ਸਾਧ ਕੈ ਸੰਗਿ; ਨਹੀ ਕਛੁ ਘਾਲ ॥
saadh kai sang; nahee kachh ghaal |
Sant Singh KhalsaIn the Company of the Holy, there is no suffering.
Manmohan SinghIn the society of saints one faces not any misery.
Manmohan Singh (Punjabi)ਸਤਿ ਸੰਗਤ ਅੰਦਰ ਆਦਮੀ ਕੋਈ ਮੁਸੀਬਤ ਨਹੀਂ ਉਠਾਉਂਦਾ।
Fareedkot Teekaਸੰਤੋਂ ਕੇ ਸੰਗ ਸੇ ਕਲ੍ਯਾਨ ਹੇਤ ਇਸ ਜੀਵ ਕੋ ਕਿਛ ਜੋਗਾਦੀ ਕਠਨ ਸਾਧਨੋਂ ਕੀ ਘਾਲ ਨਹੀਂ ਕਰਨੀ ਪੜਤੀ ਹੈ॥
Prof. Sahib Singhਸਾਧ ਜਨਾਂ ਦੀ ਸੰਗਤਿ ਵਿਚ ਰਿਹਾਂ ਤਪ ਆਦਿਕ ਤਪਨ ਦੀ ਲੋੜ ਨਹੀਂ ਰਹਿੰਦੀ,ਪਦ ਅਰਥ ਘਾਲ = ਮੇਹਨਤ, ਤਪ ਆਦਿਕ ਸਹਾਰਨੇ।
SikhNet (Spanish)Entrando en la dichosa esfera de la Saad Sangat, la Santa Compañía, cesa todo esfuerzo;
ਦਰਸਨੁ ਭੇਟਤ; ਹੋਤ ਨਿਹਾਲ ॥
darasan bhettat; hot nihaal |
Sant Singh KhalsaThe Blessed Vision of their Darshan brings a sublime, happy peace.
Manmohan SinghBy beholding and meeting the saints the mortal becomes happy.
Manmohan Singh (Punjabi)ਸੰਤਾਂ ਨੂੰ ਵੇਖਣ ਅਤੇ ਮਿਲਣ ਦੁਆਰਾ ਪ੍ਰਾਣੀ ਪਰਸੰਨ ਹੋ ਜਾਂਦਾ ਹੈ।
Fareedkot Teekaਸਤਸੰਗ ਦ੍ਵਾਰਾ ਗਿਆਤ ਹੋਵਨੇ ਸੇ ਹੀ ਸ੍ਵੈ ਸਰੂਪ ਕੇ ਦਰਸ਼ਨ ਰੂਪ ਮਿਲਾਪ ਕਰ (ਨਿਹਾਲ) ਅਨੰਦ ਰੂਪ ਹੋ ਜਾਤਾ ਹੈ॥
Prof. Sahib Singh(ਕਿਉਂਕਿ ਉਹਨਾਂ) ਦਾ ਦਰਸ਼ਨ ਹੀ ਕਰ ਕੇ ਹਿਰਦਾ ਖਿੜ ਆਉਂਦਾ ਹੈ।ਪਦ ਅਰਥ ਹੋਤ = ਹੋ ਜਾਈਦਾ ਹੈ। ਨਿਹਾਲ = ਪ੍ਰਸੰਨ।
SikhNet (Spanish)la sola Presencia del Señor trae alivio y aclara toda confusión.
ਸਾਧ ਕੈ ਸੰਗਿ; ਕਲੂਖਤ ਹਰੈ ॥
saadh kai sang; kalookhat harai |
Sant Singh KhalsaIn the Company of the Holy, blemishes are removed.
Manmohan SinghBy associating with the saints blemishes are removed.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਕਲੰਕ ਧੋਤੇ ਜਾਂਦੇ ਹਨ।
Fareedkot Teekaਸੰਤੋਂ ਕੇ ਸੰਗ ਸੇ ਇਹ ਜੀਵ ਸਰਬ (ਕਲੂਖਤ) ਪਾਪੋਂ ਕੌ ਹਰ ਦੇਤਾ ਹੈ॥
Prof. Sahib Singhਗੁਰਮੁਖਾਂ ਦੀ ਸੰਗਤਿ ਵਿਚ (ਮਨੁੱਖ ਆਪਣੇ) ਪਾਪ ਨਾਸ ਕਰ ਲੈਂਦਾ ਹੈ,ਪਦ ਅਰਥ ਕਲੂਖਤ = ਪਾਪ, ਵਿਕਾਰ। ਹਰੈ = ਦੂਰ ਕਰ ਲੈਂਦਾ ਹੈ।
SikhNet (Spanish)El miedo a la oscuridad de la conciencia se desvanece
ਸਾਧ ਕੈ ਸੰਗਿ; ਨਰਕ ਪਰਹਰੈ ॥
saadh kai sang; narak paraharai |
Sant Singh KhalsaIn the Company of the Holy, hell is far away.
Manmohan SinghBy associating with the saints the hell is avoided.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਦੋਜ਼ਖ਼ ਤੋਂ ਬਚ ਜਾਈਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਨਰਕੋਂ ਕਾ ਦੁਖ ਦੂਰ ਕਰ ਦੇਤਾ ਹੈ॥
Prof. Sahib Singh(ਤੇ ਇਸ ਤਰ੍ਹਾਂ) ਨਰਕਾਂ ਤੋਂ ਬਚ ਜਾਂਦਾ ਹੈ।ਪਦ ਅਰਥ ਪਰਹਰੈ = ਪਰੇ ਹਟਾ ਲੈਂਦਾ ਹੈ।
SikhNet (Spanish)y la mente conquista un Estado de permanente Quietud,
ਸਾਧ ਕੈ ਸੰਗਿ; ਈਹਾ ਊਹਾ ਸੁਹੇਲਾ ॥
saadh kai sang; eehaa aoohaa suhelaa |
Sant Singh KhalsaIn the Company of the Holy, one is happy here and hereafter.
Manmohan SinghBy associating with the saints the mortal remains happy in this world and the Yonder one.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਜੀਵ ਇਸ ਲੋਕ ਅਤੇ ਉਸ ਪ੍ਰਲੋਕ ਵਿੱਚ ਖੁਸ਼ ਰਹਿੰਦਾ ਹੈ।
Fareedkot Teekaਸੰਤੋਂ ਕੇ ਸੰਗ ਕਰ ਇਸ ਲੋਕ ਔਰ ਪ੍ਰਲੋਕ ਮੇਂ (ਸੁਹੇਲਾ) ਸੁਖੀ ਹੋਤਾ ਹੈ॥
Prof. Sahib Singhਸੰਤਾਂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ) ਇਸ ਲੋਕ ਤੇ ਪਰਲੋਕ ਵਿਚ ਸੌਖਾ ਹੋ ਜਾਂਦਾ ਹੈ,ਪਦ ਅਰਥ ਈਹਾ = ਇਸ ਜਨਮ ਵਿਚ, ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਸੁਹੇਲਾ = ਸੁਖੀ।
SikhNet (Spanish)que la seguirá hasta el más allá.
ਸਾਧਸੰਗਿ; ਬਿਛੁਰਤ ਹਰਿ ਮੇਲਾ ॥
saadhasang; bichhurat har melaa |
Sant Singh KhalsaIn the Company of the Holy, the separated ones are reunited with the Lord.
Manmohan SinghBy associating with the saints they who are separated from God meet Him.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਜੋ ਵਾਹਿਗੁਰੂ ਨਾਲੋਂ ਵਿਛੁੜੇ ਹਨ, ਉਹ ਉਸ ਨੂੰ ਮਿਲ ਪੈਦੇ ਹਨ।
Fareedkot Teekaਸੰਤੋਂ ਕੇ ਸੰਗ ਨੇ ਇਸ ਜੀਵ ਵਿਛੜੇ ਹੂਏ ਕੋ ਹਰੀ ਕੇ ਸਾਥ ਮੇਲਿਆ ਹੈ॥
Prof. Sahib Singhਅਤੇ ਪ੍ਰਭੂ ਤੋਂ ਵਿਛੁੜਿਆ ਹੋਇਆ (ਮੁੜ) ਉਸ ਨੂੰ ਮਿਲ ਪੈਂਦਾ ਹੈ।ਪਦ ਅਰਥ ਬਿਛੁਰਤ = (ਪ੍ਰਭੂ ਤੋਂ) ਵਿਛੁੜੇ ਹੋਏ ਦਾ।
SikhNet (Spanish)El sentimiento de separación termina,
ਜੋ ਇਛੈ; ਸੋਈ ਫਲੁ ਪਾਵੈ ॥
jo ichhai; soee fal paavai |
Sant Singh KhalsaThe fruits of one's desires are obtained.
Manmohan SinghOne obtains the fruit he desires,
Manmohan Singh (Punjabi)ਜੋ ਮੇਵਾ ਉਹ ਚਾਹੁੰਦਾ ਹੈ, ਉਹੀ ਪਾ ਲੈਦਾ ਹੈ,
Fareedkot Teekaਇਹ ਜੀਵ ਜੋ ਇਛਾ ਧਾਰ ਕਰ ਸਤਸੰਗ ਮੇਂ ਆਵਤਾ ਹੈ, ਸੋਈ ਫਲ ਪਾਵਤਾ ਹੈ॥
Prof. Sahib Singhਗੁਰਮੁਖਾਂ ਦੀ ਸੰਗਤਿ ਵਿਚੋਂ (ਮਨੁੱਖ) ਜੋ ਇੱਛਾ ਕਰਦਾ ਹੈ, ਓਹੀ ਫਲ ਪਾਉਂਦਾ ਹੈ,ਪਦ ਅਰਥ ਇਛੈ = ਚਾਹੁੰਦਾ ਹੈ।
SikhNet (Spanish)el hombre retorna a su Señor
ਸਾਧ ਕੈ ਸੰਗਿ; ਨ ਬਿਰਥਾ ਜਾਵੈ ॥
saadh kai sang; na birathaa jaavai |
Sant Singh KhalsaIn the Company of the Holy, no one goes empty-handed.
Manmohan Singhby associating with the saints and one departs not empty-handed.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਆਦਮੀ ਖਾਲੀ ਹੱਥੀ ਨਹੀਂ ਜਾਂਦਾ।
Fareedkot Teekaਸੰਤੋਂ ਕੇ ਸੰਗ ਕਰ ਇਸ ਕਾ ਜਨਮ ਵਿਅਰਥ ਨਹੀਂ ਜਾਤਾ ਹੈ, ਵਾ (ਬਿਰਥਾ) ਖਾਲੀ ਨਹੀਂ ਜਾਤਾ ਲਾਭ ਸਹਤ ਜਾਤਾ ਹੈ॥
Prof. Sahib Singhਬੇ-ਮੁਰਾਦ ਹੋ ਕੇ ਨਹੀਂ ਜਾਂਦਾ।ਪਦ ਅਰਥ ਬਿਰਥਾ = ਖ਼ਾਲੀ, ਸੱਖਣਾ।
SikhNet (Spanish)y su vida no pasa en vano.
ਪਾਰਬ੍ਰਹਮੁ; ਸਾਧ ਰਿਦ ਬਸੈ ॥
paarabraham; saadh rid basai |
Sant Singh KhalsaThe Supreme Lord God dwells in the hearts of the Holy.
Manmohan SinghThe Supreme Lord abides in the mind of a saint.
Manmohan Singh (Punjabi)ਸ਼ਰੋਮਣੀ ਸਾਹਿਬ ਸੰਤ ਦੇ ਮਨ ਅੰਦਰ ਨਿਵਾਸ ਰੱਖਦਾ ਹੈ।
Fareedkot Teekaਆਪ ਪਾਰਬ੍ਰਹਮ ਸੰਤੋਂ ਕੇ ਰਿਦੇ ਮੇਂ ਨਿਵਾਸ ਕਰਤਾ ਹੈ॥
Prof. Sahib Singhਅਕਾਲ ਪੁਰਖ ਸੰਤ ਜਨਾਂ ਦੇ ਹਿਰਦੇ ਵਿਚ ਵੱਸਦਾ ਹੈ;ਪਦ ਅਰਥ ਰਿਦ = ਹਿਰਦਾ।
SikhNet (Spanish)Dios Mismo reside en el corazón de Su Santo
ਨਾਨਕ ਉਧਰੈ; ਸਾਧ ਸੁਨਿ ਰਸੈ ॥੬॥
naanak udharai; saadh sun rasai |6|
Sant Singh KhalsaO Nanak, listening to the sweet words of the Holy, one is saved. ||6||
Manmohan SinghNanak is saved by hearing God's Name from the saints' tongue.
Manmohan Singh (Punjabi)ਸੰਤਾਂ ਦੀ ਜੀਭਾ ਤੋਂ ਵਾਹਿਗੁਰੂ ਦਾ ਨਾਮ ਸ੍ਰਵਣ ਕਰਨ ਦੁਆਰਾ ਨਾਨਕ ਪਾਰ ਉਤਰ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਸੇ ਸੰਤੋਂ ਸੇ ਬਾਣੀ ਸੁਨ ਕਰ ਜੋ (ਰਸੈ) ਤਦਾਕਾਰ ਹੂਏ ਹੈਂ, ਸੋ ਜੀਵ ਉਧਰੇ ਹੈਂ॥੬॥
Prof. Sahib Singhਹੇ ਨਾਨਕ! (ਮਨੁੱਖ) ਸਾਧੂ ਜਨਾਂ ਦੀ ਰਸਨਾ ਤੋਂ (ਉਪਦੇਸ਼) ਸੁਣ ਕੇ (ਵਿਕਾਰਾਂ ਤੋਂ) ਬਚ ਜਾਂਦਾ ਹੈ ॥੬॥ਪਦ ਅਰਥ ਸਾਧ ਰਸੈ = ਸਾਧੂ ਦੀ ਰਸਨਾ ਤੋਂ, ਜੀਭ ਤੋਂ ॥੬॥
SikhNet (Spanish)y las palabras de ese bienaventurado son Fuente de Salvación.(6)