ਆਸਾ ਘਰੁ ੧੧ ਮਹਲਾ ੫ ॥
aasaa ghar 11 mahalaa 5 | Ang 403
Sant Singh KhalsaAasaa, Eleventh House, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ, ਘਰ ੧੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 403
Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਨਟੂਆ ਭੇਖ ਦਿਖਾਵੈ. ਬਹੁ ਬਿਧਿ; ਜੈਸਾ ਹੈ. ਓਹੁ ਤੈਸਾ ਰੇ ॥
nattooaa bhekh dikhaavai. bahu bidh; jaisaa hai. ohu taisaa re | Ang 403
Sant Singh KhalsaThe actor displays himself in many disguises, but he remains just as he is.
Manmohan SinghThe buffoon exhibits guises in many ways, but he remains the same as he is.
Manmohan Singh (Punjabi)ਬਰੂਪੀਆਂ ਬਹੁਤਿਆਂ ਤਰੀਕਿਆਂ ਨਾਲ ਸਾਗ ਵਿਖਾਲਦਾ ਹੈ। ਪਰ ਉਹ ਉਸ ਤਰ੍ਹਾਂ ਦਾ ਹੀ ਰਹਿੰਦਾ ਹੈ, ਜੇਹੋ ਜੇਹਾ ਉਹ ਹੈ।
Fareedkot Teekaਜਿਨੋਂ ਨੇ ਹਰੀ ਕੇ ਗੁਨ ਨਹੀਂ ਗਾਏ ਅਰ ਹੋਰ ਕਰਮ ਕੀਤੇ ਹੈਂ, ਤਿਸ ਪਰ ਦ੍ਰਿਸਟਾਂਤ ਕਹਤੇ ਹੈਂ: ਜੈਸੇ ਨਟ ਬਹੁਤ ਪ੍ਰਕਾਰ ਕੇ ਭੇਖ ਦਿਖਾਵਤਾ ਹੈ ਪਰੰਤੂ ਉਸ ਕਾ ਸਰੂਪ ਵੈਸਾ ਹੀ ਹੈ, ਭਾਵ ਬਹੁਰੂਪੀਆ ਕੀ ਜਾਤੀ ਨਹੀਂ ਬਦਲਤੀ॥
Prof. Sahib Singhਬਹੁ-ਰੂਪੀਆ ਕਈ ਕਿਸਮ ਦੇ ਸਾਂਗ (ਬਣਾ ਕੇ ਲੋਕਾਂ ਨੂੰ) ਵਿਖਾਂਦਾ ਹੈ (ਪਰ ਆਪਣੇ ਅੰਦਰੋਂ) ਉਹ ਜਿਹੋ ਜਿਹਾ ਹੁੰਦਾ ਹੈ ਉਹੋ ਜਿਹਾ ਹੀ ਰਹਿੰਦਾ ਹੈ (ਜੇ ਉਹ ਰਾਜਿਆਂ ਰਾਣਿਆਂ ਦੇ ਸਾਂਗ ਭੀ ਬਣਾ ਵਿਖਾਏ ਤਾਂ ਭੀ ਉਹ ਕੰਗਾਲ ਦਾ ਕੰਗਾਲ ਹੀ ਰਹਿੰਦਾ ਹੈ)।ਪਦ ਅਰਥ ਨਟੂਆ = ਬਹੁ-ਰੂਪੀਆ। ਭੇਖ = ਸਾਂਗ। ਬਹੁ ਬਿਧ = ਕਈ ਤਰ੍ਹਾਂ ਦੇ। ਰੇ = ਹੇ ਭਾਈ!
SikhNet (Spanish)Él mismo se exhibe de muchas formas, pero por adentro se mantiene como es.
ਅਨਿਕ ਜੋਨਿ ਭ੍ਰਮਿਓ. ਭ੍ਰਮ ਭੀਤਰਿ; ਸੁਖਹਿ. ਨਾਹੀ ਪਰਵੇਸਾ ਰੇ ॥੧॥
anik jon bhramio. bhram bheetar; sukheh. naahee paravesaa re |1| Ang 403
Sant Singh KhalsaThe soul wanders through countless incarnations in doubt, but it does not come to dwell in peace. ||1||
Manmohan SinghSo does the soul wander in many births through doubt, but remains the same and enters not the peace.
Manmohan Singh (Punjabi)ਏਸੇ ਤਰ੍ਹਾਂ ਸੰਦੇਹ ਦੇ ਰਾਹੀਂ ਬਹੁਤਿਆਂ ਜਨਮਾਂ ਅੰਦਰ ਭਟਕਦੀ ਹੈ ਪ੍ਰੰਤੂ ਉਹੋ ਜੇਹੀ ਹੀ ਰਹਿੰਦੀ ਹੈ ਅਤੇ ਆਰਾਮ ਅੰਦਰ ਦਾਖਲ ਨਹੀਂ ਹੁੰਦੀ।
Fareedkot Teekaਤਿਸੀ ਪ੍ਰਕਾਰ ਭ੍ਰਮ ਮੇਂ ਪੜ ਕਰ ਯਦ੍ਯਪ ਅਨੇਕ ਜੋਨਿ ਮੇਂ ਜੀਵ ਭ੍ਰਮਤਾ ਹੈ, ਤਥਾਪਿ ਇਸ ਭ੍ਰਮਣੇ ਸੇ ਬ੍ਰਹਮ ਸੇ ਅਤ੍ਰਿਕ੍ਤ ਔਰ ਕੁਛ ਨਹੀਂ ਹੋ ਗਿਆ। ਪਰੰਤੂ ਉਸ ਕੋ ਆਤਮ ਸੁਖ ਕਾ ਪ੍ਰਵੇਸ਼ ਨਹੀਂ ਹੂਆ ਇਸ ਤੇ ਸਰਬਦਾ ਦੁਖੀ ਹੀ ਰਹਾ॥੧॥
Prof. Sahib Singhਇਸੇ ਤਰ੍ਹਾਂ ਜੀਵ (ਮਾਇਆ ਦੀ) ਭਟਕਣਾ ਵਿਚ ਫਸ ਕੇ ਅਨੇਕਾਂ ਜੂਨਾਂ ਵਿਚ ਭੌਂਦਾ ਫਿਰਦਾ ਹੈ (ਅੰਤਰ-ਆਤਮੇ ਸਦਾ ਦੁੱਖੀ ਹੀ ਰਹਿੰਦਾ ਹੈ) ਸੁਖ ਵਿਚ ਉਸ ਦਾ ਪਰਵੇਸ਼ ਨਹੀਂ ਹੁੰਦਾ ॥੧॥ਪਦ ਅਰਥ ਭ੍ਰਮ ਭੀਤਰਿ = ਭਟਕਣਾ ਵਿਚ ਪੈ ਕੇ। ਸੁਖਹਿ = ਸੁਖ ਵਿਚ ॥੧॥
SikhNet (Spanish)Así la mente del hombre vaga a través de muchos nacimientos, pero se mantiene siempre él mismo, y no entra en la Casa de la Paz.(1)
ਸਾਜਨ ਸੰਤ. ਹਮਾਰੇ ਮੀਤਾ; ਬਿਨੁ ਹਰਿ ਹਰਿ. ਆਨੀਤਾ ਰੇ ॥
saajan sant. hamaare meetaa; bin har har. aaneetaa re | Ang 404
Sant Singh KhalsaO Saints, my friends and companions, without the Lord, Har, Har, you shall perish.
Manmohan SinghO saints, my friends and intimates, without God's Name everything is perishable.
Manmohan Singh (Punjabi)ਹੇ ਮੇਰੇ ਦੋਸਤ ਅਤੇ ਮਿੱਤ੍ਰ ਸਾਧੂਓ! ਵਾਹਿਗੁਰੂ ਦੇ ਨਾਮ ਦੇ ਬਗੈਰ ਹਰ ਸ਼ੈ ਨਾਸਵੰਤ ਹੈ।
Fareedkot Teekaਹੇ ਹਮਾਰੇ ਮਨ ਬਾਣੀ ਕੇ ਮਿਤ੍ਰ ਸੰਤ ਜਨੋਂ! ਹਰੀ ਕੇ ਭਜਨ ਸੇ ਬਿਨਾਂ ਹਰ ਏਕ ਕਰਮ (ਆਨੀਤਾ) ਅਜੋਗ ਹੈ॥
Prof. Sahib Singhਹੇ ਸੰਤ ਜਨੋ! ਹੇ ਸੱਜਣੋ! ਹੇ ਮੇਰੇ ਮਿਤਰੋ! (ਜਗਤ ਵਿਚ ਜੋ ਕੁਝ ਭੀ ਦਿੱਸ ਰਿਹਾ ਹੈ) ਪਰਮਾਤਮਾ ਤੋਂ ਬਿਨਾ ਹੋਰ ਸਭ ਕੁਝ ਨਾਸਵੰਤ ਹੈ (ਦਿੱਸਦੇ ਪਸਾਰੇ ਨਾਲ ਮੋਹ ਪਾਇਆਂ ਦੁੱਖ ਹੀ ਪ੍ਰਾਪਤ ਹੋਵੇਗਾ)।ਪਦ ਅਰਥ ਹਮਾਰੇ ਮੀਤਾ = ਹੇ ਮੇਰੇ ਮਿੱਤਰੋ! ਆਨੀਤਾ = ਅਨਿੱਤ, ਨਾਸਵੰਤ।
SikhNet (Spanish)Oh Santos, compañeros y amigos, sin la experiencia del Señor, Jar, Jar, en el interior,
ਸਾਧਸੰਗਿ ਮਿਲਿ ਹਰਿ ਗੁਣ ਗਾਏ; ਇਹੁ ਜਨਮੁ ਪਦਾਰਥੁ ਜੀਤਾ ਰੇ ॥੧॥ ਰਹਾਉ ॥
saadhasang mil har gun gaae; ihu janam padaarath jeetaa re |1| rahaau | Ang 404
Sant Singh KhalsaJoining the Saadh Sangat, the Company of the Holy, sing the Glorious Praises of the Lord, and win this precious treasure of human life. ||1||Pause||
Manmohan SinghJoining the society of Saints, I have won this precious human life by singing God's praise. Pause.
Manmohan Singh (Punjabi)ਸਤਿ ਸੰਗਤ ਨਾਲ ਜੁੜ ਕੇ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ, ਮੈਂ ਇਹ ਅਮੋਲਕ ਮਨੁਸ਼ੀ ਜੀਵਨ ਜਿੱਤ ਲਿਆ ਹੈ। ਠਹਿਰਾਉ।
Fareedkot Teekaਜਿਨੋਂ ਨੇ ਸਾਧ ਸੰਗਤ ਮੇਂ ਮਿਲ ਕਰ ਹਰਿ ਕੇ ਗੁਣ ਗਾਏ ਹੈਂ, ਤਿਨੋਂ ਨੇ ਮਾਨੁਖ ਰੂਪ ਪਦਾਰਥ ਕੋ ਜੀਤ ਲੀਆ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਉਸ ਨੇ ਇਹ ਕੀਮਤੀ ਮਨੁੱਖਾ ਜਨਮ ਜਿੱਤ ਲਿਆ (ਸਫਲ ਕਰ ਲਿਆ) ॥੧॥ ਰਹਾਉ ॥ਪਦ ਅਰਥ ਮਿਲਿ = ਮਿਲ ਕੇ ॥੧॥ ਰਹਾਉ ॥
SikhNet (Spanish)uno se mantiene como un simple mortal, pero aquél que canta las Alabanzas del Señor en la Sociedad de los Santos, gana el premio de la vida eterna. (1-Pausa)
ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੑੀ; ਕਹਹੁ ਕਵਨ ਬਿਧਿ ਤਰੀਐ ਰੇ ॥
trai gun maaeaa braham kee keenaee; kahahu kavan bidh tareeai re | Ang 404
Sant Singh KhalsaGod has created Maya of the three qualities; tell me, how can it be crossed over?
Manmohan SinghThe Lord has fashioned the world of three qualities. Say, O man, in what way can it be crossed?
Manmohan Singh (Punjabi)ਤਿੰਨਾਂ ਲੱਛਣਾ ਵਾਲਾ ਸੰਸਾਰ ਸੁਆਮੀ ਨੇ ਸਾਜਿਆ ਹੈ ਦਸ ਹੇ ਬੰਦੇ! ਕਿਸ ਤਰੀਕੇ ਨਾਲ ਇਸ ਨੂੰ ਪਾਰ ਕੀਤਾ ਜਾ ਸਕਦਾ ਹੈ?
Fareedkot Teekaਯਦੀ ਯਹ ਕਹੋ, ਯਹ ਤ੍ਰਿਗੁਣ ਆਤਮਕ ਮਾਯਾ ਬ੍ਰਹਮ ਕੀ ਕੀ ਹੂਈ ਨਦੀ ਹੈ, ਕਹੋ ਜੀ ਤਿਸ ਸੇ ਕਿਸ ਪ੍ਰਕਾਰ ਤਰੀਏ?
Prof. Sahib Singhਪਰਮਾਤਮਾ ਦੀ ਪੈਦਾ ਕੀਤੀ ਹੋਈ ਇਹ ਤ੍ਰਿ-ਗੁਣੀ ਮਾਇਆ (ਮਾਨੋ, ਇਕ ਸਮੁੰਦਰ ਹੈ, ਇਸ ਵਿਚੋਂ) ਦੱਸੋ, ਕਿਸ ਤਰ੍ਹਾਂ ਪਾਰ ਲੰਘ ਸਕੀਏ?ਪਦ ਅਰਥ ਕੀ = ਦੀ। ਕੀਨ੍ਹ੍ਹੀ = ਬਣਾਈ ਹੋਈ। ਕਵਨ ਬਿਧਿ = ਕਿਸ ਤਰੀਕੇ ਨਾਲ?
SikhNet (Spanish)El Señor ha creado la Maya de las tres cualidades; di, ¿cómo es que uno se va a salvar cuando el remolino
ਘੂਮਨ ਘੇਰ. ਅਗਾਹ ਗਾਖਰੀ; ਗੁਰਸਬਦੀ. ਪਾਰਿ ਉਤਰੀਐ ਰੇ ॥੨॥
ghooman gher. agaah gaakharee; gurasabadee. paar utareeai re |2| Ang 404
Sant Singh KhalsaThe whirlpool is awesome and unfathomable; only through the Word of the Guru's Shabad is one carried across. ||2||
Manmohan SinghThe whirl-pool is unfathomable and formidable, and by Guru's word it is ferried across.
Manmohan Singh (Punjabi)ਘੁੰਮਣ ਘੇਰੀ ਅਥਾਹ ਅਤੇ ਕਠਨ ਹੈ। ਗੁਰਾਂ ਦੇ ਕਲਾਮ ਦੁਆਰਾ ਇਹ ਤਰ ਲਈ ਜਾਂਦੀ ਹੈ।
Fareedkot Teekaਤਿਸਮੇਂ ਬਿਖ੍ਯੋਂ ਰੂਪ ਘੁਮਨਘੇਰ ਹੈ ਅਰ (ਗਾਖਰੀ) ਕਠਨ ਹੈ। ਫਿਰ ਵਹੁ ਕੈਸੀ ਹੈ? (ਅਗਾਹ) ਅਥਾਹ ਹੈ। ਤਿਸ ਪਰ ਕਹਤੇ ਹੈਂ: ਹੇ ਭਾਈ! ਏਕ ਗੁਰੋਂ ਕੇ ਸਬਦ ਕਰ ਕੇ ਹੀ ਪਾਰ ਉਤਾਰਾ ਹੋਤਾ ਹੈ॥੨॥
Prof. Sahib Singh(ਇਸ ਵਿਚ ਅਨੇਕਾਂ ਵਿਕਾਰਾਂ ਦੀਆਂ) ਘੁੰਮਣ ਘੇਰੀਆਂ ਪੈ ਰਹੀਆਂ ਹਨ ਇਹ ਅਥਾਹ ਹੈ, ਇਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ। (ਹਾਂ, ਹੇ ਭਾਈ!) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਇਸ ਵਿਚੋਂ ਪਾਰ ਲੰਘ ਸਕੀਦਾ ਹੈ ॥੨॥ਪਦ ਅਰਥ ਅਗਾਹ = ਅਥਾਹ, ਬਹੁਤ ਡੂੰਘੀ। ਗਾਖਰੀ = ਔਖੀ ॥੨॥
SikhNet (Spanish)es sin fondo e infranqueable? Es por medio del Shabd de la Palabra del Guru que uno es llevado a través. (2)
ਖੋਜਤ ਖੋਜਤ ਖੋਜਿ ਬੀਚਾਰਿਓ; ਤਤੁ ਨਾਨਕ ਇਹੁ ਜਾਨਾ ਰੇ ॥
khojat khojat khoj beechaario; tat naanak ihu jaanaa re | Ang 404
Sant Singh KhalsaSearching and searching endlessly, seeking and deliberating, Nanak has realized the true essence of reality.
Manmohan SinghBy continually searching, seeking and deliberating; Nanak has realised that,
Manmohan Singh (Punjabi)ਲਗਾਤਾਰ ਢੁੰਡ, ਭਾਲ ਅਤੇ ਵਿਚਾਰ ਕਰਨ ਦੁਆਰਾ, ਨਾਨਕ ਨੇ ਇਹ ਅਸਲੀਅਤ ਅਨੁਭਵ ਕੀਤੀ ਹੈ ਕਿ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬੇਦ ਸ਼ਾਸਤ੍ਰੋਂ ਸੇ ਖੋਜਤੇ ਖੋਜਤੇ (ਖੋਜਿ) ਬੀਚਾਰ ਲੀਆ ਹੈ ਔਰ ਤਿਨ ਬੇਦ ਸ਼ਾਸਤ੍ਰੋਂ ਕਾ (ਤਤੁ) ਸਾਰ ਯਹ ਜਾਨਾ ਹੈ॥
Prof. Sahib Singhਹੇ ਨਾਨਕ! ਜਿਸ ਮਨੁੱਖ ਨੇ (ਸਾਧ ਸੰਗਤਿ ਵਿਚ ਮਿਲ ਕੇ) ਖੋਜ ਕਰਦਿਆਂ ਵਿਚਾਰ ਕੀਤੀ ਉਸ ਨੇ ਇਹ ਅਸਲੀਅਤ ਸਮਝ ਲਈ ਕਿ ਪਰਮਾਤਮਾ ਦਾ ਨਾਮ ਜੋ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ,ਪਦ ਅਰਥ ਖੋਜਤ = ਭਾਲ ਕਰਦਿਆਂ। ਖੋਜਿ = ਭਾਲ ਕਰ ਕੇ। ਤਤੁ = ਅਸਲੀਅਤ।
SikhNet (Spanish)En mi búsqueda incesante por la Esencia de la Verdad esto he comprendido: si uno refleja en el Naam,
ਸਿਮਰਤ ਨਾਮੁ ਨਿਧਾਨੁ ਨਿਰਮੋਲਕੁ; ਮਨੁ ਮਾਣਕੁ. ਪਤੀਆਨਾ ਰੇ ॥੩॥੧॥੧੩੦॥
simarat naam nidhaan niramolak; man maanak. pateeaanaa re |3|1|130| Ang 404
Sant Singh KhalsaMeditating on the invaluable treasure of the Naam, the Name of the Lord, the jewel of the mind is satisfied. ||3||1||130||
Manmohan Singhby meditating on the invaluable Name treasure, the heart jewel is appeased.
Manmohan Singh (Punjabi)ਅਮੋਲਕ ਨਾਮ ਦੇ ਖਜਾਨੇ ਦਾ ਆਰਾਧਨ ਕਰਨ ਦੁਆਰਾ ਦਿਲ ਹੀਰਾ ਪਤੀਜ ਜਾਂਦਾ ਹੈ।
Fareedkot Teekaਨਾਮ ਨਿਧਾਨ ਨਿਰਮੋਲਕ ਕੇ ਸਿਮਰਤੇ ਹੂਏ ਮੇਰਾ ਮਨ ਮਾਣਕ ਰੂਪ ਬ੍ਰਹਮ ਮੇਂ ਨਿਸਚਾ ਕਰਤਾ ਭਯਾ ਹੈ॥੩॥੧॥੧੩੦॥☬ਯਦੀ ਯਹ ਕਹੈ ਕਿ ਬ੍ਰਹਮ ਵਿਸਯਕ ਨਿਸਚਯ ਕੈਸੇ ਹੂਆ ਔਰ ਇਸ ਨਿਸਚੇ ਕਾ ਫਲ੍ਹ ਕਿਆ ਹੈ? ਤਿਸ ਪਰ ਕਹਤੇ ਹੈਂ:
Prof. Sahib Singhਜਿਸ ਦੇ ਬਰਾਬਰ ਦੇ ਮੁੱਲ ਦੀ ਹੋਰ ਕੋਈ ਸ਼ੈ ਨਹੀਂ, ਸਿਮਰਿਆ ਮਨ ਮੋਤੀ (ਵਰਗਾ ਕੀਮਤੀ) ਬਣ ਜਾਂਦਾ ਹੈ (ਤੇ ਪਰਮਾਤਮਾ ਦੇ ਸਿਮਰਨ ਵਿਚ) ਗਿੱਝ ਜਾਂਦਾ ਹੈ ॥੩॥੧॥੧੩੦॥ਪਦ ਅਰਥ ਨਿਧਾਨੁ = ਖ਼ਜ਼ਾਨਾ। ਨਿਰਮੋਲਕੁ = ਜਿਸ ਦੇ ਬਰਾਬਰ ਦੇ ਮੁੱਲ ਦੀ ਹੋਰ ਕੋਈ ਚੀਜ਼ ਨਹੀਂ। ਮਾਣਕੁ = ਮੋਤੀ। ਪਤੀਆਨਾ = ਪਰਚ ਜਾਂਦਾ, ਗਿੱਝ ਜਾਂਦਾ ॥੩॥੧॥੧੩੦॥
SikhNet (Spanish)el Nombre del Señor, el Tesoro Invaluable de la joya de la mente, entonces se realiza, y es complacido totalmente.(3-1-130)