ਸਾਰਗ ਮਃ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਕਰਤ ਕੇਲ ਬਿਖੈ ਮੇਲ; ਚੰਦ੍ਰ ਸੂਰ ਮੋਹੇ ॥
karat kel bikhai mel; chandr soor mohe |
Sant Singh KhalsaActing and play-acting, the mortal sinks into corruption. Even the moon and the sun are enticed and bewitched.
Manmohan SinghMammon exhibits wondrous plays and yokes one to sin. She entices away even the moon and the sun.
Manmohan Singh (Punjabi)ਮਾਇਆ ਅਸਚਰਜ ਖੇਡਾ ਖੇਡਦੀ ਹੈ ਅਤੇ ਬੰਦੇ ਨੂੰ ਪਾਪ ਨਾਲ ਜੋੜ ਦਿੰਦੀ ਹੈ। ਉਹ ਚੰਦ ਅਤੇ ਸੂਰਜ ਨੂੰ ਭੀ ਭੇਚਲ (ਲੁਭਾਇਮਾਨ ਕਰ) ਲੈਂਦੀ ਹੈ।
Fareedkot Teekaਮਾਇਆ ਵਿਸ਼ਿਓਂ ਕੇ ਮੇਲ ਕਰ ਕੇ (ਕੇਲ) ਬਿਲਾਸ ਕਰਤੀ ਹੈ, ਚੰਦ੍ਰਮਾਂ ਅਰ ਸੂਰਜ ਭੀ ਮੋਹਤ ਕੀਏ ਹੂਏ ਹੈਂ॥
Prof. Sahib Singh(ਮਾਇਆ ਅਨੇਕਾਂ) ਕਲੋਲ ਕਰਦੀ ਹੈ, (ਜੀਵਾਂ ਨੂੰ) ਵਿਸ਼ੇ-ਵਿਕਾਰਾਂ ਨਾਲ ਜੋੜਦੀ ਹੈ, ਚੰਦ੍ਰਮਾ ਸੂਰਜ ਆਦਿਕ ਸਭ ਦੇਵਤੇ ਇਸ ਨੇ ਆਪਣੇ ਜਾਲ ਵਿਚ ਫਸਾ ਰੱਖੇ ਹਨ।ਪਦ ਅਰਥ ਕੇਲ = ਚੋਜ = ਤਮਾਸ਼ੇ। ਬਿਖੈ = ਵਿਸ਼ੇ-ਵਿਕਾਰ। ਸੂਰ = ਸੂਰਜ (ਦੇਵਤਾ)।
SikhNet (Spanish)Mira, Maya danza en baile maligno y embauca a cada uno hacia el vicio, sí, ella engaña aun al sol y a la luna, y cuando sus campanillas suenan,
ਉਪਜਤਾ ਬਿਕਾਰ ਦੁੰਦਰ, ਨਉਪਰੀ ਝੁਨੰਤਕਾਰ ਸੁੰਦਰ; ਅਨਿਗ ਭਾਉ ਕਰਤ ਫਿਰਤ, ਬਿਨੁ ਗੋਪਾਲ ਧੋਹੇ ॥ ਰਹਾਉ ॥
aupajataa bikaar dundar, nauparee jhunantakaar sundar; anig bhaau karat firat, bin gopaal dhohe | rahaau |
Sant Singh KhalsaThe disturbing noise of corruption wells up, in the tinkling ankle bells of Maya the beautiful. With her beguiling gestures of love, she seduces everyone except the Lord. ||Pause||
Manmohan SinghThe noisy evils well up from the tinkling of the ankle-bells of beauteous mammon. She wanders about making many dalliances and beguiles everyone except the Lord. Pause.
Manmohan Singh (Punjabi)ਸੋਹਨੀ ਮਾਇਆ ਦੇ ਪੈਰਾ ਦੀਆਂ ਝਾਜਰਾ ਦੀ ਛਣਕਾਰ ਤੇ ਰੋਲਾ ਪਾਉਣ ਵਾਲੀਆਂ ਬਦੀਆਂ ਉਤਪੰਨ ਹੁੰਦੀਆਂ ਹਨ। ਉਹ ਅਨੇਕਾਂ ਨਾਜ-ਨਖਰੇ ਕਰਦੀ ਫਿਰਦੀ ਹੈ ਅਤੇ ਪ੍ਰਭੂ ਦੇ ਬਗੈਰ ਹਰ ਇਕਸ ਨੂੰ ਠਗ ਲੈਂਦੀ ਹੈ। ਠਹਿਰਾਉ।
Fareedkot Teekaਬਿਕਾਰੋਂ ਕੀ ਔਰ (ਦੁੰਦਰ) ਰਾਗ ਦੁਵੇਖ ਆਦਿਕੋਂ ਕੀ ਉਤਪਤੀ ਹੋਤੀ ਹੈ ਔਰ ਪਦਾਰਥਾਂ ਰੂਪੀ (ਨਉਪਰੀ) ਝਾਂਝਰੋਂ ਕਾ ਸੁੰਦਰ (ਝੁਨੰਤਕਾਰ) ਸਬਦ ਹੋ ਰਹਾ ਹੈ। (ਅਨਿਗ) ਹਾਉ ਭਾਉ ਕਰਤੀ ਫਿਰਤੀ ਹੈ ਬਿਨਾਂ ਗੋਪਾਲ ਔਰ ਸਭ ਮਾਇਆ ਨੇ (ਧੋਹੇ) ਛਲ ਲੀਏ ਹੈਂ॥ ਰਹਾਉ ॥
Prof. Sahib Singh(ਮਾਇਆ ਦੇ ਪ੍ਰਭਾਵ ਹੇਠ ਜੀਵਾਂ ਦੇ ਅੰਦਰ) ਖਰੂਦੀ ਵਿਕਾਰ ਪੈਦਾ ਹੋ ਜਾਂਦੇ ਹਨ, ਝਾਂਜਰਾਂ ਦੀ ਛਣਕਾਰ ਵਾਂਗ ਮਾਇਆ ਜੀਵਾਂ ਨੂੰ ਪਿਆਰੀ ਲੱਗਦੀ ਹੈ, ਇਹ ਮਾਇਆ ਅਨੇਕਾਂ ਹਾਵ-ਭਾਵ ਕਰਦੀ ਫਿਰਦੀ ਹੈ। ਜਗਤ-ਰੱਖਿਅਕ ਪ੍ਰਭੂ ਤੋਂ ਬਿਨਾ ਮਾਇਆ ਨੇ ਸਭ ਜੀਵਾਂ ਨੂੰ ਠੱਗ ਲਿਆ ਹੈ ॥ ਰਹਾਉ॥ਪਦ ਅਰਥ ਦੁੰਦਰ = ਝਗੜਾਲੂ, ਖਰੂਦੀ। ਨਉਪਰੀ = {नुपुर} ਝਾਂਜਰਾਂ। ਝੁਨੰਤਕਾਰ = ਛਣਕਾਰ। ਅਨਿਗ = ਅਨੇਕਾਂ। ਭਾਉ = ਹਾਵ-ਭਾਵ। ਧੋਹੇ = ਠੱਗ ਲੈਂਦੀ ਹੈ ॥ ਰਹਾਉ॥
SikhNet (Spanish)la maldad despierta en nosotros, sí, sus ademanes encantan a todos menos a Dios. (Pausa)
ਤੀਨਿ ਭਉਨੇ ਲਪਟਾਇ ਰਹੀ; ਕਾਚ ਕਰਮਿ. ਨ ਜਾਤ ਸਹੀ; ਉਨਮਤ ਅੰਧ. ਧੰਧ ਰਚਿਤ; ਜੈਸੇ ਮਹਾ ਸਾਗਰ ਹੋਹੇ ॥੧॥
teen bhaune lapattaae rahee; kaach karam. na jaat sahee; unamat andh. dhandh rachit; jaise mahaa saagar hohe |1|
Sant Singh KhalsaMaya clings to the three worlds; those who are stuck in wrong actions cannot escape her. Drunk and engrossed in blind worldly affairs, they are tossed about on the mighty ocean. ||1||
Manmohan SinghIt is clinging to the three worlds and through the imperfect deeds its stroke can be endured not. Engrossed in the blind worldly pursuits, the mortals are inebriated and are tossed about as on the high ocean.
Manmohan Singh (Punjabi)ਇਹ ਤਿੰਨਾ ਹੀ ਜਹਾਨ ਨੂੰ ਚਿਮੜ ਰਹੀ ਹੈ ਅਤੇ ਮਾੜੇ ਮੋਟੇ ਅਮਲਾਂ ਰਾਹੀਂ ਇਸ ਦੀ ਸੱਟ ਸਹਾਰੀ ਨਹੀਂ ਜਾ ਸਕਦੀ। ਅੰਨ੍ਹੇ ਸੰਸਾਰੀ ਕੰਮਾ ਵਿੱਚ ਖਚਤ ਹੋ ਪ੍ਰਾਣੀ ਮਤਵਾਲੇ ਹੋਏ ਹੋਏ ਹਨ ਅਤੇ ਭਾਰੇ ਸਮੁੰਦਰ ਅੰਦਰ ਹੋਣ ਦੀ ਮਾਨੰਦ ਧਕੇ ਧੋਲੇ ਖਾਦੇ ਹਨ।
Fareedkot Teekaਪੁਨਹ ਅਕਾਸ ਔ ਮਧ ਔਰ ਪਤਾਲ ਮੇਂ ਮਾਇਆ ਲਪਟ ਰਹੀ ਹੈ ਔਰ (ਕਾਚ) ਕਚੇ ਅਰਥਾਤ ਸਕਾਂਮ ਕਰਮੋਂ ਸੇ ਤਿਸ ਕੀ ਤੇਜੀ ਸਹਾਰੀ ਨਹੀਂ ਜਾਤੀ। ਅੰਧੇ ਜੀਵ ਮਾਇਆ ਕੇ (ਧੰਧ) ਬਿਵਹਾਰੋਂ ਮੇਂ ਰਚੇ ਹੂਏ ਹੈਂ। ਜੈਸੇ (ਮਹਾ ਸਾਗਰ) ਵਡਾ ਸਮੁੰਦਰ, ਵਾ ਜਲ ਮੇਂ (ਹੋਹੇ) ਧੱਕੇ ਲਾਗਤੇ ਹੈਂ। ਭਾਵ ਇਹ ਕਿ ਜੈਸੇ ਜਲ ਕੇ ਧੱਕੇ ਕਰ ਨਾਵਕਾ ਡੋਲਤੀ ਹੈ, ਤੈਸੇ ਹੀ ਮਾਇਆ ਕੇ ਧੱਕਿਓਂ ਕਰ ਮਨ ਡੋਲਤਾ ਹੈ॥੧॥
Prof. Sahib Singhਮਾਇਆ ਤਿੰਨਾਂ ਭਵਨਾਂ (ਦੇ ਜੀਵਾਂ) ਨੂੰ ਚੰਬੜੀ ਰਹਿੰਦੀ ਹੈ, (ਪੁੰਨ ਦਾਨ ਤੀਰਥ ਆਦਿਕ) ਕੱਚੇ ਕਰਮ ਦੀ (ਇਸ ਮਾਇਆ ਦੀ ਸੱਟ) ਸਹਾਰੀ ਨਹੀਂ ਜਾ ਸਕਦੀ। ਜੀਵ ਮਾਇਆ ਦੇ ਮੋਹ ਵਿਚ ਮਸਤ ਤੇ ਅੰਨ੍ਹੇ ਹੋਏ ਰਹਿੰਦੇ ਹਨ, ਜਗਤ ਦੇ ਧੰਧਿਆਂ ਵਿਚ ਰੁੱਝੇ ਰਹਿੰਦੇ ਹਨ (ਇਉਂ ਧੱਕੇ ਖਾਂਦੇ ਹਨ) ਜਿਵੇਂ ਵੱਡੇ ਸਮੁੰਦਰ ਵਿਚ ਧੱਕੇ ਲੱਗਦੇ ਹਨ ॥੧॥ਪਦ ਅਰਥ ਭਉਨੇ = ਭਵਨਾਂ ਵਿਰ। ਲਪਟਾਇ ਰਹੀ = ਚੰਬੜੀ ਰਹਿੰਦੀ ਹੈ। ਕਾਚ ਕਰਮਿ = ਕੱਚੇ ਕਰਮ ਨਾਲ। ਨ ਜਾਤ ਸਹੀ = ਸਹਾਰੀ ਨਹੀਂ ਜਾਂਦੀ। ਉਨਮਤ = ਮਸਤ। ਅੰਧ = ਅੰਨ੍ਹੇ। ਧੰਧ ਰਚਿਤ = ਧੰਧਿਆਂ ਵਿਚ ਰੁੱਝੇ ਹੋਇ। ਹੋਹੇ = ਧੱਕੇ ॥੧॥
SikhNet (Spanish)Ha afectado a los tres mundos y cualquier disciplina no le hace ningún efecto, y los seres humanos viven en la contienda, e intoxicados con su vino son arrojados en el mar de sus pasiones sin ningún control. (1)
ਉਧਰੇ ਹਰਿ ਸੰਤ ਦਾਸ. ਕਾਟਿ ਦੀਨੀ ਜਮ ਕੀ ਫਾਸ; ਪਤਿਤ. ਪਾਵਨ ਨਾਮੁ ਜਾ ਕੋ. ਸਿਮਰਿ ਨਾਨਕ ਓਹੇ ॥੨॥੧੦॥੧੩੯॥੩॥੧੩॥੧੫੫॥
audhare har sant daas. kaatt deenee jam kee faas; patit. paavan naam jaa ko. simar naanak ohe |2|10|139|3|13|155|
Sant Singh KhalsaThe Saint, the slave of the Lord is saved; the noose of the Messenger of Death is snapped. The Naam, the Name of the Lord, is the Purifier of sinners; O Nanak, remember Him in meditation. ||2||10||139||3||13||155||
Manmohan SinghThe God's saintly slaves escape from the mammon's clutches and the Lord snaps their death's noose. O Nanak, meditate thou on Him whose Name is the purifier of sinners.
Manmohan Singh (Punjabi)ਰੱਬ ਦੇ ਸਾਧ ਸਰੂਪ ਗੋਲੇ ਮਾਇਆ ਦੇ ਪੰਜੇ ਵਿੱਚੋ ਬੱਚ ਨਿਕਲਦੇ ਹਨ ਅਤੇ ਪ੍ਰਭੂ ਉਨ੍ਹਾਂ ਦੀ ਮੌਤ ਦੀ ਫਾਹੀ ਕਟ ਦਿੰਦਾ ਹੈ। ਹੇ ਨਾਨਕ! ਤੂੰ ਉਸ ਦਾ ਆਰਾਧਨ ਕਰ, ਜਿਸ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
Fareedkot Teekaਤਿਸ ਮਾਇਆ ਸੇ ਹਰੀ ਕੇ ਦਾਸ ਸੰਤ ਜਨ ਉਧਰੇ ਹੈਂ ਔਰ ਤਿਨੋਂ ਨੇ ਜਮ ਕੀ ਫਾਸੀ ਕਾਟ ਦਈ ਹੈ। ਜਿਸ ਵਾਹਿਗੁਰੂ ਕਾ ਪਾਪੀਓਂ ਕੇ ਪਵਿਤ੍ਰ ਕਰਨੇਹਾਰਾ ਨਾਮ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: (ਓਹੇ) ਉਸੀ ਕੋ ਸਿਮਰਤੇ ਹੈਂ॥੨॥੧੦॥੧੩੯॥੩॥੧੩॥੧੫੫॥☬ਉਪਦੇਸ਼:
Prof. Sahib Singh(ਮਾਇਆ ਦੇ ਅਸਰ ਤੋਂ) ਪਰਮਾਤਮਾ ਦੇ ਸੰਤ ਪ੍ਰਭੂ ਦੇ ਦਾਸ (ਹੀ) ਬਚਦੇ ਹਨ, ਪ੍ਰਭੂ ਨੇ ਉਹਨਾਂ ਦੀ ਜਮਾਂ ਵਾਲੀ (ਆਤਮਕ ਮੌਤ ਦੀ) ਫਾਹੀ ਕੱਟ ਦਿੱਤੀ ਹੁੰਦੀ ਹੈ। ਹੇ ਨਾਨਕ! ਜਿਸ ਪ੍ਰਭੂ ਦਾ ਨਾਮ 'ਪਤਿਤ ਪਾਵਨ' (-ਪਾਪੀਆਂ ਨੂੰ ਪਵਿੱਤਰ ਕਰਨ ਵਾਲਾ) ਹੈ, ਉਸੇ ਦਾ ਨਾਮ ਸਿਮਰਿਆ ਕਰ ॥੨॥੧੦॥੧੩੯॥੩॥੧੩॥੧੫੫॥ਪਦ ਅਰਥ ਉਧਰੇ = ਬਚ ਗਏ। ਫਾਸ = ਫਾਹੀ। ਪਤਿਤ ਪਾਵਨ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਜਾ ਕੋ = ਜਿਸ (ਪ੍ਰਭੂ) ਦਾ। ਓਹੇ = ਉਸੇ ਪ੍ਰਭੂ ਨੂੰ ॥੨॥੧੦॥੧੩੯॥੩॥੧੩॥੧੫੫॥
SikhNet (Spanish)Sólo los Santos del Señor son salvados y liberados del dogal de Yama, el mensajero de la muerte, medita entonces sólo en el Señor, Cuyo Nombre santifica aún a los seres con las intenciones más malvadas. (2-10-139-3-13-155)