ਸੂਹੀ ਮਹਲਾ ੧ ॥
soohee mahalaa 1 |
Sant Singh KhalsaSoohee, First Mehl:
Manmohan SinghSuhi 1st Guru.
Manmohan Singh (Punjabi)ਸੂਹੀ ਪਹਿਲੀ ਪਾਤਿਸ਼ਾਹੀ।
SikhNet (Spanish)Suji, Mejl Guru Nanak, Primer Canal Divino.
ਭਾਂਡਾ ਹਛਾ ਸੋਇ; ਜੋ ਤਿਸੁ ਭਾਵਸੀ ॥
bhaanddaa hachhaa soe; jo tis bhaavasee |
Sant Singh KhalsaThat vessel alone is pure, which is pleasing to Him.
Manmohan SinghSublime is the vessel, which pleases Him.
Manmohan Singh (Punjabi)ਉਤਮ ਹੈ ਉਹ ਬਰਤਨ, ਜਿਹੜਾ ਉਸ ਨੂੰ ਚੰਗਾ ਲੱਗਦਾ ਹੈ।
Fareedkot Teeka(ਭਾਂਡਾ) ਅੰਤਸਕਰਣ ਸੋ ਸ੍ਰੇਸ਼ਟ ਹੈ, ਜੋ (ਤਿਸੁ) ਵਾਹਿਗੁਰੂ ਕੋ ਭਾਵੇ॥
Prof. Sahib Singhਉਹੀ ਹਿਰਦਾ ਪਵਿੱਤ੍ਰ ਹੈ ਜੇਹੜਾ ਉਸ ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ।ਪਦ ਅਰਥ ਭਾਂਡਾ = ਹਿਰਦਾ। ਹਛਾ = ਪਵਿਤ੍ਰ। ਤਿਸੁ = ਉਸ (ਪਰਮਾਤਮਾ) ਨੂੰ। ਭਾਵਸੀ = ਚੰਗਾ ਲੱਗੇ।
SikhNet (Spanish)El cuerpo es puro en sí;
ਭਾਂਡਾ ਅਤਿ ਮਲੀਣੁ; ਧੋਤਾ ਹਛਾ. ਨ ਹੋਇਸੀ ॥
bhaanddaa at maleen; dhotaa hachhaa. na hoeisee |
Sant Singh KhalsaThe filthiest vessel does not become pure, simply by being washed.
Manmohan SinghAn extremely filthy vessel becomes not wholesome by washing.
Manmohan Singh (Punjabi)ਪਰਮ ਪਲੀਤ ਬਰਤਨ ਧੋਣ ਨਾਲ ਸਵੱਛ ਨਹੀਂ ਹੁੰਦਾ।
Fareedkot Teekaਜੋ ਅੰਤਸਕਰਣ ਬਹੁਤ ਪਾਪੋਂ ਕਰ ਮੈਲਾ ਹੈ, ਸੋ ਬਿਨਾਂ ਗੁਰ ਸੇਵਾ ਤੇ ਔਰ ਜਤਨੋਂ ਸਾਥ ਧੋਇਆ ਹੂਆ ਤਾਂ (ਹਛਾ) ਸੁਧ ਨਹੀਂ ਹੋਵੇਗਾ॥
Prof. Sahib Singhਜੇ ਮਨੁੱਖ ਦਾ ਹਿਰਦਾ (ਅੰਦਰੋਂ ਵਿਕਾਰਾਂ ਨਾਲ) ਬਹੁਤ ਗੰਦਾ ਹੋਇਆ ਪਿਆ ਹੈ ਤਾਂ ਬਾਹਰੋਂ ਸਰੀਰ ਨੂੰ ਤੀਰਥ ਆਦਿਕ ਤੇ ਇਸ਼ਨਾਨ ਕਰਾਇਆਂ ਹਿਰਦਾ ਅੰਦਰੋਂ ਸੁੱਧ ਨਹੀਂ ਹੋ ਸਕਦਾ।ਪਦ ਅਰਥ ਧੋਤਾ = ਬਾਹਰੋਂ ਸਾਫ਼ ਕੀਤਿਆਂ, ਤੀਰਥ ਆਦਿਕ ਦੇ ਇਸ਼ਨਾਨ ਨਾਲ।
SikhNet (Spanish)mas un cuerpo manchado no se limpia ni aun lavándolo.
ਗੁਰੂ ਦੁਆਰੈ ਹੋਇ; ਸੋਝੀ ਪਾਇਸੀ ॥
guroo duaarai hoe; sojhee paaeisee |
Sant Singh KhalsaThrough the Gurdwara, the Guru's Gate, one obtains understanding.
Manmohan SinghThrough the Guru, the mortal obtains understanding.
Manmohan Singh (Punjabi)ਗੁਰਾਂ ਦੁਆਰੇ ਪ੍ਰਾਣੀ ਨੂੰ ਸਮਝ ਪਰਾਪਤ ਹੁੰਦੀ ਹੈ।
Fareedkot Teekaਜੇ ਗੁਰੂ ਜੀ ਕੇ ਅਨੁਸਾਰ ਹੋਇ ਤੋ ਅੰਤਸਕਰਨ ਕੇ ਸੁਧ ਕਰਨੇ ਕੀ (ਸੋਝੀ) ਗਿਆਤ ਪਾਵੇਗਾ॥
Prof. Sahib Singhਜੇ ਗੁਰੂ ਦੇ ਦਰ ਤੇ (ਆਪਾ-ਭਾਵ ਦੂਰ ਕਰ ਕੇ ਸਵਾਲੀ) ਬਣੀਏ, ਤਾਂ ਹੀ (ਹਿਰਦੇ ਨੂੰ ਪਵਿਤ੍ਰ ਕਰਨ ਦੀ) ਅਕਲ ਮਿਲਦੀ ਹੈ।ਪਦ ਅਰਥ ਦੁਆਰੈ = ਦਰ ਤੇ। ਹੋਇ = ਹੋ ਕੇ, ਮੰਗਤਾ ਬਣ ਕੇ। ਸੋਝੀ = (ਹਿਰਦੇ ਨੂੰ ਪਵਿਤ੍ਰ ਕਰਨ ਦੀ) ਅਕਲ। ਪਾਇਸੀ = ਪ੍ਰਾਪਤ ਕਰਦਾ ਹੈ।
SikhNet (Spanish)A Través del Gurdwara, la Puerta del Guru uno obtiene el Entendimiento,
ਏਤੁ ਦੁਆਰੈ ਧੋਇ; ਹਛਾ ਹੋਇਸੀ ॥
et duaarai dhoe; hachhaa hoeisee |
Sant Singh KhalsaBy being washed through this Gate, it becomes pure.
Manmohan SinghWhen washed in this way then the vessel is rendered clean.
Manmohan Singh (Punjabi)ਇਸ ਤਰ੍ਹਾਂ ਧੋਤਾ ਜਾਵੇ ਤਾਂ ਬਰਤਨ ਸਾਫ ਸੁਥਰਾ ਹੋ ਜਾਂਦਾ ਹੈ।
Fareedkot Teeka(ਏਤੁ ਦੁਆਰੈ) ਏਸ ਦਰਵਾਜੇ, ਭਾਵ ਗੁਰਾਂ ਦੁਆਰੇ ਸੁਧ ਕਰੇ ਤੋ ਚੰਗਾ ਹੋਵੇਗਾ॥
Prof. Sahib Singhਗੁਰੂ ਦੇ ਦਰ ਤੇ ਰਹਿ ਕੇ ਹੀ (ਵਿਕਾਰਾਂ ਦੀ ਮੈਲ) ਧੋਤਿਆਂ ਹਿਰਦਾ ਪਵਿਤ੍ਰ ਹੁੰਦਾ ਹੈ।ਪਦ ਅਰਥ ਏਤੁ ਦੁਆਰੈ = ਇਸ ਦਰ ਤੇ, ਗੁਰੂ ਦੇ ਦਰ ਤੇ। ਧੋਇ = ਧੋ ਕੇ, ਸੁੱਧ ਕੀਤਿਆਂ।
SikhNet (Spanish)y lavándolo a través de esta Puerta, se vuelve Puro.
ਮੈਲੇ ਹਛੇ ਕਾ ਵੀਚਾਰੁ; ਆਪਿ ਵਰਤਾਇਸੀ ॥
maile hachhe kaa veechaar; aap varataaeisee |
Sant Singh KhalsaThe Lord Himself sets the standards to differentiate between the dirty and the pure.
Manmohan SinghThe understanding to distinguish between good and bad, the Lord Himself grants.
Manmohan Singh (Punjabi)ਚੰਗੇ ਅਤੇ ਮੰਦੇ ਦੀ ਪਛਾਣ ਕਰਨ ਦੀ ਸਮਝ ਪ੍ਰਭੂ ਆਪੇ ਹੀ ਬਖਸ਼ਦਾ ਹੈ।
Fareedkot Teekaਮੈਲੇ ਹਛੇ ਅੰਤਸਕਰਣ ਕਾ ਬੀਚਾਰ (ਆਪਿ) ਪਰਮੇਸਰ ਨੇ ਤੀਨੋਂ ਕਾਲੋਂ ਮੇਂ ਵਰਤਾਇਆ ਹੋਇਆ ਹੈ, ਭਾਵ ਪ੍ਰਗਟ ਕੀਆ ਹੋਇਆ ਹੈ॥
Prof. Sahib Singh(ਜੇ ਗੁਰੂ ਦੇ ਦਰ ਤੇ ਟਿਕੀਏ ਤਾਂ) ਪਰਮਾਤਮਾ ਆਪ ਹੀ ਇਹ (ਵਿਚਾਰਨ ਦੀ) ਸਮਝ ਬਖ਼ਸ਼ਦਾ ਹੈ ਕਿ ਅਸੀਂ ਚੰਗੇ ਹਾਂ ਜਾਂ ਮੰਦੇ।ਪਦ ਅਰਥ ਵੀਚਾਰੁ = ਸਮਝ। ਆਪਿ = ਪ੍ਰਭੂ ਆਪ। ਵਰਤਾਇਸੀ = ਦੇਂਦਾ ਹੈ।
SikhNet (Spanish)Aún la distinción entre lo pío y lo impío la hace sólo el Señor;
ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥
mat ko jaanai jaae agai paaeisee |
Sant Singh KhalsaDo not think that you will automatically find a place of rest hereafter.
Manmohan SinghLet on one think, that he will obtain a place of rest, hereafter.
Manmohan Singh (Punjabi)ਕੋਈ ਜਣਾ ਇਹ ਨਾਂ ਸਮਝ ਲਵੇ ਕਿ ਉਸ ਨੂੰ ਅਗਾਹਾਂ ਆਰਾਮ ਦੀ ਥਾਂ ਮਿਲ ਜਾਏਗੀ।
Fareedkot Teekaਸੋਈ ਕਹਤੇ ਹੈਂ ਏਹ ਨ ਕੋਈ ਜਾਣੈ ਜੋ ਮੰਦ ਕਰਮੀ ਅਗੇ ਸੁਖ ਰੂਪ ਜਾਗਾ ਪਾਵੇਗਾ॥
Prof. Sahib Singh(ਜੇ ਇਸ ਮਨੁੱਖਾ ਜੀਵਨ ਸਮੇ ਗੁਰੂ ਦਾ ਆਸਰਾ ਨਹੀਂ ਲਿਆ ਤਾਂ) ਕੋਈ ਜੀਵ ਇਹ ਨਾਹ ਸਮਝ ਲਏ ਕਿ (ਇਥੋਂ ਖ਼ਾਲੀ-ਹੱਥ) ਜਾ ਕੇ ਪਰਲੋਕ ਵਿਚ (ਜੀਵਨ ਪਵਿਤ੍ਰ ਕਰਨ ਦੀ ਸੂਝ) ਮਿਲੇਗੀ।ਪਦ ਅਰਥ ਮਤੁ ਕੋ ਜਾਣੈ = ਕੋਈ ਮਨੁੱਖ ਇਹ ਨਾਹ ਸਮਝੇ। ਜਾਇ = (ਇਥੋਂ ਜਗਤ ਤੋਂ) ਜਾ ਕੇ। ਅਗੈ = ਪਰਲੋਕ ਵਿਚ।
SikhNet (Spanish)no nos ilusionemos con la certeza de alcanzar de forma automática el reposo después de esta vida,
ਜੇਹੇ ਕਰਮ ਕਮਾਇ; ਤੇਹਾ ਹੋਇਸੀ ॥
jehe karam kamaae; tehaa hoeisee |
Sant Singh KhalsaAccording to the actions one has committed, so does the mortal become.
Manmohan SinghAs are the deeds, man does, so would he become.
Manmohan Singh (Punjabi)ਜਿਹੋ ਜਿਹਾ ਅਮਲ ਬੰਦਾ ਕਮਾਉਂਦਾ ਹੈ, ਉਹੋ ਜਿਹਾ ਹੀ ਉਹ ਹੋ ਜਾਂਦਾ ਹੈ।
Fareedkot Teekaਜੈਸੇ ਕੋਈ ਕਰਮ ਕਰੇਗਾ ਤੈਸਾ ਹੀ ਉਸ ਕੋ ਫਲ ਹੋਇਗਾ॥
Prof. Sahib Singh(ਇਹ ਇਕ ਕੁਦਰਤੀ ਨਿਯਮ ਹੈ ਕਿ ਇਥੇ) ਮਨੁੱਖ ਜੇਹੋ ਜੇਹੇ ਕਰਮ ਕਰਦਾ ਹੈ ਉਹੋ ਜੇਹਾ ਉਹ ਬਣ ਜਾਂਦਾ ਹੈ।
SikhNet (Spanish)pues uno se convierte en el resultado de sus propias acciones.
ਅੰਮ੍ਰਿਤੁ ਹਰਿ ਕਾ ਨਾਉ; ਆਪਿ ਵਰਤਾਇਸੀ ॥
amrit har kaa naau; aap varataaeisee |
Sant Singh KhalsaHe Himself bestows the Ambrosial Name of the Lord.
Manmohan SinghNectar is the Lord's Name and he Himself blesses the mortal with it.
Manmohan Singh (Punjabi)ਆਬਿ-ਹਿਯਾਤ ਹੈ ਪ੍ਰਭੂ ਦਾ ਨਾਮ ਅਤੇ ਉਹ ਖੁਦ ਹੀ ਪ੍ਰਾਣੀ ਨੂੰ ਇਸ ਦੀ ਦਾਤ ਦਿੰਦਾ ਹੈ।
Fareedkot Teekaਜੋ ਹਰਿ ਨਾਮ ਅੰਮ੍ਰਿਤ ਕੋ ਆਪ ਜਪਤਾ ਹੈ ਔ ਔਰੋਂ ਕੋ ਵਰਤਾਉਤਾ ਹੈ, ਭਾਵ ਜਪਾਉਤਾ ਹੈ॥
Prof. Sahib Singh(ਜੋ ਮਨੁੱਖ ਗੁਰੂ ਦੇ ਦਰ ਤੇ ਡਿੱਗਦਾ ਹੈ ਉਸ ਨੂੰ) ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ ਆਪ ਬਖ਼ਸ਼ਦਾ ਹੈ।ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ।
SikhNet (Spanish)El Mismo Señor confiere el Nombre Ambrosial del Señor,
ਚਲਿਆ ਪਤਿ ਸਿਉ ਜਨਮੁ ਸਵਾਰਿ; ਵਾਜਾ ਵਾਇਸੀ ॥
chaliaa pat siau janam savaar; vaajaa vaaeisee |
Sant Singh KhalsaSuch a mortal departs with honor and renown; his life is embellished and redeemed, and the trumpets resound with his glory.
Manmohan SinghThe trumpets play in the glory of him, who embellishing his life, departs with honour.
Manmohan Singh (Punjabi)ਉਸ ਦੀ ਵਡਿਆਈ ਦੇ ਵਾਜੇ ਵੱਜਦੇ ਹਨ, ਜੋ ਆਪਣੇ ਜੀਵਨ ਨੂੰ ਸ਼ੁਸ਼ੋਭਤ ਕਰ ਕੇ, ਇੱਜ਼ਤ ਨਾਲ ਇਥੋਂ ਜਾਂਦਾ ਹੈ।
Fareedkot Teekaਵਹੁ ਪਰਲੋਕ ਕੋ ਪਤਿ ਸਾਥ ਚਲ੍ਯਾ ਜਾਤਾ ਹੈ ਔ ਜਨਮ ਸਵਾਰ ਗਿਆ ਹੈ, ਵਾਜਾ ਜਸ ਰੂਪੀ ਪੀਛੇ ਸੰਸਾਰ ਮੇਂ ਭੀ ਵਾਜਤਾ ਰਹੇਗਾ॥
Prof. Sahib Singh(ਜਿਸ ਮਨੁੱਖ ਨੂੰ ਇਹ ਦਾਤ ਮਿਲਦੀ ਹੈ) ਉਹ ਆਪਣਾ ਮਨੁੱਖਾ ਜਨਮ ਸੁਚੱਜਾ ਬਣਾ ਕੇ ਇੱਜ਼ਤ ਖੱਟ ਕੇ ਇਥੋਂ ਜਾਂਦਾ ਹੈ, ਉਹ ਆਪਣੀ ਸੋਭਾ ਦਾ ਵਾਜਾ (ਇਥੇ) ਵਜਾ ਜਾਂਦਾ ਹੈ।ਪਦ ਅਰਥ ਪਤਿ ਸਿਉ = ਇੱਜ਼ਤ ਨਾਲ। ਵਾਇਸੀ = ਵਜਾਏਗਾ।
SikhNet (Spanish)y si lo hace, ese ser parte con Honor, su vida es embellecida y redimida, y las trompetas resuenan con Su Gloria.
ਮਾਣਸੁ ਕਿਆ ਵੇਚਾਰਾ; ਤਿਹੁ ਲੋਕ ਸੁਣਾਇਸੀ ॥
maanas kiaa vechaaraa; tihu lok sunaaeisee |
Sant Singh KhalsaWhy speak of poor mortals? His glory shall echo throughout the three worlds.
Manmohan SinghWhat to talk of the world of poor mortals, his renown shall resound the three worlds through.
Manmohan Singh (Punjabi)ਗਰੀਬ ਪ੍ਰਾਣੀਆਂ ਦੇ ਸੰਸਾਰ ਦਾ ਕੀ ਕਹਿਣਾ ਹੋਇਆ, ਉਸ ਦੀ ਮਹਿਮਾਂ ਤਿੰਨਾਂ ਹੀ ਜਹਾਨਾ ਅੰਦਰ ਗੂੰਜੇਗੀ।
Fareedkot Teekaਇਹੁ ਮਾਨਸ ਲੋਕ ਕਿਆ ਵੀਚਾਰਾ ਹੈ, ਉਸ ਕਾ ਜਸ ਰੂਪ ਵਾਜਾ ਤਿਨਾਂ ਲੋਕਾਂ ਵਿਚ ਹੀ ਵਾਹਿਗੁਰੂ ਸੁਣਾਵੇਗਾ॥
Prof. Sahib Singhਕੋਈ ਇੱਕ ਮਨੁੱਖ ਕੀਹ? ਤਿੰਨਾਂ ਹੀ ਲੋਕਾਂ ਵਿਚ ਪਰਮਾਤਮਾ ਉਸ ਦੀ ਸੋਭਾ ਖਿਲਾਰਦਾ ਹੈ।ਪਦ ਅਰਥ ਤਿਹੁ ਲੋਕ = ਤਿੰਨਾਂ ਹੀ ਲੋਕਾਂ ਵਿਚ।
SikhNet (Spanish)¿Por qué hablar de los pobres mortales? Su Gloria hará eco a través de los tres mundos.
ਨਾਨਕ ਆਪਿ ਨਿਹਾਲ; ਸਭਿ ਕੁਲ ਤਾਰਸੀ ॥੧॥੪॥੬॥
naanak aap nihaal; sabh kul taarasee |1|4|6|
Sant Singh KhalsaO Nanak, he himself shall be enraptured, and he shall save his entire ancestry. ||1||4||6||
Manmohan SinghNanak, he himself shall be blissful and shall save all his lineage.
Manmohan Singh (Punjabi)ਨਾਨਕ ਉਹ ਖੁਦ ਪਰਮ ਪਰਸੰਨ ਹੋਵੇਗਾ ਅਤੇ ਆਪਣੀ ਸਾਰੀ ਵੰਸ ਨੂੰ ਤਾਰ ਦੇਵੇਗਾ।
Fareedkot Teekaਗੁਰੂ ਜੀ ਕਹਤੇ ਹੈਂ: ਵਹੁ ਆਪ ਤੋ (ਨਿਹਾਲੁ) ਜਨਮ ਮਰਣ ਰੂਪ ਦੁਖ ਤੇ ਰਹਿਤ ਹੂਆ ਹੀ ਹੈ, ਪਰੰਤੂ ਸਭੁ ਕੁਲੋਂ ਕੋ ਉਸਨੇ ਤਾਰਿਆ ਹੈ, ਭਾਵ ਇਕੀਸ ਕੁਲ ਉਸ ਕੇ ਤਰ ਗਏ ਹੈਂ॥੧॥੪॥੬॥☬ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਮਨੁੱਖ ਆਪ ਸਦਾ ਪ੍ਰਸੰਨ-ਚਿੱਤ ਰਹਿੰਦਾ ਹੈ, ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਹੀ ਤਾਰ ਲੈਂਦਾ ਹੈ (ਸੋਭਾ ਦਿਵਾਂਦਾ ਹੈ) ॥੧॥੪॥੬॥ਪਦ ਅਰਥ ਨਿਹਾਲ = ਪ੍ਰਸੰਨ-ਚਿੱਤ। ਸਭਿ = ਸਾਰੇ ॥੧॥੪॥੬॥
* ਨੋਟ: ਇਸ ਸ਼ਬਦ ਵਿਚ ਵਖ ਵਖ ਬੰਦ ਨਹੀਂ ਹਨ। ਸਾਰਾ ਸ਼ਬਦ ਸਮੁੱਚੇ ਤੌਰ ਤੇ ਇੱਕ ਬੰਦ ਗਿਣਿਆ ਗਿਆ ਹੈ। 'ਘਰੁ ੬' ਦਾ ਇਹ ਚੌਥਾ ਸ਼ਬਦ ਹੈ।
SikhNet (Spanish)Oh, dice Nanak, él será bendecido y salvará a los suyos y a todas sus generaciones. (1-4-6)