ਪੂਰਾ ਗੁਰੁ; ਪੂਰੀ ਬਣਤ ਬਣਾਈ ॥
pooraa gur; pooree banat banaaee |
ਪਦ ਅਰਥ ਗੁਰ = ਸਭ ਤੋਂ ਵੱਡਾ। ਪੂਰੀ = ਜਿਸ ਵਿਚ ਕੋਈ ਉਕਾਈ ਨਹੀਂ।
ਨਾਨਕ ਭਗਤ; ਮਿਲੀ ਵਡਿਆਈ ॥੪॥੨੪॥
naanak bhagat; milee vaddiaaee |4|24|
ਪਦ ਅਰਥ ਭਗਤ = ਭਗਤਾਂ ਨੂੰ ॥੪॥੨੪॥
ਪੂਰਾ ਗੁਰੁ; ਪੂਰੀ ਬਣਤ ਬਣਾਈ ॥
pooraa gur; pooree banat banaaee |
ਪਦ ਅਰਥ ਗੁਰ = ਸਭ ਤੋਂ ਵੱਡਾ। ਪੂਰੀ = ਜਿਸ ਵਿਚ ਕੋਈ ਉਕਾਈ ਨਹੀਂ।
ਨਾਨਕ ਭਗਤ; ਮਿਲੀ ਵਡਿਆਈ ॥੪॥੨੪॥
naanak bhagat; milee vaddiaaee |4|24|
ਪਦ ਅਰਥ ਭਗਤ = ਭਗਤਾਂ ਨੂੰ ॥੪॥੨੪॥
ਆਸਾ ਮਹਲਾ ੫ ॥
aasaa mahalaa 5 |
ਗੁਰ ਕੈ ਸਬਦਿ; ਬਨਾਵਹੁ ਇਹੁ ਮਨੁ ॥
gur kai sabad; banaavahu ihu man |
ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਬਨਾਵਹੁ = ਨਵੇਂ ਸਿਰੇ ਘੜੋ, ਸੋਹਣਾ ਬਣਾ ਲਵੋ।
ਗੁਰ ਕਾ ਦਰਸਨੁ; ਸੰਚਹੁ ਹਰਿ ਧਨੁ ॥੧॥
gur kaa darasan; sanchahu har dhan |1|
ਪਦ ਅਰਥ ਸੰਚਹੁ = ਇਕੱਠਾ ਕਰੋ ॥੧॥
ਊਤਮ ਮਤਿ; ਮੇਰੈ ਰਿਦੈ ਤੂੰ ਆਉ ॥
aootam mat; merai ridai toon aau |
ਪਦ ਅਰਥ ਮਤਿ = ਹੇ ਮਤਿ! ਮੇਰੈ ਰਿਦੈ = ਮੇਰੇ ਹਿਰਦੇ ਵਿਚ, ਮੇਰੇ ਅੰਦਰ।
ਧਿਆਵਉ ਗਾਵਉ ਗੁਣ ਗੋਵਿੰਦਾ; ਅਤਿ ਪ੍ਰੀਤਮ ਮੋਹਿ ਲਾਗੈ ਨਾਉ ॥੧॥ ਰਹਾਉ ॥
dhiaavau gaavau gun govindaa; at preetam mohi laagai naau |1| rahaau |
ਪਦ ਅਰਥ ਧਿਆਵਉ = ਮੈਂ ਧਿਆਵਾਂ। ਗਾਵਉ = ਮੈਂ ਗਾਵਾਂ। ਅਤਿ ਪ੍ਰੀਤਮ = ਬਹੁਤ ਪਿਆਰਾ। ਮੋਹਿ = ਮੈਨੂੰ ॥੧॥ ਰਹਾਉ ॥
ਤ੍ਰਿਪਤਿ ਅਘਾਵਨੁ ਸਾਚੈ ਨਾਇ ॥
tripat aghaavan saachai naae |
ਪਦ ਅਰਥ ਤ੍ਰਿਪਤਿ = ਰੱਜ। ਅਘਾਵਨੁ = ਰੱਜ। ਨਾਇ = ਨਾਮ ਦੀ ਰਾਹੀਂ।
ਅਠਸਠਿ ਮਜਨੁ; ਸੰਤ ਧੂਰਾਇ ॥੨॥
atthasatth majan; sant dhooraae |2|
ਪਦ ਅਰਥ ਅਠਸਠਿ = ਅਠਾਹਠ। ਮਜਨੁ = ਇਸ਼ਨਾਨ। ਧੂਰਾਇ = ਧੂੜ ॥੨॥
ਸਭ ਮਹਿ ਜਾਨਉ; ਕਰਤਾ ਏਕ ॥
sabh meh jaanau; karataa ek |
ਪਦ ਅਰਥ ਜਾਨਉ = ਮੈਂ ਜਾਣਦਾ ਹਾਂ, ਜਾਨਉਂ।
ਸਾਧਸੰਗਤਿ ਮਿਲਿ; ਬੁਧਿ ਬਿਬੇਕ ॥੩॥
saadhasangat mil; budh bibek |3|
ਪਦ ਅਰਥ ਮਿਲਿ = ਮਿਲ ਕੇ। ਬਿਬੇਕ = ਚੰਗੇ ਮੰਦੇ ਦੀ ਪਰਖ ॥੩॥
ਦਾਸੁ ਸਗਲ ਕਾ; ਛੋਡਿ ਅਭਿਮਾਨੁ ॥
daas sagal kaa; chhodd abhimaan |
ਨਾਨਕ ਕਉ; ਗੁਰਿ ਦੀਨੋ ਦਾਨੁ ॥੪॥੨੫॥
naanak kau; gur deeno daan |4|25|
ਪਦ ਅਰਥ ਕਉ = ਨੂੰ। ਗੁਰਿ = ਗੁਰੂ ਨੇ ॥੪॥੨੫॥
ਆਸਾ ਮਹਲਾ ੫ ॥
aasaa mahalaa 5 |
ਬੁਧਿ ਪ੍ਰਗਾਸ ਭਈ ਮਤਿ ਪੂਰੀ ॥
budh pragaas bhee mat pooree |
ਪਦ ਅਰਥ ਪ੍ਰਗਾਸ = (ਆਤਮਕ ਜੀਵਨ ਦਾ) ਚਾਨਣ। ਪੂਰੀ = ਉਕਾਈਹੀਣ।
ਤਾ ਤੇ ਬਿਨਸੀ; ਦੁਰਮਤਿ ਦੂਰੀ ॥੧॥
taa te binasee; duramat dooree |1|
ਪਦ ਅਰਥ ਤਾ ਤੇ = ਉਸ ਤੋਂ, ਉਸ ਦੀ ਸਹਾਇਤਾ ਨਾਲ। ਦੂਰੀ = ਵਿੱਥ ॥੧॥
ਐਸੀ ਗੁਰਮਤਿ ਪਾਈਅਲੇ ॥
aisee guramat paaeeale |
ਪਦ ਅਰਥ ਪਾਈਅਲੇ = ਮੈਂ ਪ੍ਰਾਪਤ ਕੀਤੀ ਹੈ।
ਬੂਡਤ ਘੋਰ ਅੰਧ ਕੂਪ ਮਹਿ; ਨਿਕਸਿਓ ਮੇਰੇ ਭਾਈ ਰੇ ॥੧॥ ਰਹਾਉ ॥
booddat ghor andh koop meh; nikasio mere bhaaee re |1| rahaau |
ਪਦ ਅਰਥ ਬੂਡਤ = ਡੁੱਬਦਾ। ਘੋਰ ਅੰਧ = ਘੁੱਪ ਹਨੇਰਾ। ਕੂਪ = ਖੂਹ ॥੧॥ ਰਹਾਉ ॥
ਮਹਾ ਅਗਾਹ; ਅਗਨਿ ਕਾ ਸਾਗਰੁ ॥
mahaa agaah; agan kaa saagar |
ਪਦ ਅਰਥ ਅਗਾਹ = ਜਿਸ ਦੀ ਡੂੰਘਾਈ ਨਾਹ ਲੱਭ ਸਕੇ, ਜੋ ਗਾਹਿਆ ਨਾਹ ਜਾ ਸਕੇ। ਸਾਗਰੁ = ਸਮੁੰਦਰ।
ਗੁਰੁ ਬੋਹਿਥੁ; ਤਾਰੇ ਰਤਨਾਗਰੁ ॥੨॥
gur bohith; taare ratanaagar |2|
ਪਦ ਅਰਥ ਬੋਹਿਥੁ = ਜਹਾਜ਼। ਰਤਨਾਗਰੁ = ਰਤਨਾਕਰ, ਰਤਨ-ਆਕਰ, ਰਤਨਾਂ ਦੀ ਖਾਣ ॥੨॥
ਦੁਤਰ ਅੰਧ ਬਿਖਮ; ਇਹ ਮਾਇਆ ॥
dutar andh bikham; ih maaeaa |
ਪਦ ਅਰਥ ਦੁਤਰ = ਦੁੱਤਰ, {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ। ਬਿਖਮ = ਔਖਾ।
ਗੁਰਿ ਪੂਰੈ; ਪਰਗਟੁ ਮਾਰਗੁ ਦਿਖਾਇਆ ॥੩॥
gur poorai; paragatt maarag dikhaaeaa |3|
ਪਦ ਅਰਥ ਗੁਰਿ = ਗੁਰੂ ਨੇ। ਮਾਰਗੁ = ਰਸਤਾ। ਪਰਗਟੁ = ਸਾਫ਼ ॥੩॥
ਜਾਪ ਤਾਪ; ਕਛੁ ਉਕਤਿ ਨ ਮੋਰੀ ॥
jaap taap; kachh ukat na moree |
ਪਦ ਅਰਥ ਉਕਤਿ = ਦਲੀਲ। ਮੋਰੀ = ਮੇਰੀ, ਮੇਰੇ ਪਾਸ।
ਗੁਰ ਨਾਨਕ; ਸਰਣਾਗਤਿ ਤੋਰੀ ॥੪॥੨੬॥
gur naanak; saranaagat toree |4|26|
ਪਦ ਅਰਥ ਗੁਰ = ਹੇ ਗੁਰੂ! ॥੪॥੨੬॥
ਆਸਾ ਮਹਲਾ ੫ ਤਿਪਦੇ ੨ ॥
aasaa mahalaa 5 tipade 2 |
ਹਰਿ ਰਸੁ ਪੀਵਤ; ਸਦ ਹੀ ਰਾਤਾ ॥
har ras peevat; sad hee raataa |
ਪਦ ਅਰਥ ਪੀਵਤ = ਪੀਂਦਿਆਂ। ਸਦ = ਸਦਾ। ਰਾਤਾ = ਰੰਗਿਆ ਹੋਇਆ, ਮਸਤ।
ਆਨ ਰਸਾ; ਖਿਨ ਮਹਿ ਲਹਿ ਜਾਤਾ ॥
aan rasaa; khin meh leh jaataa |
ਪਦ ਅਰਥ ਆਨ = {अन्य} ਹੋਰ।
ਹਰਿ ਰਸ ਕੇ ਮਾਤੇ; ਮਨਿ ਸਦਾ ਅਨੰਦ ॥
har ras ke maate; man sadaa anand |
ਪਦ ਅਰਥ ਮਾਤੇ = ਮਸਤ, ਮਤਵਾਲੇ। ਮਨਿ = ਮਨ ਵਿਚ।
ਆਨ ਰਸਾ ਮਹਿ; ਵਿਆਪੈ ਚਿੰਦ ॥੧॥
aan rasaa meh; viaapai chind |1|
ਪਦ ਅਰਥ ਵਿਆਪੈ = ਜ਼ੋਰ ਪਾ ਲੈਂਦੀ ਹੈ। ਚਿੰਦ = ਚਿੰਤਾ ॥੧॥
ਹਰਿ ਰਸੁ ਪੀਵੈ; ਅਲਮਸਤੁ ਮਤਵਾਰਾ ॥
har ras peevai; alamasat matavaaraa |
ਪਦ ਅਰਥ ਅਲਮਸਤੁ = ਪੂਰਨ ਤੌਰ ਤੇ ਮਸਤ। ਮਤਵਾਰਾ = ਮਤਵਾਲਾ, ਆਸ਼ਿਕ।
ਆਨ ਰਸਾ; ਸਭਿ ਹੋਛੇ ਰੇ ॥੧॥ ਰਹਾਉ ॥
aan rasaa; sabh hochhe re |1| rahaau |
ਪਦ ਅਰਥ ਸਭਿ = ਸਾਰੇ। ਹੋਛੇ = ਫਿੱਕੇ ॥੧॥ ਰਹਾਉ ॥
ਹਰਿ ਰਸ ਕੀ ਕੀਮਤਿ; ਕਹੀ ਨ ਜਾਇ ॥
har ras kee keemat; kahee na jaae |
ਪਦ ਅਰਥ ਕੀਮਤਿ = ਮੁੱਲ।
ਹਰਿ ਰਸੁ; ਸਾਧੂ ਹਾਟਿ ਸਮਾਇ ॥
har ras; saadhoo haatt samaae |
ਪਦ ਅਰਥ ਸਾਧੂ ਹਾਟਿ = ਗੁਰੂ ਦੇ ਹੱਟ ਵਿਚ, ਗੁਰੂ ਦੀ ਸੰਗਤਿ ਵਿਚ। ਸਮਾਇ = ਟਿਕਿਆ ਰਹਿੰਦਾ ਹੈ।
ਲਾਖ ਕਰੋਰੀ; ਮਿਲੈ ਨ ਕੇਹ ॥
laakh karoree; milai na keh |
ਪਦ ਅਰਥ ਕੇਹ = ਕਿਸੇ ਨੂੰ।
ਜਿਸਹਿ ਪਰਾਪਤਿ; ਤਿਸ ਹੀ ਦੇਹਿ ॥੨॥
jiseh paraapat; tis hee dehi |2|
ਪਦ ਅਰਥ ਜਿਸਹਿ ਪਰਾਪਤਿ = ਜਿਸ ਦੇ ਭਾਗਾਂ ਵਿਚ ਲਿਖੀ ਹੈ ਪ੍ਰਾਪਤੀ। ਦੇਹਿ = ਤੂੰ ਦੇਂਦਾ ਹੈਂ (ਹੇ ਪ੍ਰਭੂ!) ॥੨॥
ਨਾਨਕ; ਚਾਖਿ ਭਏ ਬਿਸਮਾਦੁ ॥
naanak; chaakh bhe bisamaad |
ਪਦ ਅਰਥ ਚਾਖਿ = ਚੱਖ ਕੇ।
ਨਾਨਕ; ਗੁਰ ਤੇ ਆਇਆ ਸਾਦੁ ॥
naanak; gur te aaeaa saad |
ਪਦ ਅਰਥ ਤੇ = ਤੋਂ, ਪਾਸੋਂ। ਸਾਦੁ = ਸੁਆਦ, ਆਨੰਦ।
ਈਤ ਊਤ ਕਤ; ਛੋਡਿ ਨ ਜਾਇ ॥
eet aoot kat; chhodd na jaae |
ਪਦ ਅਰਥ ਈਤ ਊਤ = ਇਸ ਲੋਕ ਵਿਚ ਤੇ ਪਰਲੋਕ ਵਿਚ। ਕਤ = ਕਿਤੇ ਭੀ।
ਨਾਨਕ ਗੀਧਾ; ਹਰਿ ਰਸ ਮਾਹਿ ॥੩॥੨੭॥
naanak geedhaa; har ras maeh |3|27|
ਪਦ ਅਰਥ ਗੀਧਾ = ਗਿੱਝਾ ਹੋਇਆ ॥੩॥੨੭॥
* ਨੋਟ: ਤਿਪਦੇ ੨-ਤਿੰਨ ਬੰਦਾਂ ਵਾਲੇ ਦੋ ਸ਼ਬਦ।
ਆਸਾ ਮਹਲਾ ੫ ॥
aasaa mahalaa 5 |
ਕਾਮੁ ਕ੍ਰੋਧੁ ਲੋਭੁ ਮੋਹੁ ਮਿਟਾਵੈ; ਛੁਟਕੈ ਦੁਰਮਤਿ. ਅਪੁਨੀ ਧਾਰੀ ॥
kaam krodh lobh mohu mittaavai; chhuttakai duramat. apunee dhaaree |
ਪਦ ਅਰਥ ਮਿਟਾਵੈ = ਮਿਟਾ ਦੇਂਦਾ ਹੈ। ਛੁਟਕੈ = ਮੁੱਕ ਜਾਂਦੀ ਹੈ। ਦੁਰਮਤਿ = ਭੈੜੀ ਮਤਿ। ਅਪੁਨੀ ਧਾਰੀ = ਆਪਣੀ ਹੀ ਪੈਦਾ ਕੀਤੀ ਹੋਈ।
ਹੋਇ ਨਿਮਾਣੀ ਸੇਵ ਕਮਾਵਹਿ; ਤਾ ਪ੍ਰੀਤਮ ਹੋਵਹਿ ਮਨਿ ਪਿਆਰੀ ॥੧॥
hoe nimaanee sev kamaaveh; taa preetam hoveh man piaaree |1|
ਪਦ ਅਰਥ ਕਮਾਵਹਿ = ਜੇ ਤੂੰ ਕਰੇਂ। ਮਨਿ = ਮਨ ਵਿਚ ॥੧॥
ਸੁਣਿ ਸੁੰਦਰਿ; ਸਾਧੂ ਬਚਨ ਉਧਾਰੀ ॥
sun sundar; saadhoo bachan udhaaree |
ਪਦ ਅਰਥ ਸੁੰਦਰਿ = ਹੇ ਸੁੰਦਰੀ! ਹੇ ਸੋਹਣੀ ਜੀਵ-ਇਸਤ੍ਰੀ! ਸਾਧੂ ਬਚਨ = ਗੁਰੂ ਦੇ ਬਚਨ। ਉਧਾਰੀ = ਉਧਾਰਿ, (ਆਪਣੇ ਆਪ ਨੂੰ ਸੰਸਾਰ-ਸਮੁੰਦਰ ਵਿਚ ਡੁੱਬਣ ਤੋਂ) ਬਚਾ ਲੈ।
ਦੂਖ ਭੂਖ ਮਿਟੈ ਤੇਰੋ ਸਹਸਾ; ਸੁਖ ਪਾਵਹਿ ਤੂੰ, ਸੁਖਮਨਿ ਨਾਰੀ ॥੧॥ ਰਹਾਉ ॥
dookh bhookh mittai tero sahasaa; sukh paaveh toon, sukhaman naaree |1| rahaau |
ਪਦ ਅਰਥ ਸਹਸਾ = ਸਹਮ। ਸੁਖਮਨਿ = ਜਿਸ ਦੇ ਮਨ ਵਿਚ ਆਤਮਕ ਆਨੰਦ ਵੱਸ ਰਿਹਾ ਹੈ। ਨਾਰੀ = ਹੇ ਜੀਵ-ਇਸਤ੍ਰੀ! ॥੧॥ ਰਹਾਉ ॥
ਚਰਣ ਪਖਾਰਿ. ਕਰਉ ਗੁਰ ਸੇਵਾ; ਆਤਮ ਸੁਧੁ. ਬਿਖੁ ਤਿਆਸ ਨਿਵਾਰੀ ॥
charan pakhaar. krau gur sevaa; aatam sudh. bikh tiaas nivaaree |
ਪਦ ਅਰਥ ਪਖਾਰਿ = ਪਖਾਲਿ, ਧੋ ਕੇ। ਕਰਉ = ਤੂੰ ਕਰ। ਸੁਧੁ = ਪਵਿਤ੍ਰ। ਬਿਖੁ = ਜ਼ਹਰ (ਮਾਇਆ ਦੇ ਮੋਹ ਦਾ ਜ਼ਹਰ ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ)। ਪਿਆਸ = ਤ੍ਰਿਸ਼ਨਾ, ਤ੍ਰੇਹ। ਨਿਵਾਰੀ = ਦੂਰ ਕਰਦੀ ਹੈ।
ਦਾਸਨ ਕੀ ਹੋਇ ਦਾਸਿ ਦਾਸਰੀ; ਤਾ ਪਾਵਹਿ ਸੋਭਾ ਹਰਿ ਦੁਆਰੀ ॥੨॥
daasan kee hoe daas daasaree; taa paaveh sobhaa har duaaree |2|
ਪਦ ਅਰਥ ਦਾਸਿ = ਦਾਸੀ। ਦਾਸਰੀ = ਨਿਮਾਣੀ ਜਿਹੀ ਦਾਸੀ। ਦੁਆਰੀ = ਦੁਆਰਿ, ਦਰ ਤੇ ॥੨॥
ਇਹੀ ਅਚਾਰ ਇਹੀ ਬਿਉਹਾਰਾ. ਆਗਿਆ ਮਾਨਿ; ਭਗਤਿ ਹੋਇ ਤੁਮੑਾਰੀ ॥
eihee achaar ihee biauhaaraa. aagiaa maan; bhagat hoe tumaaree |
ਪਦ ਅਰਥ ਅਚਾਰ = (ਮਿਥੀਆਂ ਹੋਈਆਂ ਧਾਰਮਿਕ ਰਸਮਾਂ ਦਾ) ਕਰਨਾ। ਬਿਉਹਾਰਾ = ਵਿਹਾਰ, ਨਿੱਤ ਦੀ ਰਹਿਣੀ। ਮਾਨਿ = ਮੰਨ।
ਜੋ ਇਹੁ ਮੰਤ੍ਰੁ ਕਮਾਵੈ ਨਾਨਕ; ਸੋ ਭਉਜਲੁ ਪਾਰਿ ਉਤਾਰੀ ॥੩॥੨੮॥
jo ihu mantru kamaavai naanak; so bhaujal paar utaaree |3|28|
ਪਦ ਅਰਥ ਮੰਤ੍ਰੁ = ਉਪਦੇਸ਼। ਭਉਜਲੁ = ਸੰਸਾਰ-ਸਮੁੰਦਰ ॥੩॥੨੮॥