ੴ

ਸਿੱਖਬਾਣੀ · SikhBani

ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥

vaahu vaahu baanee nirankaar hai tis jevadd avar na koe
Guru Amardas Ji ਗੁਰੂ ਅਮਰਦਾਸ ਜੀ · Raag Gujri · Ang 515, 516 · 7 lines
Translations

ਸਲੋਕੁ ਮਃ ੩ ॥

salok mahalaa 3 | Ang 515

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਨ ਕੋਇ ॥

vaahu vaahu baanee nirankaar hai; tis jevadd avar na koe | Ang 515

Sant Singh KhalsaWaaho! Waaho! is the Bani, the Word, of the Formless Lord. There is no other as great as He is.
Manmohan SinghWah! Wah! (wonderful) are the words which denote the formless Lord. There is none so great as He.
Manmohan Singh (Punjabi)ਵਾਹ! ਵਾਹ! ਦੇ ਸ਼ਬਦ ਸਰੂਪ-ਰਹਿਤ ਸੁਆਮੀ ਦੇ ਬੌਧਕ ਹਨ। ਉਸ ਜਿੱਡਾ ਵੱਡਾ ਹੋਰ ਕੋਈ ਨਹੀਂ।
Fareedkot Teekaਵਾਹੁ ਵਾਹੁ ਯਹ ਬਾਣੀ ਨਿਰੰਕਾਰ ਕੀ ਹੈ, ਤਿਸ ਵਾਹੁ ਵਾਹੁ ਬਾਣੀ ਕੇ ਬਰਾਬਰ ਔਰ ਕੋਈ ਨਹੀਂ ਹੈ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਉਸੇ ਦਾ ਰੂਪ ਹੈ, ਜੋ ਆਕਾਰ-ਰਹਿਤ ਹੈ ਤੇ ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
SikhNet (Spanish)Wajo, Wajo, es el Bani, la Palabra del Señor sin Forma, no hay nada igual a Él.

ਵਾਹੁ ਵਾਹੁ ਅਗਮ ਅਥਾਹੁ ਹੈ; ਵਾਹੁ ਵਾਹੁ ਸਚਾ ਸੋਇ ॥

vaahu vaahu agam athaahu hai; vaahu vaahu sachaa soe | Ang 515

Sant Singh KhalsaWaaho! Waaho! The Lord is unfathomable and inaccessible. Waaho! Waaho! He is the True One.
Manmohan SinghWonderful! wonderful! is the Inaccessible and Unfathomable Lord. Hail! hail! unto Him, the True One.
Manmohan Singh (Punjabi)ਮੁਬਾਰਕ! ਮੁਬਾਰਕ! ਹੈ, ਪਹੁੰਚ ਤੋਂ ਪਰੇ ਤੇ ਹਰ ਥਾਂ ਵਿਆਪਕ ਸੁਆਮੀ ਨੂੰ। ਸ਼ਾਬਾਸ਼! ਸ਼ਾਬਾਸ਼! ਹੈ ਉਸ ਸੱਚ ਪੁਰਖ ਨੂੰ।
Fareedkot Teekaਅਗਮ ਅਥਾਹੁ ਸੋ ਸਚਾ ਚਾਰੋਂ ਜੁਗੋਂ ਮੇਂ ਧੰਨਤਾ ਜੋਗ ਹੈ॥
Prof. Sahib Singhਉਹ ਸਿਫ਼ਤ-ਸਾਲਾਹ ਦੇ ਲਾਇਕ ਪ੍ਰਭੂ ਅਪਹੁੰਚ ਹੈ, ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ, ਉਹ ਸਿਫ਼ਤ-ਸਾਲਾਹ ਦੇ ਲਾਇਕ ਸਦਾ-ਥਿਰ ਹੈ।
SikhNet (Spanish)Wajo, Wajo, el Señor es Insondable e Inaccesible; oh, Wajo, Wajo, Él es el Uno Verdadero.

ਵਾਹੁ ਵਾਹੁ ਵੇਪਰਵਾਹੁ ਹੈ; ਵਾਹੁ ਵਾਹੁ ਕਰੇ ਸੁ ਹੋਇ ॥

vaahu vaahu veparavaahu hai; vaahu vaahu kare su hoe | Ang 515

Sant Singh KhalsaWaaho! Waaho! He is the self-existent Lord. Waaho! Waaho! As He wills, so it comes to pass.
Manmohan SinghSelf-dependent is the Lord Master and whatever He does, that comes to pass.
Manmohan Singh (Punjabi)ਬੇ-ਮੁਹਤਾਜ ਹੈ ਪ੍ਰਭੂ ਪ੍ਰਮੇਸ਼ਰ ਜਿਹੜਾ ਕੁਛ ਪ੍ਰਭੂ ਪਰਮੇਸ਼ਰ ਕਰਦਾ ਹੈ, ਉਹੋ ਹੀ ਹੁੰਦਾ ਹੈ।
Fareedkot Teekaਵਾਹ ਵਾਹ ਨਿਰਇੱਛਤ ਹੈ, ਜੋ ਵਾਹ ਵਾਹ ਕਰਤਾ ਹੈ, ਸੋਈ ਹੋਤਾ ਹੈ॥
Prof. Sahib Singhਉਹ ਸਿਫ਼ਤ-ਸਾਲਾਹ ਦੇ ਲਾਇਕ ਬੇਪਰਵਾਹ ਹੈ। ਉਹ ਸਿਫ਼ਤ-ਸਾਲਾਹ ਦੇ ਲਾਇਕ ਪ੍ਰਭੂ ਜੋ ਕਰਦਾ ਹੈ ਉਹੀ ਹੁੰਦਾ ਹੈ।
SikhNet (Spanish)Wajo, Wajo, Él es el Señor Autónomo; Wajo, Wajo, Su Voluntad prevalece siempre.

ਵਾਹੁ ਵਾਹੁ ਅੰਮ੍ਰਿਤ ਨਾਮੁ ਹੈ; ਗੁਰਮੁਖਿ ਪਾਵੈ ਕੋਇ ॥

vaahu vaahu amrit naam hai; guramukh paavai koe | Ang 515

Sant Singh KhalsaWaaho! Waaho! is the Ambrosial Nectar of the Naam, the Name of the Lord, obtained by the Gurmukh.
Manmohan SinghBlessed! blessed! is the Nectar - Name which a few holy men obtain.
Manmohan Singh (Punjabi)ਕਲਿਆਣ ਸਰੂਪ! ਕਲਿਆਣ ਸਰੂਪ! ਹੈ ਸੁਧਾ-ਸਰੂਪ ਨਾਮ ਜਿਸ ਨੂੰ ਬਹੁਤ ਹੀ ਥੋੜੇ ਜਗਿਆਸੂ ਪ੍ਰਾਪਤ ਕਰਦੇ ਹਨ।
Fareedkot Teekaਵਾਹੁ ਵਾਹੁ ਨਾਮੁ ਅੰਮ੍ਰਿਤ ਰੂਪ ਹੈ, ਕੋਈ ਗੁਰਮੁਖਿ ਹੋ ਕਰ ਪਾਉਤਾ ਹੈ॥
Prof. Sahib Singhਉਹ ਸਿਫ਼ਤ-ਸਾਲਾਹ ਦੇ ਲਾਇਕ ਪ੍ਰਭੂ ਆਤਮਕ ਜੀਵਨ ਦੇਣ ਵਾਲਾ ਹੈ, ਪਰ ਉਸ ਦੀ ਪ੍ਰਾਪਤੀ ਕਿਸੇ ਗੁਰਮੁਖ ਨੂੰ ਹੀ ਹੁੰਦੀ ਹੈ।
SikhNet (Spanish)Wajo, Wajo, es el Néctar Ambrosial del Naam, el Nombre del Señor, obtenido por el Gurmukj.

ਵਾਹੁ ਵਾਹੁ ਕਰਮੀ ਪਾਈਐ; ਆਪਿ ਦਇਆ ਕਰਿ ਦੇਇ ॥

vaahu vaahu karamee paaeeai; aap deaa kar dee | Ang 515

Sant Singh KhalsaWaaho! Waaho! This is realized by His Grace, as He Himself grants His Grace.
Manmohan SinghThe Lord's praise, man obtains through His grace, and showing mercy, He Himself bestows it.
Manmohan Singh (Punjabi)ਸੁਆਮੀ ਦੀ ਸਿਫ਼ਤ ਸ਼ਲਾਘਾ ਇਨਸਾਨ ਨੂੰ ਉਸ ਦੀ ਮਿਹਰ ਰਾਹੀਂ ਮਿਲਦੀ ਹੈ। ਰਹਿਮਤ ਧਾਰਕੇ ਉਹ ਆਪੇ ਹੀ ਇਸ ਨੂੰ ਸਖਸ਼ਦਾ ਹੈ।
Fareedkot Teekaਜਿਸ ਕੋ ਹਰੀ ਦ੍ਯਾ ਕਰ ਆਪਿ ਦੇਤਾ ਹੈ, ਉਸ ਕੋ ਪੁੰਨੋਂ ਕਰ ਕੇ ਵਾਹੁ ਵਾਹੁ ਬਾਣੀ ਪ੍ਰਾਪਤਿ ਹੋਤੀ ਹੈ॥
Prof. Sahib Singhਸਿਫ਼ਤ-ਸਾਲਾਹ ਦੀ ਦਾਤ ਭਾਗਾਂ ਨਾਲ ਹੀ ਮਿਲਦੀ ਹੈ, ਜਿਸ ਨੂੰ ਮੇਹਰ ਕਰ ਕੇ ਆਪ ਪ੍ਰਭੂ ਦੇਂਦਾ ਹੈ।
SikhNet (Spanish)Wajo, Wajo, entra en la Conciencia a través de Su Gracia, así es como Él la confiere.

ਨਾਨਕ. ਵਾਹੁ ਵਾਹੁ ਗੁਰਮੁਖਿ ਪਾਈਐ; ਅਨਦਿਨੁ ਨਾਮੁ ਲਏਇ ॥੧॥

naanak. vaahu vaahu guramukh paaeeai; anadin naam lee |1| Ang 516

Sant Singh KhalsaO Nanak, Waaho! Waaho! This is obtained by the Gurmukhs, who hold tight to the Naam, night and day. ||1||
Manmohan SinghNanak, by remembering the Name through the Guru, day and night, the wonderful Lord is obtained.
Manmohan Singh (Punjabi)ਨਾਨਕ, ਗੁਰਾਂ ਦੇ ਰਾਹੀਂ, ਰਾਤ ਦਿਨ ਨਾਮ ਦਾ ਆਰਾਧਨ ਕਰਨ ਦੁਆਰਾ ਸੁਆਮੀ ਵਾਹਿਗੁਰੂ ਪਾਇਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਰਾਤ ਦਿਨ ਨਾਮ ਜਪਤੇ ਹੈਂ ਐਸੇ ਗੁਰੋਂ ਕੇ ਮੁਖ ਸੇ ਵਾਹੁ ਵਾਹੁ ਬਾਣੀ ਪ੍ਰਾਪਤ ਹੋਤੀ ਹੈ॥੧॥
Prof. Sahib Singhਹੇ ਨਾਨਕ! ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਨੂੰ ਸਿਫ਼ਤ-ਸਾਲਾਹ ਦੀ ਦਾਤ ਮਿਲਦੀ ਹੈ, ਉਹ ਹਰ ਵੇਲੇ ਪ੍ਰਭੂ ਦਾ ਨਾਮ ਜਪਦਾ ਹੈ ॥੧॥
SikhNet (Spanish)Dice Nanak, Wajo, Wajo, el Gurmukj lo obtiene cuando día y noche se aferra al Naam con todo su corazón. (1)
Answers quote the Granth verbatim with Ang citations. AI commentary is not Gurbani and not a religious ruling.