ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਲਾਲ ਲਾਲ. ਮੋਹਨ ਗੋਪਾਲ ਤੂ ॥
laal laal. mohan gopaal too |
Sant Singh KhalsaYou are my Loving Beloved Enticing Lord of the World.
Manmohan SinghO my Fascinating Beloved, Beloved, thou alone are the cherisher of the world.
Manmohan Singh (Punjabi)ਹੇ ਮੇਰੇ ਮਨਮੋਹਣੇ ਪ੍ਰੀਤਮ ਪ੍ਰੀਤਮ, ਕੇਵਲ ਤੂੰ ਹੀ ਸੰਸਾਰ ਦਾ ਪਾਲਣ-ਪੋਸਣਹਾਰ ਹੈ।
Fareedkot Teeka(ਲਾਲ) ਹੇ ਪਿਆਰੇ (ਲਾਲ) ਅਮੋਲਕ ਗੋਪਾਲ! ਤੂੰ ਮੋਹਿਨੇ ਵਾਲਾ ਹੈਂ॥
Prof. Sahib Singhਹੇ ਜਗਤ-ਰੱਖਿਅਕ ਪ੍ਰਭੂ! ਤੂੰ ਸੋਹਣਾ ਹੈਂ, ਤੂੰ ਸੋਹਣਾ ਹੈਂ, ਤੂੰ ਮਨ ਨੂੰ ਮੋਹ ਲੈਣ ਵਾਲਾ ਹੈਂ।
ਪਦ ਅਰਥ ਲਾਲ = ਸੋਹਣਾ। ਮੋਹਨ = ਮੋਹ ਲੈਣ ਵਾਲਾ। ਗੋਪਾਲ = ਹੇ ਜਗਤ-ਰੱਖਿਅਕ!
SikhNet (Spanish)Oh Dios Fascinante, eres Tú mi Único Amor, Tú,
ਕੀਟ ਹਸਤਿ ਪਾਖਾਣ ਜੰਤ; ਸਰਬ ਮੈ ਪ੍ਰਤਿਪਾਲ ਤੂ ॥੧॥ ਰਹਾਉ ॥
keett hasat paakhaan jant; sarab mai pratipaal too |1| rahaau |
Sant Singh KhalsaYou are in worms, elephants, stones and all beings and creatures; You nourish and cherish them all. ||1||Pause||
Manmohan SinghThou are contained in worms, elephants, stones and other beings and sustain all of them. Pause.
Manmohan Singh (Punjabi)ਤੂੰ ਕੀੜਿਆਂ ਹਾਥੀਆਂ, ਪੱਕਰਾ ਤੇ ਹੋਰ ਜੀਵਾਂ ਅੰਦਰ ਵਿਆਪਕ ਹੈ ਅਤੇ ਸਾਰਿਆਂ ਦੀ ਪਰਵਰਸ਼ ਕਰਦਾ ਹੈ। ਠਹਿਰਾਉ।
Fareedkot Teekaਕੀੜੀ, ਹਸਤੀ ਔਰ ਪਥਰ ਔਰ ਸਰਬ ਜੀਵੋਂ ਮੇਂ ਤੂੰ ਬਿਆਪਕ ਹੈਂ ਔਰ ਤੂੰ ਸਰਬ ਕੀ ਪ੍ਰਤਿਪਾਲਾ ਕਰਤਾ ਹੈਂ॥੧॥ ਰਹਾਉ ॥
Prof. Sahib Singhਹੇ ਸਭ ਦੇ ਪਾਲਣਹਾਰ! ਕੀੜੇ, ਹਾਥੀ, ਪੱਥਰਾਂ ਦੇ (ਵਿਚ ਵੱਸਦੇ) ਜੰਤ-ਇਹਨਾਂ ਸਭਨਾਂ ਵਿਚ ਹੀ ਤੂੰ ਮੌਜੂਦ ਹੈਂ ॥੧॥ ਰਹਾਉ ॥
ਪਦ ਅਰਥ ਕੀਟ = ਕੀੜੇ। ਹਸਤਿ = ਹਾਥੀ। ਪਾਖਾਣ = ਪੱਥਰ। ਸਰਬ ਮੈ = ਸਭਨਾਂ ਵਿਚ ਵਿਆਪਕ। ਪ੍ਰਤਿਪਾਲ = ਪਾਲਣ ਵਾਲਾ ॥੧॥ ਰਹਾਉ ॥
SikhNet (Spanish)Quien has dado sustento al elefante y a la hormiga, y a la vida que hay en la piedra. (1-Pausa)
ਨਹ ਦੂਰਿ; ਪੂਰਿ ਹਜੂਰਿ ਸੰਗੇ ॥
neh door; poor hajoor sange |
Sant Singh KhalsaYou are not far away; You are totally present with all.
Manmohan SinghThou are not far, but are ever near. Thou pervade all and are with all.
Manmohan Singh (Punjabi)ਤੂੰ ਦੁਰੇਡੇ ਨਹੀਂ ਪ੍ਰਭੂ ਸਦਾ ਹੀ ਨੇੜੇ ਹੈ। ਤੂੰ ਸਾਰਿਆਂ ਅੰਦਰ ਵਿਆਪਕ ਅਤੇ ਸਾਰਿਆਂ ਦੇ ਨਾਲ ਹੈ।
Fareedkot Teekaਤੂੰ ਦੂਰ ਨਹੀਂ ਹੈਂ ਹਜੂਰ ਹੀ ਹੈਂ, (ਪੂਰਿ) ਬਿਆਪਕ ਹੋਣੇ ਤੇ ਸਦਾ ਸੰਗੀ ਹੈਂ॥
Prof. Sahib Singhਹੇ ਪ੍ਰਭੂ! ਤੂੰ (ਕਿਸੇ ਜੀਵ ਤੋਂ) ਦੂਰ ਨਹੀਂ ਹੈਂ, ਤੂੰ ਸਭ ਵਿਚ ਵਿਆਪਕ ਹੈਂ, ਤੂੰ ਪ੍ਰਤੱਖ ਦਿੱਸਦਾ ਹੈਂ, ਤੂੰ (ਸਭ ਜੀਵਾਂ ਦੇ) ਨਾਲ ਹੈਂ।
ਪਦ ਅਰਥ ਪੂਰਿ = ਵਿਆਪਕ। ਹਜੂਰਿ = ਹਾਜ਼ਰ-ਨਾਜ਼ਰ, ਪ੍ਰਤੱਖ। ਸੰਗੇ = ਨਾਲ।
SikhNet (Spanish)Nunca Estás lejos, y siempre tan cerca,
ਸੁੰਦਰ ਰਸਾਲ ਤੂ ॥੧॥
sundar rasaal too |1|
Sant Singh KhalsaYou are Beautiful, the Source of Nectar. ||1||
Manmohan SinghBeauteous and the 'Home of elixir are Thou, O Lord.
Manmohan Singh (Punjabi)ਸੋਹਣਾ ਸੁਨੱਖਾ ਅਤੇ ਅੰਮ੍ਰਿਤ ਦਾ ਘਰ ਹੈ। ਤੂੰ ਹੇ ਸੁਆਮੀ!
Fareedkot Teekaਪੁਨਹ ਸੁੰਦਰ ਅਰ ਤੂੰ ਰਸ ਕਾ ਘਰ ਹੈਂ॥੧॥
Prof. Sahib Singhਤੂੰ ਸੋਹਣਾ ਹੈਂ, ਤੂੰ ਸਭ ਰਸਾਂ ਦਾ ਸੋਮਾ ਹੈਂ ॥੧॥
ਪਦ ਅਰਥ ਰਸਾਲ = ਸਭ ਰਸਾਂ ਦਾ ਘਰ {ਆਲਯ} ॥੧॥
SikhNet (Spanish)¡tan Bello eres y tan Íntegro, oh Dios! (1)
ਨਹ ਬਰਨ ਬਰਨ; ਨਹ ਕੁਲਹ ਕੁਲ ॥
neh baran baran; neh kulah kul |
Sant Singh KhalsaYou have no caste or social class, no ancestry or family.
Manmohan SinghAmongst castes, Thou has no caste and amongst families no family.
Manmohan Singh (Punjabi)ਜਾਤਾਂ ਵਿਚੋਂ ਤੇਰੀ ਕੋਈ ਜਾਤੀ ਨਹੀਂ ਅਤੇ ਵੰਸ਼ਾਂ ਵਿਚੋਂ ਕੋਈ ਵੰਸ਼ ਨਹੀਂ।
Fareedkot Teekaਬਰਨੋਂ ਮੇਂ ਤੇਰਾ ਕੋਈ ਬਰਣਨ ਨਹੀਂ ਔਰ (ਕੁਲਹ) ਸਮੂਹ ਕੁਲਾਂ ਭੀ ਤੇਰੇ ਮੇਂ ਨਹੀਂ ਹੈਂ॥
Prof. Sahib Singh(ਹੇ ਪ੍ਰਭੂ! ਲੋਕਾਂ ਦੇ ਮਿਥੇ ਹੋਏ) ਵਰਣਾਂ ਵਿਚੋਂ ਤੇਰਾ ਕੋਈ ਵਰਣ ਨਹੀਂ ਹੈ (ਲੋਕਾਂ ਦੀਆਂ ਮਿਥੀਆਂ) ਕੁਲਾਂ ਵਿਚੋਂ ਤੇਰੀ ਕੋਈ ਕੁਲ ਨਹੀਂ (ਤੂੰ ਕਿਸੇ ਖ਼ਾਸ ਕੁਲ ਖ਼ਾਸ ਵਰਣ ਦਾ ਪੱਖ ਨਹੀਂ ਕਰਦਾ)।
SikhNet (Spanish)No tienes color, ni casta alguna, ni tampoco familia,
ਨਾਨਕ ਪ੍ਰਭ ਕਿਰਪਾਲ ਤੂ ॥੨॥੯॥੧੩੮॥
naanak prabh kirapaal too |2|9|138|
Sant Singh KhalsaNanak: God, You are Merciful. ||2||9||138||
Manmohan SinghSays Nanak, Thou alone are my Merciful Master.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਤੂੰ ਹੀ ਮੇਰਾ ਮਿਹਰਬਾਨ ਮਾਲਕ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ! ਤੂੰ ਕਿਰਪਾਲ ਹੈਂ॥੨॥੯॥੧੩੮॥
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ!) ਤੂੰ (ਸਭਨਾਂ ਉਤੇ ਸਦਾ) ਦਇਆਵਾਨ ਰਹਿੰਦਾ ਹੈਂ ॥੨॥੯॥੧੩੮॥
ਪਦ ਅਰਥ ਪ੍ਰਭ = ਹੇ ਪ੍ਰਭੂ! ਕਿਰਪਾਲ = ਦਇਆਵਾਨ ॥੨॥੯॥੧੩੮॥
SikhNet (Spanish)oh Dios Misericordioso, Misericordioso eres Tú. (2-9-138)