ਜਿਹ ਪ੍ਰਸਾਦਿ; ਪਾਟ ਪਟੰਬਰ ਹਢਾਵਹਿ ॥
jih prasaad; paatt pattanbar hadtaaveh | Ang 269
Sant Singh KhalsaBy His Grace, you wear silks and satins;
Manmohan SinghBy whose grace thou wearest silks and silk clothes,
Manmohan Singh (Punjabi)ਜਿਸ ਦੀ ਰਹਿਮਤ ਦੁਆਰਾ ਤੂੰ ਰੇਸ਼ਮ ਅਤੇ ਰੇਸ਼ਮ ਦੇ ਬਸਤ੍ਰ ਪਹਿਨਦਾ ਹੈ,
Fareedkot Teekaਪੁਨਾ ਜਿਸ ਕੀ ਕ੍ਰਿਪਾ ਸੇ ਤੂੰ (ਪਾਟ ਪਟੰਬਰ) ਕਪਾਸ ਔਰ ਰੇਸ਼ਮ ਕੇ ਬਸਤ੍ਰੋਂ ਕੌ ਸਰੀਰ ਮੇਂ ਪਹਰ ਕਰ ਕੇ ਹੰਢਾਵਤਾ ਹੈ॥
Prof. Sahib Singh(ਹੇ ਮਨ!) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਰੇਸ਼ਮੀ ਕੱਪੜੇ ਹੰਢਾਉਂਦਾ ਹੈਂ,ਪਦ ਅਰਥ ਪਟੰਬਰ = ਪਟ-ਅੰਬਰ, ਰੇਸ਼ਮ ਦੇ ਕੱਪੜੇ।
SikhNet (Spanish)Es por Su Gracia que te adornas con atuendos de seda.
ਤਿਸਹਿ ਤਿਆਗਿ; ਕਤ ਅਵਰ ਲੁਭਾਵਹਿ ॥
tiseh tiaag; kat avar lubhaaveh | Ang 269
Sant Singh Khalsawhy abandon Him, to attach yourself to another?
Manmohan Singhwhy shouldest thou forsake Him and be enamoured of others?
Manmohan Singh (Punjabi)ਤੂੰ ਉਸ ਨੂੰ ਛੱਡ ਕੇ ਕਿਉਂ ਹੋਰਨਾ ਨਾਲ ਮਸਤ ਹੁੰਦਾ ਹੈ?
Fareedkot Teekaਤਿਸ ਕਾ ਸਿਮਰਨ ਤਿਆਗ ਕਰ ਕੇ ਔਰ ਪਦਾਰਥੋਂ ਮੇਂ ਕਿਉਂ ਲੁਭਾਵਤਾ ਹੈਂ॥
Prof. Sahib Singhਉਸ ਨੂੰ ਵਿਸਾਰ ਕੇ ਹੋਰ ਕਿੱਥੇ ਲੋਭ ਕਰ ਰਿਹਾ ਹੈਂ?ਪਦ ਅਰਥ ਕਤ ਅਵਰ = ਕਿਸੇ ਹੋਰ ਥਾਂ? ਲੁਭਾਵਹਿ = ਤੂੰ ਲੋਭ ਕਰ ਰਿਹਾ ਹੈਂ।
SikhNet (Spanish)¿Por qué habrías de Dejarlo para buscar a otro?
ਜਿਹ ਪ੍ਰਸਾਦਿ; ਸੁਖਿ ਸੇਜ ਸੋਈਜੈ ॥
jih prasaad; sukh sej soeejai | Ang 269
Sant Singh KhalsaBy His Grace, you sleep in a cozy bed;
Manmohan SinghBy whose favour thou sleepest on the comfortable bed.
Manmohan Singh (Punjabi)ਜਿਸ ਦੀ ਮਿਹਰ ਦੁਆਰਾ ਤੂੰ ਸੁਖਦਾਈ ਪਲੰਘ ਤੇ ਸੌਦਾਂ ਹੈ।
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੂੰ ਸੁਖਦਾਈ ਸੇਜਾ ਪਰ ਸੈਨ ਕਰਤਾ ਹੈਂ॥
Prof. Sahib Singhਜਿਸ ਦੀ ਮਿਹਰ ਨਾਲ ਸੇਜ ਉੱਤੇ ਸੁਖੀ ਸਵੀਂਦਾ ਹੈ,ਪਦ ਅਰਥ ਸੋਈਜੈ = ਸਵੀਂਦਾ ਹੈ।
SikhNet (Spanish)Es por Su Gracia que tienes un cómodo lecho donde descansar.
ਮਨ ਆਠ ਪਹਰ; ਤਾ ਕਾ ਜਸੁ ਗਾਵੀਜੈ ॥
man aatth pehar; taa kaa jas gaaveejai | Ang 269
Sant Singh KhalsaO my mind, sing His Praises, twenty-four hours a day.
Manmohan SinghO my soul, throughout the eight watches (of the day) sing His praise.
Manmohan Singh (Punjabi)ਹੈ ਮੇਰੀ ਜਿੰਦੜੀਏ! ਅੱਠੇ ਪਹਿਰ ਹੀ ਉਸ ਦੀ ਕੀਰਤੀ ਗਾਇਨ ਕਰ।
Fareedkot Teekaਹੇ ਭਾਈ! ਤਿਸੀ ਵਾਹਿਗੁਰੂ ਕਾ ਜਸ ਮਨ ਕਰ ਕੇ ਆਠੋਂ ਪਹਰ ਗਾਵਣਾ ਕਰ॥
Prof. Sahib Singhਹੇ ਮਨ! ਉਸ ਪ੍ਰਭੂ ਦਾ ਜਸ ਅੱਠੇ ਪਹਰ ਗਾਉਣਾ ਚਾਹੀਦਾ ਹੈ।ਪਦ ਅਰਥ ਗਾਵੀਜੈ = ਗਾਉਣਾ ਚਾਹੀਦਾ ਹੈ।
SikhNet (Spanish)Oh mi mente, medita siempre en Él.
ਜਿਹ ਪ੍ਰਸਾਦਿ; ਤੁਝੁ ਸਭੁ ਕੋਊ ਮਾਨੈ ॥
jih prasaad; tujh sabh koaoo maanai | Ang 269
Sant Singh KhalsaBy His Grace, you are honored by everyone;
Manmohan Singhby whose grace every one honours thee,
Manmohan Singh (Punjabi)ਜਿਸ ਦੀ ਦਇਆ ਦੁਆਰਾ ਹਰ ਕੋਈ ਤੇਰੀ ਇੱਜ਼ਤ ਕਰਦਾ ਹੈ,
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੁਝ ਕੌ ਸਭ ਕੋਈ ਮਾਨਤਾ ਹੈ॥
Prof. Sahib Singhਜਿਸ ਦੀ ਮੇਹਰ ਨਾਲ ਹਰੇਕ ਮਨੁੱਖ ਤੇਰਾ ਆਦਰ ਕਰਦਾ ਹੈ,ਪਦ ਅਰਥ ਸਭੁ ਕੋਊ = ਹਰੇਕ ਜੀਵ। ਮਾਨੈ = ਆਦਰ ਕਰਦਾ ਹੈ, ਮਾਣ ਦੇਂਦਾ ਹੈ।
SikhNet (Spanish)Es por Su Divina Gracia que eres honrado entre los hombres;
ਮੁਖਿ ਤਾ ਕੋ ਜਸੁ; ਰਸਨ ਬਖਾਨੈ ॥
mukh taa ko jas; rasan bakhaanai | Ang 270
Sant Singh Khalsawith your mouth and with your tongue, chant His Praises.
Manmohan Singhwith thy mouth and tongue celebrate the eulogies of Him.
Manmohan Singh (Punjabi)ਆਪਣੇ ਮੂੰਹ ਅਤੇ ਜੀਭਾ ਨਾਲ ਉਸ ਦੀ ਸਿਫ਼ਤ-ਸਲਾਹ ਉਚਾਰਣ ਕਰ।
Fareedkot Teekaਤਿਸ ਹਰੀ ਕਾ ਜਸੁ ਮੁਖ ਸੇ, ਵਾ (ਮੁਖਿ) ਸ੍ਰੇਸ਼ਟ ਰੂਪ ਹਰੀ ਕਾ ਜਸੁ ਰਸਨਾ ਕਰ ਕੇ ਤੂੰ ਉਚਾਰਨ ਕਰੈ ਤਬ ਸਫਲਤਾ ਹੈ॥
Prof. Sahib Singhਉਸ ਦੀ ਵਡਿਆਈ (ਆਪਣੇ) ਮੂੰਹੋਂ ਜੀਭ ਨਾਲ (ਸਦਾ) ਕਰ।ਪਦ ਅਰਥ ਮੁਖਿ = ਮੂੰਹ ਨਾਲ। ਰਸਨ = ਜੀਭ ਨਾਲ। ਬਖਾਨੈ = ਉਚਾਰੇ, ਬੋਲੇ।
SikhNet (Spanish)canta Sus Alabanzas con tu lengua y tu boca.
ਜਿਹ ਪ੍ਰਸਾਦਿ; ਤੇਰੋ ਰਹਤਾ ਧਰਮੁ ॥
jih prasaad; tero rahataa dharam | Ang 270
Sant Singh KhalsaBy His Grace, you remain in the Dharma;
Manmohan SinghBy whose grace thy faith is preserved,
Manmohan Singh (Punjabi)ਜਿਸ ਦੀ ਮਿਹਰ ਸਦਕਾ ਤੇਰਾ ਈਮਾਨ ਕਾਇਮ ਰਿਹਾ ਹੈ,
Fareedkot Teekaਜਿਸ ਕੀ ਕ੍ਰਿਪਾ ਸੇ ਤੇਰਾ ਧਰਮ ਰਹਿਤਾ ਹੈ॥
Prof. Sahib Singhਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੇਰਾ ਧਰਮ (ਕਾਇਮ) ਰਹਿੰਦਾ ਹੈ,
SikhNet (Spanish)Es por Su Gracia que tu Fe se fortalece de manera cotidiana;
ਮਨ ਸਦਾ ਧਿਆਇ; ਕੇਵਲ ਪਾਰਬ੍ਰਹਮੁ ॥
man sadaa dhiaae; keval paarabraham | Ang 270
Sant Singh KhalsaO mind, meditate continually on the Supreme Lord God.
Manmohan Singhmy soul, continuously meditate on the Supreme Lord alone.
Manmohan Singh (Punjabi)ਮੇਰੀ ਜਿੰਦੜੀਏ! ਤੂੰ ਸਦੀਵ ਸਿਰਫ ਉਸ ਸ਼ਰੋਮਣੀ ਸਾਹਿਬ ਦਾ ਸਿਮਰਨ ਕਰ।
Fareedkot Teekaਹੇ ਮਨ! ਤਿਸ ਕੇਵਲ ਪਾਰਬ੍ਰਹਮ ਕੌ ਸਦਾ ਧਿਆਵਣਾ ਕਰੁ॥
Prof. Sahib Singhਹੇ ਮਨ! ਤੂੰ ਸਦਾ ਉਸ ਪਰਮੇਸ਼ਰ ਨੂੰ ਸਿਮਰ।ਪਦ ਅਰਥ ਕੇਵਲ = ਸਿਰਫ਼।
SikhNet (Spanish)permanece absorto en Él,
ਪ੍ਰਭ ਜੀ ਜਪਤ; ਦਰਗਹ ਮਾਨੁ ਪਾਵਹਿ ॥
prabh jee japat; daragah maan paaveh | Ang 270
Sant Singh KhalsaMeditating on God, you shall be honored in His Court;
Manmohan Singhby contemplating over the Venerable Lord, thou shalt obtain honour in His Court.
Manmohan Singh (Punjabi)ਪੂਜਯ ਸਾਈਂ ਦਾ ਆਰਾਧਨ ਕਰਨ ਦੁਆਰਾ ਤੂੰ ਉਸ ਦੇ ਦਰਬਾਰ ਅੰਦਰ ਇੱਜ਼ਤ ਪਾਵੇਗਾ।
Fareedkot Teekaਜਿਸ ਪ੍ਰਭ ਜੀ ਕਾ ਨਾਮ ਜਪਤਿਆਂ ਤੂੰ ਦਰਗਾਹ ਮੇਂ ਆਦਰ ਪਾਵੇਂਗਾ॥
Prof. Sahib Singhਪਰਮਾਤਮਾ ਦਾ ਭਜਨ ਕੀਤਿਆਂ (ਉਸ ਦੀ) ਦਰਗਾਹ ਵਿਚ ਮਾਣ ਪਾਵਹਿਂਗਾ,
SikhNet (Spanish)pues es el Único y Supremo Señor y así cuando mueras,
ਨਾਨਕ. ਪਤਿ ਸੇਤੀ; ਘਰਿ ਜਾਵਹਿ ॥੨॥
naanak. pat setee; ghar jaaveh |2| Ang 270
Sant Singh KhalsaO Nanak, you shall return to your true home with honor. ||2||
Manmohan SinghLike this, O Nanak thou shalt go to thy home with honour.
Manmohan Singh (Punjabi)ਐਸ ਤਰ੍ਹਾਂ ਹੇ ਨਾਨਕ! ਤੂੰ ਇੱਜ਼ਤ ਆਬਰੂ ਸਮੇਤ ਆਪਣੇ ਧਾਮ ਨੂੰ ਜਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਸਿਮਰਨ ਕਰਨੇ ਸੇ ਤੂੰ ਪਤਿਸ਼ਟਾ ਸਹਤ (ਘਰਿ) ਪ੍ਰਲੋਕ ਵਾ ਸਤੰਸਗ ਵਾ ਵਈਕੁੰਠ ਵਾ ਅਪਨੇ ਸਰੂਪ ਘਰ ਮੇਂ ਜਾਵੈਂਗਾ॥੨॥
Prof. Sahib Singhਤੇ, ਹੇ ਨਾਨਕ! (ਇਥੋਂ) ਇੱਜ਼ਤ ਨਾਲ ਆਪਣੇ (ਪਰਲੋਕ ਦੇ) ਘਰ ਵਿਚ ਜਾਵਹਿਂਗਾ ॥੨॥ਪਦ ਅਰਥ ਪਤਿ ਸੇਤੀ = ਇੱਜ਼ਤ ਨਾਲ ॥੨॥
SikhNet (Spanish)tu Devoción te dará Gloria en la Corte del Señor y entrarás con Honor a tu última morada. (2)