਹੀ ਵਿਹਾਰ ਹੈ। ਕਾਮ ਅਤੇ ਕ੍ਰੋਧ ਨਾਲ (ਇਹ ਤ੍ਰਿਸ਼ਨਾ ਮਨੁੱਖ ਦਾ ਅੰਦਰਲਾ) ਸਾੜ ਦੇਂਦੀ ਹੈ, ਕਿਸੇ ਦਾ ਲਿਹਾਜ਼ ਨਹੀਂ ਕਰਦੀ ॥੧॥

ਪਦ ਅਰਥ ਜਾਨੈ = ਜਾਣਦੀ। ਕ੍ਰੋਧਹਿ = ਕ੍ਰੋਧ ਨਾਲ। ਜਾਰਿ = ਜਾਰੇ, ਸਾੜ ਦੇਂਦੀ ਹੈ। ਆਪ = ਆਪਣਾ। ਪਰ ਕਾ = ਪਰਾਇਆ ॥੧॥

SikhNet (Spanish)así uno se consume en el fuego de la lujuria y el enojo, sin poder saber que es qué. (1)

ਸੰਸਾਰ ਸਾਗਰੁ ਦੁਖਿ ਬਿਆਪਿਓ; ਦਾਸ ਲੇਵਹੁ ਤਾਰਿ ॥

sansaar saagar dukh biaapio; daas levahu taar | Ang 1225

Sant Singh KhalsaThe world is enveloped by an ocean of pain; O Lord, please save Your slave!
Manmohan SinghThe world is involved in the ocean of sorrow. O my Lord, mercifully save Thou Thy slave.
Manmohan Singh (Punjabi)ਦੁਨੀਆਂ ਤਕਲੀਫ ਦੇ ਸਮੁੰਦਰ ਵਿੱਚ ਗ੍ਰਸੀ ਹੋਈ ਹੈ। ਹੇ ਮੇਰੇ ਮਾਲਕ! ਮਿਹਰ ਧਾਰ ਕੇ ਤੂੰ ਆਪਣੇ ਗੋਲੇ ਦੀ ਰੱਖਿਆ ਕਰ।
Fareedkot Teekaਤਾਂ ਤੇ ਸੰਸਾਰ ਸਮੁੰਦਰ ਮੇਂ ਜੀਵ ਕੋ ਦੁਖ ਬ੍ਯਾਪ ਰਹਾ ਹੈ। ਹੇ ਭਗਵਾਨ! ਮੁਝ ਆਪਣੇ ਦਾਸ ਕੋ ਐਸੇ ਸਮੁੰਦਰ ਸੇ ਤਾਰ ਲੀਜੀਏ॥
Prof. Sahib Singhਤ੍ਰਿਸ਼ਨਾ ਦੇ ਕਾਰਨ ਜੀਵ ਉਤੇ ਸੰਸਾਰ-ਸਮੁੰਦਰ ਆਪਣਾ ਜ਼ੋਰ ਪਾਈ ਰੱਖਦਾ ਹੈ, (ਜੀਵ) ਦੁੱਖ ਵਿਚ ਫਸਿਆ ਰਹਿੰਦਾ ਹੈ। (ਪਰ, ਹੇ ਪ੍ਰਭੂ!) ਤੂੰ ਆਪਣੇ ਸੇਵਕਾਂ ਨੂੰ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈਂ।

ਪਦ ਅਰਥ ਸਾਗਰੁ = ਸਮੁੰਦਰ। ਦੁਖਿ = ਦੁੱਖ ਵਿਚ। ਬਿਆਪਿਓ = ਫਸਿਆ ਰਹਿੰਦਾ ਹੈ। ਲੇਵਹੁ ਤਾਰਿ = ਤੂੰ ਤਾਰ ਲੈਂਦਾ ਹੈ।

SikhNet (Spanish)El mar de las existencias materiales lo envuelve a uno en el dolor, sálvame oh mi Señor.

ਚਰਨ ਕਮਲ ਸਰਣਾਇ ਨਾਨਕ; ਸਦ ਸਦਾ ਬਲਿਹਾਰਿ ॥੨॥੮੪॥੧੦੭॥

charan kamal saranaae naanak; sad sadaa balihaar |2|84|107| Ang 1225

Sant Singh KhalsaNanak seeks the Sanctuary of Your Lotus Feet; Nanak is forever and ever a sacrifice. ||2||84||107||
Manmohan SinghNanak, seeks the refuge of Thine lotus feet, O Lord and is ever, ever a sacrifice unto Thee.
Manmohan Singh (Punjabi)ਨਾਨਕ, ਤੇਰੇ ਕੰਵਲ ਰੂਪੀ ਪੈਰਾਂ ਦੀ ਪਨਾਹ ਲੋੜਦਾ ਹੈ, ਹੇ ਸੁਆਮੀ! ਅਤੇ ਹਮੇਸ਼ਾਂ, ਹਮੇਸ਼ਾਂ ਹੀ ਤੇਰੇ ਉਤੋਂ ਘੋਲੀ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਆਪ ਕੇ ਚਰਨਾਰਵਿੰਦ ਕੀ ਸ਼ਰਣ ਪਰਾਪਤਿ ਹੂਆ ਹੂੰ ਔਰ ਮਨ ਬਾਣੀ ਕਰ ਸਦੀਵ ਬਲਿਹਾਰਨੇ ਜਾਤਾ ਹੂੰ॥੨॥੮੪॥੧੦੭॥☬ਉਪਦੇਸ਼:
Prof. Sahib Singhਨਾਨਕ ਆਖਦਾ ਹੈ- (ਹੇ ਪ੍ਰਭੂ!) ਮੈਂ (ਭੀ) ਤੇਰੇ ਸੋਹਣੇ ਚਰਨਾਂ ਦੀ ਸਰਨ ਆਇਆ ਹਾਂ, ਮੈਂ ਤੈਥੋਂ ਸਦਾ ਸਦਾ ਸਦਕੇ ਜਾਂਦਾ ਹਾਂ ॥੨॥੮੪॥੧੦੭॥

ਪਦ ਅਰਥ ਸਦ = ਸਦਾ। ਬਲਿਹਾਰਿ = ਮੈਂ ਸਦਕੇ ਜਾਂਦਾ ਹਾਂ ॥੨॥੮੪॥੧੦੭॥

SikhNet (Spanish)Nanak busca el Refugio del Loto de Tus Pies, oh Dios, y ofrece su vida siempre en sacrificio a Ti. (2-84-107)
Answers quote the Granth verbatim with Ang citations. AI commentary is not Gurbani and not a religious ruling.