ਸਬਦ ॥
sabad |
Sant Singh KhalsaShabad:
Manmohan SinghA hymn.
Manmohan Singh (Punjabi)ਸ਼ਬਦ।
SikhNet (Spanish)Shabd
ਪਿਛਹੁ ਰਾਤੀ ਸਦੜਾ; ਨਾਮੁ ਖਸਮ ਕਾ ਲੇਹਿ ॥
pichhahu raatee sadarraa; naam khasam kaa lehi |
Sant Singh KhalsaThose who receive the call in the last hours of the night, chant the Name of their Lord and Master.
Manmohan SinghThey, who receive the call in the last watch of the night, meditate on their Lord's Name.
Manmohan Singh (Punjabi)ਜਿਨ੍ਹਾਂ ਨੂੰ ਰੈਣ ਦੇ ਪਿਛਲੇ ਪਹਿਰ ਵਿੰਚ ਹਾਕ ਪੈਂਦੀ ਹੈ, ਉਹ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ।
Fareedkot Teekaਪਿਛਲੀ ਰਾਤ੍ਰ ਪ੍ਰਤਖ੍ਯ ਵਾ ਪਿਛਲੀ ਅਵਸਥਾ ਵਾ ਕਲਜੁਗ ਵਾ ਮਾਨੁਖ ਜਨਮ ਬਿਖੇ ਜੀਵੋਂ ਕੋ ਇਹੁ (ਸਦੜਾ) ਉਪਦੇਸ਼ ਹੈ ਕਿ ਨਾਮ ਖਸਮ ਕਾ (ਲੇਹੁ) ਜਪੋ॥
Prof. Sahib Singhਜਿਨ੍ਹਾਂ (ਵਡ-ਭਾਗੀ) ਬੰਦਿਆਂ ਨੂੰ ਅੰਮ੍ਰਿਤ ਵੇਲੇ ਪਰਮਾਤਮਾ ਆਪ ਪਿਆਰ-ਭਰਿਆ ਸੱਦਾ ਭੇਜਦਾ ਹੈ (ਪ੍ਰੇਰਨਾ ਕਰਦਾ ਹੈ) ਉਹ ਉਸ ਵੇਲੇ ਉੱਠ ਕੇ ਖਸਮ-ਪ੍ਰਭੂ ਦਾ ਨਾਮ ਲੈਂਦੇ ਹਨ।ਪਦ ਅਰਥ ਪਿਛਹੁ ਰਾਤੀ = ਪਿਛਲੀ ਰਾਤੇ, ਅੰਮ੍ਰਿਤ ਵੇਲੇ। ਸਦੜਾ = ਪਿਆਰਾ ਸੱਦਾ। ਲੇਹਿ = ਉਹ ਮਨੁੱਖ ਲੈਂਦੇ ਹਨ।
SikhNet (Spanish)Aquéllos que responden al Llamado en las horas de la noche, cantan el Nombre del Señor
ਖੇਮੇ ਛਤ੍ਰ ਸਰਾਇਚੇ; ਦਿਸਨਿ ਰਥ ਪੀੜੇ ॥
kheme chhatr saraaeiche; disan rath peerre |
Sant Singh KhalsaTents, canopies, pavilions and carriages are prepared and made ready for them.
Manmohan SinghFor them ever ready are seen the tents umbrellas, pavilions and carriages.
Manmohan Singh (Punjabi)ਉਨ੍ਹਾਂ ਲਈ ਸਦਾ ਤਿਆਰ ਵੇਖੇ ਜਾਂਦੇ ਹਨ ਤੰਬੂਚਉਰ, ਛਤ੍ਰ, ਕਨਾਤਾਂ ਅਤੇ ਗੱਡੀਆਂ।
Fareedkot Teekaਖਿਮਾਂ ਰੂਪ (ਖੇਮੇ) ਚੰਦੋਏ, ਜਸ ਰੂਪ ਛਤ੍ਰ ਔ ਭਗਤੀ ਰੂਪ (ਸਰਾਇਚੇ) ਕਨਾਤਾਂ; ਵਾ ਸ੍ਰਵਣ, ਮਨਨ, ਨਿਧ੍ਯਾਸਨ, ਏਹੁ ਸਭ (ਰਬ) ਗ੍ਯਾਨ ਕੇ (ਪੀੜੇ) ਦ੍ਰਿੜ ਸਾਧਨ ਦੇਖੀਤੇ ਹੈਂ॥
Prof. Sahib Singhਤੰਬੂ, ਛੱਤਰ, ਕਨਾਤਾਂ ਰਥ (ਉਹਨਾਂ ਦੇ ਦਰ ਤੇ ਹਰ ਵੇਲੇ) ਤਿਆਰ ਦਿੱਸਦੇ ਹਨ।ਪਦ ਅਰਥ ਖੇਮੇ = ਖ਼ੈਮੇ, ਤੰਬੂ। ਸਰਾਇਚੇ = ਕਨਾਤਾਂ। ਦਿਸਨਿ = ਦਿੱਸਦੇ ਹਨ। ਰਥ ਪੀੜੇ = ਤਿਆਰ ਰਥ।
SikhNet (Spanish)y Maestro, carrozas, doseles, casas y mansiones son preparadas y alistadas para ellos.
ਜਿਨੀ. ਤੇਰਾ ਨਾਮੁ ਧਿਆਇਆ; ਤਿਨ ਕਉ ਸਦਿ ਮਿਲੇ ॥੧॥
jinee. teraa naam dhiaaeaa; tin kau sad mile |1|
Sant Singh KhalsaYou send out the call, Lord, to those who meditate on Your Name. ||1||
Manmohan SinghThey who remember Thy Name, O Lord; them Thou callest in Thine presence.
Manmohan Singh (Punjabi)ਜੋਂ ਤੈਂਡੇ ਨਾਮ ਦਾ ਸਿਮਰਨ ਕਰਦੇ ਹਨ ਹੇ ਸੁਆਮੀ; ਉਨ੍ਹਾਂ ਨੂੰ ਤੂੰ ਆਪਣੀ ਹਜੂਰੀ ਵਿੱਚ ਸੱਦ ਲੈਂਦਾ ਹੈਂ।
Fareedkot Teekaਜਿਨੋਂ ਨੇ ਤੇਰਾ ਨਾਮ ਧਿਆਇਆ ਹੈ, ਤਿਨ ਕੋ ਸਤਸੰਗ ਮੇਂ (ਸਦਿ) ਬੁਲਾਇ ਕਰ ਵਾ ਸੀਘਰ ਹੀ ਇਹੁ ਸਾਧਨ ਮਿਲਤੇ ਹੈਂ॥੧॥
Prof. Sahib Singhਇਹ ਸਾਰੇ (ਦੁਨੀਆ ਦੀ ਮਾਣ-ਵਡਿਆਈ ਦੇ ਪਦਾਰਥ) ਉਹਨਾਂ ਨੂੰ ਆਪਣੇ ਆਪ ਆ ਮਿਲਦੇ ਹਨ, ਜਿਨ੍ਹਾਂ ਨੇ (ਹੇ ਪ੍ਰਭੂ!) ਤੇਰਾ ਨਾਮ ਸਿਮਰਿਆ ਹੈ ॥੧॥ਪਦ ਅਰਥ ਸਦਿ = ਸੱਦ ਕੇ, ਵਾਜ ਮਾਰ ਕੇ, ਆਪਣੇ ਆਪ। ਮਿਲੇ = ਮਿਲ ਪੈਂਦੇ ਹਨ ॥੧॥
SikhNet (Spanish)Mandas Tu Mensaje, oh Señor, a quienes meditan en Tu Nombre.(1)
ਬਾਬਾ; ਮੈ ਕਰਮਹੀਣ ਕੂੜਿਆਰ ॥
baabaa; mai karamaheen koorriaar |
Sant Singh KhalsaFather, I am unfortunate, a fraud.
Manmohan SinghO Father I am ill-destined and false.
Manmohan Singh (Punjabi)ਹੇ ਪਿਤਾ! ਮੈਂ ਨਿਕਰਮਣ ਅਤੇ ਕੂੜਾ ਹਾਂ।
Fareedkot Teekaਹੇ (ਬਾਬਾ) ਵਡੇ ਪਰਮੇਸੁਰ! ਮੈਂ ਸੁਭ ਕਰਮੋਂ ਤੇ (ਹੀਣ) ਝੂਠਾ ਹੂੰ॥
Prof. Sahib Singh(ਪਰ) ਹੇ ਪ੍ਰਭੂ! ਮੈਂ ਮੰਦ-ਭਾਗੀ (ਹੀ ਰਿਹਾ), ਮੈਂ ਕੂੜੇ ਪਦਾਰਥਾਂ ਦੇ ਵਣਜ ਹੀ ਕਰਦਾ ਰਿਹਾ।ਪਦ ਅਰਥ ਬਾਬਾ = ਹੇ ਪ੍ਰਭੂ! ਕਰਮਹੀਣ = ਭਾਗ-ਹੀਣ, ਮੰਦ-ਭਾਗੀ। ਕੂੜਿਆਰ = ਕੂੜੇ ਪਦਾਰਥਾਂ ਦਾ ਹੀ ਵਣਜ ਕਰਨ ਵਾਲਾ।
SikhNet (Spanish)Padre, soy desafortunado y vivo en el fraude, no encontré Tu Nombre,
ਨਾਮੁ. ਨ ਪਾਇਆ ਤੇਰਾ; ਅੰਧਾ ਭਰਮਿ ਭੂਲਾ. ਮਨੁ ਮੇਰਾ ॥੧॥ ਰਹਾਉ ॥
naam. na paaeaa teraa; andhaa bharam bhoolaa. man meraa |1| rahaau |
Sant Singh KhalsaI have not found Your Name; my mind is blind and deluded by doubt. ||1||Pause||
Manmohan SinghThy Name, I have obtained not. My mind is blind and is gone astray in doubt. Pause.
Manmohan Singh (Punjabi)ਮੈਨੂੰ ਤੇਰਾ ਨਾਮ ਪ੍ਰਾਪਤ ਨਹੀਂ ਹੋਇਆ। ਮੇਰਾ ਮਨੂਆ ਅੰਨ੍ਹਾਂ ਹੈ ਅਤੇ ਸੰਦੇਹ ਅੰਦਰ ਕੁਰਾਹੇ ਪਿਆ ਹੋਇਆ ਹੈ। ਠਹਿਰਾਉ।
Fareedkot Teekaਨਾਮ ਜੋ ਤੇਰਾ ਗੁਰਾਂ ਦੁਆਰਿਓਂ ਨਹੀਂ ਪਾਇਆ, ਇਸੀ ਤੇ ਮੇਰਾ ਅਗ੍ਯਾਨੀ ਮਨ ਭਰਮ ਮੇਂ ਭੂਲਾ ਹੂਆ ਫਿਰਤਾ ਹੈ॥੧॥ ਰਹਾਉ ॥
Prof. Sahib Singh(ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਹੋਇਆ ਮੇਰਾ ਮਨ (ਮਾਇਆ ਦੀ ਖ਼ਾਤਰ) ਭਟਕਣਾ ਵਿਚ ਹੀ ਕੁਰਾਹੇ ਪਿਆ ਰਿਹਾ, ਤੇ ਮੈਂ ਤੇਰਾ ਨਾਮ ਪ੍ਰਾਪਤ ਨਾਹ ਕਰ ਸਕਿਆ ॥੧॥ ਰਹਾਉ ॥ਪਦ ਅਰਥ ਅੰਧਾ = ਅੰਨ੍ਹਾ। ਭਰਮਿ = ਭਟਕਣਾ ਵਿਚ ॥੧॥ ਰਹਾਉ ॥
SikhNet (Spanish)y mi mente se encuentra ciega y perdida en la duda.(1-Pausa)
ਸਾਦ ਕੀਤੇ, ਦੁਖ ਪਰਫੁੜੇ; ਪੂਰਬਿ ਲਿਖੇ ਮਾਇ ॥
saad keete, dukh parafurre; poorab likhe maae |
Sant Singh KhalsaI have enjoyed the tastes, and now my pains have come to fruition; such is my pre-ordained destiny, O my mother.
Manmohan SinghI have enjoyed revelments and so my miseries have flowered. Such was the primal writ, O my mother.
Manmohan Singh (Punjabi)ਮੈਂ ਰੰਗਰਲੀਆਂ ਮਾਣੀਆਂ ਹਨ, ਤੇ ਇਸ ਲਈ ਮੇਰੀਆਂ ਮੁਸੀਬਤਾਂ ਪ੍ਰਫੁੱਲਤਾ ਥੀ ਗਈਆਂ ਹਨ। ਐਸੀ ਹੀ ਸੀ ਪੂਰਬਲੀ ਲਿਖਤਾਕਾਰ, ਹੇ ਮੇਰੀ ਮਾਤਾ!
Fareedkot Teekaਜਿਤਨੇ ਰਸੋਂ ਕੇ ਸਵਾਦ ਭੋਗਣੇ ਕੀਤੇ ਤਿਤਨੇ ਹੀ ਦੁਖ (ਪਰਫੁੜੇ) ਪਰਫੁਲਤ ਹੂਏ, ਭਾਵ ਪ੍ਰਾਪਤ ਹੂਏ। ਹੇ (ਮਾਇ) ਮਾਇਆਪਤੀ ਪਰਮੇਸੁਰ! ਪੂਰਬ ਲਿਖੇ ਕੇ ਅਨੁਸਾਰ॥
Prof. Sahib Singhਹੇ ਮਾਂ! ਮੈਂ ਦੁਨੀਆ ਦੇ ਅਨੇਕਾਂ ਪਦਾਰਥਾਂ ਦੇ ਸੁਆਦ ਮਾਣਦਾ ਰਿਹਾ, ਹੁਣ ਤੋਂ ਪਹਿਲੇ ਸਾਰੇ ਬੇਅੰਤ ਲੰਮੇ ਜੀਵਨ-ਸਫ਼ਰ ਵਿਚ ਕੀਤੇ ਕਰਮਾਂ ਦੇ ਸੰਸਕਾਰ ਮੇਰੇ ਮਨ ਵਿਚ ਉੱਕਰਦੇ ਗਏ (ਤੇ ਉਹਨਾਂ ਭੋਗਾਂ ਦੇ ਇਵਜ਼ ਵਿਚ ਮੇਰੇ ਵਾਸਤੇ) ਦੁੱਖ ਵਧਦੇ ਗਏ।ਪਦ ਅਰਥ ਸਾਦ = (ਅਨੇਕਾਂ ਪਦਾਰਥਾਂ ਦੇ) ਸੁਆਦ। ਪਰਫੁੜੇ = ਪ੍ਰਫੁੱਲਤ ਹੋਏ, ਵਧਦੇ ਗਏ। ਪੂਰਬਿ = ਪੂਰਬ ਵਿਚ, ਹੁਣ ਤੋਂ ਪਹਿਲੇ ਸਾਰੇ ਜਨਮਾਂ ਜਨਮਾਂਤਰਾਂ ਦੇ ਜੀਵਨ ਵਿਚ। ਲਿਖੇ = ਕੀਤੇ ਕਰਮਾਂ ਦੇ ਸੰਸਕਾਰ ਮਨ ਵਿਚ ਉੱਕਰੇ ਗਏ। ਮਾਇ = ਹੇ ਮਾਂ!
SikhNet (Spanish)Gozaba tanto de los placeres mundanos que mis aflicciones florecieron,
ਸੁਖ ਥੋੜੇ. ਦੁਖ ਅਗਲੇ; ਦੂਖੇ ਦੂਖਿ ਵਿਹਾਇ ॥੨॥
sukh thorre. dukh agale; dookhe dookh vihaae |2|
Sant Singh KhalsaNow my joys are few, and my pains are many. In utter agony, I pass my life. ||2||
Manmohan SinghNow my joys are few and pains plentiful. In extreme agony I pass my life.
Manmohan Singh (Punjabi)ਹੁਣ ਮੇਰੀਆਂ ਖੁਸ਼ੀਆਂ ਥੋੜੀਆਂ ਹਨ ਅਤੇ ਦੁਖੜੇ ਬਹੁਤੇ। ਤਾਢੀ ਤਕਲਫ਼ਿ ਅੰਦਰ ਮੈਂ ਆਪਣਾ ਜੀਵਨ ਬਤੀਤ ਕਰਦਾ ਹਾਂ।
Fareedkot Teekaਰਸੋਂ ਮੇਂ ਸੁਖ ਤੋ ਥੋੜੇ ਹੈਂ ਦੁਖ (ਅਗਲੇ) ਬਹੁਤ ਹੈਂ, ਔ ਇਸ ਲੋਕ ਮੇਂ ਭੀ ਦੁਖ ਹੀ ਦੁਖ ਮੇਂ ਅਵਸਥਾ ਬੀਤਤੀ ਹੈ॥੨॥
Prof. Sahib Singhਸੁਖ ਤਾਂ ਥੋੜੇ ਹੀ ਮਾਣੇ, ਪਰ ਦੁੱਖ ਬੇਅੰਤ ਉਗਮ ਪਏ, ਹੁਣ ਮੇਰੀ ਉਮਰ ਦੁੱਖ ਵਿਚ ਹੀ ਗੁਜ਼ਰ ਰਹੀ ਹੈ ॥੨॥ਪਦ ਅਰਥ ਅਗਲੇ = ਬਹੁਤੇ। ਦੂਖੇ ਦੂਖਿ = ਦੂਖਿ ਹੀ ਦੂਖਿ, ਦੁੱਖ ਹੀ ਦੁੱਖ ਵਿਚ ॥੨॥
SikhNet (Spanish)pues tal era el escrito del pasado, y ahora mis disfrutes son pocos, mis infortunios son muchos, y paso mis días en pena.
ਵਿਛੁੜਿਆ ਕਾ ਕਿਆ ਵੀਛੁੜੈ; ਮਿਲਿਆ ਕਾ ਕਿਆ ਮੇਲੁ ॥
vichhurriaa kaa kiaa veechhurrai; miliaa kaa kiaa mel |
Sant Singh KhalsaWhat separation could be worse than separation from the Lord? For those who are united with Him, what other union can there be?
Manmohan SinghThey, who are separated from God, what worse separation can they suffer? They who are united with the Lord, what other union is left for them?
Manmohan Singh (Punjabi)ਜੋ ਰੱਬ ਨਾਲੋਂ ਵਿਛੋੜੇ ਹਨ, ਉਨ੍ਹਾਂ ਨੂੰ ਹੋਰ ਕਿਹੜਾ ਵਧੇਰਾ ਬੁਰਾ ਵਿਛੋੜਾ ਵਾਪਰ ਸਕਦਾ ਹੈ? ਜੋ ਸੁਆਮੀ ਨਾਲ ਮਿਲ ਗਏ ਹਨ ਉਨ੍ਹਾਂ ਲਈ ਹੋਰ ਕਿਹੜਾ ਮਿਲਾਪ ਬਾਕੀ ਰਹਿ ਗਿਆ ਹੈ।
Fareedkot Teekaਹੇ ਹਰੀ! ਏਹੁ ਕਿਰਪਾ ਕਰੋ ਜੋ ਸਤਸੰਗਤ ਸੇ ਵਿਛੜੇ ਹੈਂ ਤਿਨੋਂ ਸੇ ਵੀਛੜੀਏ, ਭਾਵ ਉਨ ਕਾ ਮਿਲਾਪ ਨਾ ਕਰੀਏ। ਜੋ ਸੰਤ ਸੰਗ ਮੇਂ ਮਿਲੇ ਹੂਏ ਹੈਂ ਤਿਨ ਕਾ ਮੇਲੁ ਕਰੀਏ, ਭਾਵ ਤਿਨ ਕੇ ਮੇਲ ਕੋ ਕਬੀ ਨਾ ਤਿਆਗੀਏ; ਵਾ ਜੋ ਤੇਰੇ ਸੇ ਵਿਛੜੇ ਹੂਏ, ਭਾਵ ਅਗ੍ਯਾਨੀ ਹੈਂ ਤਿਨ ਕਾ ਕੀ ਵਿਛੁੜਨਾਂ ਹੈ ਵਹੁ ਸਦਾ ਵਿਛੁੜੇ ਹੂਏ ਹੈਂ। ਜੋ ਮਿਲੇ ਹੂਏ, ਭਾਵ ਗ੍ਯਾਨੀ ਹੈਂ ਤਿਨ ਕਾ ਮੇਲ ਕ੍ਯਾ ਕਰਨਾ ਹੈ। ਭਾਵ ਵਹੁ ਤੇਰਾ ਸਰੂਪ ਹੀ ਹੈ, ਭਾਵ ਅਸਮਦਾਦਿ ਜਗ੍ਯਾਸੀਆਂ ਕੌ ਮਿਲਾਈਏ॥
Prof. Sahib Singhਉਹਨਾਂ ਬੰਦਿਆਂ ਦਾ ਜੋ ਪਰਮਾਤਮਾ ਨਾਲੋਂ ਵਿਛੁੜੇ ਹੋਏ ਹਨ ਹੋਰ ਕਿਸ ਪਿਆਰੇ ਪਦਾਰਥ ਨਾਲੋਂ ਵਿਛੋੜਾ ਹੈ? (ਸਭ ਤੋਂ ਕੀਮਤੀ ਪਦਾਰਥ ਤਾਂ ਹਰਿ-ਨਾਮ ਹੀ ਸੀ ਜਿਸ ਤੋਂ ਉਹ ਵਿਛੁੜ ਗਏ)। ਉਹਨਾਂ ਜੀਵਾਂ ਦਾ ਜੋ ਪ੍ਰਭੂ-ਚਰਨਾਂ ਵਿਚ ਜੁੜੇ ਹੋਏ ਹਨ ਹੋਰ ਕਿਸ ਸ੍ਰੇਸ਼ਟ ਪਦਾਰਥ ਨਾਲ ਮੇਲ ਬਾਕੀ ਰਹਿ ਗਿਆ? (ਉਹਨਾਂ ਨੂੰ ਹੋਰ ਕਿਸੇ ਪਦਾਰਥ, ਲੋੜ ਹੀ ਨਾਹ ਰਹਿ ਗਈ)।ਪਦ ਅਰਥ ਵਿਛੁੜਿਆ ਕਾ = ਉਹਨਾਂ ਬੰਦਿਆਂ ਦਾ ਜੋ ਪਰਮਾਤਮਾ ਤੋਂ ਵਿਛੁੜੇ ਹੋਏ ਹਨ। ਕਿਆ ਵੀਛੁੜੇ = ਹੋਰ ਕਿਸ ਪਿਆਰੇ ਪਦਾਰਥ ਨਾਲੋਂ ਵਿਛੋੜਾ ਹੋਣਾ ਹੈ? ਮਿਲਿਆ ਕਾ = ਉਹਨਾਂ ਜੀਵਾਂ ਦਾ ਜੋ ਪ੍ਰਭੂ-ਚਰਨਾਂ ਵਿਚ ਜੁੜੇ ਹੋਏ ਹਨ। ਕਿਆ ਮੇਲੁ = ਹੋਰ ਕਿਸ ਸ੍ਰੇਸ਼ਟ ਪਦਾਰਥ ਨਾਲ ਮੇਲ ਬਾਕੀ ਰਹਿ ਗਿਆ?
SikhNet (Spanish)A los que están separados de Dios, ¿qué otra separación les podría afligir más? Oh, ¡qué Maravillosa es esa Unión de aquéllos que permanecen unidos.
ਸਾਹਿਬੁ ਸੋ ਸਾਲਾਹੀਐ; ਜਿਨਿ ਕਰਿ ਦੇਖਿਆ ਖੇਲੁ ॥੩॥
saahib so saalaaheeai; jin kar dekhiaa khel |3|
Sant Singh KhalsaPraise the Lord and Master, who, having created this play, beholds it. ||3||
Manmohan SinghPraise thou the Lord, who creating the world-play, is beholding it.
Manmohan Singh (Punjabi)ਤੂੰ ਉਸ ਸੁਆਮੀ ਦੀ ਸਿਫ਼ਤ-ਸਨਾ ਕਰ, ਜੋ ਜਗਤ ਖੇਡ ਨੂੰ ਰਚ ਕੇ ਇਸ ਨੂੰ ਵੇਖ ਰਿਹਾ ਹੈ।
Fareedkot Teekaਜਿਸ ਨੇ ਇਹੁ ਸੰਸਾਰ ਖੇਲ ਕਰ ਕੇ ਦਖਿਆ ਹੈ ਤਿਸ ਸਾਹਿਬ ਕੌ ਸਲਾਹੀਏ॥੩॥☬ਸੰਸਾਰ ਕੋ ਆਗਮਾਂਪਾਈ ਦਿਖਾਵਤੇ ਹੈਂ:
Prof. Sahib Singhਸਦਾ ਉਸ ਮਾਲਕ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ਜਿਸ ਨੇ ਇਹ ਜਗਤ-ਤਮਾਸ਼ਾ ਰਚਿਆ ਹੈ ਤੇ ਰਚ ਕੇ ਇਸ ਦੀ ਸੰਭਾਲ ਕਰ ਰਿਹਾ ਹੈ ॥੩॥ਪਦ ਅਰਥ ਜਿਨਿ = ਜਿਨਿ (ਸਾਹਿਬ) ਨੇ। ਕਰਿ = ਕਰ ਕੇ, ਰਚ ਕੇ। ਖੇਲੁ = ਤਮਾਸ਼ਾ, ਜਗਤ-ਰਚਨਾ ॥੩॥
SikhNet (Spanish)Alabemos a nuestro Dios, Quien lo creó todo y está observando Su Obra.(3)
ਸੰਜੋਗੀ ਮੇਲਾਵੜਾ; ਇਨਿ ਤਨਿ ਕੀਤੇ ਭੋਗ ॥
sanjogee melaavarraa; in tan keete bhog |
Sant Singh KhalsaBy good destiny, this union comes about; this body enjoys its pleasures.
Manmohan SinghThrough good deeds, human birth s is obtained and in this life the body enjoys worldly relishes.
Manmohan Singh (Punjabi)ਸ਼ੁਭ ਅਮਲਾਂ ਰਾਹੀਂ ਮਨੁਖੀ ਜਨਮ ਪ੍ਰਾਪਤ ਹੁੰਦਾ ਹੈ ਅਤੇ ਇਸ ਜੀਵਨ ਵਿੱਚ ਦੇਹ ਸੰਸਾਰੀ ਸੁਆਦ ਮਾਨਦੀ ਹੈ।
Fareedkot Teekaਪੂਰਬ ਸੰਜੋਗ ਸੇਂ ਇਨੋਂ ਕੇ ਸਾਥ ਮਿਲਾਪ ਹੋਤਾ ਹੈ। ਜਬ ਸੰਜੋਗ ਨੇ ਮਿਲਾਇਆ ਤੌ (ਇਨਿ) ਇਸ ਜੀਵ ਨੇ ਇਸ ਸਰੀਰ ਕਰ ਅਨੇਕ ਪ੍ਰਕਾਰ ਕੇ ਭੋਗ ਕੀਏ॥
Prof. Sahib Singhਪਰਮਾਤਮਾ ਦੀ ਬਖ਼ਸ਼ਸ਼ ਦੇ ਸੰਜੋਗ ਨਾਲ ਇਸ ਮਨੁੱਖਾ ਸਰੀਰ ਨਾਲ ਸੋਹਣਾ ਮਿਲਾਪ ਹੋਇਆ ਸੀ, ਪਰ ਇਸ ਸਰੀਰ ਵਿਚ ਆ ਕੇ ਮਾਇਕ ਪਦਾਰਥਾਂ ਦੇ ਰਸ ਹੀ ਮਾਣਦੇ ਰਹੇ।ਪਦ ਅਰਥ ਸੰਜੋਗੀ = ਸੰਜੋਗਾਂ ਨਾਲ, ਪਰਮਾਤਮਾ ਦੀ ਬਖ਼ਸ਼ਸ਼ ਦੇ ਸੰਜੋਗ ਨਾਲ। ਮੇਲਾਵੜਾ = ਸੋਹਣਾ ਮਿਲਾਪ, ਮਨੁੱਖਾ ਸਰੀਰ ਨਾਲ ਸੋਹਣਾ ਮਿਲਾਪ। ਇਨਿ = ਇਸ ਦੀ ਰਾਹੀਂ। ਤਨਿ = ਤਨ ਦੀ ਰਾਹੀਂ। ਇਨਿ ਤਨਿ = ਇਸ ਤਨ ਦੀ ਰਾਹੀਂ, ਇਸ ਮਨੁੱਖਾ ਸਰੀਰ ਵਿਚ ਆ ਕੇ। ਭੋਗ = ਮਾਇਕ ਪਦਾਰਥਾਂ ਦੇ ਰਸਾਂ ਦੇ ਆਨੰਦ।
SikhNet (Spanish)Por una buena fortuna somos unidos a Dios, con cuerpo humano, pero nuestro cuerpo quiere permanecer en el vicio, por eso nuestra unión se rompe
ਵਿਜੋਗੀ ਮਿਲਿ ਵਿਛੁੜੇ; ਨਾਨਕ. ਭੀ ਸੰਜੋਗ ॥੪॥੧॥
vijogee mil vichhurre; naanak. bhee sanjog |4|1|
Sant Singh KhalsaThose who have lost their destiny, suffer separation from this union. O Nanak, they may still be united once again! ||4||1||
Manmohan SinghThey whose destiny's sun has set even obtaining the human birth, they remain separated from God. But still, O Nanak, there is hope of their union with the Lord.
Manmohan Singh (Punjabi)ਜਿਨ੍ਹਾਂ ਦੀ ਪ੍ਰਾਲਬਧ ਦਾ ਸੂਰਜ ਡੁੱਬ ਗਿਆ ਹੈ; ਉਹ ਮਨੁੱਖੀ ਜਨਮ ਪਾ ਕੇ ਵੀ ਵਾਹਿਗੁਰੂ ਨਾਲੋਂ ਵਿਛੜੇ ਰਹਿੰਦੇ ਹਨ। ਪਰ ਤਾਂ ਭੀ, ਹੇ ਨਾਨਕ! ਉਨ੍ਹਾਂ ਦੀ ਸੁਆਮੀ ਨਾਲ ਮਿਲਾਪ ਦੀ ਉਮੈਦ ਹੈ।
Fareedkot Teekaਜਬ ਬਿਜੋਗ ਕੇ ਕਰਮ ਆਏ ਤੋ ਆਪ ਮੇਂ ਜੋ ਮਿਲੇ ਹੂਏ ਥੇ, ਸੋ ਬੀਛੜੇ। ਸ੍ਰੀ ਗੁਰੂ ਜੀ ਕਹਤੇ ਹੈਂ: ਜਬ ਫੇਰ ਸੰਜੋਗ ਕੇ ਕਰਮ ਆਵਤੇ ਹੈਂ ਤੌ ਫੇਰ ਭੀ ਮੇਲ ਹੋ ਜਾਤਾ ਹੈ। ਇਸੀ ਪ੍ਰਕਾਰ ਇਹੁ ਸੰਸਾਰ ਆਗਮਾਪਾਈ ਹੈ। ਜਿਤਨਾ ਚਿਰੁ ਸਤਿਸੰਗੁ ਨਹੀਂ ਕਰਤਾ ਇਤਨਾ ਕਾਲ ਤੇਰੇ ਸੇ ਵ੍ਯੋਗੀ ਰਹਿਤੇ ਹੈਂ॥੪॥੧॥☬ਗੁਰੂ ਜੀ ਕੇ ਸਾਸ ਸਹੁਰਾ ਔਰ ਲੋਕਾਂ ਕੋ ਸੰਗ ਲੈਕਰ ਸੁਲਤਾਨ ਪੁਰ ਮੇਂ ਆਕੇ ਗੁਰੂ ਜੀ ਕੋ ਕਹਣੇ ਲਗੇ, 'ਤੈਨੇ ਘਰੁ ਕਿਉਂ ਛੋਡਿਆ ਹੈ ਅਰ ਮਸਾਣਾਂ ਮੇਂ ਕਿਉਂ ਆਨ ਬੈਠੇ ਹੋ'? ਚੰਦੋ ਸਾਸ ਕੇ ਬਹਾਨੇ ਕਰ ਬੈਰਾਗੁ ਜਨਕ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਜਦੋਂ ਉਸ ਦੀ ਰਜ਼ਾ ਵਿਚ ਮੌਤ ਆਈ, ਮਨੁੱਖਾ ਸਰੀਰ ਨਾਲੋਂ ਵਿਛੋੜਾ ਹੋ ਗਿਆ, (ਪਰ ਮਾਇਕ ਪਦਾਰਥਾਂ ਦੇ ਹੀ ਭੋਗਾਂ ਦੇ ਕਾਰਨ) ਮੁੜ ਮੁੜ ਅਨੇਕਾਂ ਜਨਮਾਂ ਦੇ ਗੇੜ ਲੰਘਣੇ ਪਏ ॥੪॥੧॥ਪਦ ਅਰਥ ਮਿਲਿ = ਮਿਲ ਕੇ, ਮਨੁੱਖਾ ਸਰੀਰ ਨੂੰ ਮਿਲ ਕੇ। ਵਿਜੋਗੀ = ਵਿਜੋਗ ਦੇ ਕਾਰਨ, ਪਰਮਾਤਮਾ ਦੀ ਵਿਜੋਗ-ਸੱਤਾ ਦੇ ਕਾਰਨ, ਮੌਤ ਦੇ ਕਾਰਨ। ਭੀ = ਮੁੜ ਮੁੜ। ਸੰਜੋਗ = ਅਨੇਕਾਂ ਸੰਜੋਗ, ਅਨੇਕਾਂ ਜਨਮਾਂ ਦੇ ਸੰਜੋਗ, ਅਨੇਕਾਂ ਜਨਮਾਂ ਦੇ ਗੇੜ ॥੪॥੧॥
SikhNet (Spanish)y nos derrumbamos, pero mira, todavía hay esperanza de una Reunión para todos.(4-1)