ਜਿਹ ਪ੍ਰਸਾਦਿ; ਆਰੋਗ ਕੰਚਨ ਦੇਹੀ ॥
jih prasaad; aarog kanchan dehee |
Sant Singh KhalsaBy His Grace, you have a healthy, golden body;
Manmohan SinghBy whose grace thou hast healthy golden body,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੈਨੂੰ ਨਵਾਂ ਨਰੋਆ ਸੁਨਹਿਰੀ ਸਰੀਰ ਮਿਲਿਆ ਹੈ,
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੇਰੇ ਕੋ ਦੇਹ ਸ੍ਵਰਨ ਵਤ ਸੁੰਦਰ ਔਰ ਅਰੋਗ ਮਿਲੀ ਹੈ॥
Prof. Sahib Singhਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਸੋਨੇ ਵਰਗਾ ਤੇਰਾ ਨਰੋਆ ਜਿਸਮ ਹੈ,ਪਦ ਅਰਥ ਆਰੋਗ = ਰੋਗ-ਰਹਿਤ, ਨਰੋਆ। ਕੰਚਨ ਦੇਹੀ = ਸੋਨੇ ਵਰਗਾ ਸਰੀਰ।
SikhNet (Spanish)Por Su Gracia, tienes un cuerpo dorado y saludable;
ਲਿਵ ਲਾਵਹੁ; ਤਿਸੁ ਰਾਮ ਸਨੇਹੀ ॥
liv laavahu; tis raam sanehee |
Sant Singh Khalsaattune yourself to that Loving Lord.
Manmohan Singhfix thy attention on that loving Lord.
Manmohan Singh (Punjabi)ਆਪਣੀ ਬ੍ਰਿਤੀ ਉਸ ਪਿਆਰੇ ਪ੍ਰਭੂ ਨਾਲ ਜੋੜ।
Fareedkot Teekaਤਿਸ ਰਾਮ (ਸਨੇਹੀ) ਪ੍ਰੀਤਮ ਮੇਂ ਬ੍ਰਿਤੀ ਲਗਾਵੋ॥
Prof. Sahib Singhਉਸ ਪਿਆਰੇ ਰਾਮ ਨਾਲ ਲਿਵ ਜੋੜ।ਪਦ ਅਰਥ ਸਨੇਹੀ = ਪਿਆਰ ਕਰਨ ਵਾਲਾ, ਸਨੇਹ ਕਰਨ ਵਾਲਾ।
SikhNet (Spanish)permanece entonado a tu Señor.
ਜਿਹ ਪ੍ਰਸਾਦਿ; ਤੇਰਾ ਓਲਾ ਰਹਤ ॥
jih prasaad; teraa olaa rehat |
Sant Singh KhalsaBy His Grace, your honor is preserved;
Manmohan SinghBy whose favour thy honour is preserved,
Manmohan Singh (Punjabi)ਜਿਸ ਦੀ ਮਿਹਰ ਦੁਆਰਾ ਤੇਰੀ ਪੱਤ ਆਬਰੂ ਬਣੀ ਹੋਈ ਹੈ,
Fareedkot Teekaਜਿਸ ਕੀ ਕ੍ਰਿਪਾ ਸੇ ਤੇਰਾ ਸਰਬ ਪ੍ਰਕਾਰ ਕਾ (ਓਲਾ) ਪੜਦਾ ਰਹਿ ਆਵਤਾ ਹੈ॥
Prof. Sahib Singhਜਿਸ ਦੀ ਮਿਹਰ ਨਾਲ ਤੇਰਾ ਪਰਦਾ ਬਣਿਆ ਰਹਿੰਦਾ ਹੈ,ਪਦ ਅਰਥ ਓਲਾ = ਪਰਦਾ।
SikhNet (Spanish)Por Su Gracia, tu honor es preservado.
ਮਨ ਸੁਖੁ ਪਾਵਹਿ; ਹਰਿ ਹਰਿ ਜਸੁ ਕਹਤ ॥
man sukh paaveh; har har jas kehat |
Sant Singh KhalsaO mind, chant the Praises of the Lord, Har, Har, and find peace.
Manmohan Singhthou shalt obtain peace by uttering the praise of that Lord God.
Manmohan Singh (Punjabi)ਉਸ ਵਾਹਿਗੁਰੂ ਸੁਆਮੀ ਦੀ ਕੀਰਤੀ ਉਚਾਰਨ ਕਰਨ ਦੁਆਰਾ ਤੂੰ ਆਰਾਮ ਪਾ ਲਵੇਗਾ।
Fareedkot Teekaਹੇ ਮਨ! ਤਿਸ ਹਰਿ ਹਰਿ ਕਾ ਜਸ ਉਚਾਰਨ ਕਰਤਿਆਂ ਤੂੰ ਸੁਖ ਕੌ ਪਾਵੈਗਾ॥
Prof. Sahib Singhਹੇ ਮਨ! ਉਸ ਹਰੀ ਦੀ ਸਿਫ਼ਤ-ਸਲਾਹ ਕਰ ਕੇ ਸੁਖ ਪ੍ਰਾਪਤ ਕਰ।
SikhNet (Spanish)Oh mente, entona las Alabanzas del Señor Jar, Jar, y encuentra la Paz.
ਜਿਹ ਪ੍ਰਸਾਦਿ; ਤੇਰੇ ਸਗਲ ਛਿਦ੍ਰ ਢਾਕੇ ॥
jih prasaad; tere sagal chhidr dtaake |
Sant Singh KhalsaBy His Grace, all your deficits are covered;
Manmohan SinghBy whose grace all thy sins are screened,
Manmohan Singh (Punjabi)ਜਿਸ ਦੀ ਰਹਿਮਤ ਸਦਕਾ ਤੇਰੇ ਸਾਰੇ ਪਾਪ ਕੱਜੇ ਹੋਏ ਹਨ,
Fareedkot Teekaਜਿਸ ਕੀ ਕ੍ਰਿਪਾ ਸੇ ਤੇਰੇ ਸੰਪੂਰਨ ਦੋਸ ਢਕੇ ਹੂਏ ਹੈਂ॥
Prof. Sahib Singhਹੇ ਮਨ! ਜਿਸ ਦੀ ਦਇਆ ਨਾਲ ਤੇਰੇ ਸਾਰੇ ਐਬ ਢੱਕੇ ਰਹਿੰਦੇ ਹਨ,ਪਦ ਅਰਥ ਛਿਦ੍ਰ = ਨੁਕਸ, ਐਬ।
SikhNet (Spanish)Por Su Gracia, todas tu debilidades son cubiertas;
ਮਨ ਸਰਨੀ ਪਰੁ; ਠਾਕੁਰ ਪ੍ਰਭ ਤਾ ਕੈ ॥
man saranee par; tthaakur prabh taa kai |
Sant Singh KhalsaO mind, seek the Sanctuary of God, our Lord and Master.
Manmohan Singhseek the protection of that Lord Master.
Manmohan Singh (Punjabi)ਉਸ ਸੁਆਮੀ ਮਾਲਕ ਦੀ ਸ਼ਰਨਾਗਤ ਸੰਭਾਲ।
Fareedkot Teekaਹੇ ਮਨ! ਤਿਸ ਪ੍ਰਭੂ ਠਾਕਰ ਕੇ ਚਰਨਾਂ ਕੀ ਸ਼ਰਨੀ ਪਉ॥
Prof. Sahib Singhਹੇ ਮਨ! ਉਸ ਪ੍ਰਭੂ ਠਾਕੁਰ ਦੀ ਸਰਣ ਪਉ।
SikhNet (Spanish)póstrate por siempre a Sus Pies.
ਜਿਹ ਪ੍ਰਸਾਦਿ; ਤੁਝੁ. ਕੋ ਨ ਪਹੂਚੈ ॥
jih prasaad; tujh. ko na pahoochai |
Sant Singh KhalsaBy His Grace, no one can rival you;
Manmohan SinghBy whose kindness none can equal thee, O my soul.
Manmohan Singh (Punjabi)ਜਿਸ ਦੀ ਮਿਹਰਬਾਨੀ ਦੁਆਰਾ ਕੋਈ ਤੇਰੇ ਬਰਾਬਰ ਨਹੀਂ ਪੁਜਦਾ, ਹੈ ਮੇਰੀ ਜਿੰਦੜੀਏ!
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੁਝ ਕੋ ਕੋਈ ਪਹੁੰਚ ਨਹੀਂ ਸਕੇ, ਭਾਵ ਕੋਈ ਦੁਖ ਨਹੀਂ ਦੇ ਸਕੇ॥
Prof. Sahib Singhਜਿਸ ਦੀ ਕਿਰਪਾ ਨਾਲ ਕੋਈ ਤੇਰੀ ਬਰਾਬਰੀ ਨਹੀਂ ਕਰ ਸਕਦਾ,ਪਦ ਅਰਥ ਪਹੂਚੈ = ਅੱਪੜਦਾ, ਬਰਾਬਰੀ ਕਰਦਾ।
SikhNet (Spanish)Por Su Gracia, nadie te amenaza.
ਮਨ ਸਾਸਿ ਸਾਸਿ; ਸਿਮਰਹੁ ਪ੍ਰਭ ਊਚੇ ॥
man saas saas; simarahu prabh aooche |
Sant Singh KhalsaO mind, with each and every breath, remember God on High.
Manmohan SinghAt ever breath remember the most high Lord,
Manmohan Singh (Punjabi)ਆਪਣੇ ਹਰ ਸੁਆਸ ਨਾਲ ਪਰਮ-ਬੁਲੰਦ ਸਾਹਿਬ ਨੂੰ ਚੇਤੇ ਕਰ।
Fareedkot Teekaਹੇ ਮਨ! ਸ੍ਵਾਸ ਸ੍ਵਾਸ ਸੇ ਤਿਸ ਸਰਬ ਤੇ ਊਚੇ ਪ੍ਰਭੂ ਕੌ ਸਿਮਰ॥
Prof. Sahib Singhਹੇ ਮਨ! ਉਸ ਉਚੇ ਪ੍ਰਭੂ ਨੂੰ ਸ੍ਵਾਸ ਸ੍ਵਾਸ ਯਾਦ ਕਰ।ਪਦ ਅਰਥ ਸਾਸਿ ਸਾਸਿ = ਦਮ-ਬ-ਦਮ।
SikhNet (Spanish)Oh mente, con cada respiración, eleva a Dios en tu ser.
ਜਿਹ ਪ੍ਰਸਾਦਿ; ਪਾਈ ਦ੍ਰੁਲਭ ਦੇਹ ॥
jih prasaad; paaee drulabh deh |
Sant Singh KhalsaBy His Grace, you obtained this precious human body;
Manmohan SinghBy whose goodness thou hast attained the scarcely procurable human body,
Manmohan Singh (Punjabi)ਜਿਸ ਦੀ ਮਿਹਰ ਸਦਕਾ ਤੈਨੂੰ ਨਾਂ ਹੱਥ ਲੱਗਣ ਵਾਲਾ ਮਨੁੱਸ਼ੀ ਸਰੀਰ ਮਿਲਿਆ ਹੈ।
Fareedkot Teekaਜਿਸ ਵਾਹਿਗੁਰੂ ਕੀ ਕ੍ਰਿਪਾ ਸੇ ਤੈਨੇ ਇਹੁ ਮਾਨਸ ਦੇਹ ਦੁਰਲਭ ਪਾਈ ਹੈ॥
Prof. Sahib Singhਜਿਸ ਦੀ ਕਿਰਪਾ ਨਾਲ ਤੈਨੂੰ ਇਹ ਮਨੁੱਖਾ-ਸਰੀਰ ਲੱਭਾ ਹੈ ਜੋ ਬੜੀ ਮੁਸ਼ਕਿਲ ਨਾਲ ਮਿਲਦਾ ਹੈ,ਪਦ ਅਰਥ ਦ੍ਰੁਲਭ = ਜੋ ਬੜੀ ਮੁਸ਼ਕਲ ਨਾਲ ਲੱਭੇ।
SikhNet (Spanish)Por Su Gracia, es que obtienes este cuerpo humano.
ਨਾਨਕ ਤਾ ਕੀ; ਭਗਤਿ ਕਰੇਹ ॥੩॥
naanak taa kee; bhagat kareh |3|
Sant Singh KhalsaO Nanak, worship Him with devotion. ||3||
Manmohan SinghO Nanak, perform the devotional service of that Lord,
Manmohan Singh (Punjabi)ਹੇ ਨਾਨਕ! ਉਸ ਪ੍ਰਭੂ ਦੀ ਪ੍ਰੇਮ-ਮਈ ਸੇਵਾ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਤਿਸ ਕੀ ਭਗਤੀ ਕਰ ॥੩॥
Prof. Sahib Singhਹੇ ਨਾਨਕ! ਉਸ ਪ੍ਰਭੂ ਦੀ ਭਗਤੀ ਕਰ ॥੩॥ਪਦ ਅਰਥ ਕਰੇਹ = ਕਰ ॥੩॥
SikhNet (Spanish)Oh, dice Nanak, recuérdalo siempre como toda tu devoción. (3)