ਆਸਾ ਮਹਲਾ ੫ ਤਿਪਦੇ ੨ ॥
aasaa mahalaa 5 tipade 2 |
Sant Singh KhalsaAasaa, Fifth Mehl, Thi-Padhay:
Manmohan SinghAsa 5th Guru. Tipade.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ। ਤਿਪਦੇ।
SikhNet (Spanish)Asa, Mejl Guru Aryan, Quinto Canal Divino, Tipadas.
ਹਰਿ ਰਸੁ ਪੀਵਤ; ਸਦ ਹੀ ਰਾਤਾ ॥
har ras peevat; sad hee raataa |
Sant Singh KhalsaOne who drinks in the Lord's sublime essence is forever imbued with it,
Manmohan SinghHe, who drinks God's elixir, ever remains imbued.
Manmohan Singh (Punjabi)ਜੋ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ ਉਹ ਹਮੇਸ਼ਾਂ ਹੀ ਰੰਗੀਜਿਆਂ ਰਹਿੰਦਾ ਹੈ।
Fareedkot Teekaਭਗਤੁ ਹਰਿ ਰਸ ਕੋ ਪਾਨ ਕਰ ਕੇ ਸਦੀਵਕਾਲ ਮਸਤ ਰਹਤਾ ਹੈ ਅਰਥਾਤ ਅਮਲ ਉਤਰਤਾ ਨਹੀਂ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਣ ਵਾਲਾ ਮਨੁੱਖ (ਨਾਮ-ਰੰਗ ਵਿਚ) ਸਦਾ ਹੀ ਰੰਗਿਆ ਰਹਿੰਦਾ ਹੈ,ਪਦ ਅਰਥ ਪੀਵਤ = ਪੀਂਦਿਆਂ। ਸਦ = ਸਦਾ। ਰਾਤਾ = ਰੰਗਿਆ ਹੋਇਆ, ਮਸਤ।
SikhNet (Spanish)Aquél que bebe de la Esencia del Señor queda intoxicado para siempre,
ਆਨ ਰਸਾ; ਖਿਨ ਮਹਿ ਲਹਿ ਜਾਤਾ ॥
aan rasaa; khin meh leh jaataa |
Sant Singh Khalsawhile other essences wear off in an instant.
Manmohan SinghAll other relishes wear off in a moment.
Manmohan Singh (Punjabi)ਹੋਰ ਸਾਰੇ ਸੁਆਦ ਇਕ ਮੁਹਤ ਅੰਦਰ ਮਿੱਟ ਜਾਂਦੇ ਹਨ।
Fareedkot Teekaਔਰ ਜੋ ਰਸ ਹੈਂ ਤਿਨ ਕਾ ਅਮਲ ਖਿਨ ਮਾਤਰ ਮੇਂ ਦੂਰ ਹੋ ਜਾਤਾ ਹੈ॥
Prof. Sahib Singh(ਕਿਉਂਕਿ ਨਾਮ-ਰਸ ਦਾ ਅਸਰ ਕਦੇ ਦੂਰ ਨਹੀਂ ਹੁੰਦਾ, ਇਸ ਤੋਂ ਬਿਨਾ ਦੁਨੀਆ ਦੇ ਪਦਾਰਥਾਂ ਦੇ) ਹੋਰ ਹੋਰ ਰਸਾਂ ਦਾ ਅਸਰ ਇਕ ਖਿਨ ਵਿਚ ਉਤਰ ਜਾਂਦਾ ਹੈ।ਪਦ ਅਰਥ ਆਨ = {अन्य} ਹੋਰ।
SikhNet (Spanish)mientras que el efecto de todos los demás intoxicantes desaparece en un momento.
ਹਰਿ ਰਸ ਕੇ ਮਾਤੇ; ਮਨਿ ਸਦਾ ਅਨੰਦ ॥
har ras ke maate; man sadaa anand |
Sant Singh KhalsaIntoxicated with the Lord's sublime essence, the mind is forever in ecstasy.
Manmohan SinghIntoxicated with Lord's essence one is ever happy in mind.
Manmohan Singh (Punjabi)ਸੁਆਮੀ ਦੇ ਜੌਹਰ ਨਾਲ ਮਤਵਾਲਾ ਹੋ ਕੇ ਬੰਦਾ ਮਨੋਂ ਹਮੇਸ਼ਾਂ ਖੁਸ਼ ਰਹਿੰਦਾ ਹੈ।
Fareedkot Teekaਹਰਿ ਰਸ ਕਰ ਕੇ ਜਿਨੋਂ ਕੇ ਮਨ ਮਸਤ ਹੂਏ ਹੈਂ, ਸੋ ਸਦੀਵਕਾਲ ਅਨੰਦ ਰਹਤੇ ਹੈਂ॥
Prof. Sahib Singhਪਰਮਾਤਮਾ ਦੇ ਨਾਮ-ਰਸ ਦੇ ਮਤਵਾਲੇ ਮਨੁੱਖ ਦੇ ਮਨ ਵਿਚ ਸਦਾ ਆਨੰਦ ਟਿਕਿਆ ਰਹਿੰਦਾ ਹੈ,ਪਦ ਅਰਥ ਮਾਤੇ = ਮਸਤ, ਮਤਵਾਲੇ। ਮਨਿ = ਮਨ ਵਿਚ।
SikhNet (Spanish)Imbuido en la Esencia del Señor, uno está siempre en Éxtasis,
ਆਨ ਰਸਾ ਮਹਿ; ਵਿਆਪੈ ਚਿੰਦ ॥੧॥
aan rasaa meh; viaapai chind |1|
Sant Singh KhalsaOther essences bring only anxiety. ||1||
Manmohan SinghIn other revelments, anxiety befalls one.
Manmohan Singh (Punjabi)ਹੋਰਨਾਂ ਰੰਗ ਰਲੀਆਂ ਅੰਦਰ ਉਸ ਨੂੰ ਫਿਕਰ ਆ ਵਾਪਰਦਾ ਹੈ।
Fareedkot Teekaਔਰ ਆਨ ਰਸਾਵਾਲੋਂ ਕੇ ਮਨ ਮੇਂ (ਚਿੰਦ) ਚਿੰਤਾ ਬ੍ਯਾਪਤੀ ਹੈ॥੧॥
Prof. Sahib Singhਪਰ ਦੁਨੀਆ ਦੇ ਪਦਾਰਥਾਂ ਦੇ ਸਵਾਦਾਂ ਵਿਚ ਪਿਆਂ ਚਿੰਤਾ ਆ ਦਬਾਂਦੀ ਹੈ ॥੧॥ਪਦ ਅਰਥ ਵਿਆਪੈ = ਜ਼ੋਰ ਪਾ ਲੈਂਦੀ ਹੈ। ਚਿੰਦ = ਚਿੰਤਾ ॥੧॥
SikhNet (Spanish)pero intoxicado con otros licores, uno está fatigado de tantos pesares. (1)
ਹਰਿ ਰਸੁ ਪੀਵੈ; ਅਲਮਸਤੁ ਮਤਵਾਰਾ ॥
har ras peevai; alamasat matavaaraa |
Sant Singh KhalsaOne who drinks in the Lord's sublime essence, is intoxicated and enraptured;
Manmohan SinghHe who drinks God's Nectar is inebriated and intoxicated.
Manmohan Singh (Punjabi)ਜੋ ਵਾਹਿਗੁਰੂ ਦਾ ਅੰਮ੍ਰਿਤ ਪਾਨ ਕਰਦਾ ਹੈ, ਉਹ ਪੂਰਨ ਗੁੱਟ ਅਤੇ ਨਸ਼ੱਈ ਹੋ ਜਾਂਦਾ ਹੈ।
Fareedkot Teekaਹੇ ਭਾਈ! ਜੋ ਹਰਿ ਰਸ ਕੋ ਪਾਨ ਕਰਤਾ ਹੈ, ਸੋ (ਅਲ) ਪੂਰਨ ਮਸਤੀ ਕਰ ਕੇ ਮਤਵਾਰਾ ਰਹਤਾ ਹੈ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਂਦਾ ਹੈ ਉਹ ਉਸ ਰਸ ਵਿਚ ਪੂਰਨ ਤੌਰ ਤੇ ਮਸਤ ਰਹਿੰਦਾ ਹੈ। ਉਹ ਉਸ ਨਾਮ-ਰਸ ਦਾ ਆਸ਼ਿਕ ਬਣ ਜਾਂਦਾ ਹੈ।ਪਦ ਅਰਥ ਅਲਮਸਤੁ = ਪੂਰਨ ਤੌਰ ਤੇ ਮਸਤ। ਮਤਵਾਰਾ = ਮਤਵਾਲਾ, ਆਸ਼ਿਕ।
SikhNet (Spanish)Aquél que bebe de la Esencia del Señor vive para siempre en Éxtasis,
ਆਨ ਰਸਾ; ਸਭਿ ਹੋਛੇ ਰੇ ॥੧॥ ਰਹਾਉ ॥
aan rasaa; sabh hochhe re |1| rahaau |
Sant Singh Khalsaall other essences have no effect. ||1||Pause||
Manmohan SinghAll other pleasure are but paltry (vain) O man. Pause.
Manmohan Singh (Punjabi)ਹੋਰ ਸਾਰੀਆਂ ਮਨ-ਮੌਜਾਂ ਕੇਵਲ ਤੁੱਛ ਹਨ, ਹੇ ਬੰਦੇ! ਠਹਿਰਾਉ।
Fareedkot Teekaਔਰ ਮਾਨ ਜੋ ਬਿਖ੍ਯ ਰਸੋਂ ਕੇ ਸਮਦਾਉਂ ਹੈਂ, ਸੋ ਸਭ (ਹੋਛੇ) ਤੁਛ ਜਾਨਤਾ ਹੈ॥੧॥ ਰਹਾਉ ॥
Prof. Sahib Singhਉਸ ਨੂੰ ਦੁਨੀਆ ਦੇ ਹੋਰ ਸਾਰੇ ਰਸ (ਨਾਮ-ਰਸ ਦੇ ਟਾਕਰੇ ਤੇ) ਫਿੱਕੇ ਜਾਪਦੇ ਹਨ ॥੧॥ ਰਹਾਉ ॥ਪਦ ਅਰਥ ਸਭਿ = ਸਾਰੇ। ਹੋਛੇ = ਫਿੱਕੇ ॥੧॥ ਰਹਾਉ ॥
SikhNet (Spanish)pero todas las demás bebidas son insípidas. (1‑Pausa)
ਹਰਿ ਰਸ ਕੀ ਕੀਮਤਿ; ਕਹੀ ਨ ਜਾਇ ॥
har ras kee keemat; kahee na jaae |
Sant Singh KhalsaThe value of the Lord's sublime essence cannot be described.
Manmohan SinghThe value of Lord's ambrosia cannot be told.
Manmohan Singh (Punjabi)ਸਾਈਂ ਦੇ ਅੰਮ੍ਰਿਤ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।
Fareedkot Teekaਅਮੋਲਕ ਹੋਨੇ ਕਰ ਕੇ ਇਸ ਹਰਿ ਰਸ ਕੀ ਕੀਮਤ ਕਹੀ ਨਹੀਂ ਜਾਤੀ॥
Prof. Sahib Singh(ਹੇ ਭਾਈ! ਹਰਿ-ਨਾਮ-ਰਸ ਦੁਨੀਆ ਦੇ ਧਨ-ਪਦਾਰਥ ਦੇ ਵੱਟੇ ਵਿਚ ਨਹੀਂ ਮਿਲ ਸਕਦਾ) ਪਰਮਾਤਮਾ ਦੇ ਨਾਮ-ਰਸ ਦਾ ਮੁੱਲ (ਧਨ-ਪਦਾਰਥ ਦੀ ਸ਼ਕਲ ਵਿਚ) ਬਿਆਨ ਹੀ ਨਹੀਂ ਕੀਤਾ ਜਾ ਸਕਦਾ।ਪਦ ਅਰਥ ਕੀਮਤਿ = ਮੁੱਲ।
SikhNet (Spanish)Uno no puede fijarle un Valor a la Esencia del Señor;
ਹਰਿ ਰਸੁ; ਸਾਧੂ ਹਾਟਿ ਸਮਾਇ ॥
har ras; saadhoo haatt samaae |
Sant Singh KhalsaThe Lord's sublime essence permeates the homes of the Holy.
Manmohan SinghLord's ambrosia is contained in the saints shop.
Manmohan Singh (Punjabi)ਸਾਈਂ ਦਾ ਅੰਮ੍ਰਿਤ ਸੰਤਾਂ ਦੀ ਦੁਕਾਨ ਅੰਦਰ ਟਿੱਕਿਆ ਹੋਇਆ ਹੈ।
Fareedkot Teekaਇਹ ਹਰਿ ਰਸੁ ਸਾਧੂਓਂ ਕੇ (ਹਾਟਿ) ਦੁਕਾਨ, ਭਾਵ ਸਤਸੰਗਤ ਵਾ ਤਿਨ ਕੇ ਰਿਦ੍ਯ ਮੇਂ ਸਮਾਏ ਰਹਿਤੇ ਹੈਂ॥
Prof. Sahib Singhਇਹ ਨਾਮ-ਰਸ ਗੁਰੂ ਦੇ ਹੱਟ ਵਿਚ (ਗੁਰੂ ਦੀ ਸੰਗਤਿ ਵਿਚ) ਸਦਾ ਟਿਕਿਆ ਰਹਿੰਦਾ ਹੈ।ਪਦ ਅਰਥ ਸਾਧੂ ਹਾਟਿ = ਗੁਰੂ ਦੇ ਹੱਟ ਵਿਚ, ਗੁਰੂ ਦੀ ਸੰਗਤਿ ਵਿਚ। ਸਮਾਇ = ਟਿਕਿਆ ਰਹਿੰਦਾ ਹੈ।
SikhNet (Spanish)ésta se vive solamente en la Morada de los Santos.
ਲਾਖ ਕਰੋਰੀ; ਮਿਲੈ ਨ ਕੇਹ ॥
laakh karoree; milai na keh |
Sant Singh KhalsaOne may spend thousands and millions, but it cannot be purchased.
Manmohan Singhwith lacs and millions of rupees, no one can receive it.
Manmohan Singh (Punjabi)ਲੱਖਾਂ ਅਤੇ ਕ੍ਰੋੜਾਂ ਰੁਪੱਈਆਂ ਨਾਲ ਕੋਈ ਜਣਾ ਇਸ ਨੂੰ ਪਰਾਪਤ ਨਹੀਂ ਕਰ ਸਕਦਾ।
Fareedkot Teekaਯਹ ਹਰਿ ਰਸ ਲਾਖ ਕਰੋੜ ਖਰਚਨੇ ਸੇ ਭੀ ਕਿਸੇ ਕੋ ਨਹੀਂ ਮਿਲਤਾ ਹੈ॥
Prof. Sahib Singhਲੱਖਾਂ ਕ੍ਰੋੜਾਂ ਰੁਪਏ ਦਿੱਤਿਆਂ ਭੀ ਇਹ ਕਿਸੇ ਨੂੰ ਮਿਲ ਨਹੀਂ ਸਕਦਾ।ਪਦ ਅਰਥ ਕੇਹ = ਕਿਸੇ ਨੂੰ।
SikhNet (Spanish)Uno podría pagar millones y millones y no recibirla;
ਜਿਸਹਿ ਪਰਾਪਤਿ; ਤਿਸ ਹੀ ਦੇਹਿ ॥੨॥
jiseh paraapat; tis hee dehi |2|
Sant Singh KhalsaHe alone obtains it, who is so pre-ordained. ||2||
Manmohan SinghHe, who is destined to obtain it, him alone the Guru gives.
Manmohan Singh (Punjabi)ਜਿਸ ਦੇ ਭਾਗਾਂ ਵਿੱਚ ਇਸ ਦਾ ਹਾਸਲ ਕਰਨਾਂ ਲਿਖਿਆ ਹੋਇਆ ਹੈ, ਕੇਵਲ ਉਸ ਨੂੰ ਹੀ ਗੁਰੂ ਜੀ ਦਿੰਦੇ ਹਨ,
Fareedkot Teekaਜਿਸ ਕੋ ਪ੍ਰਾਪਤਿ ਹੋਨਾ ਲਿਖਾ ਹੈ, ਤਿਸੀ ਕੋ ਸਤਿਗੁਰੂ ਦੇਤਾ ਹੈ॥੨॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਦੇ ਭਾਗਾਂ ਵਿਚ ਤੂੰ ਇਸ ਦੀ ਪ੍ਰਾਪਤੀ ਲਿਖੀ ਹੈ ਉਸੇ ਨੂੰ ਹੀ ਤੂੰ ਆਪ ਹੀ ਦੇਂਦਾ ਹੈਂ ॥੨॥ਪਦ ਅਰਥ ਜਿਸਹਿ ਪਰਾਪਤਿ = ਜਿਸ ਦੇ ਭਾਗਾਂ ਵਿਚ ਲਿਖੀ ਹੈ ਪ੍ਰਾਪਤੀ। ਦੇਹਿ = ਤੂੰ ਦੇਂਦਾ ਹੈਂ (ਹੇ ਪ੍ਰਭੂ!) ॥੨॥
SikhNet (Spanish)pero si uno tiene así el Destino trazado, será bendecido con la Esencia por el Mismo Señor. (2)
ਨਾਨਕ; ਚਾਖਿ ਭਏ ਬਿਸਮਾਦੁ ॥
naanak; chaakh bhe bisamaad |
Sant Singh KhalsaTasting it, Nanak is wonder-struck.
Manmohan SinghBy tasting it, Nanak has become wonder-struck.
Manmohan Singh (Punjabi)ਇਸ ਨੂੰ ਚੱਖ ਕੇ ਨਾਨਕ ਚੱਕ੍ਰਿਤ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਇਸ ਹਰਿ ਰਸ ਕੋ (ਚਾਖਿ) ਸ੍ਵਾਦ ਲੇ ਕਰ ਕੇ (ਬਿਸਮਾਦੁ) ਅਸਚਰਜ ਹੋ ਰਹੇ ਹੈਂ॥
Prof. Sahib Singhਹੇ ਨਾਨਕ! (ਇਹ ਨਾਮ-ਰਸ) ਚੱਖ ਕੇ (ਕੋਈ ਇਸ ਦਾ ਸਵਾਦ ਬਿਆਨ ਨਹੀਂ ਕਰ ਸਕਦਾ। ਜੇ ਕੋਈ ਜਤਨ ਕਰੇ ਤਾਂ) ਹੈਰਾਨ ਪਿਆ ਹੁੰਦਾ ਹੈ (ਕਿਉਂਕਿ ਉਹ ਆਪਣੇ ਆਪ ਨੂੰ ਇਸ ਰਸ ਦਾ ਅਸਰ ਬਿਆਨ ਕਰਨ ਤੋਂ ਅਸਮਰਥ ਵੇਖਦਾ ਹੈ)।ਪਦ ਅਰਥ ਚਾਖਿ = ਚੱਖ ਕੇ।
SikhNet (Spanish)Nanak está maravillado saboreando la Esencia del Señor;
ਨਾਨਕ; ਗੁਰ ਤੇ ਆਇਆ ਸਾਦੁ ॥
naanak; gur te aaeaa saad |
Sant Singh KhalsaThrough the Guru, Nanak has obtained this taste.
Manmohan SinghThrough the Guru, Nanak has obtained its relish.
Manmohan Singh (Punjabi)ਗੁਰਾਂ ਦੇ ਰਾਹੀਂ ਨਾਨਕ ਨੂੰ ਇਸ ਦਾ ਸੁਆਦ ਪਰਾਪਤ ਹੋਇਆ ਹੈ।
Fareedkot Teekaਪਰੰਤੂ (ਨਾਨਕ) ਗੁਰੂ ਰਾਮਦਾਸ ਤੇ ਸ੍ਵਾਦ ਆਇਆ ਹੈ॥
Prof. Sahib Singhਇਸ ਹਰਿ-ਨਾਮ-ਰਸ ਦਾ ਅਨੰਦ ਗੁਰੂ ਪਾਸੋਂ ਹੀ ਪ੍ਰਾਪਤ ਹੁੰਦਾ ਹੈ।ਪਦ ਅਰਥ ਤੇ = ਤੋਂ, ਪਾਸੋਂ। ਸਾਦੁ = ਸੁਆਦ, ਆਨੰਦ।
SikhNet (Spanish)sí, por la Gracia del Guru, ha probado Su Sabor, y ahora el Sabor
ਈਤ ਊਤ ਕਤ; ਛੋਡਿ ਨ ਜਾਇ ॥
eet aoot kat; chhodd na jaae |
Sant Singh KhalsaHere and hereafter, it does not leave him.
Manmohan SinghHere and hereafter, leaving it, Nanak goes no where else.
Manmohan Singh (Punjabi)ਏਥੇ ਅਤੇ ਓਥੇ ਇਸ ਨੂੰ ਤਿਆਗ ਕੇ ਨਾਨਕ ਹੋਰ ਕਿਧਰੇ ਨਹੀਂ ਜਾਂਦਾ।
Fareedkot Teekaਅਬ ਤਿਸ ਰਸ ਕੋ ਛੋਡ ਕਰ ਇਧਰ ਉਧਰ ਕਹੀਂ ਨਹੀਂ ਜਾਤਾ ਹੈ॥
Prof. Sahib Singh(ਜਿਸ ਨੂੰ ਇਕ ਵਾਰੀ ਇਸ ਦੀ ਪ੍ਰਾਪਤੀ ਹੋ ਗਈ ਉਹ) ਇਸ ਲੋਕ ਤੇ ਪਰਲੋਕ ਵਿਚ (ਕਿਸੇ ਭੀ ਹੋਰ ਪਦਾਰਥ ਦੀ ਖ਼ਾਤਰ) ਇਸ ਨਾਮ-ਰਸ ਨੂੰ ਛੱਡ ਕੇ ਨਹੀਂ ਜਾਂਦਾ,ਪਦ ਅਰਥ ਈਤ ਊਤ = ਇਸ ਲੋਕ ਵਿਚ ਤੇ ਪਰਲੋਕ ਵਿਚ। ਕਤ = ਕਿਤੇ ਭੀ।
SikhNet (Spanish)no lo deja nunca
ਨਾਨਕ ਗੀਧਾ; ਹਰਿ ਰਸ ਮਾਹਿ ॥੩॥੨੭॥
naanak geedhaa; har ras maeh |3|27|
Sant Singh KhalsaNanak is imbued and enraptured with the Lord's subtle essence. ||3||27||
Manmohan SinghNanak has become enamoured of God's essence.
Manmohan Singh (Punjabi)ਨਾਨਕ ਰੱਬ ਦੇ ਜੌਹਰ ਦਾ ਚਾਹਵਾਨ (ਮਤਵਾਲਾ) ਹੋ ਗਿਆ ਹੈ।
Fareedkot Teekaਅਨਿਕ ਤੇ ਰਹਤ ਜੋ ਹਰਿ ਹੈ ਤਿਸ ਰਸ ਮੇਂ ਮੇਰਾ ਮਨ (ਗੀਧਾ) ਗਿਝ ਗਯਾ ਹੈ॥੩॥੨੭॥
Prof. Sahib Singhਉਹ ਸਦਾ ਹਰਿ-ਨਾਮ-ਰਸ ਵਿਚ ਹੀ ਮਸਤ ਰਹਿੰਦਾ ਹੈ ॥੩॥੨੭॥ਪਦ ਅਰਥ ਗੀਧਾ = ਗਿੱਝਾ ਹੋਇਆ ॥੩॥੨੭॥
* ਨੋਟ: ਤਿਪਦੇ ੨-ਤਿੰਨ ਬੰਦਾਂ ਵਾਲੇ ਦੋ ਸ਼ਬਦ।
SikhNet (Spanish)y está siempre imbuido en Él. (3‑27)