ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl, Guru Amar Das, Tercer Canal Divino.
ਸਚਾ ਨਾਮੁ ਧਿਆਈਐ; ਸਭੋ ਵਰਤੈ ਸਚੁ ॥
sachaa naam dhiaaeeai; sabho varatai sach |
Sant Singh KhalsaMeditate on the True Name; the True Lord is pervading everywhere.
Manmohan SinghContemplate thou on the True name. The True Lord is pervading everywhere.
Manmohan Singh (Punjabi)ਸੱਚੇ ਨਾਮ ਦਾ ਤੂੰ ਸਿਮਰਨ ਕਰ। ਸੱਦਾ ਸਰੂਪ ਵਾਹਿਗੁਰੂ ਹਰ ਥਾਂ ਵਿਆਪਕ ਹੋ ਰਿਹਾ ਹੈ।
Fareedkot Teekaਤਾਂ ਤੇ ਹੇ ਭਾਈ! ਸਚਾ ਨਾਮੁ ਜਪੀਏ। ਸਤ੍ਯ ਰੂਪ ਅਕਾਲ ਪੁਰਖ ਸਭ ਰੂਪ ਹੋ ਕਰ ਵਰਤ ਰਹਾ ਹੈ॥
Prof. Sahib Singhਜੋ ਸਦਾ-ਥਿਰ ਪ੍ਰਭੂ ਹਰ ਥਾਂ ਵੱਸਦਾ ਹੈ ਉਸ ਦਾ ਨਾਮ ਸਿਮਰਨਾ ਚਾਹੀਦਾ ਹੈ,
ਪਦ ਅਰਥ ਸਭੋ = ਹਰ ਥਾਂ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ।
SikhNet (Spanish)Vamos a contemplar el Verdadero Nombre; sí, al Uno Verdadero, la Voluntad de Él es lo único que opera a través de todo.
ਨਾਨਕ. ਹੁਕਮੁ ਬੁਝਿ ਪਰਵਾਣੁ ਹੋਇ; ਤਾ ਫਲੁ ਪਾਵੈ ਸਚੁ ॥
naanak. hukam bujh paravaan hoe; taa fal paavai sach |
Sant Singh KhalsaO Nanak, by understanding the Hukam of the Lord's Command, one becomes acceptable, and then obtains the fruit of Truth.
Manmohan SinghNanak, by understanding God's order, man becomes acceptable and then obtains the true fruit.
Manmohan Singh (Punjabi)ਨਾਨਕ, ਹਰੀ ਦਾ ਫੁਰਮਾਨ ਸਮਝਣ ਦੁਆਰਾ ਬੰਦਾ ਕਬੂਲ ਪੈ ਜਾਂਦਾ ਹੈ ਤੇ ਤਦੋਂ ਉਸ ਨੂੰ ਸੱਚਾ ਮੇਵਾ ਮਿਲ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤਿਸ ਅਕਾਲ ਪੁਰਖ ਕੇ ਹੁਕਮ ਕੋ ਸਮਝ ਕਰ ਪ੍ਰਮਾਣੀਕ ਹੋਵੈ, ਤੌ ਜੀਵ ਸਚਾ ਫਲੁ, ਭਾਵ ਮੋਖ ਕੋ ਪ੍ਰਾਪਤ ਹੋਵੈ ਹੈ॥
Prof. Sahib Singhਹੇ ਨਾਨਕ! ਜੇ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਸਮਝੇ ਤਾਂ ਉਸ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ ਤੇ (ਇਹ ਪ੍ਰਭੂ-ਦਰ ਤੇ ਪ੍ਰਵਾਨਗੀ-ਰੂਪ) ਸਦਾ ਟਿਕੇ ਰਹਿਣ ਵਾਲਾ ਫਲ ਪ੍ਰਾਪਤ ਕਰਦਾ ਹੈ।
SikhNet (Spanish)Dice Nanak, uno es aprobado sólo si reconoce la Voluntad del Señor, y sólo así es obtenido el Fruto de la Verdad.
ਕਥਨੀ ਬਦਨੀ ਕਰਤਾ ਫਿਰੈ; ਹੁਕਮੈ. ਮੂਲਿ ਨ ਬੁਝਈ, ਅੰਧਾ ਕਚੁ ਨਿਕਚੁ ॥੨॥
kathanee badanee karataa firai; hukamai. mool na bujhee, andhaa kach nikach |2|
Sant Singh KhalsaHe wanders around babbling and speaking, but he does not understand the Lord's Command at all. He is blind, the falsest of the false. ||2||
Manmohan SinghHe goes about talking and babbling but realises not Lord's command at all. he is blind and the falsest of the false.
Manmohan Singh (Punjabi)ਉਹ ਬਕਵਾਸ ਕਰਦਾ ਫਿਰਦਾ ਹੈ, ਪੰਤੂ ਸਾਹਿਬ ਦੇ ਫੁਰਮਾਨ ਨੂੰ ਮੂਲੋਂ ਹੀ ਅਨੁਭਵ ਨਹੀਂ ਕਰਦਾ। ਉਹ ਅੰਨ੍ਹਾ ਅਤੇ ਕੂੜਿਆਂ ਦਾ ਪਰਮ ਕੂੜਾ ਹੈ।
Fareedkot Teekaਔਰ ਜੋ (ਅੰਧਾ) ਅਗਿਆਨੀ (ਕਚੁ ਨਿਕਚੁ) ਅਤੀ ਕਚਾ ਹੈ, ਸੋ ਪਰਮੇਸ੍ਵਰ ਕੇ ਹੁਕਮ ਕੋ ਨਹੀਂ ਬੂਝਤਾ ਅਰ (ਕਥਨੀ ਬਦਨੀ) ਕਥਾ ਔਰ ਕਵਿਤਾ ਕਰਤਾ ਫਿਰਤਾ ਹੈ॥੨॥
Prof. Sahib Singhਪਰ ਜੋ ਮਨੁੱਖ ਨਿਰੀਆਂ ਮੂੰਹ ਦੀਆਂ ਗੱਲਾਂ ਕਰਦਾ ਫਿਰਦਾ ਹੈ, ਪ੍ਰਭੂ ਦੀ ਰਜ਼ਾ ਨੂੰ ਉੱਕਾ ਨਹੀਂ ਸਮਝਦਾ, ਉਹ ਅੰਨ੍ਹਾ ਹੈ ਤੇ ਨਿਰੀਆਂ ਕੱਚੀਆਂ ਗੱਲਾਂ ਕਰਨ ਵਾਲਾ ਹੈ ॥੨॥
ਪਦ ਅਰਥ ਕਥਨੀ = ਗੱਲਾਂ। ਬਦਨੀ = ਬਦਨ (ਮੂੰਹ) ਨਾਲ। ਕਥਨੀ ਬਦਨੀ = ਮੂੰਹ ਦੀਆਂ ਗੱਲਾਂ। ਕਚੁ ਨਿਕਚੁ = ਨਿਰੋਲ ਕੱਚਾ, ਨਿਰੋਲ ਕੱਚੀਆਂ ਗੱਲਾਂ ਕਰਨ ਵਾਲੇ ॥੨॥
SikhNet (Spanish)Aquél que no hace más que parlotear sin conocer la Voluntad Divina, vive errado y ciego. (2)