ਸਾਰੰਗ ॥
saarang |
Sant Singh KhalsaSaarang:
Manmohan SinghSarang.
Manmohan Singh (Punjabi)ਸਾਰੰਗ।
Prof. Sahib Singhਰਾਗ ਸਾਰੰਗ।
SikhNet (Spanish)Sarang,
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਤੈ ਨਰ; ਕਿਆ ਪੁਰਾਨੁ ਸੁਨਿ ਕੀਨਾ ॥
tai nar; kiaa puraan sun keenaa |
Sant Singh KhalsaSo what have you accomplished by listening to the Puraanas?
Manmohan SinghO man, what has thou done by hearing the Puranas?
Manmohan Singh (Punjabi)ਹੇ ਬੰਦੇ! ਤੂੰ ਪੁਰਾਣਾ ਨੂੰ ਸੁਣ ਕੇ ਕੀ ਕੀਤਾ ਹੈ?
Fareedkot Teekaਹੇ ਨਰ! ਤੈਨੇ ਪੁਰਾਨੋ ਕੋ ਸੁਨ ਕਰ ਕ੍ਯਾ ਕੀਆ, ਭਾਵ ਸੁਣਨਾ ਨਿਸਫਲ ਹੀ ਹੈ॥
Prof. Sahib Singhਪੁਰਾਣ ਆਦਿਕ ਧਰਮ ਪੁਸਤਕਾਂ ਸੁਣ ਕੇ ਤੂੰ ਖੱਟਿਆ ਤਾਂ ਕੁਝ ਭੀ ਨਹੀਂ;ਪਦ ਅਰਥ ਨਰ = ਹੇ ਮਨੁੱਖ! ਤੈ ਕਿਆ ਕੀਨਾ = ਤੂੰ ਕੀਹ ਕੀਤਾ? ਤੂੰ ਕੀਹ ਖੱਟਿਆ? ਸੁਨਿ = ਸੁਣ ਕੇ।
SikhNet (Spanish)Oh amigo, ¿qué ganaste escuchando los Puranas? Si la constante Devoción a Dios no se edificó en Ti,
ਅਨਪਾਵਨੀ ਭਗਤਿ. ਨਹੀ ਉਪਜੀ; ਭੂਖੈ ਦਾਨੁ. ਨ ਦੀਨਾ ॥੧॥ ਰਹਾਉ ॥
anapaavanee bhagat. nahee upajee; bhookhai daan. na deenaa |1| rahaau |
Sant Singh KhalsaFaithful devotion has not welled up within you, and you have not been inspired to give to the hungry. ||1||Pause||
Manmohan SinghThe Lord's ever-stable worship has not welled up in thee, and thou has not given alms to the hungry. Pause.
Manmohan Singh (Punjabi)ਤੇਰੇ ਅੰਦਰ ਪ੍ਰਭੂ ਦੀ ਸਦੀਵੀ ਸਥਿਰ ਉਪਾਸ਼ਨਾ ਉਤਪੰਨ ਨਹੀਂ ਹੋਈ ਅਤੇ ਤੂੰ ਭੁਖਿਆ ਨੂੰ ਖੈਰਾਤ ਨਹੀਂ ਕੀਤੀ। ਠਹਿਰਾਉ।
Fareedkot Teekaਕਿਉਂਕੇ ਹਿਰਦੇ ਮੇਂ (ਅਨਪਾਵਨੀ) ਅਵਿਰਲ ਭਗਤੀ ਉਤਪਤਿ ਨਹੀਂ ਭਈ ਔਰ ਕਬੀ ਭੂਖੇ ਕੋ ਦਾਨ ਨਹੀਂ ਦੀਆ ਹੈ॥੧॥ ਰਹਾਉ ॥
Prof. Sahib Singhਤੇਰੇ ਅੰਦਰ ਨਾਹ ਤਾਂ ਪ੍ਰਭੂ ਦੀ ਅਟੱਲ ਭਗਤੀ ਪੈਦਾ ਹੋਈ ਤੇ ਨਾਹ ਹੀ ਤੂੰ ਕਿਸੇ ਲੋੜਵੰਦ ਦੀ ਸੇਵਾ ਕੀਤੀ ॥੧॥ ਰਹਾਉ ॥ਪਦ ਅਰਥ ਪਾਵਨੀ = (Skt. अपायिन् transient, perishable) ਨਾਸਵੰਤ। ਅਨ ਪਾਵਨੀ = ਨਾਹ ਨਾਸਵੰਤ, ਸਦਾ ਕਾਇਮ ਰਹਿਣ ਵਾਲੀ। ਉਪਜੀ = ਪੈਦਾ ਹੋਈ ॥੧॥ ਰਹਾਉ ॥
SikhNet (Spanish)nunca compartiste lo que tenías con los que necesitaban. (1-Pausa)
ਕਾਮੁ. ਨ ਬਿਸਰਿਓ, ਕ੍ਰੋਧੁ ਨ ਬਿਸਰਿਓ; ਲੋਭੁ. ਨ ਛੂਟਿਓ, ਦੇਵਾ ॥
kaam. na bisario, krodh na bisario; lobh. na chhoottio, devaa |
Sant Singh KhalsaYou have not forgotten sexual desire, and you have not forgotten anger; greed has not left you either.
Manmohan SinghLust thou has forgotten not, wrath thou has forgotten not and avarice has not lift thee, O brother.
Manmohan Singh (Punjabi)ਵਿਸ਼ੇ ਭੋਗ ਨੂੰ ਤੂੰ ਨਹੀਂ ਭੁਲਾਇਆ, ਗੁੱਸੇ ਨੂੰ ਤੂੰ ਨਹੀਂ ਭੁਲਾਇਆ ਅਤੇ ਲਾਲਚ ਤੇਰੇ ਕੋਲੋ ਦੂਰ ਨਹੀਂ ਹੋਇਆ, ਹੇ ਭਾਈ!
Fareedkot Teekaਨਾ ਤੋ ਕਾਮ ਬਿਸਰਿਓ ਔਰ ਨਾ ਕ੍ਰੋਧ ਹੀ ਬਿਸਰਾ ਪੁਨਹ (ਦੇਵਾ) ਹੇ ਭਾਈ! ਲੋਭ ਭੀ ਨਾ ਛੂਟਾ॥
Prof. Sahib Singhਹੇ ਦੇਵ! (ਧਰਮ ਪੁਸਤਕ ਸੁਣ ਕੇ ਭੀ) ਨਾਹ ਕਾਮ ਗਿਆ, ਨਾਹ ਕ੍ਰੋਧ ਗਿਆ, ਨਾਹ ਲੋਭ ਮੁੱਕਾ,ਪਦ ਅਰਥ ਛੂਟਿਓ = ਮੁੱਕਿਆ। ਦੇਵ = ਹੇ ਦੇਵ!
SikhNet (Spanish)Oh ser humano, si no te has liberado de tu lujuria, ni de tu avaricia,
ਪਰ ਨਿੰਦਾ ਮੁਖ ਤੇ, ਨਹੀ ਛੂਟੀ; ਨਿਫਲ ਭਈ ਸਭ ਸੇਵਾ ॥੧॥
par nindaa mukh te, nahee chhoottee; nifal bhee sabh sevaa |1|
Sant Singh KhalsaYour mouth has not stopped slandering and gossiping about others. Your service is useless and fruitless. ||1||
Manmohan SinghOther's A slander has not left thine lips. Fruitless has become all thy service.
Manmohan Singh (Punjabi)ਹੋਰਨਾ ਦੀ ਬਦਖੋਈ, ਤੇਰੇ ਮੂੰਹ ਤੋਂ ਦੂਰ ਨਹੀਂ ਹੋਈ। ਨਿਸਫਲ ਹੋ ਗਈ ਹੈ ਤੇਰੀ ਸਾਰੀ ਘਾਲ।
Fareedkot Teekaਮੁਖ ਸੇ ਪਰਾਈ ਨਿੰਦਾ ਨਹੀਂ ਛੂਟੀ, ਯਾਂ ਤੇ ਸੇਵਾ ਕੀਤੀ ਹੂਈ ਸਭ ਨਿਸਫਲ ਹੀ ਹੂਈ ਹੈ, ਭਾਵ ਰਿਦੇ ਕੀ ਪ੍ਰੀਤੀ ਬਿਨਾ ਪੁਰਸ਼ ਕਾ ਕਰਤੱਬ ਨਿਸਫਲ ਹੈ॥੧॥
Prof. Sahib Singhਨਾਹ ਮੂੰਹੋਂ ਪਰਾਈ ਨਿੰਦਿਆ (ਕਰਨ ਦੀ ਆਦਤ) ਹੀ ਗਈ, (ਪੁਰਾਣ ਆਦਿਕ ਪੜ੍ਹਨ ਦੀ) ਸਾਰੀ ਮਿਹਨਤ ਹੀ ਐਵੇਂ ਗਈ ॥੧॥ਪਦ ਅਰਥ ਨਿਫਲ = ਵਿਅਰਥ, ਨਿਸਫਲ ॥੧॥
SikhNet (Spanish)ni de tus calumnias, entonces de nada sirvió todo ese servicio que le ofreciste a tu Dios. (1)
ਬਾਟ ਪਾਰਿ. ਘਰੁ ਮੂਸਿ ਬਿਰਾਨੋ; ਪੇਟੁ ਭਰੈ ਅਪ੍ਰਾਧੀ ॥
baatt paar. ghar moos biraano; pett bharai apraadhee |
Sant Singh KhalsaBy breaking into the houses of others and robbing them, you fill your belly, you sinner.
Manmohan SinghO sinner, by highway robbery and others house-breaking, thou fill thy belly.
Manmohan Singh (Punjabi)ਹੇ ਪਾਪੀ! ਰਸਤੇ ਦੀ ਮਾਰ ਧਾੜ ਅਤੇ ਹੋਰਨਾ ਦੇ ਝੁੱਗਿਆ ਨੂੰ ਪਾੜ ਲਾ ਕੇ ਤੂੰ ਆਪਣਾ ਢਿਡ ਭਰਦਾ ਹੈ।
Fareedkot Teekaਰਸਤਾ ਮਾਰ ਕੇ ਬੇਗਾਨਾ ਘਰੁ ਚੁਰਾਇ ਕਰ, ਹੇ (ਅਪ੍ਰਾਧੀ) ਪਾਪੀ ਜੀਵ! ਤੂੰ ਪੇਟ ਕੋ ਭਰਤਾ ਹੈਂ॥
Prof. Sahib Singh(ਪੁਰਾਣ ਆਦਿਕ ਸੁਣ ਕੇ ਭੀ) ਪਾਪੀ ਮਨੁੱਖ ਡਾਕੇ ਮਾਰ ਮਾਰ ਕੇ ਪਰਾਏ ਘਰ ਲੁੱਟ ਲੁੱਟ ਕੇ ਹੀ ਆਪਣਾ ਢਿੱਡ ਭਰਦਾ ਰਿਹਾ,ਪਦ ਅਰਥ ਬਾਟ = ਰਸਤਾ। ਬਾਟ ਪਾਰਿ = ਰਾਹ ਮਾਰ ਕੇ, ਡਾਕੇ ਮਾਰ ਕੇ। ਮੂਸਿ = ਠੱਗ ਕੇ। ਬਿਰਾਨੋ = ਬਿਗਾਨਾ।
SikhNet (Spanish)O ladrón, robas a la gente en los caminos y te metes en sus hogares para robar su despensa
ਜਿਹਿ ਪਰਲੋਕ ਜਾਇ ਅਪਕੀਰਤਿ; ਸੋਈ ਅਬਿਦਿਆ ਸਾਧੀ ॥੨॥
jihi paralok jaae apakeerat; soee abidiaa saadhee |2|
Sant Singh KhalsaBut when you go to the world beyond, your guilt will be well known, by the acts of ignorance which you committed. ||2||
Manmohan SinghThou has practised the ignorance, wherewith infamy shall go with thee in the yond.
Manmohan Singh (Punjabi)ਤੂੰ ਉਹ ਬੇਸਮਝੀ ਕੀਤੀ ਹੈ, ਜਿਸ ਨਾਲ ਅਗਲੇ ਜਹਾਨ ਅੰਦਰ ਤੇਰੇ ਨਾਲ ਬਦਨਾਮੀ ਜਾਵੇਗੀ।
Fareedkot Teekaਪ੍ਰਲੋਕ ਭੀ ਜਾਤਾ ਰਹੇ ਅਰ ਈਹਾਂ ਅਕੀਰਤੀ ਹੋਵੈ, ਅਵਿਦਿਆ ਕੇ ਬਲ ਕਰ ਸੋਈ ਕਰਣੀ ਸਾਧੀ ਹੈ॥੨॥
Prof. Sahib Singhਤੇ (ਸਾਰੀ ਉਮਰ) ਉਹੀ ਮੂਰਖਤਾ ਕਰਦਾ ਰਿਹਾ ਜਿਸ ਨਾਲ ਅਗਲੇ ਜਹਾਨ ਵਿਚ ਭੀ ਬਦਨਾਮੀ (ਦਾ ਟਿੱਕਾ) ਹੀ ਮਿਲੇ ॥੨॥ਪਦ ਅਰਥ ਜਿਹਿ = ਜਿਸ ਕੰਮ ਨਾਲ। ਅਪਕੀਰਤਿ = (ਅਪ-ਕੀਰਤਿ) ਬਦਨਾਮੀ। ਅਬਿਦਿਆ = ਅ-ਵਿਦਿਆ, ਅਗਿਆਨਤਾ, ਮੂਰਖਤਾ ॥੨॥
SikhNet (Spanish)y los actos de tu ignorante vida sólo te traerán deshonor en el más allá. (2)
ਹਿੰਸਾ ਤਉ ਮਨ ਤੇ. ਨਹੀ ਛੂਟੀ; ਜੀਅ ਦਇਆ. ਨਹੀ ਪਾਲੀ ॥
hinsaa tau man te. nahee chhoottee; jeea deaa. nahee paalee |
Sant Singh KhalsaCruelty has not left your mind; you have not cherished kindness for other living beings.
Manmohan SinghCruel violence has not cherished mercy for living creatures.
Manmohan Singh (Punjabi)ਨਿਰਦਈ ਜਬਰ ਤੇਰੇ ਚਿੱਤ ਤੋਂ ਦੂਰ ਨਹੀਂ ਹੋਇਆ ਅਤੇ ਤੂੰ ਪ੍ਰਾਣ-ਧਾਰੀਆਂ ਤੇ ਰਹਿਮ ਨਹੀਂ ਕੀਤਾ।
Fareedkot Teekaਹਿੰਸਾ ਤੌ ਮਨ ਤੇ ਨਹੀਂ ਛੂਟੀ ਹੈ ਔਰ ਜੀਵੋਂ ਕੇ ਊਪਰ ਕੁਛ ਦ੍ਯਾ ਭੀ ਨਹੀਂ (ਪਾਲੀ) ਕਰੀ॥
Prof. Sahib Singh(ਧਰਮ ਪੁਸਤਕ ਸੁਣ ਕੇ ਭੀ) ਤੇਰੇ ਮਨ ਵਿਚੋਂ ਨਿਰਦਇਤਾ ਨਾਹ ਗਈ, ਤੂੰ ਲੋਕਾਂ ਨਾਲ ਪਿਆਰ ਦਾ ਸਲੂਕ ਨਾਹ ਕੀਤਾ,ਪਦ ਅਰਥ ਹਿੰਸਾ = ਨਿਰਦਇਤਾ। ਜੀਅ = ਜੀਵਾਂ ਨਾਲ। ਦਇਆ = ਪਿਆਰ।
SikhNet (Spanish)La crueldad no ha dejado tu mente y no has desarrollado la Bondad por los demás seres vivientes.
ਪਰਮਾਨੰਦ ਸਾਧਸੰਗਤਿ ਮਿਲਿ; ਕਥਾ ਪੁਨੀਤ. ਨ ਚਾਲੀ ॥੩॥੧॥੬॥
paramaanand saadhasangat mil; kathaa puneet. na chaalee |3|1|6|
Sant Singh KhalsaParmaanand has joined the Saadh Sangat, the Company of the Holy. Why have you not followed the sacred teachings? ||3||1||6||
Manmohan SinghParma Nand, why have not recited the immaculate gospel of God meeting with the society of saints.
Manmohan Singh (Punjabi)ਪਰਮਾਨੰਦ, ਤੂੰ ਸਤਿਸੰਗਤ ਨਾਲ ਮਿਲ ਕੇ ਵਾਹਿਗੁਰੂ ਦੀ ਪਵਿੱਤਰ ਕਥਾ ਵਾਰਤਾ ਨੂੰ ਚਾਲੂ (ਉਚਾਰਨ) ਨਹੀਂ ਕਰਦਾ।
Fareedkot Teekaਰਾਮਾਨੰਦ ਜੀ ਕੇ ਗੁਰ ਭਾਈ ਪਰਮਾਨੰਦ ਜੀ ਕਹਿਤੇ ਹੈਂ: ਸਾਧ ਸੰਗਤਿ ਮੇਂ ਮਿਲ ਕਰ ਕੇ ਪਰਮੇਸ੍ਵਰ ਕੀ ਪਵਿਤ੍ਰ ਕਥਾ ਭੀ ਕਬੀ ਨਾ (ਚਾਲੀ) ਚਲਾਈ, ਭਾਵ ਕਥਾ ਭੀ ਕਭੀ ਤੈਨੇ ਸੁਣੀ ਨਹੀਂ॥੩॥੧॥੬॥☬ਇਹੁ ਸਬਦ ਸਾਰਾ ਕਿਉਂ ਨਾ ਉਚਾਰਾ? ਇਸ ਵਿਕਲਪ ਦਾ ਉਤ੍ਰ ਇਹੁ ਹੈ: ਪ੍ਰੇਮ ਕਰ ਤੁਕ ਉਚਾਰੀ। ਪੁਨਾ ਵਹੁ ਸੂਰਦਾਸ ਪ੍ਰੇਮੀ ਸਮਾਧੀ ਇਸਥਿਤ ਹੋ ਗ੍ਯਾ। ਪੁਨਾ ਗੁਰੂ ਜੀਨੇ ਆਪ ਸਬਦ ਉਚਾਰ ਕਰ ਅੰਕ ਕੋ ਸੂਰਦਾਸ ਦਾ ਨਾਮੁ ਲਿਖ ਕਰ ਸਮਾਪਤ ਕਰ ਤਿਸ ਕੋ ਸਿਰੇਪਾਉ ਦੀਆ ਹੈ॥ ਸੋ ਤੁਕ ਕਹਿਤੇ ਹੈਂ:
Prof. Sahib Singhਹੇ ਪਰਮਾਨੰਦ! ਸਤਸੰਗ ਵਿਚ ਬੈਠ ਕੇ ਤੂੰ ਕਦੇ ਪ੍ਰਭੂ ਦੀਆਂ ਪਵਿੱਤਰ (ਕਰਨ ਵਾਲੀਆਂ) ਗੱਲਾਂ ਨਾਹ ਚਲਾਈਆਂ (ਭਾਵ, ਜੇ ਤੈਨੂੰ ਸਤਸੰਗ ਕਰਨ ਦਾ ਸ਼ੌਕ ਨਾਹ ਪਿਆ ਤਾਂ ਪੁਰਾਣ ਆਦਿਕ ਧਰਮ ਪੁਸਤਕਾਂ ਦਾ ਸੁਣਨਾ ਵਿਅਰਥ ਹੀ ਗਿਆ) ॥੩॥੧॥੬॥ਪਦ ਅਰਥ ਪੁਨੀਤ = ਪਵਿੱਤਰ ॥੩॥੧॥੬॥
ਭਗਤ-ਬਾਣੀ ਦੇ ਵਿਰੋਧੀ ਵੀਰ ਨੇ ਪਰਮਾਨੰਦ ਜੀ ਅਤੇ ਉਹਨਾਂ ਦੇ ਇਸ ਸ਼ਬਦ ਬਾਰੇ ਇਉਂ ਲਿਖਿਆ ਹੈ: "ਭਗਤ ਪਰਮਾਨੰਦ ਜੀ ਕਨੌਜੀਏ ਕੁਬਜ ਬ੍ਰਾਹਮਣਾਂ ਵਿਚੋਂ ਸਨ। ਆਪ ਸੁਆਮੀ ਬਲਭ ਚਾਰਯ ਦੇ ਚੇਲੇ ਬਣੇ। ਇਹਨਾਂ ਨੇ ਵੈਸ਼ਨਵ ਮਤ ਨੂੰ ਚੰਗੀ ਤਰੱਕੀ ਦਿੱਤੀ। ਆਪ ਕਵੀ ਭੀ ਚੰਗੇ ਸਨ, ਆਪ ਦਾ ਤਖ਼ੱਲਸ (ਕਵੀ-ਛਾਪ) ਸਾਰੰਗ ਸੀ। ਇਹਨਾਂ ਨੇ ਕ੍ਰਿਸ਼ਨ-ਉਪਮਾ ਦੀ ਕਾਫ਼ੀ ਕਵਿਤਾ ਰਚੀ ਹੈ। "ਇਕ ਸ਼ਬਦ ਸਾਰੰਗ ਰਾਗ ਅੰਦਰ ਛਾਪੇ ਦੀ ਮੌਜੂਦਾ ਬੀੜ ਅੰਦਰ ਪੜ੍ਹਨ ਵਿਚ ਆਉਂਦਾ ਹੈ, ਜੋ ਵੈਸ਼ਨੋ ਮਤ ਦੇ ਬਿਲਕੁਲ ਅਨੁਕੂਲ ਹੈ; ਪਰ ਗੁਰਮਤਿ ਵੈਸ਼ਨੋ ਮਤ ਦਾ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕਰਦੀ ਹੈ। ਭਗਤ ਜੀ ਫ਼ੁਰਮਾਂਦੇ ਹਨ: ਹਿੰਸਾ ਤਉ ਮਨ ਤੇ ਨਹੀ ਛੂਟੀ, ਜੀਅ ਦਇਆ ਨਹੀ ਪਾਲੀ। ਪਰਮਾਨੰਦ ਸਾਧ ਸੰਗਤਿ ਮਿਲਿ, ਕਥਾ, ਪੁਨੀਤ ਨ ਚਾਲੀ। "ਇਹ ਮਰਯਾਦਾ ਵੈਸ਼ਨਵ ਅਤੇ ਜੈਨ ਮਤ ਵਾਲਿਆਂ ਦੀ ਹੈ, ਗੁਰਮਤਿ ਇਸ ਸਿੱਧਾਂਤ ਦਾ ਖੰਡਨ ਕਰਦੀ ਹੈ। ਸਿੱਖ ਧਰਮ ਜੀਵ-ਹਿੰਸਾ ਜਾਂ ਅਹਿੰਸਾ ਦਾ ਪ੍ਰਚਾਰਕ ਨਹੀਂ ਹੈ, ਗੁਰੂ ਕਾ ਮਤ ਰਾਜ-ਜੋਗ ਹੈ, ਖੜਗਧਾਰੀ ਹੋਣਾ ਸਿੱਖ ਦਾ ਧਰਮ ਹੈ। ਜੀਵ-ਅਹਿੰਸਾ ਵੈਸ਼ਨਵਾਂ ਜੈਨੀਆਂ ਬੋਧੀਆਂ ਦੇ ਧਾਰਮਿਕ ਨੇਮ ਹਨ।" ਵਿਰੋਧੀ ਵੀਰ ਨੇ ਸ਼ਬਦ ਵਿਚੋਂ ਸਿਰਫ਼ ਉਤਨਾ ਹੀ ਹਿੱਸਾ ਲਿਆ ਹੈ, ਜਿਸ ਨਾਲ ਕਿਸੇ ਪਾਠਕ ਨੂੰ ਭੁਲੇਖਾ ਪੈ ਸਕੇ। ਸਗੋਂ ਇਸ ਗੱਲੋਂ ਭੀ ਰਤਾ ਉਕਾਈ ਹੀ ਖਾ ਗਏ ਹਨ। ਸਿਰਫ਼ ਇਕੋ ਤੁਕ ਲੈਣੀ ਸੀ, ਦੂਜੀ ਤੁਕ ਤਾਂ ਉਹਨਾਂ ਦੀ ਮਦਦ ਨਹੀਂ ਕਰਦੀ। ਲਫ਼ਜ਼ 'ਹਿੰਸਾ' ਅਤੇ 'ਜੀਅ ਦਇਆ' ਦਾ ਅਰਥ
SikhNet (Spanish)Parmanand se ha unido a la Saad Sangat, la Compañía de los Santos, ¿ Por qué no has seguido las Sagradas Enseñanzas? (3-1-6)