ੴ

ਸਿੱਖਬਾਣੀ · SikhBani

ਬਿਨੁ ਸਤਿਗੁਰ ਸੇਵੇ ਸਾਤਿ ਨ ਆਵਈ ਦੂਜੀ ਨਾਹੀ ਜਾਇ ॥

bin satigur seve saat na aavee doojee naahee jaae
Guru Amardas Ji ਗੁਰੂ ਅਮਰਦਾਸ ਜੀ · Raag Gujri · Ang 516 · 8 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਬਿਨੁ ਸਤਿਗੁਰ ਸੇਵੇ. ਸਾਤਿ ਨ ਆਵਈ; ਦੂਜੀ ਨਾਹੀ ਜਾਇ ॥

bin satigur seve. saat na aavee; doojee naahee jaae |

Sant Singh KhalsaWithout serving the True Guru, peace is not obtained, and the sense of duality does not depart.
Manmohan SinghWithout serving the True Guru, respite is not attained and another's love departs not.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਾਝੋਂ ਠੰਢ-ਚੈਨ ਪ੍ਰਾਪਤ ਨਹੀਂ ਹੁੰਦੀ ਅਤੇ ਹੋਰਸ ਦੀ ਪ੍ਰੀਤ ਦੂਰ ਨਹੀਂ ਹੁੰਦੀ।
Fareedkot Teekaਸਤਿਗੁਰ ਕੀ ਸੇਵਾ ਸੇ ਬਿਨਾਂ ਸਾਂਤ ਨਹੀਂ ਪ੍ਰਾਪਤ ਹੋਤੀ ਔਰ ਗੁਰੋਂ ਸੇ ਬਿਨਾਂ ਦੂਸਰੀ ਜਗਹ ਸਾਂਤਕੀ ਨਹੀਂ ਹੈ॥
Prof. Sahib Singhਸਤਿਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਸ਼ਾਂਤੀ ਨਹੀਂ ਆਉਂਦੀ ਤੇ (ਸਤਿਗੁਰੂ ਤੋਂ ਬਿਨਾ) ਹੋਰ ਕੋਈ ਥਾਂ ਨਹੀਂ (ਜਿਥੇ ਇਹ ਮਿਲ ਸਕੇ),
SikhNet (Spanish)Sin servir al Verdadero Guru uno no logra la Paz y no hay ningún otro lugar a donde ir.

ਜੇ ਬਹੁਤੇਰਾ ਲੋਚੀਐ; ਵਿਣੁ ਕਰਮੈ. ਨ ਪਾਇਆ ਜਾਇ ॥

je bahuteraa locheeai; vin karamai. na paaeaa jaae |

Sant Singh KhalsaNo matter how much one may wish, without the Lord's Grace, He is not found.
Manmohan SinghHowever much one may wish without the Lord's grace, the True Guru is not found.
Manmohan Singh (Punjabi)ਜਿੰਨੀ ਬਥੇਰੀ ਆਦਮੀ ਚਾਹਨਾ ਪਿਆ ਕਰੇ ਪ੍ਰਭੂ ਦੀ ਰਹਿਮਤ ਦੇ ਬਗੈਰ, ਸੱਚੇ ਗੁਰੂ ਜੀ ਨਹੀਂ ਲੱਭਦੇ।
Fareedkot Teekaਜੇ ਬਹੁਤ ਇਛਾ ਭੀ ਕਰੀਏ, ਪਰੰਤੂ ਬਿਨਾਂ ਕਰਮੋਂ ਸੇ ਸਾਂਤ ਪਦ ਵਾ ਗੁਰੂ ਪਾਇਆ ਨਹੀਂ ਜਾਤਾ॥
Prof. Sahib Singhਭਾਵੇਂ ਕਿਤਨੀ ਹੀ ਤਾਂਘ ਕਰੀਏ, ਮੇਹਰ ਤੋਂ ਬਿਨਾ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ।
SikhNet (Spanish)Uno podrá añorar tanto como quiera, pero sin la Gracia del Señor, no Lo podrá obtener.

ਜਿਨੑਾ ਅੰਤਰਿ ਲੋਭ ਵਿਕਾਰੁ ਹੈ; ਦੂਜੈ ਭਾਇ ਖੁਆਇ ॥

jinaa antar lobh vikaar hai; doojai bhaae khuaae |

Sant Singh KhalsaThose who are filled with greed and corruption are ruined by the love of duality.
Manmohan SinghThey, within whom are avarice and sin, are ruined by duality.
Manmohan Singh (Punjabi)ਜਿਨ੍ਹਾਂ ਦੇ ਅੰਦਰ ਲਾਲਚ ਅਤੇ ਪਾਪ ਹਨ, ਉਨ੍ਹਾਂ ਨੂੰ ਦਵੈਤ-ਭਾਵ ਤਬਾਹ ਕਰ ਦਿੰਦਾ ਹੈ।
Fareedkot Teekaਜਿਨ ਕੇ ਅੰਤਸਕਰਣ ਮੇਂ ਲੋਭ ਰੂਪ ਬਿਕਾਰ ਹੈ, ਵਹੁ ਦ੍ਵੈਤ ਭਾਉ ਮੇਂ ਲਗ ਕਰਕੈ (ਖੁਆਇ) ਭੂਲੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਲੋਭ ਦਾ ਔਗੁਣ ਹੈ, ਉਹ ਮਾਇਆ ਦੇ ਪਿਆਰ ਵਿਚ ਭੁੱਲੇ ਹੋਏ ਹਨ,
SikhNet (Spanish)Aquéllos en quienes habita el vicio y la avaricia son destruidos por la dualidad.

ਜੰਮਣੁ ਮਰਣੁ. ਨ ਚੁਕਈ; ਹਉਮੈ ਵਿਚਿ ਦੁਖੁ ਪਾਇ ॥

jaman maran. na chukee; haumai vich dukh paae |

Sant Singh KhalsaThey cannot escape birth and death, and with egotism within them, they suffer in misery.
Manmohan SinghTheir births and deaths cease not and abiding in egotism, they suffer misery.
Manmohan Singh (Punjabi)ਉਨ੍ਹਾਂ ਦੇ ਜੰਮਣੇ ਅਤੇ ਮਰਨੇ ਮੁੱਕਦੇ ਨਹੀਂ ਅਤੇ ਹੰਕਾਰ ਅੰਦਰ (ਕਾਰਨ) ਉਹ ਕਸ਼ਟ ਉਠਾਉਂਦੇ ਹਨ।
Fareedkot Teekaਤਿਨ ਕਾ ਜਨਮ ਮਰਣ ਨਿਵਿਰਤ ਨਹੀਂ ਹੋਤਾ, ਹੰਤਾ ਮਮਤਾ ਕੇ ਫਲ੍ਹ ਕਰ ਕੇ ਦੁਖ ਪਾਉਤੇ ਹੈਂ॥
Prof. Sahib Singhਉਹਨਾਂ ਦਾ ਜੰਮਣਾ ਮਰਣਾ ਮੁੱਕਦਾ ਨਹੀਂ ਤੇ ਉਹ ਅਹੰਕਾਰ ਵਿਚ ਕਲੇਸ਼ ਉਠਾਉਂਦੇ ਹਨ।
SikhNet (Spanish)No escapan el ciclo de nacimientos y muertes y atrapados en el ego,

ਜਿਨੑਾ ਸਤਿਗੁਰ ਸਿਉ ਚਿਤੁ ਲਾਇਆ; ਸੁ ਖਾਲੀ ਕੋਈ ਨਾਹਿ ॥

jinaa satigur siau chit laaeaa; su khaalee koee naeh |

Sant Singh KhalsaThose who center their consciousness on the True Guru, never go empty-handed.
Manmohan SinghThey who have fixed their mind on the True Guru, of those none is empty-handed.
Manmohan Singh (Punjabi)ਜਿਨ੍ਹਾਂ ਨੇ ਸੱਚੇ ਗੁਰਾਂ ਨਾਲ ਆਪਣਾ ਮਨ ਜੋੜਿਆ ਹੈ, ਉਨ੍ਹਾਂ ਵਿਚੋਂ ਕੋਈ ਵੀ ਨਿਰਾਸ ਜਾਂ ਖਾਲੀ ਹੱਥੀਂ ਨਹੀਂ ਹੁੰਦਾ।
Fareedkot Teekaਜਿਨੋਂ ਨੇ ਅਪਨਾ ਚਿਤ ਸਤਗੁਰੋਂ ਸੋ ਲਗਾਇਆ ਹੈ, ਤਿਨੋਂ ਮੇਂ ਸੇ ਪਰਮੇਸਰ ਪ੍ਰਾਪਤੀ ਤੇ (ਖਾਲੀ) ਰਹਤ ਕੋਈ ਨਹੀਂ ਹੈ, ਭਾਵ ਸਭ ਪ੍ਰਾਪਤੀ ਵਾਲੇ ਹੂਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਆਪਣੇ ਸਤਿਗੁਰੂ ਨਾਲ ਚਿੱਤ ਜੋੜਿਆ ਹੈ ਉਹਨਾਂ ਵਿਚੋਂ (ਪ੍ਰਭੂ ਦੇ ਮਿਲਾਪ ਤੋਂ) ਵਾਂਜਿਆਂ ਕੋਈ ਨਹੀਂ ਰਿਹਾ,
SikhNet (Spanish)sufren penas, pero aquéllos que están entonados en el Verdadero Guru, no les falta nada.

ਤਿਨ ਜਮ ਕੀ ਤਲਬ. ਨ ਹੋਵਈ; ਨਾ ਓਇ ਦੁਖ ਸਹਾਹਿ ॥

tin jam kee talab. na hovee; naa oe dukh sahaeh |

Sant Singh KhalsaThey are not summoned by the Messenger of Death, and they do not suffer in pain.
Manmohan SinghDeath's Courier summons them not, nor do they suffer pain.
Manmohan Singh (Punjabi)ਮੌਤ ਦਾ ਦੂਤ ਉਨ੍ਹਾਂ ਨੂੰ ਨਹੀਂ ਬੁਲਾਉਂਦਾ ਅਤੇ ਨਾਂ ਹੀ ਉਹ ਤਕਲੀਫ ਉਠਾਉਂਦੇ ਹਨ।
Fareedkot Teekaਤਿਨ ਗੁਰਮੁਖੋਂ ਕੋ ਜਮ ਰਾਜ ਕੀ (ਤਲਬ) ਬੁਲਵਾਨੀ ਨਹੀਂ ਹੋਤੀ, ਨ ਵਹੁ ਦੁਖ ਹੀ ਸਹਤੇ ਹੈਂ॥
Prof. Sahib Singhਨਾ ਤਾਂ ਉਹਨਾਂ ਨੂੰ ਜਮ ਦਾ ਸੱਦਾ ਪੈਂਦਾ ਹੈ ਤੇ ਨਾ ਉਹ ਦੁੱਖ ਸਹਿੰਦੇ ਹਨ (ਭਾਵ, ਉਹਨਾਂ ਨੂੰ ਮੌਤ ਦਾ ਸਹਮ ਪੋਹ ਨਹੀਂ ਸਕਦਾ)।
SikhNet (Spanish)La muerte no los persigue más, ni sufren dolor.

ਨਾਨਕ. ਗੁਰਮੁਖਿ ਉਬਰੇ; ਸਚੈ ਸਬਦਿ ਸਮਾਹਿ ॥੨॥

naanak. guramukh ubare; sachai sabad samaeh |2|

Sant Singh KhalsaO Nanak, the Gurmukhs are saved; they merge in the True Lord. ||2||
Manmohan SinghNanak, the Guru-wards are saved and they merge into the True Lord.
Manmohan Singh (Punjabi)ਨਾਨਕ, ਗੁਰੂ-ਸਮਪਰਨ ਪਾਰ ਉੱਤਰ ਜਾਂਦੇ ਹਨ ਅਤੇ ਉਹ ਸੱਚੇ ਸਾਹਿਬ ਵਿੱਚ ਲੀਨ ਥੀ ਵੰਞਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚੇ ਉਪਦੇਸ ਮੇਂ ਸਮਾਇ ਕਰ ਕੇ ਗੁਰਮੁਖ ਦੁਖੋਂ ਸੇ ਬਚੇ ਹੈਂ ਵਾ (ਸਮਾਹਿ) ਅਨੰਦ ਕਰ ਕੇ ਸਚੇ ਹੈਂ॥੨॥
Prof. Sahib Singhਹੇ ਨਾਨਕ! ਜੋ ਮਨੁੱਖ ਗੁਰੂ ਦੇ ਸਨਮੁਖ ਹੋਏ ਹਨ, ਉਹ (ਦੁੱਖਾਂ ਤੋਂ) ਬਚ ਗਏ ਹਨ ਤੇ ਸੱਚੇ ਸ਼ਬਦ ਵਿਚ ਲੀਨ ਰਹਿੰਦੇ ਹਨ ॥੨॥
SikhNet (Spanish)Dice Nanak, mediante el Guru, el Gurmukjs es salvado y fundido en la Palabra Verdadera. (2)
Answers quote the Granth verbatim with Ang citations. AI commentary is not Gurbani and not a religious ruling.