ਸਾਧ ਕੈ ਸੰਗਿ; ਸੁਨਉ ਹਰਿ ਨਾਉ ॥
saadh kai sang; sunau har naau |
Sant Singh KhalsaIn the Company of the Holy, listen to the Name of the Lord.
Manmohan SinghIn the guild of saints hear God's Name.
Manmohan Singh (Punjabi)ਸਤਿ ਸੰਗਤ ਅੰਦਰ ਰੱਬ ਦਾ ਨਾਮ ਸ੍ਰਵਣ ਕਰ।
Fareedkot Teekaਤਾਂ ਤੇ ਹੇ ਭਾਈ! ਸੰਤੋਂ ਕੇ ਸੰਗ ਸੇ ਹਰੀ ਨਾਮ ਕੌ ਸ੍ਰਵਣ ਕਰੋ॥
Prof. Sahib Singhਮੈਂ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਪ੍ਰਭੂ ਦਾ ਨਾਮ ਸੁਣਾਂ,ਪਦ ਅਰਥ ਸੁਨਉ = ਮੈਂ ਸੁਣਾਂ।
SikhNet (Spanish)En la Compañía de los Santos, se escucha el Naam, el Nombre del Señor,.
ਸਾਧਸੰਗਿ; ਹਰਿ ਕੇ ਗੁਨ ਗਾਉ ॥
saadhasang; har ke gun gaau |
Sant Singh KhalsaIn the Company of the Holy, sing the Glorious Praises of the Lord.
Manmohan SinghIn the guild of saints sing God's praises.
Manmohan Singh (Punjabi)ਸਤਿ ਸੰਗਤ ਅੰਦਰ ਵਾਹਿਗੁਰੂ ਦਾ ਜੱਸ ਗਾਇਨ ਕਰ।
Fareedkot Teekaਪੁਨਾ ਸੰਤੋਂ ਕੇ ਸੰਗ ਮੇਂ ਮਿਲ ਕਰ ਹਰੀ ਕੇ ਗੁਣੋਂ ਕੋ ਗਾਵਣਾ ਕਰੋ॥
Prof. Sahib Singhਤੇ ਪ੍ਰਭੂ ਦੇ ਗੁਣ ਗਾਵਾਂ (ਇਹ ਮੇਰੀ ਕਾਮਨਾ ਹੈ)।ਪਦ ਅਰਥ ਗਾਉ = ਮੈਂ ਗਾਵਾਂ।
SikhNet (Spanish)En la Compañía de los Santos, canta las Gloriosas Alabanzas del Señor.
ਸਾਧ ਕੈ ਸੰਗਿ; ਨ ਮਨ ਤੇ ਬਿਸਰੈ ॥
saadh kai sang; na man te bisarai |
Sant Singh KhalsaIn the Company of the Holy, do not forget Him from your mind.
Manmohan SinghIn the guild of saints man forgets not the Lord from his mind.
Manmohan Singh (Punjabi)ਸਤਿ ਸੰਗਤ ਅੰਦਰ ਇਨਸਾਨ ਪ੍ਰਭੂ ਨੂੰ ਆਪਣੇ ਚਿੱਤੋ ਨਹੀਂ ਭੁਲਾਉਂਦਾ।
Fareedkot Teekaਸੰਤੋਂ ਕੇ ਸੰਗ ਸੇ ਵਾਹਿਗੁਰੂ ਮਨ ਤੇ ਨਹੀਂ ਵਿਸਰਤਾ ਹੈ॥
Prof. Sahib Singhਸੰਤਾਂ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਮਨ ਤੋਂ ਭੁੱਲਦਾ ਨਹੀਂ,ਪਦ ਅਰਥ ਬਿਸਰੈ = ਭੁੱਲ ਜਾਏ।
SikhNet (Spanish)En la Compañía de los Santos, no Lo ignores en tu mente.
ਸਾਧਸੰਗਿ; ਸਰਪਰ ਨਿਸਤਰੈ ॥
saadhasang; sarapar nisatarai |
Sant Singh KhalsaIn the Company of the Holy, you shall surely be saved.
Manmohan SinghIn the guild of saints he is assuredly saved.
Manmohan Singh (Punjabi)ਸਤਿ ਸੰਗਤ ਅੰਦਰ ਉਹ ਨਿਸਚਿਤ ਹੀ ਪਾਰ ਉੱਤਰ ਜਾਂਦਾ ਹੈ।
Fareedkot Teekaਸੰਤੋਂ ਕੇ ਸੰਗ ਕਰ ਸਰਪਰ ਅਰਥਾਤ ਨਿਸਚੇ ਕਰ ਕੇ ਤਰ ਜਾਤਾ ਹੈ॥
Prof. Sahib Singhਸਾਧ ਜਨਾਂ ਦੀ ਸੰਗਤਿ ਵਿਚ ਮਨੁੱਖ ਜ਼ਰੂਰ (ਵਿਕਾਰਾਂ ਤੋਂ) ਬਚ ਨਿਕਲਦਾ ਹੈ।ਪਦ ਅਰਥ ਸਰਪਰ = ਜ਼ਰੂਰ।
SikhNet (Spanish)En la Compañía de los Santos, de seguro serás salvado.
ਸਾਧ ਕੈ ਸੰਗਿ; ਲਗੈ ਪ੍ਰਭੁ ਮੀਠਾ ॥
saadh kai sang; lagai prabh meetthaa |
Sant Singh KhalsaIn the Company of the Holy, God seems very sweet.
Manmohan SinghIn the guild of saints the Lord becomes sweet unto the man.
Manmohan Singh (Punjabi)ਸਤਿ ਸੰਗਤ ਅੰਦਰ ਸੁਆਮੀ ਬੰਦੇ ਨੂੰ ਮਿੱਠਾ ਲੱਗਣ ਲੱਗ ਜਾਂਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਪ੍ਰਭੂ ਮੀਠਾ ਅਰਥਾਤ ਪਿਆਰਾ ਲਾਗਤਾ ਹੈ॥
Prof. Sahib Singhਭਲਿਆਂ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਪਿਆਰਾ ਲੱਗਣ ਲੱਗ ਜਾਂਦਾ ਹੈ,
SikhNet (Spanish)En la Compañía de los Santos, Dios sabe muy Dulce.
ਸਾਧੂ ਕੈ ਸੰਗਿ; ਘਟਿ ਘਟਿ ਡੀਠਾ ॥
saadhoo kai sang; ghatt ghatt ddeetthaa |
Sant Singh KhalsaIn the Company of the Holy, He is seen in each and every heart.
Manmohan SinghIn the guild of saints God is seen in every heart.
Manmohan Singh (Punjabi)ਸਤਿ ਸੰਗਤ ਅੰਦਰ ਵਾਹਿਗੁਰੂ ਹਰ ਦਿਲ ਵਿੱਚ ਦਿੱਸ ਆਉਂਦਾ ਹੈ।
Fareedkot Teekaਸੰਤੋਂ ਕੇ ਸੰਗ ਕਰ ਘਟ ਘਟ ਮੇਂ ਪ੍ਰਭੂ ਪੂਰਨ ਸਰੂਪ ਦ੍ਰਿਸ਼ਟ ਆਯਾ ਹੈ॥
Prof. Sahib Singhਅਤੇ ਉਹ ਹਰੇਕ ਸਰੀਰ ਵਿਚ ਦਿਖਾਈ ਦੇਣ ਲੱਗ ਜਾਂਦਾ ਹੈ।ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ।
SikhNet (Spanish)En la Compañía de los Santos, Él es visto en cada corazón.
ਸਾਧਸੰਗਿ; ਭਏ ਆਗਿਆਕਾਰੀ ॥
saadhasang; bhe aagiaakaaree |
Sant Singh KhalsaIn the Company of the Holy, we become obedient to the Lord.
Manmohan SinghIn the saints congregation man becomes obedient to the Lord.
Manmohan Singh (Punjabi)ਸਾਧ ਸੰਗਤ ਅੰਦਰ ਆਦਮੀ ਸੁਆਮੀ ਦਾ ਹੁਕਮ ਮੰਨਣ ਵਾਲਾ ਹੋ ਜਾਂਦਾ ਹੈ।
Fareedkot Teekaਸੰਤੋਂ ਕੇ ਸੰਗ ਕਰ ਹਮ ਹਰੀ ਕੇ ਆਗਿਆਕਾਰੀ ਭਏ ਹੈਂ॥
Prof. Sahib Singhਸਾਧੂਆਂ ਦੀ ਸੰਗਤਿ ਕੀਤਿਆਂ (ਅਸੀ) ਪ੍ਰਭੂ ਦਾ ਹੁਕਮ ਮੰਨਣ ਵਾਲੇ ਹੋ ਜਾਂਦੇ ਹਾਂ,ਪਦ ਅਰਥ ਆਗਿਆਕਾਰੀ = ਪ੍ਰਭੂ ਦਾ ਹੁਕਮ ਮੰਨਣ ਵਾਲੇ।
SikhNet (Spanish)En la Compañía de los Santos, nos volvemos obedientes al Señor.
ਸਾਧਸੰਗਿ; ਗਤਿ ਭਈ ਹਮਾਰੀ ॥
saadhasang; gat bhee hamaaree |
Sant Singh KhalsaIn the Company of the Holy, we obtain the state of salvation.
Manmohan SinghIn the saints congregation I have obtained salvation.
Manmohan Singh (Punjabi)ਸਾਧ ਸੰਗਤ ਅੰਦਰ ਮੈਂ ਮੁਕਤੀ ਪ੍ਰਾਪਤ ਕਰ ਲਈ ਹੈ।
Fareedkot Teekaਸੰਤੋਂ ਕੇ ਸੰਗ ਸੇ ਹਮਾਰੀ ਗਤੀ ਭਈ ਹੈ॥
Prof. Sahib Singhਅਤੇ ਸਾਡੀ ਆਤਮਕ ਅਵਸਥਾ ਸੁਧਰ ਜਾਂਦੀ ਹੈ।ਪਦ ਅਰਥ ਗਤਿ = ਚੰਗੀ ਹਾਲਤ।
SikhNet (Spanish)En la Compañía de los Santos, obtenemos el Estado de Salvación.
ਸਾਧ ਕੈ ਸੰਗਿ; ਮਿਟੇ ਸਭਿ ਰੋਗ ॥
saadh kai sang; mitte sabh rog |
Sant Singh KhalsaIn the Company of the Holy, all diseases are cured.
Manmohan SinghIn the saints congregation all the maladies are healed.
Manmohan Singh (Punjabi)ਸਾਧ ਸੰਗਤ ਅੰਦਰ ਸਾਰੀਆਂ ਬੀਮਾਰੀਆਂ ਹਟ ਜਾਂਦੀਆਂ ਹਨ।
Fareedkot Teekaਸੰਤੋਂ ਕੇ ਸੰਗ ਕਰ ਤਿਨ ਕੇ ਸਰਬ ਮਨ ਤਨ ਕੇ ਰੋਗ ਮਿਟ ਗਏ ਹੈਂ॥
Prof. Sahib Singhਸੰਤ ਜਨਾਂ ਦੀ ਸੁਹਬਤ ਵਿਚ (ਵਿਕਾਰ ਆਦਿਕ) ਸਾਰੇ ਰੋਗ ਮਿਟ ਜਾਂਦੇ ਹਨ;
SikhNet (Spanish)En la Compañía de los Santos, todas los males son sanados.
ਨਾਨਕ; ਸਾਧ ਭੇਟੇ ਸੰਜੋਗ ॥੭॥
naanak; saadh bhette sanjog |7|
Sant Singh KhalsaO Nanak, one meets with the Holy, by highest destiny. ||7||
Manmohan SinghNanak by good destiny the saints are met.
Manmohan Singh (Punjabi)ਨਾਨਕ ਚੰਗੀ ਕਿਸਮਤ ਦੁਆਰਾ ਸੰਤ ਮਿਲਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੂਰਬਲੇ ਸੰਯੋਗੋਂ ਸੇ ਜਿਨ ਕੌ ਸੰਤ ਮਿਲੇ ਹੈਂ॥੭॥
Prof. Sahib Singhਹੇ ਨਾਨਕ! (ਵੱਡੇ) ਭਾਗਾਂ ਨਾਲ ਸਾਧ ਜਨ ਮਿਲਦੇ ਹਨ ॥੭॥ਪਦ ਅਰਥ ਭੇਟੇ = ਮਿਲਦੇ ਹਨ। ਸੰਜੋਗ = ਭਾਗਾਂ ਨਾਲ ॥੭॥
SikhNet (Spanish)Oh, dice Nanak, uno encuentra a los Santos por un Destino elevado. (7)