ਸਾਧ ਕੈ ਸੰਗਿ; ਸਭ ਕੁਲ ਉਧਾਰੈ ॥
saadh kai sang; sabh kul udhaarai | Ang 271
Sant Singh KhalsaIn the Company of the Holy, all one's family is saved.
Manmohan SinghBy association with saints one's family is all saved.
Manmohan Singh (Punjabi)ਸੰਤਾਂ ਦੀ ਸੰਗਤ ਦੁਆਰਾ ਆਦਮੀ ਦੀ ਸਮੂਹ ਵੰਸ਼ ਪਾਰ ਉਤਰ ਜਾਂਦੀ ਹੈ।
Fareedkot Teekaਸੰਤੋਂ ਕੇ ਸੰਗ ਕਰ ਇਹ ਜੀਵ ਸੰਪੂਰਨ ਕੁਲੋਂ ਕੌ ਉਧਾਰ ਲੇਤਾ ਹੈ॥
Prof. Sahib Singhਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ ਆਪਣੀਆਂ) ਸਾਰੀਆਂ ਕੁਲਾਂ (ਵਿਕਾਰਾਂ ਤੋਂ) ਬਚਾ ਲੈਂਦਾ ਹੈ,ਪਦ ਅਰਥ ਉਧਾਰੈ = ਬਚਾ ਲੈਂਦਾ ਹੈ।
SikhNet (Spanish)Un hombre que convive con seres virtuosos se salva a sí mismo
ਸਾਧਸੰਗਿ; ਸਾਜਨ ਮੀਤ ਕੁਟੰਬ ਨਿਸਤਾਰੈ ॥
saadhasang; saajan meet kuttanb nisataarai | Ang 271
Sant Singh KhalsaIn the Company of the Holy, one's friends, acquaintances and relatives are redeemed.
Manmohan SinghBy association with the saints one's friends, intimates and relations are redeemed.
Manmohan Singh (Punjabi)ਸੰਤਾਂ ਦੀ ਸੰਗਤ ਦੁਆਰਾ ਇਨਸਾਨ ਦੇ ਦੋਸਤ -ਯਾਰ ਅਤੇ ਸਨਬੰਧੀ ਤਰ ਜਾਂਦੇ ਹਨ।
Fareedkot Teekaਸੰਤੋਂ ਕੇ ਸੰਗ ਕਰ ਸ੍ਵਜਨ ਮਿਤ੍ਰੋਂ ਕੇ ਕੁਟੰਬ ਆਦਿ ਸਭ ਕੋ ਤਾਰ ਲੇਤਾ ਹੈ॥
Prof. Sahib Singhਤੇ (ਆਪਣੇ) ਸੱਜਣਾਂ ਮਿੱਤ੍ਰਾਂ ਤੇ ਪਰਵਾਰ ਨੂੰ ਤਾਰ ਲੈਂਦਾ ਹੈ।ਪਦ ਅਰਥ ਕੁਟੰਬ = ਪਰਵਾਰ। ਨਿਸਤਾਰੈ = ਤਾਰ ਲੈਂਦਾ ਹੈ।
SikhNet (Spanish)y a todos los suyos.
ਸਾਧੂ ਕੈ ਸੰਗਿ; ਸੋ ਧਨੁ ਪਾਵੈ ॥
saadhoo kai sang; so dhan paavai | Ang 271
Sant Singh KhalsaIn the Company of the Holy, that wealth is obtained.
Manmohan SinghBy association with the saints that wealth is obtained,
Manmohan Singh (Punjabi)ਸੰਤਾਂ ਦੀ ਸੰਗਤ ਦੁਆਰਾ ਉਹ ਦੌਲਤ ਪ੍ਰਾਪਤ ਹੁੰਦੀ ਹੈ,
Fareedkot Teekaਸੰਤੋਂ ਕੇ ਸੰਗ ਕਰ ਕੇ ਇਹ ਜੀਵ ਸੋ ਨਾਮ ਧਨ ਕੌ ਪਾਵਤਾ ਹੈ॥
Prof. Sahib Singhਸੰਤਾਂ ਦੀ ਸੰਗਤਿ ਵਿਚ ਮਨੁੱਖ ਨੂੰ ਉਹ ਧਨ ਲੱਭ ਪੈਂਦਾ ਹੈ,
SikhNet (Spanish)En tal Compañía se encuentra inagotable Fuente de Riqueza,
ਜਿਸੁ ਧਨ ਤੇ; ਸਭੁ ਕੋ ਵਰਸਾਵੈ ॥
jis dhan te; sabh ko varasaavai | Ang 271
Sant Singh KhalsaEveryone benefits from that wealth.
Manmohan Singhfrom which wealth everyone gains advantage.
Manmohan Singh (Punjabi)ਜਿਸ ਦੌਲਤ ਤੋਂ ਹਰ ਕੋਈ ਲਾਭ ਉਠਾਉਂਦਾ ਹੈ।
Fareedkot Teekaਜਿਸ ਨਾਮ ਧਨ ਸੇ ਸਭ ਕੋ ਵਰਸਾਵਤਾ ਹੈ, ਭਾਵ ਨਾਮ ਦਾਨ ਦੇ ਕਰ ਉਧਾਰ ਕਰਤਾ ਹੈ॥
Prof. Sahib Singhਜਿਸ ਧਨ ਦੇ ਮਿਲਣ ਨਾਲ ਹਰੇਕ ਮਨੁੱਖ ਨਾਮਣੇ ਵਾਲਾ ਹੋ ਜਾਂਦਾ ਹੈ।ਪਦ ਅਰਥ ਸਭੁ ਕੋ = ਹਰੇਕ ਜੀਵ। ਵਰਸਾਵੈ = {Skt. वृष् वर्षयते = 1. To be powerful or eminent} ਬਲਵਾਨ ਹੋ ਜਾਂਦਾ ਹੈ, ਨਾਮਣੇ ਵਾਲਾ ਹੋ ਜਾਂਦਾ ਹੈ।
SikhNet (Spanish)que el Gurmukj brinda a los demás como Dicha y Bienaventuranza.
ਸਾਧਸੰਗਿ; ਧਰਮ ਰਾਇ ਕਰੇ ਸੇਵਾ ॥
saadhasang; dharam raae kare sevaa | Ang 271
Sant Singh KhalsaIn the Company of the Holy, the Lord of Dharma serves.
Manmohan SinghThe Righteous Judge performs service for him, who associates with the saints.
Manmohan Singh (Punjabi)ਧਰਮਰਾਜ ਉਸ ਦੀ ਟਹਿਲ ਕਮਾਉਂਦਾ ਹੈ, ਜੋ ਸੰਤਾਂ ਦੀ ਸੰਗਤ ਕਰਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਧਰਮ ਰਾਜਾ ਭੀ ਸੇਵਾ ਕਰਤਾ ਹੈ॥
Prof. Sahib Singhਸਾਧੂ ਜਨਾਂ ਦੀ ਸੰਗਤਿ ਵਿਚ ਰਿਹਾਂ ਧਰਮਰਾਜ (ਭੀ) ਸੇਵਾ ਕਰਦਾ ਹੈ,
SikhNet (Spanish)Hasta el rey de la muerte rinde pleitesía a ese hombre
ਸਾਧ ਕੈ ਸੰਗਿ; ਸੋਭਾ ਸੁਰਦੇਵਾ ॥
saadh kai sang; sobhaa suradevaa | Ang 271
Sant Singh KhalsaIn the Company of the Holy, the divine, angelic beings sing God's Praises.
Manmohan SinghThe angles and gods sing the praise of him, who associates with the saints.
Manmohan Singh (Punjabi)ਫ਼ਰਿਸ਼ਤੇ ਅਤੇ ਦੇਵਤੇ ਉਸ ਦਾ ਜੱਸ ਗਾਇਨ ਕਰਦੇ ਹਨ, ਜੋ ਸੰਤਾਂ ਦੀ ਸੰਗਤ ਕਰਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਸੋਭਾਵਾਨ ਹੋ ਕਰ ਸੁਰੋਂ ਕਾ ਦੇਵ ਅਰਥਾਤ ਪੂਜਨੇ ਯੋਗ ਹੋ ਜਾਤਾ ਹੈ; ਵਾ ਸੰਤੋਂ ਕੇ ਸੰਗ ਕਰ ਕੇ (ਸੁਰਦੇਵਾ) ਇੰਦ੍ਰ ਭੀ ਸੋਭਾ ਕਰਤਾ ਹੈ; ਵਾ ਸੰਤੋਂ ਕੇ ਸੰਗ ਕਰਨੇ ਸੇ ਚਾਹੋ ਦੇਵਤਿਓਂ ਮੇਂ ਜੋ ਚਾਹੋ ਦੈਤੋਂ ਮੇਂ ਹੋ ਤਿਸ ਕੀ ਸੋਭਾ ਹੋਤੀ ਹੈ॥
Prof. Sahib Singhਅਤੇ (ਦੇਵਤੇ ਭੀ) ਸੋਭਾ ਕਰਦੇ ਹਨ।ਪਦ ਅਰਥ ਸੁਰ = ਦੇਵਤੇ।
SikhNet (Spanish)y los ángeles cantan su Gloria.
ਸਾਧੂ ਕੈ ਸੰਗਿ; ਪਾਪ ਪਲਾਇਨ ॥
saadhoo kai sang; paap palaaein | Ang 271
Sant Singh KhalsaIn the Company of the Holy, one's sins fly away.
Manmohan SinghBy association with the saints the sins flee away.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਕਸਮਲ ਦੌੜ ਜਾਂਦੇ ਹਨ।
Fareedkot Teekaਸੰਤੋਂ ਕੇ ਸੰਗ ਕਰ ਸਰਬ ਪਾਪ (ਪਲਾਇਨ) ਭਾਗਤੇ ਅਰਥਾਤ ਦੂਰ ਹੋ ਜਾਤੇ ਹੈਂ॥
Prof. Sahib Singhਗੁਰਮੁਖਾਂ ਦੀ ਸੰਗਤਿ ਵਿਚ ਪਾਪ ਦੂਰ ਹੋ ਜਾਂਦੇ ਹਨ,ਪਦ ਅਰਥ ਪਲਾਇਨ = {Skt. प्लु! A. fade away, disappear} ਨਾਸ ਹੋ ਜਾਂਦੇ ਹਨ।
SikhNet (Spanish)Viviendo en Santa Compañía las propias faltas son borradas
ਸਾਧਸੰਗਿ; ਅੰਮ੍ਰਿਤ ਗੁਨ ਗਾਇਨ ॥
saadhasang; amrit gun gaaein | Ang 271
Sant Singh KhalsaIn the Company of the Holy, one sings the Ambrosial Glories.
Manmohan SinghBy association with the saints the mortal sings the praise of the Ambrosial Name.
Manmohan Singh (Punjabi)ਸੰਤਾਂ ਦੀ ਸੰਗਤ ਦੁਆਰਾ ਪ੍ਰਾਣੀ ਅੰਮ੍ਰਿਤਮਈ ਨਾਮੁ ਦਾ ਜੱਸ ਅਲਾਪਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਅੰਮ੍ਰਿਤ ਰੂਪ ਹਰੀ ਕੇ ਗੁਣੋਂ ਕਾ ਗਾਯਨ ਹੋਤਾ ਹੈ॥
Prof. Sahib Singh(ਕਿਉਂਕਿ ਓਥੇ) ਪ੍ਰਭੂ ਦੇ ਅਮਰ ਕਰਨ ਵਾਲੇ ਗੁਣ (ਮਨੁੱਖ) ਗਾਉਂਦੇ ਹਨ।
SikhNet (Spanish)y se cantan Alabanzas al más Venerado Señor.
ਸਾਧ ਕੈ ਸੰਗਿ; ਸ੍ਰਬ ਥਾਨ ਗੰਮਿ ॥
saadh kai sang; srab thaan gam | Ang 271
Sant Singh KhalsaIn the Company of the Holy, all places are within reach.
Manmohan SinghBy association with the saints man comes to have access to all the places.
Manmohan Singh (Punjabi)ਸੰਤਾਂ ਦੀ ਸੰਗਤ ਦੁਆਰਾ ਆਦਮੀ ਦੀ ਸਾਰੀਆਂ ਥਾਵਾਂ ਤੇ ਪਹੁੰਚ ਹੋ ਜਾਂਦੀ ਹੈ।
Fareedkot Teekaਸੰਤੋਂ ਕੇ ਸੰਗ ਕਰ ਸਰਬ ਅਸਥਾਨੋਂ ਮੇਂ ਗੰਮਤਾ ਹੋ ਜਾਤੀ ਹੈ॥
Prof. Sahib Singhਸੰਤਾਂ ਦੀ ਸੰਗਤਿ ਵਿਚ ਰਹਿ ਕੇ ਸਭ ਥਾਈਂ ਪਹੁੰਚ ਹੋ ਜਾਂਦੀ ਹੈ (ਭਾਵ, ਉੱਚੀ ਆਤਮਕ ਸਮਰੱਥਾ ਆ ਜਾਂਦੀ ਹੈ);ਪਦ ਅਰਥ ਸ੍ਰਬ = ਸਰਬ, ਸਾਰੇ। ਗੰਮਿ = ਪਹੁੰਚ।
SikhNet (Spanish)Cultivando la Compañía de los Santos se penetra en lo más recóndito de la Conciencia
ਨਾਨਕ ਸਾਧ ਕੈ ਸੰਗਿ; ਸਫਲ ਜਨੰਮ ॥੫॥
naanak saadh kai sang; safal janam |5| Ang 272
Sant Singh KhalsaO Nanak, in the Company of the Holy, one's life becomes fruitful. ||5||
Manmohan SinghNanak, by association with the saints man's birth becomes profitable.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਨਾਨਕ, ਇਨਸਾਨ ਦਾ ਜਨਮ ਲਾਭਦਾਇਕ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤੋਂ ਕੇ ਸੰਗ ਸੇ ਇਹ ਜਨਮੁ ਸਫਲ ਹੋ ਜਾਤਾ ਹੈ॥੫॥
Prof. Sahib Singhਹੇ ਨਾਨਕ! ਸਾਧੂ ਦੀ ਸੰਗਤਿ ਵਿਚ ਮਨੁੱਖਾ ਜਨਮ ਦਾ ਫਲ ਮਿਲ ਜਾਂਦਾ ਹੈ ॥੫॥
SikhNet (Spanish)y la vida se torna fructífera en todos los campos.(5)