ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਹਿਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਰਾਗੁ ਸਾਰੰਗ ਮਹਲਾ ੯ ॥
raag saarang mahalaa 9 |
Sant Singh KhalsaRaag Saarang, Ninth Mehl:
Manmohan SinghRag Sarang 9th Guru.
Manmohan Singh (Punjabi)ਰਾਗੁ ਸਾਰੰਗ ਨੌਵੀ ਪਾਤਿਸ਼ਾਹੀ।
Prof. Sahib Singhਰਾਗ ਸਾਰੰਗ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
SikhNet (Spanish)Sarang, Mejl Guru Teg Bajadur, Noveno Canal Divino.
ਹਰਿ ਬਿਨੁ ਤੇਰੋ; ਕੋ. ਨ ਸਹਾਈ ॥
har bin tero; ko. na sahaaee |
Sant Singh KhalsaNo one will be your help and support, except the Lord.
Manmohan SinghO man, save God, none is an helper of thine.
Manmohan Singh (Punjabi)ਹੇ ਬੰਦੇ! ਰਬ ਦੇ ਬਗੈਰ, ਤੇਰਾ ਕੋਈ ਭੀ ਸਹਾਇਕ ਨਹੀਂ।
Fareedkot Teekaਹੇ ਭਾਈ! ਹਰੀ ਸੇ ਬਿਨਾਂ ਤੇਰੀ ਸਹਾਇਤਾ ਕਰਨੇ ਵਾਲਾ ਕੋਈ ਨਹੀਂ ਹੈ॥☬ਜੇ ਕਹੇ ਸਨਬੰਧੀ ਹੈਂ? ਤਿਸ ਪਰ ਕਹਿਤੇ ਹੈਂ:
Prof. Sahib Singhਪਰਮਾਤਮਾ ਤੋਂ ਬਿਨਾ ਤੇਰਾ (ਹੋਰ) ਕੋਈ ਭੀ ਸਹਾਇਤਾ ਕਰਨ ਵਾਲਾ ਨਹੀਂ ਹੈ।ਪਦ ਅਰਥ ਤੇਰੋ = ਤੇਰਾ। ਕੋ = ਕੋਈ (ਵਿਅਕਤੀ)। ਸਹਾਈ = ਮਦਦ ਕਰਨ ਵਾਲਾ।
SikhNet (Spanish)Oh amigo, no hay nadie que te pueda ayudar excepto Dios,
ਕਾਂ ਕੀ ਮਾਤ ਪਿਤਾ ਸੁਤ ਬਨਿਤਾ; ਕੋ ਕਾਹੂ ਕੋ. ਭਾਈ ॥੧॥ ਰਹਾਉ ॥
kaan kee maat pitaa sut banitaa; ko kaahoo ko. bhaaee |1| rahaau |
Sant Singh KhalsaWho has any mother, father, child or spouse? Who is anyone's brother or sister? ||1||Pause||
Manmohan SinghWho has a mother, father son and wife? Who is any one's brother?. Pause.
Manmohan Singh (Punjabi)ਕਿਸ ਦੀ ਮਾਂ, ਪਿਉ ਪੁੱਤ੍ਰ ਅਤੇ ਵਹੁਟੀ ਹਨ? ਕੌਣ ਸਿਕੇ ਦਾ ਕੋਈ ਭਰਾ ਹੈ? ਠਹਿਰਾਉ।
Fareedkot Teekaਕਿਸ ਕੀ ਮਾਤਾ ਔਰ ਪਿਤਾ ਹੈ ਪੁਨਹ ਪੁਤ੍ਰ ਔਰ ਇਸਤ੍ਰੀ ਅਰ ਕੌਨ ਕਿਸੇ ਕਾ ਭਾਈ ਹੈ, ਭਾਵ ਕੋਈ ਰਖਕ ਨਹੀਂ ਹੋਤਾ॥੧॥ ਰਹਾਉ ॥
Prof. Sahib Singhਕੌਣ ਕਿਸੇ ਦੀ ਮਾਂ? ਕੌਣ ਕਿਸੇ ਦਾ ਪਿਉ? ਕੌਣ ਕਿਸੇ ਦਾ ਪੁੱਤਰ? ਕੌਣ ਕਿਸੇ ਦੀ ਵਹੁਟੀ? (ਜਦੋਂ ਸਰੀਰ ਨਾਲੋਂ ਸਾਥ ਮੁੱਕ ਜਾਂਦਾ ਹੈ ਤਦੋਂ) ਕੌਣ ਕਿਸੇ ਦਾ ਭਰਾ ਬਣਦਾ ਹੈ? (ਕੋਈ ਨਹੀਂ) ॥੧॥ ਰਹਾਉ ॥ਪਦ ਅਰਥ ਕਾਂ ਕੀ = ਕਿਸ ਦੀ? ਮਾਤ = ਮਾਂ। ਸੁਤ = ਪੁੱਤਰ। ਬਨਿਤਾ = ਇਸਤ੍ਰੀ। ਕੌ = ਕੌਣ? ਕਾਹੂ ਕੋ = ਕਿਸੇ ਦਾ। ਭਾਈ = ਭਰਾ ॥੧॥ ਰਹਾਉ ॥
SikhNet (Spanish)pues tu padre, madre, esposa, hijo, hermanos y parientes no se quedan contigo. (1-Pausa)
ਧਨੁ ਧਰਨੀ ਅਰੁ ਸੰਪਤਿ ਸਗਰੀ; ਜੋ ਮਾਨਿਓ ਅਪਨਾਈ ॥
dhan dharanee ar sanpat sagaree; jo maanio apanaaee |
Sant Singh KhalsaAll the wealth, land and property which you consider your own
Manmohan SinghOf all the wealth, land and property that thou consider as yours,
Manmohan Singh (Punjabi)ਸਾਰੀ ਦੌਲਤ, ਜਮੀਨ ਅਤੇ ਜਾਇਦਾਦ, ਜਿਨ੍ਹਾਂ ਨੂੰ ਤੂੰ ਆਪਣੀਆਂ ਨਿਜ ਦੀਆਂ ਖਿਆਲ ਕਰਦਾ ਹੈ,
Fareedkot Teekaਧਨ, ਪ੍ਰਿਥਵੀ ਔਰ ਸਭੀ ਸੰਪਦਾ ਜੋ ਅਪਨੀ ਮਾਨੀ ਹੂਈ ਹੈ॥
Prof. Sahib Singhਇਹ ਧਨ ਧਰਤੀ ਸਾਰੀ ਮਾਇਆ ਜਿਨ੍ਹਾਂ ਨੂੰ ਆਪਣੇ ਸਮਝੀ ਬੈਠਾ ਹੈ,ਪਦ ਅਰਥ ਧਰਨੀ = ਧਰਤੀ। ਅਰੁ = ਅਤੇ {ਅਰਿ = ਵੈਰੀ}। ਸੰਪਤਿ = ਪਦਾਰਥ। ਸਗਰੀ = ਸਾਰੀ। ਅਪਨਾਈ = ਆਪਣਾ।
SikhNet (Spanish)Tu riqueza, tierras y posesiones, que consideras que son de tu propiedad,
ਤਨ ਛੂਟੈ. ਕਛੁ ਸੰਗਿ. ਨ ਚਾਲੈ; ਕਹਾ ਤਾਹਿ ਲਪਟਾਈ ॥੧॥
tan chhoottai. kachh sang. na chaalai; kahaa taeh lapattaaee |1|
Sant Singh Khalsa- when you leave your body, none of it shall go along with you. Why do you cling to them? ||1||
Manmohan Singhnothing shall depart with thee when thy body is deserted, why cling thou to these?
Manmohan Singh (Punjabi)ਵਿੱਚੋ ਕੁਝ ਭੀ ਤੇਰੇ ਨਾਲ ਨਹੀਂ ਜਾਣਾ, ਜਦ ਤੇਰੀ ਦੇਹਿ ਤਿਆਗੀ ਜਾਣੀ ਹੈ, ਤੂੰ ਉਹਨਾਂ ਨਾਲ ਕਿਉਂ ਚਿਮੜਦਾ ਹੈ?
Fareedkot Teeka(ਤਨ) ਸਰੀਰ ਕੇ ਤਿਆਗ ਸਮੈਂ ਕੁਛ ਭੀ ਸਾਥ ਨਹੀਂ ਜਾਤਾ ਹੈ, ਤਾਂ ਤੇ ਤਿਨਾਂ ਕੇ ਸੰਗ ਕਿਸ ਵਾਸਤੇ ਲਪਟਾਵਤਾ ਹੈਂ? ॥੧॥
Prof. Sahib Singhਜਦੋਂ ਸਰੀਰ ਨਾਲੋਂ ਸਾਥ ਮੁੱਕਦਾ ਹੈ, ਕੋਈ ਚੀਜ਼ ਭੀ (ਜੀਵ ਦੇ) ਨਾਲ ਨਹੀਂ ਤੁਰਦੀ। ਫਿਰ ਜੀਵ ਕਿਉਂ ਇਹਨਾਂ ਨਾਲ ਚੰਬੜਿਆ ਰਹਿੰਦਾ ਹੈ? ॥੧॥ਪਦ ਅਰਥ ਛੂਟੈ = ਖੁੱਸ ਜਾਂਦਾ ਹੈ, ਸਾਥ ਛੁੱਟ ਜਾਂਦਾ ਹੈ। ਸੰਗਿ = (ਜੀਵ ਦੇ) ਨਾਲ। ਕਹਾ = ਕਿਉਂ? ਲਪਟਾਈ = ਚੰਬੜਿਆ ਰਹਿੰਦਾ ਹੈ ॥੧॥
SikhNet (Spanish)no son tuyas, pues cuando tu cuerpo se haga añicos, nada de esto se irá contigo, entonces ¿por qué aferrarse a todo eso? (1)
ਦੀਨ ਦਇਆਲ ਸਦਾ ਦੁਖ ਭੰਜਨ; ਤਾ ਸਿਉ ਰੁਚਿ. ਨ ਬਢਾਈ ॥
deen deaal sadaa dukh bhanjan; taa siau ruch. na badtaaee |
Sant Singh KhalsaGod is Merciful to the meek, forever the Destroyer of fear, and yet you do not develop any loving relationship with Him.
Manmohan SinghHe, who is Merciful to the meek, and ever the Destroyer of pain; with Him thou increase not thy love.
Manmohan Singh (Punjabi)ਜੋ ਮਸਕੀਨਾ ਤੇ ਮਿਹਰਬਾਨ ਅਤੇ ਸਦੀਵ ਹੀ ਪੀੜ ਨਾਸ ਕਰਨਹਾਰ ਹੈ, ਉਸ ਨਾਲ ਤੂੰ ਆਪਣੀ ਪ੍ਰੀਤ ਵਧੇਰੇ ਨਹੀਂ ਕਰਦਾ।
Fareedkot Teekaਦੀਨੋਂ ਕਾ ਦਿਆਲ ਸਦਾ ਭੈ ਕੇ ਭੰਜਨਹਾਰਾ ਜੋ ਵਾਹਿਗੁਰੂ ਹੈ, ਤਿਸ ਕੇ ਸਾਥ ਤੈਨੇ (ਰੁਚ) ਪ੍ਰੀਤੀ ਨਹੀਂ ਬਢਾਈ॥
Prof. Sahib Singhਜਿਹੜਾ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, ਜੋ ਸਦਾ (ਜੀਵਾਂ ਦੇ) ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਤੂੰ ਉਸ ਨਾਲ ਪਿਆਰ ਨਹੀਂ ਵਧਾਂਦਾ।ਪਦ ਅਰਥ ਦੀਨ = ਗਰੀਬ। ਦੁਖ ਭੰਜਨ = ਦੁੱਖਾਂ ਦਾ ਨਾਸ ਕਰਨ ਵਾਲਾ। ਤਾ ਸਿਉ = ਉਸ (ਪ੍ਰਭੂ) ਨਾਲ। ਰੁਚਿ = ਪਿਆਰ। ਨ ਬਢਾਈ = ਨਹੀਂ ਵਧਾਂਦਾ।
SikhNet (Spanish)A Tu Dios, a Quien es siempre Compasivo con el débil, al Destructor del sufrimiento, no le muestras tu Amor.
ਨਾਨਕ ਕਹਤ. ਜਗਤ ਸਭ ਮਿਥਿਆ; ਜਿਉ ਸੁਪਨਾ ਰੈਨਾਈ ॥੨॥੧॥
naanak kehat. jagat sabh mithiaa; jiau supanaa rainaaee |2|1|
Sant Singh KhalsaSays Nanak, the whole world is totally false; it is like a dream in the night. ||2||1||
Manmohan SinghSays Nanak, the whole world is false like the nightly dream.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਸਾਰਾ ਸੰਸਾਰ ਰਾਤ੍ਰੀ ਦੇ ਸੁਫਨੇ ਦੀ ਨਿਆਈ ਝੂਠਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਜੈਸੇ ਰਾਤ੍ਰੀ ਕਾ ਸੁਪਨਾ ਹੋਤਾ ਹੈ, ਤੈਸੇ ਸਭ ਸੰਸਾਰ ਮਿਥਿਆ ਰੂਪ ਹੈ॥੨॥੧॥
Prof. Sahib Singhਨਾਨਕ ਆਖਦਾ ਹੈ ਕਿ ਜਿਵੇਂ ਰਾਤ ਦਾ ਸੁਪਨਾ ਹੁੰਦਾ ਹੈ ਤਿਵੇਂ ਸਾਰਾ ਜਗਤ ਨਾਸਵੰਤ ਹੈ ॥੨॥੧॥ਪਦ ਅਰਥ ਮਿਥਿਆ = ਨਾਸਵੰਤ। ਰੈਨਾਈ = ਰਾਤ ਦਾ ॥੨॥੧॥
SikhNet (Spanish)Dice Nanak, escucha oh ser humano, tu vida es sólo una noche de sueño y este mundo es sólo ilusión. (2-1)