ੴ

ਸਿੱਖਬਾਣੀ · SikhBani

ਕਾਮੁ ਕ੍ਰੋਧੁ ਲੋਭੁ ਮੋਹੁ ਮਿਟਾਵੈ ਛੁਟਕੈ ਦੁਰਮਤਿ ਅਪੁਨੀ ਧਾਰੀ ॥

kaam krodh lobh mohu mittaavai chhuttakai duramat apunee...
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 377 · 9 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਕਾਮੁ ਕ੍ਰੋਧੁ ਲੋਭੁ ਮੋਹੁ ਮਿਟਾਵੈ; ਛੁਟਕੈ ਦੁਰਮਤਿ. ਅਪੁਨੀ ਧਾਰੀ ॥

kaam krodh lobh mohu mittaavai; chhuttakai duramat. apunee dhaaree |

Sant Singh KhalsaIf she renounces and eliminates her sexual desire, anger, greed and attachment, and her evil-mindedness and self-conceit as well;
Manmohan SinghIf the bride leaves and obliterates her lust, wrath, avarice, worldly love, evil-intellect, self-willfulness,
Manmohan Singh (Punjabi)ਜੇਕਰ ਪਤਨੀ ਆਪਣੇ ਭੋਗ-ਬਿਲਾਸ, ਰੋਹ, ਲਾਲਚ, ਸੰਸਾਰੀ ਮਮਤਾ, ਮੰਦੀ ਅਕਲ ਅਤੇ ਆਪ-ਮੋਹਾਰੇਪਣ ਨੂੰ ਛੱਡ ਤੇ ਮੇਟ ਦੇਵੇ,
Fareedkot Teekaਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕੇ ਬੇਗ ਕੋ ਤਬ ਤੂੰ ਮਿਟਾਵੈਗੀ ਔਰ ਅਪਨੀ ਧਾਰਨ ਕੀ ਹੂਈ ਜੋ ਦੁਰਮਤਿ ਹੈ, ਸੋ ਭੀ ਤੇਰੀ ਛੂਟਿ ਜਾਇਗੀ॥
Prof. Sahib Singhਹੇ ਸੁੰਦਰੀ! (ਗੁਰੂ ਦਾ ਉਪਦੇਸ਼ ਤੇਰੇ ਅੰਦਰੋਂ) ਕਾਮ ਕ੍ਰੋਧ ਲੋਭ ਮੋਹ ਨੂੰ ਮਿਟਾ ਦੇਵੇਗਾ, ਤੇਰੀ ਆਪਣੀ ਹੀ ਪੈਦਾ ਕੀਤੀ ਹੋਈ ਭੈੜੀ ਮਤਿ (ਤੇਰੇ ਅੰਦਰੋਂ) ਮੁੱਕ ਜਾਇਗੀ।

ਪਦ ਅਰਥ ਮਿਟਾਵੈ = ਮਿਟਾ ਦੇਂਦਾ ਹੈ। ਛੁਟਕੈ = ਮੁੱਕ ਜਾਂਦੀ ਹੈ। ਦੁਰਮਤਿ = ਭੈੜੀ ਮਤਿ। ਅਪੁਨੀ ਧਾਰੀ = ਆਪਣੀ ਹੀ ਪੈਦਾ ਕੀਤੀ ਹੋਈ।

SikhNet (Spanish)Si la novia logra aniquilar la lujuria, el enojo, la avaricia, el engreimiento, su naturaleza falsa nacida del ego,

ਹੋਇ ਨਿਮਾਣੀ ਸੇਵ ਕਮਾਵਹਿ; ਤਾ ਪ੍ਰੀਤਮ ਹੋਵਹਿ ਮਨਿ ਪਿਆਰੀ ॥੧॥

hoe nimaanee sev kamaaveh; taa preetam hoveh man piaaree |1|

Sant Singh Khalsaand if, becoming humble, she serves Him, then she becomes dear to her Beloved's Heart. ||1||
Manmohan Singhand by becoming humble serves her Lord, then does she become dear to her beloved's heart.
Manmohan Singh (Punjabi)ਅਤੇ ਮਸਕੀਨ ਹੋ ਕੇ ਆਪਣੇ ਸੁਆਮੀ ਦੀ ਸੇਵਾ ਕਰੇ, ਤਦ ਉਹ ਆਪਣੇ ਪਿਆਰੇ ਦੇ ਦਿਲ ਦੀ ਲਾਡਲੀ ਥੀ ਵੰਞਦੀ ਹੈ।
Fareedkot Teekaਜਬ ਮਾਨ ਕੋ ਤ੍ਯਾਗ ਕਰ ਕੇ ਨਿਮਾਣੀ ਬਨ ਕਰ ਕੇ ਸੰਤੋਂ ਕੀ ਸੇਵਾ ਕਰਹਿਗੀ ਤਬ (ਪ੍ਰੀਤਮ) ਅਕਾਲ ਪੁਰਖ ਕੇ ਮਨ ਮਹਿ ਪ੍ਯਾਰੀ ਲਗਹਿਗੀ॥੧॥
Prof. Sahib Singhਜੇ ਤੂੰ ਮਾਣ ਤਿਆਗ ਕੇ ਪ੍ਰਭੂ ਦੀ ਸੇਵਾ-ਭਗਤੀ ਕਰੇਂਗੀ, ਤਾਂ ਪ੍ਰੀਤਮ-ਪ੍ਰਭੂ ਦੇ ਮਨ ਵਿਚ ਪਿਆਰੀ ਲੱਗੇਂਗੀ ॥੧॥

ਪਦ ਅਰਥ ਕਮਾਵਹਿ = ਜੇ ਤੂੰ ਕਰੇਂ। ਮਨਿ = ਮਨ ਵਿਚ ॥੧॥

SikhNet (Spanish)y se vuelve humilde, sirve a su Señor, y se convierte en la Bienamada de su Esposo. (1)

ਸੁਣਿ ਸੁੰਦਰਿ; ਸਾਧੂ ਬਚਨ ਉਧਾਰੀ ॥

sun sundar; saadhoo bachan udhaaree |

Sant Singh KhalsaListen, O beautiful soul-bride: By the Word of the Holy Saint, you shall be saved.
Manmohan SinghHear, o beauty, by saint Guru's hymns thou shalt be saved.
Manmohan Singh (Punjabi)ਸ੍ਰਵਣ ਕਰ, ਹੇ ਸੁਹਣੀਏ! ਸੰਤ ਗੁਰਾਂ ਦੀ ਬਾਣੀ ਦੁਆਰਾ ਤੇਰਾ ਪਾਰ ਉਤਾਰਾ ਹੋਵੇਗਾ।
Fareedkot Teekaਹੇ (ਨਾਰੀ) ਜਗ੍ਯਾਸੂ ਸਾਧੂਓਂ ਕੇ ਸੁੰਦਰ ਬਚਨ ਕੋ ਤੂੰ ਸ੍ਰਵਣ ਕਰ, ਤਬ ਤੇਰਾ ਉਧਾਰ ਹੋਇਗਾ॥
Prof. Sahib Singhਹੇ ਸੁੰਦਰੀ! ਹੇ ਆਪਣੇ ਮਨ ਵਿਚ ਆਤਮਕ ਆਨੰਦ ਟਿਕਾਈ ਰੱਖਣ ਦੀ ਚਾਹਵਾਨ ਜੀਵ-ਇਸਤ੍ਰੀ! ਗੁਰੂ ਦੇ ਬਚਨ ਸੁਣ ਕੇ (ਆਪਣੇ ਆਪ ਨੂੰ ਸੰਸਾਰ-ਸਮੁੰਦਰ ਵਿਚ ਡੁੱਬਣ ਤੋਂ) ਬਚਾ।

ਪਦ ਅਰਥ ਸੁੰਦਰਿ = ਹੇ ਸੁੰਦਰੀ! ਹੇ ਸੋਹਣੀ ਜੀਵ-ਇਸਤ੍ਰੀ! ਸਾਧੂ ਬਚਨ = ਗੁਰੂ ਦੇ ਬਚਨ। ਉਧਾਰੀ = ਉਧਾਰਿ, (ਆਪਣੇ ਆਪ ਨੂੰ ਸੰਸਾਰ-ਸਮੁੰਦਰ ਵਿਚ ਡੁੱਬਣ ਤੋਂ) ਬਚਾ ਲੈ।

SikhNet (Spanish)Escucha, mujer bella, solamente la Palabra del Santo te lleva a través,

ਦੂਖ ਭੂਖ ਮਿਟੈ ਤੇਰੋ ਸਹਸਾ; ਸੁਖ ਪਾਵਹਿ ਤੂੰ, ਸੁਖਮਨਿ ਨਾਰੀ ॥੧॥ ਰਹਾਉ ॥

dookh bhookh mittai tero sahasaa; sukh paaveh toon, sukhaman naaree |1| rahaau |

Sant Singh KhalsaYour pain, hunger and doubt shall vanish, and you shall obtain peace, O happy soul-bride. ||1||Pause||
Manmohan SinghThy pain, hunger and doubt shall vanish and thou, O lady, with joyous heart, shalt obtain peace. Pause.
Manmohan Singh (Punjabi)ਤੇਰੀ ਪੀੜ, ਭੁੱਖ ਅਤੇ ਵਹਿਮ ਅਲੋਪ ਹੋ ਜਾਣਗੇ, ਅਤੇ ਤੂੰ ਹੇ ਖੁਸ਼-ਚਿੱਤ ਵਾਲੀ ਇਸਤਰੀਏ! ਅਨੰਦ ਪਾ ਲਵੇਗੀਂ। ਠਹਿਰਾਉ।
Fareedkot Teeka(ਸੁਖਮਨਿ ਨਾਰੀ) ਮਨ ਕੋ ਸੁਖ ਦੇਨੇ ਹਾਰੀ (ਨਾਰੀ) ਪ੍ਰੇਮਾ ਭਗਤੀ ਜਬ ਤੁਝੇ ਪ੍ਰਾਪਤਿ ਹੋਇਗੀ ਤਬ ਦੁਖ ਔ (ਭੂਖ) ਤ੍ਰਿਸਨਾ ਅਰ ਤੇਰਾ ਸਹਸਾ ਸਭ ਨਿਬ੍ਰਿਤ ਹੋਇ ਜਾਇਗਾ ਔਰ ਤੂੰ ਸੁਖ ਪਾਵਹਿਗੀ॥੧॥ ਰਹਾਉ ॥
Prof. Sahib Singh(ਗੁਰੂ ਦੀ ਬਾਣੀ ਦੀ ਬਰਕਤਿ ਨਾਲ) ਤੇਰਾ ਦੁੱਖ ਮਿਟ ਜਾਇਗਾ ਤੇਰੀ ਮਾਇਆ ਦੀ ਭੁੱਖ ਮਿਟ ਜਾਇਗੀ ਤੂੰ ਆਤਮਕ ਅਨੰਦ ਮਾਣੇਂਗੀ ॥੧॥ ਰਹਾਉ ॥

ਪਦ ਅਰਥ ਸਹਸਾ = ਸਹਮ। ਸੁਖਮਨਿ = ਜਿਸ ਦੇ ਮਨ ਵਿਚ ਆਤਮਕ ਆਨੰਦ ਵੱਸ ਰਿਹਾ ਹੈ। ਨਾਰੀ = ਹੇ ਜੀਵ-ਇਸਤ੍ਰੀ! ॥੧॥ ਰਹਾਉ ॥

SikhNet (Spanish)sólo así se acabará tu tristeza, tu hambre y tus grandes preocupaciones, y el Éxtasis tomará lugar en tu mente calmada. (1‑Pausa)

ਚਰਣ ਪਖਾਰਿ. ਕਰਉ ਗੁਰ ਸੇਵਾ; ਆਤਮ ਸੁਧੁ. ਬਿਖੁ ਤਿਆਸ ਨਿਵਾਰੀ ॥

charan pakhaar. krau gur sevaa; aatam sudh. bikh tiaas nivaaree |

Sant Singh KhalsaWashing the Guru's feet, and serving Him, the soul is sanctified, and the thirst for sin is quenched.
Manmohan SinghBy washing Guru feet and serving him, the soul becomes pure and the thirst for sins is quenched.
Manmohan Singh (Punjabi)ਗੁਰਾਂ ਦੇ ਪੈਰ ਧੌਣ ਅਤੇ ਉਨ੍ਹਾਂ ਦੀ ਟਹਿਲ ਕਮਾਉਣ ਦੁਆਰਾ ਆਤਮਾ ਪਵਿੱਤ੍ਰ ਹੋ ਜਾਂਦੀ ਹੈ ਅਤੇ ਪਾਪਾਂ ਦੀ ਤੇਹ ਬੁੱਝ ਜਾਂਦੀ ਹੈ।
Fareedkot Teekaਜਬ ਚਰਨ ਧੋਇ ਕਰ ਗੁਰੋਂ ਕੀ ਸੇਵਾ ਕਰੈਂਗੀ ਤਬ ਤੇਰਾ ਆਤਮਾ ਸੁਧ ਹੋਇਗਾ ਔਰ ਬਿਖ੍ਯ ਕੀ (ਤਿਆਸ) ਪ੍ਯਾਸਾ ਨਿਵਾਰੀ ਜਾਇਗੀ॥
Prof. Sahib Singhਹੇ ਸੁੰਦਰੀ! ਗੁਰੂ ਦੇ ਚਰਨ ਧੋ ਕੇ ਗੁਰੂ ਦੀ (ਦੱਸੀ) ਸੇਵਾ ਕਰਿਆ ਕਰ, ਤੇਰਾ ਆਤਮਾ ਪਵਿਤ੍ਰ ਹੋ ਜਾਇਗਾ (ਇਹ ਸੇਵਾ ਤੇਰੇ ਅੰਦਰੋਂ ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੇ ਮਾਇਆ-ਮੋਹ ਦੇ) ਜ਼ਹਰ ਨੂੰ ਦੂਰ ਕਰ ਦੇਵੇਗੀ, ਮਾਇਆ ਦੀ ਤ੍ਰਿਸ਼ਨਾ ਨੂੰ ਮਿਟਾ ਦੇਵੇਗੀ।

ਪਦ ਅਰਥ ਪਖਾਰਿ = ਪਖਾਲਿ, ਧੋ ਕੇ। ਕਰਉ = ਤੂੰ ਕਰ। ਸੁਧੁ = ਪਵਿਤ੍ਰ। ਬਿਖੁ = ਜ਼ਹਰ (ਮਾਇਆ ਦੇ ਮੋਹ ਦਾ ਜ਼ਹਰ ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ)। ਪਿਆਸ = ਤ੍ਰਿਸ਼ਨਾ, ਤ੍ਰੇਹ। ਨਿਵਾਰੀ = ਦੂਰ ਕਰਦੀ ਹੈ।

SikhNet (Spanish)Lava Sus Pies y sirve a tu Guru, y con una mente pura, deshazte de tu sed de maldad.

ਦਾਸਨ ਕੀ ਹੋਇ ਦਾਸਿ ਦਾਸਰੀ; ਤਾ ਪਾਵਹਿ ਸੋਭਾ ਹਰਿ ਦੁਆਰੀ ॥੨॥

daasan kee hoe daas daasaree; taa paaveh sobhaa har duaaree |2|

Sant Singh KhalsaIf you become the slave of the slave of the Lord's slaves, then you shall obtain honor in the Court of the Lord. ||2||
Manmohan SinghIf thou become the hand maiden of God's slave's then shalt thou attain honour in his court.
Manmohan Singh (Punjabi)ਜੇਕਰ ਤੂੰ ਵਾਹਿਗੁਰੂ ਦੇ ਗੋਲੇ ਦੇ ਗੋਲੇ ਦੀ ਟਹਿਲਣ ਬਣ ਜਾਵੇ, ਤਦ ਤੂੰ ਉਸ ਦੇ ਦਰਬਾਰ ਅੰਦਰ ਇੱਜ਼ਤ ਪਾ ਲਵੇਂਗੀ।
Fareedkot Teekaਜਬ ਦਾਸੋਂ ਕੇ ਦਾਸੋਂ ਕੀ ਦਾਸੀ ਬਨੈਗੀ ਤਬ ਹਰਿ ਪ੍ਯਾਰੇ ਕੇ ਦ੍ਵਾਰੇ ਪਰ ਤੂੰ ਸੋਭਾ ਪਾਵੈਂਗੀ॥੨॥
Prof. Sahib Singh(ਹੇ ਸੁੰਦਰੀ!) ਜੇ ਤੂੰ ਪਰਮਾਤਮਾ ਦੇ ਸੇਵਕਾਂ ਦੀ ਦਾਸੀ ਬਣ ਜਾਏਂ ਨਿਮਾਣੀ ਜਿਹੀ ਦਾਸੀ ਬਣ ਜਾਏਂ ਤਾਂ ਤੂੰ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ-ਆਦਰ ਹਾਸਲ ਕਰੇਂਗੀ ॥੨॥

ਪਦ ਅਰਥ ਦਾਸਿ = ਦਾਸੀ। ਦਾਸਰੀ = ਨਿਮਾਣੀ ਜਿਹੀ ਦਾਸੀ। ਦੁਆਰੀ = ਦੁਆਰਿ, ਦਰ ਤੇ ॥੨॥

SikhNet (Spanish)Si te vuelves la Esclava de Sus Esclavos, obtienes la Gloria en la Puerta del Señor. (2)

ਇਹੀ ਅਚਾਰ ਇਹੀ ਬਿਉਹਾਰਾ. ਆਗਿਆ ਮਾਨਿ; ਭਗਤਿ ਹੋਇ ਤੁਮੑਾਰੀ ॥

eihee achaar ihee biauhaaraa. aagiaa maan; bhagat hoe tumaaree |

Sant Singh KhalsaThis is right conduct, and this is the correct lifestyle, to obey the Command of the Lord's Will; this is your devotional worship.
Manmohan SinghThis is the right conduct, and this is the correct daily routine that thou obeyest Lord's will, This is thy worship too.
Manmohan Singh (Punjabi)ਏਹੀ ਦਰੁਸਤ ਚਾਲ ਚਲਣ ਹੈ ਤੇ ਏਹੀ ਠੀਕ ਨਿੱਤ ਕਰਮ ਕਿ ਤੂੰ ਸੁਆਮੀ ਦੀ ਰਜ਼ਾ ਦੀ ਪਾਲਣਾ ਕਰੇ। ਇਹ ਹੀ ਤੇਰੀ ਉਪਾਸ਼ਨਾ ਹੈ।
Fareedkot Teekaਏਹੀ ਸ੍ਰੇਸਟ ਆਚਾਰੁ ਹੈ ਅਰੁ ਏਹੀ ਉੱਤਮ ਬਿਉਹਾਰੁ ਹੈ, ਜੋ ਹਰੀ ਕੀ ਆਗਿਆ ਮਾਨੇਗੀ ਤਉ ਹੀ ਤੁਮਾਰੀ ਭਗਤੀ ਪੂਰਨੁ ਹੋਵੈਗੀ॥
Prof. Sahib Singh(ਹੇ ਸੁੰਦਰੀ!) ਇਹੀ ਕੁਝ ਤੇਰੇ ਵਾਸਤੇ ਧਾਰਮਿਕ ਰਸਮਾਂ ਦਾ ਕਰਨਾ ਹੈ ਇਹੀ ਤੇਰਾ ਨਿੱਤ ਦਾ ਵਿਹਾਰ ਚਾਹੀਦਾ ਹੈ, ਪਰਮਾਤਮਾ ਦੀ ਰਜ਼ਾ ਨੂੰ ਸਿਰ-ਮੱਥੇ ਤੇ ਮੰਨ (ਇਸ ਤਰ੍ਹਾਂ ਕੀਤੀ ਹੋਈ) ਤੇਰੀ ਪ੍ਰਭੂ-ਭਗਤੀ (ਪ੍ਰਭੂ-ਦਰ ਤੇ ਪਰਵਾਨ) ਹੋ ਜਾਇਗੀ।

ਪਦ ਅਰਥ ਅਚਾਰ = (ਮਿਥੀਆਂ ਹੋਈਆਂ ਧਾਰਮਿਕ ਰਸਮਾਂ ਦਾ) ਕਰਨਾ। ਬਿਉਹਾਰਾ = ਵਿਹਾਰ, ਨਿੱਤ ਦੀ ਰਹਿਣੀ। ਮਾਨਿ = ਮੰਨ।

SikhNet (Spanish)Esta es la buena conducta, esta es la manera correcta, que tú te entregues a Su Voluntad;

ਜੋ ਇਹੁ ਮੰਤ੍ਰੁ ਕਮਾਵੈ ਨਾਨਕ; ਸੋ ਭਉਜਲੁ ਪਾਰਿ ਉਤਾਰੀ ॥੩॥੨੮॥

jo ihu mantru kamaavai naanak; so bhaujal paar utaaree |3|28|

Sant Singh KhalsaOne who practices this Mantra, O Nanak, swims across the terrifying world-ocean. ||3||28||
Manmohan SinghHe who practises this spell, O Nanak, swims across the dreadful world ocean.
Manmohan Singh (Punjabi)ਜੋ ਇਸ ਜਾਦੂ ਦੀ ਕਮਾਈ ਕਰਦਾ ਹੈ, ਹੇ ਨਾਨਕ! ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਜੋ ਇਸ ਮੰਤ੍ਰ ਕੋ ਕਮਾਵੈਗੀ, ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਜੀਵ ਇਸਤ੍ਰੀ ਸੰਸਾਰ ਸਮੁੰਦ੍ਰ ਸੇ ਆਪ ਪਾਰ ਉਤਰ ਕਰ ਔਰੋਂ ਕੋ ਭੀ (ਉਤਾਰੀ) ਉਤਾਰੈਗੀ॥੩॥੨੮॥☬ਉਪਦੇਸ਼:
Prof. Sahib Singhਹੇ ਨਾਨਕ! ਜੇਹੜਾ ਭੀ ਮਨੁੱਖ ਇਸ ਉਪਦੇਸ਼ ਨੂੰ ਕਮਾਂਦਾ ਹੈ (ਆਪਣੇ ਜੀਵਨ ਵਿਚ ਵਰਤਦਾ ਹੈ) ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੩॥੨੮॥

ਪਦ ਅਰਥ ਮੰਤ੍ਰੁ = ਉਪਦੇਸ਼। ਭਉਜਲੁ = ਸੰਸਾਰ-ਸਮੁੰਦਰ ॥੩॥੨੮॥

SikhNet (Spanish)esto en verdad es Su Alabanza. Dice Nanak, aquél que practica este Mantra, es llevado a través del mar de las existencias. (3‑28)
Answers quote the Granth verbatim with Ang citations. AI commentary is not Gurbani and not a religious ruling.