ਦੇਵਗੰਧਾਰੀ ਮਹਲਾ ੫ ॥
devagandhaaree mahalaa 5 | Ang 531
Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino.
ਮਾਈ; ਪ੍ਰਭ ਕੇ ਚਰਨ ਨਿਹਾਰਉ ॥
maaee; prabh ke charan nihaarau | Ang 531
Sant Singh KhalsaO mother, I long to see the Feet of God.
Manmohan SinghO mother, I long to see the Lord's feet.
Manmohan Singh (Punjabi)ਹੇ ਮਾਤਾ! ਮੈਂ ਪ੍ਰਭੂ ਦੇ ਪੈਰ ਦੇਖਣਾ ਲੋੜਦਾ ਹਾਂ।
Fareedkot Teekaਹੇ ਮਾਯਾ ਪਤੀ ਪ੍ਰਭੂ! ਮੈਂ ਆਪ ਕੇ ਚਰਨੋਂ ਕੋ ਦੇਖੂੰ॥
Prof. Sahib Singhਹੇ (ਮੇਰੀ) ਮਾਂ! ਮੈਂ (ਸਦਾ) ਪਰਮਾਤਮਾ ਦੇ (ਸੋਹਣੇ) ਚਰਨਾਂ ਵਲ ਤੱਕਦਾ ਰਹਿੰਦਾ ਹਾਂ,ਪਦ ਅਰਥ ਮਾਈ = ਹੇ ਮਾਂ! ਨਿਹਾਰਉ = ਨਿਹਾਰਉਂ, ਮੈਂ ਤੱਕਦਾ ਹਾਂ।
SikhNet (Spanish)Oh mi madre, me muero por ver los Pies Bienamados de mi Señor
ਕਰਹੁ ਅਨੁਗ੍ਰਹੁ ਸੁਆਮੀ ਮੇਰੇ; ਮਨ ਤੇ. ਕਬਹੁ ਨ ਡਾਰਉ ॥੧॥ ਰਹਾਉ ॥
karahu anugrahu suaamee mere; man te. kabahu na ddaarau |1| rahaau | Ang 532
Sant Singh KhalsaBe Merciful to me, O my Lord and Master, that I might never forsake them from my mind. ||1||Pause||
Manmohan SinghShow mercy unto me, O my Lord that I may not, ever, forsake them from my mind. Pause.
Manmohan Singh (Punjabi)ਮੇਰੇ ਉਤੇ ਰਹਿਮਤ ਧਾਰ, ਹੇ ਮੈਂਡੇ ਮਾਲਕ, ਤਾਂ ਜੋ ਮੈਂ ਉਨ੍ਹਾਂ ਨੂੰ ਕਦਾਚਿੱਤ ਆਪਣੇ ਚਿੱਤ ਅੰਦਰੋਂ ਨਾਂ ਭੁੱਲਾਂ। ਠਹਿਰਾਉ।
Fareedkot Teekaਹੇ ਸ੍ਵਾਮੀ! ਮੇਰੇ ਪਰ ਐਸਾ ਅਨੁਗ੍ਰਹੁ ਕਰੋ ਜੋ ਮੇਰੇ ਕੋ ਮਨ ਤੇ ਕਬੀ ਭੀ ਨ ਡਾਰਉ, ਭਾਵ ਨਾ ਤ੍ਯਾਗੋਂ; ਵਾ ਮੈਂ ਤੇਰੇ ਕੋ ਕਬੀ ਨ ਬਿਸਾਰਉਂ॥੧॥ ਰਹਾਉ ॥
Prof. Sahib Singh(ਤੇ, ਅਰਦਾਸ ਕਰਦਾ ਰਹਿੰਦਾ ਹਾਂ ਕਿ) ਹੇ ਮੇਰੇ ਮਾਲਕ! (ਮੇਰੇ ਉਤੇ) ਮੇਹਰ ਕਰ, ਮੈਂ (ਆਪਣੇ) ਮਨ ਤੋਂ (ਤੈਨੂੰ) ਕਦੇ ਭੀ ਨਾਹ ਭੁਲਾਵਾਂ ॥੧॥ ਰਹਾਉ ॥ਪਦ ਅਰਥ ਅਨੁਗ੍ਰਹੁ = ਦਇਆ। ਸੁਆਮੀ = ਹੇ ਸੁਆਮੀ! ਤੇ = ਤੋਂ। ਕਬਹੁ = ਕਦੇ ਭੀ। ਡਾਰਉ = ਡਾਰਉਂ, ਦੂਰ ਕਰਾਂ ॥੧॥ ਰਹਾਉ ॥
SikhNet (Spanish)Muestra Tu Misericordia, oh mi Dios y Maestro, para que nunca los olvide. (1-Pausa)
ਸਾਧੂ ਧੂਰਿ ਲਾਈ ਮੁਖਿ ਮਸਤਕਿ; ਕਾਮ ਕ੍ਰੋਧ ਬਿਖੁ ਜਾਰਉ ॥
saadhoo dhoor laaee mukh masatak; kaam krodh bikh jaarau | Ang 532
Sant Singh KhalsaApplying the dust of the feet of the Holy to my face and forehead, I burn away the poison of sexual desire and anger.
Manmohan SinghApplying the dust of saints feet to my face and forehead, I burn up the poison of lust and wrath.
Manmohan Singh (Punjabi)ਸੰਤਾਂ ਦੇ ਪੈਰਾਂ ਦੀ ਰੈਣ ਆਪਣੇ ਚਿਹਰੇ ਅਤੇ ਮੱਥੇ ਨੂੰ ਲਾ ਕੇ, ਮੈਂ ਵਿਸ਼ੇ ਭੋਗ ਅਤੇ ਗੁੱਸੇ ਦੀ ਜ਼ਹਿਰ ਨੂੰ ਸਾੜਦਾ ਹਾਂ।
Fareedkot Teekaਮੁਖ ਪਰ (ਮਸਤਕਿ) ਸਿਰੋਮਣੀ ਸਾਧੂਓਂ ਕੀ ਧੂਰੀ ਲਗਾਵੋ ਅਰੁ ਕਾਮ ਕ੍ਰੋਧ ਪੁਨਃ ਵਿਖ ਰੂਪੁ ਬਿਖ੍ਯੋਂ ਕੋ ਜਲਾਇ ਦੇਵੋਂ॥
Prof. Sahib Singhਮੈਂ ਗੁਰੂ ਦੇ ਪੈਰਾਂ ਦੀ ਖ਼ਾਕ ਆਪਣੇ ਮੂੰਹ ਉੱਤੇ ਆਪਣੇ ਮੱਥੇ ਉੱਤੇ ਲਾਂਦਾ ਹਾਂ ਤਾਂ ਕਿ ਮੈਂ ਕਾਮ ਕ੍ਰੋਧ ਦੀ ਜ਼ਹਿਰ ਸਾੜਦਾ ਰਹਾਂ;ਪਦ ਅਰਥ ਸਾਧੂ = ਗੁਰੂ। ਲਾਈ = ਲਾਈਂ, ਮੈਂ ਲਾਵਾਂ। ਮੁਖਿ = ਮੂੰਹ ਉਤੇ। ਮਸਤਕਿ = ਮੱਥੇ ਉਤੇ। ਬਿਖੁ = ਜ਼ਹਿਰ। ਜਾਰਉ = ਜਾਰਉਂ, ਮੈਂ ਸਾੜ ਦਿਆਂ।
SikhNet (Spanish)Y poniéndome el Polvo de los Pies de los Santos en mi frente, que la lujuria y el enojo desaparezcan.
ਸਭ ਤੇ ਨੀਚੁ ਆਤਮ ਕਰਿ ਮਾਨਉ; ਮਨ ਮਹਿ ਇਹੁ ਸੁਖੁ ਧਾਰਉ ॥੧॥
sabh te neech aatam kar maanau; man meh ihu sukh dhaarau |1| Ang 532
Sant Singh KhalsaI judge myself to be the lowest of all; in this way, I instill peace within my mind. ||1||
Manmohan SinghThe lowest of all, I deem my ownself and this way I install peace within my mind.
Manmohan Singh (Punjabi)ਸਾਰਿਆਂ ਨਾਲੋਂ ਨੀਵਾਂ ਮੈਂ ਆਪਣੇ ਆਪ ਨੂੰ ਜਾਣਦਾ ਹਾਂ। ਇਸ ਤਰ੍ਹਾਂ ਆਰਾਮ ਚੈਨ ਨੂੰ ਆਪਣੇ ਚਿੱਤ ਅੰਦਰ ਟਿਕਾਉਂਦਾ ਹਾਂ।
Fareedkot Teekaਅਰੁ ਅਪਨੇ ਕੋ ਸਭ ਸੇ ਨੀਚਾ ਕਰ ਕੇ ਮਾਨਉਂ, ਕ੍ਰਿਪਾ ਕਰ ਕੇ ਇਹ ਸੁਖ ਮੇਰੇ ਮਨ ਮੇਂ ਧਾਰਨ ਕਰੋ; ਵਾ ਮੇਂ ਧਾਰਨ ਕਰੂੰ॥੧॥
Prof. Sahib Singhਮੈਂ ਆਪਣੇ ਆਪ ਨੂੰ ਸਭਨਾਂ ਤੋਂ ਨੀਵਾਂ ਸਮਝਦਾ ਰਹਾਂ, ਤੇ ਆਪਣੇ ਮਨ ਵਿਚ (ਗਰੀਬੀ ਸੁਭਾਵ ਦਾ) ਇਹ ਸੁਖ (ਸਦਾ) ਟਿਕਾਈ ਰੱਖਾਂ ॥੧॥ਪਦ ਅਰਥ ਤੇ = ਤੋਂ। ਆਤਮ = ਆਪਣੇ ਆਪ ਨੂੰ। ਮਾਨਉ = ਮਾਨਉਂ, ਮੈਂ ਮੰਨਦਾ ਹਾਂ। ਧਾਰਉ = ਧਾਰਉਂ, ਮੈਂ ਟਿਕਾਂਦਾ ਹਾਂ ॥੧॥
SikhNet (Spanish)Pienso que soy lo más bajo de lo bajo y así logro la Paz en mi mente. (1)
ਗੁਨ ਗਾਵਹ ਠਾਕੁਰ ਅਬਿਨਾਸੀ; ਕਲਮਲ ਸਗਲੇ ਝਾਰਉ ॥
gun gaavah tthaakur abinaasee; kalamal sagale jhaarau | Ang 532
Sant Singh KhalsaI sing the Glorious Praises of the Imperishable Lord and Master, and I shake off all my sins.
Manmohan SinghI sing the praise of the Imperishable Lord and shake off all my sins.
Manmohan Singh (Punjabi)ਮੈਂ ਕਾਲ-ਰਹਿਤ ਸੁਆਮੀ ਦੀ ਕੀਰਤੀ ਗਾਇਨ ਕਰਦਾ ਹਾਂ ਅਤੇ ਆਪਣੇ ਸਮੂਹ ਪਾਪਾਂ ਨੂੰ ਝਾੜਦਾ ਹਾਂ।
Fareedkot Teekaਹੇ ਅਬਨਾਸੀ ਠਾਕੁਰ! ਆਪ ਕੇ ਗੁਨ ਗਾਵਤਾ ਰਹੋ ਅਰ ਸਭੀ (ਕਲਮਲ) ਪਾਪੋਂ ਕੋ ਝਾੜ ਦੇਵੋਂ॥
Prof. Sahib Singhਆਓ ਰਲ ਕੇ ਠਾਕੁਰ-ਪ੍ਰਭੂ ਦੇ ਗੁਣ ਗਾਵੀਏ ਇਸ ਤਰ੍ਹਾਂ ਆਪਣੇ ਸਾਰੇ (ਪਿਛਲੇ) ਪਾਪ (ਮਨ ਤੋਂ) ਝਾੜ ਲਈਏ।ਪਦ ਅਰਥ ਗਾਵਹ = ਆਓ, ਅਸੀਂ ਗਾਵੀਏ। ਕਲਮਲ = ਪਾਪ। ਝਾਰਉ = ਝਾਰਉਂ, ਮੈਂ ਝਾੜਦਾ ਹਾਂ।
SikhNet (Spanish)Canto la Alabanza de mi Señor Eterno y me sacudo de toda falta.
ਨਾਮ ਨਿਧਾਨੁ. ਨਾਨਕ ਦਾਨੁ ਪਾਵਉ; ਕੰਠਿ ਲਾਇ ਉਰਿ ਧਾਰਉ ॥੨॥੧੯॥
naam nidhaan. naanak daan paavau; kantth laae ur dhaarau |2|19| Ang 532
Sant Singh KhalsaI have found the gift of the treasure of the Naam, O Nanak; I hug it close, and enshrine it in my heart. ||2||19||
Manmohan SinghGather I the gift of the Name treasure, O Nanak. I hug it to my bosom and clasp it to my heart.
Manmohan Singh (Punjabi)ਮੈਂ ਨਾਮ ਦੇ ਖਜਾਨੇ ਦੀ ਦਾਤ ਨੂੰ ਪ੍ਰਾਪਤ ਕਰਦਾ ਹਾਂ, ਹੇ ਨਾਨਕ! ਮੈਂ ਇਸ ਨੂੰ ਆਪਣੀ ਛਾਤੀ ਨਾਲ ਲਾਉਂਦਾ ਤੇ ਦਿਲ ਨਾਲ ਘੁੱਟ ਕੇ ਰੱਖਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪ ਸੇ ਨਿਧੀਓਂ ਕਾ ਘਰੁ ਜੋ ਤੇਰਾ ਨਾਮੁ ਹੈ ਏਹੀ ਦਾਨ ਪਾਵੋਂ ਅਰੁ ਤਿਸ ਕੋ (ਉਰਿ) ਵਿਸੇਸ ਕਰ ਕੰਠ ਮੇਂ ਲਾਇਕਰ ਧਾਰਨ ਕਰ ਰਖੋਂ, ਭਾਵ ਬਿਸਿਮ੍ਰਿਤ ਨ ਹੋਵੇ॥੨॥੧੯॥
Prof. Sahib Singhਹੇ ਨਾਨਕ! (ਪ੍ਰਭੂ ਪਾਸੋਂ ਇਹ) ਦਾਨ ਮੰਗ ਕਿ ਮੈਂ ਤੇਰਾ ਨਾਮ-ਖ਼ਜ਼ਾਨਾ ਹਾਸਲ ਕਰ ਲਵਾਂ, ਤੇ ਇਸ ਨੂੰ ਆਪਣੇ ਗਲ ਨਾਲ ਲਾ ਕੇ ਆਪਣੇ ਹਿਰਦੇ ਵਿਚ ਟਿਕਾਈ ਰੱਖਾਂ ॥੨॥੧੯॥ਪਦ ਅਰਥ ਪਾਵਉ = ਪਾਵਉਂ, ਮੈਂ ਪ੍ਰਾਪਤ ਕਰ ਲਵਾਂ। ਕੰਠਿ = ਗਲ ਨਾਲ। ਉਰਿ = ਹਿਰਦੇ ਵਿਚ ॥੨॥੧੯॥
SikhNet (Spanish)Así obtengo el Tesoro del Nombre, Lo abrazo en mi pecho y Lo alabo en mi corazón. (2-19)