ੴ

ਸਿੱਖਬਾਣੀ · SikhBani

Ang 989

Sri Guru Granth Sahib · Raag Maaroo · 3 shabads, 33 lines
Translations
Shabad Guru Nanak Dev Ji Raag Maaroo

ਰਾਗੁ ਮਾਰੂ ਮਹਲਾ ੧ ਘਰੁ ੧ ਚਉਪਦੇ ॥

raag maaroo mahalaa 1 ghar 1 chaupade |

Sant Singh KhalsaRaag Maaroo, First Mehl, First House, Chau-Padhay:
Manmohan SinghRag Maru 1st Guru Chaupadas.
Manmohan Singh (Punjabi)ਰਾਗੁ ਮਾਰੂ ਪਹਿਲੀ ਪਾਤਿਸ਼ਾਹੀ ਚਉਪਦੇ।
Prof. Sahib Singhਰਾਗ ਮਾਰੂ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Rag Maru, Mejl Guru Nanak, Primer Canal Divino, Chau-Padas.

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but One God, True is His Name, Creative His personality and Immortal His form he is without fear, sans enmity, unborn and self-illumined. By the Guru's grace he is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚਾ ਹੈ। ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Único Ser Supremo, el Eterno, el Todo Prevaleciente. Purusha, el Creador, Sin Miedo, Sin Enojo, el Ser más allá del Tiempo, No Encarnado, Auto Existente, el Iluminador.

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਸਾਜਨ ਤੇਰੇ ਚਰਨ ਕੀ; ਹੋਇ ਰਹਾ ਸਦ ਧੂਰਿ ॥

saajan tere charan kee; hoe rahaa sad dhoor |

Sant Singh KhalsaO my Friend, I shall forever remain the dust of Your feet.
Manmohan SinghO my Friend, I remain ever the dust of Thine feet.
Manmohan Singh (Punjabi)ਹੇ ਮੇਰੇ ਮਿੱਤ੍ਰ! ਮੈਂ ਤੈਂਡੇ ਪੈਰਾਂ ਦੀ ਹਮੇਸ਼ਾਂ ਧੂੜ ਹੋਇਆ ਰਹਿੰਦਾ ਹਾਂ।
Fareedkot Teekaਹੇ ਸਜਨ ਵਾਹਿਗੁਰੂ! ਤੇਰੇ ਚਰਨੋਂ ਕੀ ਮੈਂ ਸਦਾ ਹੀ ਧੂਰ ਹੋ ਰਹੋਂ॥
Prof. Sahib Singhਹੇ ਮਿਤ੍ਰ-ਪ੍ਰਭੂ! (ਮੇਰੀ ਅਰਦਾਸ ਹੈ ਕਿ) ਮੈਂ ਸਦਾ ਤੇਰੇ ਚਰਨਾਂ ਦੀ ਧੂੜ ਬਣਿਆ ਰਹਾਂ।

ਪਦ ਅਰਥ ਸਾਜਨ = ਹੇ ਸੱਜਣ! ਹੇ ਮ੍ਰਿਤ = ਪ੍ਰਭੂ! ਹੋਇ ਰਹਾ = ਮੈਂ ਬਣਿਆ ਰਹਾਂ। ਸਦ = ਸਦਾ।

SikhNet (Spanish)Oh Amigo, por siempre permaneceré sintiéndome el Polvo de Tus Pies,

ਨਾਨਕ ਸਰਣਿ ਤੁਹਾਰੀਆ; ਪੇਖਉ ਸਦਾ ਹਜੂਰਿ ॥੧॥

naanak saran tuhaareea; pekhau sadaa hajoor |1|

Sant Singh KhalsaNanak seeks Your protection, and beholds You ever-present, here and now. ||1||
Manmohan SinghNanak abides under Thy protection, and sees Thee ever just present.
Manmohan Singh (Punjabi)ਨਾਨਕ ਤੇਰੀ ਛਤ੍ਰ ਛਾਇਆ ਹੇਠ ਵਸਦਾ ਹੈ ਅਤੇ ਸਦੀਵ ਹੀ ਤੈਨੂੰ ਐਨ ਅੰਗ ਸੰਗ ਵੇਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਹੁ ਕਿਰਪਾ ਕਰਿ ਜੋ ਤੁਮਾਰੀ ਸਰਣ ਹੋਇਕੇ ਤੇਰੇ ਕਉ ਸਦਾ ਹੀ ਹਜੂਰ ਦੇਖੋਂ॥੧॥
Prof. Sahib Singhਮੈਂ ਨਾਨਕ ਤੇਰੀ ਸ਼ਰਨ ਆਇਆ ਹਾਂ। (ਮੇਹਰ ਕਰ, ਸਮਰਥਾ ਬਖ਼ਸ਼ ਕਿ) ਮੈਂ ਸਦਾ ਤੈਨੂੰ ਆਪਣੇ ਅੰਗ ਸੰਗ ਵੇਖਦਾ ਰਹਾਂ ॥੧॥

ਪਦ ਅਰਥ ਤੁਹਾਰੀਆ = ਤੇਰੀ। ਪੇਖਉ = ਮੈਂ ਵੇਖਾਂ। ਹਜੂਰਿ = ਆਪਣੇ ਨਾਲ, ਆਪਣੇ ਅੰਗ ਸੰਗ ॥੧॥

* ਨੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦ ਅਸ਼ਟਪਦੀਆਂ ਛੰਤ ਸਲੋਕ ਪਉੜੀਆਂ ਆਦਿਕ ਕਾਵਿ ਦੇ ਧੁਰੇ ਤੋਂ ਵੱਖ ਵੱਖ ਕਿਸਮ ਦੀ ਬਾਣੀ ਦਰਜ ਹੈ। ਇਸ ਮਾਰੂ ਰਾਗ ਦੇ ਆਰੰਭ ਵਿਚ ਪਹਿਲਾਂ ਇਕ 'ਸਲੋਕੁ' ਹੈ। 'ਸਲੋਕ' ਤੋਂ ਸ਼ਬਦ ਸ਼ੁਰੂ ਹੁੰਦੇ ਹਨ। ਸਾਰੇ ਰਾਗਾਂ ਵਿਚ ਬਾਣੀ ਦੀ ਤਰਬੀਬ ਇਉਂ ਹੈ-ਪਹਿਲਾਂ 'ਸ਼ਬਦ', ਫਿਰ 'ਅਸ਼ਟਪਦੀਆਂ', ਫਿਰ 'ਛੰਤ' ਆਦਿਕ। ਗੁਰ-ਵਿਅਕਤੀਆਂ ਦੀ ਤਰਤੀਬ ਭੀ ਇਉਂ ਹੀ ਹੈ ਕਿ ਪਹਿਲਾਂ ਗੁਰੂ ਨਾਨਕ ਦੇਵ ਜੀ, ਫਿਰ ਗੁਰੂ ਅਮਰਦਾਸ ਜੀ; ਫਿਰ ਗੁਰੂ ਰਾਮਦਾਸ ਜੀ, ਫਿਰ ਗੁਰੂ ਅਰਜਨ ਸਾਹਿਬ ਅਤੇ ਅੰਤ ਵਿਚ ਗੁਰੂ ਤੇਗ ਬਹਾਦਰ ਸਾਹਿਬ। ਇਸ ਮਾਰੂ ਰਾਗ ਵਿਚ ਵਿਲੱਖਣ ਗੱਲ ਇਹ ਹੈ ਕਿ ਇਥੇ ਸ਼ਬਦਾਂ ਤੋਂ ਪਹਿਲਾਂ ਇਕ ਸਲੋਕ ਦਿੱਤਾ ਗਿਆ ਹੈ। ਇਹ ਸਲੋਕ ਹੂ-ਬੂ-ਹੂ ਇਸੇ ਸ਼ਕਲ ਵਿਚ ਗੂਜਰੀ ਕੀ ਵਾਰ ਮ: ੫ ਦੀ ਚੌਥੀ ਪਉੜੀ ਦਾ ਪਹਿਲਾ ਸਲੋਕ ਹੈ, ਅਤੇ ਉਥੇ ਇਹ "ਸਲੋਕੁ ਮਹਲਾ ੫" ਹੈ। ਇਸੇ ਮਾਰੂ ਰਾਗ ਦੀ ਭਗਤ-ਬਾਣੀ ਵਿਚ ਕਬੀਰ ਜੀ ਦੇ ਸ਼ਬਦ ਨੰ: ੯ ਦੇ ਅਗਾਂਹ ਦੋ ਸਲੋਕ ਦਰਜ ਹਨ, ਪਰ ਉਹਨਾਂ ਦਾ ਸਿਰਲੇਖ ਸਾਫ਼ "ਸਲੋਕ ਕਬੀਰ ਜੀ" ਹੈ। ਮੌਜੂਦਾ ਸਲੋਕ ਦੇ ਨਾਲ 'ਮਹਲਾ' ਦਾ ਜ਼ਿਕਰ ਨਹੀਂ। ਪਰ 'ਗੂਜਰੀ ਕੀ ਵਾਰ ਮ: ੫' ਵਿਚੋਂ ਪ੍ਰਤੱਖ ਹੈ ਕਿ ਇਹ ਸਲੋਕ ਗੁਰੂ ਅਰਜਨ ਸਾਹਿਬ ਦਾ ਹੈ। ਇਸ ਸਲੋਕ ਦਾ ਕੇਂਦਰੀ ਭਾਵ ਉਹੀ ਹੈ ਜੋ ਇਸ ਤੋਂ ਅਗਾਂਹ ਦਰਜ ਹੋਏ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਦਾ ਹੈ।

SikhNet (Spanish)Nanak busca Tu Protección y Te observa siempre Presente, aquí y ahora.(1)

Open this shabad →

Shabad Guru Nanak Dev Ji Raag Maaroo

ਸਬਦ ॥

sabad |

Sant Singh KhalsaShabad:
Manmohan SinghA hymn.
Manmohan Singh (Punjabi)ਸ਼ਬਦ।
SikhNet (Spanish)Shabd

ਪਿਛਹੁ ਰਾਤੀ ਸਦੜਾ; ਨਾਮੁ ਖਸਮ ਕਾ ਲੇਹਿ ॥

pichhahu raatee sadarraa; naam khasam kaa lehi |

Sant Singh KhalsaThose who receive the call in the last hours of the night, chant the Name of their Lord and Master.
Manmohan SinghThey, who receive the call in the last watch of the night, meditate on their Lord's Name.
Manmohan Singh (Punjabi)ਜਿਨ੍ਹਾਂ ਨੂੰ ਰੈਣ ਦੇ ਪਿਛਲੇ ਪਹਿਰ ਵਿੰਚ ਹਾਕ ਪੈਂਦੀ ਹੈ, ਉਹ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ।
Fareedkot Teekaਪਿਛਲੀ ਰਾਤ੍ਰ ਪ੍ਰਤਖ੍ਯ ਵਾ ਪਿਛਲੀ ਅਵਸਥਾ ਵਾ ਕਲਜੁਗ ਵਾ ਮਾਨੁਖ ਜਨਮ ਬਿਖੇ ਜੀਵੋਂ ਕੋ ਇਹੁ (ਸਦੜਾ) ਉਪਦੇਸ਼ ਹੈ ਕਿ ਨਾਮ ਖਸਮ ਕਾ (ਲੇਹੁ) ਜਪੋ॥
Prof. Sahib Singhਜਿਨ੍ਹਾਂ (ਵਡ-ਭਾਗੀ) ਬੰਦਿਆਂ ਨੂੰ ਅੰਮ੍ਰਿਤ ਵੇਲੇ ਪਰਮਾਤਮਾ ਆਪ ਪਿਆਰ-ਭਰਿਆ ਸੱਦਾ ਭੇਜਦਾ ਹੈ (ਪ੍ਰੇਰਨਾ ਕਰਦਾ ਹੈ) ਉਹ ਉਸ ਵੇਲੇ ਉੱਠ ਕੇ ਖਸਮ-ਪ੍ਰਭੂ ਦਾ ਨਾਮ ਲੈਂਦੇ ਹਨ।

ਪਦ ਅਰਥ ਪਿਛਹੁ ਰਾਤੀ = ਪਿਛਲੀ ਰਾਤੇ, ਅੰਮ੍ਰਿਤ ਵੇਲੇ। ਸਦੜਾ = ਪਿਆਰਾ ਸੱਦਾ। ਲੇਹਿ = ਉਹ ਮਨੁੱਖ ਲੈਂਦੇ ਹਨ।

SikhNet (Spanish)Aquéllos que responden al Llamado en las horas de la noche, cantan el Nombre del Señor

ਖੇਮੇ ਛਤ੍ਰ ਸਰਾਇਚੇ; ਦਿਸਨਿ ਰਥ ਪੀੜੇ ॥

kheme chhatr saraaeiche; disan rath peerre |

Sant Singh KhalsaTents, canopies, pavilions and carriages are prepared and made ready for them.
Manmohan SinghFor them ever ready are seen the tents umbrellas, pavilions and carriages.
Manmohan Singh (Punjabi)ਉਨ੍ਹਾਂ ਲਈ ਸਦਾ ਤਿਆਰ ਵੇਖੇ ਜਾਂਦੇ ਹਨ ਤੰਬੂਚਉਰ, ਛਤ੍ਰ, ਕਨਾਤਾਂ ਅਤੇ ਗੱਡੀਆਂ।
Fareedkot Teekaਖਿਮਾਂ ਰੂਪ (ਖੇਮੇ) ਚੰਦੋਏ, ਜਸ ਰੂਪ ਛਤ੍ਰ ਔ ਭਗਤੀ ਰੂਪ (ਸਰਾਇਚੇ) ਕਨਾਤਾਂ; ਵਾ ਸ੍ਰਵਣ, ਮਨਨ, ਨਿਧ੍ਯਾਸਨ, ਏਹੁ ਸਭ (ਰਬ) ਗ੍ਯਾਨ ਕੇ (ਪੀੜੇ) ਦ੍ਰਿੜ ਸਾਧਨ ਦੇਖੀਤੇ ਹੈਂ॥
Prof. Sahib Singhਤੰਬੂ, ਛੱਤਰ, ਕਨਾਤਾਂ ਰਥ (ਉਹਨਾਂ ਦੇ ਦਰ ਤੇ ਹਰ ਵੇਲੇ) ਤਿਆਰ ਦਿੱਸਦੇ ਹਨ।

ਪਦ ਅਰਥ ਖੇਮੇ = ਖ਼ੈਮੇ, ਤੰਬੂ। ਸਰਾਇਚੇ = ਕਨਾਤਾਂ। ਦਿਸਨਿ = ਦਿੱਸਦੇ ਹਨ। ਰਥ ਪੀੜੇ = ਤਿਆਰ ਰਥ।

SikhNet (Spanish)y Maestro, carrozas, doseles, casas y mansiones son preparadas y alistadas para ellos.

ਜਿਨੀ. ਤੇਰਾ ਨਾਮੁ ਧਿਆਇਆ; ਤਿਨ ਕਉ ਸਦਿ ਮਿਲੇ ॥੧॥

jinee. teraa naam dhiaaeaa; tin kau sad mile |1|

Sant Singh KhalsaYou send out the call, Lord, to those who meditate on Your Name. ||1||
Manmohan SinghThey who remember Thy Name, O Lord; them Thou callest in Thine presence.
Manmohan Singh (Punjabi)ਜੋਂ ਤੈਂਡੇ ਨਾਮ ਦਾ ਸਿਮਰਨ ਕਰਦੇ ਹਨ ਹੇ ਸੁਆਮੀ; ਉਨ੍ਹਾਂ ਨੂੰ ਤੂੰ ਆਪਣੀ ਹਜੂਰੀ ਵਿੱਚ ਸੱਦ ਲੈਂਦਾ ਹੈਂ।
Fareedkot Teekaਜਿਨੋਂ ਨੇ ਤੇਰਾ ਨਾਮ ਧਿਆਇਆ ਹੈ, ਤਿਨ ਕੋ ਸਤਸੰਗ ਮੇਂ (ਸਦਿ) ਬੁਲਾਇ ਕਰ ਵਾ ਸੀਘਰ ਹੀ ਇਹੁ ਸਾਧਨ ਮਿਲਤੇ ਹੈਂ॥੧॥
Prof. Sahib Singhਇਹ ਸਾਰੇ (ਦੁਨੀਆ ਦੀ ਮਾਣ-ਵਡਿਆਈ ਦੇ ਪਦਾਰਥ) ਉਹਨਾਂ ਨੂੰ ਆਪਣੇ ਆਪ ਆ ਮਿਲਦੇ ਹਨ, ਜਿਨ੍ਹਾਂ ਨੇ (ਹੇ ਪ੍ਰਭੂ!) ਤੇਰਾ ਨਾਮ ਸਿਮਰਿਆ ਹੈ ॥੧॥

ਪਦ ਅਰਥ ਸਦਿ = ਸੱਦ ਕੇ, ਵਾਜ ਮਾਰ ਕੇ, ਆਪਣੇ ਆਪ। ਮਿਲੇ = ਮਿਲ ਪੈਂਦੇ ਹਨ ॥੧॥

SikhNet (Spanish)Mandas Tu Mensaje, oh Señor, a quienes meditan en Tu Nombre.(1)

ਬਾਬਾ; ਮੈ ਕਰਮਹੀਣ ਕੂੜਿਆਰ ॥

baabaa; mai karamaheen koorriaar |

Sant Singh KhalsaFather, I am unfortunate, a fraud.
Manmohan SinghO Father I am ill-destined and false.
Manmohan Singh (Punjabi)ਹੇ ਪਿਤਾ! ਮੈਂ ਨਿਕਰਮਣ ਅਤੇ ਕੂੜਾ ਹਾਂ।
Fareedkot Teekaਹੇ (ਬਾਬਾ) ਵਡੇ ਪਰਮੇਸੁਰ! ਮੈਂ ਸੁਭ ਕਰਮੋਂ ਤੇ (ਹੀਣ) ਝੂਠਾ ਹੂੰ॥
Prof. Sahib Singh(ਪਰ) ਹੇ ਪ੍ਰਭੂ! ਮੈਂ ਮੰਦ-ਭਾਗੀ (ਹੀ ਰਿਹਾ), ਮੈਂ ਕੂੜੇ ਪਦਾਰਥਾਂ ਦੇ ਵਣਜ ਹੀ ਕਰਦਾ ਰਿਹਾ।

ਪਦ ਅਰਥ ਬਾਬਾ = ਹੇ ਪ੍ਰਭੂ! ਕਰਮਹੀਣ = ਭਾਗ-ਹੀਣ, ਮੰਦ-ਭਾਗੀ। ਕੂੜਿਆਰ = ਕੂੜੇ ਪਦਾਰਥਾਂ ਦਾ ਹੀ ਵਣਜ ਕਰਨ ਵਾਲਾ।

SikhNet (Spanish)Padre, soy desafortunado y vivo en el fraude, no encontré Tu Nombre,

ਨਾਮੁ. ਨ ਪਾਇਆ ਤੇਰਾ; ਅੰਧਾ ਭਰਮਿ ਭੂਲਾ. ਮਨੁ ਮੇਰਾ ॥੧॥ ਰਹਾਉ ॥

naam. na paaeaa teraa; andhaa bharam bhoolaa. man meraa |1| rahaau |

Sant Singh KhalsaI have not found Your Name; my mind is blind and deluded by doubt. ||1||Pause||
Manmohan SinghThy Name, I have obtained not. My mind is blind and is gone astray in doubt. Pause.
Manmohan Singh (Punjabi)ਮੈਨੂੰ ਤੇਰਾ ਨਾਮ ਪ੍ਰਾਪਤ ਨਹੀਂ ਹੋਇਆ। ਮੇਰਾ ਮਨੂਆ ਅੰਨ੍ਹਾਂ ਹੈ ਅਤੇ ਸੰਦੇਹ ਅੰਦਰ ਕੁਰਾਹੇ ਪਿਆ ਹੋਇਆ ਹੈ। ਠਹਿਰਾਉ।
Fareedkot Teekaਨਾਮ ਜੋ ਤੇਰਾ ਗੁਰਾਂ ਦੁਆਰਿਓਂ ਨਹੀਂ ਪਾਇਆ, ਇਸੀ ਤੇ ਮੇਰਾ ਅਗ੍ਯਾਨੀ ਮਨ ਭਰਮ ਮੇਂ ਭੂਲਾ ਹੂਆ ਫਿਰਤਾ ਹੈ॥੧॥ ਰਹਾਉ ॥
Prof. Sahib Singh(ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਹੋਇਆ ਮੇਰਾ ਮਨ (ਮਾਇਆ ਦੀ ਖ਼ਾਤਰ) ਭਟਕਣਾ ਵਿਚ ਹੀ ਕੁਰਾਹੇ ਪਿਆ ਰਿਹਾ, ਤੇ ਮੈਂ ਤੇਰਾ ਨਾਮ ਪ੍ਰਾਪਤ ਨਾਹ ਕਰ ਸਕਿਆ ॥੧॥ ਰਹਾਉ ॥

ਪਦ ਅਰਥ ਅੰਧਾ = ਅੰਨ੍ਹਾ। ਭਰਮਿ = ਭਟਕਣਾ ਵਿਚ ॥੧॥ ਰਹਾਉ ॥

SikhNet (Spanish)y mi mente se encuentra ciega y perdida en la duda.(1-Pausa)

ਸਾਦ ਕੀਤੇ, ਦੁਖ ਪਰਫੁੜੇ; ਪੂਰਬਿ ਲਿਖੇ ਮਾਇ ॥

saad keete, dukh parafurre; poorab likhe maae |

Sant Singh KhalsaI have enjoyed the tastes, and now my pains have come to fruition; such is my pre-ordained destiny, O my mother.
Manmohan SinghI have enjoyed revelments and so my miseries have flowered. Such was the primal writ, O my mother.
Manmohan Singh (Punjabi)ਮੈਂ ਰੰਗਰਲੀਆਂ ਮਾਣੀਆਂ ਹਨ, ਤੇ ਇਸ ਲਈ ਮੇਰੀਆਂ ਮੁਸੀਬਤਾਂ ਪ੍ਰਫੁੱਲਤਾ ਥੀ ਗਈਆਂ ਹਨ। ਐਸੀ ਹੀ ਸੀ ਪੂਰਬਲੀ ਲਿਖਤਾਕਾਰ, ਹੇ ਮੇਰੀ ਮਾਤਾ!
Fareedkot Teekaਜਿਤਨੇ ਰਸੋਂ ਕੇ ਸਵਾਦ ਭੋਗਣੇ ਕੀਤੇ ਤਿਤਨੇ ਹੀ ਦੁਖ (ਪਰਫੁੜੇ) ਪਰਫੁਲਤ ਹੂਏ, ਭਾਵ ਪ੍ਰਾਪਤ ਹੂਏ। ਹੇ (ਮਾਇ) ਮਾਇਆਪਤੀ ਪਰਮੇਸੁਰ! ਪੂਰਬ ਲਿਖੇ ਕੇ ਅਨੁਸਾਰ॥
Prof. Sahib Singhਹੇ ਮਾਂ! ਮੈਂ ਦੁਨੀਆ ਦੇ ਅਨੇਕਾਂ ਪਦਾਰਥਾਂ ਦੇ ਸੁਆਦ ਮਾਣਦਾ ਰਿਹਾ, ਹੁਣ ਤੋਂ ਪਹਿਲੇ ਸਾਰੇ ਬੇਅੰਤ ਲੰਮੇ ਜੀਵਨ-ਸਫ਼ਰ ਵਿਚ ਕੀਤੇ ਕਰਮਾਂ ਦੇ ਸੰਸਕਾਰ ਮੇਰੇ ਮਨ ਵਿਚ ਉੱਕਰਦੇ ਗਏ (ਤੇ ਉਹਨਾਂ ਭੋਗਾਂ ਦੇ ਇਵਜ਼ ਵਿਚ ਮੇਰੇ ਵਾਸਤੇ) ਦੁੱਖ ਵਧਦੇ ਗਏ।

ਪਦ ਅਰਥ ਸਾਦ = (ਅਨੇਕਾਂ ਪਦਾਰਥਾਂ ਦੇ) ਸੁਆਦ। ਪਰਫੁੜੇ = ਪ੍ਰਫੁੱਲਤ ਹੋਏ, ਵਧਦੇ ਗਏ। ਪੂਰਬਿ = ਪੂਰਬ ਵਿਚ, ਹੁਣ ਤੋਂ ਪਹਿਲੇ ਸਾਰੇ ਜਨਮਾਂ ਜਨਮਾਂਤਰਾਂ ਦੇ ਜੀਵਨ ਵਿਚ। ਲਿਖੇ = ਕੀਤੇ ਕਰਮਾਂ ਦੇ ਸੰਸਕਾਰ ਮਨ ਵਿਚ ਉੱਕਰੇ ਗਏ। ਮਾਇ = ਹੇ ਮਾਂ!

SikhNet (Spanish)Gozaba tanto de los placeres mundanos que mis aflicciones florecieron,

ਸੁਖ ਥੋੜੇ. ਦੁਖ ਅਗਲੇ; ਦੂਖੇ ਦੂਖਿ ਵਿਹਾਇ ॥੨॥

sukh thorre. dukh agale; dookhe dookh vihaae |2|

Sant Singh KhalsaNow my joys are few, and my pains are many. In utter agony, I pass my life. ||2||
Manmohan SinghNow my joys are few and pains plentiful. In extreme agony I pass my life.
Manmohan Singh (Punjabi)ਹੁਣ ਮੇਰੀਆਂ ਖੁਸ਼ੀਆਂ ਥੋੜੀਆਂ ਹਨ ਅਤੇ ਦੁਖੜੇ ਬਹੁਤੇ। ਤਾਢੀ ਤਕਲਫ਼ਿ ਅੰਦਰ ਮੈਂ ਆਪਣਾ ਜੀਵਨ ਬਤੀਤ ਕਰਦਾ ਹਾਂ।
Fareedkot Teekaਰਸੋਂ ਮੇਂ ਸੁਖ ਤੋ ਥੋੜੇ ਹੈਂ ਦੁਖ (ਅਗਲੇ) ਬਹੁਤ ਹੈਂ, ਔ ਇਸ ਲੋਕ ਮੇਂ ਭੀ ਦੁਖ ਹੀ ਦੁਖ ਮੇਂ ਅਵਸਥਾ ਬੀਤਤੀ ਹੈ॥੨॥
Prof. Sahib Singhਸੁਖ ਤਾਂ ਥੋੜੇ ਹੀ ਮਾਣੇ, ਪਰ ਦੁੱਖ ਬੇਅੰਤ ਉਗਮ ਪਏ, ਹੁਣ ਮੇਰੀ ਉਮਰ ਦੁੱਖ ਵਿਚ ਹੀ ਗੁਜ਼ਰ ਰਹੀ ਹੈ ॥੨॥

ਪਦ ਅਰਥ ਅਗਲੇ = ਬਹੁਤੇ। ਦੂਖੇ ਦੂਖਿ = ਦੂਖਿ ਹੀ ਦੂਖਿ, ਦੁੱਖ ਹੀ ਦੁੱਖ ਵਿਚ ॥੨॥

SikhNet (Spanish)pues tal era el escrito del pasado, y ahora mis disfrutes son pocos, mis infortunios son muchos, y paso mis días en pena.

ਵਿਛੁੜਿਆ ਕਾ ਕਿਆ ਵੀਛੁੜੈ; ਮਿਲਿਆ ਕਾ ਕਿਆ ਮੇਲੁ ॥

vichhurriaa kaa kiaa veechhurrai; miliaa kaa kiaa mel |

Sant Singh KhalsaWhat separation could be worse than separation from the Lord? For those who are united with Him, what other union can there be?
Manmohan SinghThey, who are separated from God, what worse separation can they suffer? They who are united with the Lord, what other union is left for them?
Manmohan Singh (Punjabi)ਜੋ ਰੱਬ ਨਾਲੋਂ ਵਿਛੋੜੇ ਹਨ, ਉਨ੍ਹਾਂ ਨੂੰ ਹੋਰ ਕਿਹੜਾ ਵਧੇਰਾ ਬੁਰਾ ਵਿਛੋੜਾ ਵਾਪਰ ਸਕਦਾ ਹੈ? ਜੋ ਸੁਆਮੀ ਨਾਲ ਮਿਲ ਗਏ ਹਨ ਉਨ੍ਹਾਂ ਲਈ ਹੋਰ ਕਿਹੜਾ ਮਿਲਾਪ ਬਾਕੀ ਰਹਿ ਗਿਆ ਹੈ।
Fareedkot Teekaਹੇ ਹਰੀ! ਏਹੁ ਕਿਰਪਾ ਕਰੋ ਜੋ ਸਤਸੰਗਤ ਸੇ ਵਿਛੜੇ ਹੈਂ ਤਿਨੋਂ ਸੇ ਵੀਛੜੀਏ, ਭਾਵ ਉਨ ਕਾ ਮਿਲਾਪ ਨਾ ਕਰੀਏ। ਜੋ ਸੰਤ ਸੰਗ ਮੇਂ ਮਿਲੇ ਹੂਏ ਹੈਂ ਤਿਨ ਕਾ ਮੇਲੁ ਕਰੀਏ, ਭਾਵ ਤਿਨ ਕੇ ਮੇਲ ਕੋ ਕਬੀ ਨਾ ਤਿਆਗੀਏ; ਵਾ ਜੋ ਤੇਰੇ ਸੇ ਵਿਛੜੇ ਹੂਏ, ਭਾਵ ਅਗ੍ਯਾਨੀ ਹੈਂ ਤਿਨ ਕਾ ਕੀ ਵਿਛੁੜਨਾਂ ਹੈ ਵਹੁ ਸਦਾ ਵਿਛੁੜੇ ਹੂਏ ਹੈਂ। ਜੋ ਮਿਲੇ ਹੂਏ, ਭਾਵ ਗ੍ਯਾਨੀ ਹੈਂ ਤਿਨ ਕਾ ਮੇਲ ਕ੍ਯਾ ਕਰਨਾ ਹੈ। ਭਾਵ ਵਹੁ ਤੇਰਾ ਸਰੂਪ ਹੀ ਹੈ, ਭਾਵ ਅਸਮਦਾਦਿ ਜਗ੍ਯਾਸੀਆਂ ਕੌ ਮਿਲਾਈਏ॥
Prof. Sahib Singhਉਹਨਾਂ ਬੰਦਿਆਂ ਦਾ ਜੋ ਪਰਮਾਤਮਾ ਨਾਲੋਂ ਵਿਛੁੜੇ ਹੋਏ ਹਨ ਹੋਰ ਕਿਸ ਪਿਆਰੇ ਪਦਾਰਥ ਨਾਲੋਂ ਵਿਛੋੜਾ ਹੈ? (ਸਭ ਤੋਂ ਕੀਮਤੀ ਪਦਾਰਥ ਤਾਂ ਹਰਿ-ਨਾਮ ਹੀ ਸੀ ਜਿਸ ਤੋਂ ਉਹ ਵਿਛੁੜ ਗਏ)। ਉਹਨਾਂ ਜੀਵਾਂ ਦਾ ਜੋ ਪ੍ਰਭੂ-ਚਰਨਾਂ ਵਿਚ ਜੁੜੇ ਹੋਏ ਹਨ ਹੋਰ ਕਿਸ ਸ੍ਰੇਸ਼ਟ ਪਦਾਰਥ ਨਾਲ ਮੇਲ ਬਾਕੀ ਰਹਿ ਗਿਆ? (ਉਹਨਾਂ ਨੂੰ ਹੋਰ ਕਿਸੇ ਪਦਾਰਥ, ਲੋੜ ਹੀ ਨਾਹ ਰਹਿ ਗਈ)।

ਪਦ ਅਰਥ ਵਿਛੁੜਿਆ ਕਾ = ਉਹਨਾਂ ਬੰਦਿਆਂ ਦਾ ਜੋ ਪਰਮਾਤਮਾ ਤੋਂ ਵਿਛੁੜੇ ਹੋਏ ਹਨ। ਕਿਆ ਵੀਛੁੜੇ = ਹੋਰ ਕਿਸ ਪਿਆਰੇ ਪਦਾਰਥ ਨਾਲੋਂ ਵਿਛੋੜਾ ਹੋਣਾ ਹੈ? ਮਿਲਿਆ ਕਾ = ਉਹਨਾਂ ਜੀਵਾਂ ਦਾ ਜੋ ਪ੍ਰਭੂ-ਚਰਨਾਂ ਵਿਚ ਜੁੜੇ ਹੋਏ ਹਨ। ਕਿਆ ਮੇਲੁ = ਹੋਰ ਕਿਸ ਸ੍ਰੇਸ਼ਟ ਪਦਾਰਥ ਨਾਲ ਮੇਲ ਬਾਕੀ ਰਹਿ ਗਿਆ?

SikhNet (Spanish)A los que están separados de Dios, ¿qué otra separación les podría afligir más? Oh, ¡qué Maravillosa es esa Unión de aquéllos que permanecen unidos.

ਸਾਹਿਬੁ ਸੋ ਸਾਲਾਹੀਐ; ਜਿਨਿ ਕਰਿ ਦੇਖਿਆ ਖੇਲੁ ॥੩॥

saahib so saalaaheeai; jin kar dekhiaa khel |3|

Sant Singh KhalsaPraise the Lord and Master, who, having created this play, beholds it. ||3||
Manmohan SinghPraise thou the Lord, who creating the world-play, is beholding it.
Manmohan Singh (Punjabi)ਤੂੰ ਉਸ ਸੁਆਮੀ ਦੀ ਸਿਫ਼ਤ-ਸਨਾ ਕਰ, ਜੋ ਜਗਤ ਖੇਡ ਨੂੰ ਰਚ ਕੇ ਇਸ ਨੂੰ ਵੇਖ ਰਿਹਾ ਹੈ।
Fareedkot Teekaਜਿਸ ਨੇ ਇਹੁ ਸੰਸਾਰ ਖੇਲ ਕਰ ਕੇ ਦਖਿਆ ਹੈ ਤਿਸ ਸਾਹਿਬ ਕੌ ਸਲਾਹੀਏ॥੩॥☬ਸੰਸਾਰ ਕੋ ਆਗਮਾਂਪਾਈ ਦਿਖਾਵਤੇ ਹੈਂ:
Prof. Sahib Singhਸਦਾ ਉਸ ਮਾਲਕ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ਜਿਸ ਨੇ ਇਹ ਜਗਤ-ਤਮਾਸ਼ਾ ਰਚਿਆ ਹੈ ਤੇ ਰਚ ਕੇ ਇਸ ਦੀ ਸੰਭਾਲ ਕਰ ਰਿਹਾ ਹੈ ॥੩॥

ਪਦ ਅਰਥ ਜਿਨਿ = ਜਿਨਿ (ਸਾਹਿਬ) ਨੇ। ਕਰਿ = ਕਰ ਕੇ, ਰਚ ਕੇ। ਖੇਲੁ = ਤਮਾਸ਼ਾ, ਜਗਤ-ਰਚਨਾ ॥੩॥

SikhNet (Spanish)Alabemos a nuestro Dios, Quien lo creó todo y está observando Su Obra.(3)

ਸੰਜੋਗੀ ਮੇਲਾਵੜਾ; ਇਨਿ ਤਨਿ ਕੀਤੇ ਭੋਗ ॥

sanjogee melaavarraa; in tan keete bhog |

Sant Singh KhalsaBy good destiny, this union comes about; this body enjoys its pleasures.
Manmohan SinghThrough good deeds, human birth s is obtained and in this life the body enjoys worldly relishes.
Manmohan Singh (Punjabi)ਸ਼ੁਭ ਅਮਲਾਂ ਰਾਹੀਂ ਮਨੁਖੀ ਜਨਮ ਪ੍ਰਾਪਤ ਹੁੰਦਾ ਹੈ ਅਤੇ ਇਸ ਜੀਵਨ ਵਿੱਚ ਦੇਹ ਸੰਸਾਰੀ ਸੁਆਦ ਮਾਨਦੀ ਹੈ।
Fareedkot Teekaਪੂਰਬ ਸੰਜੋਗ ਸੇਂ ਇਨੋਂ ਕੇ ਸਾਥ ਮਿਲਾਪ ਹੋਤਾ ਹੈ। ਜਬ ਸੰਜੋਗ ਨੇ ਮਿਲਾਇਆ ਤੌ (ਇਨਿ) ਇਸ ਜੀਵ ਨੇ ਇਸ ਸਰੀਰ ਕਰ ਅਨੇਕ ਪ੍ਰਕਾਰ ਕੇ ਭੋਗ ਕੀਏ॥
Prof. Sahib Singhਪਰਮਾਤਮਾ ਦੀ ਬਖ਼ਸ਼ਸ਼ ਦੇ ਸੰਜੋਗ ਨਾਲ ਇਸ ਮਨੁੱਖਾ ਸਰੀਰ ਨਾਲ ਸੋਹਣਾ ਮਿਲਾਪ ਹੋਇਆ ਸੀ, ਪਰ ਇਸ ਸਰੀਰ ਵਿਚ ਆ ਕੇ ਮਾਇਕ ਪਦਾਰਥਾਂ ਦੇ ਰਸ ਹੀ ਮਾਣਦੇ ਰਹੇ।

ਪਦ ਅਰਥ ਸੰਜੋਗੀ = ਸੰਜੋਗਾਂ ਨਾਲ, ਪਰਮਾਤਮਾ ਦੀ ਬਖ਼ਸ਼ਸ਼ ਦੇ ਸੰਜੋਗ ਨਾਲ। ਮੇਲਾਵੜਾ = ਸੋਹਣਾ ਮਿਲਾਪ, ਮਨੁੱਖਾ ਸਰੀਰ ਨਾਲ ਸੋਹਣਾ ਮਿਲਾਪ। ਇਨਿ = ਇਸ ਦੀ ਰਾਹੀਂ। ਤਨਿ = ਤਨ ਦੀ ਰਾਹੀਂ। ਇਨਿ ਤਨਿ = ਇਸ ਤਨ ਦੀ ਰਾਹੀਂ, ਇਸ ਮਨੁੱਖਾ ਸਰੀਰ ਵਿਚ ਆ ਕੇ। ਭੋਗ = ਮਾਇਕ ਪਦਾਰਥਾਂ ਦੇ ਰਸਾਂ ਦੇ ਆਨੰਦ।

SikhNet (Spanish)Por una buena fortuna somos unidos a Dios, con cuerpo humano, pero nuestro cuerpo quiere permanecer en el vicio, por eso nuestra unión se rompe

ਵਿਜੋਗੀ ਮਿਲਿ ਵਿਛੁੜੇ; ਨਾਨਕ. ਭੀ ਸੰਜੋਗ ॥੪॥੧॥

vijogee mil vichhurre; naanak. bhee sanjog |4|1|

Sant Singh KhalsaThose who have lost their destiny, suffer separation from this union. O Nanak, they may still be united once again! ||4||1||
Manmohan SinghThey whose destiny's sun has set even obtaining the human birth, they remain separated from God. But still, O Nanak, there is hope of their union with the Lord.
Manmohan Singh (Punjabi)ਜਿਨ੍ਹਾਂ ਦੀ ਪ੍ਰਾਲਬਧ ਦਾ ਸੂਰਜ ਡੁੱਬ ਗਿਆ ਹੈ; ਉਹ ਮਨੁੱਖੀ ਜਨਮ ਪਾ ਕੇ ਵੀ ਵਾਹਿਗੁਰੂ ਨਾਲੋਂ ਵਿਛੜੇ ਰਹਿੰਦੇ ਹਨ। ਪਰ ਤਾਂ ਭੀ, ਹੇ ਨਾਨਕ! ਉਨ੍ਹਾਂ ਦੀ ਸੁਆਮੀ ਨਾਲ ਮਿਲਾਪ ਦੀ ਉਮੈਦ ਹੈ।
Fareedkot Teekaਜਬ ਬਿਜੋਗ ਕੇ ਕਰਮ ਆਏ ਤੋ ਆਪ ਮੇਂ ਜੋ ਮਿਲੇ ਹੂਏ ਥੇ, ਸੋ ਬੀਛੜੇ। ਸ੍ਰੀ ਗੁਰੂ ਜੀ ਕਹਤੇ ਹੈਂ: ਜਬ ਫੇਰ ਸੰਜੋਗ ਕੇ ਕਰਮ ਆਵਤੇ ਹੈਂ ਤੌ ਫੇਰ ਭੀ ਮੇਲ ਹੋ ਜਾਤਾ ਹੈ। ਇਸੀ ਪ੍ਰਕਾਰ ਇਹੁ ਸੰਸਾਰ ਆਗਮਾਪਾਈ ਹੈ। ਜਿਤਨਾ ਚਿਰੁ ਸਤਿਸੰਗੁ ਨਹੀਂ ਕਰਤਾ ਇਤਨਾ ਕਾਲ ਤੇਰੇ ਸੇ ਵ੍ਯੋਗੀ ਰਹਿਤੇ ਹੈਂ॥੪॥੧॥☬ਗੁਰੂ ਜੀ ਕੇ ਸਾਸ ਸਹੁਰਾ ਔਰ ਲੋਕਾਂ ਕੋ ਸੰਗ ਲੈਕਰ ਸੁਲਤਾਨ ਪੁਰ ਮੇਂ ਆਕੇ ਗੁਰੂ ਜੀ ਕੋ ਕਹਣੇ ਲਗੇ, 'ਤੈਨੇ ਘਰੁ ਕਿਉਂ ਛੋਡਿਆ ਹੈ ਅਰ ਮਸਾਣਾਂ ਮੇਂ ਕਿਉਂ ਆਨ ਬੈਠੇ ਹੋ'? ਚੰਦੋ ਸਾਸ ਕੇ ਬਹਾਨੇ ਕਰ ਬੈਰਾਗੁ ਜਨਕ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਜਦੋਂ ਉਸ ਦੀ ਰਜ਼ਾ ਵਿਚ ਮੌਤ ਆਈ, ਮਨੁੱਖਾ ਸਰੀਰ ਨਾਲੋਂ ਵਿਛੋੜਾ ਹੋ ਗਿਆ, (ਪਰ ਮਾਇਕ ਪਦਾਰਥਾਂ ਦੇ ਹੀ ਭੋਗਾਂ ਦੇ ਕਾਰਨ) ਮੁੜ ਮੁੜ ਅਨੇਕਾਂ ਜਨਮਾਂ ਦੇ ਗੇੜ ਲੰਘਣੇ ਪਏ ॥੪॥੧॥

ਪਦ ਅਰਥ ਮਿਲਿ = ਮਿਲ ਕੇ, ਮਨੁੱਖਾ ਸਰੀਰ ਨੂੰ ਮਿਲ ਕੇ। ਵਿਜੋਗੀ = ਵਿਜੋਗ ਦੇ ਕਾਰਨ, ਪਰਮਾਤਮਾ ਦੀ ਵਿਜੋਗ-ਸੱਤਾ ਦੇ ਕਾਰਨ, ਮੌਤ ਦੇ ਕਾਰਨ। ਭੀ = ਮੁੜ ਮੁੜ। ਸੰਜੋਗ = ਅਨੇਕਾਂ ਸੰਜੋਗ, ਅਨੇਕਾਂ ਜਨਮਾਂ ਦੇ ਸੰਜੋਗ, ਅਨੇਕਾਂ ਜਨਮਾਂ ਦੇ ਗੇੜ ॥੪॥੧॥

SikhNet (Spanish)y nos derrumbamos, pero mira, todavía hay esperanza de una Reunión para todos.(4-1)

Open this shabad →

Shabad Guru Nanak Dev Ji Raag Maaroo continues on Ang 990

ਮਾਰੂ ਮਹਲਾ ੧ ॥

maaroo mahalaa 1 |

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਮਿਲਿ ਮਾਤ ਪਿਤਾ; ਪਿੰਡੁ ਕਮਾਇਆ ॥

mil maat pitaa; pindd kamaaeaa |

Sant Singh KhalsaThe union of the mother and father brings the body into being.
Manmohan SinghThe union of mother and father brigs the body into being.
Manmohan Singh (Punjabi)ਮਾਤਾ ਪਿਤਾ ਦੇ ਮਿਲਾਪ ਤੋਂ ਦੇਹੀ ਉਤਪੰਨ ਹੁੰਦੀ ਹੈ।
Fareedkot Teekaਮਾਤਾ ਪਿਤਾ ਕੇ ਮਿਲਨੇ ਸੇ ਇਹੁ ਸਰੀਰ (ਕਮਾਇਆ) ਉਤਪਤਿ ਕੀਆ ਹੈ॥
Prof. Sahib Singh(ਜਿਸ ਕਰਤਾਰ ਦੀ ਰਜ਼ਾ ਅਨੁਸਾਰ) ਤੇਰੇ ਮਾਂ ਪਿਉ ਨੇ ਮਿਲ ਕੇ ਤੇਰਾ ਸਰੀਰ ਬਣਾਇਆ,

ਪਦ ਅਰਥ ਮਿਲਿ = ਮਿਲ ਕੇ। ਪਿੰਡੁ = ਸਰੀਰ। ਕਮਾਇਆ = ਬਣਾਇਆ।

SikhNet (Spanish)La existencia del ser se da gracias a la unión del padre con la madre,

ਤਿਨਿ ਕਰਤੈ; ਲੇਖੁ ਲਿਖਾਇਆ ॥

tin karatai; lekh likhaaeaa |

Sant Singh KhalsaThe Creator inscribes upon it the inscription of its destiny.
Manmohan SinghOn that the Creator inscribed the writ of His will,
Manmohan Singh (Punjabi)ਉਸ ਉਤੇ ਸਿਰਜਣਹਾਰ ਨੇ ਆਪਣੀ ਰਜ਼ਾ ਦੀ ਲਿਖਤਾਕਾਰ ਉਕੱਰ ਦਿੱਤੀ।
Fareedkot Teekaਤਿਸ ਕਰਤੇ ਨੇ ਇਨ ਕੇ ਸਿਰ ਪਰ ਬ੍ਰਹਮਾ ਸੇ ਲੇਖੁ ਕਰਮ ਅਨੁਸਾਰ ਲਿਖਾਇਆ ਹੈ॥
Prof. Sahib Singhਉਸੇ ਕਰਤਾਰ ਨੇ (ਤੇਰੇ ਮੱਥੇ ਉਤੇ ਇਹ) ਲੇਖ (ਭੀ) ਲਿਖ ਦਿੱਤਾ,

ਪਦ ਅਰਥ ਤਿਨਿ = ਉਸ ਨੇ। ਕਰਤੈ = ਕਰਤਾਰ ਨੇ। ਤਿਨਿ ਕਰਤੈ = ਉਸ ਕਰਤਾਰ ਨੇ। ਲੇਖੁ = (ਤੇਰੇ ਕਰਨ-ਯੋਗ ਕੰਮ ਦੀ) ਲਿਖਤ।

SikhNet (Spanish)y nuestro Señor Creador inscribe en cada ser el escrito de Su Voluntad

ਲਿਖੁ; ਦਾਤਿ ਜੋਤਿ ਵਡਿਆਈ ॥

likh; daat jot vaddiaaee |

Sant Singh KhalsaAccording to this inscription, gifts, light and glorious greatness are received.
Manmohan SinghThis writ relates to the gifts, light and glory.
Manmohan Singh (Punjabi)ਇਹ ਲਿਖਤਾਕਾਰ, ਬਖਸ਼ਸ਼ਾਂ, ਪ੍ਰਕਾਸ਼ ਅਤੇ ਪ੍ਰਭਤਾ ਬਾਰੇ ਹੈ।
Fareedkot Teeka(ਜੋਤਿ) ਗ੍ਯਾਤ ਔ (ਦਾਤਿ) ਬਿਭੂਤੀ ਔ ਵਡਿਆਈ ਜੋ ਪ੍ਰਾਪਤਿ ਹੋਣੀ ਹੈ, ਓਹ ਪ੍ਰਮੇਸ੍ਵਰ ਨੇ ਪਹਿਲੇ ਹੀ ਲਿਖ ਦਈ ਹੈ॥
Prof. Sahib Singhਕਿ ਤੂੰ (ਜਗਤ ਵਿਚ ਜਾ ਕੇ) ਜੋਤਿ-ਰੂਪ ਪ੍ਰਭੂ ਦੀਆਂ ਬਖ਼ਸ਼ਸ਼ਾਂ ਚੇਤੇ ਕਰੀਂ ਤੇ ਉਸ ਦੀ ਸਿਫ਼ਤ-ਸਾਲਾਹ ਭੀ ਕਰੀਂ (ਸਿਫ਼ਤ-ਸਾਲਾਹ ਦੇ ਲੇਖ ਆਪਣੇ ਅੰਦਰ ਲਿਖਦਾ ਰਹੀਂ)।

ਪਦ ਅਰਥ ਲਿਖੁ = (ਹੇ ਜੀਵ!) ਤੂੰ ਲਿਖ। ਦਾਤਿ = (ਪਰਮਾਤਮਾ ਦੀਆਂ) ਬਖ਼ਸ਼ਸ਼ਾਂ। ਵਡਿਆਈ = ਸਿਫ਼ਤ-ਸਾਲਾਹ।

SikhNet (Spanish)y ese escrito bendito es de Luz y Gloria.

ਮਿਲਿ ਮਾਇਆ; ਸੁਰਤਿ ਗਵਾਈ ॥੧॥

mil maaeaa; surat gavaaee |1|

Sant Singh KhalsaJoining with Maya, the spiritual consciousness is lost. ||1||
Manmohan SinghAssociating with the riches, the mortal loses the Divine under standing.
Manmohan Singh (Punjabi)ਧਨ-ਦੌਲਤ ਦੀ ਸੁਹਬਤ ਰਾਹੀਂ ਪ੍ਰਾਨੀ ਈਸ਼ਵਰੀ ਗਿਆਤ ਨੂੰ ਗੁਆ ਲੈਂਦਾ ਹੈ।
Fareedkot Teekaਇਸ ਜੀਵ ਨੇ ਮਾਇਆ ਸਾਥ ਮਿਲ ਕੇ ਐਸੇ ਪ੍ਰਮੇਸ੍ਵਰ ਕੀ ਗਿਆਤ ਵਾ ਪ੍ਰੀਤੀ ਗਵਾਈ ਹੈ, ਭਾਵ ਪ੍ਰਮੇਸਰ ਸੇ ਬੇਮੁਖ ਹੋ ਰਹਾ ਹੈ॥੧॥
Prof. Sahib Singhਪਰ ਤੂੰ ਮਾਇਆ (ਦੇ ਮੋਹ) ਵਿਚ ਫਸ ਕੇ ਇਹ ਚੇਤਾ ਹੀ ਭੁਲਾ ਦਿੱਤਾ ॥੧॥

ਪਦ ਅਰਥ ਸੁਰਤਿ = ਅਕਲ, ਚੇਤਾ। ਗਵਾਈ = ਤੂੰ ਗਵਾ ਲਈ ॥੧॥

SikhNet (Spanish)Sin embargo, al estar contaminados por Maya, perdemos el sentido de la Discriminación de lo Real.(1)

ਮੂਰਖ ਮਨ; ਕਾਹੇ ਕਰਸਹਿ ਮਾਣਾ ॥

moorakh man; kaahe karaseh maanaa |

Sant Singh KhalsaO foolish mind, why are you so proud?
Manmohan SinghO Foolish man, why takes thou pride?
Manmohan Singh (Punjabi)ਹੇ ਬੇਵਕੂਫ ਬੰਦੇ! ਤੂੰ ਹੰਕਾਰ ਕਿਉਂ ਕਰਦਾ ਹੈਂ?
Fareedkot Teekaਹੇ ਮੂਰਖ ਮਨਾ! ਤੂੰ (ਮਾਣਾ) ਹੰਕਾਰੁ ਕਿਉਂ ਕਰਤਾ ਹੈਂ॥
Prof. Sahib Singhਹੇ (ਮੇਰੇ) ਮੂਰਖ ਮਨ! ਤੂੰ (ਇਹਨਾਂ ਦੁਨੀਆਵੀ ਮਲਕੀਅਤਾਂ ਦਾ) ਕਿਉਂ ਮਾਣ ਕਰਦਾ ਹੈਂ?

ਪਦ ਅਰਥ ਮਨ = ਹੇ ਮਨ! ਕਾਹੇ = ਕਿਉਂ? ਕਰਸਹਿ = ਤੂੰ ਕਰੇਂਗਾ, ਤੂੰ ਕਰਦਾ ਹੈਂ।

SikhNet (Spanish)Oh mente tonta, ¿por qué envolverse en el orgullo,

ਉਠਿ ਚਲਣਾ; ਖਸਮੈ ਭਾਣਾ ॥੧॥ ਰਹਾਉ ॥

autth chalanaa; khasamai bhaanaa |1| rahaau |

Sant Singh KhalsaYou shall have to arise and depart when it pleases your Lord and Master. ||1||Pause||
Manmohan SinghThou shalt arise and depart when the Lord so pleases. Pause.
Manmohan Singh (Punjabi)ਜਦ ਸੁਆਮੀ ਨੂੰ ਇਸ ਤਰ੍ਹਾਂ ਚੰਗਾ ਲੱਗਾ, ਤੂੰ ਖੜਾ ਹੋ ਟੁਰ ਵੰਝੇਗਾ। ਠਹਿਰਾਉ।
Fareedkot Teekaਜਬ ਖਸਮ ਦਾ (ਭਾਣਾ) ਹੁਕਮੁ ਹੂਆ, ਤਬ ਉਠ ਚਲਣਾ ਹੋਤਾ ਹੈ॥੧॥ ਰਹਾਉ ॥
Prof. Sahib Singh(ਜਦੋਂ) ਖਸਮ ਪ੍ਰਭੂ ਦਾ ਹੁਕਮ ਹੋਇਆ ਤਦੋਂ (ਇਹਨਾਂ ਨੂੰ ਛੱਡ ਕੇ ਜਗਤ ਤੋਂ) ਚਲੇ ਜਾਣਾ ਪਏਗਾ ॥੧॥ ਰਹਾਉ ॥

ਪਦ ਅਰਥ ਭਾਣਾ = ਰਜ਼ਾ, ਹੁਕਮ ॥੧॥ ਰਹਾਉ ॥

SikhNet (Spanish)cuando uno tiene que abandonar la escena conforme a la Voluntad del Señor?(1-Pausa)

ਤਜਿ ਸਾਦ; ਸਹਜ ਸੁਖੁ ਹੋਈ ॥

taj saad; sehaj sukh hoee |

Sant Singh KhalsaAbandon the tastes of the world, and find intuitive peace.
Manmohan SinghAbandon thou the worldly pleasures, that thou mayest obtain peace and poise.
Manmohan Singh (Punjabi)ਤੂੰ ਸੰਸਾਰੀ ਭੋਗ ਬਿਲਾਸਾਂ ਨੂੰ ਛੱਡ ਦੇ, ਤਾਂ ਜੋ ਤੈਨੂੰ ਆਰਾਮ ਅਤੇ ਅਡੋਲਤਾ ਪ੍ਰਾਪਤ ਹੋ ਜਾਣ।
Fareedkot Teekaਤਾਂ ਤੇ ਸ੍ਵਾਦੋਂ ਕੋ ਤਜ ਦੇਹੁ, ਇਸ ਤੇ ਅਚੁਤ ਸੁਖ ਕੀ ਪ੍ਰਾਪਤੀ ਹੋਵੇਗੀ॥
Prof. Sahib Singh(ਹੇ ਮਨ! ਤੂੰ ਘਰਾਂ ਦੀਆਂ ਮਲਕੀਅਤਾਂ ਵਿਚੋਂ ਸੁਖ-ਸ਼ਾਂਤੀ ਲੱਭਦਾ ਹੈਂ) ਮਾਇਆ ਦੇ ਸੁਆਦ ਛੱਡ ਕੇ ਆਤਮਕ ਅਡੋਲਤਾ ਦਾ ਆਨੰਦ ਪੈਦਾ ਹੋ ਸਕਦਾ ਹੈ।

ਪਦ ਅਰਥ ਤਜਿ = ਤਿਆਗ ਕੇ। ਸਾਦ = (ਮਾਇਆ ਦੇ) ਸੁਆਦ। ਸਹਜ ਸੁਖੁ = ਅਡੋਲਤਾ ਦਾ ਆਨੰਦ।

SikhNet (Spanish)Abandona entonces tu añoranza por los placeres para que seas bendecido con la Paz del Equilibrio,

ਘਰ ਛਡਣੇ; ਰਹੈ ਨ ਕੋਈ ॥

ghar chhaddane; rahai na koee |

Sant Singh KhalsaAll must abandon their worldly homes; no one remains here forever.
Manmohan SinghEveryone has to abandon his home None can stay here permanently.
Manmohan Singh (Punjabi)ਹਰ ਕਿਸੇ ਨੂੰ ਆਪਣਾ ਘਰ ਛੱਡਨਾ ਪਊਗਾ। ਕੋਈ ਭੀ ਏਥੇ ਪੱਕੇ ਤੌਰ ਉੱਤੇ ਠਹਿਰ ਨਹੀਂ ਸਕਦਾ।
Fareedkot Teekaਸਭ ਨੇ ਏਹੁ ਘਰ ਛੋਡਣੇ ਹੈਂ, ਇਨ ਘਰੋਂ ਮੈਂ ਕੋਈ ਨਹੀਂ ਰਹੇਗਾ॥☬ਚੰਦੋ ਨੇ ਕਹਾ, 'ਤੈਨੇ ਮੋਦੀ ਖਾਨਾ ਕਿਉਂ ਲੁਟਾਇ ਦੀਆ'? ਤਿਸੁ ਪਰ ਕਹਿਤੇ ਹੈਂ:
Prof. Sahib Singh(ਜਿਨ੍ਹਾਂ ਘਰਾਂ ਦੀਆਂ ਮਲਕੀਅਤਾਂ ਨੂੰ ਤੂੰ ਸੁਖ ਦਾ ਮੂਲ ਸਮਝ ਰਿਹਾ ਹੈਂ, ਇਹ) ਘਰ ਤਾਂ ਛੱਡ ਜਾਣੇ ਹਨ, ਕੋਈ ਭੀ ਜੀਵ (ਇਥੇ ਸਦਾ) ਟਿਕਿਆ ਨਹੀਂ ਰਹਿ ਸਕਦਾ।
SikhNet (Spanish)pues todos y cada uno tienen que abandonar su hogar y nadie se queda aquí por mucho tiempo.

ਕਿਛੁ ਖਾਜੈ; ਕਿਛੁ ਧਰਿ ਜਾਈਐ ॥

kichh khaajai; kichh dhar jaaeeai |

Sant Singh KhalsaEat some, and save the rest,
Manmohan SinghWe may eat some part and treasure up the rest,
Manmohan Singh (Punjabi)ਅਸੀਂ ਕੁਝ ਹਿੱਸਾ ਖਾ ਲਈਏ ਅਤੇ ਬਾਕੀ ਦਾ ਜਮ੍ਹਾਂ ਕਰ ਰਖੀਏ,
Fareedkot Teekaਕੁਛ ਖਾਵੀਏ ਪੁਨਃ ਕੁਛ (ਧਰਿ) ਰਖ ਭੀ ਜਾਈਐ ਅਰਥਾਤ ਉਸੀ ਘਰ ਉਸ ਦੇਹ ਮੇਂ ਫੇਰ ਨਹੀਂ ਆਵਣਾ ਹੈ॥
Prof. Sahib Singh(ਹੇ ਮੂਰਖ ਮਨ! ਤੂੰ ਸਦਾ ਇਹ ਸੋਚਦਾ ਹੈਂ ਕਿ) ਕੁਝ ਧਨ-ਪਦਾਰਥ ਖਾ-ਹੰਢਾ ਲਈਏ ਤੇ ਕੁਝ ਸਾਂਭ ਕੇ ਰੱਖੀ ਜਾਈਏ,

ਪਦ ਅਰਥ ਖਾਜੈ = ਖਾ ਲਈਏ, ਵਰਤ ਲਈਏ। ਧਰਿ = ਸਾਂਭ ਕੇ।

SikhNet (Spanish)Hemos gastado sólo parte de nuestros tesoros

ਜੇ ਬਾਹੁੜਿ; ਦੁਨੀਆ ਆਈਐ ॥੨॥

je baahurr; duneea aaeeai |2|

Sant Singh Khalsaif you are destined to return to the world again. ||2||
Manmohan Singhif we are to return to this world again.
Manmohan Singh (Punjabi)ਜੇਕਰ ਅਸੀਂ ਮੁੜ ਕੇ ਇਸ ਜਹਾਨ ਵਿੱਚ ਆਉਣਾ ਹੋਵੇ।
Fareedkot Teekaਜੇ ਫੇਰ ਦੁਨੀਆਂ ਮੇਂ ਇਨ ਘਰੋਂ ਬੀਚ ਆਵਣਾ ਹੋਵੈ॥੨॥
Prof. Sahib Singh(ਪਰ ਸਾਂਭ ਕੇ ਰੱਖ ਜਾਣ ਦਾ ਲਾਭ ਤਾਂ ਤਦੋਂ ਹੀ ਹੋ ਸਕਦਾ ਹੈ) ਜੇ ਮੁੜ (ਇਸ ਧਨ ਨੂੰ ਵਰਤਣ ਵਾਸਤੇ) ਜਗਤ ਵਿਚ ਆ ਸਕਣਾ ਹੋਵੇ ॥੨॥

ਪਦ ਅਰਥ ਬਾਹੁੜਿ = ਮੁੜ ॥੨॥

SikhNet (Spanish)y hemos guardado el resto como si fuéramos a regresar otra vez al mismo lugar en el mundo. (2)

ਸਜੁ ਕਾਇਆ; ਪਟੁ ਹਢਾਏ ॥

saj kaaeaa; patt hadtaae |

Sant Singh KhalsaHe adorns his body and ress in silk robes.
Manmohan SinghMan bedecks his body and dresses in silk.
Manmohan Singh (Punjabi)ਬੰਦਾ ਆਪਣੀ ਦੇਹ ਨੂੰ ਸਜਾਉਂਦਾ ਹੈ ਤੇ ਰੇਸ਼ਮ ਪਹਿਣਦਾ ਹੈ।
Fareedkot Teekaਸਜੁ ਅਰਥਾਤ ਨਵੀਨ ਵਾ (ਸਜੁ) ਬਨਾਇ ਕਰ ਬਸਤ੍ਰ ਸਰੀਰ ਪਰ ਹੰਡਾਵਤਾ ਹੈ॥
Prof. Sahib Singhਮਨੁੱਖ ਆਪਣੇ ਸਰੀਰ ਉਤੇ ਹਾਰ ਰੇਸ਼ਮੀ ਕਪੜਾ ਆਦਿਕ ਹੰਢਾਂਦਾ ਹੈ,

ਪਦ ਅਰਥ ਸਜੁ = {सर्जु} ਹਾਰ। ਕਾਇਆ = ਸਰੀਰ। ਪਟੁ = ਰੇਸ਼ਮੀ ਕੱਪੜਾ।

SikhNet (Spanish)Y así nos vestimos de sedas, y comandamos gente por todas partes,

ਫੁਰਮਾਇਸਿ ਬਹੁਤੁ ਚਲਾਏ ॥

furamaaeis bahut chalaae |

Sant Singh KhalsaHe issues all sorts of commands.
Manmohan SinghHe issues many commands.
Manmohan Singh (Punjabi)ਉਹ ਘਣੇਰੇ ਹੁਕਮ ਜਾਰੀ ਕਰਦਾ ਹੈ।
Fareedkot Teekaਹੁਕਮ ਭੀ ਬਹੁਤ ਹੀ ਚਲਾਵਤਾ ਹੈ॥
Prof. Sahib Singhਹੁਕਮ ਭੀ ਬਥੇਰਾ ਚਲਾਂਦਾ ਹੈ,

ਪਦ ਅਰਥ ਫੁਰਮਾਇਸਿ = ਹਕੂਮਤ।

SikhNet (Spanish)nos dormimos en aposentos confortables

ਕਰਿ ਸੇਜ ਸੁਖਾਲੀ ਸੋਵੈ ॥

kar sej sukhaalee sovai |

Sant Singh KhalsaPreparing his comfortable bed, he sleeps.
Manmohan SinghMaking his couch easy, he sleeps thereon.
Manmohan Singh (Punjabi)ਆਪਣੇ ਪਲੰਘ ਨੂੰ ਆਰਾਮ ਦਿਹ ਬਣਾ ਕੇ, ਉਹ ਉਸ ਉਤੇ ਸੌਦਾਂ ਹੈ।
Fareedkot Teekaਸੁਖੋਂ ਕੀ ਸਮੂਹ ਸੇਜਾ ਕੋ ਕਰ ਕੇ ਸੋਵਤਾ ਹੈ॥
Prof. Sahib Singhਸੁਖਾਲੀ ਸੇਜ ਦਾ ਸੁਖ ਭੀ ਮਾਣਦਾ ਹੈ (ਪਰ ਜਿਸ ਕਰਤਾਰ ਨੇ ਇਹ ਸਭ ਕੁਝ ਦਿੱਤਾ ਉਸ ਨੂੰ ਵਿਸਾਰੀ ਰੱਖਦਾ ਹੈ, ਆਖ਼ਿਰ)

ਪਦ ਅਰਥ ਕਰਿ = ਬਣਾ ਕੇ, ਤਿਆਰ ਕਰ ਕੇ।

SikhNet (Spanish)y cuando somos atrapados por Yama,

ਹਥੀ ਪਉਦੀ; ਕਾਹੇ ਰੋਵੈ ॥੩॥

hathee paudee; kaahe rovai |3|

Sant Singh KhalsaWhen he falls into the hands of the Messenger of Death, what good does it do to cry out? ||3||
Manmohan SinghWhy weeps he, when he falls into the hands of death's myrimidons?
Manmohan Singh (Punjabi)ਜਦ ਉਹ ਮੌਤ ਦੇ ਫ਼ਰੇਸ਼ਤਿਆਂ ਦੇ ਹੱਥੀ ਹੜ੍ਹਦਾ ਹੈ, ਤਾਂ ਉਹ ਕਿਉਂ ਵਿਰਲਾਪ ਕਰਦਾ ਹੈਂ?
Fareedkot Teekaਜਬ ਜਮੋਂ ਨੇ ਆਇਕੇ ਹਾਥ ਪਾਏ ਅਰਥਾਤ ਜਬ ਪਕੜ ਲੀਆ ਫੇਰ ਕਿਉਂ ਬਚੇਗਾ? ਪੁਨਾ ਤੇਰੇ ਕੋ ਤੋ ਰੋਣਾ ਹੀ ਹੋਵੇਗਾ, ਭਾਵ ਵੈਰਾਗ ਕਰ ਹੁਣ ਰੁਦਨ ਕਰੁ; ਵਾ ਜਿਸ ਕਰ ਰੋਣਾ ਨ ਪੜੇ ਸੋ ਜਤਨ ਕਰੁ॥੩॥
Prof. Sahib Singhਜਦੋਂ ਜਮਾਂ ਦੇ ਹੱਥ ਪੈਂਦੇ ਹਨ, ਤਦੋਂ ਰੋਣ ਪਛੁਤਾਣ ਦਾ ਕੋਈ ਲਾਭ ਨਹੀਂ ਹੋ ਸਕਦਾ ॥੩॥

ਪਦ ਅਰਥ ਹਥੀ ਪਉਦੀ = ਜਦੋਂ (ਜਮਾਂ ਦੇ) ਹੱਥ ਪੈਂਦੇ ਹਨ। ਕਾਹੇ ਰੋਵੈ = ਕਿਉਂ ਰੋਂਦਾ ਹੈ? ਰੋਣ ਦਾ ਕੋਈ ਲਾਭ ਨਹੀਂ ਹੁੰਦਾ ॥੩॥

SikhNet (Spanish)el mensajero de la muerte, ¿por qué nos afligimos?(3)

ਘਰ ਘੁੰਮਣਵਾਣੀ; ਭਾਈ ॥

ghar ghunmanavaanee; bhaaee |

Sant Singh KhalsaHousehold affairs are whirlpools of entanglements, O Siblings of Destiny.
Manmohan SinghDomestic involvements are a whirlpool, O brother.
Manmohan Singh (Punjabi)ਘਰੇਲੂ ਝਮੇਲੇ ਇਕ ਘੁੰਮਣ ਘੇਰੀ ਹੈ, ਹੇ ਵੀਰ।
Fareedkot Teekaਪ੍ਰਤੱਖ ਘਰੁ ਘੰਮੁਣਵਾਣੀ ਹੈ॥
Prof. Sahib Singhਹੇ ਭਾਈ! ਘਰਾਂ ਦੇ ਮੋਹ ਦਰਿਆ ਦੀਆਂ ਘੁੰਮਣ ਘੇਰੀਆਂ (ਵਾਂਗ) ਹਨ,

ਪਦ ਅਰਥ ਘਰ = ਘਰਾਂ ਦੇ ਮੋਹ। ਘੁੰਮਣ ਵਾਣੀ = ਘੁੰਮਣ ਘੇਰ। ਭਾਈ = ਹੇ ਭਾਈ!

SikhNet (Spanish)El hogar y los asuntos mundanos son remolinos que nos atrapan, oh Hermanos del Destino.

Open this shabad (19 lines, Angs 989-990) →

Ang 989 of 1430