ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਸੰਜੋਗੁ ਵਿਜੋਗੁ ਉਪਾਇਓਨੁ; ਸ੍ਰਿਸਟੀ ਕਾ ਮੂਲੁ ਰਚਾਇਆ ॥
sanjog vijog upaaeon; srisattee kaa mool rachaaeaa |
Sant Singh KhalsaCreating union and separation, He laid the foundations of the Universe.
Manmohan SinghSetting afoot union an separation the Creator laid the foundation of the world.
Manmohan Singh (Punjabi)ਮਿਲਾਪ ਅਤੇ ਵਿਛੋੜਾ ਰੱਚ ਕੇ, ਸਿਰਜਣਹਾਰ ਨੇ ਸੰਸਾਰ ਦੀ ਬੁਨਿਆਦ ਰੱਖੀ।
Fareedkot Teekaਸ੍ਰਿਸਟੀ ਕਾ ਮੂਲ ਜੋ ਅਗਿਆਨ ਹੈ ਤਿਸ ਕਰ ਜਗਤ ਕੋ ਰਚਾਇਆ ਹੈ ਪੁਨਾ ਸੰਜੋਗ ਵਿਜੋਗ ਉਤਪਤ ਕਰੇ ਹੈਂ॥
Prof. Sahib Singhਪਰਮਾਤਮਾ ਨੇ ਸੰਜੋਗ ਤੇ ਵਿਜੋਗ-ਰੂਪ ਨੇਮ ਬਣਾਇਆ ਤੇ ਜਗਤ (ਰਚਨਾ) ਦਾ ਮੁੱਢ ਬੰਨ੍ਹ ਦਿੱਤਾ।ਪਦ ਅਰਥ ਸੰਜੋਗੁ = ਮੇਲ। ਵਿਜੋਗੁ = ਵਿਛੋੜਾ। ਉਪਾਇਓਨੁ = ਉਪਾਇਆ ਉਸ ਨੇ। ਮੂਲੁ = ਮੁੱਢ।
SikhNet (Spanish)Esta, en verdad, es la base de la creación, que separándose del Señor uno viene al mundo
ਹੁਕਮੀ ਸ੍ਰਿਸਟਿ ਸਾਜੀਅਨੁ; ਜੋਤੀ ਜੋਤਿ ਮਿਲਾਇਆ ॥
hukamee srisatt saajeean; jotee jot milaaeaa |
Sant Singh KhalsaBy His Command, the Lord of Light fashioned the Universe, and infused His Divine Light into it.
Manmohan SinghBy His order the Luminous Lord made the universe and infuses His light there in.
Manmohan Singh (Punjabi)ਆਪਣੇ ਮਗਰ (ਹੁਕਮ) ਦੁਆਰਾ ਪ੍ਰਕਾਸ਼ਵਾਨ ਪ੍ਰਭੂ ਨੇ ਕੁਲ ਆਲਮ ਨੂੰ ਬਣਾਇਆ ਅਤੇ ਆਪਣਾ ਪ੍ਰਕਾਸ਼ ਉਸ ਅੰਦਰ ਪਾਇਆ।
Fareedkot Teeka(ਹੁਕਮੀ) ਅਕਾਲ ਪੁਰਖ ਕੇ ਹੁਕਮ ਸੇ ਮਾਇਆ ਨੇ ਸ੍ਰਿਸ਼ਟੀ ਰਚੀ ਹੈ। ਤਿਸ ਮੇਂ (ਜੋਤੀ) ਅਕਾਲ ਪੁਰਖ ਨੇ ਅਪਨੀ (ਜੋਤਿ) ਚੈਂਤਨ੍ਯ ਸਤਾ ਕੋ ਮਿਲਾਇਆ ਹੈ॥
Prof. Sahib Singhਉਸ ਨੇ ਆਪਣੇ ਹੁਕਮ ਵਿਚ ਸ੍ਰਿਸ਼ਟੀ ਸਾਜੀ ਤੇ (ਜੀਵਾਂ ਦੀ) ਆਤਮਾ ਵਿਚ (ਆਪਣੀ) ਜੋਤਿ ਰਲਾਈ।ਪਦ ਅਰਥ ਸਾਜੀਅਨੁ = ਸਾਜੀ ਉਸ ਨੇ। ਜੋਤੀ ਜੋਤਿ = ਜੀਵਾਂ ਦੀ ਆਤਮਾ ਵਿਚ ਆਪਣੀ ਆਤਮਾ।
SikhNet (Spanish)y uniéndose se inmerge en el Señor otra vez. Fue a través de la Voluntad del Señor que el Universo vino a ser,
ਜੋਤੀ ਹੂੰ ਸਭੁ ਚਾਨਣਾ; ਸਤਿਗੁਰਿ ਸਬਦੁ ਸੁਣਾਇਆ ॥
jotee hoon sabh chaananaa; satigur sabad sunaaeaa |
Sant Singh KhalsaFrom the Lord of Light, all light originates. The True Guru proclaims the Word of the Shabad.
Manmohan SinghFrom the Luminous Lord alone all light proceeds and the True Guru has preached this knowledge.
Manmohan Singh (Punjabi)ਪ੍ਰਕਾਸ਼ਵਾਨ ਪ੍ਰਭੂ ਤੋਂ ਹੀ ਸਾਰਾ ਨੂਰ ਪੈਦਾ ਹੁੰਦਾ ਹੈ। ਸੱਚੇ ਗੁਰਾਂ ਨੇ ਇਹ ਉਪਦੇਸ਼ ਦਰਸਾਇਆ ਹੈ।
Fareedkot Teekaਤਿਸ (ਜੋਤੀ) ਅਕਾਲ ਪੁਰਖ ਕੀ ਕ੍ਰਿਪਾ ਕਰ ਕੇ ਸਭ ਮੇਂ ਚਾਂਦਨਾ ਹੋ ਰਹਾ ਹੈ। ਜੈਸੇ-☬"ਤਿਸ ਦੈ ਚਾਨਣੁ ਸਭ ਮੇਂ ਚਾਨਣੁ ਹੋਇ॥"☬ਇਸ ਭੇਦ ਕੋ ਤਿਨੋਂ ਨੇ ਜਾਨਾ ਹੈ ਜਿਨ ਕੋ ਸਤਗੁਰੋਂ ਨੇ (ਸਬਦੁ) ਉਪਦੇਸ ਸੁਨਾਇਆ ਹੈ॥
Prof. Sahib Singhਇਹ ਸਾਰਾ ਪ੍ਰਕਾਸ਼ ਪ੍ਰਭੂ ਦੀ ਜੋਤਿ ਤੋਂ ਹੀ ਹੋਇਆ ਹੈ-ਇਹ ਬਚਨ ਸਤਿਗੁਰੂ ਨੇ ਸੁਣਾਇਆ ਹੈ।ਪਦ ਅਰਥ ਜੋਤੀ ਹੂੰ = ਜੋਤਿ ਤੋਂ ਹੀ। ਚਾਨਣਾ = ਪ੍ਰਕਾਸ਼।
SikhNet (Spanish)y por Su Misma Voluntad se fundirá otra vez en Su Esencia.
ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ; ਸਿਰਿ ਧੰਧੈ ਲਾਇਆ ॥
brahamaa bisan mahes trai gun; sir dhandhai laaeaa |
Sant Singh KhalsaBrahma, Vishnu and Shiva, under the influence of the three dispositions, were put to their tasks.
Manmohan SinghCreating Brahma, Vishnu and Shiva with three qualities, God put them to work.
Manmohan Singh (Punjabi)ਬ੍ਰਹਿਮਾ, ਵਿਸ਼ਨੂੰ ਅਤੇ ਸ਼ਿਵਜੀ, ਤਿੰਨਾਂ ਸੁਭਾਵਾਂ ਸਹਿਤ ਸਿਰਜ ਕੇ ਵਾਹਿਗੁਰੂ ਨੇ ਉਨ੍ਹਾਂ ਨੂੰ ਕੰਮ ਤੇ ਲਾ ਦਿੱਤਾ ਹੈ।
Fareedkot Teekaਫਿਰ ਉਸੀ ਮਾਇਆ ਨੇ (ਤ੍ਰੈਗੁਣ) ਬ੍ਰਹਮਾ ਬਿਸਨ ਮਹੇਸ ਤੀਨੋਂ ਕੋ (ਸਿਰਿ) ਰਚ ਕਰ ਉਤਪਤ ਪਾਲਨਾ ਸੰਘਾਰ ਰੂਪ (ਧੰਧੈ) ਕਾਮ ਮੇਂ ਲਗਾਇ ਦੀਆ ਹੈ॥
Prof. Sahib Singhਬ੍ਰਹਮਾ, ਵਿਸ਼ਨੂ ਤੇ ਸ਼ਿਵ ਪੈਦਾ ਕਰ ਕੇ ਉਹਨਾਂ ਨੂੰ ਤਿੰਨਾਂ ਗੁਣਾਂ ਦੇ ਧੰਧੇ ਵਿਚ ਉਸ ਨੇ ਪਾ ਦਿੱਤਾ।ਪਦ ਅਰਥ ਸਿਰਿ = ਸਿਰਜ ਕੇ, ਪੈਦਾ ਕਰ ਕੇ।
SikhNet (Spanish)La Palabra del Verdadero Guru revela que es a través de la Luz de Dios que los corazones son iluminados.
ਮਾਇਆ ਕਾ ਮੂਲੁ ਰਚਾਇਓਨੁ; ਤੁਰੀਆ ਸੁਖੁ ਪਾਇਆ ॥੨॥
maaeaa kaa mool rachaaeon; tureea sukh paaeaa |2|
Sant Singh KhalsaHe created the root of Maya, and the peace obtained in the fourth state of consciousness. ||2||
Manmohan SinghThe world is made the root of misgiving and happiness is attained in the fourth state.
Manmohan Singh (Punjabi)ਮਾਇਕ ਜਗਤ ਗਲਤ-ਫਹਿਮੀ ਦੀ ਜੜ੍ਹ ਬਣਾਈ ਗਈ ਹੈ। ਖੁਸ਼ੀ ਚਉਥੀ ਅਵਸਥਾ ਅੰਦਰ ਪ੍ਰਾਪਤ ਹੁੰਦੀ ਹੈ।
Fareedkot Teekaਮਾਇਆ ਜੋ ਸਭ ਕਾ ਮੂਲ ਹੈ ਤਿਸ ਤੇ ਜਗਤ ਕੋ ਉਤਪਤਿ ਕੀਆ ਹੈ। ਇਸ ਸੇ ਉਪਰਾਮ ਹੋ ਕਰ ਜੋ ਤੁਰੀਆ ਪਦ ਮੇਂ ਇਸਥਿਤ ਹੂਏ ਹੈਂ, ਤਿਨੋਂ ਨੇ ਸੁਖ ਪਾਇਆ ਹੈ॥੨॥
Prof. Sahib Singhਪਰਮਾਤਮਾ ਨੇ (ਸੰਜੋਗ ਵਿਜੋਗ-ਰੂਪ) ਮਾਇਆ ਦਾ ਮੁੱਢ ਰਚ ਦਿੱਤਾ, (ਇਸ ਮਾਇਆ ਵਿਚ ਰਹਿ ਕੇ) ਸੁਖ ਉਸ ਨੇ ਲੱਭਾ ਜੋ ਤੁਰੀਆ ਅਵਸਥਾ ਵਿਚ ਅੱਪੜਿਆ ॥੨॥ਪਦ ਅਰਥ ਰਚਾਇਓਨੁ = ਰਚਾਇਆ ਉਸ ਨੇ। ਤੁਰੀਆ = ਚੌਥੇ ਪਦ ਵਿਚ ॥੨॥
SikhNet (Spanish)Brahma, Vishnú y Shiva están involucrados en las tres Gunas y así Maya fue creada para todos, pero es en el Cuarto Estado que uno puede encontrar el Éxtasis. (2)