ੴ

ਸਿੱਖਬਾਣੀ · SikhBani

ਮਿਲਿ ਮਾਤ ਪਿਤਾ ਪਿੰਡੁ ਕਮਾਇਆ ॥

mil maat pitaa pindd kamaaeaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Maaroo · Ang 989, 990 · 19 lines
Translations

ਮਾਰੂ ਮਹਲਾ ੧ ॥

maaroo mahalaa 1 | Ang 989

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਮਿਲਿ ਮਾਤ ਪਿਤਾ; ਪਿੰਡੁ ਕਮਾਇਆ ॥

mil maat pitaa; pindd kamaaeaa | Ang 989

Sant Singh KhalsaThe union of the mother and father brings the body into being.
Manmohan SinghThe union of mother and father brigs the body into being.
Manmohan Singh (Punjabi)ਮਾਤਾ ਪਿਤਾ ਦੇ ਮਿਲਾਪ ਤੋਂ ਦੇਹੀ ਉਤਪੰਨ ਹੁੰਦੀ ਹੈ।
Fareedkot Teekaਮਾਤਾ ਪਿਤਾ ਕੇ ਮਿਲਨੇ ਸੇ ਇਹੁ ਸਰੀਰ (ਕਮਾਇਆ) ਉਤਪਤਿ ਕੀਆ ਹੈ॥
Prof. Sahib Singh(ਜਿਸ ਕਰਤਾਰ ਦੀ ਰਜ਼ਾ ਅਨੁਸਾਰ) ਤੇਰੇ ਮਾਂ ਪਿਉ ਨੇ ਮਿਲ ਕੇ ਤੇਰਾ ਸਰੀਰ ਬਣਾਇਆ,

ਪਦ ਅਰਥ ਮਿਲਿ = ਮਿਲ ਕੇ। ਪਿੰਡੁ = ਸਰੀਰ। ਕਮਾਇਆ = ਬਣਾਇਆ।

SikhNet (Spanish)La existencia del ser se da gracias a la unión del padre con la madre,

ਤਿਨਿ ਕਰਤੈ; ਲੇਖੁ ਲਿਖਾਇਆ ॥

tin karatai; lekh likhaaeaa | Ang 989

Sant Singh KhalsaThe Creator inscribes upon it the inscription of its destiny.
Manmohan SinghOn that the Creator inscribed the writ of His will,
Manmohan Singh (Punjabi)ਉਸ ਉਤੇ ਸਿਰਜਣਹਾਰ ਨੇ ਆਪਣੀ ਰਜ਼ਾ ਦੀ ਲਿਖਤਾਕਾਰ ਉਕੱਰ ਦਿੱਤੀ।
Fareedkot Teekaਤਿਸ ਕਰਤੇ ਨੇ ਇਨ ਕੇ ਸਿਰ ਪਰ ਬ੍ਰਹਮਾ ਸੇ ਲੇਖੁ ਕਰਮ ਅਨੁਸਾਰ ਲਿਖਾਇਆ ਹੈ॥
Prof. Sahib Singhਉਸੇ ਕਰਤਾਰ ਨੇ (ਤੇਰੇ ਮੱਥੇ ਉਤੇ ਇਹ) ਲੇਖ (ਭੀ) ਲਿਖ ਦਿੱਤਾ,

ਪਦ ਅਰਥ ਤਿਨਿ = ਉਸ ਨੇ। ਕਰਤੈ = ਕਰਤਾਰ ਨੇ। ਤਿਨਿ ਕਰਤੈ = ਉਸ ਕਰਤਾਰ ਨੇ। ਲੇਖੁ = (ਤੇਰੇ ਕਰਨ-ਯੋਗ ਕੰਮ ਦੀ) ਲਿਖਤ।

SikhNet (Spanish)y nuestro Señor Creador inscribe en cada ser el escrito de Su Voluntad

ਲਿਖੁ; ਦਾਤਿ ਜੋਤਿ ਵਡਿਆਈ ॥

likh; daat jot vaddiaaee | Ang 989

Sant Singh KhalsaAccording to this inscription, gifts, light and glorious greatness are received.
Manmohan SinghThis writ relates to the gifts, light and glory.
Manmohan Singh (Punjabi)ਇਹ ਲਿਖਤਾਕਾਰ, ਬਖਸ਼ਸ਼ਾਂ, ਪ੍ਰਕਾਸ਼ ਅਤੇ ਪ੍ਰਭਤਾ ਬਾਰੇ ਹੈ।
Fareedkot Teeka(ਜੋਤਿ) ਗ੍ਯਾਤ ਔ (ਦਾਤਿ) ਬਿਭੂਤੀ ਔ ਵਡਿਆਈ ਜੋ ਪ੍ਰਾਪਤਿ ਹੋਣੀ ਹੈ, ਓਹ ਪ੍ਰਮੇਸ੍ਵਰ ਨੇ ਪਹਿਲੇ ਹੀ ਲਿਖ ਦਈ ਹੈ॥
Prof. Sahib Singhਕਿ ਤੂੰ (ਜਗਤ ਵਿਚ ਜਾ ਕੇ) ਜੋਤਿ-ਰੂਪ ਪ੍ਰਭੂ ਦੀਆਂ ਬਖ਼ਸ਼ਸ਼ਾਂ ਚੇਤੇ ਕਰੀਂ ਤੇ ਉਸ ਦੀ ਸਿਫ਼ਤ-ਸਾਲਾਹ ਭੀ ਕਰੀਂ (ਸਿਫ਼ਤ-ਸਾਲਾਹ ਦੇ ਲੇਖ ਆਪਣੇ ਅੰਦਰ ਲਿਖਦਾ ਰਹੀਂ)।

ਪਦ ਅਰਥ ਲਿਖੁ = (ਹੇ ਜੀਵ!) ਤੂੰ ਲਿਖ। ਦਾਤਿ = (ਪਰਮਾਤਮਾ ਦੀਆਂ) ਬਖ਼ਸ਼ਸ਼ਾਂ। ਵਡਿਆਈ = ਸਿਫ਼ਤ-ਸਾਲਾਹ।

SikhNet (Spanish)y ese escrito bendito es de Luz y Gloria.

ਮਿਲਿ ਮਾਇਆ; ਸੁਰਤਿ ਗਵਾਈ ॥੧॥

mil maaeaa; surat gavaaee |1| Ang 989

Sant Singh KhalsaJoining with Maya, the spiritual consciousness is lost. ||1||
Manmohan SinghAssociating with the riches, the mortal loses the Divine under standing.
Manmohan Singh (Punjabi)ਧਨ-ਦੌਲਤ ਦੀ ਸੁਹਬਤ ਰਾਹੀਂ ਪ੍ਰਾਨੀ ਈਸ਼ਵਰੀ ਗਿਆਤ ਨੂੰ ਗੁਆ ਲੈਂਦਾ ਹੈ।
Fareedkot Teekaਇਸ ਜੀਵ ਨੇ ਮਾਇਆ ਸਾਥ ਮਿਲ ਕੇ ਐਸੇ ਪ੍ਰਮੇਸ੍ਵਰ ਕੀ ਗਿਆਤ ਵਾ ਪ੍ਰੀਤੀ ਗਵਾਈ ਹੈ, ਭਾਵ ਪ੍ਰਮੇਸਰ ਸੇ ਬੇਮੁਖ ਹੋ ਰਹਾ ਹੈ॥੧॥
Prof. Sahib Singhਪਰ ਤੂੰ ਮਾਇਆ (ਦੇ ਮੋਹ) ਵਿਚ ਫਸ ਕੇ ਇਹ ਚੇਤਾ ਹੀ ਭੁਲਾ ਦਿੱਤਾ ॥੧॥

ਪਦ ਅਰਥ ਸੁਰਤਿ = ਅਕਲ, ਚੇਤਾ। ਗਵਾਈ = ਤੂੰ ਗਵਾ ਲਈ ॥੧॥

SikhNet (Spanish)Sin embargo, al estar contaminados por Maya, perdemos el sentido de la Discriminación de lo Real.(1)

ਮੂਰਖ ਮਨ; ਕਾਹੇ ਕਰਸਹਿ ਮਾਣਾ ॥

moorakh man; kaahe karaseh maanaa | Ang 989

Sant Singh KhalsaO foolish mind, why are you so proud?
Manmohan SinghO Foolish man, why takes thou pride?
Manmohan Singh (Punjabi)ਹੇ ਬੇਵਕੂਫ ਬੰਦੇ! ਤੂੰ ਹੰਕਾਰ ਕਿਉਂ ਕਰਦਾ ਹੈਂ?
Fareedkot Teekaਹੇ ਮੂਰਖ ਮਨਾ! ਤੂੰ (ਮਾਣਾ) ਹੰਕਾਰੁ ਕਿਉਂ ਕਰਤਾ ਹੈਂ॥
Prof. Sahib Singhਹੇ (ਮੇਰੇ) ਮੂਰਖ ਮਨ! ਤੂੰ (ਇਹਨਾਂ ਦੁਨੀਆਵੀ ਮਲਕੀਅਤਾਂ ਦਾ) ਕਿਉਂ ਮਾਣ ਕਰਦਾ ਹੈਂ?

ਪਦ ਅਰਥ ਮਨ = ਹੇ ਮਨ! ਕਾਹੇ = ਕਿਉਂ? ਕਰਸਹਿ = ਤੂੰ ਕਰੇਂਗਾ, ਤੂੰ ਕਰਦਾ ਹੈਂ।

SikhNet (Spanish)Oh mente tonta, ¿por qué envolverse en el orgullo,

ਉਠਿ ਚਲਣਾ; ਖਸਮੈ ਭਾਣਾ ॥੧॥ ਰਹਾਉ ॥

autth chalanaa; khasamai bhaanaa |1| rahaau | Ang 989

Sant Singh KhalsaYou shall have to arise and depart when it pleases your Lord and Master. ||1||Pause||
Manmohan SinghThou shalt arise and depart when the Lord so pleases. Pause.
Manmohan Singh (Punjabi)ਜਦ ਸੁਆਮੀ ਨੂੰ ਇਸ ਤਰ੍ਹਾਂ ਚੰਗਾ ਲੱਗਾ, ਤੂੰ ਖੜਾ ਹੋ ਟੁਰ ਵੰਝੇਗਾ। ਠਹਿਰਾਉ।
Fareedkot Teekaਜਬ ਖਸਮ ਦਾ (ਭਾਣਾ) ਹੁਕਮੁ ਹੂਆ, ਤਬ ਉਠ ਚਲਣਾ ਹੋਤਾ ਹੈ॥੧॥ ਰਹਾਉ ॥
Prof. Sahib Singh(ਜਦੋਂ) ਖਸਮ ਪ੍ਰਭੂ ਦਾ ਹੁਕਮ ਹੋਇਆ ਤਦੋਂ (ਇਹਨਾਂ ਨੂੰ ਛੱਡ ਕੇ ਜਗਤ ਤੋਂ) ਚਲੇ ਜਾਣਾ ਪਏਗਾ ॥੧॥ ਰਹਾਉ ॥

ਪਦ ਅਰਥ ਭਾਣਾ = ਰਜ਼ਾ, ਹੁਕਮ ॥੧॥ ਰਹਾਉ ॥

SikhNet (Spanish)cuando uno tiene que abandonar la escena conforme a la Voluntad del Señor?(1-Pausa)

ਤਜਿ ਸਾਦ; ਸਹਜ ਸੁਖੁ ਹੋਈ ॥

taj saad; sehaj sukh hoee | Ang 989

Sant Singh KhalsaAbandon the tastes of the world, and find intuitive peace.
Manmohan SinghAbandon thou the worldly pleasures, that thou mayest obtain peace and poise.
Manmohan Singh (Punjabi)ਤੂੰ ਸੰਸਾਰੀ ਭੋਗ ਬਿਲਾਸਾਂ ਨੂੰ ਛੱਡ ਦੇ, ਤਾਂ ਜੋ ਤੈਨੂੰ ਆਰਾਮ ਅਤੇ ਅਡੋਲਤਾ ਪ੍ਰਾਪਤ ਹੋ ਜਾਣ।
Fareedkot Teekaਤਾਂ ਤੇ ਸ੍ਵਾਦੋਂ ਕੋ ਤਜ ਦੇਹੁ, ਇਸ ਤੇ ਅਚੁਤ ਸੁਖ ਕੀ ਪ੍ਰਾਪਤੀ ਹੋਵੇਗੀ॥
Prof. Sahib Singh(ਹੇ ਮਨ! ਤੂੰ ਘਰਾਂ ਦੀਆਂ ਮਲਕੀਅਤਾਂ ਵਿਚੋਂ ਸੁਖ-ਸ਼ਾਂਤੀ ਲੱਭਦਾ ਹੈਂ) ਮਾਇਆ ਦੇ ਸੁਆਦ ਛੱਡ ਕੇ ਆਤਮਕ ਅਡੋਲਤਾ ਦਾ ਆਨੰਦ ਪੈਦਾ ਹੋ ਸਕਦਾ ਹੈ।

ਪਦ ਅਰਥ ਤਜਿ = ਤਿਆਗ ਕੇ। ਸਾਦ = (ਮਾਇਆ ਦੇ) ਸੁਆਦ। ਸਹਜ ਸੁਖੁ = ਅਡੋਲਤਾ ਦਾ ਆਨੰਦ।

SikhNet (Spanish)Abandona entonces tu añoranza por los placeres para que seas bendecido con la Paz del Equilibrio,

ਘਰ ਛਡਣੇ; ਰਹੈ ਨ ਕੋਈ ॥

ghar chhaddane; rahai na koee | Ang 989

Sant Singh KhalsaAll must abandon their worldly homes; no one remains here forever.
Manmohan SinghEveryone has to abandon his home None can stay here permanently.
Manmohan Singh (Punjabi)ਹਰ ਕਿਸੇ ਨੂੰ ਆਪਣਾ ਘਰ ਛੱਡਨਾ ਪਊਗਾ। ਕੋਈ ਭੀ ਏਥੇ ਪੱਕੇ ਤੌਰ ਉੱਤੇ ਠਹਿਰ ਨਹੀਂ ਸਕਦਾ।
Fareedkot Teekaਸਭ ਨੇ ਏਹੁ ਘਰ ਛੋਡਣੇ ਹੈਂ, ਇਨ ਘਰੋਂ ਮੈਂ ਕੋਈ ਨਹੀਂ ਰਹੇਗਾ॥☬ਚੰਦੋ ਨੇ ਕਹਾ, 'ਤੈਨੇ ਮੋਦੀ ਖਾਨਾ ਕਿਉਂ ਲੁਟਾਇ ਦੀਆ'? ਤਿਸੁ ਪਰ ਕਹਿਤੇ ਹੈਂ:
Prof. Sahib Singh(ਜਿਨ੍ਹਾਂ ਘਰਾਂ ਦੀਆਂ ਮਲਕੀਅਤਾਂ ਨੂੰ ਤੂੰ ਸੁਖ ਦਾ ਮੂਲ ਸਮਝ ਰਿਹਾ ਹੈਂ, ਇਹ) ਘਰ ਤਾਂ ਛੱਡ ਜਾਣੇ ਹਨ, ਕੋਈ ਭੀ ਜੀਵ (ਇਥੇ ਸਦਾ) ਟਿਕਿਆ ਨਹੀਂ ਰਹਿ ਸਕਦਾ।
SikhNet (Spanish)pues todos y cada uno tienen que abandonar su hogar y nadie se queda aquí por mucho tiempo.

ਕਿਛੁ ਖਾਜੈ; ਕਿਛੁ ਧਰਿ ਜਾਈਐ ॥

kichh khaajai; kichh dhar jaaeeai | Ang 989

Sant Singh KhalsaEat some, and save the rest,
Manmohan SinghWe may eat some part and treasure up the rest,
Manmohan Singh (Punjabi)ਅਸੀਂ ਕੁਝ ਹਿੱਸਾ ਖਾ ਲਈਏ ਅਤੇ ਬਾਕੀ ਦਾ ਜਮ੍ਹਾਂ ਕਰ ਰਖੀਏ,
Fareedkot Teekaਕੁਛ ਖਾਵੀਏ ਪੁਨਃ ਕੁਛ (ਧਰਿ) ਰਖ ਭੀ ਜਾਈਐ ਅਰਥਾਤ ਉਸੀ ਘਰ ਉਸ ਦੇਹ ਮੇਂ ਫੇਰ ਨਹੀਂ ਆਵਣਾ ਹੈ॥
Prof. Sahib Singh(ਹੇ ਮੂਰਖ ਮਨ! ਤੂੰ ਸਦਾ ਇਹ ਸੋਚਦਾ ਹੈਂ ਕਿ) ਕੁਝ ਧਨ-ਪਦਾਰਥ ਖਾ-ਹੰਢਾ ਲਈਏ ਤੇ ਕੁਝ ਸਾਂਭ ਕੇ ਰੱਖੀ ਜਾਈਏ,

ਪਦ ਅਰਥ ਖਾਜੈ = ਖਾ ਲਈਏ, ਵਰਤ ਲਈਏ। ਧਰਿ = ਸਾਂਭ ਕੇ।

SikhNet (Spanish)Hemos gastado sólo parte de nuestros tesoros

ਜੇ ਬਾਹੁੜਿ; ਦੁਨੀਆ ਆਈਐ ॥੨॥

je baahurr; duneea aaeeai |2| Ang 989

Sant Singh Khalsaif you are destined to return to the world again. ||2||
Manmohan Singhif we are to return to this world again.
Manmohan Singh (Punjabi)ਜੇਕਰ ਅਸੀਂ ਮੁੜ ਕੇ ਇਸ ਜਹਾਨ ਵਿੱਚ ਆਉਣਾ ਹੋਵੇ।
Fareedkot Teekaਜੇ ਫੇਰ ਦੁਨੀਆਂ ਮੇਂ ਇਨ ਘਰੋਂ ਬੀਚ ਆਵਣਾ ਹੋਵੈ॥੨॥
Prof. Sahib Singh(ਪਰ ਸਾਂਭ ਕੇ ਰੱਖ ਜਾਣ ਦਾ ਲਾਭ ਤਾਂ ਤਦੋਂ ਹੀ ਹੋ ਸਕਦਾ ਹੈ) ਜੇ ਮੁੜ (ਇਸ ਧਨ ਨੂੰ ਵਰਤਣ ਵਾਸਤੇ) ਜਗਤ ਵਿਚ ਆ ਸਕਣਾ ਹੋਵੇ ॥੨॥

ਪਦ ਅਰਥ ਬਾਹੁੜਿ = ਮੁੜ ॥੨॥

SikhNet (Spanish)y hemos guardado el resto como si fuéramos a regresar otra vez al mismo lugar en el mundo. (2)

ਸਜੁ ਕਾਇਆ; ਪਟੁ ਹਢਾਏ ॥

saj kaaeaa; patt hadtaae | Ang 989

Sant Singh KhalsaHe adorns his body and ress in silk robes.
Manmohan SinghMan bedecks his body and dresses in silk.
Manmohan Singh (Punjabi)ਬੰਦਾ ਆਪਣੀ ਦੇਹ ਨੂੰ ਸਜਾਉਂਦਾ ਹੈ ਤੇ ਰੇਸ਼ਮ ਪਹਿਣਦਾ ਹੈ।
Fareedkot Teekaਸਜੁ ਅਰਥਾਤ ਨਵੀਨ ਵਾ (ਸਜੁ) ਬਨਾਇ ਕਰ ਬਸਤ੍ਰ ਸਰੀਰ ਪਰ ਹੰਡਾਵਤਾ ਹੈ॥
Prof. Sahib Singhਮਨੁੱਖ ਆਪਣੇ ਸਰੀਰ ਉਤੇ ਹਾਰ ਰੇਸ਼ਮੀ ਕਪੜਾ ਆਦਿਕ ਹੰਢਾਂਦਾ ਹੈ,

ਪਦ ਅਰਥ ਸਜੁ = {सर्जु} ਹਾਰ। ਕਾਇਆ = ਸਰੀਰ। ਪਟੁ = ਰੇਸ਼ਮੀ ਕੱਪੜਾ।

SikhNet (Spanish)Y así nos vestimos de sedas, y comandamos gente por todas partes,

ਫੁਰਮਾਇਸਿ ਬਹੁਤੁ ਚਲਾਏ ॥

furamaaeis bahut chalaae | Ang 989

Sant Singh KhalsaHe issues all sorts of commands.
Manmohan SinghHe issues many commands.
Manmohan Singh (Punjabi)ਉਹ ਘਣੇਰੇ ਹੁਕਮ ਜਾਰੀ ਕਰਦਾ ਹੈ।
Fareedkot Teekaਹੁਕਮ ਭੀ ਬਹੁਤ ਹੀ ਚਲਾਵਤਾ ਹੈ॥
Prof. Sahib Singhਹੁਕਮ ਭੀ ਬਥੇਰਾ ਚਲਾਂਦਾ ਹੈ,

ਪਦ ਅਰਥ ਫੁਰਮਾਇਸਿ = ਹਕੂਮਤ।

SikhNet (Spanish)nos dormimos en aposentos confortables

ਕਰਿ ਸੇਜ ਸੁਖਾਲੀ ਸੋਵੈ ॥

kar sej sukhaalee sovai | Ang 989

Sant Singh KhalsaPreparing his comfortable bed, he sleeps.
Manmohan SinghMaking his couch easy, he sleeps thereon.
Manmohan Singh (Punjabi)ਆਪਣੇ ਪਲੰਘ ਨੂੰ ਆਰਾਮ ਦਿਹ ਬਣਾ ਕੇ, ਉਹ ਉਸ ਉਤੇ ਸੌਦਾਂ ਹੈ।
Fareedkot Teekaਸੁਖੋਂ ਕੀ ਸਮੂਹ ਸੇਜਾ ਕੋ ਕਰ ਕੇ ਸੋਵਤਾ ਹੈ॥
Prof. Sahib Singhਸੁਖਾਲੀ ਸੇਜ ਦਾ ਸੁਖ ਭੀ ਮਾਣਦਾ ਹੈ (ਪਰ ਜਿਸ ਕਰਤਾਰ ਨੇ ਇਹ ਸਭ ਕੁਝ ਦਿੱਤਾ ਉਸ ਨੂੰ ਵਿਸਾਰੀ ਰੱਖਦਾ ਹੈ, ਆਖ਼ਿਰ)

ਪਦ ਅਰਥ ਕਰਿ = ਬਣਾ ਕੇ, ਤਿਆਰ ਕਰ ਕੇ।

SikhNet (Spanish)y cuando somos atrapados por Yama,

ਹਥੀ ਪਉਦੀ; ਕਾਹੇ ਰੋਵੈ ॥੩॥

hathee paudee; kaahe rovai |3| Ang 989

Sant Singh KhalsaWhen he falls into the hands of the Messenger of Death, what good does it do to cry out? ||3||
Manmohan SinghWhy weeps he, when he falls into the hands of death's myrimidons?
Manmohan Singh (Punjabi)ਜਦ ਉਹ ਮੌਤ ਦੇ ਫ਼ਰੇਸ਼ਤਿਆਂ ਦੇ ਹੱਥੀ ਹੜ੍ਹਦਾ ਹੈ, ਤਾਂ ਉਹ ਕਿਉਂ ਵਿਰਲਾਪ ਕਰਦਾ ਹੈਂ?
Fareedkot Teekaਜਬ ਜਮੋਂ ਨੇ ਆਇਕੇ ਹਾਥ ਪਾਏ ਅਰਥਾਤ ਜਬ ਪਕੜ ਲੀਆ ਫੇਰ ਕਿਉਂ ਬਚੇਗਾ? ਪੁਨਾ ਤੇਰੇ ਕੋ ਤੋ ਰੋਣਾ ਹੀ ਹੋਵੇਗਾ, ਭਾਵ ਵੈਰਾਗ ਕਰ ਹੁਣ ਰੁਦਨ ਕਰੁ; ਵਾ ਜਿਸ ਕਰ ਰੋਣਾ ਨ ਪੜੇ ਸੋ ਜਤਨ ਕਰੁ॥੩॥
Prof. Sahib Singhਜਦੋਂ ਜਮਾਂ ਦੇ ਹੱਥ ਪੈਂਦੇ ਹਨ, ਤਦੋਂ ਰੋਣ ਪਛੁਤਾਣ ਦਾ ਕੋਈ ਲਾਭ ਨਹੀਂ ਹੋ ਸਕਦਾ ॥੩॥

ਪਦ ਅਰਥ ਹਥੀ ਪਉਦੀ = ਜਦੋਂ (ਜਮਾਂ ਦੇ) ਹੱਥ ਪੈਂਦੇ ਹਨ। ਕਾਹੇ ਰੋਵੈ = ਕਿਉਂ ਰੋਂਦਾ ਹੈ? ਰੋਣ ਦਾ ਕੋਈ ਲਾਭ ਨਹੀਂ ਹੁੰਦਾ ॥੩॥

SikhNet (Spanish)el mensajero de la muerte, ¿por qué nos afligimos?(3)

ਘਰ ਘੁੰਮਣਵਾਣੀ; ਭਾਈ ॥

ghar ghunmanavaanee; bhaaee | Ang 989

Sant Singh KhalsaHousehold affairs are whirlpools of entanglements, O Siblings of Destiny.
Manmohan SinghDomestic involvements are a whirlpool, O brother.
Manmohan Singh (Punjabi)ਘਰੇਲੂ ਝਮੇਲੇ ਇਕ ਘੁੰਮਣ ਘੇਰੀ ਹੈ, ਹੇ ਵੀਰ।
Fareedkot Teekaਪ੍ਰਤੱਖ ਘਰੁ ਘੰਮੁਣਵਾਣੀ ਹੈ॥
Prof. Sahib Singhਹੇ ਭਾਈ! ਘਰਾਂ ਦੇ ਮੋਹ ਦਰਿਆ ਦੀਆਂ ਘੁੰਮਣ ਘੇਰੀਆਂ (ਵਾਂਗ) ਹਨ,

ਪਦ ਅਰਥ ਘਰ = ਘਰਾਂ ਦੇ ਮੋਹ। ਘੁੰਮਣ ਵਾਣੀ = ਘੁੰਮਣ ਘੇਰ। ਭਾਈ = ਹੇ ਭਾਈ!

SikhNet (Spanish)El hogar y los asuntos mundanos son remolinos que nos atrapan, oh Hermanos del Destino.

ਪਾਪ ਪਥਰ; ਤਰਣੁ. ਨ ਜਾਈ ॥

paap pathar; taran. na jaaee | Ang 990

Sant Singh KhalsaSin is a stone which does not float.
Manmohan SinghSin is a stone which bloats not.
Manmohan Singh (Punjabi)ਗੁਨਾਹ ਇਕ ਪੱਥਰ ਹੈ, ਜੋ ਤਰਦਾ ਨਹੀਂ।
Fareedkot Teekaਸਿਰ ਪਰ ਪਾਪੋਂ ਰੂਪ ਪਥਰ ਉਠਾਏ ਹੂਏ ਹੈਂ ਇਸੀ ਤੇ ਤਰਾ ਨਹੀਂ ਜਾਤਾ ਹੈ; ਵਾ ਸਰੀਰੁ ਘਰੁ ਤੇਰਾ ਕਾਲ ਰੂਪ ਘੁੰਮਣਵਾਣੀ ਮੇਂ ਪੜਾ ਹੂਆ ਪੁਨਾ ਪਾਪ ਰੂਪ ਪਥਰੋਂ ਕਰ ਕੇ ਭਰਿਆ ਹੂਆ ਹੈ, ਇਸ ਤੇ ਤਰਿਆ ਨਹੀਂ ਜਾਤਾ॥☬ਪ੍ਰਸਨ: ਤਰਿਆ ਕਿਸ ਪ੍ਰਕਾਰ ਜਾਇ?☬ਉਤ੍ਰ:
Prof. Sahib Singhਪਾਪਾਂ ਦੇ ਪੱਥਰ ਲੱਦ ਕੇ ਜ਼ਿੰਦਗੀ ਦੀ ਬੇੜੀ ਇਹਨਾਂ ਘੁੰਮਣ-ਘੇਰੀਆਂ ਵਿਚੋਂ ਪਾਰ ਨਹੀਂ ਲੰਘ ਸਕਦੀ।

ਪਦ ਅਰਥ ਤਰਣੁ ਨ ਜਾਈ = ਪਾਰ ਨਹੀਂ ਲੰਘਿਆ ਜਾ ਸਕਦਾ।

SikhNet (Spanish)El error es una piedra que no flota,

ਭਉ ਬੇੜਾ. ਜੀਉ ਚੜਾਊ ॥

bhau berraa. jeeo charraaoo | Ang 990

Sant Singh KhalsaSo let the Fear of God be the boat to carry your soul across.
Manmohan SinghMake thou thy soul, the boarder on the boat of the Lord's fear and thou float over.
Manmohan Singh (Punjabi)ਤੂੰ ਆਪਣੀ ਆਤਮਾ ਨੂੰ ਪ੍ਰਭੂ ਦੇ ਡਰ ਦੇ ਜਹਾਜ਼ ਉਤੇ ਚੜ੍ਹਨ ਵਾਲੀ ਬਣਾ ਲੈ ਅਤੇ ਤੂੰ ਪਾਰ ਉੱਤਰ ਜਾਵੇਗਾ।
Fareedkot Teekaਭਉ ਰੂਪ ਬੇੜਾ ਹੋਵੈ, ਜੀਉ ਝੜਾਊ ਹੋਵੈ, ਤੌ ਕਾਲ ਰੂਪ ਘੁੰਮਣਵਾਣੀ ਤੇ ਨਿਕਸੇ, ਇਸ ਪ੍ਰਕਾਰ ਤਰਿਆ ਜਾਵੇ॥
Prof. Sahib Singhਜੇ ਪਰਮਾਤਮਾ ਦੇ ਡਰ-ਅਦਬ ਦੀ ਬੇੜੀ ਤਿਆਰ ਕੀਤੀ ਜਾਏ, ਤੇ ਉਸ ਬੇੜੀ ਵਿਚ ਜੀਵ ਸਵਾਰ ਹੋਵੇ,

ਪਦ ਅਰਥ ਭਉ = ਪਰਮਾਤਮਾ ਦਾ ਡਰ-ਅਦਬ। ਚੜਾਊ = ਸਵਾਰ, ਬੇੜੀ ਦਾ ਮੁਸਾਫ਼ਿਰ।

SikhNet (Spanish)deja que el Temor Reverencial a Dios sea la Barca que te lleve a través.

ਕਹੁ ਨਾਨਕ; ਦੇਵੈ ਕਾਹੂ ॥੪॥੨॥

kahu naanak; devai kaahoo |4|2| Ang 990

Sant Singh KhalsaSays Nanak, rare are those who are blessed with this Boat. ||4||2||
Manmohan SinghRare is the One, says Nanak, who is blessed with such a boat.
Manmohan Singh (Punjabi)ਕਿਸੇ ਵਿਰਲੇ ਜਣੇ ਨੂੰ ਹੀ ਗੁਰੂ ਜੀ ਆਖਦੇ ਹਨ, ਐਹੋ ਜੇਹੇ ਜਹਾਜ਼ ਦੀ ਦਾਤ ਮਿਲਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਇਹੁ ਭੈ ਰੂਪ ਬੇੜਾ ਵਾਹਿਗੁਰੂ ਕਿਸੀ ਕੋ ਹੀ ਦੇਤਾ ਹੈ॥੪॥੨॥
Prof. Sahib Singhਤਾਂ ਹੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਦੀਆਂ ਘੁੰਮਣ ਘੇਰੀਆਂ ਵਿਚੋਂ) ਪਾਰ ਲੰਘ ਸਕੀਦਾ ਹੈ। (ਪਰ) ਨਾਨਕ ਆਖਦਾ ਹੈ- ਅਜੇਹੀ ਬੇੜੀ ਕਿਸੇ ਵਿਰਲੇ ਨੂੰ ਕਰਤਾਰ ਦੇਂਦਾ ਹੈ ॥੪॥੨॥

ਪਦ ਅਰਥ ਕਾਹੂ = ਕਿਸੇ ਵਿਰਲੇ ਨੂੰ ॥੪॥੨॥

SikhNet (Spanish)Nanak dice, extraordinario es aquél que es bendecido con esta Barca.(4-2)
Answers quote the Granth verbatim with Ang citations. AI commentary is not Gurbani and not a religious ruling.