ਆਸਾ ॥
aasaa |
Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa, Mejl Guru Aryan, Quinto Canal Divino.
ਪਹਿਲਾ ਪੂਤੁ; ਪਿਛੈਰੀ ਮਾਈ ॥
pahilaa poot; pichhairee maaee |
Sant Singh KhalsaFirst, the son was born, and then, his mother.
Manmohan SinghFirst was born the son and afterwards the mother.
Manmohan Singh (Punjabi)ਅੱਵਲ ਪੁੱਤ ਜੰਮਿਆ ਤੇ ਮਗਰੋਂ ਮਾਤਾ।
Fareedkot Teeka(ਮਾਈ) ਹੇ ਭਾਈ! ਪਹਿਲੇ ਜੀਵ (ਪੂਤੁ) ਪਵਿਤ੍ਰ ਥਾ, ਪੁਨਾ ਇੰਦ੍ਰੀਓਂ ਕੇ ਪੀਛੈ ਲਗ ਕਰ ਅਸੁਧ, ਭਾਵ ਜਨਮ ਮਰਨ ਕਾ ਭਾਗੀ ਹੋ ਗ੍ਯਾ ਥਾ॥
Prof. Sahib Singhਇਹ ਜੀਵਾਤਮਾ ਤਾਂ ਪਵਿੱਤਰ (ਪਰਮਾਤਮਾ ਦੀ ਅੰਸ) ਸੀ, ਪਰ ਇਸ ਉੱਤੇ ਮਾਇਆ ਦਾ ਪ੍ਰਭਾਵ ਪੈ ਗਿਆ,ਪਦ ਅਰਥ ਪਹਿਲਾ = ਪਹਿਲਾਂ। ਪੂਤੁ = ਪਵਿੱਤਰ (ਪ੍ਰਭੂ ਦੀ ਅੰਸ) ਸੀ। ਮਾਈ = ਮਾਇਆ ਵੀ, ਮਾਇਆ ਦੇ ਅਸਰ ਵਾਲਾ।
SikhNet (Spanish)Mira, la Maravilla de maravillas, primero viene el hijo y después la madre,
ਗੁਰੁ ਲਾਗੋ; ਚੇਲੇ ਕੀ ਪਾਈ ॥੧॥
gur laago; chele kee paaee |1|
Sant Singh KhalsaThe guru falls at the feet of the disciple. ||1||
Manmohan SinghThe Guru falls at the feet of his disciple.
Manmohan Singh (Punjabi)ਗੁਰੂ ਆਪਣੇ ਮੁਰੀਦ ਦੇ ਪੈਰੀਂ ਪੈਂਦਾ ਹੈ।
Fareedkot Teekaਤੋ ਯਹ ਗੁਰੂ ਪਰੰਤੂ ਮਨ ਚੇਲੇ ਕੇ ਪੈਰੋਂ ਮੇਂ ਲਾਗ ਗ੍ਯਾ ਅਰਥਾਤ ਮਨ ਕੇ ਅਧੀਨ ਹੋ ਗ੍ਯਾ॥੧॥
Prof. Sahib Singhਤੇ ਵੱਡੇ ਅਸਲੇ ਵਾਲਾ ਜੀਵ (ਆਪਣੇ ਹੀ ਬਣਾਏ ਹੋਏ) ਮਨ ਚੇਲੇ ਦੀ ਪੈਰੀਂ ਲੱਗਣ ਲੱਗ ਪਿਆ (ਭਾਵ, ਮਨ ਦੇ ਪਿੱਛੇ ਤੁਰਨ ਲੱਗ ਪਿਆ) ॥੧॥ਪਦ ਅਰਥ ਗੁਰੁ = ਜੀਵ (ਜੋ ਵੱਡੇ ਅਸਲੇ ਵਾਲਾ ਸੀ)। ਚੇਲੇ ਕੀ ਪਾਈ = ਮਨ-ਰੂਪ ਚੇਲੇ ਦੀ ਪੈਰੀਂ ॥੧॥
SikhNet (Spanish)y el Guru se postra a los pies del discípulo. (1)
ਏਕੁ ਅਚੰਭਉ; ਸੁਨਹੁ ਤੁਮੑ ਭਾਈ ॥
ek achanbhau; sunahu tuma bhaaee |
Sant Singh KhalsaListen to this wonderful thing, O Siblings of Destiny!
Manmohan SinghHear one wonderful thing, O my brethren.
Manmohan Singh (Punjabi)ਇਹ ਹੈਰਾਨੀ ਦੀ ਗੱਲ ਸੁਣੋ, ਤੁਸੀਂ ਹੇ ਭਰਾਓ!
Fareedkot Teekaਹੇ ਭਾਈ! ਏਕ ਅਸਚਰਜ ਕੀ ਬਾਤ ਸੁਨੋ॥
Prof. Sahib Singhਸੁਣੋ ਇਕ ਅਚਰਜ ਖੇਡ (ਜੋ ਜਗਤ ਵਿਚ ਵਰਤ ਰਹੀ ਹੈ।)
SikhNet (Spanish)Escuchen sus maravillas, Oh Hijos del destino!
ਦੇਖਤ ਸਿੰਘੁ; ਚਰਾਵਤ ਗਾਈ ॥੧॥ ਰਹਾਉ ॥
dekhat singh; charaavat gaaee |1| rahaau |
Sant Singh KhalsaI saw the lion herding the cows. ||1||Pause||
Manmohan SinghI have seen a tiger grazing kine. Pause.
Manmohan Singh (Punjabi)ਮੈਂ ਸ਼ੇਰ ਨੂੰ ਗਾਈਆ ਚਰਾਉਂਦਾ ਹੋਇਆ ਵੇਖਿਆ ਹੈ। ਠਹਿਰਾਉ।
Fareedkot Teekaਸਿੰਘ ਬ੍ਰਹਮ ਚੈਤਨ੍ਯ ਜੋ ਥਾ ਸੋਈ ਜੀਵ ਗੁਆਲ ਰੂਪ ਹੋ ਕਰ (ਗਾਈ) ਇੰਦ੍ਰ੍ਯੋਂ ਕੋ ਬਿਖਯ ਘਾਸ ਚਰਾਉਤਾ (ਦੇਖਤ) ਦਿਖਲਾਈ ਪੜਤਾ ਹੈ॥੧॥ ਰਹਾਉ ॥
Prof. Sahib Singhਸਾਡੇ ਵੇਖਦਿਆਂ ਇਹ ਨਿਡਰ ਅਸਲੇ ਵਾਲਾ ਜੀਵ ਇੰਦ੍ਰਿਆਂ ਨੂੰ ਪ੍ਰਸੰਨ ਕਰਦਾ ਫਿਰਦਾ ਹੈ, ਮਾਨੋ, ਸ਼ੇਰ ਗਾਈਆਂ ਚਾਰਦਾ ਫਿਰਦਾ ਹੈ ॥੧॥ ਰਹਾਉ ॥ਪਦ ਅਰਥ ਸਿੰਘੁ = ਸ਼ੇਰ, ਨਿਡਰ ਅਸਲੇ ਵਾਲਾ ਜੀਵ। ਗਾਈ = ਗਾਈਆਂ, ਇੰਦ੍ਰੀਆਂ। ਚਰਾਵਤ = ਚਾਰ ਰਿਹਾ ਹੈ, ਸੰਤੁਸ਼ਟ ਕਰ ਰਿਹਾ ਹੈ ॥੧॥ ਰਹਾਉ ॥
SikhNet (Spanish)Y vi un león pastando a una vaca. (1‑Pausa)
ਜਲ ਕੀ ਮਛੁਲੀ; ਤਰਵਰਿ ਬਿਆਈ ॥
jal kee machhulee; taravar biaaee |
Sant Singh KhalsaThe fish of the water gives birth upon a tree.
Manmohan SinghThe fish of water gives birth on a tree.
Manmohan Singh (Punjabi)ਪਾਣੀ ਦੀ ਮੱਛੀ ਬਿਰਛ ਉਤੇ ਬੱਚਾ ਜਣਦੀ ਹੈ।
Fareedkot Teekaਚੈਤਨ੍ਯ ਜਲ ਮੇਂ ਨਿਵਾਸ ਕਰਨੇ ਵਾਲੀ ਜੋ ਬੁਧੀ ਰੂਪੁ ਮਛਲੀ ਥੀ ਸੋ ਕੁਸੰਗ ਰੂਪੀ ਬ੍ਰਿਖ੍ਯ ਪਰ (ਬਿਆਈ) ਪ੍ਰਸੂਤ ਹੋਤੀ ਭਈ॥
Prof. Sahib Singhਸਤਸੰਗ ਦੇ ਆਸਰੇ ਜੀਊਣ ਵਾਲੀ ਜਿੰਦ ਸੰਸਾਰਕ ਕੰਮਾਂ ਵਿਚ ਰੁੱਝ ਗਈ ਹੈ,ਪਦ ਅਰਥ ਜਲ ਕੀ ਮਛੁਲੀ = ਪਾਣੀ ਦੇ ਆਸਰੇ ਜੀਊਣ ਵਾਲੀ ਮੱਛੀ, ਸਤਸੰਗ ਦੇ ਆਸਰੇ ਜੀਊਣ ਵਾਲੀ ਜਿੰਦ। ਤਰਵਰਿ = ਰੁੱਖ ਉੱਤੇ, ਇਸ ਸੰਸਾਰ ਵਿਚ ਜਿੱਥੇ ਵਸੇਬਾ ਇਉਂ ਹੀ ਹੈ ਜਿਵੇਂ ਪੰਛੀਆਂ ਦਾ ਰੁੱਖ ਉੱਤੇ। ਬਿਆਈ = ਸੂ ਪਈ, ਰੁੱਝ ਗਈ।
SikhNet (Spanish)Y el pez de las aguas pariendo un árbol,
ਦੇਖਤ ਕੁਤਰਾ; ਲੈ ਗਈ ਬਿਲਾਈ ॥੨॥
dekhat kutaraa; lai gee bilaaee |2|
Sant Singh KhalsaI saw a cat carrying away a dog. ||2||
Manmohan SinghI have seen a cat carrying away dog.
Manmohan Singh (Punjabi)ਮੈਂ ਇਕ ਬਿੱਲੀ ਨੂੰ ਕੁੱਤਾ ਚੁੱਕੀ ਲਈ ਜਾਂਦੀ ਵੇਖਿਆ ਹੈ।
Fareedkot Teekaਸੰਤੋਖ ਰੂਪ (ਕੁਤਰਾ) ਕੂਕਰ ਕੋ ਤ੍ਰਿਸਨਾ ਰੂਪੀ ਬਿਲੀ ਉਠਾ ਕੇ ਲੇ ਗਈ। ਜੋ ਲਗਨ ਕੁਤ੍ਰਹ ਖੋਟੀ ਹੈ, ਸੋ ਦੇਖੀਤੀ ਹੈ, ਅਰੁ ਜੋ ਸੁਤਰਹ, ਭਾਵ ਸ੍ਰੇਸ੍ਟ ਲਗਨ ਥੀ (ਬਿਲਾਈ) ਚਲੀ ਗਈ॥੨॥
Prof. Sahib Singhਤ੍ਰਿਸ਼ਨਾ-ਬਿੱਲੀ ਇਸ ਦੇ ਸੰਤੋਖ ਨੂੰ ਸਾਡੇ ਵੇਖਦਿਆਂ ਹੀ ਫੜ ਲੈ ਗਈ ਹੈ ॥੨॥ਪਦ ਅਰਥ ਕੁਤਰਾ = ਕਤੂਰੇ ਨੂੰ, ਸੰਤੋਖ ਨੂੰ {ਨੋਟ: ਕੁੱਤੇ ਦਾ ਸੰਤੋਖ ਵਾਲਾ ਸੁਭਾਵ ਪ੍ਰਸਿੱਧ ਹੈ}। ਬਿਲਾਈ = ਬਿੱਲੀ, ਤ੍ਰਿਸ਼ਨਾ ॥੨॥
SikhNet (Spanish)y el gato arrastrando a un perro para comérselo. (2)
ਤਲੈ ਰੇ ਬੈਸਾ; ਊਪਰਿ ਸੂਲਾ ॥
talai re baisaa; aoopar soolaa |
Sant Singh KhalsaThe branches are below, and the roots are above.
Manmohan SinghThe branches are below and the roots above.
Manmohan Singh (Punjabi)ਟਹਿਣੀਆਂ ਹੇਠਾਂ ਹਨ ਅਤੇ ਜੜ੍ਹਾ ਉੱਤੇ।
Fareedkot Teekaਤਿਸ ਕੇ (ਤਲੈ) ਨੀਚੇ (ਬੈਸਾ) ਸਾਖਾ ਦੈਵੀ ਸੰਪਦਾ ਰੂਪ ਹੋ ਗਈ। ਭਾਵ ਸੇ ਸੁਭ ਗੁਨ ਦਬਾਏ ਗਏ, ਸੂਲ ਅਗ੍ਯਾਨ ਰੂਪ ਮੂਲੁ ਉਪਰ ਹੋ ਗ੍ਯਾ॥
Prof. Sahib Singhਹੇ ਭਾਈ! ਇਸ ਜੀਵ ਨੇ ਸੰਸਾਰਕ ਪਸਾਰੇ ਨੂੰ ਆਪਣਾ ਬਣਾ ਲਿਆ ਹੈ ਤੇ ਅਸਲੀ ਮੂਲ-ਪ੍ਰਭੂ ਨੂੰ ਆਪਣੇ ਅੰਦਰੋਂ ਬਾਹਰ ਕੱਢ ਦਿੱਤਾ ਹੈ।ਪਦ ਅਰਥ ਰੇ = ਹੇ ਭਾਈ! ਤਲੈ = ਹੇਠਲੇ ਪਾਸੇ। ਬੈਸਾ = ਟਹਿਣੀਆਂ, ਸ਼ਾਖਾਂ (ਰਾਜਪੁਰੇ ਅੰਬਾਲੇ ਵਲ ਦੀ ਬੋਲੀ)। ਬੈਸਾ ਤਲੈ = ਟਹਿਣੀਆਂ (ਆਪਣੇ ਪੈਰਾਂ ਦੇ) ਹੇਠ ਕਰ ਲਈਆਂ, ਸੰਸਾਰਕ ਪਸਾਰੇ ਨੂੰ ਆਸਰਾ ਬਣਾ ਲਿਆ। ਸੂਲਾ = ਸੂਲ, ਮੁੱਢ, ਅਸਲੀ ਮੂਲ-ਪ੍ਰਭੂ। ਊਪਰਿ = ਉਤਾਂਹ, ਬਾਹਰ ਕੱਢ ਦਿੱਤਾ।
SikhNet (Spanish)Las hojas están abajo y las raíces arriba y el árbol
ਤਿਸ ਕੈ ਪੇਡਿ ਲਗੇ; ਫਲ ਫੂਲਾ ॥੩॥
tis kai pedd lage; fal foolaa |3|
Sant Singh KhalsaThe trunk of that tree bears fruits and flowers. ||3||
Manmohan SinghThe trunk of that tree bears fruits and flowers.
Manmohan Singh (Punjabi)ਉਸ ਦਰਖਤ ਦੇ ਤਨੇ ਨੂੰ ਫਲ ਅਤੇ ਫੁੱਲ ਲਗੇ ਹੋਏ ਹਨ।
Fareedkot Teekaਤਿਸ ਅਗ੍ਯਾਨ ਮੂਲ ਮੇਂ ਮੰਦ ਕਰਮ ਰੂਪ ਫੂਲ ਔਰ ਦੁਖ ਰੂਪ ਫਲ ਲਗ ਗਏ ਹੈਂ॥੩॥
Prof. Sahib Singhਹੁਣ ਇਹੋ ਜਿਹੇ (ਜੀਵ-ਰੁੱਖ) ਦੇ ਪੇੜ ਨੂੰ ਫੁੱਲ ਫਲ ਭੀ ਅਜਿਹੇ ਹੀ ਵਾਸਨਾ ਦੇ ਹੀ ਲੱਗ ਰਹੇ ਹਨ ॥੩॥ਪਦ ਅਰਥ ਪੇਡਿ = ਤਨ ਉੱਤੇ ॥੩॥
SikhNet (Spanish)florece y da fruta en el tallo. (3)
ਘੋਰੈ ਚਰਿ; ਭੈਸ ਚਰਾਵਨ ਜਾਈ ॥
ghorai char; bhais charaavan jaaee |
Sant Singh KhalsaRiding a horse, the buffalo takes him out to graze.
Manmohan SinghRiding a horse, the buffalo goes out to graze it.
Manmohan Singh (Punjabi)ਘੋੜੇ ਤੇ ਚੜ੍ਹ ਕੇ ਮੈਹ ਇਸ ਨੂੰ ਚਰਾਉਣ ਲਿਜਾਂਦੀ ਹੈ।
Fareedkot Teekaਪ੍ਰਾਣ ਰੂਪ ਘੋੜੇ ਪਰ ਚਢ ਕਰ ਕੇ ਚੈਤਨ੍ਯ ਦੇਵ (ਆਵਨ ਜਾਈ) ਜਨਮ ਮਰਨ ਰੂਪ ਚੌਰਾਸੀ ਮੇਂ (ਚਰਿ) ਫਿਰਤਾ ਹੈ॥
Prof. Sahib Singh(ਜੀਵਾਤਮਾ ਦੇ ਕਮਜ਼ੋਰ ਪੈਣ ਕਰਕੇ) ਵਾਸ਼ਨਾ-ਭੈਂਸ ਮਨ-ਘੋੜੇ ਉੱਤੇ ਸਵਾਰ ਹੋ ਕੇ ਇਸ ਨੂੰ ਵਿਸ਼ੇ ਭੋਗਣ ਲਈ ਭਜਾਈ ਫਿਰਦੀ ਹੈ।ਪਦ ਅਰਥ ਚਰਿ = ਚੜ੍ਹ ਕੇ। ਘੋਰੈ = ਮਨ-ਘੋੜੇ ਉੱਤੇ। ਭੈਸ = ਮੱਝਾਂ, ਵਾਸ਼ਨਾ।
SikhNet (Spanish)El búfalo monta un caballo para llevarlo a pastar y aunque el toro está fuera,
ਬਾਹਰਿ ਬੈਲੁ; ਗੋਨਿ ਘਰਿ ਆਈ ॥੪॥
baahar bail; gon ghar aaee |4|
Sant Singh KhalsaThe bull is away, while his load has come home. ||4||
Manmohan SinghThe ox is yet out and its bag has arrived home.
Manmohan Singh (Punjabi)ਬਲ੍ਹਦ ਅਜੇ ਬਾਹਰ ਹੀ ਹੈ ਤੇ ਇਸ ਦੀ ਗੂਣ (ਛੱਟ) ਮਕਾਨ ਤੇ ਅੱਪੜ ਗਈ ਹੈ।
Fareedkot Teekaਧੀਰਜ ਰੂਪ ਬੈਲ ਬਾਹਰਿ ਰਹਿ ਗ੍ਯਾ, ਬਾਸਨਾ ਰੂਪ ਗੋਨ (ਘਰਿ) ਅੰਤਸਕਰਣ ਮੇਂ ਆਇ ਗਈ॥੪॥
Prof. Sahib Singh(ਹੁਣ ਹਾਲਤ ਇਹ ਬਣ ਗਈ ਹੈ ਕਿ) ਧੀਰਜ-ਰੂਪ ਬਲਦ ਬਾਹਰ ਨਿਕਲ ਗਿਆ ਹੈ (ਭਾਵ, ਧੀਰਜ ਨਹੀਂ ਰਹਿ ਗਈ), ਤੇ ਤ੍ਰਿਸ਼ਨਾ ਦੀ ਛੱਟ ਜੀਵ ਉੱਤੇ ਆ ਪਈ ਹੈ ॥੪॥ਪਦ ਅਰਥ ਬੈਲੁ = ਬਲਦ (ਦਾ ਧੀਰਜ ਵਾਲਾ ਸੁਭਾਉ)। ਗੋਨਿ = (ਤ੍ਰਿਸ਼ਨਾ ਦੀ) ਛੱਟ। ਘਰਿ = ਹਿਰਦੇ-ਘਰ ਵਿਚ ॥੪॥
SikhNet (Spanish)su carga llegó a su destino. (4)
ਕਹਤ ਕਬੀਰ; ਜੁ ਇਸ ਪਦ ਬੂਝੈ ॥
kehat kabeer; ju is pad boojhai |
Sant Singh KhalsaSays Kabeer, one who understands this hymn,
Manmohan SinghSays Kabir that he, who understands this hymn,
Manmohan Singh (Punjabi)ਕਬੀਰ ਜੀ ਆਖਦੇ ਹਨ, ਜਿਹੜਾ ਇਸ ਸ਼ਬਦ ਨੂੰ ਸਮਝਦਾ ਹੈ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜੋ ਉਸ ਪਦ ਕੇ ਭਾਵ ਕੋ ਬੂਝਤਾ ਹੈ॥
Prof. Sahib Singhਕਬੀਰ ਆਖਦਾ ਹੈ-ਜੋ ਮਨੁੱਖ ਇਸ (ਵਾਪਰਨ ਵਾਲੀ) ਹਾਲਤ ਨੂੰ ਸਮਝ ਲੈਂਦਾ ਹੈ,ਪਦ ਅਰਥ ਪਦ = ਅਵਸਥਾ। ਬੂਝੈ = ਸਮਝ ਲਏ।
SikhNet (Spanish)Dice Kabir, aquél que entiende este misterio
ਰਾਮ ਰਮਤ; ਤਿਸੁ ਸਭੁ ਕਿਛੁ ਸੂਝੈ ॥੫॥੯॥੨੨॥
raam ramat; tis sabh kichh soojhai |5|9|22|
Sant Singh Khalsaand chants the Lord's Name, comes to understand everything. ||5||9||22||
Manmohan Singhand utters the Lord's Name, comes to know everything.
Manmohan Singh (Punjabi)ਅਤੇ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ, ਉਹ ਸਾਰਾ ਕੁੱਝ ਜਾਣ ਲੈਦਾ ਹੈ।
Fareedkot Teekaਔਰ ਰਾਮ ਨਾਮ ਮੇਂ ਰਮਣ ਕਰਤਾ ਹੈ, ਤਿਸ ਕੋ ਸਭ ਕਛੁ ਬੰਧ ਮੋਖ੍ਯ ਪ੍ਰਤਖ੍ਯ ਸੰਸਾਰ ਹਸਤਾ ਮਲ ਕੇ ਵਤ ਭਾਸਤਾ ਹੈ॥੫॥੯॥੨੨॥☬ਤੀਸਰਾ ਅਰਥ- ਪਹਿਲੇ ਜਬ ਇਹ ਜੀਵ ਸਾਧਨਾ ਸੰਯੁਕਤ ਹੋ ਕਰ ਪਵਿਤ੍ਰ ਹੂਆ, ਤਬ ਹੇ ਸਖੀ! ਮਾਯਾ ਪੀਛੇ ਲਾਗ ਗਈ। ਮਨ ਜੋ ਗੁਰੂ ਬਨਾ ਹੂਆ ਥਾ, ਸੋ ਜੀਵ ਚੇਲੇ ਕੀ ਪੈਰੀ ਆਇ ਲਗਾ। ਹੇ ਭਾਈ! ਤੁਮ ਏਕ ਅਸਚਰਜ ਕੀ ਬਾਤਿ ਸ੍ਰਵਣ ਕਰੋ: ਸੁਧ ਹੰਕਾਰ ਇੰਦ੍ਰੀਓਂ ਰੂਪ ਗਾਈ ਕੋ ਸੁਭ ਮਾਰਗ ਮੇਂ ਬਿਚਰਾਵਤਾ ਦੇਖੀਤਾ ਹੈ। ਪਦਾਰਥੋਂ ਰੂਪ ਜਲ ਕੀ ਮਛੀ ਜੋ ਬੁਧੀ ਥੀ ਸੋ ਸਤਿ ਸੰਗਤਿ ਰੂਪੀ ਬ੍ਰਿਛ ਪਰ ਪ੍ਰਸੂਤੁ ਹੋਈ ਦੇਖੀਦੀ ਹੈ। ਜੋ ਲੋਭ ਰੂਪ ਕੁਤਾ ਥਾ ਉਸ ਕੋ ਸੰਤੋਖ ਬ੍ਰਿਤੀ ਰੂਪੀ ਬਿਲੀ ਲੈ ਗਈ ਹੈ। ਭਾਈ ਵਾਸਨਾ ਤਲੇ ਹੋ ਗਈਆਂ ਅਰੁ ਵਿਚਾਰ ਰੂਪ ਮੂਲ ਊਪਰ ਹੋ ਗ੍ਯਾ। ਤਿਸ ਵਿਚਾਰ ਰੂਪ ਪੇਡ ਕੇ ਸਾਥ ਧਰਮ ਫਲੁ ਗ੍ਯਾਨ ਫਲੁ ਲਾਗਤੇ ਭਏ। ਭੈਸ ਜੋ ਬੁਧੀ ਹੈ ਚਿਤ ਰੂਪ ਘੋੜੇ ਪਰ ਆਰੂਢ ਹੋ ਕਰ ਬ੍ਰਹਮ ਰੂਪੀ ਬਨ ਮੇਂ ਇੰਦ੍ਰ੍ਯੋਂ ਕੋ ਵਿਚਰਾਵਨ ਜਾਤੀ ਹੈ। ਵਾ ਨ ਪ੍ਰਾਨ ਰੂਪ ਘੋੜੇ ਪਰ ਚੜਤਾ ਹੈ ਅਰੁ ਨਾ ਆਵਨ ਜਾਨ ਮੇਂ ਬਿਚਰਤਾ ਹੈ, ਭਾਵ ਜਨਮ ਮਰਨ ਸੇ ਰਹਿਤ ਹੋਤਾ ਹੈ। ਆਲਸ ਰੂਪੀ ਬੈਲ ਬਾਹਰ ਰਹਾ ਅਰੁ ਸੁਭ ਗੁਣ ਰੂਪੀ ਗੋਨ (ਘਰਿ) ਅੰਤਸਕਰਨ ਮੇਂ ਆ ਗਈ ਹੈ। ਅਗਲੀ ਤੁਕ ਪੂਰਬਵਤ।
Prof. Sahib Singhਪਰਮਾਤਮਾ ਦਾ ਸਿਮਰਨ ਕਰ ਕੇ ਉਸ ਨੂੰ ਜੀਵਨ ਦੇ ਸਹੀ ਰਸਤੇ ਦੀ ਸਾਰੀ ਸੂਝ ਪੈ ਜਾਂਦੀ ਹੈ (ਤੇ, ਉਹ ਇਸ ਤ੍ਰਿਸ਼ਨਾ-ਜਾਲ ਵਿਚ ਨਹੀਂ ਫਸਦਾ) ॥੫॥੯॥੨੨॥
SikhNet (Spanish)y recita el Nombre del Señor, conoce todo. (5‑9‑22)
ਬਾਈਸ ਚਉਪਦੇ; ਤਥਾ ਪੰਚਪਦੇ
baaees chaupade; tathaa panchapade
Sant Singh Khalsa22 Chau-Padhay And Panch-Padhay
Manmohan SinghTwenty-two Chaupades and Panchpades.
Manmohan Singh (Punjabi)ਬਾਈਸ ਚਉਪਦੇ ਅਤੇ ਪੰਜਪਦੇ।
Prof. Sahib Singhਬਾਈਸ ਚਉਪਦੇ ਤਥਾ ਪੰਚਪਦੇ
SikhNet (Spanish)22 Chau-Padas y Panch-Padas