ੴ

ਸਿੱਖਬਾਣੀ · SikhBani

ਸਾਸਤ੍ਰ ਬੇਦ ਪੁਰਾਨ ਅਵਿਲੋਕੇ ਸਿਮ੍ਰਿਤਿ ਤਤੁ ਬੀਚਾਰਾ ॥

saasatr bed puraan aviloke simrit tat beechaaraa
Guru Arjan Dev Ji ਗੁਰੂ ਅਰਜਨ ਦੇਵ ਜੀ · Raag Dayv Gandhaaree · Ang 532 · 7 lines
Translations

ਦੇਵਗੰਧਾਰੀ ਮਹਲਾ ੫ ॥

devagandhaaree mahalaa 5 |

Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino.

ਪ੍ਰਭ ਜੀਉ; ਪੇਖਉ ਦਰਸੁ ਤੁਮਾਰਾ ॥

prabh jeeo; pekhau daras tumaaraa |

Sant Singh KhalsaDear God, I long to behold the Blessed Vision of Your Darshan.
Manmohan SinghMy Venerable Lord, I long to see Thine sight.
Manmohan Singh (Punjabi)ਮੇਰੇ ਮਾਣਨੀਯ ਮਾਲਕ, ਮੈਂ ਤੇਰਾ ਦੀਦਾਰ ਦੇਖਣ ਦੀ ਤਾਂਘ ਰੱਖਦਾ ਹਾਂ।
Fareedkot Teekaਹੇ ਪ੍ਰਭੂ ਜੀ! ਮੈਂ ਤੁਮਾਰਾ ਦਰਸਨ ਦੇਖੋਂ॥☬ਸੋ ਦਰਸਨ ਕੈਸਾ ਹੈ?
Prof. Sahib Singhਹੇ ਪ੍ਰਭੂ ਜੀ! (ਮੇਹਰ ਕਰ) ਮੈਂ (ਸਦਾ) ਤੇਰਾ ਦਰਸਨ ਕਰਦਾ ਰਹਾਂ।

ਪਦ ਅਰਥ ਪ੍ਰਭ = ਹੇ ਪ੍ਰਭੂ! ਪੇਖਉ = ਪੇਖਉਂ, ਮੈਂ ਵੇਖਦਾ ਰਹਾਂ।

SikhNet (Spanish)Oh Señor, adoro tener Tu Visión y Contemplarte día y noche,

ਸੁੰਦਰ ਧਿਆਨੁ ਧਾਰੁ ਦਿਨੁ ਰੈਨੀ; ਜੀਅ ਪ੍ਰਾਨ ਤੇ ਪਿਆਰਾ ॥੧॥ ਰਹਾਉ ॥

sundar dhiaan dhaar din rainee; jeea praan te piaaraa |1| rahaau |

Sant Singh KhalsaI cherish this beautiful meditation day and night; You are dearer to me than my soul, dearer than life itself. ||1||Pause||
Manmohan SinghDay and night I cherish the idea of Thy beauteous vision. Thou art dearer to me even than my soul and life. Pause.
Manmohan Singh (Punjabi)ਤੇਰੇ ਸੁਹਣੇ ਦਰਸ਼ਨ ਦਾ ਖਿਆਲ ਦਿਹੁੰ ਰਾਤ ਮੈਂ ਧਾਰੀ ਰੱਖਦਾ ਹੈ। ਆਪਣੀ ਜਿੰਦੜੀ ਤੇ ਜਿੰਨ-ਜਾਨ ਨਾਲੋਂ ਤੂੰ ਮੈਨੂੰ ਲਾਡਲਾ ਹੈ। ਠਹਿਰਾਉ।
Fareedkot Teekaਸੁੰਦਰ ਹੈ ਅਰੁ ਰਾਤ ਦਿਨ ਧ੍ਯਾਨ ਧਾਰਨੇ ਜੋਗ ਔਰ ਹਮ ਕੋ ਪ੍ਰਾਨੋਂ ਸੇ ਭੀ ਪ੍ਯਾਰਾ ਹੈ॥੧॥ ਰਹਾਉ ॥
Prof. Sahib Singhਦਿਨ ਰਾਤ ਮੈਂ ਤੇਰੇ ਸੋਹਣੇ ਸਰੂਪ ਦਾ ਧਿਆਨ ਧਰਦਾ ਰਹਾਂ ਤੇ ਤੇਰਾ ਦਰਸਨ ਮੈਨੂੰ ਆਪਣੀ ਜਿੰਦ ਨਾਲੋਂ ਪ੍ਰਾਣਾਂ ਨਾਲੋਂ ਪਿਆਰਾ ਲੱਗੇ ॥੧॥ ਰਹਾਉ ॥

ਪਦ ਅਰਥ ਧਾਰੁ = ਧਾਰਉਂ, ਮੈਂ ਧਰਾਂ। ਰੈਨੀ = ਰਾਤ। ਜੀਅ ਤੇ = ਜਿੰਦ ਨਾਲੋਂ ॥੧॥ ਰਹਾਉ ॥

SikhNet (Spanish)pues Te amo más que a mi vida. (1-Pausa)

ਸਾਸਤ੍ਰ ਬੇਦ ਪੁਰਾਨ ਅਵਿਲੋਕੇ; ਸਿਮ੍ਰਿਤਿ ਤਤੁ ਬੀਚਾਰਾ ॥

saasatr bed puraan aviloke; simrit tat beechaaraa |

Sant Singh KhalsaI have studied and contemplated the essence of the Shaastras, the Vedas and the Puraanas.
Manmohan SinghI have looked into and reflected upon the reality of the Shashtras, the Vedas, the Puranas and the Simirtis.
Manmohan Singh (Punjabi)ਮੈਂ ਸ਼ਾਸਤਰਾਂ, ਵੇਦਾਂ, ਪੁਰਾਣਾ ਅਤੇ ਸਿਮਰਤੀਆਂ ਦੀ ਅਸਲੀਅਤ ਨੂੰ ਵੇਖਿਆ ਤੇ ਸੋਚਿਆ ਸਮਝਿਆ ਹੈ।
Fareedkot Teekaਮੈਨੇ ਛੇ ਸਾਸਤ੍ਰ, ੧੮ ਪੁਰਾਣ, ੨੭ ਸਿਮ੍ਰਿਤੀਆਂ, ੪ ਬੇਦ, ਏਹ ਅਵਲੋਕਨ ਕਰੇ ਹੈਂ ਅਰੁ ਭਲੀ ਭਾਂਤਿ ਇਨ ਕਾ ਇਹੀ (ਤਤੁ), ਭਾਵ ਸਿਧਾਂਤੁ ਬਿਚਾਰਾ ਹੈ॥
Prof. Sahib Singhਹੇ ਦੀਨਾਂ ਦੇ ਨਾਥ! ਹੇ ਮੇਰੀ ਜਿੰਦ ਦੇ ਮਾਲਕ! ਹੇ ਸਰਬ-ਵਿਆਪਕ! ਮੈਂ ਸ਼ਾਸਤ੍ਰ ਵੇਦ ਪੁਰਾਣ ਵੇਖ ਚੁਕਾ ਹਾਂ, ਮੈਂ ਸਿਮ੍ਰਿਤੀਆਂ ਦਾ ਤੱਤ ਭੀ ਵਿਚਾਰ ਚੁਕਾ ਹਾਂ।

ਪਦ ਅਰਥ ਅਵਿਲੋਕੇ = ਮੈਂ ਵੇਖ ਲਏ ਹਨ।

SikhNet (Spanish)He reflexionado en los Shastras, los Puranas y los textos semíticos y la esencia que ahí encontré es que el Señor humilde,

ਦੀਨਾ ਨਾਥ ਪ੍ਰਾਨਪਤਿ ਪੂਰਨ; ਭਵਜਲ ਉਧਰਨਹਾਰਾ ॥੧॥

deenaa naath praanapat pooran; bhavajal udharanahaaraa |1|

Sant Singh KhalsaProtector of the meek, Lord of the breath of life, O Perfect One, carry us across the terrifying world-ocean. ||1||
Manmohan SinghThe Perfect Master, the friends of the meek and the Lord, of life, ferries across the terrible world ocean.
Manmohan Singh (Punjabi)ਮੁਕੰਮਲ ਮਾਲਕ, ਮਸਕੀਨਾਂ ਦਾ ਮਿੱਤ, ਅਤੇ ਜਿੰਦ-ਜਾਨ ਦਾ ਸੁਆਮੀ, ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲਾ ਹੈ।
Fareedkot Teekaਹੇ ਦੀਨਾ ਨਾਥ ਪ੍ਰਾਨੋਂ ਕੇ ਪਤੀ ਪੂਰਨ ਰੂਪ! ਸੰਸਾਰ ਸਮੁੰਦ੍ਰ ਸੇ ਉਧਾਰ ਕਰਨੇ ਹਾਰਾ ਆਪ ਹੀ ਕਾ ਨਾਮੁ ਹੈ॥੧॥
Prof. Sahib Singhਹੇ ਦੀਨਾਂ ਦੇ ਨਾਥ! ਹੇ ਜਿੰਦ ਦੇ ਪੂਰੇ ਮਾਲਕ! ਸਿਰਫ਼ ਤੂੰ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਤਾਕਤ ਰੱਖਦਾ ਹੈਂ ॥੧॥

ਪਦ ਅਰਥ ਦੀਨਾ-ਨਾਥ = ਹੇ ਦੀਨਾਂ ਦੇ ਨਾਥ! ਪ੍ਰਾਨਪਤਿ = ਹੇ ਜਿੰਦ ਦੇ ਮਾਲਕ! ਭਵਜਲ = ਸੰਸਾਰ-ਸਮੁੰਦਰ। ਉਧਰਨਹਾਰਾ = ਬਚਾਣ ਦੀ ਸਮਰਥਾ ਵਾਲਾ ॥੧॥

SikhNet (Spanish)el Sostenedor de nuestra vida nos carga y nos lleva a través del mar de la existencia. (1)

ਆਦਿ ਜੁਗਾਦਿ ਭਗਤ ਜਨ ਸੇਵਕ; ਤਾ ਕੀ ਬਿਖੈ ਅਧਾਰਾ ॥

aad jugaad bhagat jan sevak; taa kee bikhai adhaaraa |

Sant Singh KhalsaSince the very beginning, and throughout the ages, the humble devotees have been Your servants; in the midst of the world of corruption, You are their Support.
Manmohan SinghFrom the very prime and beginning of ages, the holy men are Thine attendants, O Lord and Thou art their support in the midst of mammon.
Manmohan Singh (Punjabi)ਐਨ ਆਰੰਭ ਤੇ ਯੁੱਗਾਂ ਦੇ ਸ਼ੁਰੂ ਤੋਂ, ਨੇਕ ਬੰਦੇ ਤੇਰੇ ਟਹਿਲੂਏ ਹਨ, ਹੇ ਸੁਆਮੀ! ਅਤੇ ਮਾਇਆ ਦੇ ਅੰਦਰ ਤੂੰ ਉਨ੍ਹਾਂ ਦਾ ਆਸਰਾ ਹੈ।
Fareedkot Teekaਜੋ ਤੇਰੇ ਭਗਤ ਦਾਸ ਸੇਵਕ ਆਦਿ ਜੁਗਾਦਿ ਸੇ ਅਰਥਾਤ ਹਮੇਸ ਸੇ ਹੈਂ ਤਿਨ ਕੀ ਬੁਧੀ ਨੇ ਤੁਮਾਰੇ ਹੀ ਬਿਖੈ ਅਪਨਾ ਆਸਰਾ ਦੇਖਾ ਹੈ॥
Prof. Sahib Singhਹੇ ਪ੍ਰਭੂ ਜੀ! ਤੇਰੇ ਭਗਤ ਜਨ ਤੇਰੇ ਸੇਵਕ ਆਦਿ ਤੋਂ ਜੁਗਾਂ ਦੇ ਆਦਿ ਤੋਂ ਵਿਸ਼ੇ-ਵਿਕਾਰਾਂ ਤੋਂ ਬਚਣ ਲਈ ਤੇਰਾ ਹੀ ਆਸਰਾ ਤੱਕਦੇ ਆ ਰਹੇ ਹਨ।

ਪਦ ਅਰਥ ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ। ਤਾਕੀ = ਤੱਕੀ ਹੈ। ਬਿਖੈ = ਵਿਸ਼ਿਆਂ ਵਿਚ। ਅਧਾਰਾ = ਓਟ।

SikhNet (Spanish)Oh Señor, eres para siempre el Soporte de Tus discípulos que viven en medio de la Maya.

ਤਿਨ ਜਨ ਕੀ ਧੂਰਿ. ਬਾਛੈ ਨਿਤ ਨਾਨਕੁ; ਪਰਮੇਸਰੁ ਦੇਵਨਹਾਰਾ ॥੨॥੨੦॥

tin jan kee dhoor. baachhai nit naanak; paramesar devanahaaraa |2|20|

Sant Singh KhalsaNanak longs for the dust of the feet of such humble beings; the Transcendent Lord is the Giver of all. ||2||20||
Manmohan SinghNanak, ever longs for the dust of the feet of such persons and the Lord is the Giver of this boon.
Manmohan Singh (Punjabi)ਐਹੋ ਜੇਹੇ ਪੁਰਸ਼ਾਂ ਦੀ ਪੈਰਾਂ ਦੀ ਖਾਕ ਦੀ ਨਾਨਕ ਸਦਾ ਹੀ ਚਾਹਨਾ ਕਰਦਾ ਹੈ। ਸੁਆਮੀ ਹੀ ਇਸ ਦਾਤ ਨੂੰ ਦੇਣ ਵਾਲਾ ਹੈ।
Fareedkot Teekaਵਾ ਸੇਵਕੋਂ ਕੋ ਕੀ ਹੈ, ਬਿਖਿਆਂ ਕੀ ਅਧਾਰ ਸਰਨ ਵਾ ਵਿਖਿਆਂ ਕੇ ਭੈ ਤੇ ਤੇਰੀ ਸਰਨ (ਤਾ ਕੀ) ਲਈ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪਰਮੇਸਰ! ਮੈਂ ਨਿਤ ਹੀ ਤੇਰੇ ਸੇ ਤਿਨ ਸੰਤੋਂ ਕੀ ਚਰਨ ਧੂਰੀ ਮਾਂਗਤਾ ਹੂੰ ਸੋ ਤੂੰ ਦੇਨੇ ਹਾਰਾ ਹੈਂ॥੨॥੨੦॥
Prof. Sahib Singhਨਾਨਕ ਉਹਨਾਂ ਭਗਤ ਜਨਾਂ ਦੇ ਪੈਰਾਂ ਦੀ ਖ਼ਾਕ (ਤੈਥੋਂ) ਮੰਗਦਾ ਹੈ, ਤੂੰ ਪਰਮੇਸਰ (ਸਭ ਤੋਂ ਵੱਡਾ ਮਾਲਕ) ਹੀ ਇਹ ਦਾਤ ਦੇਣ ਦੀ ਸਮਰਥਾ ਰੱਖਣ ਵਾਲਾ ਹੈਂ ॥੨॥੨੦॥

ਪਦ ਅਰਥ ਬਾਛੈ = ਮੰਗਦਾ ਹੈ। ਦੇਵਨਹਾਰਾ = ਦੇਣ-ਯੋਗਾ ॥੨॥੨੦॥

SikhNet (Spanish)Nanak busca siempre el Polvo de los Pies de Tus Esclavos; oh Señor, bendíceme con este Regalo. (2-20)
Answers quote the Granth verbatim with Ang citations. AI commentary is not Gurbani and not a religious ruling.