ਆਸਾ ਮਹਲਾ ੫ ਦੁਪਦੇ ॥
aasaa mahalaa 5 dupade |
Sant Singh KhalsaAasaa, Fifth Mehl, Dho-Padhay:
Manmohan SinghAsa 5th Guru. Dupade.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ। ਦੁਪਦੇ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ ਬੰਦਾਂ ਵਾਲੀ ਬਾਣੀ।
SikhNet (Spanish)Asa, Mejl Guru Aryan, Quinto Canal Divino, Du-Padas.
ਗੁਰ ਪਰਸਾਦਿ. ਮੇਰੈ ਮਨਿ ਵਸਿਆ; ਜੋ ਮਾਗਉ. ਸੋ ਪਾਵਉ ਰੇ ॥
gur parasaad. merai man vasiaa; jo maagau. so paavau re |
Sant Singh KhalsaBy Guru's Grace, He dwells within my mind; whatever I ask for, I receive.
Manmohan SinghBy Guru's grace, the Lord is enshrined within my mind, and whatever I Ask for, that I receive.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ ਸੁਆਮੀ ਮੇਰੇ ਚਿੱਤ ਅੰਦਰ ਟਿਕ ਗਿਆ ਹੈ ਅਤੇ ਜਿਹੜਾ ਕੁਛ ਮੈਂ ਮੰਗਦਾ ਹਾਂ, ਓਹੀ ਮੈਨੂੰ ਮਿਲ ਜਾਂਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਠਾਕੁਰ ਮੇਰੇ ਮਨ ਮੇਂ ਬਸਾ ਹੈ। ਜੋ ਮੈਂ ਅਪਨੇ ਠਾਕਰ ਸੇ ਮਾਂਗਤਾ ਹੂੰ ਸੋ ਮੈਂ ਪਾਵਤਾ ਹੂੰ॥
Prof. Sahib Singhਜਦੋਂ ਗੁਰੂ ਦੇ ਕਿਰਪਾ ਨਾਲ ਮੇਰਾ ਉਹ ਮਾਲਕ-ਪ੍ਰਭੂ ਮੇਰੇ ਮਨ ਵਿਚ ਆ ਵੱਸਿਆ ਹੈ ਤਦੋਂ ਤੋਂ ਮੈਂ (ਉਸ ਪਾਸੋਂ) ਜੋ ਕੁਝ ਮੰਗਦਾ ਹਾਂ ਉਹੀ ਪ੍ਰਾਪਤ ਕਰ ਲੈਂਦਾ ਹਾਂ।ਪਦ ਅਰਥ ਪਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਪਾਵਉ = ਪਾਵਉਂ, ਮੈਂ ਹਾਸਲ ਕਰ ਲੈਂਦਾ ਹਾਂ। ਰੇ = ਹੇ ਭਾਈ।
SikhNet (Spanish)El Señor es enaltecido en mi mente a través de la Gracia del Guru, y lo que sea que pido, me es concedido.
ਨਾਮ ਰੰਗਿ ਇਹੁ ਮਨੁ ਤ੍ਰਿਪਤਾਨਾ; ਬਹੁਰਿ. ਨ ਕਤਹੂੰ ਧਾਵਉ ਰੇ ॥੧॥
naam rang ihu man tripataanaa; bahur. na katahoon dhaavau re |1|
Sant Singh KhalsaThis mind is satisfied with the Love of the Naam, the Name of the Lord; it does not go out, anywhere, anymore. ||1||
Manmohan SinghWith Name's love this mind is sated and goes not anywhere else, again.
Manmohan Singh (Punjabi)ਨਾਮ ਦੀ ਪ੍ਰੀਤ ਨਾਲ ਇਹ ਮਨੂਆ ਰੱਜ ਗਿਆ ਹੈ ਅਤੇ ਮੁੜ ਹੋਰ ਕਿਧਰੇ ਨਹੀਂ ਜਾਂਦਾ।
Fareedkot Teekaਅਬ ਮੇਰਾ ਮਨ ਨਾਮ ਵਿਖੇ ਪ੍ਰੇਮ ਕਰਨੇ ਸੇ ਤ੍ਰਿਪਤ ਹੋ ਗਿਆ ਹੈ, ਫਿਰ ਮੈਂ ਕਹੀਂ ਨਹੀਂ ਦੌੜਤਾ ਹੂੰ॥੧॥
Prof. Sahib Singh(ਮੇਰੇ ਮਾਲਕ-ਪ੍ਰਭੂ ਦੇ) ਨਾਮ ਦੇ ਪ੍ਰੇਮ-ਰੰਗ ਨਾਲ ਮੇਰਾ ਇਹ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਚੁਕਾ ਹੈ (ਤਦੋਂ ਤੋਂ) ਮੈਂ ਮੁੜ ਕਿਸੇ ਹੋਰ ਪਾਸੇ ਭਟਕਦਾ ਨਹੀਂ ਫਿਰਦਾ ॥੧॥ਪਦ ਅਰਥ ਰੰਗਿ = ਪ੍ਰੇਮ-ਰੰਗ ਨਾਲ। ਤ੍ਰਿਪਤਾਨਾ = ਰੱਜ ਗਿਆ ਹੈ। ਬਹੁਰਿ = ਮੁੜ ॥੧॥
SikhNet (Spanish)Ahora que mi mente está saciada con el Amor del Naam, el Nombre del Señor, sus andanzas han cesado. (1)
ਹਮਰਾ ਠਾਕੁਰੁ. ਸਭ ਤੇ ਊਚਾ; ਰੈਣਿ ਦਿਨਸੁ ਤਿਸੁ ਗਾਵਉ ਰੇ ॥
hamaraa tthaakur. sabh te aoochaa; rain dinas tis gaavau re |
Sant Singh KhalsaMy Lord and Master is the highest of all; night and day, I sing the Glories of His Praises.
Manmohan SinghMy Master is the highest of all, and, night and day, I sing His praises.
Manmohan Singh (Punjabi)ਮੇਰਾ ਮਾਲਕ ਸਾਰਿਆਂ ਨਾਲੋਂ ਬੁਲੰਦ ਹੈ। ਰਾਤ ਅਤੇ ਦਿਨ ਮੈਂ ਉਸ ਦੀਆਂ ਸਿਫਤਾਂ ਗਾਇਨ ਕਰਦਾ ਹਾਂ।
Fareedkot Teekaਹੇ ਭਾਈ! ਮੇਰਾ ਠਾਕੁਰ ਸਭ ਸੇ ਬਡਾ ਹੈ, ਮੈਂ ਰਾਤ ਦਿਨ ਉਸੀ ਕੋ ਗਾਉਤਾ ਹੂੰ॥
Prof. Sahib Singhਹੇ ਮੇਰੇ ਮਨ! ਮੇਰਾ ਮਾਲਕ-ਪ੍ਰਭੂ ਸਭ ਨਾਲੋਂ ਉੱਚਾ ਹੈ, ਮੈਂ ਰਾਤ ਦਿਨ ਉਸ ਦੀ (ਹੀ) ਸਿਫ਼ਤ-ਸਾਲਾਹ ਕਰਦਾ ਰਹਿੰਦਾ ਹਾਂ।ਪਦ ਅਰਥ ਹਮਰਾ ਠਾਕੁਰੁ = ਮੇਰਾ ਮਾਲਕ-ਪ੍ਰਭੂ। ਤੇ = ਤੋਂ, ਨਾਲੋਂ। ਰੈਣਿ = ਰਾਤ। ਦਿਨਸੁ = ਦਿਨ।
SikhNet (Spanish)Mi Maestro es lo más Elevado de lo elevado y así canto Sus Alabanzas noche y día y propicio
ਖਿਨ ਮਹਿ ਥਾਪਿ ਉਥਾਪਨਹਾਰਾ; ਤਿਸ ਤੇ. ਤੁਝਹਿ ਡਰਾਵਉ ਰੇ ॥੧॥ ਰਹਾਉ ॥
khin meh thaap uthaapanahaaraa; tis te. tujheh ddaraavau re |1| rahaau |
Sant Singh KhalsaIn an instant, He establishes and disestablishes; through Him, I frighten you. ||1||Pause||
Manmohan SinghIn a moment, he is potent to establish and to disestablish, and through Him, I frighten thee. Pause.
Manmohan Singh (Punjabi)ਇਕ ਮੁਹਤ ਵਿੱਚ ਉਹ ਟਿਕਾਉਣ ਅਤੇ ਉਖੇੜਨ ਨੂੰ ਸਮਰਥ ਹੈ ਉਸ ਦੇ ਰਾਹੀਂ ਮੈਂ ਤੈਨੂੰ ਭੈ-ਭੀਤ ਕਰਦਾ ਹਾਂ। ਠਹਿਰਾਉ।
Fareedkot Teekaਏਕ ਖਿਨ ਮੇਂ ਸੰਸਾਰ ਕੇ ਥਾਪਨੇ ਉਥਾਪਨੇ, ਭਾਵ ਨਾਸ ਕਰਨੇ ਹਾਰਾ ਹੈ। ਇਸੀ ਤੇ ਮੈਂ ਤਿਸ ਤੇ ਤੁਝ ਕੋ ਡਰਾਉਤਾ ਹੂੰ ਕਿ ਤੂੰ ਪ੍ਰਭੂ ਕਾ ਭੈ ਰਖ॥੧॥ ਰਹਾਉ ॥
Prof. Sahib Singhਮੇਰਾ ਉਹ ਮਾਲਕ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਭੀ ਤਾਕਤ ਰੱਖਣ ਵਾਲਾ ਹੈ। ਮੈਂ, (ਹੇ ਮਨ!) ਤੈਨੂੰ ਉਸ ਦੇ ਡਰ-ਅਦਬ ਵਿਚ ਰੱਖਣਾ ਚਾਹੁੰਦਾ ਹਾਂ ॥੧॥ ਰਹਾਉ ॥ਪਦ ਅਰਥ ਥਾਪਿ = ਪੈਦਾ ਕਰ ਕੇ। ਉਥਾਪਨਹਾਰਾ = ਨਾਸ ਕਰਨ ਦੀ ਤਾਕਤ ਰੱਖਣ ਵਾਲਾ। ਤਿਸ ਤੇ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਤੇ' ਦੇ ਕਾਰਨ ਉਡ ਗਿਆ ਹੈ}। ਤੁਝਹਿ = ਤੈਨੂੰ। ਡਰਾਵਉ = ਮੈਂ ਡਰਾਂਦਾ ਹਾਂ, ਡਰ ਦੇਂਦਾ ਹਾਂ, ਉਸ ਦੇ ਡਰ ਵਿਚ ਰੱਖਦਾ ਹਾਂ ॥੧॥ ਰਹਾਉ ॥
SikhNet (Spanish)Su Reverencia en mi mente, porque Él puede establecer o borrar a cualquiera en un instante. (1-Pausa)
ਜਬ ਦੇਖਉ. ਪ੍ਰਭੁ ਅਪੁਨਾ ਸੁਆਮੀ; ਤਉ ਅਵਰਹਿ ਚੀਤਿ. ਨ ਪਾਵਉ ਰੇ ॥
jab dekhau. prabh apunaa suaamee; tau avareh cheet. na paavau re |
Sant Singh KhalsaWhen I behold my God, my Lord and Master, I do not pay any attention to any other.
Manmohan SinghWhen I behold my Lord Master, then I place not another within my mind.
Manmohan Singh (Punjabi)ਜਦ ਮੈਂ ਆਪਣੇ ਸਾਈਂ ਮਾਲਕ ਨੂੰ ਵੇਖ ਲੈਦਾ ਹਾਂ, ਤਦ ਮੈਂ ਹੋਰਸ ਕਿਸੇ ਨੂੰ ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦਾ।
Fareedkot Teekaਅਪਨਾ ਜੋ ਸ੍ਵਾਮੀ ਹੈ, ਜਬ ਤੁਮ ਤਿਸ ਕੋ ਦੇਖੋਗੇ, ਤੌ ਅਵਰ ਜੋ ਦੇਵੀ ਦੇਉਤਾ ਹੈ, ਤਿਨ ਕੋ ਚਿਤ ਮੇਂ ਪਸੰਦ ਨਹੀਂ ਲਿਆਓਗੇ॥
Prof. Sahib Singhਜਦੋਂ ਮੈਂ ਆਪਣੇ ਖਸਮ-ਪ੍ਰਭੂ ਨੂੰ (ਆਪਣੇ ਅੰਦਰ ਵੱਸਦਾ) ਵੇਖ ਲੈਂਦਾ ਹਾਂ ਤਦੋਂ ਮੈਂ ਕਿਸੇ ਹੋਰ (ਓਟ ਆਸਰੇ) ਨੂੰ ਆਪਣੇ ਚਿੱਤ ਵਿਚ ਥਾਂ ਨਹੀਂ ਦੇਂਦਾ।ਪਦ ਅਰਥ ਅਵਰਹਿ = ਕਿਸੇ ਹੋਰ ਨੂੰ। ਚੀਤਿ = ਚਿੱਤ ਵਿਚ। ਨ ਪਾਵਉ = ਨ ਪਾਵਉਂ, ਨਹੀਂ ਟਿਕਾਂਦਾ।
SikhNet (Spanish)Cuando tengo la Visión de mi propio Señor, entonces no le hago caso a nadie más.
ਨਾਨਕੁ ਦਾਸੁ. ਪ੍ਰਭਿ ਆਪਿ ਪਹਿਰਾਇਆ; ਭ੍ਰਮੁ ਭਉ ਮੇਟਿ. ਲਿਖਾਵਉ ਰੇ ॥੨॥੨॥੧੩੧॥
naanak daas. prabh aap pahiraaeaa; bhram bhau mett. likhaavau re |2|2|131|
Sant Singh KhalsaGod Himself has adorned servant Nanak; his doubts and fears have been dispelled, and he writes the account of the Lord. ||2||2||131||
Manmohan SinghThe Lord Himself has dressed slave Nanak with the robe of honour and dispelling his doubt and dread, he writes Lord's praises.
Manmohan Singh (Punjabi)ਗੋਲੇ ਨਾਨਕ ਨੂੰ ਠਾਕੁਰ ਨੇ ਖੁਦ ਇਜ਼ਤ ਦੀ ਪੁਸ਼ਾਕ ਪਹਿਨਾਈ ਹੈ। ਆਪਣੇ ਸੰਦੇਹ ਅਤੇ ਡਰ ਨੂੰ ਦੂਰ ਕਰਕੇ ਉਹ ਠਾਕੁਰ ਦੀਆਂ ਸਿਫਤਾਂ ਲਿਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਦਾਸ ਕੋ ਅਕਾਲ ਪੁਰਖ ਨੇ ਭਗਤੀ ਰੂਪ ਸਿਰੋਪਾਉ ਪਹਿਰਾਇਆ ਹੈ। ਅਬ ਮੈਂ ਔਰ ਜਗ੍ਯਾਸੂਓਂ ਕਾ ਭੀ ਭ੍ਰਮ ਔਰ ਭੈ ਮਿਟਾਇ ਕਰ ਬ੍ਰਹਮ ਸਾਖ੍ਯਾਤਕਾਰ ਕਰਾਇ ਦੇਤਾ ਹੂੰ। ਵਾ ਜਿਨ ਕੋ ਪ੍ਰਭੂ ਨੇ ਪਤ ਯੁਕਤ ਕੀਆ ਹੈ ਓਹ ਔਰੋਂ ਕੋ (ਲਿਖਾਵਉ) ਜਨਾਇ ਕਰ ਭ੍ਰਮ ਭਉ ਮੇਟ ਦੇਤੇ ਹੈਂ॥੨॥੨॥੧੩੧॥☬ਕਾਮਾਦਿਕੋਂ ਕੀ ਪ੍ਰਬਲਤਾ ਦਿਖਾਵਤੇ ਹੈਂ:
Prof. Sahib Singhਜਦੋਂ ਤੋਂ ਪ੍ਰਭੂ ਨੇ ਆਪਣੇ ਦਾਸ ਨਾਨਕ ਨੂੰ ਆਪ ਨਿਵਾਜਿਆ ਹੈ ਤਦੋਂ ਤੋਂ ਮੈਂ ਹੋਰ ਹਰੇਕ ਕਿਸਮ ਦਾ ਡਰ ਭਟਕਣਾ ਦੂਰ ਕਰ ਕੇ (ਆਪਣੇ ਚਿੱਤ ਵਿਚ ਸਿਰਫ਼ ਪਰਮਾਤਮਾ ਦੇ ਨਾਮ ਨੂੰ) ਉੱਕਰਦਾ ਰਹਿੰਦਾ ਹਾਂ ॥੨॥੨॥੧੩੧॥ਪਦ ਅਰਥ ਪ੍ਰਭਿ = ਪ੍ਰਭੂ ਨੇ। ਪਹਿਰਾਇਆ = ਸਿਰੋਪਾ ਦਿੱਤਾ ਹੈ, ਆਦਰ-ਮਾਣ ਦਿੱਤਾ ਹੈ, ਨਿਵਾਜਿਆ ਹੈ। ਲਿਖਾਵਉ = ਮੈਂ ਉੱਕਰਦਾ ਹਾਂ, ਪ੍ਰੋਂਦਾ ਹਾਂ ॥੨॥੨॥੧੩੧॥
* ਨੋਟ: ਦੁਪਦੇ-ਦੋ ਬੰਦਾਂ ਵਾਲੇ ਸ਼ਬਦ।
SikhNet (Spanish)Dice Nanak, el Esclavo del Señor, ha sido aprobado por el Señor Mismo, y así, él es testigo del hecho de que Dios ha disipado su duda y su miedo. (2-2-131)