ਆਸਾ ॥
aasaa |
Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa
ਕਹਾ ਸੁਆਨ ਕਉ; ਸਿਮ੍ਰਿਤਿ ਸੁਨਾਏ ॥
kahaa suaan kau; simrit sunaae |
Sant Singh KhalsaWhy bother to read the Simritees to a dog?
Manmohan SinghWhat avails it to read Simritis to a dog?
Manmohan Singh (Punjabi)ਕੁੱਤੇ ਨੂੰ ਸਿੰਮ੍ਰਿਤੀਆਂ ਪੜ੍ਹ ਕੇ ਸੁਣਾਉਣ ਦਾ ਕੀ ਫਾਇਦਾ ਹੈ?
Fareedkot Teekaਕੂਕਰ ਕੋ ਸਿੰਮ੍ਰੀਤੀਓਂ ਕਾ ਪਾਠ ਸੁਨਾਉਨੇ ਸੇ ਕਿਆ ਲਾਭ ਹੋਗਾ?
Prof. Sahib Singh(ਜਿਵੇਂ) ਕੁੱਤੇ ਨੂੰ ਸਿੰਮ੍ਰਿਤੀਆਂ ਸੁਣਾਉਣ ਦਾ ਕੋਈ ਲਾਭ ਨਹੀਂ ਹੁੰਦਾ,ਪਦ ਅਰਥ ਕਹਾ = ਕੀਹ ਲਾਭ? ਕੋਈ ਲਾਭ ਨਹੀਂ ਹੁੰਦਾ। ਸੁਆਨ = ਕੁੱਤਾ।
SikhNet (Spanish)¿Por qué recitar los Smritis ante los perros?
ਕਹਾ ਸਾਕਤ ਪਹਿ; ਹਰਿ ਗੁਨ ਗਾਏ ॥੧॥
kahaa saakat peh; har gun gaae |1|
Sant Singh KhalsaWhy bother to sing the Lord's Praises to the faithless cynic? ||1||
Manmohan SinghWhat avails it to sing God's praise to a materialist?
Manmohan Singh (Punjabi)ਮਾਦਾ-ਪ੍ਰਸਤ ਕੋਲ ਹਰੀ ਦਾ ਜੱਸ ਗਾਇਨ ਕਰਨ ਦਾ ਕੀ ਲਾਭ?
Fareedkot Teekaਤੈਸੇ ਹੀ ਸਾਕਤ ਕੇ ਪਾਸ ਹਰਿਗੁਨ ਗਾਨ ਕਰਨੇ ਸੇ ਕਿਆ ਲਾਭ ਹੋਗਾ? ॥੧॥
Prof. Sahib Singhਤਿਵੇਂ ਸਾਕਤ ਦੇ ਕੋਲ ਪਰਮਾਤਮਾ ਦੇ ਗੁਣ ਗਾਵਿਆਂ ਸਾਕਤ ਉੱਤੇ ਅਸਰ ਨਹੀਂ ਪੈਂਦਾ ॥੧॥ਪਦ ਅਰਥ ਸਾਕਤ = ਰੱਬ ਤੋਂ ਟੁੱਟਾ ਹੋਇਆ ਜੀਵ। ਪਹਿ = ਪਾਸ, ਕੋਲ ॥੧॥
SikhNet (Spanish)¿Por qué alabar al Señor ante los que alaban a Maya? (1)
ਰਾਮ ਰਾਮ ਰਾਮ; ਰਮੇ ਰਮਿ ਰਹੀਐ ॥
raam raam raam; rame ram raheeai |
Sant Singh KhalsaRemain absorbed in the Lord's Name, Raam, Raam, Raam.
Manmohan SinghRemain thou completely absorbed in the Lord God's Name.
Manmohan Singh (Punjabi)ਤੂੰ ਵਾਹਿਗੁਰੂ ਸੁਆਮੀ ਦੇ ਨਾਮ ਵਿੱਚ ਪੂਰੀ ਤਰ੍ਹਾਂ ਲੀਨ ਹੋਇਆ ਰਹੁ।
Fareedkot Teekaਹੇ ਭਾਈ! ਮਨ ਬਾਣੀ ਕਰ ਕੇ ਰਾਮ ਰਾਮ ਜਪਤੇ ਰਹੀਏ॥
Prof. Sahib Singh(ਆਪ ਹੀ) ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ,ਪਦ ਅਰਥ ਰਮੇ ਰਮਿ ਰਹੀਐ = ਸਦਾ ਸਿਮਰਦੇ ਰਹੀਏ।
SikhNet (Spanish)Recita el Nombre de Ram e inmérgete en Él,
ਸਾਕਤ ਸਿਉ; ਭੂਲਿ ਨਹੀ ਕਹੀਐ ॥੧॥ ਰਹਾਉ ॥
saakat siau; bhool nahee kaheeai |1| rahaau |
Sant Singh KhalsaDo not bother to speak of it to the faithless cynic, even by mistake. ||1||Pause||
Manmohan SinghTalk not of it to an infidel, even by mistake. Pause.
Manmohan Singh (Punjabi)ਭੁਲ ਕੇ ਭੀ ਇਸ ਦਾ ਨਾਸਤਕ ਕੋਲ ਜ਼ਿਕਰ ਨਾਂ ਕਰ। ਠਹਿਰਾਉ।
Fareedkot Teekaਸਾਕਤ ਨਿਗੁਰੋਂ ਸੇ ਭੂਲ ਕਰ ਭੀ ਉਪਦੇਸ਼ ਨ ਕਹੀਏ॥੧॥ ਰਹਾਉ ॥
Prof. Sahib Singhਕਦੇ ਭੀ ਕਿਸੇ ਸਾਕਤ ਨੂੰ ਸਿਮਰਨ ਕਰਨ ਦੀ ਸਿੱਖਿਆ ਨਹੀਂ ਦੇਣੀ ਚਾਹੀਦੀ ॥੧॥ ਰਹਾਉ ॥ਪਦ ਅਰਥ ਭੂਲਿ = ਭੁੱਲ ਕੇ, ਕਦੇ ਭੀ। ਕਹੀਐ = ਸਿਮਰਨ ਦਾ ਉਪਦੇਸ਼ ਕਰੀਏ ॥੧॥ ਰਹਾਉ ॥
SikhNet (Spanish)pero no hables de Él a los que aman la ilusión. (1‑Pausa)
ਕਊਆ; ਕਹਾ ਕਪੂਰ ਚਰਾਏ ॥
kaooaa; kahaa kapoor charaae |
Sant Singh KhalsaWhy offer camphor to a crow?
Manmohan SinghWhy should one offer camphor to a crow?
Manmohan Singh (Punjabi)ਆਦਮੀ ਕਾਂ ਨੂੰ ਕਿਉਂ ਮੁਸ਼ਕ-ਕਾਫੂਰ ਭੇਟਾ ਕਰੇ?
Fareedkot Teekaਕਊਏ ਕੋ ਕਪੂਰ ਚਰਾਉਨੇ ਸੇ ਕਿਆ ਲਾਭ ਹੋਗਾ। ਕਪੂਰ ਕਾ, ਭਾਵ ਉਤਮ ਵਸਤ ਖੁਲਾਵਣ ਕਰਨੀ॥
Prof. Sahib Singhਕਾਂ ਨੂੰ ਮੁਸ਼ਕ-ਕਾਫ਼ੂਰ ਖੁਆਉਣ ਤੋਂ ਕੋਈ ਗੁਣ ਨਹੀਂ ਨਿਕਲਦਾ (ਕਿਉਂਕਿ ਕਾਂ ਦੀ ਗੰਦ ਖਾਣ ਦੀ ਆਦਤ ਨਹੀਂ ਜਾ ਸਕਦੀ)ਪਦ ਅਰਥ ਕਪੂਰ = ਮੁਸ਼ਕ-ਕਾਫ਼ੂਰ। ਚਰਾਏ = ਖੁਆਇਆਂ।
SikhNet (Spanish)¿Por qué ponerle esencias a los cuervos?
ਕਹ ਬਿਸੀਅਰ ਕਉ; ਦੂਧੁ ਪੀਆਏ ॥੨॥
keh biseear kau; doodh peeae |2|
Sant Singh KhalsaWhy give the snake milk to drink? ||2||
Manmohan SinghWhy feedest thou a viper on milk?
Manmohan Singh (Punjabi)ਤੂੰ ਨਾਗ ਨੂੰ ਦੁੱਧ ਕਿਉਂ ਪਿਆਉਂਦਾ ਹੈ?
Fareedkot Teekaਇਸੀ ਤਰਾਂ (ਬਿਸੀਅਰ) ਸਪ ਕੋ ਦੁਧ ਪਿਲਾਨੇ ਸੇ ਕਿਆ ਲਾਭ ਹੋਗਾ? ਭਾਵ ਕਊਆ ਵਿਸਟਾ ਹੀ ਫੋਲੇਗਾ ਅਰ ਸਰਪ ਕੋ ਜਹਿਰ ਹੀ ਵਧੇਗੀ॥੨॥
Prof. Sahib Singh(ਇਸੇ ਤਰ੍ਹਾਂ) ਸੱਪ ਨੂੰ ਦੁੱਧ ਪਿਲਾਉਣ ਨਾਲ ਭੀ ਕੋਈ ਫ਼ਾਇਦਾ ਨਹੀਂ ਹੋ ਸਕਦਾ (ਉਹ ਡੰਗ ਮਾਰਨੋਂ ਫਿਰ ਭੀ ਨਹੀਂ ਟਲੇਗਾ) ॥੨॥ਪਦ ਅਰਥ ਕਹ = ਕੀਹ ਲਾਭ? ਬਿਸੀਅਰ = ਸੱਪ ॥੨॥
SikhNet (Spanish)¿Por qué darle leche a la serpiente? (2)
ਸਤਸੰਗਤਿ ਮਿਲਿ; ਬਿਬੇਕ ਬੁਧਿ ਹੋਈ ॥
satasangat mil; bibek budh hoee |
Sant Singh KhalsaJoining the Sat Sangat, the True Congregation, discriminating understanding is attained.
Manmohan SinghBy meeting the society of saints, discrimination and understanding are attained.
Manmohan Singh (Punjabi)ਸਾਧ ਸੰਗਤ ਨਾਲ ਮਿਲਣ ਦੁਆਰਾ ਪ੍ਰਬੀਨਤਾ ਅਤੇ ਸਮਝ ਪ੍ਰਾਪਤ ਹੁੰਦੀਆਂ ਹਨ।
Fareedkot Teekaਸਤ ਸੰਗਤ ਮੇਂ ਮਿਲ ਕਰ ਕੇ ਬਿਬੇਕ ਰੂਪ ਗਿਆਨ ਪ੍ਰਾਪਤ ਹੋਤਾ ਹੈ॥
Prof. Sahib Singhਇਹ ਚੰਗੇ-ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਸਾਧ-ਸੰਗਤ ਵਿਚ ਬੈਠਿਆਂ ਹੀ ਆਉਂਦੀ ਹੈ,ਪਦ ਅਰਥ ਬਿਬੇਕ ਬੁਧਿ = ਚੰਗਾ-ਮੰਦਾ ਪਰਖਣ ਦੀ ਅਕਲ।
SikhNet (Spanish)Uniéndome a la Sociedad de los Santos, mi mente despertó y empecé a discriminar.
ਪਾਰਸੁ ਪਰਸਿ; ਲੋਹਾ ਕੰਚਨੁ ਸੋਈ ॥੩॥
paaras paras; lohaa kanchan soee |3|
Sant Singh KhalsaThat iron which touches the Philosopher's Stone becomes gold. ||3||
Manmohan SinghThat iron which touches the philosopher's stone, becomes gold.
Manmohan Singh (Punjabi)ਉਹ ਲੋਹਾ, ਜਿਹੜਾ ਰਸਾਇਣ ਨਾਲ ਛੁਹ ਜਾਂਦਾ ਹੈ, ਸੋਨਾ ਹੋ ਜਾਂਦਾ ਹੈ।
Fareedkot Teekaਜੈਸੇ ਪਾਰਸ ਪਰਸਨੇ ਸੇ ਜੋ ਲੋਹਾ ਹੈ, ਸੋਈ (ਕੰਚਨੁ) ਸ੍ਵਰਨ ਹੋ ਜਾਤਾ ਹੈ॥੩॥
Prof. Sahib Singhਜਿਵੇਂ ਪਾਰਸ ਨੂੰ ਛੋਹ ਕੇ ਉਹ ਲੋਹਾ ਭੀ ਸੋਨਾ ਹੋ ਜਾਂਦਾ ਹੈ ॥੩॥ਪਦ ਅਰਥ ਪਰਸਿ = ਛੋਹ ਕੇ। ਕੰਚਨੁ = ਸੋਨਾ। ਸੋਈ = ਉਹੀ ਲੋਹਾ ॥੩॥
SikhNet (Spanish)Frotado con la Piedra Filosofal del Guru, el hierro de la mente fue transformado en oro. (3)
ਸਾਕਤੁ ਸੁਆਨੁ; ਸਭੁ ਕਰੇ ਕਰਾਇਆ ॥
saakat suaan; sabh kare karaaeaa |
Sant Singh KhalsaThe dog, the faithless cynic, does everything as the Lord causes him to do.
Manmohan SinghThe doggish mammon-worshipper does everything as the Lord causes him to do.
Manmohan Singh (Punjabi)ਕੁੱਤੜ ਮਾਇਆ ਦਾ ਉਪਾਸ਼ਕ ਸਾਰਾ ਕੁਛ ਓਹੀ ਕਰਦਾ ਹੈ, ਜਿਹੜਾ ਸੁਆਮੀ ਉਸ ਪਾਸੋਂ ਕਰਵਾਉਂਦਾ ਹੈ।
Fareedkot Teekaਸਾਕਤ ਰੂਪ ਸੁਆਨ ਸਭ ਆਪ ਨੇ ਕਰਮ ਜੋ ਪੂਰਬ ਕਰੇ ਹੈਂ ਤਿਨ ਕਾ ਕਰਾਇਆ ਹੂਆ ਅਬ ਪਾਪ ਕਰਤਾ ਹੈ॥
Prof. Sahib Singhਕੁੱਤਾ ਤੇ ਸਾਕਤ ਜੋ ਕੁਝ ਕਰਦਾ ਹੈ, ਪ੍ਰੇਰਿਆ ਹੋਇਆ ਹੀ ਕਰਦਾ ਹੈ,
SikhNet (Spanish)El amante del poder, como perro, hace sólo lo que su maestro dice,
ਜੋ ਧੁਰਿ ਲਿਖਿਆ; ਸੁ ਕਰਮ ਕਮਾਇਆ ॥੪॥
jo dhur likhiaa; su karam kamaaeaa |4|
Sant Singh KhalsaHe does the deeds pre-ordained from the very beginning. ||4||
Manmohan SinghHe does the deed, which is ordained for him from the very beginning.
Manmohan Singh (Punjabi)ਉਹ ਓਹੀ ਕੰਮ ਕਰਦਾ ਹੈ ਜਿਹੜਾ ਉਸ ਲਈ ਐਨ ਮੁੱਢ ਤੋਂ ਲਿਖਿਆ ਹੋਇਆ ਹੈ।
Fareedkot Teekaਆਦਿ ਸੇ ਜੋ ਉਨ ਕਰਮੋਂ ਕਾ ਫਲ੍ਹ ਲਿਖਾ ਗਿਆ ਹੈ, ਸੋਈ ਅਬ ਸਾਕਤ ਨੇ ਕਰਮ ਕਮਾਇਆ ਹੈ॥੪॥
Prof. Sahib Singhਪਿਛਲੇ ਕੀਤੇ ਕਰਮਾਂ-ਅਨੁਸਾਰ ਜੋ ਕੁਝ ਮੁੱਢ ਤੋਂ ਇਸ ਦੇ ਮੱਥੇ ਉੱਤੇ ਲਿਖਿਆ ਹੈ (ਭਾਵ, ਜੋ ਸੰਸਕਾਰ ਇਸ ਦੇ ਮਨ ਵਿਚ ਬਣ ਚੁਕੇ ਹਨ) ਉਸੇ ਤਰ੍ਹਾਂ ਹੀ ਹੁਣ ਕਰੀ ਜਾਂਦਾ ਹੈ ॥੪॥ਪਦ ਅਰਥ ਧੁਰਿ = ਧੁਰ ਤੋਂ, ਮੁੱਢ ਤੋਂ, ਜੀਵ ਦੇ ਕੀਤੇ ਕਰਮਾਂ ਅਨੁਸਾਰ ॥੪॥
SikhNet (Spanish)ya que eso que está inscrito en el destino por Dios, eso es lo que él hace. (4)
ਅੰਮ੍ਰਿਤੁ ਲੈ ਲੈ; ਨੀਮੁ ਸਿੰਚਾਈ ॥
amrit lai lai; neem sinchaaee |
Sant Singh KhalsaIf you take Ambrosial Nectar and irrigate the neem tree with it,
Manmohan SinghWert thou to take Nectar and irrigate Neem with it,
Manmohan Singh (Punjabi)ਜੇਕਰ ਤੂੰ ਆਬਿ-ਹਿਯਾਤ (ਅੰਮ੍ਰਿਤ) ਨੂੰ ਲੈ ਕੇ ਇਸ ਨਾਲ ਨਿੰਮ ਨੂੰ ਸਿੰਜੇ,
Fareedkot Teekaਅੰਮ੍ਰਿਤ ਰੂਪ ਦੂਧ ਆਦਿ ਲੇ ਲੇ ਕਰ ਕੇ ਜੇਕਰ ਨੀਂਬ ਸਿੰਚਨ ਕਰੀ, ਭਾਵ ਪਾਲੀ॥
Prof. Sahib Singhਕਬੀਰ ਆਖਦਾ ਹੈ-ਜੇ ਅੰਮ੍ਰਿਤ (ਭਾਵ, ਮਿਠਾਸ ਵਾਲਾ ਜਲ) ਲੈ ਕੇ ਨਿੰਮ ਦੇ ਬੂਟੇ ਨੂੰ ਮੁੜ ਮੁੜ ਸਿੰਜਦੇ ਰਹੀਏ,ਪਦ ਅਰਥ ਨੀਮੁ = ਨਿੰਮ ਦਾ ਬੂਟਾ। ਸਿੰਚਾਈ = ਪਾਣੀ ਦੇਈਏ।
SikhNet (Spanish)Porque aun si uno trajera el Néctar Ambrosial para regar el árbol de Nim,
ਕਹਤ ਕਬੀਰ; ਉਆ ਕੋ. ਸਹਜੁ ਨ ਜਾਈ ॥੫॥੭॥੨੦॥
kehat kabeer; uaa ko. sehaj na jaaee |5|7|20|
Sant Singh Khalsastill, says Kabeer, its natural qualities are not changed. ||5||7||20||
Manmohan Singhsays Kabir; its natural quality shall not depart.
Manmohan Singh (Punjabi)ਕਬੀਰ ਜੀ ਆਖਦੇ ਹਨ, ਉਸ ਦੀ ਕੁਦਰਤੀ ਖਸਲਤ ਦੂਰ ਨਹੀਂ ਹੋਵੇਗੀ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤਉ ਭੀ ਉਸ ਕਾ (ਸਹਜ) ਸੁਭਾਉ ਜੋ ਕੁੜਤਨ ਕਾ ਹੈ, ਸੋ ਨਹੀਂ ਜਾਤਾ ਹੈ। ਤੈਸੇ ਹੀ ਸਾਕਤ ਕੇ ਸਾਥ ਚਾਹੇ ਕਿਤਨੀ ਹੀ ਭਲਿਆਈ ਕਰੀਏ ਤਉ ਭੀ ਉਸ ਕਾ ਬੁਰਿਆਈ ਕਰਨੇ ਕਾ ਸੁਭਾਉ ਨਹੀਂ ਜਾਤਾ॥੫॥੭॥੨੦॥☬ਲੋਈ ਜੀ ਨੇ ਕਹਾ: ਹੇ ਸ੍ਵਾਮੀ! ਆਪ ਕੋ ਕਈ ਬਾਰ ਰਾਮ ਜੀ ਨੇ ਦਰਸਨ ਦੀਆ ਹੈ ਔਰ ਕਹਾ ਕਿ ਕੁਛ ਮਾਂਗ, ਫਿਰ ਆਪ ਕਿਉਂ ਨਹੀਂ ਮਾਂਗਤੇ ਹੋ। ਤਿਸ ਪ੍ਰਤਿ ਪਦਾਰਥੋਂ ਕੀ ਅਨਿਤ੍ਯਤਾ ਦਿਖਾਉਤੇ ਹੈਂ:
Prof. Sahib Singhਤਾਂ ਭੀ ਉਸ ਬੂਟੇ ਦਾ ਜਮਾਂਦਰੂ (ਕੁੜਿੱਤਣ ਵਾਲਾ) ਸੁਭਾਉ ਦੂਰ ਨਹੀਂ ਹੋ ਸਕਦਾ ॥੫॥੭॥੨੦॥ਪਦ ਅਰਥ ਉਆ ਕੋ = ਉਸ ਨਿੰਮ ਦੇ ਬੂਟੇ ਦਾ। ਸਹਜੁ = ਜਮਾਂਦਰੂ ਸੁਭਾਉ ॥੫॥੭॥੨੦॥
* ਸ਼ਬਦ ਦਾ ਭਾਵ: ਹਰੇਕ ਮਨੁੱਖ ਆਪਣੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਪ੍ਰੇਰਿਆ ਹੋਇਆ ਪੁਰਾਣੀਆਂ ਲੀਹਾਂ ਵਿਚ ਤੁਰਿਆ ਜਾ ਰਿਹਾ ਹੈ। ਸੋ, ਕਿਸੇ ਨੂੰ ਦਿੱਤੀ ਹੋਈ ਸਿੱਖਿਆ ਕੋਈ ਕਾਟ ਨਹੀਂ ਕਰਦੀ। ਪਰ, ਜੇ ਵਿਕਾਰੀ ਬੰਦਾ ਕਿਸੇ ਸਬੱਬ ਸਾਧ-ਸੰਗਤ ਵਿਚ ਆ ਜਾਏ, ਉੱਥੇ ਸਹਿਜੇ ਸਹਿਜੇ ਨਵੀਂ ਘਸਰ ਲੱਗਣ ਨਾਲ ਪੁਰਾਣੇ ਮੰਦੇ ਸੰਸਕਾਰ ਮਿਟਣੇ ਸ਼ੁਰੂ ਹੋ ਜਾਂਦੇ ਹਨ, ਤੇ ਆਖ਼ਰ ਮਨੁੱਖ ਸੁੱਧ ਸੋਨਾ ਬਣ ਜਾਂਦਾ ਹੈ।੨੦।
SikhNet (Spanish)ice Kabir, para nada cambiarían sus cualidades naturales. (5‑7‑20)