ੴ

ਸਿੱਖਬਾਣੀ · SikhBani

ਆਸਾ ॥

aasaa
Bhagat Kabir Ji ਭਗਤ ਕਬੀਰ ਜੀ · Raag Aasaa · Ang 481 · 13 lines
Translations

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਲੰਕਾ ਸਾ ਕੋਟੁ; ਸਮੁੰਦ ਸੀ ਖਾਈ ॥

lankaa saa kott; samund see khaaee |

Sant Singh KhalsaA fortress like that of Sri Lanka, with the ocean as a moat around it
Manmohan SinghThe fortress like that of Ceylon and moat like the ocean around it;
Manmohan Singh (Punjabi)ਲੰਕਾ ਵਰਗਾ ਗੜ੍ਹ ਅਤੇ ਸਮੁੰਦਰ ਵਰਗੀ ਖੰਧਕ,
Fareedkot Teekaਜਿਸ ਕਾ ਲੰਕਾ ਸਰੀਖਾ ਕੋਟ ਥਾ ਅਰੁ ਜਿਸ ਕੋਟ ਕੀ ਸਮੁਦ੍ਰ ਸੀ ਖਾਈ ਥੀ॥
Prof. Sahib Singhਜਿਸ ਰਾਵਣ ਦਾ ਲੰਕਾ ਵਰਗਾ ਕਿਲ੍ਹਾ ਸੀ, ਤੇ ਸਮੁੰਦਰ ਵਰਗੀ (ਉਸ ਕਿਲ੍ਹੇ ਦੀ ਰਾਖੀ ਲਈ) ਖਾਈ ਸੀ,

ਪਦ ਅਰਥ ਸਾ = ਵਰਗਾ। ਸੀ = ਵਰਗੀ। ਕੋਟੁ = ਕਿਲ੍ਹਾ। ਖਾਈ = ਖ਼ਾਲੀ ਜੋ ਚੌੜੀ ਤੇ ਡੂੰਘੀ ਪੁੱਟ ਕੇ ਕਿਲ੍ਹਿਆਂ ਦੇ ਦੁਆਲੇ ਬਣਾਈ ਜਾਂਦੀ ਹੈ ਤੇ ਕਿਲ੍ਹੇ ਦੀ ਹਿਫ਼ਾਜ਼ਤ ਲਈ ਪਾਣੀ ਨਾਲ ਭਰੀ ਰੱਖੀਦੀ ਹੈ।

SikhNet (Spanish)La fortaleza como la de Sri Lanka con una fosa del tamaño de un océano,

ਤਿਹ ਰਾਵਨ ਘਰ; ਖਬਰਿ ਨ ਪਾਈ ॥੧॥

tih raavan ghar; khabar na paaee |1|

Sant Singh Khalsa- there is no news about that house of Raavan. ||1||
Manmohan Singhabout that Ravan's house, there is no news.
Manmohan Singh (Punjabi)ਉਸ ਰਾਵਨ ਦੇ ਘਰਾਣੇ ਦੀ ਕੋਈ ਉਘ-ਸੁਘ ਹੀ ਨਹੀਂ।
Fareedkot Teekaਤਿਸ ਰਾਵਨ ਕੇ ਘਰ ਕੀ ਖਬਰ ਭੀ ਨਹੀਂ ਮਿਲਤੀ ਕਿ ਕਹਾਂ ਥਾ ਐਸਾ ਨਸ਼ਟ ਹੋ ਗਿਆ। ਵਾ ਘਰ ਮੇਂ ਤਿਸ ਕੇ ਮਰਨੇ ਕੀ ਤਤਕਾਲ ਹੀ ਕਿਸੀ ਨੇ ਖਬਰ ਨਾ ਪਾਈ, ਭਾਵ ਖਬਰ ਦੇਣੇ ਵਾਲਾ ਕੋਈ ਸੰਬੰਧੀ ਨਹੀਂ ਰਹਾ ਥਾ॥੧॥
Prof. Sahib Singhਉਸ ਰਾਵਣ ਦੇ ਘਰ ਦਾ ਅੱਜ ਨਿਸ਼ਾਨ ਨਹੀਂ ਮਿਲਦਾ ॥੧॥

ਪਦ ਅਰਥ ਘਰ ਖਬਰਿ = ਘਰ ਦੀ ਖ਼ਬਰ, ਘਰ ਦਾ ਨਾਮ-ਨਿਸ਼ਾਨ। ਨ ਪਾਈ = ਨਹੀਂ ਲੱਭਦਾ ॥੧॥

SikhNet (Spanish)oh, ¿dónde están esas posesiones orgullosas de Ravan? (1)

ਕਿਆ ਮਾਗਉ; ਕਿਛੁ. ਥਿਰੁ ਨ ਰਹਾਈ ॥

kiaa maagau; kichh. thir na rahaaee |

Sant Singh KhalsaWhat shall I ask for? Nothing is permanent.
Manmohan SinghWhat shall I ask for? Nothing remains stable.
Manmohan Singh (Punjabi)ਮੈਂ ਕਾਹਦੀ ਯਾਚਨਾ ਕਰਾਂ? ਕੋਈ ਸ਼ੈ ਭੀ ਸਥਿਰ ਨਹੀਂ ਰਹਿੰਦੀ।
Fareedkot Teekaਹੇ ਲੋਈ! ਮੈਂ ਕ੍ਯਾ ਮਾਂਗਉ ਕੋਈ ਪਦਾਰਥ ਥਿਰ ਨਹੀਂ ਦਿਖਲਾਈ ਪੜਤਾ ਹੈ॥
Prof. Sahib Singhਮੈਂ (ਪਰਮਾਤਮਾ ਪਾਸੋਂ ਦੁਨੀਆ ਦੀ) ਕਿਹੜੀ ਸ਼ੈ ਮੰਗਾਂ? ਕੋਈ ਸ਼ੈ ਸਦਾ ਰਹਿਣ ਵਾਲੀ ਨਹੀਂ ਹੈ;

ਪਦ ਅਰਥ ਮਾਗਉ = ਮੈਂ ਮੰਗਾਂ।

SikhNet (Spanish)¿Qué puedo pedir cuando nada se queda?

ਦੇਖਤ ਨੈਨ; ਚਲਿਓ ਜਗੁ ਜਾਈ ॥੧॥ ਰਹਾਉ ॥

dekhat nain; chalio jag jaaee |1| rahaau |

Sant Singh KhalsaI see with my eyes that the world is passing away. ||1||Pause||
Manmohan SinghI see with my eyes that the world is passing away. Pause.
Manmohan Singh (Punjabi)ਮੇਰੀ ਅੱਖੀ ਵੇਖਦਿਆਂ ਹੀ ਜਹਾਨ ਤੁਰਿਆ ਜਾ ਰਿਹਾ ਹੈ। ਠਹਿਰਾਉ।
Fareedkot Teekaਇਨ ਨੇਤ੍ਰੋਂ ਕੇ ਦੇਖਤੇ ਹੀ ਸੰਸਾਰ ਚਲਾ ਜਾਤਾ ਹੈ॥੧॥ ਰਹਾਉ ॥
Prof. Sahib Singhਮੇਰੇ ਅੱਖੀਂ ਵੇਂਹਦਿਆਂ ਸਾਰਾ ਜਗਤ ਤੁਰਿਆ ਜਾ ਰਿਹਾ ਹੈ ॥੧॥ ਰਹਾਉ ॥

ਪਦ ਅਰਥ ਦੇਖਤ ਨੈਨ = ਅੱਖੀ ਵੇਖਦਿਆਂ, ਸਾਡੇ ਸਾਹਮਣੇ। ਜਾਈ = ਜਾ ਰਿਹਾ ਹੈ, ਨਾਸ ਹੋ ਰਿਹਾ ਹੈ ॥੧॥ ਰਹਾਉ ॥

SikhNet (Spanish)Así como lo veo, el mundo se esfuma. (1‑Pausa)

ਇਕੁ ਲਖੁ ਪੂਤ; ਸਵਾ ਲਖੁ ਨਾਤੀ ॥

eik lakh poot; savaa lakh naatee |

Sant Singh KhalsaThousands of sons and thousands of grandsons
Manmohan SinghA lac of sons and a lac and quarter of grandsons;
Manmohan Singh (Punjabi)ਇਕ ਲੱਖ ਪੁੱਤ੍ਰ ਅਤੇ ਸਵਾ ਲੱਖ ਪੋਤ੍ਰੇ,
Fareedkot Teekaਜਿਸ ਰਾਵਨ ਕੇ ਘਰ ਮੇਂ ਏਕ ਲਾਖ ਪੁਤ੍ਰ ਔਰ ਸਵਾ ਲਾਖ (ਨਾਤੀ) ਪੋਤਾ ਥਾ॥
Prof. Sahib Singhਜਿਸ ਰਾਵਣ ਦੇ ਇੱਕ ਲੱਖ ਪੁੱਤਰ ਤੇ ਸਵਾ ਲੱਖ ਪੋਤਰੇ (ਦੱਸੇ ਜਾਂਦੇ ਹਨ),

ਪਦ ਅਰਥ ਨਾਤੀ = ਪੋਤਰੇ।

SikhNet (Spanish)Cien mil hijos y muchos más nietos él tenía,

ਤਿਹ ਰਾਵਨ ਘਰ; ਦੀਆ ਨ ਬਾਤੀ ॥੨॥

tih raavan ghar; deea na baatee |2|

Sant Singh Khalsa- but in that house of Raavan, the lamps and wicks have gone out. ||2||
Manmohan Singhin that Ravan's house, there was neither lamp nor wick.
Manmohan Singh (Punjabi)ਉਸ ਰਾਵਨ ਦੇ ਗ੍ਰਿਹ ਵਿੱਚ ਨਾਂ ਦੀਵਾ ਸੀ ਅਤੇ ਨਾਂ ਹੀ ਬੱਤੀ।
Fareedkot Teekaਤਿਸ ਕੇ ਘਰ ਮੇਂ ਦੀਵਾ ਬਤੀ ਕਰਨ ਵਾਲਾ ਭੀ ਕੋਈ ਨ ਰਹਾ, ਭਾਵ ਪਿਤ੍ਰੋਂ ਕੇ ਨਿਮਿਤ ਸ੍ਰਾਧ ਕਰਨੇ ਵਾਲਾ ਕੋਈ ਨ ਰਹਾ ਥਾ॥੨॥
Prof. Sahib Singhਉਸ ਦੇ ਮਹਿਲਾਂ ਵਿਚ ਕਿਤੇ ਦੀਵਾ-ਵੱਟੀ ਜਗਦਾ ਨਾਹ ਰਿਹਾ ॥੨॥

ਪਦ ਅਰਥ ਦੀਆ = ਦੀਵਾ। ਬਾਤੀ = ਵੱਟੀ ॥੨॥

SikhNet (Spanish)pero cuando llegó el fin su casa se encontró oscura y privada de todo. (2)

ਚੰਦੁ ਸੂਰਜੁ; ਜਾ ਕੇ ਤਪਤ ਰਸੋਈ ॥

chand sooraj; jaa ke tapat rasoee |

Sant Singh KhalsaThe moon and the sun cooked his food.
Manmohan SinghThe moon and the sun cooked his food.
Manmohan Singh (Punjabi)ਚੰਦਰਮਾ ਅਤੇ ਸੂਰਜ ਉਸ ਦਾ ਖਾਣਾ ਪਕਾਉਂਦੇ ਸਨ।
Fareedkot Teekaਚੰਦ੍ਰਮਾ ਸੂਰਜ ਜਾਂਕੀ ਰਸੋਈ ਤਪਤੇ, ਭਾਵ ਕਰਤੇ ਥੇ॥
Prof. Sahib Singh(ਇਹ ਉਸ ਰਾਵਣ ਦਾ ਜ਼ਿਕਰ ਹੈ) ਜਿਸ ਦੀ ਰਸੋਈ ਚੰਦ੍ਰਮਾ ਤੇ ਸੂਰਜ ਤਿਆਰ ਕਰਦੇ ਸਨ,

ਪਦ ਅਰਥ ਜਾ ਕੇ = ਜਿਸ ਦੇ ਘਰ। ਤਪਤ ਰਸੋਈ = ਰਸੋਈ ਤਪਾਉਂਦੇ ਹਨ, ਰੋਟੀ ਤਿਆਰ ਕਰਦੇ ਹਨ।

SikhNet (Spanish)Su comida fue cocinada por el sol y la luna

ਬੈਸੰਤਰੁ; ਜਾ ਕੇ ਕਪਰੇ ਧੋਈ ॥੩॥

baisantar; jaa ke kapare dhoee |3|

Sant Singh KhalsaThe fire washed his clothes. ||3||
Manmohan SinghThe fire did wash his clothes.
Manmohan Singh (Punjabi)ਅੱਗ ਉਸ ਦੇ ਕਪੜੇ ਧੋਦੀਂ ਸੀ।
Fareedkot Teekaਅਗਨਿ ਦੇਵਤਾ ਜਿਨ ਕੇ ਕਪੜੇ ਧੋਤਾ ਥਾ, ਵਾ ਚੰਦ ਸੂਰਜ ਜਾਕੇ ਕਪੜੇ ਧੋਵਤਾ ਥਾ, ਅਰ ਤਪਤ ਬਸੰਤ੍ਰ ਜਿਸਕੀ ਰਸੋਈ ਕਰਤਾ ਥਾ, ਸੋ ਭੀ ਸਿਥਰ ਨ ਰਹੇ॥੩॥
Prof. Sahib Singhਜਿਸ ਦੇ ਕੱਪੜੇ ਬੈਸੰਤਰ ਦੇਵਤਾ ਧੋਂਦਾ ਸੀ (ਭਾਵ, ਜਿਸ ਰਾਵਣ ਦੇ ਪੁੱਤਰ ਪੋਤਰਿਆਂ ਦੀ ਰੋਟੀ ਤਿਆਰ ਕਰਨ ਲਈ ਦਿਨੇ ਰਾਤ ਰਸੋਈ ਤਪਦੀ ਰਹਿੰਦੀ ਸੀ ਤੇ ਉਹਨਾਂ ਦੇ ਕੱਪੜੇ ਸਾਫ਼ ਕਰਨ ਲਈ ਹਰ ਵੇਲੇ ਅੱਗ ਦੀਆਂ ਭੱਠੀਆਂ ਚੜ੍ਹੀਆਂ ਰਹਿੰਦੀਆਂ ਸਨ) ॥੩॥

ਪਦ ਅਰਥ ਬੈਸੰਤਰੁ = ਅੱਗ। ਧੋਈ = ਧੋਂਦਾ ਹੈ ॥੩॥

SikhNet (Spanish)y sus ropas fueron lavadas por el Dios del fuego. (3)

ਗੁਰਮਤਿ; ਰਾਮੈ ਨਾਮਿ ਬਸਾਈ ॥

guramat; raamai naam basaaee |

Sant Singh KhalsaUnder Guru's Instructions, one whose mind is filled with the Lord's Name,
Manmohan SinghBy Guru's instruction, he who abides Lord's Name in his mind,
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਦੁਆਰਾ ਸੁਆਮੀ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਵਸਾਉਂਦਾ ਹੈ,
Fareedkot Teekaਗੁਰਮਤ ਕਰ ਕੇ ਜਿਨੋਂ ਨੇ ਹਿਰਦੇ ਮੇਂ ਰਾਮ ਨਾਮ ਕੀ ਪ੍ਰੀਤੀ ਬਸਾਈ ਹੈ॥
Prof. Sahib Singh(ਸੋ) ਜੋ ਮਨੁੱਖ (ਇਸ ਨਾਸਵੰਤ ਜਗਤ ਵਲੋਂ ਹਟਾ ਕੇ ਆਪਣੇ ਮਨ ਨੂੰ) ਸਤਿਗੁਰੂ ਦੀ ਮੱਤ ਲੈ ਕੇ ਪ੍ਰਭੂ ਦੇ ਨਾਮ ਵਿਚ ਟਿਕਾਉਂਦਾ ਹੈ,

ਪਦ ਅਰਥ ਨਾਮਿ = ਨਾਮ ਵਿਚ।

SikhNet (Spanish)Aquél que es instruido en la Sabiduría del Guru y enaltece el Nombre del Señor en su mente,

ਅਸਥਿਰੁ ਰਹੈ; ਨ ਕਤਹੂੰ ਜਾਈ ॥੪॥

asathir rahai; na katahoon jaaee |4|

Sant Singh Khalsabecomes permanent, and does not go anywhere. ||4||
Manmohan Singhthat man remains permanent and goes not anywhere.
Manmohan Singh (Punjabi)ਉਹ ਕਾਇਮ ਰਹਿੰਦਾ ਹੈ ਅਤੇ ਕਿਧਰੇ ਭੀ ਨਹੀਂ ਜਾਂਦਾ।
Fareedkot Teekaਸੋ ਅਸਥਿਰ ਰਹੇ ਹੈਂ ਕਹੀਂ ਜਾਤੇ ਨਹੀਂ ਹੈਂ, ਭਾਵ ਜਨਮ ਮਰਨ ਸੇ ਰਹਿਤ ਹੂਏ ਹੈਂ॥
Prof. Sahib Singhਉਹ ਸਦਾ ਅਡੋਲ ਰਹਿੰਦਾ ਹੈ, ਇਸ ਜਗਤ-ਮਾਇਆ ਦੀ ਖ਼ਾਤਰ) ਭਟਕਦਾ ਨਹੀਂ ਹੈ ॥੪॥

ਪਦ ਅਰਥ ਨ ਕਤਹੂੰ = ਕਿਤੇ ਹੋਰਥੈ ਨਹੀਂ ॥੪॥

SikhNet (Spanish)e queda eternamente y nunca se va. (4)

ਕਹਤ ਕਬੀਰ; ਸੁਨਹੁ ਰੇ ਲੋਈ ॥

kehat kabeer; sunahu re loee |

Sant Singh KhalsaSays Kabeer, listen, people:
Manmohan SinghSays Kabir, "Listen, O ye people",
Manmohan Singh (Punjabi)ਕਬੀਰ ਜੀ ਆਖਦੇ ਹਨ, ਤੁਸੀਂ ਸ੍ਰਵਣ ਕਰੋ, ਹੇ ਲੋਕੋ!
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਲੋਈ! ਤੁਮ ਸੁਨਹੁ॥
Prof. Sahib Singhਕਬੀਰ ਆਖਦਾ ਹੈ-ਸੁਣੋ, ਹੇ ਜਗਤ ਦੇ ਲੋਕੋ!

ਪਦ ਅਰਥ ਰੇ ਲੋਈ = ਹੇ ਲੋਕ! ਹੇ ਜਗਤ! {ਨੋਟ: ਲਫ਼ਜ਼ 'ਰੇ' ਪੁਲਿੰਗ ਹੈ, ਇਸ ਵਾਸਤੇ ਲਫ਼ਜ਼ 'ਲੋਈ' ਭੀ ਪੁਲਿੰਗ ਹੀ ਹੈ। ਵੇਖੋ ਇਸੇ ਹੀ ਰਾਗ ਵਿਚ ਕਬੀਰ ਜੀ ਦਾ ਸ਼ਬਦ ਨੰ: ੩੫}।

SikhNet (Spanish)Dice Kabir, escucha, oh gente,

ਰਾਮ ਨਾਮ ਬਿਨੁ; ਮੁਕਤਿ ਨ ਹੋਈ ॥੫॥੮॥੨੧॥

raam naam bin; mukat na hoee |5|8|21|

Sant Singh Khalsawithout the Lord's Name, no one is liberated. ||5||8||21||
Manmohan SinghWithout the Name of Pervading God, one is emancipated not.
Manmohan Singh (Punjabi)ਵਿਆਪਕ ਵਾਹਿਗੁਰੂ ਦੇ ਨਾਮ ਦੇ ਬਾਝੋਂ, ਇਨਸਾਨ ਮੋਖਸ਼ ਨਹੀਂ ਹੁੰਦਾ।
Fareedkot Teekaਰਾਮ ਨਾਮ ਬਿਨਾਂ ਕਿਸੀ ਕੀ ਮੁਕਤੀ ਨਹੀਂ ਹੋਈ। ਭਾਵ ਯਹ ਕਿ ਸੋ ਰਾਮ ਨਾਮ ਗੁਰੂ ਜੀ ਨੇ ਮੇਰੇ ਕੋ ਦੀਆ ਹੈ ਫਿਰ ਅਨਿਤ੍ਯ ਪਦਾਰਥੋਂ ਕਾ ਕ੍ਯਾ ਮਾਂਗਨਾ ਹੈ॥੫॥੮॥੨੧॥☬ਯਹ ਸਬਦ ਭੀ ਅਜਾਤ ਬਾਦ ਮੇਂ ਹੈ ਜੈਸੇ ਏਕ ਸਬਦ ਪਹਿਲੇ ਆਇ ਚੁਕਾ ਹੈ 'ਫੀਲ ਰਬਾਬੀ ਬਲਦ ਪਖਾਵਜ' ਭਾਵ ਯਹ ਕਿ ਜੈਸੇ ਯਹ ਬਾਰਤਾ ਮਿਥ੍ਯਾ ਹੈ ਐਸੇ ਹੀ ਯਹ ਸਾਰਾ ਸੰਸਾਰ ਮਿਥ੍ਯਾ ਹੈ॥ ਦੂਸਰਾ ਅਰਥ॥
Prof. Sahib Singhਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਜਗਤ ਦੇ ਇਸ ਮੋਹ ਤੋਂ ਖ਼ਲਾਸੀ ਨਹੀਂ ਹੋ ਸਕਦੀ) ॥੫॥੮॥੨੧॥

ਪਦ ਅਰਥ ਮੁਕਤਿ = ਜਗਤ ਦੀ ਮਾਇਆ ਦੇ ਮੋਹ ਤੋਂ ਖ਼ਲਾਸੀ ॥੫॥੮॥੨੧॥

* ਨੋਟ: ਲੋਕਾਂ ਦੇ ਜੋ ਆਮ ਖ਼ਿਆਲ ਰਾਵਣ ਦੇ ਵਡੱਪਣ ਬਾਬਤ ਬਣੇ ਹੋਏ ਸਨ, ਉਹਨਾਂ ਦਾ ਹਵਾਲਾ ਦੇ ਕੇ ਕਬੀਰ ਜੀ ਆਖਦੇ ਹਨ ਕਿ ਜੋ ਰਾਵਣ ਤੁਹਾਡੇ ਖ਼ਿਆਲ ਅਨੁਸਾਰ ਇਤਨਾ ਬਲੀ, ਧਨੀ ਤੇ ਪਰਵਾਰ ਵਾਲਾ ਸੀ, ਉਸ ਦਾ ਭੀ ਹੁਣ ਕਿਤੇ ਨਾਮ-ਨਿਸ਼ਾਨ ਨਹੀਂ ਰਹਿ ਗਿਆ। ਰਾਵਣ ਦੇ ਇਕ ਲੱਖ ਪੁੱਤਰ ਅਤੇ ਸਵਾ ਲੱਖ ਪੋਤਰੇ ਸਚਮੁਚ ਹੈਸਨ ਜਾਂ ਨਹੀਂ, ਕਬੀਰ ਜੀ ਨੂੰ ਇਸ ਨਾਲ ਕੋਈ ਗ਼ਰਜ਼ ਨਹੀਂ ਹੈ।

SikhNet (Spanish)sin el Nombre del Señor uno no es liberado. (5‑8‑21)
Answers quote the Granth verbatim with Ang citations. AI commentary is not Gurbani and not a religious ruling.